ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ

 

 

ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 4 ਮਾਰਚ 2017 ਦਿਨ ਸਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO ਕੋਸੋ) ਦੇ ਹਾਲ ਵਿਚ ਸਭਾ ਦੇ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਅਤੇ ਬੀਬੀ ਸੁਰਿੰਦਰ ਗੀਤ ਹੋਰਾਂ ਦੀ ਪ੍ਰਧਾਨਗੀ ਵਿੱਚ ਹੋਈ। ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨੇ ਸਟੇਜ ਸਕੱਤਰ ਦੀ ਜੁੱਮੇਂਵਾਰੀ ਨਿਭਾਂਦਿਆਂ ਅੱਜ ਦਾ ਸਾਹਿਤਕ ਦੌਰ ਸ਼ੁਰੂ ਕਰਨ ਲਈ ਪਹਿਲੇ ਬੁਲਾਰੇ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ –
ਰਫ਼ੀ ਅਹਮਦ ਨੇ, ਜੋ ਉਰਦੂ ਦੇ ਬੜੇ ਅੱਛੇ ਬੁਲਾਰੇ ਹਨ, ਇਕ ਕਹਾਣੀ “ਸ਼ੱਬੋ” ਅਪਣੇ ਖ਼ਾਸ ਅੰਦਾਜ਼ ‘ਚ ਸੁਣਾ ਕੇ ਸਭਾ ਨੂੰ ਕਾਯਲ ਕਰ ਦਿੱਤਾ।

ਹਰਨੇਕ ਬੱਧਣੀ ਹੋਰਾਂ ਸਮਾਜ ਵਿੱਚ ਧੀਆਂ ਨਾਲ ਹੁੰਦੇ ਵਿਤਕਰੇ ਤੇ ਚੋਟ ਕਰਦੀ ਅਪਣੀ ਰਚਨਾ ਨਾਲ ਸਭਨੂੰ ਤੇ ਖ਼ਾਸ ਕਰਕੇ ਲਿਖਾਰੀਆਂ ਨੂੰ ਇਹ ਸੁਨੇਹਾ ਦਿੱਤਾ –

“ਰਾਜੇ ਜੱਮਣ ਵਾਲੀਆਂ, ਧੀਆਂ ਦੇ ਹੱਕ ‘ਚ ਬੋਲਣ ਵੇਲੇ
ਦਾਨਸ਼-ਮੰਦ ਕਵੀਓ, ਕਰਿਓ ਨਾ ਕਦੀ ਸੰਕੋਚ”

ਬੀਬੀ ਸੁਰਿੰਦਰ ਗੀਤ ਨੇ ਅਪਣੀ ਇਕ ਕਵਿਤਾ ਤੇ ਗੀਤ ਪੇਸ਼ ਕਰਕੇ ਤਾੜੀਆਂ ਲੈ ਲਈਆਂ-

1-“ਬਾਗਾਂ ਦੀ ਰਾਣੀ ਬਣਕੇ ਆਵੇ ਕਿਵੇਂ ਉਹ ਤਿਤਲੀ
ਰੰਗ ਡੀਕ ਜਿਸਦੇ ਹੋਇਆ ਰੰਗੀਨ ਇਹ ਚੁਫੇਰਾ
ਔਖਾ ਬੜਾ ਸੀ ਚੁੱਕਣਾ ਤਿਤਲੀ ਦਾ ਭਾਰ ਉਸਨੂੰ
ਸਿਰ ਤੇ ਜੋ ਰੋਜ਼ ਢੋਂਦਾ ਦਿਨ ਰਾਤ ਹੈ ਹਨੇਰਾ”

2-“ਮੈਂ ਜ਼ਿੰਦਗੀ ਦਾ ਓਹ ਗੀਤ ਪੂਜਾਂ, ਜੋ ਸੱਚ ਹੋਵੇ ਜੋ ਰੱਬ ਹੋਵੇ
ਲਹੂ ‘ਚ ਧੋਤੀ ਓਹ ਤੇਗ ਹੋਵੇ, ਜਾਂ ਸੱਚ ਗਾਓਂਦੀ ਰਬਾਬ ਹੋਵੇ”

ਮਾਸਟਰ ਜੀਤ ਸਿੰਘ ਸਿੱਧੂ ਹੋਰਾਂ ‘ਫ਼ਿਰਾਕ ਗੋਰਖਪੁਰੀ’ ਦੇ ਕੁਝ ਉਰਦੂ ਸ਼ੇ’ਅਰ ਸਾਂਝੇ ਕਰਕੇ ਤਾੜੀਆਂ ਲਈਆਂ –

“ਤਬੀਯਤ ਅਪਨੀ ਘਬਰਾਤੀ ਹੈ ਜਬ ਸੁਨਸਾਨ ਰਾਤੋਂ ਮੇਂ
ਹਮ ਐਸੇ ਮੇਂ ਤੇਰੀ ਯਾਦੋਂ ਕੀ ਚਾਦਰ ਤਾਨ ਲੇਤੇ ਹੈਂ”

ਜਸਵੀਰ ਸਿੰਘ ਸਿਹੋਤਾ ਹੋਰਾਂ ਅਪਣੇ ਦੋਹਿਰਾ ਕਾਵਿ-ਸੰਗ੍ਰਹਿ “ਐ ਮੇਰੇ ਭੋਲੇ ਮਨਾ” ਵਿੱਚੋਂ ਅਪਣੇ ਕੁਝ ਦੋਹੇ ਸਾਂਝੇ ਕਰਕੇ ਵਾਹ-ਵਾਹ ਲੈ ਲਈ –

“ਰਸਤਾ ਰੌਸ਼ਨ ਜੇ ਮਿਲੇ, ਜਾਣੈ ਚੰਗੇ ਭਾਗ।
ਭਰੋਸਾ ਅਤੇ ਦੋਸਤੀ, ਜੀਵਣ ਲਈ ਚਰਾਗ।”

ਸੁਰਿੰਦਰ ਢਿੱਲੋਂ ਹੋਰਾਂ ਇਕ ਮਸ਼ਹੂਰ ਹਿੰਦੀ ਗ਼ਜ਼ਲ ਕਰੋਕੇ ਨਾਲ ਗਾਕੇ ਰੌਣਕ ਲਾ ਦਿੱਤੀ-

“ਖ਼ੁਦਾ ਕਰੇ ਕਿ ਮੁਹੱਬਤ ਮੇਂ ਯੇ ਮੁਕਾਮ ਆਏ
ਕਿਸੀ ਕਾ ਨਾਮ ਲੂੰ ਲਬ ਪੇ ਤੁਮਹਾਰਾ ਨਾਮ ਆਏ”

ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਅਪਣੀਆਂ ਦੋ ਗ਼ਜ਼ਲਾਂ ਸਾਂਝੀਆਂ ਕਰਕੇ ਭਰਪੂਰ ਤਾਲੀਆਂ ਦੀ ਦਾਦ ਲੈ ਲਈ –

1-“ਵਿੱਚ ਉਡੀਕਾਂ ਸ਼ਾਮੀਂ ਸੂਰਜ ਆ ਢਲਿਆ
ਕੰਧਾਂ ਵਾਂਗੂੰ ਯਾਦਾਂ ਨੇ ਹੈ ਆ ਵਲਿਆ।
ਕਿੰਨੇ ਹੋਰ ਅੰਗੂਠੇ ਲੈਣੇ ਦਛਣਾ ਦੇ
ਹੱਕ ਹੁਨਰ ਨੂੰ ਸਦੀਆਂ ਰੁਤਬੇ ਨੇ ਛਲਿਆ।”

2-“ਬਲਨ ਬਹੂਰੀਂ ਦੀਪਕ ਜੀਕਣ ਸ਼ਾਮ ਢਲੇ
ਯਾਦ ਤਿਰੀ ਨਿਤ ਲਟ ਲਟ ਦੀਪਕ ਵਾਂਗ ਬਲੇ।
ਖੂਨ ਉਬਾਲੇ ਖੂਨੀ ਹੋਲੀ ਨਫ਼ਰਤ ਦੀ
ਦਿਲ ਚਾਹੇ ਕੋ ਅਮਨਾ ਦਾ ਰੰਗ ਆਣ ਮਲੇ।”

ਸੁਖਵਿੰਦਰ ਸਿੰਘ ਤੂਰ ਹੋਰਾਂ ਪੰਮਾ ਡੂਮੇਵਾਲੀਆ ਦਾ ਗਾਇਆ ਗੀਤ “ਸੱਚੇ ਬੋਲ” ਏਨਾਂ ਸੋਹਣਾ ਗਾਇਆ ਕਿ ਸਭ ਝੂਮ ਉੱਠੇ।
ਬੀਬੀ ਨਿਰਮਲ ਕੰਡਾ ਨੇ ਅਪਣੀ ਹਿੰਦੀ ਗ਼ਜ਼ਲ ਸਾਂਝੀ ਕਰਕੇ ਵਾਹ-ਵਾਹ ਲਈ –

“ਜਾਨਾ ਥਾ ਦੂਰ ਹਮਸੇ ਤੋ ਲਾਖੋਂ ਬਹਾਨੇ ਬਨਾ ਲੀਏ
ਮਿਲਾ ਜੋ ਦਰਦ ਸੀਨੇ ਕਾ ਜਹਾਂ ਸੇ ਆਂਸੂ ਛੁਪਾ ਲੀਏ”

ਜਸਬੀਰ ਚਾਹਲ “ਤਨਹਾ” ਹੋਰਾਂ ਇਹ ਚਿੰਤਾ ਦਰਸਾਈ ਕਿ ਅਜੋਕੇ ਸਮੇਂ ਦਾ ਇਹ ਸਾਹਿਤਕ ਮਾਹੋਲ ਤੇ ਸਾਹਿਤਕ ਸਭਾਵਾਂ ਜਲਦੀ ਹੀ ਅਤੀਤ ਦੀ ਇਕ ਗੱਲ ਬਣ ਜਾਣਗੀਆਂ ਜੇ ਅਸੀਂ ਅੱਜਕਲ ਦੇ ਨੋਜਵਾਨ ਤਬਕੇ ਤੇ ਬੱਚਿਆਂ ਨੂੰ ਅਪਣੇ ਨਾਲ ਜੋੜਨ ਵਿੱਚ ਅਸਮਰਥ ਰਹੇ। ਸਾਨੂੰ ਇਸ ਸਮੱਸਿਆ ਤੇ ਗੰਭੀਰਤਾ ਨਾਲ ਵਿਚਾਰ-ਵਡਾਂਤਰਾ ਕਰਨਾ ਪਵੇਗਾ ਤੇ ਵਕਤ ਰਹਿੰਦਿਆਂ ਸਹੀ ਉਪਰਾਲੇ ਕਰਨੇ ਚਾਹੀਦੇ ਹਨ। ਇਕ ਲਿਖਾਰੀ, ਸਾਹਿਤਕਾਰ ਜਾਂ ਸਾਹਿਤ ਪ੍ਰੇਮੀ ਹੋਣ ਦੇ ਨਾਤੇ ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਅਗਲੀ ਪੀਹੜੀ ਨੂੰ ਵੀ ਇਸ ਰਸਤੇ ਤੇ ਨਾਲ ਚਲਣ ਲਈ ਪ੍ਰੇਰੀਏ।

ਅਮਰੀਕ ਚੀਮਾ ਹੋਰਾਂ ‘ਉਜਾਗਰ ਸਿੰਘ ਕੰਵਲ’ ਦਾ ਲਿਖਿਆ ਗੀਤ ਬੜੀ ਖ਼ੂਬਸੂਰਤੀ ਨਾਲ ਗਾਕੇ ਰੰਗ ਬਨ੍ਹਿਆ –

“ਦੇਸਾਂ ਪਰਦੇਸਾਂ ਵਿੱਚ ਉਸਦੇ, ਕਿਤੇ ਵੀ ਹੋਣ ਟਿਕਾਣੇ
ਇਹ ਨਹੀਂ ਹੋ ਸਕਦਾ, ਉਹ ਮੇਰੀ ਵੇਦਣ ਹੀ ਨਾ ਜਾਣੇ
ਉਸਦੇ ਚੇਹਰੇ ਤੇ ਵੀ ਹੋਣੈ, ਪਛਤਾਵੇ ਦਾ ਸਾਇਆ
ਸਈਓ ਨੀਂ................”

ਜੱਸ ਚਾਹਲ ਨੇ ਰਾਈਟਰਜ਼ ਫੋਰਮ ਦੇ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਅਤੇ ਆਪਣੇ ਵਲੋਂ ਸਾਰੇ ਹਾਜ਼ਰੀਨ ਦਾ ਧੰਨਵਾਦ ਕਰਦੇ ਹੋਏ ਰਾਈਟਰਜ਼ ਫੋਰਮ ਦੀ ਅਗਲੀ ਇਕੱਤਰਤਾ ਲਈ ਕੈਲਗਈ ਦੇ ਸਾਰੇ ਲਿਖਾਰੀਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।

ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਕੈਨੇਡਾ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ। ਤੁਹਾਡਾ ਸਾਰਿਆਂ ਦਾ ਸਹਿਯੋਗ ਹੀ ਸਾਹਿਤ/ਅਦਬ ਦੀ ਤਰੱਕੀ, ਪਰਚਾਰ ਤੇ ਪਰਸਾਰ ਦਾ ਰਾਜ਼ ਹੈ।

ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰ੍ਹਾਂ ਮਹੀਨੇ ਦੇ ਪਹਿਲੇ ਸ਼ਨਿੱਚਰਵਾਰ 1 ਅਪ੍ਰੈਲ 2017 ਨੂੰ 2.00 ਤੋਂ 5.00 ਤਕ ਕੋਸੋ ਦੇ ਹਾਲ 102-3208, 8 ਐਵੇਨਿਊ NE ਕੈਲਗਰੀ ਵਿਚ ਹੋਵੇਗੀ। ਕੈਲਗਰੀ ਦੇ ਸਾਰੇ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਇਸ ਵੰਨ-ਸਵੰਨੀ ਤੇ ਰੰਗ-ਬਰੰਗੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਤੁਸੀਂ ਪ੍ਰੋ. ਸ਼ਮਸ਼ੇਰ ਸਿੰਘ ਸੰਧੂ (ਪ੍ਰਧਾਨ) ਨਾਲ 403-285-5609 ਜਾਂ 587-716-5609 ਤੇ ਅਤੇ ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨਾਲ 403-667-0128 ਤੇ ਸੰਪਰਕ ਕਰ ਸਕਦੇ ਹੋ। ਤੁਸੀਂ ਫੇਸ ਬੁਕ ਤੇ ਸ਼ਮਸ਼ੇਰ ਸੰਧੂ ਅਤੇ Writers Forum, Calgary ਦੇ ਪੇਜ ਤੋਂ ਵੀ ਜਾਣਕਾਰੀ ਲੈ ਸਕਦੇ ਹੋ ਅਤੇ ਪੇਜ ਨੂੰ ਲਾਈਕ ਵੀ ਕਰ ਸਕਦੇ ਹੋ। ਧੰਨਵਾਦ।

19/03/17

 


2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

       
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਕਲਮ ਦੇ ਧਨੀ ਹਰਦਿਆਲ ਸਿੰਘ ਚੀਮਾ (ਵਹਿਣੀਵਾਲ) ਦੇ ਗੀਤ ਸੰਗ੍ਰਹਿ ਦੀਆਂ ਪੁਸਤਕਾਂ ਨਾਰਵੇ 'ਚ ਲੋਕ ਅਰਪਣ ਕੀਤੀਆ ਗਈਆਂ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਬ੍ਰਤਾਨੀਆ ਦੇ ਪੰਜਾਬੀ ਅਧਿਆਪਕਾਂ ਵਿੱਚ ਪੰਜਾਬੀ ਦੇ ਮਿਆਰੀ ਕੀ-ਬੋਰਡ ਸਿੱਖਣ ਲਈ ਵਿਲੱਖਣ ਉਤਸ਼ਾਹ ਅਤੇ ਉਮਾਹ
ਸ਼ਿੰਦਰਪਾਲ ਸਿੰਘ ਮਾਹਲ, ਲੰਡਨ
'ਪਾਹੜਾ' ਗੁਰਦਾਸਪੁਰ ਵਿੱਚ ਸਭਿਆਚਾਰਕ ਪ੍ਰੋਗਰਾਮ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਬ੍ਰਤਾਨੀਆ ਵਿੱਚ ਪੰਜਾਬੀ ਭਾਸ਼ਾ ਦਿਵਸ
ਸ਼ਿੰਦਰਪਾਲ ਮਾਹਲ, ਯੂ ਕੇ
ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ ਵੱਲੋਂ 14ਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ
ਗੁਰਿੰਦਰ ਮਾਨ, ਕਨੇਡਾ
ਸੁਪ੍ਰਸਿੱਧ ਕਵੀ ਰੰਗਾੜਾ ਦੀ ਕਾਵਿ ਪੁਸਤਕ, 'ਸਾਡੇ ਗੁਰੂ ਸਾਹਿਬਾਨ' ਲੋਕ ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਲੰਡਨ ਦੇ “ਹਾਈਡ ਪਾਰਕ“ ‘ਚ ਇਉਂ ਮਿਲਿਆ “ਬਾਬਾ ਯਮਲਾ ਜੱਟ“
ਮਨਦੀਪ ਖੁਰਮੀ "ਹਿੰਮਤਪੁਰਾ, ਲੰਡਨ
ਰਾਮਗੜ੍ਹੀਆ ਸਭਾ ਗੁਰਦੁਆਰਾ ਸਾਊਥਾਲ ਵਿਖ਼ੇ ਇਕ ਇਕ ਵਿਸ਼ਾਲ ਕਵੀ ਦਰਬਾਰ
ਸਾਥੀ ਲੁਧਿਆਣਵੀ, ਲੰਡਨ
ਪੰਜਾਬੀ ਵਿਕਾਸ ਮੰਚ ਵੱਲੋਂ ਜਿੱਥੇ ਬੀਬੀਸੀ ਤੇ ਪੰਜਾਬੀ' ਦੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ਼ਿਆ, ਉਸਦੇ ਨਾਲ਼ ਹੀ ਸੰਸਥਾ ਵੱਲੋਂ ਪੰਜਾਬੀ ਭਾਸ਼ਾ ਮਿਆਰੀਕਰਨ ਦੀ ਮੁਹਿੰਮ ਨੂੰ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ - ਕੌਂ. ਇੰਦਰਜੀਤ ਗੁਗਨਾਨੀ, ਲੈਸਟਰ
ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਸ਼ਮਸ਼ੇਰ ਸਿੰਘ ਸੰਧੂ, ਕੈਲਗਰੀ
'ਐਕਟਿਵ ਪੰਜਾਬੀ' ਦੀ ਪੰਜਵੀ ਕੱਟਾ ਪਾਰਟੀ ਕੱਲ ਹੇਅਜ਼ ਵਿੱਖੇ ਹੋਈ
 ਬਿੱਟੂ ਖੰਗੂੜਾ, ਲੰਡਨ
ਆਮ ਆਦਮੀ ਪਾਰਟੀ (ਆਪ) ਨਾਰਵੇ ਚ ਪ੍ਰਵਾਸੀ ਭਾਰਤੀਆ ਚ ਹਰਮਨ ਪਿਆਰੀ ਪਾਰਟੀ ਬਣਦੀ ਜਾ ਰਹੀ ਹੈ
ਰੁਪਿੰਦਰ ਢਿੱਲੋ ਮੋਗਾ, ਓਸਲੋ
ਗਲੋਬਲ ਪੰਜਾਬ ਫਾਊਂਡੇਸ਼ਨ ਵਲੋ ਨੀਲਮ ਸੈਣੀ ਨਾਲ ਇਕ ਸਾਹਿਤੱਕ ਮਿਲਣੀ
ਡਾ. ਕੁਲਜੀਤ ਸਿੰਘ ਜੰਜੂਆ, ਟਰਾਂਟੋ
ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਦਾ ਕਨੇਡਾ ਤੋ ਜਹਾਜ਼ ਭਰਕੇ ਪੰਜਾਬ ਲਈ ਰਵਾਨਾ
ਬਲਜਿੰਦਰ ਸੇਖਾ, ਟੋਰਾਂਟੋ 
ਮੁਸ਼ਾਇਰਾ ਕੌਂਸਲ ਆਫ਼ ਆਸਟ੍ਰੇਲੀਆ ਵੱਲੋਂ ਦੂਜਾ ਹਿੰਦ-ਪਾਕਿ ਮੁਸ਼ਾਇਰਾ
ਰਿਸ਼ੀ ਗੁਲਾਟੀ, ਆਸਟ੍ਰੇਲੀਆ
ਪੰਜਾਬ ਕਲਚਰਲ ਸੋਸਾਇਟੀ ਫ਼ਿੰਨਲੈਂਡ ਵਲੋਂ ਲੋਹੜੀ ਦਾ ਤਿਉਹਾਰ ਬੜੇ ਹੀ ਧੂਮਧਾਮ ਨਾਲ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ
ਕਿਤਾਬਾਂ ਸਾਨੂੰ ਨਿੱਘ, ਸੇਕ 'ਤੇ ਰੌਸ਼ਨੀ ਦਿੰਦੀਆਂ ਹਨ - ਪਦਮ ਸ੍ਰੀ ਸੁਰਜੀਤ ਪਾਤਰ
ਕੁਲਦੀਪ ਸਿੰਘ, ਸ਼ਾਹਕੋਟ
ਬੀਬੀ ਜੌਹਰੀ ਰਚਿਤ ਕਾਵਿ-ਸੰਗ੍ਰਹਿ ‘ਬੀਬਾ ਜੀ` ਦਾ ਲੋਕ ਅਰਪਣ
ਦਵਿੰਦਰ ਪਟਿਆਲਵੀ, ਭਾਸਾ ਵਿਭਾਗ ਪਟਿਆਲਾ
ਭਾਰਤ ਯਾਤਰਾ ਦੋਰਾਨ ਪਰਵਾਸੀਆ ਨੂੰ ਪੁਰਾਣੀ ਕੰਰਸੀ ਬਦਲਾਉਣ ਚ ਆ ਰਹੀ ਮੁਸਕਿਲਾ ਪ੍ਰਤੀ ਭਾਰਤ ਸਰਕਾਰ ਨੂੰ ਧਿਆਨ ਦੇਣ ਦੀ ਮੰਗ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਫਿਲਮ ਜਗਤ ਦੀ ਦਮਦਾਰ ਆਵਾਜ਼ ਦੇ ਮਾਲਕ : ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ
ਉਜਾਗਰ ਸਿੰਘ, ਪਟਿਆਲਾ
ਯਾਦਗਾਰੀ ਪੈੜਾਂ ਛੱਡ ਗਿਆ, ਸਾਹਿਤ ਸਭਾ ਗੁਰਦਾਸਪੁਰ (ਰਜਿ:) ਤੇ ਸਹਿਯੋਗੀ ਸਭਾਵਾਂ ਦਾ ਸਮਾਗਮ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
'ਜੋੜੀਆਂ ਜੱਗ ਥੋੜ੍ਹੀਆਂ' ( ਸਾਂਝਾ ਮਿੰਨ੍ਹੀ ਕਹਾਣੀ- ਸੰਗ੍ਰਹਿ) ਲੋਕ ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਗੀਤਕਾਰ ਸੁਖਵਾਲ ਪਰਮਾਰ ਜਸਟਿਨ ਟਰੂਡੋ ਵੱਲੋਂ ਸਨਮਾਨਿਤ
ਉਜਾਗਰ ਸਿੰਘ, ਪਟਿਆਲਾ
ਪ੍ਰਸਿੱਧ ਗੀਤਕਾਰ ਜਸਵੀਰ ਗੁਣਾਚੌਰੀਆ ਦੀ ਕਿਤਾਬ 'ਹੱਸਦੇ ਸ਼ਹੀਦੀਆਂ ਪਾ ਗਏ' ਕੈਲਗਰੀ ਵਿਚ ਲੋਕ ਅਰਪਣ ਕੀਤੀ ਗਈ
ਬਲਜਿੰਦਰ ਸੰਘਾ, ਕੈਲਗਰੀ
ਪੰਜਾਬੀ ਅਕੈਡਮੀ ਨੌਟਿੰਘਮ ਦਾ ਸਾਲਾਨਾ ਸਮਾਗਮ
ਸੰਤੋਖ ਧਾਲੀਵਾਲ, ਨੌਟਿੰਘਮ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2017, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)