|
|
ਕੈਲਸਾ (CALSA) ਦੀ ਇਕੱਤਰਤਾ ਵਿਚ ਸ਼ਾਇਰੀ ਅਤੇ ਖ਼ੂਬਸੂਰਤ ਸੰਗੀਤ ਦੇ ਨਾਲ
“ਘਰੇਲੂ ਹਿੰਸਾ” ਜਿਹੇ ਨਾਜ਼ੁਕ ਵਿਸ਼ੇ ਤੇ ਕਾਮਯਾਬ ਚਰਚਾ
ਨਵਪ੍ਰੀਤ ਰੰਧਾਵਾ, ਕੈਲਗਰੀ |
|
|
|
ਕੈਲਗਰੀ ਲਿਟਰੇਰੀ ਐਂਡ ਸੋਸ਼ਲ ਐਸੋਸੀਏਸ਼ਨ (ਕੈਲਸਾ CALSA) ਦੀ
ਇਕੱਤਰਤਾ 18 ਨਵੰਬਰ ਨੂੰ ਜਸਬੀਰ ਚਾਹਲ ਦੀ ਪ੍ਰਧਾਨਗੀ ਹੇਠ ਕੋਸੋ ਦੇ ਹਾਲ
ਵਿਚ ਹੋਈ। ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਦਾ ਸਾਥ ਅਸਜਦ ਬੁਖਾਰੀ ਜੀ ਅਤੇ
ਹਰਜੀਤ ਸਿੰਘ ਜੀ ਨੇ ਦਿੱਤਾ। ਸਕੱਤਰ ਨਵਪ੍ਰੀਤ ਰੰਧਾਵਾ ਨੇ ਹਾਜ਼ਰ ਸਰੋਤਿਆਂ
ਦਾ ਸਵਾਗਤ ਕਰਦੇ ਹੋਏ ਦੱਸਿਆ ਕਿ ਇਸ ਵਾਰ ਦੀ ਇਕੱਤਰਤਾ ਖ਼ਾਸ ਤੌਰ ਤੇ
“Domestic Violence ਘਰੇਲੂ ਹਿੰਸਾ” ਦੇ ਮੁੱਦੇ ਤੇ ਕੇਂਦਰਿਤ ਹੈ ਪਰ ਇਸ
ਦੀ ਸ਼ੁਰੂਆਤ ਹਲਕੀ ਫੁਲਕੀ ਸ਼ਾਇਰੀ ਅਤੇ ਸੰਗੀਤ ਤੋਂ ਕੀਤੀ ਜਾਵੇਗੀ।
ਸ਼ਾਇਰ ਅਹਮਦ ਸ਼ਕੀਲ ‘ਅਹਮਦ’ ਨੇ ਸਮਾਜਿਕ ਬੁਰਾਈਆਂ ਤੇ ਅਧਾਰਿਤ ਅਪਣੀ ਇਕ
ਵਿਅੰਗਮਈ ਨਜ਼ਮ ਪੇਸ਼ ਕੀਤੀ। ਉਸ ਤੋਂ ਬਾਅਦ ਬਹੁਤ ਹੀ ਮਿੱਠੀ ਅਵਾਜ਼ ਦੀ ਮਾਲਿਕ
ਬੀਬੀ ਸੁਰਭੀ ਸ਼ੀਲ ਨੇ ਕਰਿਓਕੀ (Karaoke) ਤੇ ਬੜੀ ਖ਼ੂਬਸੂਰਤੀ ਨਾਲ ਕੁਝ ਗੀਤ
ਅਤੇ ਗਜ਼ਲਾਂ ਗਾਕੇ ਸਰੋਤਿਆਂ ਨੂੰ ਕੀਲ ਹੀ ਲਿਆ। ਉਪਰੰਤ ਜਸਬੀਰ ਚਾਹਲ ਹੋਰਾਂ
ਸਰੋਤਿਆਂ ਨਾਲ ਅਪਣੇ ਕੁਝ ਵਿਚਾਰ ਸਾਂਝੇ ਕੀਤੇ ਅਤੇ ਕੈਲਸਾ ਦੀ ਟੀਮ ਵਿੱਚ
ਸ਼ਾਮਿਲ ਹੋਏ ਨਵੇਂ ਮੈਂਬਰਾਂ ਦਾ ਤਾੱਰੁਫ਼ ਕਰਵਾਉਂਦਿਆਂ ਦੱਸਿਆ ਕਿ ਅਸਜਦ
ਬੁਖਾਰੀ ਜੀ ਕੈਲਸਾ ਦੀ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਅਤੇ ਬੀਬੀ
ਜਤਿੰਦਰ(ਰਿੱਮੀ)ਸੇਖੋਂ ਐਕਸ਼ਨ ਕਮੇਟੀ ਦੇ ਮੈਂਬਰ ਵਜੋਂ ਸਾਡੇ ਨਾਲ ਜੁੜੇ ਹਨ।
ਇਹਨਾਂ ਦੋਵਾਂ ਦਾ ਕੈਲਸਾ ਪਰਿਵਾਰ ਵਿੱਚ ਨਿੱਘਾ ਸਵਾਗਤ ਕਰਦਿਆਂ ਪ੍ਰੋਗਰਾਮ
ਦੇ ਦੂਜੇ ਹਿੱਸੇ ਦੇ ਸੰਚਾਲਨ ਦੀ ਡੋਰ ਰਿੱਮੀ ਸੇਖੋਂ ਦੇ ਹੱਥ ਦਿੱਤੀ ਗਈ।
“ਘਰੇਲੂ ਹਿੰਸਾ” ਦੇ ਨਾਜ਼ੁਕ ਵਿਸ਼ੇ ਨੂੰ ਸਮਰਪਿੱਤ ਇਸ ਚਰਚਾ ਵਿੱਚ ਭਾਗ
ਲੈਣ ਲਈ ਕੁਝ ਖ਼ਾਸ ਬੁਲਾਰੇ ਆਏ ਹੋਏ ਸਨ ਜਿਹਨਾਂ ਨੇ ਇਹ ਮੰਦਭਾਗਾ ਜ਼ੁਲਮ ਅਪਣੇ
ਤਨ-ਮਨ ਤੇ ਹੰਡਾਇਆ ਸੀ ਅਤੇ ਜੋ ਅਪਣੀ ਹਿੱਮਤ ਸਦਕਾ ਇਸ ਤੋਂ ਬਾਹਰ ਨਿਕਲ
ਅਪਣੀ ਜ਼ਿੰਦਗੀ ਨੂੰ ਬਿਹਤਰ ਬਨਾਉਣ ਵਿੱਚ ਸਫ਼ਲ ਹੋਏ ਹਨ। ਵਰਣਨਯੋਗ ਹੈ ਕਿ ਇਸ
ਚਰਚਾ ਵਿੱਚ ਸਾਡੇ ਖ਼ਾਸ ਮਹਿਮਾਨ ਅਲਬਰਟਾ ਦੇ ਮਨਿਸਟਰ ਇਰਫ਼ਾਨ ਸਾਬਿਰ ਅਤੇ
ਸਮਾਜਿਕ ਅਤੇ ਰਾਜਨੀਤਕ ਗਤੀਵਿਧੀਆਂ ਵਿੱਚ ਐਕਟਿਵ ਬੀਬੀ ਰੂਪ ਰਾਏ ਵੀ ਸ਼ਾਮਿਲ
ਹੋਏ।
ਰਿੱਮੀ ਸੇਖੋਂ ਨੇ ਇਸ ਸੈਮਿਨਾਰ (ਚਰਚਾ) ਦੀ ਪਹਿਲੀ ਸਪੀਕਰ ਬੀਬੀ ਨੀਨਾ
ਹਾਰਡਮਨ ਨੂੰ ਸਦਾ ਦਿੱਤਾ। ਨੀਨਾ ਜੀ ਨੇ ਅਪਣੇ ਨਿੱਜੀ ਤਜਰਬਿਆਂ ਬਾਰੇ ਦੱਸਿਆ
ਕਿ ਕਿਸ ਤਰ੍ਹਾਂ ਉਹਨਾਂ ਦਾ ਵਿਆਹ ਛੋਟੀ ਉਮਰ ਵਿੱਚ ਹੋ ਗਿਆ ਸੀ ਅਤੇ ਕਿਸ
ਤਰ੍ਹਾਂ ਉਹ ਘਰੇਲੂ ਹਿੰਸਾ ਦੀ ਸ਼ਿਕਾਰ ਹੋਈ। ਉਹਨਾਂ ਦੱਸਿਆ ਕਿ ਕੈਨੇਡਾ ਵਿੱਚ
ਇਕੱਲੇ ਹੋਣ ਦੇ ਬਾਵਜੂਦ ਅੱਜ ਤੋਂ 22 ਸਾਲ ਪਹਿਲਾਂ ਅਪਣੀਆਂ ਦੋ ਨਿੱਕੀਆਂ
ਬੱਚੀਆਂ ਨੂੰ ਲੈ ਕੇ ਉਹ ਕਿਸ ਤਰਾਂ ਉਹਨਾਂ ਦਰਦਨਾਕ ਹਲਾਤਾਂ ਵਿੱਚੋਂ ਬਾਹਰ
ਨਿਕਲੀ। ਉਸ ਵਕਤ ਪੁਲਿਸ ਜਾਂ ਸਰਕਾਰ ਵਲੋਂ ਕੁਝ ਖ਼ਾਸ ਮਦਦ ਵੀ ਨਹੀਂ ਸੀ ਕੀਤੀ
ਜਾਂਦੀ। ਉਸ ਤੋਂ ਇਲਾਵਾ ਸਮਾਜ ਦੇ ਤਾਨ੍ਹਿਆਂ-ਮੇਹਣਿਆਂ ਦਾ ਵੀ ਸਾਹਮਣਾ ਕਰਨਾ
ਕੋਈ ਸੌਖਾ ਕੱਮ ਨਹੀਂ ਸੀ ਪਰ ਉਹਨਾਂ ਖ਼ੁੱਦ ਨੂੰ ਤੇ ਅਪਣੀਆਂ ਬੱਚੀਆਂ ਨੂੰ
ਬਿਹਤਰ ਤੇ ਸ਼ਾਂਤਮਈ ਜ਼ਿੰਦਗੀ ਦੇਣ ਦੀ ਠਾਣ ਲਈ ਸੀ ਅਤੇ ਹਿੱਮਤ ਨਹੀਂ ਹਾਰੀ।
ਉਹਨਾਂ ਦੀ ਕਹਾਣੀ ਜਿੱਥੇ ਸਭ ਦੀਆਂ ਅੱਖਾਂ ਵਿੱਚ ਨਮੀ ਲੈ ਆਈ ਓਥੇ ਹੀ ਇਕ
ਪ੍ਰੇਰਨਾ ਦਾ ਸਰੋਤ ਵੀ ਬਣ ਗਈ। ਨੀਨਾ ਜੀ ਨੇ ਸਰੋਤਿਆਂ ਵਲੋਂ ਪੁੱਛੇ ਗਏ ਕੁਝ
ਮੁਸ਼ਕਲ ਸਵਾਲਾਂ ਦੇ ਜਵਾਬ ਵੀ ਦਿੱਤੇ।
ਚਰਚਾ (ਸੈਮਿਨਾਰ) ਦੇ ਦੂਜੇ ਸਪੀਕਰ ਬੀਬੀ ਮਾਨਵੀ ਧੂਪਰ ਨੇ ਅਪਣੇ ਨਿੱਜੀ
ਜੀਵਨ ਵਿੱਚ ਪੇਸ਼ ਆਇਆਂ ਦੁਖ਼ਦਾਈ ਅਤੇ ਗੰਭੀਰ ਸਮੱਸਿਆਵਾਂ ਬਾਰੇ ਚਰਚਾ ਕੀਤੀ।
ਉਹਨਾਂ ਦੱਸਿਆ ਕਿ ਕਿਵੇਂ ਉਹ ਅਪਣੇ ਸਹੁਰੇ ਪਰਿਵਾਰ ਵਲੋਂ ਦਿੱਤੀ ਗਈ ਤਸ਼ੱਦਦ
ਚੋਂ ਬਾਹਰ ਨਿਕਲੀ ਅਤੇ ਅਪਣੀ ਜਾਨ ਬਚਾ ਕੇ ਇੰਡੀਆ ਤੋਂ ਏਥੇ ਪਹੁੰਚੀ। ਸਹੁਰੇ
ਪਰਿਵਾਰ ਨੇ ਉਹਨਾਂ ਦਾ ਪਾਸਪੋਰਟ ਹੀ ਗਾਇਬ ਕਰ ਦਿੱਤਾ ਸੀ। ਮਾਨਵੀ ਨੇ
ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੁਝ ਤਰੀਕੇ ਵੀ ਦੱਸੇ ਜਿਸ ਨਾਲ
ਅਸੀਂ ਸਭ ਇਹੋ ਜੇਹੀ ਹਿੰਸਾ ਦੇ ਸ਼ਿਕਾਰ ਲੋਕਾਂ ਦੀ ਮਦਦ ਕਰ ਸਕਦੇ ਹਾਂ ਜਾਂ
ਫਿਰ ਖ਼ੁਦ ਅਪਣੀ ਮਦਦ ਆਪ ਵੀ ਕਰ ਸਕਦੇ ਹਾਂ। ਉਪਰੰਤ ਬੀਬੀ ਰੂਪ ਰਾਏ ਨੇ
ਸਰੋਤਿਆਂ ਨੂੰ ਕਈ ਏਜੰਸੀਆਂ ਦਾ ਪਤਾ ਤੇ ਨੰਬਰ ਦੱਸ ਕੇ ਬਹੁਤ ਹੀ ਵਧੀਆ
ਜਾਣਕਾਰੀ ਸਾਂਝੀ ਕੀਤੀ ਅਤੇ ਚਰਚਾ ਨੂੰ ਇਕ ਸਾਰਥਕ ਮੋੜ ਦਿੱਤਾ।
ਖ਼ਾਸ ਮਹਿਮਾਨ ਮੰਤਰੀ ਇਰਫ਼ਾਨ ਸਾਬਿਰ ਨੇ ਸਰਕਾਰ ਵਲੋਂ ਘਰੇਲੂ ਹਿੰਸਾ ਜੇਹੀ
ਸਮਾਜਿਕ ਬੁਰਾਈ ਨੂੰ ਦੂਰ ਕਰਨ ਲਈ ਚੁੱਕੇ ਕਦਮਾਂ ਦੀ ਜਾਣਕਾਰੀ ਦਿੱਤੀ ਤੇ
ਦੱਸਿਆ ਕਿ ਸਰਕਾਰ ਵਲੋਂ ਕਿਸ-ਕਿਸ ਤਰ੍ਹਾਂ ਦੀ ਮਦਦ ਪ੍ਰਦਾਨ ਕੀਤੀ ਜਾਂਦੀ
ਹੈ।
ਉਹਨਾਂ ਇਸ ਚਰਚਾ ਨੂੰ ਬਹੁਤ ਹੀ ਸੁਚਾਰੂ ਤੇ ਪੌਜ਼ਿਟਿਵ ਦੱਸਿਆ ਅਤੇ ਕੈਲਸਾ
ਨੂੰ ਇਸ ਉੱਦਮ ਲਈ ਵਧਾਈ ਦਾ ਹੱਕਦਾਰ ਕਿਹਾ ਤੇ ਭਵਿੱਖ ਵਿੱਚ ਵੀ ਕੈਲਸਾ ਦੇ
ਇਸ ਤਰ੍ਹਾਂ ਦੇ ਸੈਮਿਨਾਰ ਵਿੱਚ ਹਾਜ਼ਰੀ ਲਵਾਉਂਦੇ ਰਹਿਣ ਦਾ ਵਾਅਦਾ ਕੀਤਾ। ਇਸ
ਮੌਕੇ ਤੇ ਮੰਤਰੀ ਇਰਫ਼ਾਨ ਸਾਬਿਰ ਹੋਰਾਂ ਕੈਲਸਾ ਸੰਸਥਾ ਨੂੰ ਮਿਨਿਸਟਰੀ ਵਲੋਂ
ਮਾਨ-ਪੱਤਰ ਪੇਸ਼ ਕੀਤਾ ਜੋ ਕਿ ਪ੍ਰਧਾਨ ਜਸਬੀਰ ਚਾਹਲ ਨੇ ਬੜੀ ਨਿਮਰਤਾ ਨਾਲ
ਸਵੀਕਾਰ ਕੀਤਾ। ਕੈਲਸਾ ਵਲੋਂ ਸਪੀਕਰ ਨੀਨਾ ਹਾਰਡਮਨ, ਮਾਨਵੀ ਧੂਪਰ ਅਤੇ
ਸੁਰੀਲੀ ਗਾਇਕਾ ਸੁਰਭੀ ਸ਼ੀਲ ਨੂੰ “ਸਰਟੀਫਿਕੇਟ ਆਫ ਐਪਰਿਸਿਏਸ਼ਨ” ਦਿੱਤੇ ਗਏ
ਜੋ ਕਿ ਇਰਫ਼ਾਨ ਸਾਬਿਰ ਜੀ ਹੱਥੋਂ ਦਵਾਏ ਗਏ।
ਅਖੀਰ ਵਿੱਚ ਜਸਬੀਰ ਚਾਹਲ ਨੇ ਸਰੋਤਿਆਂ, ਸਪੀਕਰਾਂ, ਵੋਲੰਟੀਅਰਸ ਲੱਕੀ
ਚੀਮਾ, ਸੱਨੀ ਸੱਵੈਚ, ਵਿੱਕ ਚਾਹਲ ਅਤੇ ਖ਼ਾਸ ਮਹਿਮਾਨਾਂ ਦਾ ਧੰਨਵਾਦ ਕੀਤਾ।
ਸੁਰਭੀ ਸ਼ੀਲ ਦੇ ਗਾਏ ਇਕ ਖ਼ੂਬਸੂਰਤ ਤੇ ਪ੍ਰੇਰਣਾ ਭਰੇ ਗੀਤ ਜੋ ਕਿ ਔਰਤ ਦੇ
ਸਵਭਿਮਾਨ ਤੇ ਆਜ਼ਾਦ ਅਗਾਂਹ ਵਧੂ ਸੋਚ ਨੂੰ ਦਰਸ਼ਾਉਦਾ ਹੈ, ਨਾਲ ਇਸ ਇੱਕਤਰਤਾ
ਨੂੰ ਸੁਰਮਈ ਅੰਜ਼ਾਮ ਦਿੱਤਾ ਗਿਆ –
“ਦੀਵਾਰੇਂ ਉਂਚੀਂ ਹੈਂ ਗਲਿਯਾਂ ਹੈਂ ਤੰਗ, ਲੰਬੀ ਡਗਰ ਹੈ ਪਰ ਹਿੱਮਤ ਹੈ
ਸੰਗ
ਪਾਂਵੋਂ ਮੇਂ ਛਾਲੇ ਹੈਂ ਸਾਂਸੇਂ ਬੁਲੰਦ, ਲੜਨੇ ਚਲੀ ਹੂੰ ਆਜ਼ਾਦੀ ਕੀ ਜੰਗ
ਬੇਖ਼ੌਫ਼ ਆਜ਼ਾਦ ਹੈ ਜੀਨਾ ਮੁਝੇ, ਬੇਖ਼ੌਫ਼ ਆਜ਼ਾਦ ਹੈ ਰਹਨਾ ਮੁਝੇ”
ਇਸ ਤਰਾਂ ਇਹ ਸੈਮਿਨਾਰ ਅਪਣੇ ਮਕਸਦ ਨੂੰ ਬਾਖ਼ੂਬੀ ਨਿਭਾਉਂਣ ਵਿੱਚ ਪੂਰੀ
ਤਰ੍ਹਾਂ ਸਫਲ ਰਿਹਾ। । ਹੋਰ ਜਾਣਕਾਰੀ ਲਈ ਤੁਸੀਂ ਜਸਬੀਰ (ਜੱਸ) ਚਾਹਲ ਨਾਲ
403-667-0128 ਤੇ ਸੰਪਰਕ ਕਰ ਸਕਦੇ ਹੋ ਜਾਂ ਫੇਸ ਬੁਕ ਤੇ Calgary
Literary & Social Association (CALSA) ਤੇ ਜਾ ਸਕਦੇ ਹੋ।
Jasbir Chahal
403-667-0128
General Secretary,
Writers Forum Calgary
Director Media,
Sharif Academy (Int.) Canada
Vice President,
Sarb Akal Music Society of Calgary
Founder President,
Calgary Literary & Social Association (CALSA) |
29/11/17 |
|
|
|
|
|
ਕੈਲਸਾ
(CALSA) ਦੀ ਇਕੱਤਰਤਾ ਵਿਚ ਸ਼ਾਇਰੀ ਅਤੇ ਖ਼ੂਬਸੂਰਤ ਸੰਗੀਤ ਦੇ ਨਾਲ “ਘਰੇਲੂ
ਹਿੰਸਾ” ਜਿਹੇ ਨਾਜ਼ੁਕ ਵਿਸ਼ੇ ਤੇ ਕਾਮਯਾਬ ਚਰਚਾ
ਨਵਪ੍ਰੀਤ ਰੰਧਾਵਾ, ਕੈਲਗਰੀ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਲਾਜਪਤ
ਰਾਏ ਭਵਨ ਚੰਡੀਗੜ ਵਿਖੇ ਤ੍ਰੈਭਾਸ਼ੀ ਕਵੀ ਦਰਬਾਰ ਅਤੇ ਸਨਮਾਨ ਸਮਾਗਮ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਗੁਰੂ
ਗੋਬਿੰਦ ਸਿੰਘ ਜੀ ਦਾ ਗੁਰਪੁਰਬ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 5 ਜਨਵਰੀ
ਨੂੰ ਮਨਾਇਆ ਜਾਵੇਗਾ: ਗੁਰਦੁਆਰਾ ਪ੍ਰਬੰਧਕ ਕਮੇਟੀ ਫਰੈਕਫੋਰਟ
ਹਰਜਿੰਦਰ ਸਿੰਘ ਗੋਲ੍ਹਣ, ਫਰੈਕਫੋਰਟ |
ਸ਼ਹੀਦ
ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਤੇ ਸੱਭਿਆਚਾਰਕ ਨਾਟਕ ਮੇਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਕੈਲਗਰੀ
ਸ਼ਹਿਰ ਦੇ ਵਾਰਡ 3 ਤੋਂ ਨਵੇਂ ਕੌਂਸਲਰ ਜੋਤੀ ਗੌਡਕ ਜੀ ਪੰਜਾਬੀ ਮੀਡੀਆ ਕਲੱਬ
ਕੈਲਗਰੀ ਦੇ ਰੂ-ਬ-ਰੂ ਹੋਏ
ਬਲਜਿੰਦਰ ਸੰਘਾ, ਕੈਲਗਰੀ |
ਗੁਰਜਤਿੰਦਰ
ਸਿੰਘ ਰੰਧਾਵਾ ਐਲਕ ਗਰੋਵ ਸਿਟੀ ਲਈ ਹਿਸਟਰੀ ਪ੍ਰਜ਼ਰਵੇਸ਼ਨ ਕਮੇਟੀ ਦੇ ਮੈਂਬਰ
ਨਿਯੁਕਤ
ਗੁਰਜਤਿੰਦਰ ਸਿੰਘ ਰੰਧਾਵਾ |
ਗੁਰੂ
ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਕੁਵੈਤ ਵਿੱਚ ਪੰਜਾਬੀ ਸੱਥ ਦੀ ਸਥਾਪਨਾ
ਬਲਵਿੰਦਰ ਚਾਹਲ |
ਪੰਜਾਬਣ
ਧੀ ਦੀਦਰੀਕਾ ਕੌਰ ਨੇ ਨਾਰਵੇ ਲਈ ਬੌਕਸਿੰਗ 'ਚ ਸੋਨੇ ਦਾ ਤਮਗਾ ਜਿੱਤਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਗੁਰਦੁਆਰਾ
ਸਾਹਿਬ ਲੀਅਰ (ਨਾਰਵੇ) ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ
ਨੂੰ ਸਮਰਪਿਤ ਦਿਵਸ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਐਲਕ
ਗਰੋਵ ਸਕੂਲ ਡਿਸਟ੍ਰਿਕ ਵੱਲੋਂ ਸਿੱਖ ਜਾਗਰੂਕਤਾ ਮਹੀਨੇ ਲਈ ਹੋਇਆ ਸਮਾਗਮ
ਗੁਰਜਤਿੰਦਰ ਰੰਧਾਵਾ, ਕੈਲੇਫੋਰਨੀਆ |
ਭਾਰਤ
ਦੇ ਵਿਦੇਸ਼ ਮਾਮਲਿਆਂ ਬਾਰੇ ਰਾਜ ਮੰਤਰੀ ਐਮ. ਜੇ. ਅਕਬਰ ਦੋ ਦਿਨਾਂ ਦੌਰੇ ਲਈ
ਫ਼ਿੰਨਲੈਂਡ ਪੁੱਜੇ
ਬਿਕਰਮਜੀਤ ਮੋਗਾ, ਫ਼ਿੰਨਲੈਂਡ |
ਫ਼ਿੰਨਲੈਂਡ
ਦੇ ਸ਼ਹਿਰ ਗੁਰੂਦਵਾਰਾ ਵਾਨਤਾ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ
ਪੁਰਬ ਸ਼ਰਧਾ ਤੇ ਪ੍ਰੇਮ ਭਾਵਨਾ ਨਾਲ਼ ਮਨਾਇਆ
ਬਿਕਰਮਜੀਤ ਮੋਗਾ, ਫ਼ਿੰਨਲੈਂਡ |
ਰਾਈਟਰਜ਼
ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਜਸਵੀਰ ਸਿੰਘ ਸਿਹੋਤਾ, ਕੈਲਗਰੀ |
ਪੰਜਾਬੀ
ਲਿਖ਼ਾਰੀ ਸਭਾ ਕੈਲਗਰੀ ਦਾ 18ਵਾਂ ਸਲਾਨਾ ਸਮਾਗਮ ਸਫ਼ਲਤਾ ਪੂਰਵਕ ਸੰਪੰਨ
ਹੋਇਆ
ਬਲਜਿੰਦਰ ਸੰਘਾ, ਕੈਲਗਰੀ |
“ਸੁਲਘਦੇ
ਸਪਨੇ” ਤੇ “ਸਾਵੇ ਅਕਸ” ਰਲੀਜ਼, ਨੌਟਿੰਘਮ, ਇੰਗਲੈਂਡ
ਸੰਤੋਖ ਧਾਲੀਵਾਲ, ਨੌਟਿੰਘਮ |
ਨਾਰਵੇ
ਚ ਭਾਰਤੀ ਮੂਲ ਨਾਲ ਸੰਬਧਿੱਤ ਵੱਖ ਵੱਖ ਵਾਲੀਬਾਲ ਕੱਲਬਾ ਦੇ ਮੈਬਰਾ ਵੱਲੋ
ਇੱਕ ਅਹਿਮ ਮੀਟਿੰਗ ਕੀਤੀ ਗਈ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਪਾਹੜਾ
ਵਿਖੇ, ਮਾਸਟਰ ਕੁਲਵੰਤ ਸਿੰਘ ਪਾਹੜਾ ਦੀ ਤੇਰਵੀਂ ਬਰਸੀ ਉਤਸ਼ਾਹ ਨਾਲ ਮਨਾਈ ਗਈ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਕਹਾਣੀ
ਵਿਚਾਰ ਮੰਚ ਟੋਰਾਂਟੋ ਦੀ ਤ੍ਰੈ-ਮਾਸਿਕ ਮਿਲਣੀ ਸਮੇਂ ਪੰਜ ਕਹਾਣੀਆਂ ਤੇ
ਵਿਚਾਰ ਚਰਚਾ
ਮੇਜਰ ਮਾਂਗਟ, ਟਰਾਂਟੋ |
ਫ਼ਿੰਨਲੈਂਡ
ਵਿੱਚ ਵਸਦੇ ਭਾਰਤੀਆਂ ਅਤੇ ਪਾਕਿਸਤਾਨੀਆਂ ਨੇ `ਜਸ਼ਨ-ਏ-ਆਜ਼ਾਦੀ´ ਕੱਪ ਮਿਲ ਕੇ
ਮਨਾਇਆ।
ਬਿਕਰਮਜੀਤ ਸਿੰਘ ਮੋਗਾ, ਫਿਨਲੈਂਡ |
ਨਿਸ਼ਕਾਮ
ਸੇਵਾ ਕਮੇਟੀ, ਹੀਰਾ ਬਾਗ, ਜਗਰਾਓਂ ਵਲੋਂ, 'ਤੀਆਂ ਤੀਜ ਦੀਆਂ' ਬੜੇ ਉਤਸ਼ਾਹ
ਅਤੇ ਧੂਮ-ਧੜੱਕੇ ਨਾਲ ਮਨਾਇਆ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਗੁਰਮਤਿ
ਦੀ ਰੌਸ਼ਨੀ ਵਿਚ ਜੀਣ ਦੀ ਚਾਹਤ ਹੀ ਸਾਨੂੰ ਅਧਿਆਤਮਕ ਤੇ ਸਮਾਜਕ ਤੌਰ ‘ਤੇ ਕਰ
ਸਕਦੀ ਹੈ ਪ੍ਰਸੰਨ- ਪ੍ਰੋ: ਕਿਰਪਾਲ ਸਿੰਘ ਬਡੂੰਗਰ
ਡਾ. ਕੁਲਜੀਤ ਸਿੰਘ ਜੰਜੂਆ, ਚੇਅਰਮੈਨ, ਬਾਬਾ ਨਿਧਾਨ ਸਿੰਘ
ਜੀ ਇੰਟਰਨੈਸ਼ਨਲ ਸੋਸਾਇਟੀ, ਕਨੇਡਾ |
ਕੈਲਸਾ
(ਕੈਲਗਰੀ ਲਿਟਰੇਰੀ ਐਂਡ ਸੋਸ਼ਲ ਐਸੋਸਿਏਸ਼ਨ) ਵੱਲੋਂ ਪਾਈਆਂ ਗਈਆਂ ਨਵੀਆਂ
ਪੈੜਾਂ
ਨਵਪ੍ਰੀਤ ਰੰਧਾਵਾ, ਕੈਲਗਰੀ |
ਪ੍ਰਿੰ.
ਬਹਾਦਰ ਸਿੰਘ ਗੋਸਲ 'ਲਾਈਫ਼-ਟਾਈਮ ਅਚੀਵਮੈਂਟ ਅਵਾਰਡ' ਨਾਲ ਸਨਮਾਨਿਤ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਸਿਰਮੌਰ
ਨਾਟਕਕਾਰ ਪ੍ਰੋ: ਔਲਖ ਅਤੇ ਵਿਦਵਾਨ ਲੇਖਕ ਰਾਮੂਵਾਲੀਆ ਦੇ ਅਕਾਲ ਚਲਾਣੇ ਤੇ
ਸ਼ੋਕ ਇੱਕਤਰਤਾ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਜਿਲਾ
ਸੰਗਰੂਰ ਦੇ ਪਿੰਡ ਦੁੱਗਾਂ ਵਿਖੇ ਚੱਲ ਰਿਹਾ ਸਕਿੱਲ ਸੈਂਟਰ, ਬਣਿਆ ਬੱਚਿਆਂ
ਲਈ ਆਸ ਦੀ ਕਿਰਨ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਨਾਰਵੇ
ਦੇ ਲੋਕਾ ਦਾ ਪੈਡੂ ਮੇਲਾ - ਲੀਅਰ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਚੰਦਨ
ਨੇਗੀ ਨੂੰ ਪਲੇਠਾ ‘ਅੱਵਲ ਸਰਹੱਦੀ ਯਾਦਗਾਰੀ ਸਾਹਿਤਕ ਪੁਰਸਕਾਰ` ਪ੍ਰਦਾਨ
ਦਵਿੰਦਰ ਪਟਿਆਲਵੀ, ਪਟਿਆਲਾ |
ਕੈਸਰ
ਰੋਕੂ ਸੰਸਥਾਵਾ ਦੀ ਸਹਾਇਤਾ ਲਈ ਸ਼ਹੀਦ ਊੱਧਮ ਸਿੰਘ ਕੱਲਬ ਨਾਰਵੇ ਵੱਲੋ
ਗੀਤਕਾਰ ਗੀਤਾ ਜ਼ੈਲਦਾਰ ਦਾ ਸ਼ੋਅ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
“ਕੈਲਗਰੀ
ਲਿਟਰੇਰੀ ਐਂਡ ਸੋਸ਼ਲ ਐਸੋਸੀਏਸ਼ਨ” (CALSA) - ਨਵੀਂ ਸੋਚ ਨਵਾਂ ਉਪਰਾਲਾ
ਜਸਬੀਰ ਚਾਹਲ, ਕੈਲਗਰੀ |
ਆਲ
ਇੰਡੀਅਨ ਐਸੋਸੀਏਸ਼ਨ ਓਸਲੋ ਨਾਰਵੇ ਵੱਲੋ ਭਾਰਤ ਤੋ ਆਏ ਪ੍ਰਤੀਨਿਧੀ ਮੰਡਲ ਦਾ
ਨਿੱਘਾ ਸਵਾਗਤ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਆਜ਼ਾਦ
ਸਪੋਰਟਸ ਕਲਚਰਲ ਕਲੱਬ (ਨਾਰਵੇ) ਵੱਲੋ ਸ਼ਾਨਦਾਰ ਦੂਸਰਾ ਇਨਡੋਰ ਵਾਲੀਬਾਲ
ਟੂਰਨਾਂਮੈਟ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਡਾ.
ਹਰਸ਼ ਚੈਰੀਟੇਬਲ ਟਰੱਸਟ ਵੱਲੋਂ 133 ਜ਼ਰੂਰਤਮੰਦ ਬੱਚੀਆਂ ਨੂੰ ਚੈਕ ਵੰਡੇ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਖੂਬ
ਸਫਲ ਰਿਹਾ, ਸਾਹਿਤ ਸਭਾ ਗੁਰਦਾਸਪੁਰ (ਰਜਿ.) ਦਾ ਮਾਂ-ਦਿਵਸ ਸਮਾਗਮ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਪੰਜਾਬੀ
ਲਿਖ਼ਾਰੀ ਸਭਾ ਕੈਲਗਰੀ ਵੱਲੋਂ ਜੋਗਿੰਦਰ ਸੰਘਾ ਦੀ ਪੁਸਤਕ 'ਮੇਰਾ ਸਫ਼ਰ ਮੇਰਾ
ਸੁਪਨਾ' ਲੋਕ ਅਰਪਣ ਕੀਤੀ ਗਈ
ਬਲਜਿੰਦਰ ਸੰਘਾ, ਕੈਲਗਰੀ |
ਦਿਸ਼ਾ
ਨੂੰ ਮਿਲਿਆ ਸਥਾਨਕ ਜਥੇਬੰਦੀਆਂ ਦਾ ਭਰ੍ਹਵਾਂ ਹੁੰਘਾਰਾ
ਸੁਰਜੀਤ ਕੌਰ, ਟਰਾਂਟੋ |
ਐਕਟਿਵ
ਪੰਜਾਬੀ ਸੰਸਥਾ ਦੀ ਇਕੱਤਰਤਾ 'ਚ ਬਰਤਾਨਵੀ ਜੰਮਪਲ ਨਾਵਲਕਾਰ ਰੂਪ ਢਿੱਲੋਂ ਦਾ
ਸਨਮਾਨ
ਮਨਦੀਪ ਖੁਰਮੀ, ਲੰਡਨ |
ਖੇਤੀਬਾੜੀ
ਯੂਨੀਵਰਸਿਟੀ ਦੀ ਬੱਕਰੀ ਨੇ ਦੁੱਧ ਤਾਂ ਦਿੱਤਾ, ਪਰ ਮੀਂਗਣਾਂ ਘੋਲ ਕੇ
ਪਲਵਿੰਦਰ, ਲੁਧਿਆਣਾ |
ਪੰਜਾਬੀ
ਸਾਹਿਤ ਕਲਾ ਕੇਂਦਰ ਯੂ ਕੇ ਦਾ ਪਰੋਗਰਾਮ ਨਿਹਾਇਤ ਸਫਲ ਰਿਹਾ
ਅਜ਼ੀਮ ਸ਼ੇਖ਼ਰ, ਲੰਡਨ |
ਗੁਰਿੰਦਰ
ਸਿੰਘ (ਗੁੱਗੂ) ਦੇ 'ਗ੍ਰੇਟਰ ਨਿਊਡਾ ਵਲਡ ਸਕੂਲ' ਨੂੰ ਕਰਾਟੇ ਚੈਂਪੀਅਨਸ਼ਿਪ
'ਚੋ ਸੈਕਿੰਡ ਰੈਂਕ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਫ਼ਿੰਨਲੈਂਡ
ਵੈਸਾਖੀ ਸ਼ੋਅ ਦੌਰਾਨ ਗਾਇਕ ਕੁਲਵਿੰਦਰ ਬਿੱਲਾ, ਸੰਦੀਪ ਬਰਾੜ ਅਤੇ ਰੁਪਾਲੀ ਨੇ
ਖੂਬ ਰੰਗ ਬੰਨਿਆ
ਵਿੱਕੀ ਮੋਗਾ, ਫ਼ਿੰਨਲੈਂਡ |
ਪ੍ਰਵਾਸੀ
ਸ਼ਾਇਰ ਪ੍ਰਕਾਸ਼ ਸੋਹਲ ਦਾ ਗ਼ਜ਼ਲ ਸੰਗ੍ਰਹਿ "ਉਫਕ ਦੇ ਪਾਰ" ਲੋਕ ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਖਾਲਸਾ
ਪੰਥ ਦਾ ਸਾਜਨਾ ਦਿਵਸ ਲੀਅਰ ਗੁਰੂ ਘਰ ਨਾਰਵੇ ਵਿਖੇ ਧੁੰਮ ਧਾਮ ਨਾਲ ਮਨਾਇਆ
ਗਿਆ ਤੇ ਭਾਈ ਪੰਥਪ੍ਰੀਤ ਸਿੰਘ ਸੰਗਤਾ ਨੂੰ ਸੰਬੋਧਨ ਹੋਏ।
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਫ਼ਿੰਨਲੈਂਡ
ਦੀਆਂ ਸੰਗਤਾਂ ਨੇ ਖਾਲਸੇ ਦੇ ਸਿਰਜਣਾ ਦਿਵਸ ਤੇ ਵਿਸਾਖੀ ਦੇ ਤਿਉਹਾਰ ਨੂੰ
ਪੂਰੇ ਉਤਸ਼ਾਹ ਨਾਲ ਮਨਾਇਆ
ਵਿੱਕੀ ਮੋਗਾ, ਫ਼ਿੰਨਲੈਂਡ |
ਗਲੋਬਲ
ਪੰਜਾਬ ਫਾਊਂਡੇਸ਼ਨ ਨੇ ਜ਼ਾਹਿਦ ਅਬਰੋਲ ਅਤੇ ਸ਼ੁਸ਼ੀਲ ਦੁਸਾਂਝ ਨੂੰ ਕੀਤਾ
ਸਨਮਾਨਿਤ
ਡਾ. ਕੁਲਜੀਤ ਸਿਘ ਜੰਜੂਆ, ਟਰਾਂਟੋ |
ਅਮਿੱਟ
ਯਾਦਗਾਰੀ ਪੈੜਾਂ ਛੱਡ ਗਿਆ, ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ
(ਰਜਿ:) ਦਾ 'ਸਾਹਿਤਕ ਕੁੰਭ-ਮੇਲਾ'
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਫ਼ਿੰਨਲੈਂਡ
ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਵਾਨਤਾ ਸ਼ਹਿਰ ਵਿੱਚ ਗੁਰੂਦੁਆਰਾ ਸਾਹਿਬ ਦੀ
ਸਥਾਪਨਾ ਕੀਤੀ ਗਈ
ਵਿੱਕੀ ਮੋਗਾ, ਫ਼ਿੰਨਲੈਂਡ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਕਲਮ
ਦੇ ਧਨੀ ਹਰਦਿਆਲ ਸਿੰਘ ਚੀਮਾ (ਵਹਿਣੀਵਾਲ) ਦੇ ਗੀਤ ਸੰਗ੍ਰਹਿ ਦੀਆਂ ਪੁਸਤਕਾਂ
ਨਾਰਵੇ 'ਚ ਲੋਕ ਅਰਪਣ ਕੀਤੀਆ ਗਈਆਂ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਬ੍ਰਤਾਨੀਆ
ਦੇ ਪੰਜਾਬੀ ਅਧਿਆਪਕਾਂ ਵਿੱਚ ਪੰਜਾਬੀ ਦੇ ਮਿਆਰੀ ਕੀ-ਬੋਰਡ ਸਿੱਖਣ ਲਈ
ਵਿਲੱਖਣ ਉਤਸ਼ਾਹ ਅਤੇ ਉਮਾਹ
ਸ਼ਿੰਦਰਪਾਲ ਸਿੰਘ ਮਾਹਲ, ਲੰਡਨ |
'ਪਾਹੜਾ'
ਗੁਰਦਾਸਪੁਰ ਵਿੱਚ ਸਭਿਆਚਾਰਕ ਪ੍ਰੋਗਰਾਮ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਬ੍ਰਤਾਨੀਆ
ਵਿੱਚ ਪੰਜਾਬੀ ਭਾਸ਼ਾ ਦਿਵਸ
ਸ਼ਿੰਦਰਪਾਲ ਮਾਹਲ, ਯੂ ਕੇ |
ਪੰਜਾਬੀ
ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ ਵੱਲੋਂ 14ਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ
ਦਿਨ
ਗੁਰਿੰਦਰ ਮਾਨ, ਕਨੇਡਾ |
ਸੁਪ੍ਰਸਿੱਧ
ਕਵੀ ਰੰਗਾੜਾ ਦੀ ਕਾਵਿ ਪੁਸਤਕ, 'ਸਾਡੇ ਗੁਰੂ ਸਾਹਿਬਾਨ' ਲੋਕ ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਲੰਡਨ
ਦੇ “ਹਾਈਡ ਪਾਰਕ“ ‘ਚ ਇਉਂ ਮਿਲਿਆ “ਬਾਬਾ ਯਮਲਾ ਜੱਟ“
ਮਨਦੀਪ ਖੁਰਮੀ "ਹਿੰਮਤਪੁਰਾ, ਲੰਡਨ |
ਰਾਮਗੜ੍ਹੀਆ
ਸਭਾ ਗੁਰਦੁਆਰਾ ਸਾਊਥਾਲ ਵਿਖ਼ੇ ਇਕ ਇਕ ਵਿਸ਼ਾਲ ਕਵੀ ਦਰਬਾਰ
ਸਾਥੀ ਲੁਧਿਆਣਵੀ, ਲੰਡਨ |
ਪੰਜਾਬੀ
ਵਿਕਾਸ ਮੰਚ ਵੱਲੋਂ ਜਿੱਥੇ ਬੀਬੀਸੀ ਤੇ ਪੰਜਾਬੀ' ਦੀ ਮੁਹਿੰਮ ਨੂੰ ਭਰਵਾਂ
ਹੁੰਗਾਰਾ ਮਿਲ਼ਿਆ, ਉਸਦੇ ਨਾਲ਼ ਹੀ ਸੰਸਥਾ ਵੱਲੋਂ ਪੰਜਾਬੀ ਭਾਸ਼ਾ ਮਿਆਰੀਕਰਨ
ਦੀ ਮੁਹਿੰਮ ਨੂੰ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ -
ਕੌਂ. ਇੰਦਰਜੀਤ ਗੁਗਨਾਨੀ, ਲੈਸਟਰ |
ਰਾਈਟਰਜ਼
ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਸ਼ਮਸ਼ੇਰ ਸਿੰਘ ਸੰਧੂ,
ਕੈਲਗਰੀ |
'ਐਕਟਿਵ
ਪੰਜਾਬੀ' ਦੀ ਪੰਜਵੀ ਕੱਟਾ ਪਾਰਟੀ ਕੱਲ ਹੇਅਜ਼ ਵਿੱਖੇ ਹੋਈ
ਬਿੱਟੂ ਖੰਗੂੜਾ, ਲੰਡਨ |
ਆਮ
ਆਦਮੀ ਪਾਰਟੀ (ਆਪ) ਨਾਰਵੇ ਚ ਪ੍ਰਵਾਸੀ ਭਾਰਤੀਆ ਚ ਹਰਮਨ ਪਿਆਰੀ ਪਾਰਟੀ
ਬਣਦੀ ਜਾ ਰਹੀ ਹੈ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਗਲੋਬਲ
ਪੰਜਾਬ ਫਾਊਂਡੇਸ਼ਨ ਵਲੋ ਨੀਲਮ ਸੈਣੀ ਨਾਲ ਇਕ ਸਾਹਿਤੱਕ ਮਿਲਣੀ
ਡਾ. ਕੁਲਜੀਤ ਸਿੰਘ ਜੰਜੂਆ, ਟਰਾਂਟੋ |
ਆਮ
ਆਦਮੀ ਪਾਰਟੀ ਦੇ ਵਾਲੰਟੀਅਰਾਂ ਦਾ ਕਨੇਡਾ ਤੋ ਜਹਾਜ਼ ਭਰਕੇ ਪੰਜਾਬ ਲਈ
ਰਵਾਨਾ
ਬਲਜਿੰਦਰ ਸੇਖਾ, ਟੋਰਾਂਟੋ |
ਮੁਸ਼ਾਇਰਾ
ਕੌਂਸਲ ਆਫ਼ ਆਸਟ੍ਰੇਲੀਆ ਵੱਲੋਂ ਦੂਜਾ ਹਿੰਦ-ਪਾਕਿ ਮੁਸ਼ਾਇਰਾ
ਰਿਸ਼ੀ ਗੁਲਾਟੀ, ਆਸਟ੍ਰੇਲੀਆ |
ਪੰਜਾਬ
ਕਲਚਰਲ ਸੋਸਾਇਟੀ ਫ਼ਿੰਨਲੈਂਡ ਵਲੋਂ ਲੋਹੜੀ ਦਾ ਤਿਉਹਾਰ ਬੜੇ ਹੀ ਧੂਮਧਾਮ
ਨਾਲ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ |
ਕਿਤਾਬਾਂ
ਸਾਨੂੰ ਨਿੱਘ, ਸੇਕ 'ਤੇ ਰੌਸ਼ਨੀ ਦਿੰਦੀਆਂ ਹਨ - ਪਦਮ ਸ੍ਰੀ ਸੁਰਜੀਤ ਪਾਤਰ
ਕੁਲਦੀਪ ਸਿੰਘ, ਸ਼ਾਹਕੋਟ |
ਬੀਬੀ
ਜੌਹਰੀ ਰਚਿਤ ਕਾਵਿ-ਸੰਗ੍ਰਹਿ ‘ਬੀਬਾ ਜੀ` ਦਾ ਲੋਕ ਅਰਪਣ
ਦਵਿੰਦਰ ਪਟਿਆਲਵੀ, ਭਾਸਾ ਵਿਭਾਗ ਪਟਿਆਲਾ |
ਭਾਰਤ
ਯਾਤਰਾ ਦੋਰਾਨ ਪਰਵਾਸੀਆ ਨੂੰ ਪੁਰਾਣੀ ਕੰਰਸੀ ਬਦਲਾਉਣ ਚ ਆ ਰਹੀ ਮੁਸਕਿਲਾ
ਪ੍ਰਤੀ ਭਾਰਤ ਸਰਕਾਰ ਨੂੰ ਧਿਆਨ ਦੇਣ ਦੀ ਮੰਗ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਫਿਲਮ
ਜਗਤ ਦੀ ਦਮਦਾਰ ਆਵਾਜ਼ ਦੇ ਮਾਲਕ : ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ
ਉਜਾਗਰ ਸਿੰਘ, ਪਟਿਆਲਾ |
ਯਾਦਗਾਰੀ
ਪੈੜਾਂ ਛੱਡ ਗਿਆ, ਸਾਹਿਤ ਸਭਾ ਗੁਰਦਾਸਪੁਰ (ਰਜਿ:) ਤੇ ਸਹਿਯੋਗੀ ਸਭਾਵਾਂ ਦਾ
ਸਮਾਗਮ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
'ਜੋੜੀਆਂ
ਜੱਗ ਥੋੜ੍ਹੀਆਂ' ( ਸਾਂਝਾ ਮਿੰਨ੍ਹੀ ਕਹਾਣੀ- ਸੰਗ੍ਰਹਿ) ਲੋਕ ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਗੀਤਕਾਰ
ਸੁਖਵਾਲ ਪਰਮਾਰ ਜਸਟਿਨ ਟਰੂਡੋ ਵੱਲੋਂ ਸਨਮਾਨਿਤ
ਉਜਾਗਰ ਸਿੰਘ, ਪਟਿਆਲਾ |
ਪ੍ਰਸਿੱਧ
ਗੀਤਕਾਰ ਜਸਵੀਰ ਗੁਣਾਚੌਰੀਆ ਦੀ ਕਿਤਾਬ 'ਹੱਸਦੇ ਸ਼ਹੀਦੀਆਂ ਪਾ ਗਏ' ਕੈਲਗਰੀ
ਵਿਚ ਲੋਕ ਅਰਪਣ ਕੀਤੀ ਗਈ
ਬਲਜਿੰਦਰ ਸੰਘਾ, ਕੈਲਗਰੀ |
ਪੰਜਾਬੀ
ਅਕੈਡਮੀ ਨੌਟਿੰਘਮ ਦਾ ਸਾਲਾਨਾ ਸਮਾਗਮ
ਸੰਤੋਖ ਧਾਲੀਵਾਲ, ਨੌਟਿੰਘਮ |
|
|
|
|
|
|