ਓਸਲ - (ਕਲਮ ਦੇ ਧਨੀ ਸ੍ਰ ਹਰਦਿਆਲ ਸਿੰਘ ਚੀਮਾ (ਵਹਿਣੀਵਾਲ) ਜੋ ਪਹਿਲਾ
ਵੀ ਪਾਠਕਾ ਦੀ ਕਚਹਿਰੀ ਵਿੱਚ ਕਈ ਗੀਤ ਸੰਗ੍ਰਹਿ ਅਤੇ ਆਪਣੀਆ ਲਿਖਤਾ ਝੋਲੀ ਪਾ
ਚੁੱਕੇ ਹਨ ਅਤੇ ਸਾਹਿਤਕ ਦੁਨੀਆ ਚ ਜਾਣਿਆ ਪਹਿਚਾਣਿਆ ਨਾਮ ਹੈ।
ਉਹਨਾ ਦੀਆ ਗੀਤ ਸੰਗ੍ਰਹਿ ਨਾਲ ਸਿੰਗਾਰੀਆ ਪੁਸਤਕਾ ਨੂੰ ਅੱਜ ਨਾਰਵੇ
'ਚ ਰਿਲੀਜ ਕੀਤਾ ਗਿਆ।
ਸ੍ਰ ਹਰਦਿਆਲ ਸਿੰਘ ਚੀਮਾ ਪਿੱਛਲੇ ਦੋ ਦਹਾਕਿਆ ਤੋ ਅਮਰੀਕਾ ਦੇ ਸਿਆਟਲ
ਸਿਟੀ ਦੇ ਵਸਨੀਕ ਹਨ ਅਤੇ ਮੋਗਾ ਜਿਲ਼ਾ ਦੇ ਪਿੰਡ ਵਹਿਣੀਵਾਲ ਦੇ ਜੰਮਪੱਲ ਹਨ।
ਸ੍ਰ ਹਰਦਿਆਲ ਸਿੰਘ ਚੀਮਾ ਦੀਆ ਲਿਖਤਾ ਵਿੱਚ ਠੇਠ ਮਾਲਵਈ ਬੋਲੀ ਦੀ ਝਲਕ
ਪੈਦੀ ਹੈ ਅਤੇ ਲਿਖਣ ਸੈਲੀ ਅੱਜ ਕੱਲ ਦੇ ਨੋਜਵਾਨ ਵਰਗ ਨੂੰ ਗਲਤ ਅਲਾਮਤਾ ਨੂੰ
ਤਿਆਗ ਚੰਗੀ ਸਿਹਤ, ਉੱਚ ਵਿਦਿਆ, ਮਾ ਬਾਪ ਦੇਸ਼ ਕੋਮ ਦਾ ਨਾਮ ਰੋਸ਼ਨ ਕਰਨ ਲਈ
ਪ੍ਰਰੇਰ ਦੀ ਹੈ, ਚਾਹੇ ਸ੍ਰ ਹਰਦਿਆਲ ਸਿੰਘ ਚੀਮਾ ਨੂੰ ਵਿਦੇਸ਼ ਰਹਿੰਦਿਆ ਕਾਫੀ
ਅਰਸਾ ਹੋ ਗਿਆ ਪਰ ਉਸ ਨੇ ਪੰਜਾਬ ਤੋ ਦੂਰ ਬੈਠਿਆ ਹੋਏ ਵੀ ਅੱਜ ਦੇ ਪੰਜਾਬ ਦੀ
ਵਰਤਮਾਨ ਤਸਵੀਰ ਪੇਸ਼ ਕੀਤੀ ਹੈ। ਨਸ਼ਿਆ 'ਚ ਡੁੱਬੀ ਨੋਜਵਾਨ ਪੀੜੀ, ਬੇਰੁਜ਼ਗਾਰੀ
ਦੀ ਮਾਰ ਝੱਲ ਰਹੇ ਪੜੇ ਲਿਖੇ ਨੋਜਵਾਨ, ਗਰੀਬ ਨੂੰ ਰੁੱਖੀ ਮਿੱਸੀ ਦਾ ਫਿੱਕਰ,
ਕਰਜੇ ਹੇਠ ਦੱਬੇ ਕਿਸਾਨ ਦੀ ਮਾਨਸਿਕਤਾ ਦਾ ਵਰਨਣ, ਬਾਲ ਮਜਦੂਰੀ, ਪ੍ਰਦੇਸੀ
ਦੀ ਜਿੰਦਗੀ ਆਦਿ ਦਾ ਵਰਨਣ ਕਰਦੀਆ ਲਿਖਤਾ ਸਾਡੇ ਸਮਾਜ ਦੀ ਮੂੰਹ ਬੋਲਦੀ
ਤਸਵੀਰ ਹੈ ਅਤੇ ਜਿੱਥੇ ਵੀ ਪੰਜਾਬੀ ਵੱਸਦੇ ਹਨ ਦੇ ਪੰਜਾਬੀ ਅਖਬਾਰਾ, ਰਸਾਲਿਆ
ਆਦਿ 'ਚ ਛੱਪ ਪਾਠਕਾਂ ਦੀ ਪ੍ਰਸ਼ੰਸਾ ਖੱਟ ਰਹੀਆ ਹਨ।
ਅੱਜ ਨਾਰਵੇ ਦੇ ਓਸਲੋ ਸ਼ਹਿਰ 'ਚ ਉਹਨਾ ਦੀਆ ਚਾਰ ਪੁਸਤਕਾ: 'ਪੱਗ ਬੰਨ
ਸੰਧੂਰੀ ਆ ਮਿਤੱਰਾ', 'ਵਿੱਚ ਪਰਦੇਸ਼ਾ ਦੇ ਭੰਗੜੇ ਪਾਉਣ ਪੰਜਾਬੀ', 'ਰਬੜ ਦਾ
ਬਾਵਾ', 'ਸੱਚ ਬੋਲਣ ਨੂੰ ਚਿੱਤ ਕਰਦੈ' ਆਦਿ ਲੋਕ ਅਰਪਣ ਕੀਤੀਆ ਗਈਆ।
ਇਸ ਮੌਕੇ ਨਾਰਵੇ 'ਚ ਪੰਜਾਬੀ ਭਾਈਚਾਰੇ 'ਚ ਜਾਣੀ ਮਾਣੀ ਹਸਤੀ ਸ੍ਰ ਜਰਨੈਲ
ਸਿੰਘ ਦਿਉਲ, ਡਿੰਪਾ ਵਿਰਕ, ਸ੍ਰ ਦਵਿੰਦਰ ਸਿੰਘ ਬੱਲ, ਸ੍ਰ ਪਰਮਜੀਤ ਸਿੰਘ,
ਸ੍ਰ ਪ੍ਰਗਟ ਸਿੰਘ ਜਲਾਲ, ਬਿੰਦਰ ਮੱਲੀ, ਸੁਰਿੰਦਰ ਸਿੰਘ ਰਾਜੂ, ਨਵਤੇਜ
ਸਿੰਘ, ਸਿੰਕਦਰ ਸਿੰਘ ਕੁਲਾਰ, ਰਣਜੀਤ ਸਿੰਘ, ਰੁਪਿੰਦਰ ਢਿੱਲੋ ਮੋਗਾ ਆਦਿ
ਹੋਰ ਜਾਣੀਆ ਮਾਣੀਆ ਸ਼ਖਸੀਅਤਾ ਹਾਜ਼ਿਰ ਸਨ।
|