ਪਿਛਲੇ ਦਿਨੀੰ ਬ੍ਰਤਾਨੀਆ ਭਰ ਦੇ ਨਾਮਵਰ ਗੁਰਦਵਾਰਿਆਂ ਦੀ ਸੂਚੀ 'ਚ ਗਿਣੇ
ਜਾਣ ਵਾਲ਼ੇ, ਲੈੱਸਟਰ ਸ਼ਹਿਰ ਦੇ ਗੁਰਦਵਾਰਾ ਗੁਰੂ ਤੇਗ ਬਹਾਦਰ ਸਾਹਿਬ ਵਿਖੇ
ਪੰਜਾਬੀ ਵਿਕਾਸ ਮੰਚ (ਯੂ.ਕੇ) ਵੱਲੋਂ ਯੂਨੀਕੋਡ ਦੇ ਅਧਾਰ ਤੇ ਬਣਾਏ ਗਏ
ਪੰਜਾਬੀ ਦੇ ਨਵੇਂ ਕੀ-ਬੋਰਡ ਦੀ ਸਿਖਲਾਈ ਦਾ ਪ੍ਰਬੰਧ ਕੀਤਾ ਗਿਆ। ੧੧ ਫ਼ਰਵਰੀ
ਦੇ ਇਸ ਕੋਰਸ ਵਿੱਚ ਪੰਜਾਬੀ ਸਕੂਲ ਦੀਆਂ ੧੧ ਅਧਿਆਪਕਾਵਾਂ ਨੇ ਭਾਗ ਲਿਆ।
ਗੁਰੂ ਘਰ ਦੇ ਜਨਰਲ ਸਕੱਤਰ ਸ. ਮੁਹਿੰਦਰ ਸਿੰਘ ਸੰਘਾ ਦੇ ਉੱਦਮੀ ਉਪ੍ਰਾਲੇ
ਸਦਕਾ ਇਹ ਕੋਰਸ ਬਹੁਤ ਕਾਮਯਾਬ ਰਿਹਾ। ਇਸ ਸਿਖਲਾਈ ਕੋਰਸ ਦੌਰਾਨ ਕੌਂ.
ਇੰਦਰਜੀਤ ਗੁਗਨਾਨੀ ਅਤੇ ਸ. ਸੰਘਾ ਜੀ, ਵੀ ਸ਼ਾਮਿਲ ਸਨ। ਇਸ ਕੋਰਸ ਵਿੱਚ
ਸਹਾਇਕ ਸ਼ਿੰਦਰ ਪਾਲ ਸਿੰਘ ਮਾਹਲ ਨੇ ਸਭ ਤੋਂ ਪਹਿਲਾਂ ਕੋਰਸ ਦੀ ਰੂਪ ਰੇਖਾ
ਤੋਂ ਜਾਣੂ ਕਰਾਇਆ ਤੇ ਉਪ੍ਰੰਤ ਡਾ. ਬਲਦੇਵ ਸਿੰਘ ਕੰਦੋਲ਼ਾ ਨੇ ਸਾਰੇ ਕੋਰਸ
ਨੂੰ ਵਿਸਥਾਰ ਨੇਪਰੇ ਚਾੜ੍ਹਿਆ। ਸਕੂਲ ਸਟਾਫ਼ ਅੰਸ਼ ਕੋਰਸ ਤੋਂ ਇੰਨਾ
ਪ੍ਰਭਾਵਿਤ ਹੋਇਆ ਕਿ ਮੁੱਖ-ਅਧਿਆਪਕਾ ਰਜਿੰਦਰ ਕੌਰ ਨੇ ਇਸ ਕੋਰਸ ਦੀ ਵਰਕਸ਼ਾਪ
ਲਈ ਵੀ ਜਲਦੀ ਹੀ ਪ੍ਰਬੰਧ ਕਪਨ ਦੀ ਇੱਛਾ ਵੀ ਪ੍ਰਗਟਾਈ। ਜੋ ਹੁਣ
ਚਾਰ ਮਾਰਚ ਨੂੰ ਰੱਖੀ ਗਈ। ਗੁਰੂਘਰ ਅਤੇ ਸਕੂਲ ਸਟਾਫ਼ ਵੱਲੋਂ
ਵੀ ਵਿਕਾਸ ਮੰਚ ਦਾ ਧੰਨਵਾਦ ਕੀਤਾ ਗਿਆ।
ਯੂਨੀਕੋਡ ਦੇ ਕੋਰਸ ਉਪ੍ਰੰਤ ਪੰਜਾਬੀ ਵਿਕਾਸ ਮੰਚ ਦੀ ਮਿਲ਼ਣੀ ਵੀ ਸਫਲ
ਰਹੀ ਜਿਸ ਵਿੱਚ ਕੌ. ਇੰਦਰਜੀਤ ਸਿੰਘ ਗੁਗਨਾਨੀ, ਸੁਰਿੰਦਰ ਸੰਧੂ, ਦਵਿੰਦਰ
ਸਿੰਘ ਢੇਸੀ, ਮੁਹਿੰਦਰ ਸਿੰਘ ਸੰਘਾ, ਸਕੱਤਰ ਗੁਰੂ ਤੇਗ ਬਹਾਦਰ ਗੁਰਦਵਾਰਾ
ਲੈੱਸਟਰ ਤੋਂ ਇਲਾਵਾ ਕਵੈਂਟਰੀ ਲਿਖਾਰੀ ਸਭਾ ਦੇ ਪ੍ਰਧਾਨ ਕਿਰਪਾਲ ਸਿੰਘ ਪੂਨੀ
ਤੇ ਸਕੱਤਰ ਸੁਰਿੰਦਰ ਪਾਲ ਸਿੰਘ ਜੀ ਨੇ ਕੌਵੈਂਟਰੀ ਤੋਂ ਸ਼ਿਰਕਤ ਕੀਤੀ।
ਜਿਨ੍ਹਾਂ ਨੇ "ਬੀਬੀਸੀ ਤੇ ਪੰਜਾਬੀ ਭਾਸ਼ਾ" ਮੁਹਿੰਮ ਦੌਰਾਨ ਕਵੈਂਟਰੀ ਦੇ
ਪੰਜਾਬੀਆਂ ਵੱਲੋਂ ਮੁਹਿੰਮ ਦੇ ਸਮਰਥਨ ਵਿੱਚ ਵੱਡੀ ਗਿਣਤੀ 'ਚ ਦਸਤਖ਼ਤ ਕੀਤੇ
ਅਤੇ ਉਹ ਸਾਰੇ ਇਸ ਮੁਹਿੰਮ ਦੇ ਮੋਢੀਆਂ ਸ਼ਿੰਦਰ ਪਾਲ਼ ਸਿੰਘ ਤੇ ਡਾ. ਬਲਦੇਵ
ਕੰਦੋਲਾ ਨੂੰ ਸੌਪਦਿਆੰ ਮਾਣਮੱਤੀ ਖ਼ੁਸ਼ੀ ਮਹਿਸੂਸ ਕੀਤੀ ਅਤੇ ਭਵਿੱਖ ਵਿੱਚ
ਵਿਕਾਸ ਮੰਚ ਨਾਲ਼ ਮੋਢੇ ਨਾਲ਼ ਮੋਢਾ ਲਾ ਕੇ ਤੁਰਨ ਦਾ ਵਾਅਦਾ ਵੀ ਕੀਤਾ।
ਏਸੇ ਤਰਾਂ ਹੀ ਸ. ਸੰਘਾ ਨੇ ਪਹਿਲਾਂ ਕੋਰਸ ਦਾ ਪ੍ਰਬੰਧ ਕਰਕੇ ਤੇ ਫੇਰ
ਮਾਤ-ਭਾਸ਼ਾ ਦਿਵਸ ਲਈ ਲੰਗਰ ਲਈ ਗੁਰੂਘਰ ਵੱਲੋਂ ਸੇਵਾ ਲੈ ਕੇ ਪੰਜਾਬੀ ਵਿਕਾਸ
ਮੰਚ ਸਿਰ ਬਹੁਤ ਵੱਡਾ ਅਹਿਸਾਨ ਕਰਦਿਆਂ ਬਹੁਤ ਹੀ ਵਧੀਆ ਅਤੇ ਨਵੀਂ ਪਿਰਤ ਦੀ
ਸ਼ੁਰੂਆਤ ਕੀਤੀ ਹੈ। ਦਵਿੰਦਰ ਸਿੰਘ ਜੀ ਵੱਲੋਂ ਬੀਬੀਸੀ ਨਾਲ਼ ਹੁਣ ਤੱਕ ਹੋਏ
ਤਾਲ਼ਮੇਲ਼ ਬਾਰੇ ਜਾਣਕਾਰੀ ਦਿੱਤੀ ਤੇ ਨਾਲ਼ ਹੀ ਕਿਹਾ ਕਿ ਪੰਜਾਬੀ ਭਾਸ਼ਾ ਦੇ
ਅਜਿਹੇ ਸਮਾਗਮਾਂ ਵਿੱਚ ਮੀਟ-ਸ਼ਰਾਬ ਤੇ ਸ਼ੋਰ ਸ਼ਰਾਬੇ ਤੋਂ ਗੁਰੇਜ਼ ਕਰਕੇ
ਨਵੀਂ ਪੀੜ੍ਹੀ ਨੂੰ ਨਾਲ਼ ਜੋੜ ਕੇ ਨਿੱਗਰ ਸੇਧ ਦੇਣ ਦੇ ਯਤਨ ਤੇ ਜ਼ੋਰ ਦੇਣ
ਦੀ ਲੋੜ ਤੇ ਸਮੇਂ ਦੀ ਅਹਿਮ ਜ਼ਰੂਰਤ ਹੈ।
ਮੀਟਿੰਗ ਦੀ ਸਮਾਪਤੀ ਤੇ ਚੇਅਰ ਸ਼ਿੰਦਰ ਵੱਲੋਂ ਆਏ ਮਹਿਮਾਨਾਂ ਦਾ ਹਾਰਦਿਕ
ਧੰਨਵਾਦ ਕੀਤਾ ਗਿਆ।
ਰਿਪੋਰਟ: ਕੌਂ. ਇੰਦਰਜੀਤ ਗੁਗਨਾਨੀ
|