੭ ਅਕਤੂਬਰ ੨੦੧੭ ਦਿਨ ਸਨਿਚਰਵਾਰ ਦੋ ਵਜੇ ਕੋਸੋ ਦੇ ਹਾਲ ਵਿਚ ਸ਼ਮਸ਼ੇਰ
ਸਿੰਘ ਸੰਧੂ ਪ੍ਰਧਾਨ ਰਾਈਟ੍ਰਜ਼ ਫੋਰਮ ਕੈਲ਼ਗਰੀ ਅਤੇ ਸੁਰਜੀਤ ਸਿੰਘ ਸੀਤਲ ਦੀ
ਪ੍ਰਧਾਨਗੀ ਹੇਠ ਹੋਈ। ਥੈਂਕਸਗਿਵਿੰਗ-ਡੇ ਦੀਆਂ ਮੁਬਾਰਕਾਂ ਦੇਂਦਿਆਂ ਜਸਵੀਰ
ਸਿੰਘ ਸਿਹੋਤਾ ਨੇ ਕੈਨੇਡਾ ਦੀਆਂ ਉਨ੍ਹਾਂ ਸ਼ਖਸ਼ੀਅਤਾਂ ਦਾ (ਪਾਇ-ਨੀਅਰਜ਼ ਦਾ)
ਧੰਨਵਾਦ ਕੀਤਾ ਜਿਨ੍ਹਾਂ ਨੇ ਕੈਨੇਡਾ ਦੇ ਸਾਫਸੁਥਰੇ ਰਾਜ ਪ੍ਰਬੰਧ ਲਈ
ਕਨੇਡਾ ਦੇਸ਼ ਸਥਾਪਤ ਕਰਨ ਵਿਚ ਵੱਡਮੁੱਲਾ ਯੋਗਦਾਨ ਪਾਇਆ। ਇਹ ਦਿਨ ੧੯੫੭
ਤੋਂ ਹਰ ਸਾਲ ਅਕਤੂਬਰ ਦੇ ਦੂਸਰੇ ਸੋਮਵਾਰ ਨੂੰ ਮਨਾਇਆ ਜਾਂਦਾ ਹੈ ਇਸ ਨਾਲ
ਆ ਰਹੇ ਸਰਦ ਮੌਸਮ ਬਾਰੇ ਦੁਆਵਾਂ ਅਤੇ ਫਸਲ਼ਾਂ ਦੇ ਨੇਪਰੇ ਚੜ੍ਹਨ ਤੇ ਏਥੌਂ
ਦੇ ਕਿਸਾਨਾਂ ਵਲੋਂ ਹਾਰਵਿਸਟਿੰਗ ਲਈ ਕੁਦਰਤ ਦਾ ਸ਼ੁਕਰਾਨਾ ਕੀਤਾ ਜਾਂਦਾ
ਹੈ। ਸਭ ਤੋਂ ਪਹਿਲਾਂ ਜਸ ਚਾਹਲ ਜੋ ਪਬਲਿਕ ਸਕੂਲ ਬੋਰਡ ਵਿਚ ਟਰੱਸਟੀ ਲਈ
ਵਾਰਡ ੫ ਅਤੇ ੧੦ ਤੋਂ ਚੋਣ ਲੜ ਰਹੇ ਹਨ, ਉਹ ਇਕ ਸੁਲਝੇ ਹੋਏ ਉਮੀਦਵਾਰ ਹਨ।
ਉਨ੍ਹਾਂ ਵੋਟ ਦੀ ਸਹੀ ਵਰਤੋ ਸਹੀ ਉਮੀਦਵਾਰ ਨੂੰ ਵੋਟ ਪਾਕੇ ਕਰਨ ਦੀ ਅਪੀਲ
ਕੀਤੀ। ਇਕੱਤਰਤਾ ਦੀ ਕਾਰਵਾਈ ਨੂੰ ਅੱਗੇ ਤੋਰਦਿਆਂ ਰਚਨਾਵਾਂ ਦੇ ਦੌਰ ਵਿਚ
ਸਭ ਤੋ ਪਹਿਲਾਂ ਸੁਖਵਿੰਦਰ ਸਿੰਘ ਤੂਰ ਨੂੰ ਸੱਦਾ ਦਿੱਤਾ। ਜਿਨ੍ਹਾਂ ਨੇ
ਬੀਬੀ ਸੁਰਿੰਦਰ ਗੀਤ ਦੀ ਰਚਨਾ ਤਰੱਨਮ ਵਿਚ ਪੇਸ਼ ਕੀਤੀ।
ਨੀ ਕੁੜੀਏ ਤੂੰ ਰੋਇਆ ਨਾ ਕਰ,
ਹੰਝੂਆਂ ਨੂੰ ਆਪਣੇ ਸਾਹਾਂ ਵਿਚ ਪਰੋਇਆ ਨਾ ਕਰ
ਸੂਰਬੀਰਾਂ ਦੀ ਵਾਰਿਸ ਏਂ ਤੂੰ
ਬੁਜ਼ਦਿਲ ਬਣ ਖਲੋਇਆ ਨਾ ਕਰ।
ਜਗਜੀਤ ਸਿੰਘ ਰਾਹਸੀ ਹੋਰਾਂ ਖੂਬਸੂਰਤ ਸ਼ਿਅਰਾਂ ਨਾਲ ਵਾਹ ਵਾਹ ਖੱਟੀ।
ਰਣਜੀਤ ਸਿੰਘ ਮਿਨਹਾਸ ਹੋਰਾਂ ਪਖੰਡੀ ਸਾਧਾਂ ਤੇ ਵਿਅੰਗ ਕੱਸਦਿਆਂ ਮੌਲਿਕ
ਰਚਨਾ ਸੁਣਾਈ । ਇੰਜਨੀਅਰ ਆਰ ਐਸ ਸੈਣੀ ਹੋਰਾਂ ਬਾਬਰ ਫਿਲਮ ਦਾ ਗੀਤ,
'ਤੁੰਮ ਏਕਬਾਰ ਮੁਹੱਬਤ ਕਾ ਇਮਤਿਹਾਨ ਤੋ ਲੋ,
ਮੇਰੈ ਜਨੂੰਨ ਮੇਰੀ ਵਹਿਸ਼ਤ ਕਾ ਇਮਤਿਹਾਨ ਤੋ ਲੋ'
ਗਾ ਕੇ ਮੁਹੱਮਦ ਰਫੀ ਦੀ ਯਾਦ ਤਾਜ਼ਾ ਕੀਤੀ।
ਅਹਿਮਦ ਚੁਗਤਾਈ ਹੋਰਾਂ ਦੋ ਹਾਸਰਸ ਕਵਿਤਾਵਾਂ ਪੇਸ਼ ਕੀਤੀਆਂ,
"ਅੱਜ ਮੈਨੂੰ ਕਿਸੇ ਨੇ ਪੁੱਛ ਲੀਤਾ,ਕਿੰਨਾ ਸੀ ਚਾਅ ਕਨੇਡਾ ਆਵਣ ਦਾ।
ਹੁਨਰਾਂ ਦੀ ਇਸ ਦੁਨੀਆਂ ਵਿਚ, ਏਥੇ ਆ ਕੇ
ਮਹਿਸੂਸ ਹੋਇਆ ਜਿਵੇਂ ਹੋਵਾਂ ਕੁੱਕੜ ਸਾਵਣ ਦਾ।
ਸ. ਨਿਰਮਲ ਸਿੰਘ ਹੋਰਾਂ ਚੰਗੀ ਸਿਹਤ ਲਈ ਸੰਤੁਲਤ ਭੋਜਨ ਨੂੰ ਵਰਦਾਨ
ਆਖਿਆ। ਜਗਦੀਸ਼ ਸਿੰਘ ਚੋਹਕਾ ਹੋਰਾਂ ਵਿਚਾਰ ਪੇਸ਼ ਕਰਦਿਆਂ ਆਖਿਆ ਇਸਤ੍ਰੀ ਹੀਣੀ
ਨਹੀ ,ਨਿਰਬਲ ਨਹੀਂ ਕਮਜ਼ੋਰ ਨਹੀ ਸਮਾਜ ਦਾ ਮਜਬੂਤ ਤੇ ਸਲਾਹੁਣਯੋਗ ਅੰਗ ਹੈ।
ਅੱਗੇ ਬੋਲਦਿਆਂ ਪੰਜਾਬ ਦੀ ਵੰਢ ਦੇ ਸੰਤਾਪ ਵਾਰੇ ਦੁੱਖ ਪ੍ਰਗਟ ਕੀਤਾ।
ਰਵੀ ਜਨਾਗਲ ਨੇ ਇੰਡੀਵਰ ਦਾ ਲਿਖਿਆ ਗੀਤ "ਮਿਲੇ ਨਾ ਫੂਲ਼ ਤੋ ਕਾਂਟੋਂ ਸੇ
ਦੋਸਤੀ ਕਰਲੀ, ਇਸ ਤਰਾਹ ਸੇ ਬਸਰ ਜਿੰਦਗੀ ਕਰਲੀ" ਗਾ ਕੇ ਆਪਣੀ ਸੁਰੀਲੀ ਅਵਾਜ਼
ਦੀ ਪ੍ਰਦਰਸ਼ਨੀ ਕੀਤੀ। ਬੀਬੀ ਰਜਿੰਦਰ ਕੌਰ ਚੋਹਕਾ ਨੇ ਆਪਣੇ ਨਿਜੀ ਵਿਚਾਰਾਂ
ਦੀ ਦ੍ਰਿੜਤਾ ਨੂੰ, ਆਮ ਦੀ ਤਰ੍ਹਾਂ ਮਾਰਕਸਵਾਦ ਦੀ ਸ਼ਲਾਘਾ ਕਰਦਿਆਂ ਬਿਆਨਿਆਂ
ਤੇ ਗਦਰੀਆਂ ਦੀ ਭਾਵਨਾਵਾਂ ਨੂੰ ਬਿਆਨ ਦੀ ਇਹ ਕਵਿਤਾ ਪੜ੍ਹੀ,
"ਬਥੇਰੇ ਕਮਾ ਲਏ ਨੇ ਖੁਦ ਵਿਕ ਰੁਪੱਈਏ, ਚਲੋ ਹੁਣ ਘਰਾਂ ਦੀ ਖਬਰ ਜਾ ਕੇ
ਲਈਏ।
ਉਹ ਬਿਰਧ ਜਿਹੇ ਬਾਬੇ ਰੱਖਦੇ ਸੀ ਦਾਬੇ ਤੇ ਕਹਿੰਦੇ ਸੀ ਬਣਨਾ ਭਗਤ ਸਿੰਘ ਜਾਂ
ਸਰਾਭੇ,
ਡਿੱਗ ਉਨ੍ਹਾਂ ਦੇ ਚਰਨੀ ਖਿਮਾਂ ਮੰਗ ਲਈਏ।
ਸੁਰਜੀਤ ਸਿੰਘ ਪੰਨੂੰ ਹੋਰਾਂ ਰੁਬਾਈਆਂ ਤੇ ਗਜ਼ਲ ਆਖੀ ਰੁਬਾਈ ਦੇ ਬੋਲ ਹਨ,
"ਨਹੀਂ ਕਰਦਾ ਮੈਂ ਪੂਜਾ ਤੇ ਪਾਠ, ਨਾ ਮੈਂ ਕਰਾਂ ਬੇਲੋੜਾ ਜਾਪ,
ਕਾਹਦੇ ਬਦਲੇ ਰਚਾਂ ਅਡੰਬਰ ਕਰਨ ਕਰਾਵਣਹਾਰ ਹੈ ਆਪ।
ਦਾਤੇ ਦੀ ਮਰਜ਼ੀ ਵਿਚ ਰਹਿਕੇ ਸ਼ੁਕਰ ਮਨਾਵਾਂ ਪੰਨੂੰਆਂ।
ਇਕੋ ਹੀ ਅਰਦਾਸ ਹੈ ਮੇਰੀ ਨਾ ਕਰਵਾਵੇ ਪਾਪ"।
ਜਸਵੰਤ ਸਿੰਘ ਸੇਖੋਂ ਹੋਰਾਂ ਸਾਧਾਂ ਤੇ ਹਾਕਮ ਜਮਾਤ ਵਲੋਂ ਇਸਤ੍ਰੀ ਪ੍ਰਤੀ
ਵਰਤਾਰੇ ਤੇ ਵਿਅੰਗ ਕਰਦਿਆਂ ਕਵੀਸ਼ਰੀ ਸੁਣਾਈ।"ਸਾਧਾਂ ਤੇ ਵਜ਼ੀਰਾਂ, ਨਗਨ
ਸਭਾ'ਚ, ਦ੍ਰੋਪਤੀ ਖਲ੍ਹਾਰੀ"
ਮਨਮੋਹਨ ਸਿੰਘ ਭਾਠ ਬਹੁਤ ਹੀ ਸੁਰੀਲ਼ੀ ਅਵਾਜ਼ ਵਿਚ ਹਿੰਦੀ ਨਗਮਾਂ ਪੇਸ਼ ਕੀਤਾ।
ਚਲੋ ਹੱਸੀਏ ਦੇ ਕਲਾਮ ਨਾਲ ਸ਼ੁਰੂ ਕਰਦਿਆਂ ਸ ਤਰਲੋਕ ਸਿੰਘ ਚੁੱਘ ਹੋਰਾਂ
ਚੁੱਟਕਲਿਆਂ ਨਾਲ ਸਰੋਤਿਆਂ ਦੇ ਚਿਹਰਿਆਂ ਤੇ ਰੋਣਕਾਂ ਲਿਆਂਦੀਆਂ। ਅੰਤ ਵਿਚ
ਸਭਾ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਜਿਨ੍ਹਾਂ ਦਾ ਜਨਮ ਪਾਕਿਸਤਾਨ ਵਿਚ ਹੋਇਆ
ਆਪਣੇ ਬਚਪਨ ਨਾਲ ਜੁੜੀਆਂ ਪੰਜਾਬੀ ਬੋਲੀ ਅਤੇ ਉਰਦੂ ਜਬਾਨ ਪ੍ਰਤੀ ਬੇਹੱਦ
ਪਿਆਰ ਤੇ ਸਤਿਕਾਰ ਜਾਹਿਰ ਕੀਤਾ। ਬਟਵਾਰੇ ਕਾਰਨ ਪ੍ਰਵਾਰ ਜਿਨ੍ਹਾਂ ਮੁਸ਼ਕਲਾਂ
ਵਿਚੋਂ ਗੁਜ਼ਰਿਆ ਉਨ੍ਹਾਂ ਸਮਿਆਂ ਦੀ ਗੱਲ ਬੜੇ ਦੁੱਖੀ ਹਿਰਦੇ ਨਾਲ ਸਾਂਝੀ
ਕੀਤੀ। ਅਤੇ ਇਕ ਖੂਬਸੂਰਤ ਗ਼ਜ਼ਲ ਕਹੀ।
ਦਰਦਾਂ ਨੇ ਘਰ ਬਣਾਇਆ ਆਕੇ ਇ ਦਿਲ ਹੈ ਮੇਰਾ
ਅਥਰੂ ਵੀ ਤੁਰਗੇ ਏਥੋਂ ਅੱਖਾਂ ਦਾ ਢਾਅ ਬਨੇਰਾ।
ਪੀੜਾਂ ਦੀ ਧਾੜ ਆਕੇ ਦਿਲ ਨੂੰ ਹੈ ਚੀਰ ਜਾਂਦੀ
ਜਦ ਵੀ ਹੈ ਯਾਦ ਔਂਦਾ ਤੇਰਾ ਉਦਾਸ ਚਿਹਰਾ।
ਬਣਕੇ ਰਹੇ ਨੇ ਸਾਥੀ ਹਰ ਥਾਂ ਤੇ ਹਾਦਸੇ ਹੀ
ਸੁੱਖਾਂ ਦਾ ਵਾਸ ਜਾਪੇ ਮੈਨੂੰ ਸਦਾ ਛਲੇਰਾ।
ਸਕਤਰ ਨੇ ਆਪਣੇ ਅਤੇ ਪ੍ਰਧਾਨ ਵਲੌਂ ਇਕੱਤਰਤਾ ਵਿਚ ਹਾਜ਼ਰ ਹੋਣ ਲਈ
ਸਰੋਤਿਆਂ ਦਾ ਧੰਨਬਾਦ ਕੀਤਾ, ਨਵੰਬਰ ਮਹੀਨੇ ਦੀ ਅਗਲੀ ਮੀਟਿੰਗ ਲਈ ਸਾਰਿਆਂ
ਨੂੰ ਖ੍ਹੁਲਾ ਸੱਦਾ ਦਿੱਤਾ। ਹੋਰ ਜਾਣਕਾਰੀ ਲਈ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ
ਹੋਰਾਂ ਨੂੰ ੪੦੩ ੨੮੫ ੫੬੦੯ ਜਾਂ ੪੦੩ - ੮੭੦- ੫੬੦੯ ਤੇ ਸੰਪਰਕ ਕੀਤਾ ਜਾ
ਸਕਦਾ ਹੈ।
ਸਕੱਤਰ ਨੇ ਆਪਣੇ ਅਤੇ ਰਾਈਟਰਜ਼ ਫੋਰਮ ਦੇ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ
ਸੰਧੂ ਵਲੋਂ ਸਾਰੇ ਹਾਜ਼ਰੀਨ ਦਾ ਧੰਨਵਾਦ ਕਰਦੇ ਹੋਏ ਰਾਈਟਰਜ਼ ਫੋਰਮ ਦੀ ਅਗਲੀ
ਇਕੱਤਰਤਾ ਲਈ ਕੈਲਗਈ ਦੇ ਸਾਰੇ ਲਿਖਾਰੀਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਪਿਆਰ
ਭਰਿਆ ਸੱਦਾ ਦਿੱਤਾ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ
ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ
ਕਰਨਾ ਤੇ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ
ਕਰੇਗਾ। ਸਾਹਿਤ/ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ
ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ
ਪਾਵੇਗੀ। ਤੁਹਾਡਾ ਸਾਰਿਆਂ ਦਾ ਸਹਿਯੋਗ ਹੀ ਸਾਹਿਤ/ਅਦਬ ਦੀ ਤਰੱਕੀ, ਪਰਚਾਰ
ਤੇ ਪਰਸਾਰ ਦਾ ਰਾਜ਼ ਹੈ।
ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ
ਤਰ੍ਹਾਂ ਮਹੀਨੇ ਦੇ ਪਹਿਲੇ ਸ਼ਨਿੱਚਰਵਾਰ 2 ਸਤੰਬਰ 2017 ਨੂੰ 2.00 ਤੋਂ 5.00
ਤਕ ਕੋਸੋ ਦੇ ਹਾਲ 102-3208, 8 ਐਵੇਨਿਊ NE ਕੈਲਗਰੀ ਵਿਚ ਹੋਵੇਗੀ। ਕੈਲਗਰੀ
ਦੇ ਸਾਰੇ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਇਸ ਵੰਨ-ਸਵੰਨੀ ਤੇ
ਰੰਗ-ਬਰੰਗੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ।
ਹੋਰ ਜਾਣਕਾਰੀ ਲਈ ਤੁਸੀਂ ਪ੍ਰੋ. ਸ਼ਮਸ਼ੇਰ ਸਿੰਘ ਸੰਧੂ (ਪ੍ਰਧਾਨ) ਨਾਲ
403-285-5609 ਜਾਂ 403-870-5609 ਤੇ ਅਤੇ ਸਕੱਤਰ ਜਸਬੀਰ ਸਿੰਘ ਸੀਹੋਤਾ
ਨਾਲ 403-681-8281 ਤੇ ਸੰਪਰਕ ਕਰ ਸਕਦੇ ਹੋ। ਧੰਨਵਾਦ।