|
|
ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਦਾ ਪਰੋਗਰਾਮ ਨਿਹਾਇਤ
ਸਫਲ ਰਿਹਾ
ਅਜ਼ੀਮ ਸ਼ੇਖ਼ਰ, ਲੰਡਨ |
|
|
ਲੰਡਨ: ਪਿਛਲੇ ਦਿਨੀ ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਦਾ ਸਾਲਾਨਾ
ਸਮਾਗਮ ਸਾਊਥਾਲ ਦੇ ‘ਮਿਲਨ ਪੈਲੇਸ’ ਵਿਚ ਨਿਹਾਇਤ ਸਫਲਤਾ ਸਹਿਤ ਸੰਪਨ ਹੋਇਆ।
ਸਭਾ ਦੇ ਕਨਵੀਨਰ ਗੁਰਨਾਮ ਸਿੰਘ ਗਰੇਵਾਲ ਨੇ ਅੱਜ ਦੇ ਪਰੋਗਰਾਮ ਦੀ ਰੂਪ ਰੇਖਾ
ਉਲੀਕ ਕੇ ਅੱਜ ਦੇ ਕਾਰਜ ਦਾ ਆਗਾਜ਼ ਕੀਤਾ। ਸਭਾ ਦੇ ਖ਼ਜ਼ਾਨਚੀ ਮਨਪ੍ਰੀਤ
ਸਿੰਘ ਬੱਧਨੀਕਲਾਂ ਨੇ ਸਭਾ ਦੀਆਂ ਪਿਛਲੇ ਸਾਲ ਦੀਆਂ ਕਾਰਗ਼ੁਜ਼ਾਰੀਆਂ ਦਾ
ਜਿ਼ਕਰੇ ਖ਼ੈਰ ਕੀਤਾ। ਉਪਰੰਤ ਸਭਾ ਦੇ ਪਰਧਾਨ ਡਾ.ਸਾਥੀ ਲੁਧਿਆਣਵੀ ਨੇ
‘ਬਰਤਾਨਵੀ ਸਕੂਲਾਂ, ਲਾਇਬਰੇਰੀਆਂ, ਪ੍ਰਿੰਟ ਅਤੇ ਪ੍ਰਸਾਰਣ ਮੀਡੀਆ ਵਿਚ
ਪੰਜਾਬੀ ਭਾਸ਼ਾ ਦਾ ਭਵਿੱਖ’ ਦੇ ਵਿਸ਼ੇ ਉਤੇ ਡਿਸਕਸ਼ਨ ਪੇਪਰ ਪੜ੍ਹਿਆ ਜਿਸ
ੳਤੇ ਇੰਗਲੈਂਡ ਭਰ ਤੋਂ ਆਏ ਵਿਦਵਾਨਾਂ ਨੇ ਭਰਪੂਰ ਬਹਿਸ ਕੀਤੀ। ਕੁੱਲ ਮਿਲਾ
ਕੇ ਦੋ ਦਰਜਨ ਵਿਦਵਾਨਾਂ ਨੇ ਇਸ ਵਿਸ਼ੇ ਵਾਰੇ ਕਈ ਨਵੇਂ ਸੁਝਾਅ ਦਿੱਤੇ। ਇਸ
ਪੇਪਰ ਵਿਚ ਪੱਲਿਓਂ ਪੈਸੇ ਦੇ ਕੇ ਕਿਤਾਬਾਂ ਛਪਵਾਉਣ, ਅਗ਼ਰੇਜ਼ੀ ਨਾਵਾਂ ਦਾ
ਰੇਡੀਓ, ਟੀ.ਵੀ ਅਤੇ ਪ੍ਰਿੰਟ ਮੀਡੀਆ ਵਿਚ ਗ਼ਲਤ ਉਚਾਰਣ, ਹਿੰਦੀ ਫਿਲਮਾਂ ਵਿਚ
ਪੰਜਾਬੀ ਨੂੰ ਗਲਤ ਢੰਗ ਨਾਲ ਪੇਸ਼ ਕਰਨ, ਯੂ ਕੇ ਵਿਚ ਜੰਮੇ ਪਲੇ ਬੱਚਿਆਂ ਨੂੰ
ਸਹੀ ਢੰਗ ਨਾਲ ਪੰਜਾਬੀ ਦੀ ਸਿੱਖਿਆ ਦੇਣ ਵੱਲ ਕੋਸ਼ਸ਼ ਕਰਨੀ, ਇਥੋਂ ਦੇ
ਪੰਜਾਬੀ ਦੇ ਸਿਲੇਬਸ ਵਿਚ ਸਹੀ ਪਾਠ ਪੁਸਤਕਾਂ ਦੀ ਨਿਯੁਕਤੀ ਅਤੇ ਲਾਇਬਰੇਰੀਆਂ
ਵਿਚ ਪਈਆਂ ਪੰਜਾਬੀ ਪੁਸਤਕਾਂ ਨੂੰ ਨਾ ਇਸ਼ੂ ਕਰਾਉਣ ਦੀ ਸਮੱਸਿਆ ਆਦਿ ਵਾਰੇ
ਨੁਕਤੇ ਉਠਾਏ ਗਏ ਸਨ।
ਨਾ ਸਿਰਫ ਹਾਜ਼ਰ ਦਾਨਿਸ਼ਵਰਾਂ ਨੇ ਹੀ ਆਪਣੇ ਵਿਚਾਰ ਪੇਸ਼ ਕੀਤੇ ਸਗੋਂ
ਕਈਆਂ ਨੇ ਨਾ ਆ ਸਕਣ ਦੀ ਮਜਬੂਰੀ ਕਰਕੇ ਈ ਮੇਲਾਂ ਅਤੇ ਖਤਾਂ ਰਾਹੀਂ ਵੀ ਆਪਣੇ
ਵਿਚਾਰ ਪ੍ਰਗਟ ਕੀਤੇ ਅਤੇ ਪੇਪਰ ਦੇ ਵਿਸ਼ੇ ਨੂੰ ਮਹੱਤਵਪੂਰਣ ਦਸਿਆ। ਇਸ
ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਕੌਂਸਲਰ ਰਣਜੀਤ ਧੀਰ, ਮੋਹਿੰਦਰਪਾਲ ਸਿੰਘ
ਧਾਲੀਵਾਲ ਸਲੋਹ, ਮਨਮੋਹਨ ਸਿੰਘ
ਵੁਲਵਰਹੈਂਪਟਨ, ਕੌਂਸਲਰ ਮੋਤਾ ਸਿੰਘ ਲਮਿੰਗਟਨ ਸਪਾ ਅਤੇ ਮਨਜੀਤ ਕੌਰ ਪੱਡਾ
ਸਸ਼ੋਭਤ ਸਨ। ਇਸ ਸੈਸ਼ਨ ਦੀ ਸਟੇਜ ਦੀ ਸੇਵਾ ਕੁਲਵੰਤ ਕੌਰ ਢਿਲੋਂ ਨੇ ਕੀਤੀ।
ਚਾਹ ਪਾਣੀ ਦੀ ਬਰੇਕ ਪਿੱਛੋਂ ਦੂਜਾ ਸੈਸ਼ਨ ਸ਼ਰੂ ਕੀਤਾ ਗਿਆ। ਇਸ ਦੇ
ਪਰਧਾਨਗੀ ਮੰਡਲ ਵਿਚ ਸੰਤੋਖ਼ ਧਾਲੀਵਾਲ ਨੌਟਿੰਘਮ, ਡਾਕਟਰ ਸੁਰਿੰਦਰ ਕੌਰ
ਨਰੂਲਾ ਕਾਰਡਿਫ, ਦਲਵੀਰ ਕੌਰ ਵੁਲਵਰਹੈਂਪਟਨ ਤੇ ਕਿਰਪਾਲ ਸਿੰਘ ਪੂਨੀ
ਕਵੈਂਟਰੀ ਅਤੇ ਸਾਥੀ ਲੁਧਿਆਣਵੀ ਸ਼ਾਮਲ ਸਨ।
ਸਭ ਤੋਂ ਪਹਿਲਾਂ ਬ੍ਰਿਟਨ ਦੀਆਂ ਦੋ ਪਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਤ
ਕੀਤਾ ਗਿਆ। ਪ੍ਰੁਿਸੱਧ ਬਹੁ-ਪਰਤੀ ਕਵੀ ਵੀਰੇਂਦਰ ਪਰਹਿਾਰ ਵਾਰੇ ਅਜ਼ੀਮ
ਸ਼ੇਖ਼ਰ ਨੇ ਜਾਣਕਾਰੀ ਦਿਤੀ ਅਤੇ ਚਿੱਤਰਕਾਰ ਕੰਵਲ ਧਾਲੀਵਾਲ ਵਾਰੇ ਸੰਤੋਖ਼
ਧਾਲੀਵਾਲ ਜੀ ਨੇ ਕੁਝ ਸ਼ਬਦ ਕਹੇ। ਉਪਰੰਤ ਉਨ੍ਹਾਂ ਦੋਹਾਂ ਨੂੰ ਇਕ ਪ੍ਰਮਾਣ
ਪੱਤਰਾਂ ਨਾਲ ਸਨਮਾਨਤ ਕੀਤਾ ਗਿਆ ਤੇ ਉਨ੍ਹਾਂ ਦੀ ਦੇਣ ਨੂੰ ਸਲਾਹਿਆ ਗਿਆ।
ਪਰਕਾਸ਼ ਸੋਹਲ ਦੀ ਕਾਵਿ ਪੁਸਤਕ ‘ਉਫਕ ਦੇ ਪਾਰ’ ਰੀਲੀਜ਼ ਕੀਤੀ ਗਈ। ਸੋਹਲ ਜੀ
ਵਾਰੇ ਮਨਜੀਤ ਕੌਰ ਪੱਡਾ ਨੇ ਜਾਣਕਾਰੀ ਦਿਤੀ। ਦੇਵਿੰਦਰ ਨੌਰਾ ਦੀ
ਕਾਵਿ-ਪੁਸਤਕ ‘ਟਾਵੇਂ ਟਾਵੇਂ ਤਾਰੇ’ ਵਾਰੇ ਸਾਥੀ ਲੁਧਿਆਣਵੀ ਨੇ ਕੁਝ ਸ਼ਬਦ
ਬੋਲੇ। ਉਪਰੰਤ ਇਸ ਕਿਤਾਬ ਨੂੰ ਰੀਲੀਜ਼ ਕੀਤਾ ਗਿਆ। ਉਪਰੰਤ ਗੀਤਾਂ, ਗ਼ਜ਼ਲਾਂ
ਅਤੇ ਕਵਿਤਾਵਾਂ ਦਾ ਨਿਹਾਇਤ ਦਿਲਚਸਪ ਪ੍ਰੋਗਰਾਮ ਹੋਇਆ ਜਿਸ ਦੀ ਕਾਰਵਾਈ
ਅਜ਼ੀਮ ਸ਼ੇਖ਼ਰ ਨੇ ਨਿਭਾਈ। ਵੀਰੇਂਦਰ ਸ਼ਰਮਾ ਐਮ ਪੀ ਸਮੇਤ ਸਾਰੇ ਆਏ
ਮਹਿਮਾਨਾਂ ਨੇ ਇਸ ਸੈਮੀਨਾਰ ਨੂੰ ਇਤਿਹਾਸਕ ਦੱਸਿਆ। ਅੰਤ ਵਿਚ ਸਭਾ ਦੇ
ਪ੍ਰਧਾਨ ਡਾ.ਸਾਥੀ ਲੁਧਿਆਣਵੀ ਨੇ ਪੰਜਾਬੀ ਦੇ ਉਨ੍ਹਾਂ ਹਿਤੈਸ਼ੀਆਂ ਦਾ
ਧੰਨਵਾਦ ਕੀਤਾ ਜਿਨ੍ਹਾਂ ਨੇ ਹਮੇਸ਼ਾ ਪੰਜਾਬੀ ਦੇ ਕਲਮੀ ਯੋਧਿਆਂ ਦਾ ਸਾਥ
ਦਿਤਾ। ਆਪ ਨੇ ਆਪਣੇ ਸਾਥੀਆਂ ਮਨਪ੍ਰੀਤ ਸਿੰਘ ਬਧਨੀਕਲਾਂ, ਮਨਜੀਤ ਕੌਰ ਪੱਡਾ,
ਗੁਰਨਾਮ ਸਿੰਘ ਗਰੇਵਾਲ ਅਤੇ ਕੁਲਵੰਤ ਕੌਰ ਢਿੱਲੋਂ ਵਲ੍ਹੋਂ ਦਿਤੇ ਸਹਿਯੋਗ ਦਾ
ਵੀ ਧੰਨਬਾਦ ਕੀਤਾ। ਆਪ ਨੇ ‘ਮਿਲਨ ਪੈਲੇਸ’ ਦੀ ਮੈੇਨੇਜਮੈਂਟ ਦਾ ਖ਼ਾਸ ਤੌਰ
‘ਤੇ ਧੰਨਬਾਦ ਕੀਤਾ ਗਿਆ ਜਿਨ੍ਹਾ ਨੇ ਸਭਾ ਨੂੰ ਹਰ ਕਿਸਮ ਦੀ ਸਹੂਲਤ ਦੇਣ ਵਿਚ
ਕੋਈ ਕਸਰ ਨਹੀਂ ਛੱਡੀ ਤੇ ਇੰਝ ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਆਪਣਾ ਲਗਾਵ
ਜ਼ਾਹਰ ਕੀਤਾ। ਲਜ਼ੀਜ਼ ਖਾਣਾ ਖਾ ਕੇ ਸਾਰਿਆਂ ਨੇ ਖ਼ੁਸ਼ੀ ਖ਼ੁਸ਼ੀ ਅਲਵਿਦਾ
ਆਖੀ।
ਰੀਪੋਰਟ:ਅਜ਼ੀਮ ਸ਼ੇਖ਼ਰ-ਸਕੱਤਰ |
11/05/17 |
|
|
|
|
|
ਪੰਜਾਬੀ
ਸਾਹਿਤ ਕਲਾ ਕੇਂਦਰ ਯੂ ਕੇ ਦਾ ਪਰੋਗਰਾਮ ਨਿਹਾਇਤ ਸਫਲ ਰਿਹਾ
ਅਜ਼ੀਮ ਸ਼ੇਖ਼ਰ, ਲੰਡਨ |
ਗੁਰਿੰਦਰ
ਸਿੰਘ (ਗੁੱਗੂ) ਦੇ 'ਗ੍ਰੇਟਰ ਨਿਊਡਾ ਵਲਡ ਸਕੂਲ' ਨੂੰ ਕਰਾਟੇ ਚੈਂਪੀਅਨਸ਼ਿਪ
'ਚੋ ਸੈਕਿੰਡ ਰੈਂਕ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਫ਼ਿੰਨਲੈਂਡ
ਵੈਸਾਖੀ ਸ਼ੋਅ ਦੌਰਾਨ ਗਾਇਕ ਕੁਲਵਿੰਦਰ ਬਿੱਲਾ, ਸੰਦੀਪ ਬਰਾੜ ਅਤੇ ਰੁਪਾਲੀ ਨੇ
ਖੂਬ ਰੰਗ ਬੰਨਿਆ
ਵਿੱਕੀ ਮੋਗਾ, ਫ਼ਿੰਨਲੈਂਡ |
ਪ੍ਰਵਾਸੀ
ਸ਼ਾਇਰ ਪ੍ਰਕਾਸ਼ ਸੋਹਲ ਦਾ ਗ਼ਜ਼ਲ ਸੰਗ੍ਰਹਿ "ਉਫਕ ਦੇ ਪਾਰ" ਲੋਕ ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਖਾਲਸਾ
ਪੰਥ ਦਾ ਸਾਜਨਾ ਦਿਵਸ ਲੀਅਰ ਗੁਰੂ ਘਰ ਨਾਰਵੇ ਵਿਖੇ ਧੁੰਮ ਧਾਮ ਨਾਲ ਮਨਾਇਆ
ਗਿਆ ਤੇ ਭਾਈ ਪੰਥਪ੍ਰੀਤ ਸਿੰਘ ਸੰਗਤਾ ਨੂੰ ਸੰਬੋਧਨ ਹੋਏ।
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਫ਼ਿੰਨਲੈਂਡ
ਦੀਆਂ ਸੰਗਤਾਂ ਨੇ ਖਾਲਸੇ ਦੇ ਸਿਰਜਣਾ ਦਿਵਸ ਤੇ ਵਿਸਾਖੀ ਦੇ ਤਿਉਹਾਰ ਨੂੰ
ਪੂਰੇ ਉਤਸ਼ਾਹ ਨਾਲ ਮਨਾਇਆ
ਵਿੱਕੀ ਮੋਗਾ, ਫ਼ਿੰਨਲੈਂਡ |
ਗਲੋਬਲ
ਪੰਜਾਬ ਫਾਊਂਡੇਸ਼ਨ ਨੇ ਜ਼ਾਹਿਦ ਅਬਰੋਲ ਅਤੇ ਸ਼ੁਸ਼ੀਲ ਦੁਸਾਂਝ ਨੂੰ ਕੀਤਾ
ਸਨਮਾਨਿਤ
ਡਾ. ਕੁਲਜੀਤ ਸਿਘ ਜੰਜੂਆ, ਟਰਾਂਟੋ |
ਅਮਿੱਟ
ਯਾਦਗਾਰੀ ਪੈੜਾਂ ਛੱਡ ਗਿਆ, ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ
(ਰਜਿ:) ਦਾ 'ਸਾਹਿਤਕ ਕੁੰਭ-ਮੇਲਾ'
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਫ਼ਿੰਨਲੈਂਡ
ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਵਾਨਤਾ ਸ਼ਹਿਰ ਵਿੱਚ ਗੁਰੂਦੁਆਰਾ ਸਾਹਿਬ ਦੀ
ਸਥਾਪਨਾ ਕੀਤੀ ਗਈ
ਵਿੱਕੀ ਮੋਗਾ, ਫ਼ਿੰਨਲੈਂਡ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਕਲਮ
ਦੇ ਧਨੀ ਹਰਦਿਆਲ ਸਿੰਘ ਚੀਮਾ (ਵਹਿਣੀਵਾਲ) ਦੇ ਗੀਤ ਸੰਗ੍ਰਹਿ ਦੀਆਂ ਪੁਸਤਕਾਂ
ਨਾਰਵੇ 'ਚ ਲੋਕ ਅਰਪਣ ਕੀਤੀਆ ਗਈਆਂ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਬ੍ਰਤਾਨੀਆ
ਦੇ ਪੰਜਾਬੀ ਅਧਿਆਪਕਾਂ ਵਿੱਚ ਪੰਜਾਬੀ ਦੇ ਮਿਆਰੀ ਕੀ-ਬੋਰਡ ਸਿੱਖਣ ਲਈ
ਵਿਲੱਖਣ ਉਤਸ਼ਾਹ ਅਤੇ ਉਮਾਹ
ਸ਼ਿੰਦਰਪਾਲ ਸਿੰਘ ਮਾਹਲ, ਲੰਡਨ |
'ਪਾਹੜਾ'
ਗੁਰਦਾਸਪੁਰ ਵਿੱਚ ਸਭਿਆਚਾਰਕ ਪ੍ਰੋਗਰਾਮ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਬ੍ਰਤਾਨੀਆ
ਵਿੱਚ ਪੰਜਾਬੀ ਭਾਸ਼ਾ ਦਿਵਸ
ਸ਼ਿੰਦਰਪਾਲ ਮਾਹਲ, ਯੂ ਕੇ |
ਪੰਜਾਬੀ
ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ ਵੱਲੋਂ 14ਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ
ਦਿਨ
ਗੁਰਿੰਦਰ ਮਾਨ, ਕਨੇਡਾ |
ਸੁਪ੍ਰਸਿੱਧ
ਕਵੀ ਰੰਗਾੜਾ ਦੀ ਕਾਵਿ ਪੁਸਤਕ, 'ਸਾਡੇ ਗੁਰੂ ਸਾਹਿਬਾਨ' ਲੋਕ ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਲੰਡਨ
ਦੇ “ਹਾਈਡ ਪਾਰਕ“ ‘ਚ ਇਉਂ ਮਿਲਿਆ “ਬਾਬਾ ਯਮਲਾ ਜੱਟ“
ਮਨਦੀਪ ਖੁਰਮੀ "ਹਿੰਮਤਪੁਰਾ, ਲੰਡਨ |
ਰਾਮਗੜ੍ਹੀਆ
ਸਭਾ ਗੁਰਦੁਆਰਾ ਸਾਊਥਾਲ ਵਿਖ਼ੇ ਇਕ ਇਕ ਵਿਸ਼ਾਲ ਕਵੀ ਦਰਬਾਰ
ਸਾਥੀ ਲੁਧਿਆਣਵੀ, ਲੰਡਨ |
ਪੰਜਾਬੀ
ਵਿਕਾਸ ਮੰਚ ਵੱਲੋਂ ਜਿੱਥੇ ਬੀਬੀਸੀ ਤੇ ਪੰਜਾਬੀ' ਦੀ ਮੁਹਿੰਮ ਨੂੰ ਭਰਵਾਂ
ਹੁੰਗਾਰਾ ਮਿਲ਼ਿਆ, ਉਸਦੇ ਨਾਲ਼ ਹੀ ਸੰਸਥਾ ਵੱਲੋਂ ਪੰਜਾਬੀ ਭਾਸ਼ਾ ਮਿਆਰੀਕਰਨ
ਦੀ ਮੁਹਿੰਮ ਨੂੰ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ -
ਕੌਂ. ਇੰਦਰਜੀਤ ਗੁਗਨਾਨੀ, ਲੈਸਟਰ |
ਰਾਈਟਰਜ਼
ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਸ਼ਮਸ਼ੇਰ ਸਿੰਘ ਸੰਧੂ,
ਕੈਲਗਰੀ |
'ਐਕਟਿਵ
ਪੰਜਾਬੀ' ਦੀ ਪੰਜਵੀ ਕੱਟਾ ਪਾਰਟੀ ਕੱਲ ਹੇਅਜ਼ ਵਿੱਖੇ ਹੋਈ
ਬਿੱਟੂ ਖੰਗੂੜਾ, ਲੰਡਨ |
ਆਮ
ਆਦਮੀ ਪਾਰਟੀ (ਆਪ) ਨਾਰਵੇ ਚ ਪ੍ਰਵਾਸੀ ਭਾਰਤੀਆ ਚ ਹਰਮਨ ਪਿਆਰੀ ਪਾਰਟੀ
ਬਣਦੀ ਜਾ ਰਹੀ ਹੈ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਗਲੋਬਲ
ਪੰਜਾਬ ਫਾਊਂਡੇਸ਼ਨ ਵਲੋ ਨੀਲਮ ਸੈਣੀ ਨਾਲ ਇਕ ਸਾਹਿਤੱਕ ਮਿਲਣੀ
ਡਾ. ਕੁਲਜੀਤ ਸਿੰਘ ਜੰਜੂਆ, ਟਰਾਂਟੋ |
ਆਮ
ਆਦਮੀ ਪਾਰਟੀ ਦੇ ਵਾਲੰਟੀਅਰਾਂ ਦਾ ਕਨੇਡਾ ਤੋ ਜਹਾਜ਼ ਭਰਕੇ ਪੰਜਾਬ ਲਈ
ਰਵਾਨਾ
ਬਲਜਿੰਦਰ ਸੇਖਾ, ਟੋਰਾਂਟੋ |
ਮੁਸ਼ਾਇਰਾ
ਕੌਂਸਲ ਆਫ਼ ਆਸਟ੍ਰੇਲੀਆ ਵੱਲੋਂ ਦੂਜਾ ਹਿੰਦ-ਪਾਕਿ ਮੁਸ਼ਾਇਰਾ
ਰਿਸ਼ੀ ਗੁਲਾਟੀ, ਆਸਟ੍ਰੇਲੀਆ |
ਪੰਜਾਬ
ਕਲਚਰਲ ਸੋਸਾਇਟੀ ਫ਼ਿੰਨਲੈਂਡ ਵਲੋਂ ਲੋਹੜੀ ਦਾ ਤਿਉਹਾਰ ਬੜੇ ਹੀ ਧੂਮਧਾਮ
ਨਾਲ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ |
ਕਿਤਾਬਾਂ
ਸਾਨੂੰ ਨਿੱਘ, ਸੇਕ 'ਤੇ ਰੌਸ਼ਨੀ ਦਿੰਦੀਆਂ ਹਨ - ਪਦਮ ਸ੍ਰੀ ਸੁਰਜੀਤ ਪਾਤਰ
ਕੁਲਦੀਪ ਸਿੰਘ, ਸ਼ਾਹਕੋਟ |
ਬੀਬੀ
ਜੌਹਰੀ ਰਚਿਤ ਕਾਵਿ-ਸੰਗ੍ਰਹਿ ‘ਬੀਬਾ ਜੀ` ਦਾ ਲੋਕ ਅਰਪਣ
ਦਵਿੰਦਰ ਪਟਿਆਲਵੀ, ਭਾਸਾ ਵਿਭਾਗ ਪਟਿਆਲਾ |
ਭਾਰਤ
ਯਾਤਰਾ ਦੋਰਾਨ ਪਰਵਾਸੀਆ ਨੂੰ ਪੁਰਾਣੀ ਕੰਰਸੀ ਬਦਲਾਉਣ ਚ ਆ ਰਹੀ ਮੁਸਕਿਲਾ
ਪ੍ਰਤੀ ਭਾਰਤ ਸਰਕਾਰ ਨੂੰ ਧਿਆਨ ਦੇਣ ਦੀ ਮੰਗ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਫਿਲਮ
ਜਗਤ ਦੀ ਦਮਦਾਰ ਆਵਾਜ਼ ਦੇ ਮਾਲਕ : ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ
ਉਜਾਗਰ ਸਿੰਘ, ਪਟਿਆਲਾ |
ਯਾਦਗਾਰੀ
ਪੈੜਾਂ ਛੱਡ ਗਿਆ, ਸਾਹਿਤ ਸਭਾ ਗੁਰਦਾਸਪੁਰ (ਰਜਿ:) ਤੇ ਸਹਿਯੋਗੀ ਸਭਾਵਾਂ ਦਾ
ਸਮਾਗਮ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
'ਜੋੜੀਆਂ
ਜੱਗ ਥੋੜ੍ਹੀਆਂ' ( ਸਾਂਝਾ ਮਿੰਨ੍ਹੀ ਕਹਾਣੀ- ਸੰਗ੍ਰਹਿ) ਲੋਕ ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਗੀਤਕਾਰ
ਸੁਖਵਾਲ ਪਰਮਾਰ ਜਸਟਿਨ ਟਰੂਡੋ ਵੱਲੋਂ ਸਨਮਾਨਿਤ
ਉਜਾਗਰ ਸਿੰਘ, ਪਟਿਆਲਾ |
ਪ੍ਰਸਿੱਧ
ਗੀਤਕਾਰ ਜਸਵੀਰ ਗੁਣਾਚੌਰੀਆ ਦੀ ਕਿਤਾਬ 'ਹੱਸਦੇ ਸ਼ਹੀਦੀਆਂ ਪਾ ਗਏ' ਕੈਲਗਰੀ
ਵਿਚ ਲੋਕ ਅਰਪਣ ਕੀਤੀ ਗਈ
ਬਲਜਿੰਦਰ ਸੰਘਾ, ਕੈਲਗਰੀ |
ਪੰਜਾਬੀ
ਅਕੈਡਮੀ ਨੌਟਿੰਘਮ ਦਾ ਸਾਲਾਨਾ ਸਮਾਗਮ
ਸੰਤੋਖ ਧਾਲੀਵਾਲ, ਨੌਟਿੰਘਮ |
|
|
|
|
|
|