ਸ਼ਾਹਕੋਟ- ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਸ਼ਾਹਕੋਟ ਦਾ ਸ਼ੁਭ ਮਹੂਰਤ
ਸੁਰਜੀਤ ਪਾਤਰ ਵੱਲੋਂ ਕੀਤਾ ਗਿਆ। ਸੁਰਜੀਤ ਪਾਤਰ ਨੇ ਆਪਣੇ ਰੁਝੇਵਿਆਂ
ਵਿੱਚੋਂ ਸਮਾਂ ਕੱਢਦੇ ਹੋਏ ਇਸ ਲਾਇਬ੍ਰੇਰੀ ਨੂੰ ਆਪਣਾ ਕਾਫੀ ਕੀਮਤੀ ਸਮਾਂ
ਦਿੱਤਾ।
ਇਸ ਮੋਕੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਲਾਇਬ੍ਰੇਰੀ ਨੂੰ ਅਸੀਂ ਕਿਸ ਤਰਾਂ
ਨਾਲ ਅੱਗੇ ਵਧਾ ਸਕਦੇ ਹਾਂ ਇਸ ਬਾਰੇ ਉਹਨਾਂ ਨੇ ਲਾਇਬ੍ਰੇਰੀ ਦੇ ਪ੍ਰਬੰਧਕਾਂ
ਨੂੰ ਵੀ ਆਪਣੇ ਵਿਚਾਰਾਂ ਤੇ ਆਪਣੇ ਅਨੁਭਵਾਂ ਨਾਲ ਜਾਣੂੰ ਕਰਵਾਇਆ।
ਸ਼ਹਿਰ ਦੀ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ 'ਸਿਟੀ ਵੈਲਫੇਅਰ ਕਲੱਬ ਰਜ਼ਿ'
ਸ਼ਾਹਕੋਟ ਦੇ ਮੈਂਬਰਾਂ ਤੇ ਹੋਰ ਬਹੁਤ ਹੀ ਸੂਝਵਾਨ ਸੱਜਣਾਂ ਦੀਆਂ ਨਾ ਭੁੱਲਣਯੋਗ
ਕੋਸ਼ਿਸਾ ਸਦਕਾ ਅੱਜ ਸ਼ਾਹਕੋਟ ਦੇ ਗਾਂਧੀ ਚੌਂਕ ਵਿੱਚ ਸਥਿਤ ਲਾਇਬ੍ਰੇਰੀ ਸ਼ਹਿਰ
ਵਾਸੀਆਂ ਲਈ ਬਿਲਕੁਲ ਤਿਆਰ ਹੈ। ਇਸ ਲਾਇਬ੍ਰੇਰੀ ਦਾ ਉਦਘਾਟਨ ਸਮਾਰੋਹ ਸਥਾਨਕ
ਗਾਂਧੀ ਚੌਂਕ ਦੇ ਸ਼ਿਵ ਮੰਦਰ ਹਾਲ ਵਿੱਚ ਕੀਤਾ ਗਿਆ ਜਿਸ ਵਿੱਚ ਸ਼ਹਿਰ ਤੋਂ
ਇਲਾਵਾ ਹੋਰ ਬਹੁਤ ਹੀ ਮਹਾਨ ਸਖਸ਼ੀਅਤਾਂ ਨੇ ਇਸ ਪਵਿੱਤਰ ਯੱਗ ਵਿੱਚ ਆਪਣਾ
ਹਿੱਸਾ ਪਾਇਆ। ਹਰ ਇੱਕ ਦੂਰੋਂ ਨੇੜਿਉਂ ਆਏ ਬੁਲਾਰਿਆ ਨੇ ਇਸ ਕੰਮ ਦੀ ਭਰਪੂਰ
ਸਲਾਘਾ ਕੀਤੀ ਤੇ ਇਸ ਵਿੱਚ ਵੱਧ ਤੋਂ ਵੱਧ ਯੋਗਦਾਨ ਦੇਣ ਦਾ ਵਾਅਦਾ ਵੀ ਕੀਤਾ
।
ਇਸ ਖੁਸ਼ੀ ਵਿੱਚ ਮੁੱਖ ਮਹਿਮਾਨ ਪਦਮ ਸ੍ਰੀ ਸੁਰਜੀਤ ਪਾਤਰ ਤੋਂ ਇਲਾਵਾ ਡਾ:ਰਾਮ
ਮੂਰਤੀ , ਮੇਜਰ ਸਿੰਘ ਸਰਕਾਰੀ ਅਧਿਆਪਕ ,ਅਮਰਪ੍ਰੀਤ ਸਿੰਘ ਝੀਤਾ,ਅਮਰਪ੍ਰੀਤ
ਸਿੰਘ ਧਿੰਝਣ,ਜਰਨੈਲ ਸਿੰਘ ਪ੍ਰਸਿੱਧ ਨਾਵਲਕਾਰ ,ਰਾਕੇਸ਼ ਅਗਰਵਾਲ,ਕੁਲਦੀਪ
ਸਿੰਘ,ਹਰਵਿੰਦਰ ਸਿੰਘ ਹੈਪੀ,ਜਗਸੀਰ ਜੋਸਨ ,ਬਿਕਰਮਜੀਤ ਸਿੰਘ ਬਜਾਜ,ਪ੍ਰਵੀਨ
ਗਰੋਵਰ,ਹਰਦੇਵ ਅਗਰਵਾਲ,ਸੀਤਲ ਕੁਮਾਰ ਅਗਰਵਾਲ,ਬਖਸ਼ੀਸ ਸਿੰਘ,ਗੁਰੁ ਕਾ ਲੰਗਰ
ਟੀਮ ਕਾਲਾ ਸੰਘਿਆਂ,ਨੇਕੀ ਦੀ ਦੀਵਾਰ ਸੰਸਥਾ,ਅਮਨ ਮਲਹੋਤਰਾ,ਕਮਲਜੀਤ
ਭੱਟੀ,ਬਖਸੀਸ਼ ਸਿੰਘ ਮਠਾੜੂ ਪ੍ਰਦੀਪ ਡੱਬ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ
ਮੋਜੂਦ ਸਨ।
KULDIP SINGH PROP.
M/S KULDIP SINGH & CO.
1856,NEW KARTAR NAGAR SHAHKOT
097805-16373,092167-20711
E-mail :- kuldip1178@gmail.com
E-mail :- kuldip_harsh@yahoo.com
|