ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਫਿਲਮ ਜਗਤ ਦੀ ਦਮਦਾਰ ਆਵਾਜ਼ ਦੇ ਮਾਲਕ : ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ
ਉਜਾਗਰ ਸਿੰਘ, ਪਟਿਆਲਾ

 

ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਫਿਲਮਾਂ ਦੀ ਦਮਦਾਰ ਆਵਾਜ਼ ਓਮ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਮੁੰਬਈ ਵਿਖੇ ਸਦਾ ਲਈ ਬੰਦ ਹੋ ਗਈ।

ਓਮ ਪੁਰੀ ਭਾਰਤੀ ਫਿਲਮ ਜਗਤ ਵਿਚ ਇੱਕ ਜਾਣਿਆਂ ਪਛਾਣਿਆਂ ਨਾਮ ਹੈ। ਆਪਣਾ ਫਿਲਮਾ ਦਾ ਕੈਰੀਅਰ  ਉਨਾਂ ਥੇਟਰ  ਤੋਂ ਸ਼ੁਰੂ ਕੀਤਾ। ਹਰਪਾਲ ਟਿਵਾਣਾ ਦੇ ਨਾਲ ਥੇਟਰ ਕਰਨਾ ਅਤੇ ਨਾਲ ਦੀ ਨਾਲ ਪੜਾਈ ਕਰਨਾ ਆਪ ਦਾ ਸ਼ੁਗਲ ਸੀ। ਦੋਸਤੀਆਂ ਪਾਉਣੀਆਂ ਅਤੇ ਨਿਭਾਉਣੀਆਂ ਸਿਖਣੀਆਂ ਹੋਣ ਤਾਂ ਓਮ ਰਾਜੇਸ਼ ਪੁਰੀ ਨੂੰ ਗੁਰੂ ਬਣਾਇਆ ਜਾ ਸਕਦਾ ਹੈ। ਬੇਬਾਕੀ ਨਾਲ ਗੱਲ ਕਰਨੀ ਅਤੇ ਅਣਖ਼ ਨਾਲ ਜ਼ਿੰਦਗੀ ਜਿਓਣ ਵਾਲਾ ਓਮ ਪੁਰੀ ਫਿਲਮ ਜਗਤ ਵਿਚ ਹਮੇਸ਼ਾ ਲਈ ਯਾਦ ਕੀਤਾ ਜਾਵੇਗ। ਬਚਪਨ ਅਤੇ ਸ਼ੁਰੂ ਦੀ ਥੇਟਰ ਅਤੇ ਫਿਲਮਾ ਦੀ ਜ਼ਿੰਦਗੀ ਵਿਚ ਤੰਗੀਆਂ ਤਰੁਸ਼ੀਆਂ ਦਾ ਸਾਹਮਣਾ ਕਰਦਾ ਹੋਇਆ ਦ੍ਰਿੜ ਇਰਾਦੇ ਅਤੇ ਠੋਸ ਵਿਵਹਾਰ ਕਰਕੇ ਅਖ਼ੀਰ ਆਪਣੀ ਮੰਜ਼ਲ ਤੇ ਪਹੁੰਚਣ ਲਈ ਸਫਲ ਹੋ ਗਿਆ। ਉਹ ਆਪਣੀ ਮਰਜੀ ਦਾ ਮਾਲਕ ਸੀ। ਹਰ ਕੰਮ ਅਤੇ ਰੋਲ ਆਪਣੀਆਂ ਟਰਮਾ  ਤੇ ਕਰਦਾ ਸੀ।

ਓਮ ਪੁਰੀ ਨੂੰ ਕਿਸੇ ਵੀ ਨਾਟਕ ਜਾਂ ਫਿਲਮ ਵਿਚ ਜਿਹੜਾ ਵੀ ਰੋਲ ਮਿਲਿਆ ਉਸਨੂੰ ਉਸਨੇ ਬਾਕਮਾਲ ਨਿਭਾਇਆ। ਉਸਦੀ ਦਮਦਾਰ ਆਵਾਜ਼ ਹਮੇਸ਼ਾ ਨਾਟਕਾਂ ਅਤੇ ਫਿਲਮਾਂ ਦੇ ਡਾਇਲਾਗ ਵਿਚ ਮਹਿਕਾਂ ਖ਼ਿਲਾਰਦੀ ਰਹਿੰਦੀ ਸੀ। ਉਸਦਾ ਕੱਦਕਾਠ, ਜੁੱਸਾ ਅਤੇ ਦਮਦਾਰ ਆਵਾਜ਼ ਨੇ ਓਮ ਪੁਰੀ ਨੂੰ ਅੰਗਰੇਜ਼ੀ ਫਿਲਮਾ ਵਿਚ ਵੀ ਮਾਣਤਾ ਦਿਵਾਈ। ਪੰਜਾਬੀ ਹੋਣ ਕਰਕੇ ਉਸਦਾ ਫਿਲਮਾ ਅਤੇ ਨਿੱਜੀ ਜ਼ਿੰਦਗੀ ਵਿਚ ਵੀ ਪ੍ਰਭਾਵਸ਼ਾਲੀ ਚਿਹਰਾ ਮੋਹਰਾ ਹਮੇਸ਼ਾ ਦਰਸ਼ਕਾਂ ਨੂੰ ਮੋਂਹਦਾ ਰਿਹਾ। ਉਸਦੇ ਮਾਤਾ ਪਿਤਾ ਸਾਂਝੇ ਪੰਜਾਬ ਅੰਬਾਲਾ ਸ਼ਹਿਰ ਦੇ ਰਹਿਣ ਵਾਲੇ ਸਨ ਪ੍ਰੰਤੂ ਉਸਦਾ ਜਨਮ ਪਟਿਆਲਾ ਜਿਲੇ ਦੇ ਸਨੌਰ ਕਸਬੇ ਵਿਚ ਆਪਣੇ ਨਾਨਕੇ ਘਰ 18 ਅਕਤੂਬਰ 1950 ਨੂੰ ਹੋਇਆ। ਮੁਢਲੀ ਪੜਾਈ ਵੀ ਆਪ ਨੇ ਪਟਿਆਲਾ ਤੋਂ ਹੀ ਕੀਤੀ। ਆਪ ਦੇ ਪਿਤਾ ਪਹਿਲਾਂ ਫ਼ੌਜ ਵਿਚ ਅਤੇ ਬਾਅਦ ਵਿਚ ਰੇਲਵੇ ਵਿਚ ਨੌਕਰੀ ਕਰਦੇ ਸਨ ਇਸ ਕਰਕੇ ਆਪ ਬਹੁਤਾ ਸਮਾਂ ਆਪਣੇ ਨਾਨਕੇ ਘਰ ਸਨੌਰ ਵਿਚ ਰਹੇ। ਆਪ ਦਾ ਵਿਆਹ 1991 ਵਿਚ ਸੀਮਾ ਕਪੂਰ ਨਾਲ ਹੋਇਆ । ਆਪ ਦਾ ਇਹ ਵਿਆਹ ਵੀ 8 ਮਹੀਨੇ ਬਾਅਦ ਹੀ ਟੁੱਟ ਗਿਆ ਫਿਰ 1993 ਵਿਚ ਆਪਦਾ ਵਿਆਹ ਪੱਤਰਕਾਰ ਨੰਦਿਤਾ ਨਾਲ ਹੋ ਗਿਆ। ਇਸ ਵਿਆਹ ਤੋਂ ਆਪਦਾ ਇੱਕ ਲੜਕਾ ਇਸ਼ਾਨ ਹੈ। ਨੰਦਿਤਾ ਪੁਰੀ ਨੇ ਓਮ ਪੁਰੀ ਦੀ ਜੀਵਨੀ ਲਿਖੀ ਜਿਹੜੀ 2013 ਵਿਚ ਦੋਹਾਂ ਦੇ ਤਲਾਕ ਦਾ ਕਾਰਨ ਬਣੀ।

ਓਮ ਪੁਰੀ ਦੇ ਬਚਪਨ ਦੇ ਦੋਸਤ ਅਨੁਸਾਰ ਉਹ ਸਕੂਲ ਸਮੇਂ ਤੋਂ ਹੀ ਨਾਟਕਾਂ ਅਤੇ ਸਭਿਆਚਾਰਕ ਸਰਗਰਮੀਆਂ ਵਿਚ ਹਿੱਸਾ ਲੈਂਦਾ ਸੀ। ਥੇਟਰ ਵਿਚ ਦਿਲਚਪੀ ਲੈਣ ਕਰਕੇ ਆਪ ਨੇ ਫਿਲਮ ਅਤੇ ਟੈਲੀਜ਼ਿਨ ਇਨਸਟੀਚਿਊਟ ਪੂਨਾ ਵਿਚ ਦਾਖ਼ਲਾ ਲੈ ਲਿਆ। ਆਪ ਨੇ ਨੈਸ਼ਨਲ ਸਕੂਲ ਆਫ਼ ਡਰਾਮਾ ਤੋਂ ਵੀ ਸਿਖਿਆ ਪ੍ਰਾਪਤ ਕੀਤੀ। ਆਪ ਨੇ 1976 ਵਿਚ ਮਰਾਠੀ ਫਿਲਮ ਘਾਸੀ ਰਾਮ ਕੋਤਵਾਲ ਵਿਚ ਰੋਲ ਕੀਤਾ। ਇਸ ਤੋਂ ਬਾਅਦ ਲਗਾਤਾਰ ਭਵਾਨੀ ਅਤੇ ਆਕ੍ਰੋਸ਼ 1980, ਸਦਗਤੀ 1981, ਅਰਧ ਸਤਿਆ ਅਤੇ ਡਿਸਕੋ ਡਾਨਸਰ 1982, ਮਿਰਚ ਮਸਾਲਾ 1986, ਧਰਾਵੀ 1992, ਮਾਚਸ 1996, ਗੁਪਤ 1997, ਧੂਪ 2003, ਸਿੰਘ ਇਜ਼ ਕਿੰਗ, ਮੇਰੇ ਬਾਪ ਪਹਿਲੇ ਆਪ ਅਤੇ 1999 ਵਿਚ ਕਨਾਡਾ ਫਿਲਮ ਏ.ਕੇ.47 ਵਿਚ ਰੋਲ ਅਦਾ ਕੀਤਾ। ਆਪ ਨੇ ਨਸੀਰੁਦੀਨ ਸ਼ਾਹ, ਸ਼ਬਾਨਾ ਆਜ਼ਮੀ ਅਤੇ ਸਮਿਤਾ ਪਾਟਿਲ ਨਾਲ ਵੀ ਕੰਮ ਕੀਤਾ। ਇਸ ਤੋਂ ਇਲਾਵਾ ਅੰਗਰੇਜ਼ੀ ਫਿਲਮਾ ਈਸਟ ਇਜ਼ ਈਸਟ, ਗਾਂਧੀ, ਮਾਈ ਸਨ ਦਾ ਫੈਂਟਾਸਟਿਕ, ਦੀ ਪੈਰੋਲ ਆਫ਼ੀਸਰ, ਸਿਟੀ ਆਫ਼ ਜੁਆਏ, ਵੁਲਫ, ਦਾ ਗੋਸਟ ਐਂਡ ਡਾਰਕਨੈਸ, ਰੋਡਜ਼ ਟੂ ਸੰਗਮ ਅਤੇ ਡਾਨ-2 ਵਿਚ ਵੀ ਆਪਨੇ ਰੋਲ ਕੀਤੇ। ਬਹੁਤ ਸਾਰੇ ਟੀ.ਵੀ.ਸੀਰੀਅਲਜ਼ ਵਿਚ ਵੀ ਕੰਮ ਕੀਤਾ। ਆਪ ਨੂੰ ਕੇਂਦਰ ਸਰਕਾਰ ਨੇ ਪਦਮ ਸ਼੍ਰੀ ਦਾ ਖ਼ਿਤਾਬ ਵੀ ਪ੍ਰਦਾਨ ਕੀਤਾ। ਨੈਸ਼ਨਲ ਫਿਲਮ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ।

ਪੰਜਾਬੀ ਫਿਲਮ ਜਗਤ ਇੱਕ ਬਹੁਪੱਖੀ ਕਲਾਕਾਰ ਤੋਂ ਵਾਂਝਾ ਹੋ ਗਿਆ ਹੈ।

ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072

 

04/01/17


2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

       
ਫਿਲਮ ਜਗਤ ਦੀ ਦਮਦਾਰ ਆਵਾਜ਼ ਦੇ ਮਾਲਕ : ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ
ਉਜਾਗਰ ਸਿੰਘ, ਪਟਿਆਲਾ
ਯਾਦਗਾਰੀ ਪੈੜਾਂ ਛੱਡ ਗਿਆ, ਸਾਹਿਤ ਸਭਾ ਗੁਰਦਾਸਪੁਰ (ਰਜਿ:) ਤੇ ਸਹਿਯੋਗੀ ਸਭਾਵਾਂ ਦਾ ਸਮਾਗਮ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
'ਜੋੜੀਆਂ ਜੱਗ ਥੋੜ੍ਹੀਆਂ' ( ਸਾਂਝਾ ਮਿੰਨ੍ਹੀ ਕਹਾਣੀ- ਸੰਗ੍ਰਹਿ) ਲੋਕ ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਗੀਤਕਾਰ ਸੁਖਵਾਲ ਪਰਮਾਰ ਜਸਟਿਨ ਟਰੂਡੋ ਵੱਲੋਂ ਸਨਮਾਨਿਤ
ਉਜਾਗਰ ਸਿੰਘ, ਪਟਿਆਲਾ
ਪ੍ਰਸਿੱਧ ਗੀਤਕਾਰ ਜਸਵੀਰ ਗੁਣਾਚੌਰੀਆ ਦੀ ਕਿਤਾਬ 'ਹੱਸਦੇ ਸ਼ਹੀਦੀਆਂ ਪਾ ਗਏ' ਕੈਲਗਰੀ ਵਿਚ ਲੋਕ ਅਰਪਣ ਕੀਤੀ ਗਈ
ਬਲਜਿੰਦਰ ਸੰਘਾ, ਕੈਲਗਰੀ
ਪੰਜਾਬੀ ਅਕੈਡਮੀ ਨੌਟਿੰਘਮ ਦਾ ਸਾਲਾਨਾ ਸਮਾਗਮ
ਸੰਤੋਖ ਧਾਲੀਵਾਲ, ਨੌਟਿੰਘਮ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2017, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)