ਐਕਟਿਵ ਪੰਜਾਬੀ ਦੀ ਪੰਜਵੀ ਕੱਟਾ ਪਾਰਟੀ ਕੱਲ ਹੇਅਜ ਵਿੱਖੇ ਪਿੰਕ ਸਿਟੀ
ਵਿੱਚ ਹੋਈ, ਇਸ ਵਿਚ ਸਾਡੀ ਕੌਮੀ ਬੋਲੀ ਪੰਜਾਬੀ ਦੀ ਪ੍ਰਫੁਲਤਾ ਲਈ ਹਰ ਸੰਭਵ
ਯਤਨ ਕਰਨ ਦਾ ਪ੍ਰਣ ਕੀਤਾ ਗਿਆ, ਰਾਜ ਸੇਖੋ, ਬਲਵੀਰ ਢਿਲੋਂ, ਅੰਮ੍ਰਿਤ ਸਿੰਘ,
ਜਗਜੀਤ ਗਿੱਲ ਅਤੇ ਪਰਮਪਰੀਤ ਸਿੰਘ ਨੇ ਆਪਣੀ ਗਾਇਕੀ ਨਾਲ ਰੰਗ ਬੰਨਿਆ,
ਚਰਨਜੀਤ ਸੰਧੂ, ਤੇਜਿੰਦਰ ਸਿੰਧਰਾ ਨੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ,
ਮਨਜਿੰਦਰ ਸਿੰਘ ਚਾਹਲ ਨੇ ਪੰਜਾਬੀ ਬੋਲੀ ਦੀ ਰੋਜਮਰ੍ਹਾ ਦੀ ਜ਼ਿੰਦਗੀ ਵਿੱਚ
ਵਰਤੋਂ ਦੀ ਮਹੱਤਤਾ ਬਾਰੇ ਚਾਨਣ ਪਾਇਆ, ਆਸਟਰੇਲੀਆ ਤੋਂ ਵਿਸ਼ੇਸ਼ ਤੌਰ ਤੇ
ਪੁੱਜੇ ਕਮਲਪ੍ਰੀਤ ਸਿੰਘ ਬਰਾੜ ਜੀ ਨੇ ਮਹਾਰਾਜਾ ਰਣਜੀਤ ਸਿੰਘ ਬਾਰੇ ਆਪਣੀ ਆ
ਰਹੀ ਕਿਤਾਬ ਬਾਰੇ ਜਾਣਕਾਰੀ ਦਿੱਤੀ, ਰੂਪ ਢਿਲੋ ਜੀ ਨੇ ਯੂ ਕੇ ਵਿੱਚ ਰਚੇ ਜਾ
ਰਹੇ ਪੰਜਾਬੀ ਸਾਹਿਤ ਦੀ ਵਿੱਲਖਣਤਾ ਬਾਰੇ ਦੱਸਿਆ।
ਦੇਸੀ ਰੇਡੀਉ ਪਰੈਜੈਂਟਰ ਜੱਸ ਅਤੇ ਸਤਨਾਮ ਸਿੰਘ ਵੀ ਹਾਜਰ ਸਨ। ਪੰਜਾਬੀ
ਫਿਲਮ ਅਦਾਕਾਰਾ ਪਿੰਕੀ ਸੰਧੂ ਜੀ ਖ਼ਾਸ ਤੌਰ ਤੇ ਚੰਡੀਗੜ੍ਹ ਤੋਂ ਪੁੱਜੇ ਅਤੇ
ਆਪਣੀ ਸ਼ਾਇਰੀ ਨਾਲ ਖ਼ੂਬ ਰੰਗ ਬੰਨਿਆ। |