ਚੰਡੀਗੜ (ਲੁਧਿਆਣਵੀ), 4 ਜਨਵਰੀ, 17 : ਪੰਜਾਬੀ ਮਾਂ-ਬੋਲੀ ਦੀ ਸੇਵਾ
ਵਿੱਚ ਨਿਰੰਤਰ ਜੁੱਟੀ ਚਲੀ ਆ ਰਹੀ ਸਾਹਿਤ ਸਭਾ ਗੁਰਦਾਸਪੁਰ (ਰਜਿ:) ਤੇ
ਸਹਿਯੋਗੀ ਸਾਹਿਤਕ ਸਭਾਵਾਂ ਵਲੋਂ ਨਵੇਂ ਸਾਲ ਦੀ ਆਮਦ ਤੇ ਬਹੁ-ਪੱਖੀ ਸ਼ਖਸ਼ੀਅਤ
(ਲੇਖਕ, ਕਹਾਣੀਕਾਰ, ਨਾਟਕਕਾਰ ਤੇ ਰੰਗ-ਕਰਮੀ) ਸਵ : ਰਜਿੰਦਰ ਭੋਗਲ ਅਤੇ
ਲੇਖਕ ਸ਼੍ਰੀ ਬੁਲੋ ਦਾਸ ਚੌਖੜੀ ਵਾਲਿਆਂ ਦੀ ਨਿੱਘੀ ਯਾਦ ਵਿੱਚ ਵਿਸ਼ੇਸ਼
ਕਵੀ-ਦਰਬਾਰ ਤੇ ਸਨਮਾਨ-ਸਮਾਰੋਹ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸਭਾ ਦੇ
ਪ੍ਰਧਾਨ ਜੇ ਪੀ ਖਰਲਾਵਾਲਾ, ਮੰਗਤ ਚੰਚਲ, ਮਲਕੀਤ ਸਿੰਘ ਸੋਹਲ, ਮੱਖਣ ਕੋਹਾੜ
ਤੇ ਗੁਰਮੀਤ ਸਿੰਘ ਬਾਜਵਾ ਨੇ ਸਾਂਝੇ ਤੌਰ ਤੇ ਕੀਤੀ। ਇਸ ਮੌਕੇ ਮਹਿਰਮ ਸਾਹਿਤ
ਸਭਾ, ਨਵਾਂ ਸ਼ਾਲਾ ਦੇ ਪ੍ਰਧਾਨ ਮਲਕੀਤ ਸਿੰਘ ਸੁਹਲ ਵਲੋਂ ਪੰਜਾਬੀ ਸਾਹਿਤ-
ਜਗਤ ਵਿਚ ਇਕ ਦਰਜਨ ਪੁਸਤਕਾਂ ਪਾਉਣ ਬਦਲੇ ਉਸਨੂੰ ਸਨਮਾਨ ਚਿੰਨ ਤੇ ਸਿਰੋਪਾਓ
ਸਾਹਿਬ ਜੀ ਨਾਲ ਸਨਮਾਨਿਤ ਕੀਤਾ ਗਿਆ। ਉਘੇ ਵਿਦਵਾਨ ਲੇਖਕ ਪੰਡਤਰਾਉ ਧਰੈਨਵਰ,
ਜਿਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਨੁਵਾਦ ਕੰਨੜ ਭਾਸ਼ਾ ਵਿੱਚ
ਕੀਤਾ, ਦਾ ਸਨਮਾਨ, ਲੇਖਕ ਵਿਜੇ ਬੱਧਣ ਨੇ ਪ੍ਰਾਪਤ ਕੀਤਾ ।
ਉਪਰੰਤ, ਨਾਮਵਰ ਕਵੀ ਗੁਰਮੀਤ ਸਿੰਘ ਪਾਹੜਾ ਦੀ ਲਾ-ਜੁਵਾਬ ਸਟੇਜ-ਸੰਚਾਲਕੀ
ਅਧੀਨ ਇਸ ਅਵਸਰ ਤੇ ਕਵੀ-ਦਰਬਾਰ ਦਾ ਦੌਰ ਚੱਲਿਆ : ਜਿਸ ਵਿਚ ਪ੍ਰਤਾਪ ਪਾਰਸ,
ਹਰਪਾਲ ਸਿੰਘ ਬੈਂਸ, ਜਨਕ ਰਾਜ ਰਾਠੌਰ, ਰਛਪਾਲ ਸਿੰਘ ਘੁੰਮਣ, ਸੁਖਵਿੰਦਰ
ਸੋਖੀ, ਰਮੇਸ਼ ਉਮਰਪੁਰੀਆ, ਕੁਲਰਾਜ ਖੋਖਰ, ਉਮ ਪ੍ਰਕਾਸ਼ ਭਗਤ, ਗੁਰਸ਼ਰਨਜੀਤ
ਸਿੰਘ, ਮਨਪ੍ਰੀਤ ਕੌਰ ਦਲੋਤਰਾ, ਅਜਮੇਰ ਪਾਹੜਾ, ਗੁਰਬਚਨ ਬਾਜਵਾ, ਅਸ਼ੋਕ
ਰੰਗੀਲਾ, ਜਗਜੀਤ ਸਿੰਘ ਕੰਗ, ਰਵਿੰਦਰ ਗਰਗਾਲਾ, ਜਗਦੀਪ ਸਿੰਘ, ਸ਼ਰਨਜੀਤ
ਸਿੰਘ, ਸੁਰਿੰਦਰ ਸਿੰਘ, ਲਖਵਿੰਦਰ ਸਿੰਘ, ਪਲਵਿੰਦਰ ਸਿੰਘ, ਰੰਗ-ਕਰਮੀ ਰੌਕੀ
ਸ਼ਹਿਰੀ, ਚਮਨ ਲਾਲ ਕਲੋਰਾਈਡ, ਸੁਖਵਿੰਦਰ ਸ਼ਾਦ, ਵਿਜੇ ਤਾਲਿਬ, ਵਰਿੰਦਰ ਸੈਣੀ,
ਸੁਭਾਸ਼ ਸੂਫੀ, ਪ੍ਰੀਤ ਰਾਣਾ, ਰਤਨ ਸਿੰਘ ਹੱਲਾ, ਕਰਮਜੀਤ, ਲਖਣ ਮੇਗੀਆਂ,
ਸੁਨੀਲ ਅਵਾਰਾ, ਕਾਮਰੇਡ ਰੂਪ ਲਾਲ, ਬਾਬਾ ਸਰੂਪ ਦਾਸ, ਰਵੇਲ ਸਿੰਘ ਇਟਲੀ,
ਭਾਈ ਚਰਨਜੀਤ ਸਿੰਘ, ਭਾਈ ਜੋਗਿੰਦਰ ਸਿੰਘ, ਧਰਮਵੀਰ ਮਾਨ, ਯੁਧਵੀਰ ਸਿੰਘ,
ਮੰਗਲਦੀਪ, ਸੋਹਨ ਸਿੰਘ, ਦਿਲ ਪ੍ਰੀਤ ਹੱਲਾ, ਭਾਈ ਮਨਜੀਤ ਸਿੰਘ, ਮਹਿੰਦਰ ਪਾਲ
ਕਾਦਰੀ, ਸਤਪਾਲ ਗਿੱਲ, ਬਾਪੂ ਸੰਪੂਰਨ ਸਿੰਘ, ਬਲਜਿੰਦਰ ਕਲਿਆਣ ਆਦਿ ਨੇ ਖੂਬ
ਭਰਵੀ ਹਾਜਰੀ ਲਵਾਈ ।
ਇਲਾਕੇ ਦੀਆਂ ਦਸੰਬਰ, 16 ਦੇ ਮਹੀਨੇ ਵਿਚ ਸਦੀਵੀ ਵਿਛੋੜਾ ਦੇ ਗਈਆਂ
ਸਾਹਿਤਕ-ਸਖਸ਼ੀਅਤਾਂ ਪੈਦਲ ਧਿਆਨਪੁਰੀ, ਚਿੱਤਰਕਾਰ ਸੁਖਵੰਤ ਸਿੰਘ ਅਤੇ ਚੰਨਣ
ਸਿੰਘ ਚਮਨ ਹਰਗੋਵਿੰਦਪੁਰੀ ਨੂੰ ਸਮਾਗਮ ਦੌਰਾਨ ਸ਼ਰਧਾਂਜਲੀਆਂ ਵੀ ਭੇਂਟ ਕੀਤੀ
ਗਈਆਂ। ਇਸ ਮੌਕੇ ਰੰਗ-ਕਰਮੀ ਅਮਰਜੀਤ ਕੌਰ ਭੋਗਲ ਤੇ ਸਮਾਜ-ਸੇਵੀ ਪ੍ਰਮਿੰਦਰ
ਗਿੱਲ ਨੂੰ ਰਮੇਸ਼ ਉਮਰ ਪੁਰਾਈਆ ਨੇ ਕਿਤਾਬਾਂ ਦਾ ਸੈਟ ਵੀ ਭੇਂਟ ਕੀਤਾ। ਆਖਰ
ਵਿੱਚ ਸਮਾਗਮ ਦੇ ਮੁੱਖ ਪ੍ਰਬੰਧਕ ਵਿਜੇ ਬੱਧਣ ਨੇ ਸਾਰੇ ਸਾਹਿਤਕਾਰਾਂ ਤੇ
ਸਰੋਤਿਆਂ ਦਾ ਦਿਲੋਂ ਧੰਨਵਾਦ ਕੀਤਾ। ਕੁੱਲ ਮਿਲਾ ਕੇ ਇਹ ਸਮਾਗਮ ਆਪਣੀਆਂ
ਯਾਦਗਾਰੀ ਪੈੜਾਂ ਛੱਡ ਗਿਆ, ਜਿਸਦੇ ਲਈ ਸੰਸਥਾਵਾਂ ਅਤੇ ਪ੍ਰਬੰਧਕ ਵਧਾਈ ਦੇ
ਹੱਕਦਾਰ ਬਣਦੇ ਹਨ।
-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (9876428641)
|