ਐਸ ਏ ਐਸ ਨਗਰ : (ਲੁਧਿਆਣਵੀ), 25-2-2017 : ਕਵੀ ਮੰਚ ਮੁਹਾਲੀ ਵੱਲੋਂ,
ਵਿਦਵਾਨ ਡਾ ਬਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਸ਼ਿਵਾਲਿਕ ਪਬਲਿਕ ਸਕੂਲ ਫੇਜ਼-6,
ਮੁਹਾਲੀ ਵਿਖੇ ਇੱਕ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ
ਸੁਪ੍ਰਸਿੱਧ ਕਵੀ ਭਗਤ ਰਾਮ ਰੰਗਾੜਾ ਦੀ ਕਾਵਿ ਪੁਸਤਕ 'ਸਾਡੇ ਗੁਰੂ ਸਾਹਿਬਾਨ'
ਦਾ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਜਗਪਾਲ
ਸਿੰਘ, ਆਈ ਏ ਐਫ (ਰਿਟਾ) ਅਤੇ ਪ੍ਰਧਾਨਗੀ ਮੰਡਲ ਵਿੱਚ ਡਾ ਹਰਨੇਕ ਸਿੰਘ
ਕਲੇਰ, ਅਮਰਜੀਤ ਸਿੰਘ ਸੰਧੂ ਅਤੇ ਪਰਸਰਾਮ ਸਿੰਘ ਬੱਧਣ ਸੁਸ਼ੋਭਿਤ ਸਨ। ਸ਼ੁਰੂ
ਵਿੱਚ ਪੱਤਰਕਾਰ ਅਮਰਗਿਰੀ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ
ਦੋ ਮਿੰਟ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਡਾ ਹਰਦੀਪ ਲੌਂਗੀਆ, ਜਨਰਲ
ਸਕੱਤਰ ਨੇ ਲੇਖਕ ਬਾਰੇ ਜਾਣਕਾਰੀ ਦਿੱਤੀ ਅਤੇ ਬਲਦੇਵ ਸਿੰਘ ਪ੍ਰਦੇਸੀ ਨੇ
ਵਿਦਵਾਨਾਂ ਤੇ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਕਿਹਾ। ਪੁਸਤਕ ਤੇ ਪਰਚਾ
ਬੱਧਣ ਵਲੋਂ ਪੜਿ•ਆ ਗਿਆ। ਡਾ ਕਲੇਰ, ਅਰਸ ਅਤੇ ਸੰਧੂ ਨੇ ਕਿਹਾ ਕਿ ਰੰਗਾੜਾ
ਦਾ ਕਾਰਜ ਸ਼ਲਾਘਾਯੋਗ ਹੈ ਅਤੇ ਇਹ ਪੁਸਤਕ ਸਾਂਭਣਯੋਗ ਹੈ। ਇਸ ਮੌਕੇ ਡਾ ਕਲੇਰ,
ਸ਼ਾਇਰ ਅਮਰਜੀਤ ਸਿੰਘ ਪਟਿਆਲਵੀ ਅਤੇ ਗਾਇਕ ਅਮਰ ਵਿਰਦੀ ਨੂੰ ਸਨਮਾਨਿਤ ਕੀਤਾ
ਗਿਆ।
ਸਮਾਗਮ ਵਿੱਚ ਜਗਜੀਤ ਸਿੰਘ ਨੂਰ, ਜਗਤਾਰ ਸਿੰਘ ਜੋਗ, ਅਮਰ ਵਿਰਦੀ,
ਰੁਪਿੰਦਰ ਬਰਾੜ, ਹਰਪ੍ਰੀਤ ਕੌਰ ਪ੍ਰੀਤ, ਮੀਨਾਕਸ਼ੀ ਸ਼ਰਮਾ ਅਤੇ ਅਜਮੇਰ ਸਾਗਰ
ਨੇ ਆਪਣੇ ਗੀਤਾਂ ਨਾਲ ਖੂਬ ਰੰਗ ਬੰਨਿ•ਆ। ਸੇਵੀ ਰਾਇਤ, ਕਸ਼ਮੀਰ ਕੌਰ ਸੰਧੂ,
ਵਿਮਲਾ ਗੁਗਲਾਨੀ, ਬਲਵੰਤ ਸਿੰਘ ਮੁਸਾਫਿਰ, ਬਹਾਦਰ ਸਿੰਘ ਗੋਸਲ, ਪਰਵਿੰਦਰ
ਸਿੰਘ ਆਈਡੀਆ, ਇੰਜ. ਰਘਬੀਰ ਸਿੰਘ ਅਤੇ ਸੰਤੋਖ ਸਿੰਘ ਚਾਵਲਾ ਆਦਿ ਵੱਡੀ
ਗਿਣਤੀ ਵਿੱਚ ਸ਼ਾਇਰ ਹਾਜ਼ਰ ਸਨ। ਅਮਰਜੀਤ ਪਟਿਆਲਵੀ ਨੇ ਸਟੇਜ ਦੀ ਕਾਰਵਾਈ
ਬਾਖੂਬੀ ਨਿਭਾਈ। ਅੰਤ ਵਿੱਚ ਪੁਸਤਕ ਦੇ ਲੇਖਕ ਭਗਤ ਰਾਮ ਰੰਗਾੜਾ ਨੇ ਸਭ ਦਾ
ਧੰਨਵਾਦ ਕੀਤਾ। ਕੁੱਲ ਮਿਲਾ ਕੇ ਸੰਸਥਾ ਦਾ ਇਹ ਸਮਾਗਮ ਆਪਣੀਆਂ ਯਾਦਗਾਰੀ
ਪੈੜਾਂ ਛੱਡ ਗਿਆ, ਜਿਸ ਦੇ ਲਈ ਸਮੁੱਚੀ ਸੰਸਥਾ ਅਤੇ ਖਾਸ ਤੌਰ ਤੇ ਭਗਤ ਰਾਮ
ਰੰਗਾੜਾ ਜੀ ਵਧਾਈ ਦੇ ਪਾਤਰ ਬਣਦੇ ਹਨ।
-ਪ੍ਰੀਤਮ ਲੁਧਿਆਣਵੀ, (9876428641)
|