|
|
ਪੰਜਾਬ ਸੱਭਿਆਚਾਰਕ ਸਭਾ
ਫ਼ਿੰਨਲੈਂਡ (ਕਲਚਰਲ ਸੋਸਾਇਟੀ)
ਵਲੋਂ ਲੋਹੜੀ ਦਾ ਤਿਉਹਾਰ ਬੜੇ ਹੀ ਧੂਮਧਾਮ ਨਾਲ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ |
|
|
ਫ਼ਿੰਨਲੈਂਡ 16 ਜਨਵਰੀ - ਬੀਤੇ ਸ਼ਨਿੱਚਰਵਾਰ ਵਾਨਤਾ ਦੇ ਤਿੱਕੂਰੀਲਾ ਵਿੱਚ
ਪੰਜਾਬ ਕਲਚਰਲ ਸੋਸਾਇਟੀ ਵਲੋਂ ਜਸ਼ਨ-ਏ-ਲੋਹੜੀ ਦਾ ਤਿਉਹਾਰ ਮਨਾਇਆ ਗਿਆ ਜਿਸ
ਵਿੱਚ ਭਾਰਤੀ ਸਫਾਰਤਖਾਨੇ ਦੇ ਰਾਜਦੂਤ ਸ਼੍ਰੀ ਅਸ਼ੋਕ ਕੁਮਾਰ ਸ਼ਰਮਾ ਨੇ ਮੁੱਖ
ਮਹਿਮਾਨ ਵਜੋਂ ਸ਼ਿਰਕਤ ਕੀਤੀ ਓਨ੍ਹਾਂ ਦੇ ਨਾਲ ਸ਼੍ਰੀਮਤੀ ਰੀਨਾ ਸ਼ਰਮਾ, ਸ਼੍ਰੀ
ਸੁਨੀਲ ਬਵੇਜਾ ਅਤੇ ਸ਼੍ਰੀਮਤੀ ਹਰਸ਼ ਬਵੇਜਾ ਵੀ ਸ਼ਾਮਿਲ ਹੋਏ। ਪ੍ਰੋਗਰਾਮ ਦੀ
ਸ਼ੁਰੂਆਤ ਵਿੱਚ ਬੱਚਿਆਂ ਨੇ ''ਸੁੰਦਰ ਮੁੰਦਰੀਏ ਹੋ'' ਦਾ ਗੀਤ ਗਾਕੇ ਲੋਹੜੀ
ਮੰਗੀ ਤੇ ਦਾਦੇ ਪੋਤੇ ਨੇ ਆਪਣੇ-ਆਪਣੇ ਸਮਿਆਂ ਨੂੰ ਯਾਦ ਕੀਤਾ , ਜਿਥੇ ਦਾਦੇ
ਦੇ ਕਹਿਣ ਤੇ ਪੋਤੇ ਨੇ ਢੋਲ ਜੰਗੀਰੋ ਦਾ ਵਜਾਇਆ ਤੇ ਇਲੋਨਾ ਪਰਾਸ਼ਰ ਨੇ ਖੂਬ
ਰੰਗ ਬੰਨਿਆ।
ਇਸਤੋਂ ਬਾਅਦ ਫ਼ਿੰਨਲੈਂਡ ਦੇ ਮਸ਼ਹੂਰ ਡਾਂਸ ਗਰੁੱਪ ਬੌਲੀਬੀਟ ਨੇ
ਮਾਡਰਨ ਭੰਗੜੇ ਨਾਲ ਸਟੇਜ਼ ਤੇ
ਧਮਾਲਾਂ ਪਾਈਆਂ। ਹਮੇਸ਼ਾ ਦੀ ਤਰਾਂ ਮੁਟਿਆਰਾਂ ਪੰਜਾਬ ਦੀਆਂ ਨੇ ਓਲ੍ਡ ਸਕੂਲ
ਦੀ ਤਰਜ਼ ਤੇ ਡਾਂਸ ਕਰਕੇ ਆਪਣੀ ਪ੍ਰਤਿਭਾ ਨਾਲ ਲੋਕਾਂ ਨੂੰ ਹੈਰਾਨ ਕਰ ਦਿੱਤਾ।
ਲੋਹੜੀ ਦੇ ਪ੍ਰੋਗਰਾਮ ਦੌਰਾਨ ਪੰਜਾਬੀ ਲੱਘੁ ਫ਼ਿਲਮ ਪੀੜ ਦਾ ਟਰੇਲਰ ਰਿਲੀਜ਼
ਕੀਤਾ ਗਿਆ ਜਿਸ ਵਿੱਚ ਪੰਜਾਬ ਕਲਚਰਲ ਸੋਸਾਇਟੀ ਦੇ ਬੋਰਡ ਮੈਂਬਰ ਸ੍ਰ.
ਭੁਪਿੰਦਰ ਸਿੰਘ ਬਰਾੜ ਨੇ ਆਪਣੀ ਅਦਾਕਾਰੀ ਪੇਸ਼ ਕੀਤੀ ਹੈ। ਫ਼ੇਰ ਵਾਰੀ ਆਈ
ਗਿੱਧੇ ਅਤੇ ਭੰਗੜੇ ਦੀ ਵਾਰੀ, ਧੀਆਂ ਪੰਜਾਬ ਦੀਆਂ ਤੇ ਸ਼ਾਨੇ-ਏ- ਪੰਜਾਬ ਦੇ
ਗੱਭਰੂਆਂ ਨੇ ਗਿੱਧੇ ਤੇ ਭੰਗੜੇ ਨਾਲ ਸਟੇਜ਼ ਤੇ ਧੂੜਾਂ ਪੱਟ ਦਿੱਤੀਆਂ ਤੇ
ਮਹਿਮਾਨਾਂ ਵਿਚੋਂ ਕੋਈ ਵਿਰਲਾ ਹੀ ਹੋਊ ਜਿਸਨੇ ਢੋਲ ਦੀ ਤਾਲ ਤੇ ਪੱਬ ਨਾ
ਚੱਕਿਆ ਹੋਵੇ।
ਅਖੀਰ ਵਿੱਚ ਮੁੱਖ ਮਹਿਮਾਨ ਸ਼੍ਰੀ ਅਸ਼ੋਕ ਕੁਮਾਰ ਸ਼ਰਮਾ ਨੇ ਇਨਾਮਾਂ ਦੀ ਵੰਡ
ਕੀਤੀ ਅਤੇ ਪੰਜਾਬ ਕਲਚਰਲ ਸੋਸਾਇਟੀ ਦੀ ਪ੍ਰਬੰਧਕ ਕਮੇਟੀ ਅਤੇ ਪ੍ਰਧਾਨ ਸ੍ਰ.
ਹਰਵਿੰਦਰ ਸਿੰਘ ਖਹਿਰਾ, ਸ੍ਰ. ਰਣਜੀਤ ਸਿੰਘ ਗਿੱਲ, ਸ੍ਰ. ਭੁਪਿੰਦਰ ਸਿੰਘ
ਬਰਾੜ, ਸ੍ਰ. ਅਮਰਦੀਪ ਸਿੰਘ ਬਾਸੀ, ਸ੍ਰ. ਰਣਜੀਤ ਸਿੰਘ ਬਨਵੈਤ ਅਤੇ ਤੰਨੂੰ
ਸੈਣੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਪੀ.ਸੀ.ਐਸ. ਇਹ
ਕਲਚਰਲ ਪ੍ਰੋਗਰਾਮ ਸਾਰਿਆਂ ਦੇ ਸਾਂਝੇ ਉੱਦਮ ਨਾਲ ਹੀ ਕਰਵਾਉਂਦੀ ਹੈ ਅਤੇ
ਸਾਰੇ ਭਾਈਚਾਰੇ ਦੇ ਪਿਆਰ ਮਿਲਵਰਤਣ ਸਦਕਾ ਹੀ ਇਹ ਪ੍ਰੋਗਰਾਮ ਸਫ਼ਲ ਹੁੰਦੇ ਹਨ
ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਕਲਚਰਲ ਸੋਸਾਇਟੀ ਫ਼ਿੰਨਲੈਂਡ ਪੰਜਾਬ ਦੇ
ਕਲਚਰਲ ਪ੍ਰੋਗਰਾਮਾਂ ਵਾਸਤੇ ਹੋਰ ਜ਼ਿਆਦਾ ਯਤਨਸ਼ੀਲ ਰਹੇਗੀ। ਪ੍ਰੋਗਰਾਮ ਵਿੱਚ
ਆਏ ਹੋਏ ਮਹਿਮਾਨਾਂ ਲਈ ਪੰਜਾਬੀ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ।
Best regards,
Bikramjit Singh
vickymoga@hotmail.com
+358 503065677
Finland. |
16/01/17 |
|
|
|
|
|
|
ਪੰਜਾਬ
ਕਲਚਰਲ ਸੋਸਾਇਟੀ ਫ਼ਿੰਨਲੈਂਡ ਵਲੋਂ ਲੋਹੜੀ ਦਾ ਤਿਉਹਾਰ ਬੜੇ ਹੀ ਧੂਮਧਾਮ
ਨਾਲ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ |
ਕਿਤਾਬਾਂ
ਸਾਨੂੰ ਨਿੱਘ, ਸੇਕ 'ਤੇ ਰੌਸ਼ਨੀ ਦਿੰਦੀਆਂ ਹਨ - ਪਦਮ ਸ੍ਰੀ ਸੁਰਜੀਤ ਪਾਤਰ
ਕੁਲਦੀਪ ਸਿੰਘ, ਸ਼ਾਹਕੋਟ |
ਬੀਬੀ
ਜੌਹਰੀ ਰਚਿਤ ਕਾਵਿ-ਸੰਗ੍ਰਹਿ ‘ਬੀਬਾ ਜੀ` ਦਾ ਲੋਕ ਅਰਪਣ
ਦਵਿੰਦਰ ਪਟਿਆਲਵੀ, ਭਾਸਾ ਵਿਭਾਗ ਪਟਿਆਲਾ |
ਭਾਰਤ
ਯਾਤਰਾ ਦੋਰਾਨ ਪਰਵਾਸੀਆ ਨੂੰ ਪੁਰਾਣੀ ਕੰਰਸੀ ਬਦਲਾਉਣ ਚ ਆ ਰਹੀ ਮੁਸਕਿਲਾ
ਪ੍ਰਤੀ ਭਾਰਤ ਸਰਕਾਰ ਨੂੰ ਧਿਆਨ ਦੇਣ ਦੀ ਮੰਗ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਫਿਲਮ
ਜਗਤ ਦੀ ਦਮਦਾਰ ਆਵਾਜ਼ ਦੇ ਮਾਲਕ : ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ
ਉਜਾਗਰ ਸਿੰਘ, ਪਟਿਆਲਾ |
ਯਾਦਗਾਰੀ
ਪੈੜਾਂ ਛੱਡ ਗਿਆ, ਸਾਹਿਤ ਸਭਾ ਗੁਰਦਾਸਪੁਰ (ਰਜਿ:) ਤੇ ਸਹਿਯੋਗੀ ਸਭਾਵਾਂ ਦਾ
ਸਮਾਗਮ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
'ਜੋੜੀਆਂ
ਜੱਗ ਥੋੜ੍ਹੀਆਂ' ( ਸਾਂਝਾ ਮਿੰਨ੍ਹੀ ਕਹਾਣੀ- ਸੰਗ੍ਰਹਿ) ਲੋਕ ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਗੀਤਕਾਰ
ਸੁਖਵਾਲ ਪਰਮਾਰ ਜਸਟਿਨ ਟਰੂਡੋ ਵੱਲੋਂ ਸਨਮਾਨਿਤ
ਉਜਾਗਰ ਸਿੰਘ, ਪਟਿਆਲਾ |
ਪ੍ਰਸਿੱਧ
ਗੀਤਕਾਰ ਜਸਵੀਰ ਗੁਣਾਚੌਰੀਆ ਦੀ ਕਿਤਾਬ 'ਹੱਸਦੇ ਸ਼ਹੀਦੀਆਂ ਪਾ ਗਏ' ਕੈਲਗਰੀ
ਵਿਚ ਲੋਕ ਅਰਪਣ ਕੀਤੀ ਗਈ
ਬਲਜਿੰਦਰ ਸੰਘਾ, ਕੈਲਗਰੀ |
ਪੰਜਾਬੀ
ਅਕੈਡਮੀ ਨੌਟਿੰਘਮ ਦਾ ਸਾਲਾਨਾ ਸਮਾਗਮ
ਸੰਤੋਖ ਧਾਲੀਵਾਲ, ਨੌਟਿੰਘਮ |
|
|
|
|
|
|