ਚੰਡੀਗੜ (ਲੁਧਿਆਣਵੀ) 21 ਅਪ੍ਰੈਲ, 17: ਸਥਾਨਕ ਸ਼ਿਵਾਲਿਕ ਪਬਲਿਕ ਸਕੂਲ,
ਸੈਕਟਰ-41 ਵਿਖੇ ਕੌਮਾਂਤਰੀ ਸਾਹਿਤਕ ਮੰਚ (ਰਜਿ:) ਮੁਹਾਲੀ ਵਲੋਂ ਪ੍ਰਵਾਸੀ
ਸ਼ਾਇਰ ਸ੍ਰੀ ਪ੍ਰਕਾਸ਼ ਸੋਹਲ ਯੂ.ਕੇ. ਦੇ ਗ਼ਜ਼ਲ-ਸੰਗ੍ਰਹਿ ਉਫਕ ਦੇ ਪਾਰ ਅਤੇ
ਸੁਲੱਖਣ ਸਰਹੱਦੀ ਦੀ ਸਮਾਲੋਚਨਾ ਪੁਸਤਕ ਪੰਜਾਬੀ ਗ਼ਜ਼ਲ ਗਲੋਬਲੀ ਸਮੀਖਿਆ ਤੇ
ਪੰਜਾਬੀ ਮਾਂ-ਬੋਲੀ ਦਾ ਸਪੂਤ-ਗਿੱਲ ਮੋਰਾਂਵਾਲੀ ਰਿਲੀਜ਼ ਕੀਤੀਆਂ ਗਈਆਂ।
ਪ੍ਰਧਾਨਗੀ ਮੰਡਲ ਵਿੱਚ ਡਾ: ਸਰਬਜੀਤ ਸਿੰਘ ਛੀਨਾ, ਸ੍ਰੀ ਪ੍ਰਕਾਸ਼ ਸੋਹਲ,
ਸਿਰੀ ਰਾਮ ਅਰਸ਼, ਸੁਲੱਖਣ ਸਰਹੱਦੀ ਤੇ ਮੰਚ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ
ਬੇਕਸ ਸ਼ਾਮਿਲ ਹੋਏ। ਪੁਸਤਕਾਂ 'ਤੇ ਪੇਪਰ ਡਾ: ਬਲਜੀਤ ਸਿੰਘ ਤੇ ਦੀਪਕ ਚਨਾਰਥਲ
ਨੇ ਪੜੇ। ਬਹਿਸ ਦਾ ਅਰੰਭ ਕਰਦਿਆਂ ਡਾ: ਸੁਰਿੰਦਰ ਗਿੱਲ ਨੇ ਕਿਹਾ ਕਿ ਉਹ
ਪ੍ਰਕਾਸ਼ ਦੇ ਪਲੇਠੇ ਗ਼ਜ਼ਲ-ਸੰਗ੍ਰਹਿ ਦੀ ਸਰਾਹਣਾ ਕਰਦੇ ਹਨ। ਡਾ: ਸਵੈਰਾਜ ਸੰਧੂ
ਨੇ ਕਿਹਾ ਕਿ ਗ਼ਜ਼ਲ ਵਿਧਾ ਅੱਜ ਬੇਹੱਦ ਹਰਮਨ ਪਿਆਰੀ ਹੋ ਗਈ ਹੈ ਤੇ ਪ੍ਰਕਾਸ਼
ਸੋਹਲ ਨੇ ਵੀ ਇਸ ਵੱਲ ਕਦਮ ਵਧਾਇਆ ਹੈ ਜੋ ਸਵਾਗਤਯੋਗ ਹੈ। ਪ੍ਰੋ: ਜੀਤ
ਦਵਿੰਦਰ ਨੇ ਕਿਹਾ ਕਿ ਪ੍ਰਕਾਸ਼ ਸੋਹਲ ਦਾ ਨਾਵਲ ਤੋਂ ਪੰਜਾਬੀ ਗ਼ਜ਼ਲ ਵੱਲ ਆਉਣਾ
ਸ਼ੁਭ ਸ਼ਗਨ ਹੈ। ਕਸ਼ਮੀਰ ਕੌਰ ਸੰਧੂ ਨੇ ਪ੍ਰਕਾਸ਼ ਸੋਹਲ ਨੂੰ ਨਿਵੇਕਲਾ ਸ਼ਾਇਰ
ਬਿਆਨਣ ਲਈ ਇਸ ਸ਼ਿਅਰ ਦਾ ਸਹਾਰਾ ਲਿਆ ਕਦ ਕਿਹਾ ਮੈਂ ਸਾਰਿਆਂ ਵਰਗਾ ਹੈਂ ਤੂੰ,
ਫੁੱਲ, ਬੂਟੇ, ਨਦੀ, ਝਰਨੇ ਤਾਰਿਆਂ ਵਰਗਾ ਹੈਂ ਤੂੰ। ਪ੍ਰਕਾਸ਼ ਸੋਹਲ ਨੇ
ਸੁਲੱਖਣ ਸਰਹੱਦੀ ਨੂੰ ਦਸਤਾਰ ਭੇਂਟ ਕਰਕੇ ਉਸਤਾਦ ਧਾਰਨ ਕੀਤਾ ਤੇ ਆਪਣੀ ਰਚਨ
ਪ੍ਰਕਿਰਿਆ ਬਾਰੇ ਚਰਚਾ ਕਰਦਿਆਂ ਆਪਣੀਆਂ ਕੁਝ ਰਚਨਾਵਾਂ ਵੀ ਸਾਂਝੀਆਂ ਕੀਤੀਆਂ
ਤੇ ਆਪਣੀ ਜੀਵਨ ਸਾਥਣ ਹਰਜਿੰਦਰ ਕੌਰ ਵਲੋਂ ਮਿਲਦੇ ਸਹਿਯੋਗ ਲਈ ਉਸਦਾ ਧੰਨਵਾਦ
ਵੀ ਕੀਤਾ। ਬਹਿਸ ਨੂੰ ਸਮੇਟਦਿਆਂ ਸਿਰੀ ਰਾਮ ਅਰਸ਼ ਨੇ ਸੋਹਲ ਬਾਰੇ ਕਿਹਾ ਕਿ
ਇਹ ਬਰਤਾਨੀਆਂ ਵਿਚ ਪੰਜਾਬੀ ਸੱਭਿਆਚਾਰ ਦੇ ਝੰਡਾ ਬਰਦਾਰ ਬਣ ਕੇ ਵਿਚਰ ਰਹੇ
ਹਨ ਤੇ ਸੁਲੱਖਣ ਸਰਹੱਦੀ ਦੀ ਸ਼ਗਿਰਦੀ ਵਿਚ ਆਉਣ ਨਾਲ ਸੋਹਲ ਦੀ ਗ਼ਜ਼ਲਕਾਰੀ ਦੀ
ਧਾਰ ਹੋਰ ਤਿਖੇਰੀ ਹੋ ਜਾਵੇਗੀ। ਉਨਾਂ ਕਿਹਾ ਕਿ ਸਮਾਲੋਚਨਾ ਪੁਸਤਕ 'ਚ
ਸਰਹੱਦੀ ਹੋਰਾਂ ਨੇ ਗ਼ਜ਼ਲ ਦੀਆਂ ਪੁਰਾਣੀਆਂ ਮਿੱਥਾਂ ਨੂੰ ਤੋੜ ਕੇ ਗ਼ਜ਼ਲ ਨੂੰ
ਪੰਜਾਬੀ ਸੱਭਿਆਚਾਰ ਦੀ ਰੂਹ ਨਾਲ ਜੋੜਨ ਦੀ ਸਫਲ ਕੋਸ਼ਿਸ਼ ਕੀਤੀ ਹੈ। ਇਸ ਪੁਸਤਕ
ਰਾਹੀਂ ਗ਼ਜ਼ਲ ਵਿਧਾ ਵਿੱਚ ਨਵ ਚੇਤਨਾ ਦਾ ਸੰਚਾਰ ਹੋਵੇਗਾ। ਉਨਾਂ ਹੋਰ ਕਿਹਾ ਕਿ
ਗਿੱਲ ਮੋਰਾਂਵਾਲੀ ਪੰਜਾਬੀ ਮਾਂ ਬੋਲੀ ਦਾ ਸੱਚਾ ਸਪੂਤ ਹੈ ਤੇ ਪੰਜਾਬੀ ਦਾ ਇਕ
ਸਿਰੜੀ ਸ਼ਾਇਰ ਹੈ। ਮੰਚ ਵਲੋਂ ਗਿੱਲ ਮੋਰਾਂਵਾਲੀ ਨੂੰ ਲਾਈਫ ਟਾਇਮ ਅਚੀਵਮੈਂਟ
ਸਨਮਾਨ ਪੱਤਰ ਦੇਣਾ ਇੱਕ ਸਹੀ ਚੋਣ ਹੈ। ਮੁੱਖ ਮਹਿਮਾਨ ਡਾ: ਸਰਬਜੀਤ ਸਿੰਘ
ਛੀਨਾ ਨੇ ਮੰਚ ਦੇ ਉਦਮ ਦੀ ਸਰਾਹਣਾ ਕਰਦਿਆਂ ਅਗਲੇਰੇ ਪ੍ਰੋਗਰਾਮਾਂ ਲਈ ਹਰ
ਤਰਾਂ ਦੇ ਸਹਿਯੋਗ ਦੀ ਪੇਸ਼ਕਸ਼ ਕੀਤੀ। ਮੰਚ ਵਲੋਂ ਪ੍ਰਕਾਸ਼ ਸੋਹਲ ਤੇ ਮਿਸਿਜ਼
ਸੋਹਲ, ਡਾ: ਸਰਬਜੀਤ ਸਿੰਘ ਛੀਨਾ ਨੂੰ ਸਨਮਾਨਿਤ ਕੀਤਾ ਗਿਆ। ਡਾ: ਬਲਜੀਤ
ਸਿੰਘ, ਦੀਪਕ ਚਨਾਰਥਲ ਤੇ ਸ੍ਰੀ ਸਬਦੀਸ਼ ਨੂੰ ਸਨਮਾਨ ਚਿੰਨ ਦਿੱਤੇ ਗਏ। ਮੰਚ
ਵਲੋਂ ਪ੍ਰਕਾਸ਼ ਸੋਹਲ ਨੂੰ ਬਰਤਾਨੀਆ ਇਕਾਈ ਦਾ ਸੰਚਾਲਕ ਨਿਯੁਕਤ ਕੀਤਾ ਗਿਆ।
ਇਸ ਮੌਕੇ ਹੋਏ ਕਵੀ-ਦਰਬਾਰ ਦਾ ਆਰੰਭ ਸਿਮਰਜੀਤ ਕੌਰ ਦੇ ਸਰੋਦੀ ਗੀਤ ਨਾਲ
ਹੋਇਆ। ਉਪਰੰਤ ਸਤਪਾਲ ਚਹਿਲ, ਸੁਖਵਿੰਦਰ ਆਹੀ, ਪਰਮਜੀਤ ਕੌਰ ਮਹਿਕ, ਸੁਰਿੰਦਰ
ਕੰਵਲ, ਮਨਜੀਤ ਕੌਰ ਮੋਹਾਲੀ, ਰਮਨ ਸੰਧੂ, ਨਰਿੰਦਰ ਨਸਰੀਨ, ਹਰਪ੍ਰੀਤ ਕੌਰ
ਪ੍ਰੀਤ, ਸ਼ਿੰਦਰ ਕੌਰ ਸਿਰਸਾ ਅਤੇ ਰਣਜੀਤ ਕੌਰ ਸਵੀ ਨੇ ਆਪਣੀਆਂ ਰਚਨਾਵਾਂ
ਸਾਂਝੀਆਂ ਕੀਤੀਆਂ। ਇਸ ਮੌਕੇ ਅਮਰਜੀਤ ਪਟਿਆਲਵੀ, ਬਾਬੂ ਰਾਮ ਦੀਵਾਨਾ, ਹਰਬੰਸ
ਪ੍ਰੀਤ, ਗੁਰਤੇਜ ਪਾਰਸਾ, ਕਮਲ ਦੁਸਾਂਝ, ਸਰਵਣ ਰਾਹੀ, ਸੁਖਦੇਵ ਨਿਰਮੋਹੀ,
ਅਜੀਤ ਸਿੰਘ ਸੰਧੂ, ਅਨਿਲ ਬਹਿਲ, ਡਾ: ਦਲਜੀਤ ਕੌਰ, ਡਾ: ਕੁਲਬੀਰ ਕੌਰ,
ਬਲਬੀਰ ਸਿੰਘ ਐਡਵੋਕੇਟ, ਰਘਬੀਰ ਵੜੈਚ ਕੈਨੇਡਾ ਤੇ ਕਰਨੈਲ ਸ਼ਬਦਲਪੁਰੀ ਆਦਿ ਨੇ
ਸ਼ਿਰਕਤ ਕੀਤੀ। ਮੰਚ ਸੰਚਾਲਨ ਸ੍ਰੀ ਸਬਦੀਸ਼ ਨੇ ਬਾਖੂਬੀ ਕੀਤਾ। ਇਹ ਜਾਣਕਾਰੀ
ਮੰਚ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਬੇਕਸ ਨੇ ਪ੍ਰੈਸ ਨੋਟ ਰਾਹੀਂ ਦਿੱਤੀ।
ਕੁਲ ਮਿਲਾ ਕੇ ਸਮਾਗਮ ਯਾਦਗਾਰੀ ਪੈੜਾਂ ਛੱਡ ਗਿਆ। ਜਿਸ ਦੇ ਲਈ ਮੰਚ ਦੇ ਸਮੂਹ
ਅਹੁੱਦੇਦਾਰ ਵਧਾਈ ਦੇ ਪਾਤਰ ਬਣਦੇ ਹਨ।
|
ਪ੍ਰਵਾਸੀ
ਸ਼ਾਇਰ ਪ੍ਰਕਾਸ਼ ਸੋਹਲ ਦਾ ਗ਼ਜ਼ਲ ਸੰਗ੍ਰਹਿ "ਉਫਕ ਦੇ ਪਾਰ" ਲੋਕ ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਖਾਲਸਾ
ਪੰਥ ਦਾ ਸਾਜਨਾ ਦਿਵਸ ਲੀਅਰ ਗੁਰੂ ਘਰ ਨਾਰਵੇ ਵਿਖੇ ਧੁੰਮ ਧਾਮ ਨਾਲ ਮਨਾਇਆ
ਗਿਆ ਤੇ ਭਾਈ ਪੰਥਪ੍ਰੀਤ ਸਿੰਘ ਸੰਗਤਾ ਨੂੰ ਸੰਬੋਧਨ ਹੋਏ।
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਫ਼ਿੰਨਲੈਂਡ
ਦੀਆਂ ਸੰਗਤਾਂ ਨੇ ਖਾਲਸੇ ਦੇ ਸਿਰਜਣਾ ਦਿਵਸ ਤੇ ਵਿਸਾਖੀ ਦੇ ਤਿਉਹਾਰ ਨੂੰ
ਪੂਰੇ ਉਤਸ਼ਾਹ ਨਾਲ ਮਨਾਇਆ
ਵਿੱਕੀ ਮੋਗਾ, ਫ਼ਿੰਨਲੈਂਡ |
ਗਲੋਬਲ
ਪੰਜਾਬ ਫਾਊਂਡੇਸ਼ਨ ਨੇ ਜ਼ਾਹਿਦ ਅਬਰੋਲ ਅਤੇ ਸ਼ੁਸ਼ੀਲ ਦੁਸਾਂਝ ਨੂੰ ਕੀਤਾ
ਸਨਮਾਨਿਤ
ਡਾ. ਕੁਲਜੀਤ ਸਿਘ ਜੰਜੂਆ, ਟਰਾਂਟੋ |
ਅਮਿੱਟ
ਯਾਦਗਾਰੀ ਪੈੜਾਂ ਛੱਡ ਗਿਆ, ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ
(ਰਜਿ:) ਦਾ 'ਸਾਹਿਤਕ ਕੁੰਭ-ਮੇਲਾ'
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਫ਼ਿੰਨਲੈਂਡ
ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਵਾਨਤਾ ਸ਼ਹਿਰ ਵਿੱਚ ਗੁਰੂਦੁਆਰਾ ਸਾਹਿਬ ਦੀ
ਸਥਾਪਨਾ ਕੀਤੀ ਗਈ
ਵਿੱਕੀ ਮੋਗਾ, ਫ਼ਿੰਨਲੈਂਡ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਕਲਮ
ਦੇ ਧਨੀ ਹਰਦਿਆਲ ਸਿੰਘ ਚੀਮਾ (ਵਹਿਣੀਵਾਲ) ਦੇ ਗੀਤ ਸੰਗ੍ਰਹਿ ਦੀਆਂ ਪੁਸਤਕਾਂ
ਨਾਰਵੇ 'ਚ ਲੋਕ ਅਰਪਣ ਕੀਤੀਆ ਗਈਆਂ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਬ੍ਰਤਾਨੀਆ
ਦੇ ਪੰਜਾਬੀ ਅਧਿਆਪਕਾਂ ਵਿੱਚ ਪੰਜਾਬੀ ਦੇ ਮਿਆਰੀ ਕੀ-ਬੋਰਡ ਸਿੱਖਣ ਲਈ
ਵਿਲੱਖਣ ਉਤਸ਼ਾਹ ਅਤੇ ਉਮਾਹ
ਸ਼ਿੰਦਰਪਾਲ ਸਿੰਘ ਮਾਹਲ, ਲੰਡਨ |
'ਪਾਹੜਾ'
ਗੁਰਦਾਸਪੁਰ ਵਿੱਚ ਸਭਿਆਚਾਰਕ ਪ੍ਰੋਗਰਾਮ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਬ੍ਰਤਾਨੀਆ
ਵਿੱਚ ਪੰਜਾਬੀ ਭਾਸ਼ਾ ਦਿਵਸ
ਸ਼ਿੰਦਰਪਾਲ ਮਾਹਲ, ਯੂ ਕੇ |
ਪੰਜਾਬੀ
ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ ਵੱਲੋਂ 14ਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ
ਦਿਨ
ਗੁਰਿੰਦਰ ਮਾਨ, ਕਨੇਡਾ |
ਸੁਪ੍ਰਸਿੱਧ
ਕਵੀ ਰੰਗਾੜਾ ਦੀ ਕਾਵਿ ਪੁਸਤਕ, 'ਸਾਡੇ ਗੁਰੂ ਸਾਹਿਬਾਨ' ਲੋਕ ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਲੰਡਨ
ਦੇ “ਹਾਈਡ ਪਾਰਕ“ ‘ਚ ਇਉਂ ਮਿਲਿਆ “ਬਾਬਾ ਯਮਲਾ ਜੱਟ“
ਮਨਦੀਪ ਖੁਰਮੀ "ਹਿੰਮਤਪੁਰਾ, ਲੰਡਨ |
ਰਾਮਗੜ੍ਹੀਆ
ਸਭਾ ਗੁਰਦੁਆਰਾ ਸਾਊਥਾਲ ਵਿਖ਼ੇ ਇਕ ਇਕ ਵਿਸ਼ਾਲ ਕਵੀ ਦਰਬਾਰ
ਸਾਥੀ ਲੁਧਿਆਣਵੀ, ਲੰਡਨ |
ਪੰਜਾਬੀ
ਵਿਕਾਸ ਮੰਚ ਵੱਲੋਂ ਜਿੱਥੇ ਬੀਬੀਸੀ ਤੇ ਪੰਜਾਬੀ' ਦੀ ਮੁਹਿੰਮ ਨੂੰ ਭਰਵਾਂ
ਹੁੰਗਾਰਾ ਮਿਲ਼ਿਆ, ਉਸਦੇ ਨਾਲ਼ ਹੀ ਸੰਸਥਾ ਵੱਲੋਂ ਪੰਜਾਬੀ ਭਾਸ਼ਾ ਮਿਆਰੀਕਰਨ
ਦੀ ਮੁਹਿੰਮ ਨੂੰ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ -
ਕੌਂ. ਇੰਦਰਜੀਤ ਗੁਗਨਾਨੀ, ਲੈਸਟਰ |
ਰਾਈਟਰਜ਼
ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਸ਼ਮਸ਼ੇਰ ਸਿੰਘ ਸੰਧੂ,
ਕੈਲਗਰੀ |
'ਐਕਟਿਵ
ਪੰਜਾਬੀ' ਦੀ ਪੰਜਵੀ ਕੱਟਾ ਪਾਰਟੀ ਕੱਲ ਹੇਅਜ਼ ਵਿੱਖੇ ਹੋਈ
ਬਿੱਟੂ ਖੰਗੂੜਾ, ਲੰਡਨ |
ਆਮ
ਆਦਮੀ ਪਾਰਟੀ (ਆਪ) ਨਾਰਵੇ ਚ ਪ੍ਰਵਾਸੀ ਭਾਰਤੀਆ ਚ ਹਰਮਨ ਪਿਆਰੀ ਪਾਰਟੀ
ਬਣਦੀ ਜਾ ਰਹੀ ਹੈ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਗਲੋਬਲ
ਪੰਜਾਬ ਫਾਊਂਡੇਸ਼ਨ ਵਲੋ ਨੀਲਮ ਸੈਣੀ ਨਾਲ ਇਕ ਸਾਹਿਤੱਕ ਮਿਲਣੀ
ਡਾ. ਕੁਲਜੀਤ ਸਿੰਘ ਜੰਜੂਆ, ਟਰਾਂਟੋ |
ਆਮ
ਆਦਮੀ ਪਾਰਟੀ ਦੇ ਵਾਲੰਟੀਅਰਾਂ ਦਾ ਕਨੇਡਾ ਤੋ ਜਹਾਜ਼ ਭਰਕੇ ਪੰਜਾਬ ਲਈ
ਰਵਾਨਾ
ਬਲਜਿੰਦਰ ਸੇਖਾ, ਟੋਰਾਂਟੋ |
ਮੁਸ਼ਾਇਰਾ
ਕੌਂਸਲ ਆਫ਼ ਆਸਟ੍ਰੇਲੀਆ ਵੱਲੋਂ ਦੂਜਾ ਹਿੰਦ-ਪਾਕਿ ਮੁਸ਼ਾਇਰਾ
ਰਿਸ਼ੀ ਗੁਲਾਟੀ, ਆਸਟ੍ਰੇਲੀਆ |
ਪੰਜਾਬ
ਕਲਚਰਲ ਸੋਸਾਇਟੀ ਫ਼ਿੰਨਲੈਂਡ ਵਲੋਂ ਲੋਹੜੀ ਦਾ ਤਿਉਹਾਰ ਬੜੇ ਹੀ ਧੂਮਧਾਮ
ਨਾਲ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ |
ਕਿਤਾਬਾਂ
ਸਾਨੂੰ ਨਿੱਘ, ਸੇਕ 'ਤੇ ਰੌਸ਼ਨੀ ਦਿੰਦੀਆਂ ਹਨ - ਪਦਮ ਸ੍ਰੀ ਸੁਰਜੀਤ ਪਾਤਰ
ਕੁਲਦੀਪ ਸਿੰਘ, ਸ਼ਾਹਕੋਟ |
ਬੀਬੀ
ਜੌਹਰੀ ਰਚਿਤ ਕਾਵਿ-ਸੰਗ੍ਰਹਿ ‘ਬੀਬਾ ਜੀ` ਦਾ ਲੋਕ ਅਰਪਣ
ਦਵਿੰਦਰ ਪਟਿਆਲਵੀ, ਭਾਸਾ ਵਿਭਾਗ ਪਟਿਆਲਾ |
ਭਾਰਤ
ਯਾਤਰਾ ਦੋਰਾਨ ਪਰਵਾਸੀਆ ਨੂੰ ਪੁਰਾਣੀ ਕੰਰਸੀ ਬਦਲਾਉਣ ਚ ਆ ਰਹੀ ਮੁਸਕਿਲਾ
ਪ੍ਰਤੀ ਭਾਰਤ ਸਰਕਾਰ ਨੂੰ ਧਿਆਨ ਦੇਣ ਦੀ ਮੰਗ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਫਿਲਮ
ਜਗਤ ਦੀ ਦਮਦਾਰ ਆਵਾਜ਼ ਦੇ ਮਾਲਕ : ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ
ਉਜਾਗਰ ਸਿੰਘ, ਪਟਿਆਲਾ |
ਯਾਦਗਾਰੀ
ਪੈੜਾਂ ਛੱਡ ਗਿਆ, ਸਾਹਿਤ ਸਭਾ ਗੁਰਦਾਸਪੁਰ (ਰਜਿ:) ਤੇ ਸਹਿਯੋਗੀ ਸਭਾਵਾਂ ਦਾ
ਸਮਾਗਮ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
'ਜੋੜੀਆਂ
ਜੱਗ ਥੋੜ੍ਹੀਆਂ' ( ਸਾਂਝਾ ਮਿੰਨ੍ਹੀ ਕਹਾਣੀ- ਸੰਗ੍ਰਹਿ) ਲੋਕ ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਗੀਤਕਾਰ
ਸੁਖਵਾਲ ਪਰਮਾਰ ਜਸਟਿਨ ਟਰੂਡੋ ਵੱਲੋਂ ਸਨਮਾਨਿਤ
ਉਜਾਗਰ ਸਿੰਘ, ਪਟਿਆਲਾ |
ਪ੍ਰਸਿੱਧ
ਗੀਤਕਾਰ ਜਸਵੀਰ ਗੁਣਾਚੌਰੀਆ ਦੀ ਕਿਤਾਬ 'ਹੱਸਦੇ ਸ਼ਹੀਦੀਆਂ ਪਾ ਗਏ' ਕੈਲਗਰੀ
ਵਿਚ ਲੋਕ ਅਰਪਣ ਕੀਤੀ ਗਈ
ਬਲਜਿੰਦਰ ਸੰਘਾ, ਕੈਲਗਰੀ |
ਪੰਜਾਬੀ
ਅਕੈਡਮੀ ਨੌਟਿੰਘਮ ਦਾ ਸਾਲਾਨਾ ਸਮਾਗਮ
ਸੰਤੋਖ ਧਾਲੀਵਾਲ, ਨੌਟਿੰਘਮ |
|