ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਗੁਰਿੰਦਰ ਸਿੰਘ (ਗੁੱਗੂ) ਦੇ 'ਗ੍ਰੇਟਰ ਨਿਊਡਾ ਵਲਡ ਸਕੂਲ' ਨੂੰ ਕਰਾਟੇ ਚੈਂਪੀਅਨਸ਼ਿਪ 'ਚੋ ਸੈਕਿੰਡ ਰੈਂਕ
ਪ੍ਰੀਤਮ ਲੁਧਿਆਣਵੀ, ਚੰਡੀਗੜ

 

 

ਨਿਓਡਾ (ਯੂ. ਪੀ.) ਚ 5 ਤੋ 6 ਮਈ ਤੱਕ ਦੋ-ਦਿਨਾ '15-ਵੀ ਸਟੇਟ ਸ਼ਿਤੋ-ਰੇਯੂ ਇੰਟਰ ਸਕੂਲ ਕਰਾਟੇ ਚੈਪੀਅਨਸ਼ਿਪ' ਮੁਕਾਬਲੇ ਕਰਵਾਏ ਗਏ। ਇਨਾਂ ਮੁਕਾਬਲਿਆਂ ਵਿਚ ਐਨ. ਸੀ. ਆਰ. ਦੇ 20 ਸਕੂਲਾਂ ਤੋ 400 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ। ਇਸ ਵਿਚ 'ਗ੍ਰੇਟਰ ਨਿਊਡਾ ਵਲਡ ਸਕੂਲ' ਦੇ ਵਿਦਿਆਰਥੀਆਂ ਨੇ 11 ਗੋਲਡ, 10 ਸਿਲਵਰ ਅਤੇ 19 ਬਰਿੰਜ ਮੈਡਲ ਜਿੱਤਕੇ ਇਸ ਚੈਂਪੀਅਨਸ਼ਿਪ 'ਚੋ ਸੈਕਿੰਡ ਰੈਂਕ ਹਾਸਲ ਕੀਤਾ। 'ਗ੍ਰੇਟਰ ਨਿਊਡਾ ਵਲਡ ਸਕੂਲ' (ਨੇੜੇ ਦਿੱਲੀ) ਦੇ ਵਿਦਿਆਰਥੀ-ਖਿਡਾਰੀ ਗੁਰਿੰਦਰ ਸਿੰਘ (ਗੁੱਗੂ) ਨੇ ਇਹ ਖੁਸ਼ੀ ਆਪਣੇ ਚੰਡੀਗੜ ਸ਼ਹਿਰ ਆਣ ਕੇ ਪ੍ਰੈਸੱ ਨਾਲ ਸਾਂਝੀ ਕੀਤੀ। ਜਿਕਰ ਯੋਗ ਹੈ ਕਿ ਇਹ ਹੋਣਹਾਰ ਵਿਦਿਆਰਥੀ ਮੂਲ ਰੂਪ ਵਿਚ ਚੰਡੀਗੜ ਦੇ ਸੈਕਟਰ-55 ਦਾ ਵਸਨੀਕ ਹੈ ਅਤੇ ਇਸ ਵਕਤ 'ਗ੍ਰੇਟਰ ਨਿਊਡਾ ਵਲਡ ਸਕੂਲ' (ਨੇੜੇ ਦਿੱਲੀ) ਵਿਖੇ ਪੰਜਵੀ ਕਲਾਸ ਵਿਚ ਪੜ ਰਿਹਾ ਹੈ।
ਗੁਰਿੰਦਰ ਦੀ ਮੰਮੀ ਸੁਖਦੀਪ ਕੌਰ ਅਤੇ ਉਸਦੇ ਡੈਡੀ ਜਸਪਾਲ ਸਿੰਘ ਨੇ ਆਪਣੇ ਲਾਡਲੇ ਦੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਦੱਸਿਆ ਕਿ ਗੁਰਿੰਦਰ ਨਰਸਰੀ ਤੋ ਹੀ ਨਾ-ਸਿਰਫ ਪੜਾਈ ਵਿਚ ਹੀ, ਬਲਕਿ ਸੱਭਿਆਚਾਰਕ ਗਤੀ-ਵਿਧੀਆਂ ਵਿਚ ਵੀ ਅੱਵਲ ਆਉਂਦਾ ਰਿਹਾ ਹੈ। ਇੱਥੋ ਤੱਕ ਕਿ ਉਸ ਦੇ ਪਿਤਾ ਜਸਪਾਲ ਸਿੰਘ ਨੂੰ ਪਰਿਵਾਰ ਸਮੇਤ ਕੰਪਨੀ ਨੇ ਬਾਹਰ ਜਦ ਵਿਦੇਸ਼ ਭੇਜ ਦਿੱਤਾ ਸੀ ਤਾਂ ਗੁਰਿੰਦਰ ਨੇ ਦੋ ਸਾਲ ਦੌਰਾਨ ਵਿਦੇਸ਼ 'ਚ ਹੁੰਦੇ ਹੋਏ ਵੀ ਵਧੀਆ ਕਾਰ-ਗੁਜਾਰੀ ਦਿਖਾਈ। ਫਿਰ, ਦੋ ਸਾਲ ਬਾਅਦ ਇੱਥੇ, 'ਗਰੇਟਰ ਨਿਓਡਾ ਵਲਡ ਸਕੂਲ' (ਨੇੜੇ ਦਿੱਲੀ) ਵਿਚ ਗੁਰਿੰਦਰ ਨੂੰ ਦਾਖਲ ਕਰਵਾ ਦਿੱਤਾ। ਦਾਖਲੇ ਵਕਤ ਵਿਦਿਆਰਥੀਆਂ ਦਾ ਸਲੇਬਸ ਕਾਫੀ ਕਵਰ ਹੋ ਚੁੱਕਾ ਸੀ। ਪਰ ਇਸ ਦੇ ਬਾਵਜੂਦ ਸਲਾਨਾ ਸਮਾਗਮ ਦੌਰਾਨ ਅਧਿਆਪਕ ਸਪੈਸ਼ਲ ਮੁਬਾਰਕਾਂ ਦਿੰਦਿਆਂ ਗੁਰਿੰਦਰ ਦੇ ਮੰਮੀ ਸੁਖਦੀਪ ਕੌਰ ਅਤੇ ਉਸਦੇ ਡੈਡੀ ਨੂੰ ਮਾਣ ਨਾਲ ਕਹਿ ਰਹੇ ਸਨ, 'ਜੇਕਰ ਇਹ ਬੱਚਾ ਸਾਡੇ ਸਕੂਲ ਨੂੰ ਨਾ ਮਿਲਦਾ ਤਾਂ ਸਾਨੂੰ ਬਹੁਤ ਵੱਡਾ ਘਾਟਾ ਪੈਣਾ ਸੀ। ਸਾਡੀ ਖੁਸ਼-ਕਿਸਮਤੀ ਕਿ ਗੁਰਿੰਦਰ ਸਾਡੇ ਸਕੂਲ ਨੂੰ ਮਿਲਿਆ।'

ਉਸ ਤੋਂ ਬਾਅਦ ਗੁਰਿੰਦਰ ਇਸ ਸਕੂਲ ਵਿਚ ਲਗਾਤਾਰ ਹਰ ਨਿੱਕੇ ਤੋਂ ਵੱਡੇ ਕੰਪੀਟੀਸ਼ਨਾਂ ਵਿਚ ਹਮੇਸ਼ਾਂ ਮੂਹਰਲੀਆਂ ਸਫਾਂ ਵਿਚ ਹੀ ਰਿਹਾ। ਚੌਥੀ ਕਲਾਸ ਵਿਚੋਂ ਉਸ ਨੇ ਤਿੰਨ ਸਰਟੀਫਿਕੇਟ ਅਤੇ ਨੈਸ਼ਨਲ ਲੈਵਲ ਦਾ ਸਿਲਵਰ ਮੈਡਲ ਜਿੱਤ ਕੇ ਆਪਣੇ ਸਖਤ ਮਿਹਨਤੀ ਹੋਣ ਦਾ ਸਬੂਤ ਛੱਡਿਆ।

ਗੁਰਿੰਦਰ ਦੇ ਡੈਡੀ ਇੰਜੀਨੀਅਰ ਹਨ, ਜਿਹੜੇ ਕਿ ਗਰੇਟਰ ਨਿਓਡਾ (ਨੇੜੇ ਦਿੱਲੀ) ਵਿਖੇ ਕਿਸੇ ਉਚ-ਮਿਆਰੀ ਕੰਪਨੀ ਵਿਚ ਸੀਨੀਅਰ ਮੈਨੇਜਰ ਦੇ ਮਾਣ-ਮੱਤੇ ਅਹੁੱਦੇ ਉਤੇ ਤਾਇਨਾਤ ਹਨ। ਉਸ ਦੀ ਮੰਮੀ ਸੁਖਦੀਪ ਕੌਰ ਐਮ. ਏ. ਪਾਸ ਹੈ। ਸੁਖਦੀਪ ਨੇ ਮੁਲਾਕਾਤ ਦੌਰਾਨ ਦੱਸਿਆ ਕਿ ਗੁਰਿੰਦਰ ਦਾ ਪੜਾਈ ਵਿਚ ਤਾਂ ਰੁਝਾਨ ਹੈ ਹੀ, ਪਰ, ਟੈਕਨੀਕਲ ਪੱਖੋਂ ਵੀ ਉਹ ਆਪਣੀ ਮਿਸਾਲ ਆਪ ਹੀ ਹੈ। ਨਿੱਕੇ -ਨਿੱਕੇ ਖਿਡਾਉਣਿਆਂ ਨੂੰ ਇੰਜੀਨੀਅਰਾਂ ਦੀ ਤਰਾਂ ਜੋੜ-ਜੋੜ ਕੇ ਐਸੀ ਕਮਾਲ ਦੀ ਮਸ਼ੀਨਰੀ ਤਿਆਰ ਕਰ ਦਿੰਦਾ ਹੈ ਕਿ ਦੇਖਣ ਵਾਲਾ ਦੰਗ ਰਹਿ ਜਾਂਦਾ ਹੈ, ਉਸ ਦੀ ਕਾਰੀਗਰੀ ਤੋਂ। ਕੰਪਿਊਟਰ ਸਾਈਡ ਤੇ ਦੇਖੋ ਤਾਂ ਹੋਰ ਵੀ ਸਿਰਾ ਹੀ ਹੈ। ਫਿਰ, ਡਰਾਇੰਗ ਦੀ ਚਿੱਤਰਕਾਰੀ ਵਿਚ ਐਨੀ ਮੁਹਾਰਿਤ ਹਾਸਲ ਹੈ ਕਿ ਕੋਈ ਵੀ ਚਿੱਤਰ ਸਾਹਮਣੇ ਰੱਖ ਦਿਓ, ਮਿੰਟਾਂ-ਸਕਿੰਟਾਂ ਵਿਚ ਹੀ ਕਾਪੀ ਕਰ ਮਾਰਦਾ ਹੈ ਉਸ ਦੀ। ਹੁਣ ਪੰਜਵੀ ਜਮਾਤ ਵਿਚ ਪੜ•ਦੇ ਹੋਏ ਕਰਾਟੇ ਚੈਪੀਅਨਸ਼ਿਪ ਵਿਚ ਹੋਰ ਵੀ ਕਮਾਲਾਂ ਕਰ ਵਿਖਾਈਆਂ ਹਨ, ਉਸ ਨੇ ।

ਰੱਬ ਕਰੇ ! ਹਿੰਮਤੀ, ਮਿਹਨਤੀ, ਸਿਰੜੀ, ਵਫਾਦਾਰ ਅਤੇ ਹੋਣਹਾਰ ਵਿਦਿਆਰਥੀ, ਮਾਪਿਆਂ ਦਾ ਲਾਡਲਾ ਗੁਰਿੰਦਰ, ਮਾਤਾ ਪਿਤਾ ਅਤੇ ਆਪਣੇ ਚੰਡੀਗੜ ਸ਼ਹਿਰ ਦਾ ਨਾਂ ਉੱਚਾ ਕਰਦਾ, ਇਵੇਂ ਹੀ ਤੁਰਿਆ ਰਵੇ ! ਆਪਣੇ ਕੱਦ ਤੋ ਉਚੇਰੀਆਂ ਮੰਜਲਾਂ ਸਰ ਕਰਨ ਵਾਲੇ ਇਸ ਨੰਨੇ-ਮੁੰਨੇ ਦੇ ਕਦਮਾਂ 'ਚ, ਅੱਲਾ ਹੋਰ ਵੀ ਹਿੰਮਤ, ਹੌਸਲਾ ਅਤੇ ਤਾਕਤ ਬਖਸ਼ੇ ! ਆਮੀਨ !
-ਪ੍ਰੀਤਮ ਲੁਧਿਆਣਵੀ, ਚੰਡੀਗੜ (9876428641)
ਸੰਪਰਕ : ਗੁਰਿੰਦਰ ਸਿੰਘ (ਗੁੱਗੂ), ਗਰੇਟਰ ਨਿਓਡਾ (ਨੇੜੇ ਦਿੱਲੀ)

11/05/17


2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

       
ਗੁਰਿੰਦਰ ਸਿੰਘ (ਗੁੱਗੂ) ਦੇ 'ਗ੍ਰੇਟਰ ਨਿਊਡਾ ਵਲਡ ਸਕੂਲ' ਨੂੰ ਕਰਾਟੇ ਚੈਂਪੀਅਨਸ਼ਿਪ 'ਚੋ ਸੈਕਿੰਡ ਰੈਂਕ
ਪ੍ਰੀਤਮ ਲੁਧਿਆਣਵੀ, ਚੰਡੀਗੜ
ਫ਼ਿੰਨਲੈਂਡ ਵੈਸਾਖੀ ਸ਼ੋਅ ਦੌਰਾਨ ਗਾਇਕ ਕੁਲਵਿੰਦਰ ਬਿੱਲਾ, ਸੰਦੀਪ ਬਰਾੜ ਅਤੇ ਰੁਪਾਲੀ ਨੇ ਖੂਬ ਰੰਗ ਬੰਨਿਆ
ਵਿੱਕੀ ਮੋਗਾ, ਫ਼ਿੰਨਲੈਂਡ
ਪ੍ਰਵਾਸੀ ਸ਼ਾਇਰ ਪ੍ਰਕਾਸ਼ ਸੋਹਲ ਦਾ ਗ਼ਜ਼ਲ ਸੰਗ੍ਰਹਿ "ਉਫਕ ਦੇ ਪਾਰ" ਲੋਕ ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ
ਖਾਲਸਾ ਪੰਥ ਦਾ ਸਾਜਨਾ ਦਿਵਸ ਲੀਅਰ ਗੁਰੂ ਘਰ ਨਾਰਵੇ ਵਿਖੇ ਧੁੰਮ ਧਾਮ ਨਾਲ ਮਨਾਇਆ ਗਿਆ ਤੇ ਭਾਈ ਪੰਥਪ੍ਰੀਤ ਸਿੰਘ ਸੰਗਤਾ ਨੂੰ ਸੰਬੋਧਨ ਹੋਏ।
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਫ਼ਿੰਨਲੈਂਡ ਦੀਆਂ ਸੰਗਤਾਂ ਨੇ ਖਾਲਸੇ ਦੇ ਸਿਰਜਣਾ ਦਿਵਸ ਤੇ ਵਿਸਾਖੀ ਦੇ ਤਿਉਹਾਰ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ
ਵਿੱਕੀ ਮੋਗਾ, ਫ਼ਿੰਨਲੈਂਡ
ਗਲੋਬਲ ਪੰਜਾਬ ਫਾਊਂਡੇਸ਼ਨ ਨੇ ਜ਼ਾਹਿਦ ਅਬਰੋਲ ਅਤੇ ਸ਼ੁਸ਼ੀਲ ਦੁਸਾਂਝ ਨੂੰ ਕੀਤਾ ਸਨਮਾਨਿਤ
ਡਾ. ਕੁਲਜੀਤ ਸਿਘ ਜੰਜੂਆ, ਟਰਾਂਟੋ
ਅਮਿੱਟ ਯਾਦਗਾਰੀ ਪੈੜਾਂ ਛੱਡ ਗਿਆ, ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:) ਦਾ 'ਸਾਹਿਤਕ ਕੁੰਭ-ਮੇਲਾ'
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਫ਼ਿੰਨਲੈਂਡ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਵਾਨਤਾ ਸ਼ਹਿਰ ਵਿੱਚ ਗੁਰੂਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ
ਵਿੱਕੀ ਮੋਗਾ, ਫ਼ਿੰਨਲੈਂਡ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਕਲਮ ਦੇ ਧਨੀ ਹਰਦਿਆਲ ਸਿੰਘ ਚੀਮਾ (ਵਹਿਣੀਵਾਲ) ਦੇ ਗੀਤ ਸੰਗ੍ਰਹਿ ਦੀਆਂ ਪੁਸਤਕਾਂ ਨਾਰਵੇ 'ਚ ਲੋਕ ਅਰਪਣ ਕੀਤੀਆ ਗਈਆਂ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਬ੍ਰਤਾਨੀਆ ਦੇ ਪੰਜਾਬੀ ਅਧਿਆਪਕਾਂ ਵਿੱਚ ਪੰਜਾਬੀ ਦੇ ਮਿਆਰੀ ਕੀ-ਬੋਰਡ ਸਿੱਖਣ ਲਈ ਵਿਲੱਖਣ ਉਤਸ਼ਾਹ ਅਤੇ ਉਮਾਹ
ਸ਼ਿੰਦਰਪਾਲ ਸਿੰਘ ਮਾਹਲ, ਲੰਡਨ
'ਪਾਹੜਾ' ਗੁਰਦਾਸਪੁਰ ਵਿੱਚ ਸਭਿਆਚਾਰਕ ਪ੍ਰੋਗਰਾਮ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਬ੍ਰਤਾਨੀਆ ਵਿੱਚ ਪੰਜਾਬੀ ਭਾਸ਼ਾ ਦਿਵਸ
ਸ਼ਿੰਦਰਪਾਲ ਮਾਹਲ, ਯੂ ਕੇ
ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ ਵੱਲੋਂ 14ਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ
ਗੁਰਿੰਦਰ ਮਾਨ, ਕਨੇਡਾ
ਸੁਪ੍ਰਸਿੱਧ ਕਵੀ ਰੰਗਾੜਾ ਦੀ ਕਾਵਿ ਪੁਸਤਕ, 'ਸਾਡੇ ਗੁਰੂ ਸਾਹਿਬਾਨ' ਲੋਕ ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਲੰਡਨ ਦੇ “ਹਾਈਡ ਪਾਰਕ“ ‘ਚ ਇਉਂ ਮਿਲਿਆ “ਬਾਬਾ ਯਮਲਾ ਜੱਟ“
ਮਨਦੀਪ ਖੁਰਮੀ "ਹਿੰਮਤਪੁਰਾ, ਲੰਡਨ
ਰਾਮਗੜ੍ਹੀਆ ਸਭਾ ਗੁਰਦੁਆਰਾ ਸਾਊਥਾਲ ਵਿਖ਼ੇ ਇਕ ਇਕ ਵਿਸ਼ਾਲ ਕਵੀ ਦਰਬਾਰ
ਸਾਥੀ ਲੁਧਿਆਣਵੀ, ਲੰਡਨ
ਪੰਜਾਬੀ ਵਿਕਾਸ ਮੰਚ ਵੱਲੋਂ ਜਿੱਥੇ ਬੀਬੀਸੀ ਤੇ ਪੰਜਾਬੀ' ਦੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ਼ਿਆ, ਉਸਦੇ ਨਾਲ਼ ਹੀ ਸੰਸਥਾ ਵੱਲੋਂ ਪੰਜਾਬੀ ਭਾਸ਼ਾ ਮਿਆਰੀਕਰਨ ਦੀ ਮੁਹਿੰਮ ਨੂੰ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ - ਕੌਂ. ਇੰਦਰਜੀਤ ਗੁਗਨਾਨੀ, ਲੈਸਟਰ
ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਸ਼ਮਸ਼ੇਰ ਸਿੰਘ ਸੰਧੂ, ਕੈਲਗਰੀ
'ਐਕਟਿਵ ਪੰਜਾਬੀ' ਦੀ ਪੰਜਵੀ ਕੱਟਾ ਪਾਰਟੀ ਕੱਲ ਹੇਅਜ਼ ਵਿੱਖੇ ਹੋਈ
 ਬਿੱਟੂ ਖੰਗੂੜਾ, ਲੰਡਨ
ਆਮ ਆਦਮੀ ਪਾਰਟੀ (ਆਪ) ਨਾਰਵੇ ਚ ਪ੍ਰਵਾਸੀ ਭਾਰਤੀਆ ਚ ਹਰਮਨ ਪਿਆਰੀ ਪਾਰਟੀ ਬਣਦੀ ਜਾ ਰਹੀ ਹੈ
ਰੁਪਿੰਦਰ ਢਿੱਲੋ ਮੋਗਾ, ਓਸਲੋ
ਗਲੋਬਲ ਪੰਜਾਬ ਫਾਊਂਡੇਸ਼ਨ ਵਲੋ ਨੀਲਮ ਸੈਣੀ ਨਾਲ ਇਕ ਸਾਹਿਤੱਕ ਮਿਲਣੀ
ਡਾ. ਕੁਲਜੀਤ ਸਿੰਘ ਜੰਜੂਆ, ਟਰਾਂਟੋ
ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਦਾ ਕਨੇਡਾ ਤੋ ਜਹਾਜ਼ ਭਰਕੇ ਪੰਜਾਬ ਲਈ ਰਵਾਨਾ
ਬਲਜਿੰਦਰ ਸੇਖਾ, ਟੋਰਾਂਟੋ 
ਮੁਸ਼ਾਇਰਾ ਕੌਂਸਲ ਆਫ਼ ਆਸਟ੍ਰੇਲੀਆ ਵੱਲੋਂ ਦੂਜਾ ਹਿੰਦ-ਪਾਕਿ ਮੁਸ਼ਾਇਰਾ
ਰਿਸ਼ੀ ਗੁਲਾਟੀ, ਆਸਟ੍ਰੇਲੀਆ
ਪੰਜਾਬ ਕਲਚਰਲ ਸੋਸਾਇਟੀ ਫ਼ਿੰਨਲੈਂਡ ਵਲੋਂ ਲੋਹੜੀ ਦਾ ਤਿਉਹਾਰ ਬੜੇ ਹੀ ਧੂਮਧਾਮ ਨਾਲ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ
ਕਿਤਾਬਾਂ ਸਾਨੂੰ ਨਿੱਘ, ਸੇਕ 'ਤੇ ਰੌਸ਼ਨੀ ਦਿੰਦੀਆਂ ਹਨ - ਪਦਮ ਸ੍ਰੀ ਸੁਰਜੀਤ ਪਾਤਰ
ਕੁਲਦੀਪ ਸਿੰਘ, ਸ਼ਾਹਕੋਟ
ਬੀਬੀ ਜੌਹਰੀ ਰਚਿਤ ਕਾਵਿ-ਸੰਗ੍ਰਹਿ ‘ਬੀਬਾ ਜੀ` ਦਾ ਲੋਕ ਅਰਪਣ
ਦਵਿੰਦਰ ਪਟਿਆਲਵੀ, ਭਾਸਾ ਵਿਭਾਗ ਪਟਿਆਲਾ
ਭਾਰਤ ਯਾਤਰਾ ਦੋਰਾਨ ਪਰਵਾਸੀਆ ਨੂੰ ਪੁਰਾਣੀ ਕੰਰਸੀ ਬਦਲਾਉਣ ਚ ਆ ਰਹੀ ਮੁਸਕਿਲਾ ਪ੍ਰਤੀ ਭਾਰਤ ਸਰਕਾਰ ਨੂੰ ਧਿਆਨ ਦੇਣ ਦੀ ਮੰਗ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਫਿਲਮ ਜਗਤ ਦੀ ਦਮਦਾਰ ਆਵਾਜ਼ ਦੇ ਮਾਲਕ : ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ
ਉਜਾਗਰ ਸਿੰਘ, ਪਟਿਆਲਾ
ਯਾਦਗਾਰੀ ਪੈੜਾਂ ਛੱਡ ਗਿਆ, ਸਾਹਿਤ ਸਭਾ ਗੁਰਦਾਸਪੁਰ (ਰਜਿ:) ਤੇ ਸਹਿਯੋਗੀ ਸਭਾਵਾਂ ਦਾ ਸਮਾਗਮ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
'ਜੋੜੀਆਂ ਜੱਗ ਥੋੜ੍ਹੀਆਂ' ( ਸਾਂਝਾ ਮਿੰਨ੍ਹੀ ਕਹਾਣੀ- ਸੰਗ੍ਰਹਿ) ਲੋਕ ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਗੀਤਕਾਰ ਸੁਖਵਾਲ ਪਰਮਾਰ ਜਸਟਿਨ ਟਰੂਡੋ ਵੱਲੋਂ ਸਨਮਾਨਿਤ
ਉਜਾਗਰ ਸਿੰਘ, ਪਟਿਆਲਾ
ਪ੍ਰਸਿੱਧ ਗੀਤਕਾਰ ਜਸਵੀਰ ਗੁਣਾਚੌਰੀਆ ਦੀ ਕਿਤਾਬ 'ਹੱਸਦੇ ਸ਼ਹੀਦੀਆਂ ਪਾ ਗਏ' ਕੈਲਗਰੀ ਵਿਚ ਲੋਕ ਅਰਪਣ ਕੀਤੀ ਗਈ
ਬਲਜਿੰਦਰ ਸੰਘਾ, ਕੈਲਗਰੀ
ਪੰਜਾਬੀ ਅਕੈਡਮੀ ਨੌਟਿੰਘਮ ਦਾ ਸਾਲਾਨਾ ਸਮਾਗਮ
ਸੰਤੋਖ ਧਾਲੀਵਾਲ, ਨੌਟਿੰਘਮ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2017, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)