ਚੰਡੀਗੜ੍ਹ (ਲੁਧਿਆਣਵੀ) 4 ਅਪ੍ਰੈਲ, 17: ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ
ਪੰਜਾਬ (ਰਜਿ:) ਵੱਲੋਂ ਸ਼ਿਵਾਲਕ ਪਬਲਿਕ ਸਕੂਲ, ਫੇਸ-6 ਮੁਹਾਲੀ ਵਿਖੇ
ਪੁਸਤਕਾਂ ਲੋਕ-ਅਰਪਣ ਅਤੇ ਸਨਮਾਨ-ਸਮਾਰੋਹ ਕਰਵਾਇਆ ਗਿਆ। ਇਸ ਅਵਸਰ ਤੇ 254
ਕਲਮਾਂ ਦੇ ਸਾਂਝੇ ਕਾਵਿ-ਸੰਗ੍ਰਹਿ 'ਕਲਮਾਂ ਦਾ ਸਫਰ' ਦੇ ਨਾਲ-ਨਾਲ 'ਅੱਖਰਾਂ
ਦੇ ਮੋਤੀ' (ਕੁਲਵਿੰਦਰ ਕੌਰ ਮਹਿਕ), 'ਉਧਾਰੇ ਹੰਝੂ' (ਬਲਵੰਤ ਚਿਰਾਗ਼), 'ਦਿਲ
ਦੇ ਵਲਵਲੇ' (ਮਹਿੰਗਾ ਸਿੰਘ ਕਲਸੀ), 'ਦਰਦਾਂ ਦੇ ਦਰਿਆ' (ਅਸ਼ੋਕ ਟਾਂਡੀ),
'ਕਲਮ ਦੀਆਂ ਕਿਰਨਾਂ' ਅਤੇ 'ਸੱਚ ਦਾ ਸੂਰਜ' (ਵਰਿੰਦਰ ਕੌਰ ਰੰਧਾਵਾ),
'ਮੂੰਹੋਂ ਮੰਗੀਆਂ ਮੁਰਾਦਾਂ' ਅਤੇ 'ਲਾਲ, ਗੁਰੂ ਦਸਮੇਸ਼ ਦੇ' (ਜਗਜੀਤ
ਮੁਕਤਸਰੀ) ਲੋਕ-ਅਰਪਣ ਕੀਤੀਆਂ ਗਈਆਂ। ਪ੍ਰੈਸੱ ਨੂੰ ਜਾਣਕਾਰੀ ਦਿੰਦਿਆਂ
ਸੰਸਥਾ ਦੇ ਪ੍ਰਧਾਨ ਲਾਲ ਸਿੰਘ ਲਾਲੀ ਨੇ ਦੱਸਿਆ ਕਿ ਇਸ ਮੌਕੇ ਤੇ ਇਨ੍ਹਾਂ
ਅੱਠ ਪੁਸਤਕਾਂ ਦੇ ਲੇਖਕਾਂ ਦੇ ਨਾਲ-ਨਾਲ ਸੰਦੀਪ ਕੌਰ ਅਰਸ਼, ਪ੍ਰਿੰ. ਮੀਨੂ
ਸੁਖਮਨ, ਤੇਜਕੰਵਲ ਗਰੇਵਾਲ, ਬਲਵਿੰਦਰ ਕੌਰ ਲਗਾਣਾ ਅਤੇ ਅਜੇ ਕੁਮਾਰ ਸ਼ਰਮਾ
ਨੂੰ ਵੀ ਉਨ੍ਹਾਂ ਦੀਆਂ ਵੱਡਮੁੱਲੀਆਂ ਸਾਹਿਤਕ ਤੇ ਸਮਾਜਿਕ ਸੇਵਾਵਾਂ ਬਦਲੇ
ਸਨਮਾਨਿਤ ਕੀਤਾ ਗਿਆ। ਸਨਮਾਨਤ ਕਰਨ ਦੀਆਂ ਰਸਮਾਂ ਮੁੱਖ ਮਹਿਮਾਨ ਊਸ਼ਾ ਆਰ.
ਸ਼ਰਮਾ, ਆਈ. ਏ. ਐਸ. (ਰਿਟਾ.) ਅਤੇ ਆਰ. ਐਲ. ਕਲਸੀਆ, ਆਈ. ਏ. ਐਸ. (ਰਿਟਾ.)
ਜੀ ਦੇ ਨਾਲ-ਨਾਲ ਪ੍ਰਧਾਨਗੀ-ਮੰਡਲ ਵਿਚ ਸਸ਼ੋਭਿਤ ਡਾ. ਹਰਨੇਕ ਕਲੇਰ, ਡਾ.
ਕ੍ਰਿਸ਼ਨਾ ਕਲਸੀਆ, ਲਛਮਣ ਸਿੰਘ ਮੇਹੋ, ਬਲਵੰਤ ਸੱਲ੍ਹਣ, ਸੁਖਰਚਨ ਸਾਹੋਕੇ,
ਪੰ: ਸ਼ਕਤੀ ਪ੍ਰਕਾਸ਼ ਅਤੇ ਸੰਸਥਾ ਦੇ ਪ੍ਰਧਾਨ ਲਾਲ ਸਿੰਘ ਲਾਲੀ, ਜ. ਸਕੱਤਰ
ਪ੍ਰੀਤਮ ਲੁਧਿਆਣਵੀ ਅਤੇ ਹੋਰ ਅਹੁੱਦੇਦਾਰਾਂ ਵਲੋਂ ਸਮੂਹਿਕ ਤੌਰ ਤੇ ਨਿਭਾਈਆਂ
ਗਈਆਂ।
ਸਮਾਗਮ ਦੌਰਾਨ ਕ੍ਰਿਸ਼ਨ ਰਾਹੀ ਅਤੇ ਬਾਵਾ ਬੱਲੀ ਨੇ ਕੁਲਵਿੰਦਰ ਕੌਰ ਮਹਿਕ
ਦੇ ਗੀਤਾਂ ਨਾਲ ਅਤੇ ਗੁਰਵਿੰਦਰ ਗੁਰੀ ਅਤੇ ਜਗਜੀਤ ਮੁਕਤਸਰੀ ਨੇ ਵਰਿੰਦਰ ਕੌਰ
ਰੰਧਾਵਾ ਦੇ ਗੀਤਾਂ ਨਾਲ ਕਮਾਲ-ਮਈ ਰੰਗ ਬੰਨਿਆ : ਜਦ ਕਿ ਬਾਕੀ ਸਭੇ ਸਨਮਾਨਿਤ
ਸਖਸ਼ੀਅਤਾਂ ਨੇ ਆਪੋ-ਆਪਣੀਆਂ ਰਚਨਾਵਾਂ ਆਪ ਖੁਦ ਲਾ-ਜੁਵਾਬ ਢੰਗ ਨਾਲ ਪੇਸ਼
ਕੀਤੀਆਂ। ਇਨ੍ਹਾਂ ਤੋਂ ਇਲਾਵਾ ਕਮਲਜੀਤ ਕੋਮਲ ਤੇ ਲਾਲੀ ਕਰਤਾਰਪੁਰੀ ਨੇ ਵੀ
ਤਰੰਨੁਮ ਵਿਚ ਆਪਣੀਆਂ ਰਚਨਾਵਾਂ ਨਾਲ ਚੰਗਾ ਨਾਮਨਾ ਖੱਟਿਆ। ਅੰਤ ਵਿਚ ਪ੍ਰਿੰ.
ਸੁਰਿੰਦਰ ਕੌਰ ਜੀ ਦੀ ਨਿਰਦੇਸ਼ਨਾ ਹੇਠ, ਗਿੱਧਾ-ਕੈਪਟਨ ਮਿਸ ਹਨੀ ਵਲੋਂ ਮਿਹਨਤ
ਤੇ ਪੂਰੀ ਲਗਨ ਨਾਲ ਤਿਆਰ ਕਰਵਾਇਆ, ਏਜਲ ਪਬਲਿਕ ਸਕੂਲ ਬਹਿਲੋਲਪੁਰ ਵਲੋਂ
ਅਕ੍ਰਸ਼ਿਕ ਗਿੱਧਾ ਪੇਸ਼ ਕੀਤਾ ਗਿਆ, ਜਿਸ ਨੇ ਸਮਾਗਮ ਨੂੰ ਹੋਰ ਵੀ ਸ਼ਿਖਰਾਂ ਉਤੇ
ਪਹੁੰਚਾ ਦਿੱਤਾ। ਸਮੁੱਚੇ ਸਮਾਗਮ ਦੌਰਾਨ ਸਟੇਜ-ਸਕੱਤਰ ਦੇ ਫਰਜ, ਸਟੇਜਾਂ ਦੇ
ਧਨੀ ਪਿਆਰਾ ਸਿੰਘ ਰਾਹੀ ਵਲੋਂ ਬਾ-ਖੂਬੀ ਨਿਭਾਏ ਗਏ| ਜਿਕਰ ਯੋਗ ਹੈ ਕਿ
'ਕਲਮਾਂ ਦਾ ਸਫਰ' 254 ਕਲਮਾਂ ਦੇ ਸਾਂਝੇ ਕਾਵਿ-ਸੰਗ੍ਰਹਿ ਦੇ ਲੇਖਕਾਂ ਨੂੰ
ਪੁਸਤਕਾਂ ਦੇ ਨਾਲ-ਨਾਲ, ਸਰਟੀਫਿਕੇਟ ਅਤੇ ਮੈਡਲ ਨਾਲ ਵੀ ਸਨਮਾਨਿਤ ਕੀਤਾ
ਗਿਆ। ਸਮਾਗਮ ਦੌਰਾਨ ਹੋਰਾਂ ਤੋਂ ਇਲਾਵਾ ਕ੍ਰਿਸ਼ਨ ਰਾਹੀ, ਸਮਸ਼ੇਰ ਸਿੰਘ ਪਾਲ,
ਪ੍ਰਿੰ: ਬਲਬੀਰ ਛਿੱਬੜ, ਫਤਹਿ ਸਿੰਘ ਬਾਗੜੀ, ਜਸਵੀਰ ਛਿੱਬੜ, ਮੇਜਰ ਸਿੰਘ
ਈਸੜੂ, ਅਵਤਾਰ ਸਿੰਘ ਪਾਲ, ਜਸਪਾਲ ਕੰਵਲ, ਜਸਪ੍ਰੀਤ ਕੌਰ ਮੁਕਤਸਰੀ, ਮੁਨਸ਼ੀ
ਸਿੰਘ ਰੰਧਾਵਾ, ਮਨਦੀਪ ਸੰਧੂ, ਜਸਵੀਰ ਲੋਈ, ਕੁਲਵਿੰਦਰ ਕਾਲਾ ਰੱਤੋਂ ਵਾਲਾ,
ਜੱਗੀ ਮਾਨ ਅਤੇ ਹਿਤੇਸ਼ ਮੰਗਲਾ ਦੀ ਕਾਰ-ਗੁਜਾਰੀ ਵੀ ਕਾਫੀ ਸਲਾਹੁਣ ਯੋਗ ਰਹੀ।
ਊਸ਼ਾ ਆਰ. ਸ਼ਰਮਾ ਆਈ. ਏ . ਐਸ. (ਰਿਟਾ.) ਅਤੇ ਆਰ. ਐਲ. ਕਲਸੀਆ, ਆਈ. ਏ. ਐਸ.
(ਰਿਟਾ.) ਜੀ ਦੀ ਦਿਆਲਤਾ ਭਰੀ ਰਹਿਨੁਮਾਈ ਹੇਠ, ਸਵੇਰੇ 10 ਵਜੇ ਤੋਂ ਸ਼ੁਰੂ
ਹੋ ਕੇ ਸ਼ਾਮ ਤੱਕ ਚੱਲਦਾ, ਸਫਲਤਾ-ਪੂਰਵਕ ਨੇਪਰੇ ਚੜ੍ਹਿਆ ਸੰਸਥਾ ਦਾ ਇਹ
'ਸਾਹਿਤਕ ਕੁੰਭ-ਮੇਲਾ', ਸਾਹਿਤਕਾਰਾਂ ਦੇ ਦਿਲਾਂ ਵਿਚ ਆਪਣੀਆਂ ਅੱਡਰੀਆਂ
ਅਮਿੱਟ ਯਾਦਗਾਰੀ ਪੈੜਾਂ ਛੱਡ ਗਿਆ, ਜਿਸ ਦੇ ਲਈ ਸੰਸਥਾ ਵਧਾਈ ਦੀ ਪਾਤਰ ਬਣਦੀ
ਹੈ।
ਪ੍ਰੀਤਮ ਲੁਧਿਆਣਵੀ (ਚੰਡੀਗੜ੍ਹ), 9876428641
|