ਲੰਘੇ ਸ਼ਨਿਚਰਵਾਰ, ਮਿਤੀ 13 ਮਈ ਨੂੰ ਕੈਨੇਡੀਅਨ ਪੰਜਾਬੀ ਔਰਤਾਂ ਦੀ
ਸੰਸਥਾ ਦਿਸ਼ਾ ਨੇ 17-18 ਜੂਨ ਨੂੰ ਕਰਵਾਈ ਜਾਣ ਵਾਲੀ ਆਪਣੀ ਦੂਜੀ
ਇੰਟਰਨੈਸ਼ਨਲ ਸਾਊਥ ਏਸ਼ੀਅਨ ਵੂਮੈਨ ਕਾਨਫਰੰਸ ਸੰਬੰਧੀ ਵਿਚਾਰਾਂ
ਕਰਨ ਲਈ ਸਥਾਨਕ ਮੀਡੀਏ ਅਤੇ ਸੰਸਥਾਵਾਂ ਦੀ ਇਕ ਮੀਟਿੰਗ
ਬੁਲਾਈ । ਇਸ ਮੀਟਿੰਗ ਵਿਚ ਕਲਮਾਂ ਦੇ ਕਾਫ਼ਲੇ ਤੋਂ ਉਂਕਾਰਪ੍ਰੀਤ, ਬਰਜਿੰਦਰ
ਘੁਲਾਟੀ, ਮਨਮੋਹਨ ਘੁਲਾਟੀ, ਕੈਨੇਡੀਅਨ ਪੰਜਾਬੀ ਸਾਹਿਤ ਸਭਾ ਤੋਂ ਤਲਵਿੰਦਰ
ਮੰਡ, ਪਰਮਜੀਤ ਢਿੱਲੋਂ, ਚੇਤਨਾ ਮੰਚ ਤੋਂ ਅਵਤਾਰ ਔਜਲਾ, ਗੀਤ ਗ਼ਜ਼ਲ ਅਤੇ
ਸ਼ਾਇਰੀ ਤੋਂ ਇਕਬਾਲ ਬਰਾੜ, ਗੁਰਮਿੰਦਰ ਲਾਲੀ, ਫ਼ੋਰਮ ਫ਼ਾਰ ਜਸਟਿਸ ਐਂਡ
ਇਕੁਐਲਿਟੀ ਤੋਂ ਨਾਹਰ ਔਜਲਾ, ਤਰਕਸ਼ੀਲ ਸੁਸਾਇਟੀ ਤੋਂ ਬਲਦੇਵ
ਰਹਿਪਾ ਅਤੇ ਉਨ੍ਹਾਂ ਦੀ ਪਤਨੀ, ਸਰੋਕਾਰਾਂ ਦੀ ਆਵਾਜ਼ ਦੇ ਐਡੀਟਰ ਹਰਬੰਸ,
ਇਕਬਾਲ ਸੁੰਬਲ, ਪਤੱਰਕਾਰ ਅਤੇ ਵਤਨੋਂ ਪਾਰ ਦੇ ਡਾਇਰੈਕਟਰ ਕਮਲਜੀਤ ਕਮਲ ਅਤੇ
ਉਨ੍ਹਾਂ ਦੀ ਪਤਨੀ, ਕਹਾਣੀ ਮੰਚ ਤੋਂ ਕੁਲਜੀਤ ਮਾਨ, ਅਮਰ ਕਰਮਾ ਤੋਂ ਲਵੀਨ
ਗਿੱਲ, ਹਿੰਦੀ ਗਿਲਡ ਤੋਂ ਸ਼ੈਲਜਾ ਸਕਸੈਨਾ, ਰਾਜਿੰਦਰ ਮਿਨਹਾਸ ਬੱਲ, ਗਲੋਬਲ
ਪੰਜਾਬ ਫਾਊਂਡੇਸ਼ਨ ਤੋਂ ਕੁਲਵਿੰਦਰ ਸੈਣੀ ਆਦਿ ਸੰਸਥਾਵਾਂ ਦੇ ਨੁਮਾਇੰਦਿਆਂ ਨੇ
ਦਿਸ਼ਾ ਦੇ ਇਸ ਸ਼ੁਭ ਕਾਰਜ ਵਿਚ ਭਰਪੂਰ ਹਿੱਸਾ ਪਾਉਣ ਦਾ ਵਾਅਦਾ ਕੀਤਾ।
ਜੀ ਟੀ ਏ ਦੇ ਪ੍ਰਸਿੱਧ ਟੀਵੀ ਜੀ ਟੀ ਵੀ, ਪੰਜਾਬੀ ਦੁਨੀਆ ਅਤੇ ਗਲੋਬਲ
ਪੰਜਾਬ ਨੇ ਇਸ ਪ੍ਰੋਗਰਾਮ ਨੂੰ ਕਵਰੇਜ ਦਿੱਤੀ ਅਤੇ ਅੱਗੇ ਤੋਂ ਵੀ ਦਿਸ਼ਾ ਨੂੰ
ਭਰ੍ਹਵਾਂ ਹੁੰਘਾਰਾ ਦੇਣ ਲਈ ਕਿਹਾ। ਆਪਣੇ ਏਰੀਏ ਦੇ ਸਾਰੇ ਅਖਬਾਰਾਂ ਪਰਵਾਸੀ,
ਸਿੱਖ ਸਪੋਕਸਮੈਨ, ਪੰਜ ਪਾਣੀ, ਖਬਰਨਾਮਾ, ਰੋਡ ਨਿਊਜ਼ ਆਦਿ ਨੇ ਦਿਸ਼ਾ ਦੀ ਇਸ
ਕਾਨਫਰੰਸ ਦਾ ਸਾਥ ਦੇਣ ਦਾ ਇਕਰਾਰ ਕੀਤਾ ਅਤੇ ਦਿਸ਼ਾ ਦੀਆਂ ਮੈਂਬਰਾਂ ਨੂੰ
ਵਧਾਈ ਦਿੱਤੀ। ਕੁਲ ਮਿਲਾ ਕੇ ਇਹ ਮੀਟਿੰਗ ਬਹੁਤ ਸਾਰਥਕ ਰਹੀ।
ਯਾਦ ਰਹੇ ਕਿ ਦਿਸ਼ਾ ਦੂਜੀ ਇੰਟਰਨੈਸ਼ਨਲ ਕਾਨਫਰੰਸ ਜੂਨ
17-18 ਨੂੰ ਸੈਂਚਰੀਗਾਰਡਨ ਰਿਕਰੀਏਸ਼ਨ ਸੈਂਟਰ 340 ਵੌਡਨ ਸਟਰੀਟ, ਬਰੈਂਪਟਨ
ਵਿਖੇ ਕਰਵਾ ਰਹੀ ਰਹੀ ਹੈ। ਕੈਨੇਡਾ ਭਰ ਵਿੱਚ ਫੈਲ਼ੀਆਂ ਦਿਸ਼ਾ ਦੀਆਂ
ਸ਼ਾਖਾਵਾਂ ਸਮੇਤ ਭਾਰਤ, ਇੰਗਲੈਂਡ, ਪਾਕਿਸਤਾਨ, ਅਮਰੀਕਾ, ਆਸਟਰੇਲੀਆ, ਸ੍ਰੀ
ਲੰਕਾ, ਨੇਪਾਲ, ਬੰਗਲਾ ਦੇਸਾਂ ਤੋਂ ਡੈਲੀਗੇਟ ਇਸ ਵਿਚ ਭਾਗ ਲੈ ਰਹੇ ਹਨ। ਇਸ
ਕਾਨਫਰੰਸ ਦਾ ਮਕਸਦ ਸਾਊਥ ਏਸ਼ੀਅਨ ਔਰਤਾਂ ਦੇ ਸਮਾਜਿਕ ਅਤੇ ਸੱਭਿਆਚਾਰਕ
ਮਸਲਿਆਂ ਨੂੰ ਮੁਖਾਤਿਬ ਹੋਣਾ ਹੈ ਅਤੇ ਸਾਰੀ ਗੱਲਬਾਤ ਪੰਜਾਬੀ, ਹਿੰਦੀ, ਉਰਦੂ
ਅਤੇ ਅੰਗਰੇਜ਼ੀ ਵਿਚ ਕੀਤੀ ਜਾਵੇਗੀ। ਇਸ ਕਾਨਫਰੰਸ ਦੇ ਥੀਮ
"ਸਾਊਥ ਏਸ਼ੀਅਨ ਵੋਮੈਨ: ਸੋਸ਼ੀਓ ਕਲਚਰਲ ਐਕਸਪ੍ਰੈਸ਼ਨ" ਦੇ ਮੁਤਾਬਿਕ ਸਾਊਥ
ਏਸ਼ੀਅਨ ਭਾਈਚਾਰੇ ਦੇ ਬੁੱਧੀਜੀਵੀ ਅਤੇ ਸਮਾਜ ਦੇ ਵੱਖ ਵੱਖ ਖੇਤਰਾਂ ਵਿਚ
ਸਰਗਰਮ ਇਸਤਰੀਆਂ ਨੂੰ ਸ਼ਾਮਿਲ ਕੀਤਾ ਜਾਵੇਗਾ। ਇਸ ਕਾਨਫਰੰਸ ਨਾਲ ਟੋਰਾਂਟੋ
ਦੀਆਂ ਸਾਰੀਆਂ ਲੇਖਕ ਸੰਸਥਾਵਾਂ ਅਤੇ ਕਮਿਊਨਟੀ ਪ੍ਰਤਿਨਿਧ ਸਣੇ ਮੀਡੀਆ ਵੱਡੀ
ਗਿਣਤੀ ਵਿੱਚ ਸਹਿਯੋਗ ਦੇ ਰਹੇ ਹਨ।
ਕੋਈ ਵੀ ਇਸ ਕਾਨਫਰੰਸ ਵਿਚ ਕਿਸੇ ਤਰ੍ਹਾਂ ਦਾ ਵੀ ਯੋਗਦਾਨ ਪਾਉਣਾ
ਚਾਹੁੰਦਾ ਹੋਵੇ ਤਾਂ ਦਿਸ਼ਾ ਦੇ ਮੈਂਬਰਾਂ - ਗੁਰਮੀਤ ਪਨਾਂਗ 95305 64781,
ਸੁਰਜੀਤ 416-605-3784, ਰਾਜ ਘੁੰਮਣ 647-457-1320, ਪਰਮਜੀਤ ਦਿਓਲ
647-295-7351, ਕੰਵਲਜੀਤ ਨੱਤ 647-984-5216 ਅਤੇ ਚੇਅਰ ਪਰਸਨ ਕੰਵਲਜੀਤ
ਢਿੱਲੋਂ 905-926-9559, ਨਾਲ ਗੱਲਬਾਤ ਕਰ ਸਕਦਾ ਹੈ ਜਾਂ
dishatoronto2gmail.com ਤੇ ਈ ਮੇਲ ਰਾਹੀਂ ਸੁਨੇਹਾ ਭੇਜਿਆ ਜਾ ਸਕਦਾ ਹੈ।
ਵਧੇਰੇ ਜਾਣਕਾਰੀ ਲਈ ਦਿਸ਼ਾ ਦੀ ਵੈੱਬਸਈਟ www.disha.com ਵੀ ਦੇਖੀ ਜਾ ਸਕਦੀ
ਹੈ।
|