ਪਿਛਲੇ ਦਿਨੀਂ "ਪੰਜਾਬੀ ਸਾਹਿਤ ਅਕੈਡਮੀ ਨੌਟਿੰਘਮ" ਦਾ ਸਾਲਾਨਾ ਸਮਾਗਮ
ਸਫਲਤਾ ਸਹਿਤ ਸੰਪੂਰਨ ਹੋਇਆ ਜਿਸ ਵਿਚ ਬਰਤਾਨੀਆ ਭਰ ਦੇ ਬਹੁਤ ਸਾਰੇ ਪੰਜਾਬੀ
ਸਹਿਤਕਾਰਾਂ ਨੇ ਹਿੱਸਾ ਲਿਆ। ਸੰਤੋਖ ਧਾਲੀਵਾਲ ਨੇ ਸਭ ਤੋਂ ਪਹਿਲਾਂ ਵਿਛੜ ਗਈ
ਕਵਿਤਰੀ ਪ੍ਰਭਜੋਤ ਕੌਰ ਜੀ ਨੂੰ ਯਾਦ ਕਰਦਿਆਂ, ਵਾਰੇ ਸ਼ਰਧਾ ਭਰੇ ਸ਼ਬਦ ਕਹੇ।
ਆਪ ਜੀ ਦੀ ਆਯੂ 92 ਵਰ੍ਹਿਆਂ ਦੀ ਸੀ ਅਤੇ ਆਪ ਨੇ 1964 ਵਿਚ ਸਾਹਿਤ ਅਕੈਡਮੀ
ਦਾ ਇਨਾਮ ਪ੍ਰਾਪਤ ਕੀਤਾ ਸੀ। ਪ੍ਰਭਜੋਤ ਕੌਰ ਕਰਨਲ ਨਰਿੰਦਰਪਾਲ ਸਿੰਘ ਜੀ ਦੀ
ਧਰਮ ਪਤਨੀ ਸਨ ਜਿਹੜੇ ਖੁਦ ਵੀ ਸਾਹਿਤ ਅਕੈਡਮੀ ਦੇ ਇਨਾਮ ਵਿਜੇਤਾ ਸਨ ।
ਅੱਜਕਲ ਉਹ ਵੀ ਇਸ ਫਾਨੀ ਦੁਨੀਆਂ ਵਿਚ ਨਹੀਂ ਹਨ..।
ਨੌਟਿੰਘਮ ਅਕੈਡਮੀ ਨੇ ਹਮੇਸ਼ਾ ਵਾਂਗ ਇਸ ਵਰ੍ਹੇ ਵੀ ਆਪਣੀਆਂ ਕਿਤਾਬਾਂ ਤੇ
ਸ਼ਲਾਘਾ ਭਰਪੂਰ ਪਰਚੇ ਪੜ੍ਹਾਉਣ ਦੀ ਬਜਾਏ ਪਹਿਲੀ ਵਾਰ ਇਕ ਵਖਰੇ ਹੀ ਢੰਗ ਦਾ
ਪ੍ਰੋਗਰਾਮ ਅਤੇ ਇਸ ਦੀ ਵੱਖਰੀ ਰੂਪ ਰੇਖਾ ਉਲੀਕਣ ਦਾ ਹੰਭਲਾ ਮਾਰਿਆ। ਪਹਿਲੇ
ਸੈਸ਼ਨ ਵਿਚ ਬਰਤਾਨੀਆ ਦੇ 6 ਵਿਦਵਾਨਾਂ ਨੇ ਘੱਟ ਗਿਣਤੀ ਭਾਸ਼ਾਵਾਂ ਦਾ (ਖਾਸ
ਕਰਕੇ ਪੰਜਾਬੀ) ਦਾ ਬਰਤਾਨੀਆ ਵਿਚ ਭਵਿਖ ਤੇ ਚਣੌਤੀਆਂ ਦੇ ਛੇ ਵੱਖ ਵੱਖ
ਪਹਿਲੂਆਂ ਵਾਰੇ ਦਸ ਦਸ ਮਿੰਟ ਵਿਚ ਆਪੋ ਆਪਣੇ ਵਿਚਾਰ ਪਰਗਟ ਕੀਤੇ। ਡਾ. ਸਾਥੀ
ਲੁਧਿਆਣਵੀ ਨੇ ਬਰਤਾਨੀਆਂ ਦੇ ਬਰੌਡਕਾਸਟਿੰਗ ਅਤੇ ਪਰਿੰਟ ਮੀਡੀਆ ਵਿਚ ਉਚਾਰਣ
ਦੀ ਸਮੱਸਿਆ, ਡਾ. ਜਗਤ ਸਿੰਘ ਨਾਗਰਾ ਨੇ ਸਕੂਲਾਂ ਵਿਚ ਪੰਜਾਬੀ ਪੜ੍ਹਉਣ ਲਈ
ਸਮਗਰੀ ਤੇ ਅਧਿਆਪਕਾਂ ਦੀਆਂ ਮੁਸ਼ਕਲਾਂ, ਡਾ. ਬਲਦੇਵ ਸਿੰਘ ਕੰਦੋਲਾ ਨੇ
ਪੰਜਾਬੀ ਦੇ ਕੰਪੀਊਟਰੀਕਰਣ, ਵੀਰਿੰਦਰ ਪਰਿਹਾਰ ਨੇ ਪੰਜਾਬੀ ਕਵਿਤਾ ’ਚ
ਪੰਜਾਬੀ ਭਾਸ਼ਾ ਦੀ ਦੁਰਦਸ਼ਾ, ਡਾ.ਭਾਰਦਵਾਜ ਨੇ ਪੰਜਾਬੀ ਭਾਸ਼ਾ ਅਤੇ ਲਿਟਰੇਚਰ
ਵਿਚ ਪ੍ਰਦੂਸ਼ਣ ਦੇ ਵਿਸ਼ੇ, ਅਤੇ ਡਾ. ਦੇਵਿਦਰ ਕੌਰ ਜੀ ਨੇ ਪੰਜਾਬੀ ਭਾਸ਼ਾ ਵਿਚ
ਆਲੋਚਨਾ ਦੀ ਸਮੱਸਿਆ ਉੱਤੇ ਆਪਣੇ ਵਿਚਾਰ ਪੇਸ਼ ਕੀਤੇ। ਹਰ ਵਿਦਵਾਨ ਨੂੰ ਆਪਣੀ
ਗੱਲ ਕਹਿਣ ਲਈ ਦਸ ਮਿੰਟ ਦਾ ਸਮਾ ਦਿੱਤਾ ਗਿਆ ਸੀ ਤਾਂ ਕਿ ਬੁਲਾਰੇ 'ਪਾਣੀ ’ਚ
ਮਧਾਣੀ' ਪਾ ਕੇ ਐਵੇਂ ਖਿਲਾਰਾ ਜਿਹਾ ਨਾ ਪਾ ਸਕਣ। ਪੰਜਾਬੀ ਸੁਭਾ ਮੁਤਾਬਿਕ
ਇੱਕ ਦੋਂਹ ਬੁਲਾਰਿਆਂ ਨੇ ਇਸ ਕੜੀ ਬੰਦਸ਼ ਤੇ ਕਿੰਤੂ ਪ੍ਰੰਤੂ ਵੀ ਕੀਤਾ ਪਰ
ਪ੍ਰਬੰਧਕਾਂ ਨੇ ਆਪਣੇ ਪ੍ਰੋਗਰਾਮ ਦੇ ਵੇਰਵੇ ਮੁਤਾਬਿਕ ਇਸ ਨੂੰ ਨੇਪਰੇ
ਚਾੜ੍ਹਿਆ। ਉਪਰੰਤ ਸੰਬੰਧਿਤ ਵਿਦਵਾਨਾਂ ਨੂੰ ਆਏ ਸਰੋਤਿਆਂ ਨੇ ਉਨ੍ਹਾਂ ਦੇ
ਚੁਣੇ ਵਿਸ਼ਿਆਂ ਵਾਰੇ ਸਵਾਲ ਜਵਾਬ ਕੀਤੇ। ਇਸ ਸੈਸ਼ਨ ਦੀ ਪ੍ਰਧਾਨਗੀ ਵੀ ਇਨ੍ਹਾਂ
ਸਾਰੇ ਵਿਦਵਾਨਾਂ ਨੇ ਹੀ ਕੀਤੀ । ਸੰਤੋਖ ਧਾਲੀਵਾਲ ਨੇ ਸਟੇਜ ਦੀ ਸੇਵਾ
ਸੰਭਾਲੀ।
ਹਰ ਸਾਲ ਦੀ ਤਰ੍ਹਾਂ ਏਸ ਵਰ੍ਹੇ ਵੀ ‘ਕਾਲਵਿੰਦਰਜੀਤ ਧਾਲੀਵਾਲ ਅਵਾਰਡ’
ਇੱਕ ਵਿਲੱਖਣ ਵਿਅਕਤੀ ਨੂੰ ਦਿੱਤਾ ਗਿਆ। ਇਸ ਵੇਰ ਇਹ ਵਿਅਕਤੀ ਸਨ ਪੁਲੀਸ
ਇੰਸਪੈਕਟਰ ਗੁਰਮੀਤ ਕੌਰ ਐਮ ਬੀ ਈ, ਕਮਿਊਨਿਟੀ ਕੋਹੀਯਨ ਇੰਸਪੈਕਟਰ,
ਨੌਟਿੰਘਮ। MBE 'ਤੇ
OBE ਨਾਲ ਹਰ ਵਰ੍ਹੇ ਇੰਗਲੈਂਡ ਦੀ ਮਹਾਂਰਾਣੀ
ਦੇ ਜਨਮ ਦਿਨ ਤੇ ਕਮਿਊਨਿਟੀ ’ਚ ਚੰਗਾ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ
ਜਾਂਦਾ ਹੈ। ਆਪ ਜੀ ਨੂੰ ਇੱਕ ਸ਼ਾਲ ਤੇ ਸ਼ੀਲਡ ਨਾਲ ਨਿਵਾਜਿਆ ਗਿਆ।
ਇੰਸਪੈਕਟਰ ਗੁਰਮੀਤ ਕੌਰ ਨੇ ਸਾਡੇ ਸਿਰਫ ਪੰਜਾਬੀ ਹੀ ਨਹੀਂ ਭਾਰਤੀ
ਸਮਾਜ ਦੀਆਂ ਕੁੜੀਆਂ ਨੂੰ ਵੀ ਇਨ੍ਹਾਂ ਵਰਜਿੱਤ ਕਿੱਤਿਆਂ ’ਚ ਆ ਕੇ ਨਵੀਆਂ
ਲੀਹਾਂ ਉਲੀਕਣ ਲਈ ਪੈੜਾਂ ਪਾਈਆਂ ਹਨ। ਇਹ
ਸਾਡੇ ਸਾਰਿਆਂ ਲਈ ਬੜੇ ਹੀ ਮਾਣ ਦੀ ਗੱਲ ਹੈ।
ਦੂਜੇ ਸੈਸ਼ਨ ਦੀ ਪਰਧਾਨਗੀ ਪ੍ਰਸਿਧ ਹਿੰਦੀ ਕਵਿਤਰੀ ਜੈ ਵਰਮਾ, ਡਾ.
ਕਰਨੈਲ ਸ਼ੇਰਗਿਲ, ਜਸਵਿੰਦਰ ਮਾਨ, ਵੀਰਿੰਦਰ ਪਰਿਹਾਰ, ਕੌਂਸਲਰ ਮੋਤਾ
ਸਿੰਘ ਤੇ ਇੰਡੀਅਨ ਸੈਂਟਰ ਦੇ ਪਰਧਾਨ ਵਿਕਟਰ ਮਾਹਲ ਨੇ ਕੀਤੀ।
ਬਰਤਾਨੀਆ ਭਰ ਤੋਂ ਆਏ ਕਵੀਆਂ, ਹਰਮਿੰਦਰ ਨਾਗੀ, ਸੁਰਿੰਦਰ ਰਾਏ,
ਹਰਭਜਨ ਸਿੰਘ ਬਾਂਸਲ, ਡਾ. ਦਵਿੰਦਰ ਕੌਰ, ਰਵਿੰਦਰ ਸਿੰਘ ਕੁੰਦਰਾ, ਕੌਂਸਲਰ
ਮੋਤਾ ਸਿੰਘ, ਦਵਿੰਦਰ ਨੌਰਾ, ਰਾਜਿੰਦਰ ਕੌਰ, ਅਵਤਾਰ ਸਿੰਘ ਡੋਹਲ, ਡਾ.
ਕਰਨੈਲ ਸ਼ੇਰਗਿੱਲ, ਵਰਿੰਦਰ ਪਰਿਹਾਰ, ਸਾਥੀ ਲੁਧਿਆਣਵੀ, ਸੰਤੋਖ ਧਾਲੀਵਾਲ,
ਜਸਵਿੰਦਰ ਮਾਨ ਤੇ ਰਾਜਿੰਦਰਜੀਤ ਨੇ ਆਪਣੀਆਂ ਖੂਬਸੂਰਤ ਕਵਿਤਾਵਾਂ ਤੇ ਗ਼ਜ਼ਲਾਂ
ਸੁਣਾ ਕੇ 200 ਤੋਂ ਉੱਪਰ ਸਰੋਤਿਆਂ ਨੂੰ 2 ਘੰਟੇ ਕੀਲੀ ਰਖਿਆ। ਕਵੀ ਦਰਬਾਰ
ਦੀ ਸਟੇਜ ਦੀ ਜ਼ੁੱਮੇਵਾਰੀ ਰਾਜਿੰਦਰਜੀਤ ਨੇ ਨਿਭਾਈ ।
ਇਸ ਸੈਸ਼ਨ ਵਿਚ ਹਿੰਦੀ, ਉਰਦੂ ੳਤੇ ਅੰਗ੍ਰੇਜ਼ੀ ਵਿਚ ਕਵਿਤਾਵਾਂ ਵੀ
ਸੁਣਾਈਆਂ ਗਈਆਂ ਜਿਸ ਨਾਲ ਇਹ ਮਲਟੀ ਲਿੰਗੂਅਲ ਕਵੀ ਦਰਬਾਰ ਹੋ ਨਿਬੜਿਆ। ਅੰਤ
ਵਿਚ ਸੰਤੋਖ ਧਾਲੀਵਾਲ ਨੇ ਆਏ ਮਹਿਮਾਨਾਂ, ਇੰਡੀਅਨ ਸੈਂਟਰ ਦੇ ਬੋਰਡ, 50+
ਅਸੋਸੀਏਸ਼ਨ ਦੇ ਸਾਰੇ ਕਰਕੁਨਾਂ ਦਾ ਧੰਨਵਾਦ ਕੀਤਾ।
ਡਾ. ਕੰਦੋਲਾ ਜੀ ਨੇ ਪੰਜਾਬੀ ਨੂੰ ਬੀ.ਬੀ.ਸੀ ਦੀ ਵੈਬਸਾਈਟ ਤੇ ਇਸਦੀ
ਬਣਦੀ ਥਾਂ ਦੁਆਉਣ ਲਈ ਵਿੱਢੀ ਪਟੀਸ਼ਨ ਤੇ ਆਪਣੀ ਹਾਜ਼ਰੀ ਲੁਆਉਣ ਲਈ ਪੁਰ ਜ਼ੋਰ
ਸ਼ਬਦਾਂ ’ਚ ਅਪੀਲ ਕੀਤੀ। ਇਸ ਨਵੀਂ ਪਿਰਤ ਨਾਲ ਤੇ ਲੈਸਟਰ ਦੀ ਕੇਟਿਰਿੰਗ ਫਰਮ
‘ਸ਼ਿਵਮ’ ਦੇ ਸੁਆਦੀ ਭੋਜਨ ਨਾਲ ਇਹ ਇੱਕ ਯਾਦਗਾਰੀ ਪ੍ਰੋਗ੍ਰਾਮ ਹੋ ਨਿਬੜਿਆ।
ਰੀਪੋਰਟ, ਸੰਤੋਖ ਧਾਲੀਵਾਲ
|
ਪੰਜਾਬੀ
ਅਕੈਡਮੀ ਨੌਟਿੰਘਮ ਦਾ ਸਾਲਾਨਾ ਸਮਾਗਮ
ਸੰਤੋਖ ਧਾਲੀਵਾਲ, ਨੌਟਿੰਘਮ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਤਰਕਸ਼ੀਲ
ਸੁਸਾਇਟੀ ਭਾਰਤ ਦੇ ਇਜਲਾਸ ਵਿੱਚ ਨਵੀਂ ਟੀਮ ਦੀ ਚੋਣ - 150 ਦੇ ਕਰੀਬ
ਡੈਲੀਗੇਟਾਂ ਨੇ ਤਰਕਸ਼ੀਲ ਟਰੇਨਿੰਗਿ ਵਰਕਸ਼ਾਪ ਵਿੱਚ ਹਿੱਸਾ ਲਿਆ
ਸੁਖਵੀਰ ਜੋਗਾ, ਬਰਨਾਲਾ |
ਕੈਨੇਡਾ
ਵਿਚ ਪਹਿਲਾ ਪੰਜਾਬ ਭਵਨ - ਸਰੀ
ਉਜਾਗਰ ਸਿੰਘ
|
ਪੰਜਾਬੀ
ਸਾਹਿਤ ਕਲਾ ਕੇਂਦਰ ਯੂ ਕੇ ਦਾ ਸਮਾਗਮ ਨਿਹਾਇਤ ਸਫਲਤਾਪੂਰਨ ਸੰਪਨ ਹੋਇਆ
ਅਜ਼ੀਮ ਸ਼ੇਖ਼ਰ, ਲੰਡਨ |
ਗਲੋਬਲ
ਪੰਜਾਬ ਫਾਊਂਡੇਸ਼ਨ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਲੂਮਿਨੀ ਐਸੋਸੀਏਸ਼ਨ
ਵੱਲੋਂ ਕਰਵਾਇਆ ਗਿਆ ਇੰਟਰਨੈਸ਼ਨਲ ਸੈਮੀਨਾਰ
ਡਾ ਕੁਲਜੀਤ ਸਿੰਘ ਜੰਜੂਆ, ਟਰਾਂਟੋ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਮਹਿਰਮ
ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਵਲੋਂ ਵਿਸੇਸ਼ ਕਵੀ ਦਰਬਾਰ ‘ਤੇ
ਸਨਮਾਨ ਸਮਾਗਮ
ਮਲਕੀਅਤ ਸਿੰਘ “ਸੁਹਲ”, ਗੁਰਦਾਸਪੁਰ |
ਗੁਰਸ਼ਰਨ
ਸਿੰਘ ਅਤੇ ਸ਼ਹੀਦ ਭਗਤ ਸਿੰਘ ਦੀ ਯਾਦ ’ਚ ਬਰਨਾਲਾ ’ਚ ਮਨਾਈ ਨਾਟਕਾਂ ਅਤੇ
ਗੀਤਾਂ ਭਰੀ ਰਾਤ
ਅਮੋਲਕ ਸਿੰਘ, ਕੰਵਲਜੀਤ ਖੰਨਾ |
ਦਿੱਲੀ
ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਫ਼ਿੰਨਲੈਂਡ ਪੁੱਜਣ ਤੇ ਨਿੱਘਾ
ਸਵਾਗਤ ਕੀਤਾ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ |
ਇੰਗਲੈਂਡ
ਦੀ ਲੇਬਰ ਪਾਰਟੀ ਦਾ ਭਵਿੱਖ ਦਾਅ 'ਤੇ
ਡਾਕਟਰ ਸਾਥੀ ਲੁਧਿਆਣਵੀ,
ਲੰਡਨ |
ਅਜ਼ਾਦ
ਪ੍ਰੈੱਸ ਕਲੱਬ ਸ੍ਰੀ ਮੁਕਤਸਰ ਸਾਹਿਬ ਦੀ ਚੋਣ ਹੋਈ -
ਸੁਰਿੰਦਰ ਚੱਠਾ ਬਣੇ ਪ੍ਰਧਾਨ
ਲੱਕੀ ਚਾਵਲਾ/ਜੱਗਾ ਸਿੰਘ, ਮੁਕਤਸਰ ਸਾਹਿਬ
|
ਨਾਰਵੇ
'ਚ ਅਕਾਲੀ ਦਲ (ਬ) ਇਕਾਈ ਦੀ ਸਥਾਪਨਾ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ , ਕੈਲਗਰੀ |
ਪੁਸਤਕ
"ਅਜੋਕਾ ਫੋਨ ਸੰਸਾਰ" ਦਾ ਲੋਕ ਅਰਪਣ
ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਫ਼ਿੰਨਲੈਂਡ
ਦੀ ਰਾਜਧਾਨੀ ਹੇਲਸਿੰਕੀ ਵਿੱਚ ਸਥਿਤ ਭਾਰਤੀ ਸਫਾਰਤਖਾਨੇ `ਚ ਆਜ਼ਾਦੀ ਦਿਹਾੜਾ
ਮਨਾਇਆ ਗਿਆ
ਬਿਕਰਮਜੀਤ ਸਿੰਘ ਮੋਗਾ, ਫਿੰਨਲੈਂਡ |
ਆਜ਼ਾਦ
ਕੱਲਬ ਨਾਰਵੇ ਵੱਲੋ ਸ਼ਾਨਦਾਰ ਸਮਰ ਮੇਲਾ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਪੰਜਾਬ
ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਅਤੇ ਬਾਰ੍ਹਵੀਂ ਦੇ 13 ਅੱਵਲ ਬੱਚਿਆਂ ਨੂੰ
ਖੁੱਲ੍ਹੇ ਇਨਾਮ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸੁਪ੍ਰਸਿੱਧ
ਕਵੀ ਭਗਤ ਰਾਮ ਰੰਗਾੜਾ ਦਾ ਸਨਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਸ਼ਮਸ਼ੇਰ ਸਿੰਘ ਸੰਧੂ, ਕੈਲਗਰੀ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਨਾਰਵੇ
'ਚ 202ਵਾਂ ਅਜ਼ਾਦੀ ਦਿਵਸ 17 ਮਈ ਨੈਸ਼ਨਲ ਦਿਨ ਧੂਮਧਾਮ ਨਾਲ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਭਾਈ
ਲਾਲੋ ਸੇਵਾ ਆਸ਼ਰਮ ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ ਜਨਮ ਦਿਵਸ
ਮਨਾਇਆ ਗਿਆ ਹੈ
ਹਰਜੀਤ ਸਿੰਘ ਭੰਵਰਾ, ਲੁਧਿਆਣਾ |
ਸ੍ਰੀ
ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਇੱਕ ਨਿਸ਼ਕਾਮ ਸੰਸਥਾ
ਅਮਰਜੀਤ ਸਿੰਘ ਦਸੂਹਾ |
ਮੋਗਾ
ਦੇ ਭੁਪਿੰਦਰਾ ਖਾਲਸਾ ਸਕੂਲ ਦੇ ਬਾਨੀ ਸਵ ਕੈਪ ਸ੍ਰ ਗੁਰਦਿੱਤ ਸਿੰਘ ਗਿੱਲ
ਦੀ 106 ਵੀ ਬਰਸੀ ਮਨਾਈ ਗਈ
ਰੁਪਿੰਦਰ ਢਿੱਲੋ ਮੋਗਾ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਫ਼ਿੰਨਲੈਂਡ
ਦਾ ਵਿਸਾਖੀ ਮੇਲਾ ਦਿਲਾਂ ਤੇ ਅਮਿੱਟ ਯਾਦਾਂ ਛੱਡਦਾ ਹੋਇਆ ਯਾਦਗਾਰੀ ਹੋ
ਨਿਬੜਿਆ
ਵਿੱਕੀ ਮੋਗਾ, ਫ਼ਿੰਨਲੈਂਡ |
ਮਹਿਰਮ
ਸਾਹਿਤ ਸਭਾ ਦੀ ਇਕਤੱਰਤਾ ‘ਤੇ ਕਵੀ ਦਰਬਾਰ
ਮਲਕੀਅਤ ਸਿੰਘ “ਸੁਹਲ”, ਗੁਰਦਾਸਪੁਰ |
ਦੂਜੇ
ਲਾਹੌਰ ਸਾਜ਼ਸ਼ ਕੇਸ ਦਾ ਕੌਮਾਂਤਰੀ ਸ਼ਤਾਬਦੀ ਸਮਾਗਮ
ਉਜਾਗਰ ਸਿੰਘ, ਚੰਡੀਗੜ
|
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਸ਼ਹੀਦੇ
ਆਜ਼ਮ ਭਗਤ ਸਿੰਘ ਦੀ ਬਰਸੀ ਮੌਕੇ ਆਜ਼ਾਦ ਕਲਾ ਮੰਚ ਵੱਲੋਂ ਸਮਾਜ ਸੁਧਾਰਕ
ਨਾਟਕਾਂ ਦੀ ਪੇਸ਼ਕਾਰੀ
ਗੁਰਜੰਟ ਸਿੰਘ ਰੋੜੇਵਾਲਾ, ਸੰਗਰੂਰ |
ਰਣਜੀਤ
ਤ੍ਰੈ ਮਾਸਿਕ ਵਲੋਂ ਸਨਮਾਨ ਸਮਾਗਮ ਅਤੇ ਕਵੀ ਦਰਬਾਰ
ਡਾ. ਰਾਮ ਮੂਰਤੀ, ਜਲੰਧਰ |
ਪੰਜਾਬੀ
ਯੂਨੀਵਰਸਿਟੀ ਪਟਿਆਲਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਤਾਬਦੀ
ਨੂੰ ਸਮਰਪਤ ਰਾਸ਼ਟਰੀ ਕਾਨਫ਼ਰੰਸ ਦੇ ਮੌਕੇ ਤੇ ਉਜਾਗਰ ਸਿੰਘ ਦੁਆਰਾ ਲਿਖਿਆ
ਗਿਆ ਸਫ਼ਰਨਾਮਾ ‘‘ ਪੂਰਬ ਪੱਛਮ’’ ਲੋਕ ਅਰਪਣ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਕਲਚਰਲ ਸੋਸਾਇਟੀ ਫ਼ਿੰਨਲੈਂਡ ਵਲੋਂ ਸਾਰਿਆ ਨੂੰ ਨਾਨਕਸ਼ਾਹੀ 548ਵੇਂ ਨਵੇਂ ਸਾਲ
ਦੀਆਂ ਲੱਖ ਲੱਖ ਵਧਾਈਆਂ
ਵਿੱਕੀ ਮੋਗਾ, ਫ਼ਿੰਨਲੈਂਡ |
ਪੰਜਾਬੀ
ਵਿਕਾਸ ਮੰਚ,ਯੂ. ਕੇ. ਵਲ੍ਹੋਂ
ਵੁਲਵਰਹੈਂਪਟਨ (ਯੂ. ਕੇ.) ਵਿਖ਼ੇ ਪੰਜਾਬੀ ਕੀ-ਬੋਰਡ ਬਾਰੇ ਵਿਸ਼ੇਸ਼
ਸੈਮੀਨਾਰ
ਸਾਥੀ ਲੁਧਿਆਣਵੀ, ਲੰਡਨ |
ਪਲੀ
ਵੱਲੋਂ ਤੇਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ
ਹਰਪ੍ਰੀਤ ਸੇਖਾ, ਕਨੇਡਾ
|
ਫ਼ਿੰਨਲੈਂਡ
ਦੀ ਰਾਜਧਾਨੀ ਹੇਲਸਿੰਕੀ ਵਿਖੇ ਭਾਰਤੀ ਗਣਤੰਤਰ ਦਿਵਸ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ |
ਨਾਰਵੇ
ਦੀ ਰਾਜਧਾਨੀ ਓਸਲੋ ਵਿਖੇ 67ਵਾਂ ਗਣਤੰਤਰ ਦਿਵਸ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਸੰਘੇ
ਖ਼ਾਲਸਾ ਦਾ ਤਿੰਨ ਰੋਜ਼ਾ ਸਭਿਆਚਾਰਕ ਤੇ ਖੇਡ ਮੇਲਾ ਸੰਪੰਨ
ਡਾ. ਰਾਮ ਮੂਰਤੀ, ਜਲੰਧਰ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਫ਼ਿੰਨਲੈਂਡ
ਵਿੱਚ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ |
ਡਾ.
ਦਰਸ਼ਨ ਸਿੰਘ ‘ਆਸ਼ਟ’ ਚੌਥੀ ਵਾਰ ਸਰਬਸੰਮਤੀ ਨਾਲ ਪੰਜਾਬੀ ਸਾਹਿੱਤ ਸਭਾ (ਰਜਿ.)
ਪਟਿਆਲਾ ਦੇ ਪ੍ਰਧਾਨ ਚੁਣੇ ਗਏ
ਦਵਿੰਦਰ ਪਟਿਆਲਵੀ, ਪਟਿਆਲਾ |
|