ਅੱਜ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ,ਪੰਜਾਬ,
ਪਟਿਆਲਾ ਵਿਖੇ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ
ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ`, ਚੰਦਨ
ਨੇਗੀ, ਪ੍ਰੋ. ਕਿਰਪਾਲ ਕਜ਼ਾਕ, ਪ੍ਰੋ. ਗੁਰਨਾਇਬ ਸਿੰਘ, ਨਰਿੰਦਰ ਕੌਰ,
ਕੁਲਵਿੰਦਰ ਸਿੰਘ ਵਿੱਕੀ ਰਿਵਾਸ, ਕਮਲਜੀਤ ਸਿੰਘ ਬੰਟੀ ਅੱਵਲ ਆਦਿ ਸ਼ਾਮਿਲ ਸਨ।
ਇਸ ਸਮਾਗਮ ਵਿਚ ਪਲੇਠਾ ‘ਅੱਵਲ ਸਰਹੱਦੀ ਯਾਦਗਾਰੀ ਸਾਹਿਤਕ ਪੁਰਸਕਾਰ`
ਪੰਜਾਬੀ ਦੀ ਉਘੀ ਗਲਪਕਾਰ ਸ੍ਰੀਮਤੀ ਚੰਦਨ ਨੇਗੀ ਨੂੰ ਪ੍ਰਦਾਨ ਕੀਤਾ ਗਿਆ ਜਿਸ
ਵਿਚ ਉਹਨਾਂ ਨੂੰ 5100 ਰੁਪਏ ਦੀ ਨਗਦ ਰਾਸ਼ੀ ਤੋਂ ਇਲਾਵਾ ਸਨਮਾਨ ਪੱਤਰ ਅਤੇ
ਫੁਲਕਾਰੀ ਭੇਂਟ ਕੀਤੇ ਗਏ।
ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ` ਨੇ ਵੱਡੀ
ਗਿਣਤੀ ਵਿਚ ਪੁੱਜੇ ਲੇਖਕਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਮਿੰਨੀ ਕਹਾਣੀ
ਲੇਖਕ ਸ੍ਰੀ ਅੱਵਲ ਸਰਹੱਦੀ ਦੇ ਪਰਿਵਾਰ ਵੱਲੋਂ ਇਹ ਪੁਰਸਕਾਰ ਆਰੰਭ ਕੀਤਾ ਗਿਆ
ਹੈ ਜੋ ਹਰ ਸਾਲ ਪੰਜਾਬੀ ਸਾਹਿਤ ਵਿਚ ਉਘਾ ਯੋਗਦਾਨ ਪਾਉਣ ਵਾਲੀ ਕਿਸੇ ਸ਼ਖ਼ਸੀਅਤ
ਨੂੰ ਦਿੱਤਾ ਜਾਇਆ ਕਰੇਗਾ। ਚੰਦਨ ਨੇਗੀ ਨੇ ਕਿਹਾ ਕਿ ਇਹ ਪੁਰਸਕਾਰ ਉਸ ਲਈ
ਸਾਰੇ ਪੁਰਸਕਾਰਾਂ ਤੋਂ ਇਸ ਕਰਕੇ ਵੱਡਾ ਹੈ ਕਿ ਇਹ ਉਸਦੇ ਨਾਨਕਾ-ਸ਼ਹਿਰ ਵੱਲੋਂ
ਦਿਤਾ ਗਿਆ ਹੈ ਅਤੇ ਇਸ ਨਾਲ ਮੇਰੀ ਜ਼ਿੰਮੇਵਾਰੀ ਵਿਚ ਹੋਰ ਵਾਧਾ ਹੋਇਆ ਹੈ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ
ਡਾ. ਰਾਜਵੰਤ ਕੌਰ ਪੰਜਾਬੀ ਨੇ ਚੰਦਨ ਨੇਗੀ ਦੇ ਗਲਪ ਜਗਤ ਬਾਰੇ ਵਿਸਤ੍ਰਿਤ
ਪੇਪਰ ਪ੍ਰਸਤੁੱਤ ਕਰਦਿਆਂ ਕਿਹਾ ਕਿ ਨੇਗੀ ਨੇ ਸਮਾਜ ਦੇ ਕਰੂਰ ਯਥਾਰਥ ਨੂੰ
ਆਪਣੀਆਂ ਲਿਖਤਾਂ ਵਿਚ ਸਮੋਇਆ ਹੈ।ਪ੍ਰੋ. ਕਿਰਪਾਲ ਕਜ਼ਾਕ ਨੇ ਚੰਦਨ ਨੇਗੀ ਦੀ
ਨਾਵਲਨਿਗਾਰੀ ਵਿਚਲੀ ਹਕੀਕਤ ਅਤੇ ਕਲਾ ਸੰਬੰਧੀ ਅਹਿਮ ਨੁਕਤੇ ਸਾਂਝੇ ਕੀਤੇ।
ਪ੍ਰੋ. ਗੁਰਨਾਇਬ ਸਿੰਘ ਦਾ ਮਤ ਸੀ ਕਿ ਚੰਦਨ ਨੇਗੀ ਨੇ ਆਪਣੇ ਸਾਹਿਤ ਵਿਚ
ਜੰਮੂ ਕਸ਼ਮੀਰ ਦੇ ਇਲਾਕੇ ਦੀ ਸੁੰਦਰ ਇਤਿਹਾਸਕ ਤਸਵੀਰ ਪੇਸ਼ ਕੀਤੀ ਹੈ।
ਕੁਲਵਿੰਦਰ ਸਿੰਘ ਵਿੱਕੀ ਰਿਵਾਸ ਨੇ ਕਿਹਾ ਕਿ ਸਾਹਿਤਕਾਰ ਸਮਾਜ ਦੇ
ਵਿਕਾਸ ਵਿਚ ਵਡਮੁੱਲਾ ਯੋਗਦਾਨ ਪਾਉਂਦੇ ਹਨ।ਸ੍ਰੀ ਅੱਵਲ ਸਰਹੱਦੀ ਦੇ ਸੁਪਤਨੀ
ਸ੍ਰੀਮਤੀ ਨਰਿੰਦਰ ਕੌਰ ਅਤੇ ਸਪੁੱਤਰ ਕਮਲਜੀਤ ਸਿੰਘ ਬੰਟੀ ਅੱਵਲ ਨੇ ਸਾਂਝੇ
ਤੌਰ ਤੇ ਕਿਹਾ ਕਿ ਉਹਨਾਂ ਦੇ ਪਰਿਵਾਰ ਵੱਲੋਂ ਸ੍ਰੀ ਸਰਹੱਦੀ ਦੀ ਯਾਦ ਵਿਚ ਇਹ
ਰਵਾਇਤ ਨਿਰੰਤਰ ਜਾਰੀ ਰੱਖੀ ਜਾਵੇਗੀ।ਮਨੋਵਿਗਿਆਨੀ ਡਾ. ਆਗਿਆਜੀਤ ਸਿੰਘ ਨੇ
ਪੰਜਾਬੀ ਭਾਸ਼ਾ ਦੇ ਹਵਾਲੇ ਨਾਲ ਗੱਲ ਕੀਤੀ ਜਦੋਂ ਕਿ ਡਾ. ਗੁਰਬਚਨ ਸਿੰਘ
ਰਾਹੀ, ਪ੍ਰੋ. ਸੁਭਾਸ਼ ਸ਼ਰਮਾ, ਐਡਵੋਕੇਟ ਦਲੀਪ ਸਿੰਘ ਵਾਸਨ, ਡਾ. ਸਵਰਨਜੀਤ
ਕੌਰ ਸੰਮੀ, ਕਹਾਣੀਕਾਰ ਬਾਬੂ ਸਿੰਘ ਰੈਹਲ, ਦਵਿੰਦਰ ਪਟਿਆਲਵੀ, ਹਰਪ੍ਰੀਤ
ਰਾਣਾ, ਭੁਪਿੰਦਰ ਉਪਰਾਮ, ਪਰਵਿੰਦਰ ਕੌਰ ਸਡਾਨਾ ਅਤੇ ਨਵਰੀਤ ਕੌਰ ਅਤੇ
ਕਰਮਵੀਰ ਸੂਰੀ ਆਦਿ ਬੁਲਾਰਿਆਂ ਨੇ ਵੀ ਅੱਵਲ ਸਰਹੱਦੀ ਅਤੇ ਚੰਦਨ ਨੇਗੀ ਦੇ
ਜੀਵਨ ਅਤੇ ਰਚਨਾ ਸੰਸਾਰ ਬਾਰੇ ਵੱਖ ਵੱਖ ਦ੍ਰਿਸ਼ਟੀਕੋਣਾਂ ਤੋਂ ਵਿਚਾਰ ਪ੍ਰਗਟ
ਕੀਤੇ।ਗੁਰਪ੍ਰੀਤ ਕੌਰ ਨੇ ਚੰਦਨ ਨੇਗੀ ਦਾ ਸਨਮਾਨ ਪੱਤਰ ਪੜ੍ਹਿਆ।
ਅਗਲੇ ਦੌਰ ਵਿਚ ਡਾ. ਗੁਰਵਿੰਦਰ ਅਮਨ ਰਾਜਪੁਰਾ, ਗੁਰਪ੍ਰੀਤ ਜਖਵਾਲੀ,
ਭਾਸ਼ੋ,ਬੀਬੀ ਜੌਹਰੀ,ਸਜਨੀ,ਜਸਵਿੰਦਰ ਕੌਰ ਫਗਵਾੜਾ, ਨਵਦੀਪ ਮੁੰਡੀ, ਬਲਵਿੰਦਰ
ਸਿੰਘ ਭੱਟੀ,ਗੁਰਚਰਨ ਸਿੰਘ ਪੱਬਾਰਾਲੀ,ਅਮਰਿੰਦਰ ਸੋਹਲ, ਹੌਬੀ ਸਿੰਘ, ਲਛਮਣ
ਸਿੰਘ ਤਰੌੜਾ, ਹਰਗੁਣਪ੍ਰੀਤ ਸਿੰਘ,ਬਲਬੀਰ ਸਿੰਘ ਦਿਲਦਾਰ,ਦਰਸ਼ਨ
ਸਿੰਘ,ਸੁਰਿੰਦਰ ਕੌਰ ਬਾੜਾ,ਮਾਸਟਰ ਹਰਦੇਵ ਸਿੰਘ ਪਾਤੜਾਂ, ਧਰਮਪਾਲ
ਵਰਮਾ,ਅਮਰਜੀਤ ਕੌਰ ਮਾਨ,ਨੀਤੂ ਸ਼ਰਮਾ ਨਾਭਾ, ਰਾਕੇਸ਼ ਕੁਮਾਰ ਸਮਾਣਾ,
ਐਮ.ਐਸ.ਜੱਗੀ,ਮਨਜਿੰਦਰ ਸਿੰਘ, ਦੀਦਾਰ ਖ਼ਾਨ ਧਬਲਾਨ ਆਦਿ ਨੇ ਰਚਨਾਵਾਂ
ਸੁਣਾਈਆਂ।ਇਸ ਦੌਰਾਨ ਕੁਲਵੰਤ ਸਿੰਘ ਨਾਰੀਕੇ ਦੀ ਸੰਪਾਦਨਾ ਅਧੀਨ ਗੁਸਈਆਂ` ਦਾ
ਵਿਸ਼ੇਸ਼ ਅੰਕ ਵੀ ਲੋਕਅਰਪਿਤ ਕੀਤਾ ਗਿਆ।ਇਸ ਸਮਾਗਮ ਵਿਚ ਸ੍ਰੀਮਤੀ ਕਮਲ
ਸੇਖੋਂ,ਰਾਮਿੰਦਰਜੀਤ ਸਿੰਘ ਵਾਸੂ, ਹਰਬੰਸ
ਮਾਨਕਪੁਰੀ, ਧਰਮਿੰਦਰ ਸਿੰਘ, ਜੋਗਾ ਸਿੰਘ ਧਨੌਲਾ,ਹਰਸ਼ ਕੁਮਾਰ ਹਰਸ਼,ਯੋਗ ਰਾਜ
ਪ੍ਰਭਾਕਰ, ਕੁਲਦੀਪ ਪਟਿਆਲਵੀ, ਗੁਰਮੁਖ ਜਾਗੀ, ਚਹਿਲ ਜਗਪਾਲ, ਜਗਜੀਤ
ਸਰੀਨ,ਰਵੀ ਪ੍ਰਭਾਕਰ, ਬਲਕਰਨ ਸਿੰਘ ਭਾਗਸਰੀਆ, ਮਨਪ੍ਰੀਤ ਸਿੰਘ, ਸੁਨੀਤਾ
ਸ਼ਰਮਾ, ਰਾਜੇਸ਼ ਸ਼ਰਮਾ,ਹਰਜੀਤ ਕੈਂਥ, ਚਰਨ ਬੰਬੀਹਾ ਭਾਈ, ਛੱਜੂ ਰਾਮ ਮਿੱਤਲ,
ਰਾਮਜੀਤ ਸਿੰਘ,ਅਮਰਜੀਤ ਸਿੰਘ ਜੋਹਰਾ ਪ੍ਰਕਾਸ਼ਨ, ਮਨਜੋਤ ਕੌਰ,ਕੈਪਟਨ ਚਮਕੌਰ
ਸਿੰਘ ਚਹਿਲ, ਮੰਗਤ ਖ਼ਾਨ,ਨਵਨੀਤ ਕੌਰ,ਮਨਦੀਪ ਕੌਰ,ਸਰਬਜੀਤ ਸਿੰਘ, ਪ੍ਰਿੰਸੀਪਲ
ਦਲੀਪ ਸਿੰਘ ਨਿਰਮਾਣ, ਜਸਵੰਤ ਸਿੰਘ ਸਿੱਧੂ, ਕਰਨੈਲ ਸਿੰਘ, ਸੁਖਦੇਵ ਕੌਰ,
ਨਰਿੰਦਰਜੀਤ ਸਿੰਘ ਸੋਮਾ,ਗੁਰਦੀਪ ਸਿੰਘ ਸੋਢੀ, ਪਰਮਜੀਤ ਸਿੰਘ ਚੋਪੜਾ, ਗੋਪਾਲ
ਸ਼ਰਮਾ, ਜੋਗਾ ਸਿੰਘ ਧਨੌਲਾ ਆਦਿ ਵੱਡੀ ਗਿਣਤੀ ਵਿਚ ਲੇਖਕ ਹਾਜ਼ਰ ਸਨ। ਇਸ
ਦੌਰਾਨ ਵਿਸ਼ੇਸ਼ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਮੰਚ ਸੰਚਾਲਨ ਬਾਬੂ
ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖੂਬੀ ਨਿਭਾਇਆ।
ਰਿਪੋਰਟ : ਦਵਿੰਦਰ ਪਟਿਆਲਵੀ ਪ੍ਰਚਾਰ ਸਕੱਤਰ
|