ਚੰਡੀਗੜ, 5 ਮਾਰਚ, 17 : ਨਿਊ ਕੈਰੀਅਰ ਅਕੈਡਮੀ ਪਾਹੜਾ ਵਿੱਚ ਸਲਾਨਾ
ਇਨਾਮ ਵੰਡ ਸਮਾਗਮ ਹੋਇਆ ਜਿਸ ਵਿੱਚ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ
ਸੀਨੀਅਰ ਮੀਤ ਪ੍ਰਧਾਨ ਡਾਕਟਰ ਅਨੂਪ ਸਿੰਘ ਜੀ ਮੁੱਖ ਮਹਿਮਾਨ ਸਨ। ਵਿਸ਼ੇਸ਼
ਮਹਿਮਾਨ ਵਜੋ ਤ੍ਰੈ ਮਾਸਿਕ ਸਾਹਿਤਕ ਪੇਪਰ ਦੇ ਸੰਪਾਦਕ ਧਿਆਨ ਸਿੰਘ
ਸ਼ਾਹਸਿਕੰਦਰ, ਸਾਹਿਤ ਸਭਾ ਗੁਰਦਾਸਪੁਰ ਦੇ ਪ੍ਰਧਾਨ ਜੇ ਪੀ ਖਰਲਾਂਵਾਲਾ,
ਸਾਹਿਤ ਕਲਾ ਸੰਗਮ ਦੀਨਾਨਗਰ ਦੇ ਪ੍ਰਧਾਨ ਸ੍ਰੀ ਮੰਗਤ ਚੰਚਲ, ਨਟਾਲੀ ਰੰਗ ਮੰਚ
ਗੁਰਦਾਸਪੁਰ ਦੇ ਪ੍ਰਧਾਨ ਗੁਰਮੀਤ ਸਿੰਘ ਪਾਹੜਾ, ਪੰਜਾਬ ਕਿਸਾਨ ਯੂਨੀਅਨ ਦੇ
ਜਨਰਲ ਸਕੱਤਰ ਸ੍ਰ ਦਲਜੀਤ ਸਿੰਘ ਚਾਹਲ, ਜਨਕ ਰਾਜ ਰਾਠੌਰ, ਰੌਕੀ ਸ਼ਹਿਰੀਆ
ਰੰਗਕਰਮੀ, ਹੇਮਰਾਜ ਸਿੰਘ ਏ ਐਸ ਆਈ ਤੇ ਅਜੇ ਕੁਮਾਰ ਲਾਈਨਮੈਨ ਹਾਜਰ ਹੋਏ।
ਇਸ ਮੌਕੇ ਤੇ ਅਕਾਦਮੀ ਦੇ ਬੱਚਿਆਂ ਵਲੋਂ ਵਿਸ਼ੇਸ਼ ਤੌਰ ਤੇ ਤਿਆਰ ਕੀਤਾ
ਰੰਗਾ ਰੰਗਾ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ । ਸਾਈ ਕੇਸ਼ਨ ਗਰੁੱਪ
ਅੰਮ੍ਰਿਤਸਰ ਦੇ ਕਲਾਕਾਰਾਂ ਵਲੋਂ ਸ੍ਰੀ ਗੁਰਿੰਦਰ ਮੀਨਾ ਦਾ ਲਿਖਿਆ ਸ਼ਹੀਦ ਭਗਤ
ਸਿੰਘ ਦੇ ਵਿਚਾਰਾਂ ਨੂੰ ਪ੍ਰਗਟ ਕਰਦਾ ਨਾਟਕ “ਮੈ ਨਾਸਤਿਕ ਕਿਉਂ ਹਾਂ“,
ਉਮਰਬੀਰ ਸਿੰਘ ਦੀ ਨਿਰਦੇਸ਼ਨਾ ਹੇਠ ਸਫਲਤਾ ਪੂਰਵਕ ਖੇਡਿਆ ਗਿਆ। ਮੁੱਖ ਤੇ
ਵਿਸ਼ੇਸ਼ ਮਹਿਮਾਨਾਂ ਨੇ ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ। ਆਏ ਮਹਿਮਾਨਾਂ
ਨੇ ਅਧਿਆਪਕਾਂ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਉਸਾਰੂ ਵਿਦਿਆ ਕਰਵਾਉਣ,
ਕਿਤਾਬਾਂ ਨਾਲ ਜੁੜਨ ਤੇ ਜੋੜਨ, ਉਸਾਰੂ ਸਾਹਿਤ ਪੜਨ, ਅੰਧਵਿਸ਼ਵਾਸ ਤੋਂ ਦੂਰ
ਰਹਿਣ, ਲੱਚਰਤਾ ਤੋਂ ਬਚ ਕੇ ਰਹਿਣ ਦੀ ਸਲਾਹ ਦਿੰਦਿਆਂ ਸਮੁੱਚੇ ਪ੍ਰੋਗਰਾਮ ਦੀ
ਸ਼ਲਾਘਾ ਕੀਤੀ। ਇਸ ਸਮਾਗਮ ਵਿੱਚ ਮੁੱਖ ਤੌਰ ਤੇ ਰਾਜਵਿੰਦਰ ਕੌਰ, ਨਵਪ੍ਰੀਤ
ਕੌਰ, ਅਮਰੀਕ ਸਿੰਘ ਮਾਨ, ਪ੍ਰਿੰਸੀਪਲ ਸੰਦੀਪ ਸਿੰਘ, ਕਰਨ ਸ਼ਰਮਾ ਮਨਜੀਤ ਕੌਰ,
ਪ੍ਰੇਮ ਲਤਾ, ਰਜਨੀ ਬਾਲਾ ਤੇ ਮਿਸ ਸੁਮਨ ਨੇ ਅਹਿਮ ਭੂਮਿਕਾ ਨਿਭਾਈ। ਕੁੱਲ
ਮਿਲਾ ਕੇ ਸੰਸਥਾ ਦਾ ਇਹ ਸਮਾਗਮ ਆਪਣੀਆਂ ਯਾਦਗਾਰੀ ਪੈੜਾਂ ਛੱਡ ਗਿਆ, ਜਿਸ ਦੇ
ਲਈ ਨਿਊ ਕੈਰੀਅਰ ਅਕੈਡਮੀ ਪਾਹੜਾ ਵਧਾਈ ਦੀ ਪਾਤਰ ਬਣਦੀ ਹੈ।
|