ਫ਼ਿੰਨਲੈਂਡ 4 ਅਪ੍ਰੈਲ -
ਫ਼ਿੰਨਲੈਂਡ ਵਿੱਚ ਵਸਦੇ ਸਮੂਹ ਸਿੱਖ ਭਾਈਚਾਰੇ ਅਤੇ ਅਗਲੀ ਪੀੜ੍ਹੀ ਨੂੰ ਸਿੱਖ
ਇਤਿਹਾਸ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਸਿੱਖ ਰਹਿਤ ਮਰਯਾਦਾ
ਅਤੇ ਸਿੱਖ ਧਰਮ ਨਾਲ ਜੋੜੀ ਰੱਖਣ ਲਈ ਫ਼ਿੰਨਲੈਂਡ ਵਿੱਚ ਵੱਸਦੀ ਸਮੂਹ ਸੰਗਤ
ਵਲੋਂ 2 ਅਪ੍ਰੈਲ ਨੂੰ ਫ਼ਿੰਨਲੈਂਡ ਦੇ ਕੀਤੋਰਾਡਾਨਤੀਏ 6 ਵਾਨਤਾ ਸ਼ਹਿਰ ਵਿੱਚ
ਗੁਰੂਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ ਅਤੇ ਦੀਵਾਨ ਸਜਾਏ ਗਏ। ਇਸ ਦੌਰਾਨ
ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਗੁਰਬਾਣੀ ਕੀਰਤਨ
ਉਪਰੰਤ ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਗਿਆ ਜਿਸ ਮੋਕੇ 'ਤੇ ਵੱਡੀ ਗਿਣਤੀ
'ਚ ਸੰਗਤਾਂ ਨੇ ਗੁਰੂ ਘਰ ਹਾਜ਼ਰੀ ਭਰੀ।
ਫ਼ਿੰਨਲੈਂਡ ਵਿੱਚ ਜ਼ਿਆਦਾਤਰ ਗੁਰੂ ਦੀ ਸੰਗਤ
ਵਾਨਤਾ ਸ਼ਹਿਰ ਵਿੱਚ ਵੱਸਦੀ ਹੈ
ਅਤੇ ਜਿਸ ਕਰਕੇ ਫ਼ਿੰਨਲੈਂਡ ਦੀ ਸਮੂਹ ਸੰਗਤ ਦੀ ਲੋੜ ਨੂੰ ਮੁੱਖ ਰੱਖਦੇ ਹੋਇਆ
ਫ਼ਿੰਨਲੈਂਡ ਦੀ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਵਾਨਤਾ ਸ਼ਹਿਰ ਵਿੱਚ
ਗੁਰੂਦੁਆਰਾ ਸਾਹਿਬ ਦੀ ਸਥਾਪਨਾ ਕਰਨ ਦਾ ਨਿਰਣਾ ਲਿਆ ਗਿਆ ਸੀ। ਗੁਰੂਦਵਾਰਾ
ਵਾਨਤਾ ਦੇ ਸੇਵਾਦਾਰਾਂ ਸ੍ਰ. ਹਰਵਿੰਦਰ ਸਿੰਘ ਖਹਿਰਾ, ਹਰਵਿੰਦਰ ਸਿੰਘ
ਸਹੋਤਾ, ਦਵਿੰਦਰ ਸਿੰਘ ਤੱਤਲਾ, ਗੁਰਪ੍ਰੀਤ ਸਿੰਘ ਬਾਰਨ, ਹਰਨਰਾਇਣ ਸਿੰਘ
ਬਰਾੜ, ਚਰਨਜੀਤ ਸਿੰਘ, ਹਰਦੀਪ ਸਿੰਘ ਵਰਿਆ, ਰਮਨਦੀਪ ਸਿੰਘ, ਅਮਰਜੀਤ ਸਿੰਘ
ਸੰਧੂ, ਅਮਨਦੀਪ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਐਤਵਾਰ
ਗੁਰੂਘਰ ਵਿੱਚ ਦੀਵਾਨ ਸਜਿਆ ਕਰਨਗੇ। ਉਨ੍ਹਾਂ ਜਾਣਕਾਰੀ ਦਿੱਤੀ ਕਿ 14
ਅਪ੍ਰੈਲ ਨੂੰ ਵਿਸਾਖੀ ਦਾ ਸ਼ੁੱਭ ਦਿਹਾੜਾ ਬੜ੍ਹੀ ਸ਼ਰਧਾ ਅਤੇ ਉਤਸ਼ਾਹ ਨਾਲ
ਮਨਾਇਆ ਜਾਵੇਗਾ। ਉਨ੍ਹਾਂ ਫ਼ਿੰਨਲੈਂਡ ਵਿੱਚ ਵਸਦੀ ਸਮੂਹ ਸੰਗਤ ਨੂੰ ਵਿਸਾਖੀ
ਦੇ ਪਵਿੱਤਰ ਦਿਹਾੜੇ ਤੇ ਵੱਧ ਚੜ੍ਹ ਕੇ ਗੁਰੂਘਰ ਹਾਜ਼ਰੀ ਭਰਨ ਲਈ ਬੇਨਤੀ
ਕੀਤੀ।
ਗੁਰੂਦੁਆਰਾ ਸਾਹਿਬ ਦੀ ਸਥਾਪਨਾ ਵਾਲੇ ਦਿਨ
ਗੁਰੂਘਰ ਦੀ ਵੈਬਸਾਈਟ ਵੀ ਲਾਂਚ ਕੀਤੀ ਗਈ। ਫ਼ਿੰਨਲੈਂਡ ਵਿੱਚ ਵੱਸਦੀ ਸਮੂਹ
ਸੰਗਤ
http://gurudwaravantaa.weebly.com/ ਵੈਬਸਾਈਟ
ਤੇ ਜਾਕੇ ਗੁਰੂਘਰ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਹਾਸਿਲ ਕਰ
ਸਕਦੀ ਹੈ।
|