ਪਟਿਆਲਾ, 21 ਮਈ ( ) : ਡਾ. ਹਰਸ਼ ਚੈਰੀਟੇਬਲ ਟਰੱਸਟ ਪਿਛਲੇ 11 ਸਾਲਾਂ
ਤੋਂ ਲਗਾਤਾਰ ਗਰੀਬ ਬੱਚੀਆਂ ਦੀ ਪੜਾਈ ਦਾ ਖ਼ਰਚਾ ਚੁੱਕ ਰਿਹਾ ਹੈ। ਇਸ ਦੇ
ਬਾਨੀ ਡਾ. ਹਰਸ਼ਿੰਦਰ ਕੌਰ ਅਤੇ ਡਾ. ਗੁਰਪਾਲ ਸਿੰਘ ਵੱਲੋਂ ਅੱਜ 133 ਗਰੀਬ
ਬੇਸਹਾਰਾ ਬੱਚੀਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਪੜਨ ਵਾਸਤੇ ਚੈਕ ਵੰਡੇ ਗਏ।
ਇਹ ਟਰੱਸਟ 2008 ਤੋਂ ਗਰੀਬ ਬੱਚੀਆਂ ਨੂੰ ਸਕੂਲ ਦੀ ਫੀਸ ਦੇ ਚੈਕ ਦੇ ਰਹੀ ਹੈ
ਅਤੇ ਇਸ ਵਿਚ ਹੁਣ ਤੱਕ 358 ਬੱਚੀਆਂ ਮਦਦ ਲੈ ਚੁੱਕੀਆਂ ਹਨ। ਇਸ ਟਰੱਸਟ
ਰਾਹੀਂ ਉਨਾਂ ਗਰੀਬ ਬੱਚੀਆਂ ਦੀ ਮਦਦ ਕੀਤੀ ਜਾਂਦੀ ਹੈ, ਜਿਨਾਂ ਦੇ ਪਿਤਾ ਦੀ
ਮੌਤ ਹੋ ਚੁੱਕੀ ਹੋਵੇ ਤੇ ਉਨਾਂ ਕੋਲ ਕੋਈ ਕਮਾਈ ਦਾ ਸਾਧਨ ਨਾ ਹੋਵੇ। ਕੁੱਝ
ਉਹ ਕਿਸਾਨ ਜੋ ਖ਼ੁਦਕੁਸ਼ੀ ਕਰ ਚੁੱਕੇ ਹਨ, ਉਨਾਂ ਦੀਆਂ ਧੀਆਂ ਵੀ ਇਸ ਟਰੱਸਟ
ਰਾਹੀਂ ਮਦਦ ਲੈ ਰਹੀਆਂ ਹਨ ਤੇ ਆਪੋ ਆਪਣੇ ਘਰਾਂ ਵਿਚ ਰਹਿ ਕੇ ਪ੍ਰਾਈਵੇਟ
ਸਕੂਲਾਂ ਵਿਚ ਪੜਾਈ ਕਰ ਰਹੀਆਂ ਹਨ।
ਡਾ. ਹਰਸ਼ਿੰਦਰ ਕੌਰ, ਜੋ ਇਸ ਟਰੱਸਟ ਦੇ ਪ੍ਰਧਾਨ ਹਨ, ਨੇ ਦੱਸਿਆ ਕਿ ਇਸ
ਟਰੱਸਟ ਦਾ ਮਕਸਦ ਗਰੀਬ ਬੱਚੀਆਂ ਨੂੰ ਆਪਣੇ ਪੈਰਾਂ ਉ¤ਤੇ ਖੜੇ ਕਰਨਾ ਹੈ ਅਤੇ
ਉਨਾਂ ਨੂੰ ਆਪਣੇ ਹੱਕਾਂ ਬਾਰੇ ਜਾਗਰੂਕ ਕਰ ਕੇ ਮਾਦਾ ਭਰੂਣ ਹੱਤਿਆ ਵਿਰੁੱਧ
ਆਵਾਜ਼ ਬੁਲੰਦ ਕਰ ਸਕਣ ਲਈ ਮਾਨਸਿਕ ਪੱਖੋਂ ਤਿਆਰ ਵੀ ਕਰਨਾ ਹੈ।
ਡਾ. ਗੁਰਪਾਲ ਸਿੰਘ, ਜੋ ਇਸ ਟਰੱਸਟ ਦੇ ਜਨਰਲ ਸਕੱਤਰ ਹਨ, ਨੇ ਦੱਸਿਆ ਕਿ
ਅੱਜ ਸਾਢੇ 8 ਲੱਖ ਰੁਪੈ ਦੇ ਚੈਕ ਦੀ ਰਾਸ਼ੀ ਵੰਡ ਕੇ ਇਨਾਂ ਬੱਚੀਆਂ ਦੀ ਪੜਾਈ
ਉੱਤੇ ਖਰਚ ਕੀਤੇ ਗਏ। ਇਸ ਮੌਕੇ ਜਗਰਾਉਂ, ਗੁਰਦਾਸਪੁਰ, ਤਰਨਤਾਰਨ, ਨਵਾਂ
ਸ਼ਹਿਰ, ਲੁਧਿਆਣਾ, ਜਲੰਧਰ, ਰੋਪੜ, ਪਟਿਆਲਾ, ਅੰਮ੍ਰਿਤਸਰ, ਆਨੰਦਪੁਰ ਸਾਹਿਬ,
ਸੰਗਰੂਰ ਅਤੇ ਕੁਰਾਲੀ ਆਦਿ ਤੋਂ ਅਨੇਕ ਬੱਚੀਆਂ ਆਪਣੀ ਫੀਸ ਦੇ ਚੈ¤ਕ ਲੈਣ
ਇੱਥੇ ਪਹੁੰਚੀਆਂ।
ਇਸ ਮੌਕੇ ਟਰੱਸਟ ਦੇ ਹੋਰ ਮੈਂਬਰ ਡਾ. ਸੁਖਮਨੀ ਕੌਰ, ਨਾਨਕਜੋਤ ਸਿੰਘ,
ਦੀਪਕ ਵਰਮਾ, ਰੌਬਿਨ ਗਰਗ, ਰਮਨੀਕ ਮਹਿਤਾ, ਦੇਵਿੰਦਰ ਬਿਸ਼ਟ, ਗੌਰਵ ਬਾਂਸਲ,
ਰਵਿੰਦਰ ਸਿੰਘ, ਪੰਕਜ ਚਾਵਲਾ, ਸਾਹਿਲ ਕੁਮਾਰ, ਲਖਵਿੰਦਰ ਸਿੰਘ, ਮਨਜੋਤ
ਸਿੰਘ, ਰਵੀ, ਪ੍ਰਿੰਸ ਨਾਰੰਗ, ਰਾਜੂ ਆਦਿ ਹਾਜ਼ਰ ਸਨ। ਇਸ ਮੌਕੇ ਸਾਰੀਆਂ
ਬੱਚੀਆਂ ਨੂੰ ਕਾਪੀਆਂ, ਕਲਰ, ਪੈਨਸਿਲ, ਰਬੜ ਸਮੇਤ ਖਾਣ-ਪੀਣ ਦੀਆਂ ਚੀਜ਼ਾਂ ਵੀ
ਵੰਡੀਆਂ ਗਈਆਂ।
ਗੁਰਦਾਸਪੁਰ ਤੋਂ ਪਹੁੰਚੀ ਜਸਪ੍ਰੀਤ ਕੌਰ ਬੱਚੀ ਜੋ ਇਸ ਟਰੱਸਟ ਰਾਹੀਂ ਮਦਦ
ਲੈ ਕੇ ਨੌਵੀਂ ਜਮਾਤ ਵਿਚ ਪੜ ਰਹੀ ਹੈ, ਨੇ ਖਾਸ ਤੌਰ ਉ¤ਤੇ ਡਾ. ਹਰਸ਼ਿੰਦਰ
ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇ ਇਸ ਟਰੱਸਟ ਰਾਹੀਂ ਮਦਦ ਨਾ ਮਿਲਦੀ
ਤਾਂ ਸ਼ਾਇਦ ਉਹ ਕਦੇ ਪੜ ਨਾ ਸਕਦੀ। ਉਹ ਡਾ. ਹਰਸ਼ਿੰਦਰ ਕੌਰ ਲਈ ਆਪਣੇ ਹੱਥੀਂ
ਬਣਾ ਕੇ ਪੇਂਟਿੰਗ ਵੀ ਲੈ ਕੇ ਆਈ। ਉਸ ਕਿਹਾ ਕਿ ਵੱਡੀ ਹੋ ਕੇ ਉਹ ਵੀ ਅੱਗੋਂ
ਗ਼ਰੀਬ ਬੱਚੀਆਂ ਦੀ ਮਦਦ ਕਰਨਾ ਚਾਹੁੰਦੀ ਹੈ।
ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ। ਫੋਨ ਨੰ: 0175-2216783 |