ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਸ਼ਮਸ਼ੇਰ ਸਿੰਘ ਸੰਧੂ

 

 

ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 4 ਫਰਵਰੀ ਦਿਨ ਸਨਿਚਰਵਾਰ ੨ ਵਜੇ ਕੋਸੋ ਦੇ ਹਾਲ ਵਿਚ ਸ਼ਮਸ਼ੇਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ। ਜਸਵੀਰ ਸਿੰਘ ਸਿਹੋਤਾ ਨੇ ਸਟੇਜ ਸਕੱਤਰ ਦੀ ਜਿੰਮੇਂਵਾਰੀ ਨਿਭਾਈ। ਪਿਛਲੇ ਕੁਝ ਅਰਸੇ ਤੋਂ ਦੁਨੀਆਂ ਭਰ ਵਿਚ ਨਸਲਵਾਦ ਦੇ ਅਧਾਰ ਤੇ ਹੋ ਰਹੀਆਂ ਅਹਿੰਸਕ ਘਟਨਾਵਾਂ ਤੇ ਚਿੰਤਾ ਪ੍ਰਗਟਾਉਂਦਿਆ ਰਾਈਟਰਜ਼ ਫੋਰਮ ਕੈਲਗਰੀ ਨੇ ਕਿਉਬਿਕ ਦੇ ਇਕ ਇਸਲਾਮਿਕ ਸੈਂਟਰ ਵਿਚ ਹੋਈ ਸ਼ੂਟਿੰਗ ਨਾਲ ਪੀੜਤਾਂ ਦੇ ਪ੍ਰਵਾਰਾਂ ਪ੍ਰਤੀ ਹਮਦਰਦੀ ਜਤਾਉਂਦਿਆਂ ਇਸ ਨੂੰ ਦੁੱਖਦਾਈ ਘਟਨਾ ਕਿਹਾ।

੨੧ ਫਰਵਰੀ ਦਾ ਦਿਨ ਦੁਨੀਆਂ ਭਰ ਵਿਚ ਮਾਤ ਭਾਸ਼ਾ ਦਿਵਸ ਵਜੋਂ ਮਾਨਤਾ ਪ੍ਰਾਪਤ ਹੈ। ੨੦੦੮ ਵਿਚ ਯੁਨਾਈਟਿਡ ਨੇਸ਼ਨ ਦੇ ਮਤੇ ਦੁਆਰਾ ਮਾਤ ਭਸ਼ਾਵਾਂ ਨੂੰ ਮਲਟੀਲਿੰਗੁਅਲ ਸੁਸਾਇਟੀ ਵਜੋਂ ਮਾਨਤਾ ਹਾਸਲ ਹੋਈ। ਇਸ ਬਾਰੇ ਬੀਬੀ ਰਜਿੰਦਰ ਕੌਰ ਚੋਹਕਾ ਨੇ ਬੜੇ ਵਿਸਤਾਰ ਨਾਲ ਦੱਸਿਆ। ਮਾਤ ਭਸ਼ਾਵਾਂ ਦੀ ਮਹਾਨਤਾ ਤੇ ਮਾਂ ਬੋਲ਼ੀ ਲਈ ਪਿਆਰ ਦੀ ਗੱਲ ਕਰਦਿਆਂ ਉਸਤਾਦ ਦਾਮਨ ਅਤੇ ਫਿਰੋਜ਼ ਦੀਨ ਸ਼ਰਫ ਦੀਆਂ ਰਚਨਾਵਾਂ, ਇਨ੍ਹਾਂ ਦੀ ਗਵਾਹੀ ਭਰਦੀਆਂ ਹਨ। ਪੰਜਾਬ ਦੇ ਵੱਡੇ ਹਿਸੇ ਪਾਕਿਸਤਾਨ ਵਿਚ ਵੱਡੀ ਗਿਣਤੀ ਵਿਚ ਲੇਖਕ ਪੰਜਾਬੀ ਵਿਚ ਲਿਖ ਰਹੇ ਹਨ ਭਾਵੇਂ ਬਹੁਤੇ ਲਿਖਣ ਲਈ ਸ਼ਾਹਮੁਖੀ ਵਰਤਦੇ ਹਨ।

ਮੈਂਨੂੰ ਕਈਆਂ ਨੇ ਕਿਹਾ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡਦੇ।
ਜੀਹਦੀ ਗੋਦੀ ਪਲ਼ ਕੇ ਜਵਾਨ ਹੋਇਆ ਉਹ ਮਾਂ ਛੱਡਦੇ ਉਹ ਗਰਾਂ ਛੱਡਦੇ
ਜੇ ਪੰਜਾਬੀ ਪੰਜਾਬੀ ਤੂੰ ਕੂਕਦਾ ਏ ਜਿੱਥੇ ਖਲਾ ਖਲੋਤਾਂ ਉਹ ਥਾਂ ਛੱਡਦੇ
ਮੈਂਨੂੰ ਇੰਜ ਲੱਗਦਾ ਲੋਕੀਂ ਆਖਦੇ ਨੇ ਪੁੱਤਰਾ ਤੂੰ ਆਪਣੀ ਮਾਂ ਛੱਡਦੇ

ਸੁਖ ਟਿਵਾਣਾ ਨੇ ਆਪਣਾ ਇਕ ਗੀਤ ਪੇਸ਼ ਕੀਤਾ-

ਸੁੱਖ ਹੱਸ ਕੇ ਸਰਨਾ ਨਹੀਂ ਬੜੀ ਰੀਝ ਪੁਰਾਣੀ ਏਂ,
ੲਹ ਲਗਦੇ ਲਾਰਿਅਂ ਦੀ ਬੜੀ ਝੂਠ ਕਹਾਣੀ ਏਂ,
ਵੇਲਾ ਹੱਥ ਆਉਣਾ ਨਹੀਂ ਗੱਲ ਮਰ ਮੁੱਕ ਜਾਣੀ ਏਂ,
ਹੁਣ ਸੱਚ ਨਾਲ ਅੜ ਜਾਇਓ ਗੱਲਾਂ ਸੱਚੀਅਂ ਛੋਹ ਲਈਆਂ ,
ਗੰਦੀ ਖੇਡ ਸਿਆਸਤ ਦੀ ਅਸੀਂ ਕਦਰਾਂ ਖੋ ਲਈਆਂ ।।

ਅਮਰੀਕ ਸਿੰਘ ਚੀਮਾਂ ਨੇ ਰੁੱਤਾਂ ਦੇ ਪ੍ਰਛਾਵੇ ਵਿਚੋਂ ਸ, ਉਜਾਗਰ ਸਿੰਘ ਕੰਵਲ ਦੀ ਰਚਨਾ ਨੂੰ ਤਰੱਨਮ ਵਿਚ ਪੇਸ਼ ਕੀਤਾ।

ਬੀਬੀ ਨਿਰਮਲ ਕੰਡਾ ਨੇ ਵਿਰਹੋਂ ਅਧਾਰਤ ਅੰਗ੍ਰੇਜ਼ੀ ਵਿਚ ਦੋ ਕਵਿਤਾਵਾਂ ਸੁਣਾਈਆਂ।

ਮਾ. ਅਜੀਤ ਸਿੰਘ ਹੋਰਾਂ ਵਿਅੰਗ-ਆਤਮਕ ਟੋਟਕੇ ਸੁਣਾਉਂਦਿਆਂ ਪ੍ਰੇਮੀ ਪ੍ਰੇਮਿਕਾ ਦੀ ਗੱਲ ਕੀਤੀ ਕਿ ਲੜਕੀਆਂ ਏਨਾ ਫੈਸ਼ਨ ਕਿਉਂ ਕਰਦੀਆਂ ਹਨ ---- ਤੂੰ ਇਹ ਨਹੀਂ ਜਾਣਦਾ ਕਿ ਜਾਲ਼ ਜਿੰਨਾ ਖੂਬਸੂਰਤ ਹੋਵੇ ਪੰਛੀ ਉਨ੍ਹੇ ਜਿਆਦਾ ਜਾਲ਼ ਵਿਚ ਫਸਦੇ ਹਨ।

ਪਰਮਿੰਦਰ ਰਮਨ ਨੇ ਦਸਮ ਪਿਤਾ ਦੀਆਂ ਕੁਰਬਾਨੀਆ ਤੋਂ ਬੇਮੁੱਖ ਹੋਈ ਕੌਮ ਨੂੰ ਆਪਣੀ ਕਵਿਤਾ ਵਿਚ ਲਾਹਨਤਾਂ ਪਾਈਆ।

ਕਰਾਰ ਬੁਖਾਰੀ ਹੋਰਾਂ ਨੇ ਉਰਦੂ ਦੀ ਗਜ਼ਲ ਬੜੇ ਤਰੱਨਮ ਵਿਚ ਸੁਣਾਈ

"ਬੇ ਵਫਾਈ ਸੀ ਬੇ ਵਫਾਈ ਹੈ
ਹਮ ਨੇ ਅਪਨੋ ਸੇ ਮਾਰ ਖਾਈ ਹੈ"

ਡਾ ਮਨਮੋਹਨ ਸਿੰਘ ਬਾਠ ਹੋਰਾਂ ਮੁਹੰਮਦ ਰਫੀ ਦਾ ਗਾਇਆ ਗੀਤ ਪੇਸ਼ ਕੀਤਾ

'ਅਕੇਲਾ ਹੂੰ ਹਮਸਫਰ ਢੂੰਡਤਾ ਹੂੰ,
ਮੁਹੱਬਤ ਕੀ ਰਹਿ ਗੁਜ਼ਰ ਢੂੰਡਤਾ ਹੂੰ।

ਸੁੱਖਵਿੰਦਰ ਸਿੰਘ ਤੂਰ ਨੇ ਹਰਮਨ ਦਾ ਲਿਖਿਆ ਗੀਤ ਸਣਾਇਆ, ਜਿਸ ਵਿਚ ਲੇਖਕ ਨੇ ਪੰਜਾਬੀ ਬੋਲੀ ਅਤੇ ਪੰਜਾਬੀਅਤ ਨੰ ਸੁੰਦਰ ਸ਼ਬਦਾਂ ਵਿਚ ਢਾਲਿਆ ਹੈ ---

ਤੂੰ ਸ਼ੱਕਰ ਵਾਘੂੰ ਲਗਦੀ ਏ, ਜਦ ਬੁੱਲ੍ਹਾਂ ਵਿਚੋਂ ਕਿਰਦੀ ਏ।
ਤੂੰ ਛਿੰਜਾਂ ਘੋਲ ਅਖਾੜਿਆਂ ਵਿਚ ਪਈ ਪੱਬਾਂ ਉੱਤੇ ਫਿਰਦੀ ਏ।

ਰਵੀ ਜਨਾਗਲ ਨੇ ਮਹੰਮਦ ਰਫੀ ਦੇ ਗਾਏ ਗੀਤ ਨਾਲ ਰੰਗ ਬੱਨ੍ਹਿਆ ----
'ਤੁੰਮ ਮੁਝੇ ਭੂੱਲਾਅ ਨਾ ਪਾਓਗੇ'।

ਸਭਾ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਹੋਰਾਂ ਦੀਅਂ ਇੰਡੋ-ਕਨੇਡੀਅਨ ਟਾਈਮਜ਼ ਦੇ ਦਸੰਬਰ ੧-੭ ਅੰਕ ਵਿਚ ਛੱਪੀਆਂ ੧੨ ਗ਼ਜ਼ਲਾਂ ਵਿਚੋਂ ਕੁਝ ਗ਼ਜ਼ਲਾਂ ਸਾਂਝੀਆਂ ਕੀਤੀਆਂ ---

ਰਹਿੰਦਾ ਹੈ ਜੋ ਸਦੀਵੀ ਐਸਾ ਖ਼ੁਮਾਰ ਦੇਵਾਂ
ਪਾਣੀ ‘ਚ ਲੀਕ ਮਾਰਾਂ ਪੌਣਾ ਖਲ੍ਹਾਰ ਦੇਵਾਂ।
ਗ਼ਜ਼ਲਾਂ ਤੇ ਗੀਤ ਗਾਵਾਂ ਦਿਲ ਦੀ ਕਿਤਾਬ ਵਿੱਚੋਂ
ਸ਼ਬਦਾਂ ਦੇ ਫੁੱਲ ਖਿੜਾਕੇ ਮਹਿਕਾਂ ਖਿਲਾਰ ਦੇਵਾਂ।
ਹਰਇਕ ਈਮਾਨ ਵਾਲਾ ਮੇਰੇ ਲਈ ਬਰਾਬਰ
ਇਕ ਜੋਤ ਤੋਂ ਨੇ ਉਪਜੇ ਸਭ ਨੂੰ ਪਿਆਰ ਦੇਵਾਂ।

ਅਤੇ

ਅੱਖਾਂ ਦਾ ਨੂਰ ਜਾਵੇ ਤੇਰਾ ਦੀਦਾਰ ਕਰਦੇ
ਸਾਹਾਂ ਦੀ ਡੋਰ ਟੁੱਟੇ ਤੇਰਾ ਹੀ ਨਾਂ ਉਚਰਦੇ।
ਦੌਲਤ ਪਿਆਰ ਵਾਲੀ ਜਿਸ ਤੋਂ ਨਾ ਸਾਂਭ ਹੋਈ
ਚੱਟੀ ਜਿਓਣ ਵਾਲੀ ਐਂਵੇਂ ਰਹੇ ਉਹ ਭਰਦੇ।

ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂਦੇ ਜੀਵਣ ਨਾਲ ਵੀ ਸਾਂਝ ਪਾਵੇਗੀ। ਤੁਹਾਡਾ ਸਾਰਿਆਂ ਦਾ ਸਹਿਯੋਗ ਹੀ ਸਾਹਿਤ/ਅਦਬ ਦੀ ਤਰੱਕੀ, ਪਰਚਾਰ ਤੇ ਪਰਸਾਰ ਦਾ ਰਾਜ਼ ਹੈ।

ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰ੍ਹਾਂ ਮਹੀਨੇ ਦੇ ਪਹਿਲੇ ਸ਼ਨਿੱਚਰਵਾਰ 4 ਮਾਰਚ 2017 ਨੂੰ 2.00 ਤੋਂ 5.00 ਤਕ ਕੋਸੋ ਦੇਹਾਲ 102 3208, 8 ਐਵੇਨਿਊ NE ਕੈਲਗਰੀ ਵਿਚ ਹੋਵੇਗੀ। ਕੈਲਗਰੀ ਦੇ ਸਾਰੇ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਇਸ ਵੰਨ-ਸਵੰਨੀ ਤੇ ਰੰਗ ਬਰੰਗੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਤੁਸੀਂ ਪ੍ਰੋ. ਸ਼ਮਸ਼ੇਰ ਸਿੰਘ ਸੰਧੂ (ਪ੍ਰਧਾਨ) ਨਾਲ ੪੦੩- ੨੮੫- ੫੬੦੯ ਜਾਂ 587—716-5609 ਤੇ ਅਤੇ ਜਨਰਲ ਸਕੱਤਰਜਸਬੀਰ (ਜੱਸ) ਚਾਹਲ ਨਾਲ -667-0128 ਤੇ ਸੰਪਰਕ ਕਰ ਸਕਦੇ ਹੋ। ਤੁਸੀਂ ਫੇਸ ਬੁਕ ਤੇ Writers Forum, Calgary ਦੇ ਪੇਜ ਤੋਂ ਵੀ ਜਾਣਕਾਰੀ ਲੈ ਸਕਦੇ ਹੋ ਅਤੇ ਪੇਜ ਨੂੰਲਾਈਕ ਵੀ ਕਰ ਸਕਦੇ ਹੋ। ਧੰਨਵਾਦ।

07/02/17

 


2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

       
ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਸ਼ਮਸ਼ੇਰ ਸਿੰਘ ਸੰਧੂ, ਕੈਲਗਰੀ
'ਐਕਟਿਵ ਪੰਜਾਬੀ' ਦੀ ਪੰਜਵੀ ਕੱਟਾ ਪਾਰਟੀ ਕੱਲ ਹੇਅਜ਼ ਵਿੱਖੇ ਹੋਈ
 ਬਿੱਟੂ ਖੰਗੂੜਾ, ਲੰਡਨ
ਆਮ ਆਦਮੀ ਪਾਰਟੀ (ਆਪ) ਨਾਰਵੇ ਚ ਪ੍ਰਵਾਸੀ ਭਾਰਤੀਆ ਚ ਹਰਮਨ ਪਿਆਰੀ ਪਾਰਟੀ ਬਣਦੀ ਜਾ ਰਹੀ ਹੈ
ਰੁਪਿੰਦਰ ਢਿੱਲੋ ਮੋਗਾ, ਓਸਲੋ
ਗਲੋਬਲ ਪੰਜਾਬ ਫਾਊਂਡੇਸ਼ਨ ਵਲੋ ਨੀਲਮ ਸੈਣੀ ਨਾਲ ਇਕ ਸਾਹਿਤੱਕ ਮਿਲਣੀ
ਡਾ. ਕੁਲਜੀਤ ਸਿੰਘ ਜੰਜੂਆ, ਟਰਾਂਟੋ
ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਦਾ ਕਨੇਡਾ ਤੋ ਜਹਾਜ਼ ਭਰਕੇ ਪੰਜਾਬ ਲਈ ਰਵਾਨਾ
ਬਲਜਿੰਦਰ ਸੇਖਾ, ਟੋਰਾਂਟੋ 
ਮੁਸ਼ਾਇਰਾ ਕੌਂਸਲ ਆਫ਼ ਆਸਟ੍ਰੇਲੀਆ ਵੱਲੋਂ ਦੂਜਾ ਹਿੰਦ-ਪਾਕਿ ਮੁਸ਼ਾਇਰਾ
ਰਿਸ਼ੀ ਗੁਲਾਟੀ, ਆਸਟ੍ਰੇਲੀਆ
ਪੰਜਾਬ ਕਲਚਰਲ ਸੋਸਾਇਟੀ ਫ਼ਿੰਨਲੈਂਡ ਵਲੋਂ ਲੋਹੜੀ ਦਾ ਤਿਉਹਾਰ ਬੜੇ ਹੀ ਧੂਮਧਾਮ ਨਾਲ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ
ਕਿਤਾਬਾਂ ਸਾਨੂੰ ਨਿੱਘ, ਸੇਕ 'ਤੇ ਰੌਸ਼ਨੀ ਦਿੰਦੀਆਂ ਹਨ - ਪਦਮ ਸ੍ਰੀ ਸੁਰਜੀਤ ਪਾਤਰ
ਕੁਲਦੀਪ ਸਿੰਘ, ਸ਼ਾਹਕੋਟ
ਬੀਬੀ ਜੌਹਰੀ ਰਚਿਤ ਕਾਵਿ-ਸੰਗ੍ਰਹਿ ‘ਬੀਬਾ ਜੀ` ਦਾ ਲੋਕ ਅਰਪਣ
ਦਵਿੰਦਰ ਪਟਿਆਲਵੀ, ਭਾਸਾ ਵਿਭਾਗ ਪਟਿਆਲਾ
ਭਾਰਤ ਯਾਤਰਾ ਦੋਰਾਨ ਪਰਵਾਸੀਆ ਨੂੰ ਪੁਰਾਣੀ ਕੰਰਸੀ ਬਦਲਾਉਣ ਚ ਆ ਰਹੀ ਮੁਸਕਿਲਾ ਪ੍ਰਤੀ ਭਾਰਤ ਸਰਕਾਰ ਨੂੰ ਧਿਆਨ ਦੇਣ ਦੀ ਮੰਗ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਫਿਲਮ ਜਗਤ ਦੀ ਦਮਦਾਰ ਆਵਾਜ਼ ਦੇ ਮਾਲਕ : ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ
ਉਜਾਗਰ ਸਿੰਘ, ਪਟਿਆਲਾ
ਯਾਦਗਾਰੀ ਪੈੜਾਂ ਛੱਡ ਗਿਆ, ਸਾਹਿਤ ਸਭਾ ਗੁਰਦਾਸਪੁਰ (ਰਜਿ:) ਤੇ ਸਹਿਯੋਗੀ ਸਭਾਵਾਂ ਦਾ ਸਮਾਗਮ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
'ਜੋੜੀਆਂ ਜੱਗ ਥੋੜ੍ਹੀਆਂ' ( ਸਾਂਝਾ ਮਿੰਨ੍ਹੀ ਕਹਾਣੀ- ਸੰਗ੍ਰਹਿ) ਲੋਕ ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਗੀਤਕਾਰ ਸੁਖਵਾਲ ਪਰਮਾਰ ਜਸਟਿਨ ਟਰੂਡੋ ਵੱਲੋਂ ਸਨਮਾਨਿਤ
ਉਜਾਗਰ ਸਿੰਘ, ਪਟਿਆਲਾ
ਪ੍ਰਸਿੱਧ ਗੀਤਕਾਰ ਜਸਵੀਰ ਗੁਣਾਚੌਰੀਆ ਦੀ ਕਿਤਾਬ 'ਹੱਸਦੇ ਸ਼ਹੀਦੀਆਂ ਪਾ ਗਏ' ਕੈਲਗਰੀ ਵਿਚ ਲੋਕ ਅਰਪਣ ਕੀਤੀ ਗਈ
ਬਲਜਿੰਦਰ ਸੰਘਾ, ਕੈਲਗਰੀ
ਪੰਜਾਬੀ ਅਕੈਡਮੀ ਨੌਟਿੰਘਮ ਦਾ ਸਾਲਾਨਾ ਸਮਾਗਮ
ਸੰਤੋਖ ਧਾਲੀਵਾਲ, ਨੌਟਿੰਘਮ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2017, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)