WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਡਾ. ਮਨਮੋਹਨ ਸਿੰਘ ਦੇ ਤੁਰ ਜਾਣ ਨਾਲ ਇੱਕ ਸੁਨਹਿਰੀ ਯੁਗ ਦਾ ਅੰਤ
ਉਜਾਗਰ  ਸਿੰਘ                        (27/12/2024)

56ਡਾ. ਮਨਮੋਹਨ ਸਿੰਘ ਦੇ ਤੁਰ ਜਾਣ ਨਾਲ ਇੱਕ ਯੁਗ ਦਾ ਅੰਤ ਹੋ ਗਿਆ। ਉਹ ਕਰਮਯੋਗੀ ਸਨ, ਜਿਨ੍ਹਾਂ ਸਾਰੀ ਉਮਰ ਸਾਦਗੀ ਦਾ ਪੱਲਾ ਨਹੀਂ ਛੱਡਿਆ। ਸੰਸਾਰ ਵਿੱਚ ਸਭ ਤੋਂ ਵੱਧ ਇਮਾਨਦਾਰੀ, ਕਾਬਲੀਅਤ ਅਤੇ ਸਾਦਗੀ ਦੇ ਪ੍ਰਤੀਕ ਦੇ ਤੌਰ ਤੇ ਸਤਿਕਾਰੇ ਜਾਣ ਵਾਲੇ ਇਨਸਾਨ ਜੋ ਭਾਰਤ ਦੀ ਸਿਆਸਤ ਵਿਚ ਇਮਾਨਦਾਰੀ ਦਾ ਧਰੂ ਤਾਰਾ ਕਰਕੇ ਜਾਣੇ ਜਾਂਦੇ ਸਨ, ਡਾ ਮਨਮੋਹਨ ਸਿੰਘ 26 ਦਸੰਬਰ 2024 ਨੂੰ 92 ਸਾਲ ਦੀ ਉਮਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।

ਉਹ ਸੰਸਾਰ ਵਿਚ ਇਮਾਨਦਾਰੀ ਦੇ ਪ੍ਰਤੀਕ ਦੇ ਤੌਰ ਪ੍ਰਸਿੱਧੀ ਪ੍ਰਾਪਤ ਆਰਥਿਕ ਮਾਹਿਰ ਸਿਆਸਤਦਾਨਾ ਲਈ ਰਾਹ ਦਸੇਰਾ ਬਣਕੇ ਵਿਚਰਦੇ ਰਹੇ। ਭਾਰਤ ਦੇ ਭਰਿਸ਼ਟ ਨਿਜ਼ਾਮ ਵਿਚ ਡਾ. ਮਨਮੋਹਨ ਸਿੰਘ ਆਪਣੀ ਕਾਬਲੀਅਤ, ਇਮਾਨਦਾਰੀ, ਦਿਆਨਤਦਾਰੀ, ਸੰਵੇਦਨਸ਼ੀਲਤਾ, ਸ਼ਹਿਨਸ਼ੀਲਤਾ ਅਤੇ ਸਾਦਗੀ ਕਰਕੇ ਦਿਨ ਨੂੰ ਸੂਰਜ ਦੀ ਤਰ੍ਹਾਂ ਅਤੇ ਰਾਤ ਨੂੰ ਧਰੂ ਤਾਰੇ ਦੀ ਤਰ੍ਹਾਂ ਚਮਕਦੇ ਰਹੇ ਹਨ। ਭਾਵੇਂ ਭਾਰਤੀ ਪਰਜਾਤੰਤਰ ਨੇ ਉਨ੍ਹਾਂ ਦੀ ਕਾਬਲੀਅਤ ਦਾ ਆਪਣੀ ਲੋੜ ਅਨੁਸਾਰ ਲਾਭ ਤਾਂ ਉਠਾ ਲਿਆ ਪ੍ਰੰਤੂ ਉਨ੍ਹਾਂ ਨੂੰ ਬਣਦੀ ਇੱਜ਼ਤ ਤੇ ਮਾਣ ਨਹੀਂ ਦਿੱਤਾ।

1991 ਵਿਚ ਦੇਸ਼ ਦੀ ਆਰਥਕ ਤੌਰ ਤੇ ਡੁੱਬਦੀ ਬੇੜੀ ਨੂੰ ਪਾਰ ਲੰਘਾਉਣ ਵਾਲਾ ਡਾ. ਮਨਮੋਹਨ ਸਿੰਘ ਕਾਂਗਰਸ ਪਾਰਟੀ ਨੇ ਇਕ ਵਾਰ ਤਾਂ ਛੱਜ ਵਿਚ ਪਾ ਕੇ ਛੱਟ ਦਿੱਤਾ ਸੀ। ਪ੍ਰੰਤੂ ਮੁੜਕੇ ਫਿਰ ਕਾਂਗਰਸ ਪਾਰਟੀ ਨੂੰ ਡਾ. ਮਨਮੋਹਨ ਸਿੰਘ ਦਾ ਸਹਾਰਾ ਲੈਣਾ ਪਿਆ। ਡਾ.ਮਨਮੋਹਨ ਸਿੰਘ ਨੇ ਹੀ ਕਾਂਗਰਸ ਪਾਰਟੀ ਦੀ ਬੇੜੀ ਪਾਰ ਕੀਤੀ।

2004 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਜਦੋਂ ਸੋਨੀਆਂ ਗਾਂਧੀ ਦਾ ਵਿਦੇਸ਼ੀ ਹੋਣ ਦਾ ਮੁੱਦਾ ਜ਼ੋਰਾਂ ਤੇ ਸੀ ਤਾਂ ਉਨ੍ਹਾਂ ਨੇ ਮਜ਼ਬੂਰੀ ਵਸ ਡਾ. ਮਨਮੋਹਨ ਸਿੰਘ ਦੀ ਇਮਾਨਦਾਰੀ, ਕਾਬਲੀਅਤ ਅਤੇ ਦਿਆਨਤਦਾਰੀ ਨੂੰ ਮੁੱਖ ਰਖਕੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੋਣ ਕਰਕੇ ਉਨ੍ਹਾਂ ਦੇ ਸਿਰ ‘ਤੇ ਪ੍ਰਧਾਨ ਮੰਤਰੀ ਬਦਾ ਤਾਜ ਰੱਖਿਆ।

ਡਾ. ਮਨਮੋਹਨ ਸਿੰਘ ਨੇ ਆਪਣੀ ਯੋਗਤਾ ਦੀ ਛਾਪ ਨਾਲ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਮਾਣ ਵਧਾਇਆ ਅਤੇ ਦੇਸ਼ ਦਾ ਰਾਜ ਭਾਗ ਸਫਲਤਾ ਨਾਲ ਚਲਾਇਆ, ਜਿਸ ਕਰਕੇ ਦੁਨੀਆਂ ਵਿਚ ਭਾਰਤ ਦੀ ਅਤੇ ਡਾ. ਮਨਮੋਹਨ ਸਿੰਘ ਦੀ ਤੂਤੀ ਬੋਲਣ ਲੱਗ ਪਈ। ਘੱਟ ਗਿਣਤੀ ਦੀ ਮਿਲੀਜੁਲੀ ਸਰਕਾਰ ਨੂੰ ਬਾਖ਼ੂਬੀ ਚਲਾਉਣ ਦਾ ਸਿਹਰਾ ਵੀ ਡਾ. ਮਨਮੋਹਨ ਸਿੰਘ ਨੂੰ ਹੀ ਜਾਂਦਾ ਹੈ।

2009 ਦੀਆਂ ਲੋਕ ਸਭਾ ਚੋਣਾਂ ਡਾ. ਮਨਮੋਹਨ ਸਿੰਘ ਦੇ ਨਾਂ ਤੇ ਲੜੀਆਂ ਗਈਆਂ, ਜਿਸ ਕਰਕੇ ਦੂਜੀ ਵਾਰ ਕਾਂਗਰਸ ਡਾ. ਮਨਮੋਹਨ ਸਿੰਘ ਦੀ ਅਗਵਾਈ ਵਿਚ ਸਰਕਾਰ ਬਣਾਉਣ ਵਿਚ ਸਫਲ ਹੋਈ। ਕਾਂਗਰਸ ਦੀਆਂ ਭਾਈਵਾਲ ਪਾਰਟੀਆਂ ਨੇ ਮਨਮਰਜ਼ੀ ਕਰਦਿਆਂ ਕੇਂਦਰ ਸਰਕਾਰ ਦਾ ਅਕਸ ਡਾ. ਮਨਮੋਹਨ ਸਿੰਘ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਖ਼ਰਾਬ ਕੀਤਾ। ਇਸ ਵਿਚ ਡਾ. ਮਨਮੋਹਨ ਸਿੰਘ ਦਾ ਕੋਈ ਕਸੂਰ ਨਹੀਂ ਸੀ, ਇਹ ਸਾਂਝੀ ਸਰਕਾਰ ਦੀਆਂ ਮਜ਼ਬੂਰੀਆਂ ਸਨ।

ਇਹ ਡਾ. ਮਨਮੋਹਨ ਸਿੰਘ ਹੀ ਸੀ, ਜਿਸਨੇ ਭਰਿਸ਼ਟਾਚਾਰ ਦੇ ਇਲਜ਼ਾਮ ਦਾ ਸਾਹਮਣਾ ਕਰਨ ਵਾਲੇ ਮੰਤਰੀਆਂ ਦੀ ਛਾਂਟੀ ਕੀਤੀ, ਭਾਵੇਂ ਉਸਨੂੰ ਪਤਾ ਸੀ ਕਿ ਸਰਕਾਰ ਦੀ ਹੋਂਦ ਲਈ ਖ਼ਤਰਾ ਪੈਦਾ ਹੋ ਸਕਦਾ ਹੈ। ਡਾ. ਮਨਮੋਹਨ ਸਿੰਘ ਦੀ ਇਮਾਨਦਾਰੀ ਦਾ ਸਿੱਕਾ ਅਜੇ ਤੱਕ ਵੀ ਸਾਰਾ ਸੰਸਾਰ ਮੰਨਦਾ ਹੈ। ਅਮਰੀਕਾ ਦੁਨੀਆਂ ਦੀ ਸਭ ਤੋਂ ਵੱਡੀ ਤਾਕਤ ਹੈ ਤੇ ਉਸਦੇ ਉਦੋਂ ਦੇ ਮੁੱਖੀ ਰਾਸ਼ਟਰਪਤੀ ਬਰਾਕ ਓਬਾਮਾਂ ਡਾ. ਮਨਮੋਹਨ ਸਿੰਘ ਦਾ ਰੈਡ ਕਾਰਪੈਟ ਨਾਲ ਸਵਾਗਤ ਕਰਦੇ ਸਨ ਅਤੇ ਉਨ੍ਹਾਂ ਤੋਂ ਅਗਵਾਈ ਲੈਂਦੇ ਰਹੇ ਹਨ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਭਾਰਤ ਦੇ ਸਿਆਸਤਦਾਨਾਂ ਨੇ ਆਪਣੇ ਨਿੱਜੀ ਮੁਫਾਦਾਂ ਕਰਕੇ ਬਣਦਾ ਸਤਿਕਾਰ ਨਹੀਂ ਦਿੱਤਾ। ਇਤਿਹਾਸ ਵਿਚ ਉਨ੍ਹਾਂ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਲਿਖਣ ਤੋਂ ਭਾਰਤੀ ਸਿਆਸਤਦਾਨ ਵੀ ਰੋਕ ਨਹੀਂ ਸਕਣਗੇ। ਯੂ.ਪੀ.ਏ ਨੇ ਆਪਣੀਆਂ ਅਸਫਲਤਾਵਾਂ ਡਾ.ਮਨਮੋਹਨ ਸਿੰਘ ਦੇ ਨਾਂ ਤੇ ਮੜ੍ਹਨ ਦੀ ਕੋਸ਼ਿਸ਼ ਕੀਤੀ ਹੈ। ਇਤਨਾ ਸਾਧਾਰਨ ਤੇ ਸਾਦਾ ਜੀਵਨ ਬਤੀਤ ਕਰਨ ਵਾਲਾ ਪ੍ਰਧਾਨ ਮੰਤਰੀ ਦੁਨੀਆਂ ਵਿਚ ਕੋਈ ਹੋ ਹੀ ਨਹੀਂ ਸਕਦਾ।

ਡਾ. ਮਨਮੋਹਨ ਸਿੰਘ ਦਾ ਜਨਮ ਪਾਕਿਸਤਾਨ ਦੇ 'ਗਾਹ' ਪਿੰਡ ਵਿੱਚ ਸ. ਗੁਰਮੁਖ ਸਿੰਘ ਅਤੇ ਸ਼੍ਰੀਮਤੀ ਅੰਮ੍ਰਿਤ ਕੌਰ ਦੇ ਘਰ 26 ਸਤੰਬਰ 1932 ਨੂੰ ਹੋਇਆ ਸੀ। ਬਚਪਨ ਵਿੱਚ ਹੀ ਉਨ੍ਹਾਂ ਦੀ ਮਾਤਾ ਦਾ ਦਿਹਾਂਤ ਹੋ ਗਿਆ ਅਤੇ ਉਨ੍ਹਾਂ ਦੀ ਪਾਲਣ ਪੋਸ਼ਣ ਉਨ੍ਹਾਂ ਦੀ ਨਾਨੀ ਨੇ ਹੀ ਕੀਤੀ। ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਪਾਕਿਸਤਾਨ ਵਾਲੇ ਪੰਜਾਬ ਵਿੱਚ ਹੀ ਕੀਂਤੀ।

ਦੇਸ਼ ਦੀ ਵੰਡ ਸਮੇਂ ਉਨ੍ਹਾਂ ਦਾ ਪਰਿਵਾਰ ਅੰਮ੍ਰਿਤਸਰ ਵਿੱਚ ਆ ਕੇ ਰਹਿਣ ਲੱਗ ਪਿਆ। ਬੀ. ਏ. ਉਨ੍ਹਾਂ ਨੇ ਹਿੰਦੂ ਕਾਲਜ ਤੋਂ 1952 ਵਿੱਚ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਐਮ. ਏ .ਅਰਥ ਸ਼ਾਸ਼ਤਰ ਦੀ ਆਨਰਜ਼ ਵੀ ਪੰਜਾਬ ਯੂਨੀਵਰਸਿਟੀ ਤੋਂ 1954 ਵਿੱਚ ਕੀਤੀ। ਉਦੋਂ ਪੰਜਾਬ ਯੂਨੀਵਰਸਿਟੀ ਹੁਸ਼ਿਆਰਪੁਰ ਵਿੱਚ ਹੁੰਦੀ ਸੀ। ਉਹ ਹਰ ਇਮਤਿਹਾਨ ਵਿੱਚ ਕਲਾਸ ਵਿੱਚੋਂ ਪਹਿਲੇ ਨੰਬਰ ਤੇ ਹੀ ਆਉਂਦੇ ਸਨ। ਫਿਰ ਉਨ੍ਹਾਂ ਨੇ ਉੱਚ ਵਿਦਿਆ ਲਈ ਯੂਨੀਵਰਸਿਟੀ ਆਫ਼ ਕੈਂਬਰਿਜ  ਦੇ ਸੇਂਟ ਜਾਹਨਜ ਕਾਲਜ ਵਿੱਚ ਦਾਖਲਾ ਲੈ ਲਿਆ ।

ਇਸ ਤੋਂ ਬਾਅਦ ਯੂਨੀਵਰਸਿਟੀ ਆਫ਼ ਆਕਸਫੋਰਡ ਦੇ ਨੂਈਫਡ ਕਾਲਜ ਵਿੱਚ ਦਾਖਲਾ ਲਿਆ, ਜਿਥੋਂ 1962 ਵਿੱਚ ਪੜ੍ਹਾਈ ਖਤਮ ਕੀਤੀ।

ਉਨ੍ਹਾਂ ਨੂੰ ਉਪਰੋਕਤ ਯੂਨੀਵਰਸਿਟੀਆਂ ਨੇ ਸਕਾਲਰਸ਼ਿਪ ਦੇ ਕੇ ਪੜ੍ਹਾਇਆ। ਉਨ੍ਹਾਂ ਨੇ ਆਪਣੀ ਪੀ. ਐਚ. ਡੀ.  'ਇੰਡੀਅਨ ਐਕਸਪੋਰਟ ਪਰਫਾਰਮੈਂਸ 1951-60 ਐਕਸਪੋਰਟ ਪ੍ਰਾਸਪੈਕਟਸ ਐਂਡ ਪਾਲਿਸੀ ਇਮਪਲੀਕੇਸ਼ਨਜ' ਦੇ ਵਿਸ਼ੇ ਤੇ ਕੀਤੀ।

ਉਨ੍ਹਾਂ ਨੇ ਇੱਕ ਪੁਸਤਕ ਇੰਡੀਆਜ਼ ਐਕਸਪੋਰਟ ਟਰੈਂਡਜ਼ ਐਂਡ ਪਰਾਸਪੈਕਟਸ ਫਾਰ ਸੈਲਫ ਸਸਟੇਂਡ ਗਰੋਥ  ਲਿਖੀ ਜੋ ਕਿ ਉਨ੍ਹਾਂ ਦੇ ਪੀ. ਐਚ. ਡੀ. ਥੀਸਜ਼ ਤੇ ਹੀ ਅਧਾਰਤ ਹੈ।

ਉਹ ਦਿੱਲੀ ਯੂਨੀਵਰਸਿਟੀ ਵਿੱਚ 1957 ਤੋਂ 59 ਤੱਕ ਅਰਥ ਸ਼ਾਸ਼ਤਰ ਦੇ ਸੀਨੀਅਰ ਲੈਕਚਰਾਰ, 1959 ਤੋਂ 63 ਤੱਕ ਰੀਡਰ ਅਤੇ 65 ਤੋਂ 67 ਤੱਕ ਪ੍ਰੋਫੈਸਰ ਰਹੇ। ਇਸ ਤੋਂ ਬਾਅਦ 1969 ਤੋਂ 71 ਤੱਕ ਪ੍ਰੋਫੈਸਰ ਇੰਟਰਨੈਸ਼ਨਲ ਟਰੇਡ ਰਹੇ।

ਉਹ 1966 ਤੋਂ 69 ਤੱਕ ਯੂਨਾਈਟਡ ਨੇਸ਼ਨਜ਼ ਕਾਨਫਰੰਸ ਆਨ ਟਰੇਡ ਐਂਡ ਡਿਵੈਲਪਮੈਂਟ ਵਿੱਚ ਵੀ ਕੰਮ ਕਰਦੇ ਰਹੇ। ਇਕ ਵਾਰ ਉਹ ਜਹਾਜ ਵਿੱਚ ਜਾ ਰਹੇ ਸਨ ਤਾਂ ਉਨ੍ਹਾਂ ਦੀ ਮੁਲਾਕਾਤ ਉਦੋਂ ਦੇ ਭਾਰਤ ਦੇ ਵਿਦੇਸ਼ ਮੰਤਰੀ ਲਲਿਤ ਨਰਾਇਣ ਮਿਸ਼ਰਾ ਨਾਲ ਹੋ ਗਈ, ਮਿਸ਼ਰਾ ਡਾਕਟਰ ਮਨਮੋਹਨ ਸਿੰਘ ਨਾਲ ਹੋਈ ਗੱਲਬਾਤ ਤੋਂ ਏਨੇ ਪ੍ਰਭਾਵਤ ਹੋਏ ਤਾਂ ਉਨ੍ਹਾਂ ਨੇ ਡਾ.ਮਨਮੋਹਨ ਸਿੰਘ ਨੂੰ 1982 ਵਿੱਚ ਆਪਣੇ ਵਿਦੇਸ਼ ਮੰਤਰਾਲੇ ਵਿੱਚ ਸਲਾਹਕਾਰ ਨਿਯੁਕਤ ਕਰ ਲਿਆ। ਇਸ ਨਿਯੁਕਤੀ ਤੋਂ ਬਾਅਦ ਉਨ੍ਹਾਂ ਨੂੰ ਰਿਜਰਵ ਬੈਂਕ ਆਫ਼ ਇੰਡੀਆ ਦਾ ਗਵਰਨਰ ਨਿਯੁਕਤ ਕਰ ਦਿੱਤਾ ਗਿਆ, ਜਿਸ ਅਹੁਦੇ ਤੇ ਉਹ 1985 ਤੱਕ ਰਹੇ।

ਉਨ੍ਹਾਂ ਦੀ ਕਾਬਲੀਅਤ ਦੀ ਧਾਂਕ ਚਾਰੇ ਪਾਸੇ ਫੈਲ ਗਈ, ਤਦ ਉਨ੍ਹਾਂ ਨੂੰ ਭਾਰਤ ਦੇ ਯੋਜਨਾ ਕਮਿਸ਼ਨ ਦਾ ਉਪ ਚੇਅਰਮੈਨ ਲਗਾ ਦਿੱਤਾ ਗਿਆ ਕਿਉਂਕਿ ਕਮਿਸ਼ਨ ਦਾ ਚੇਅਰਮੈਨ ਤਾਂ ਹਮੇਸ਼ਾ ਪ੍ਰਧਾਨ ਮੰਤਰੀ ਹੀ ਹੁੰਦਾ ਹੈ। ਉਹ ਇਸ ਅਹੁਦੇ ‘ਤੇ 1987 ਤੱਕ ਰਹੇ।

ਆਰਥਿਕ ਪਾਲਿਸੀ ‘ਤੇ ਇੱਕ ਅਜ਼ਾਦ ਥਿੰਕ ਟੈਂਕ ਸਾਊਥ ਕਮਿਸ਼ਨ  ਹੈ, ਜਿਸਦਾ ਹੈਡਕਵਾਰਟਰ ਸਵਿਟਜ਼ਰਲੈਂਡ ਦੇ 'ਜਨੇਵਾ' ਸ਼ਹਿਰ ਵਿਚ ਹੀ ਹੁੰਦਾ ਹੈ। ਡਾ. ਮਨਮੋਹਨ ਸਿੰਘ ਨੂੰ ਇਸ ਦਾ ਜਨਰਲ ਸਕੱਤਰ ਬਣਾਇਆ ਗਿਆ ਤੇ ਉਨ੍ਹਾਂ ਨੇ 87 ਤੋਂ 90 ਤੱਕ ਉਸ ਵਿੱਚ ਕੰਮ ਕੀਤਾ। ਜਦੋਂ ਉਨ੍ਹਾਂ ਦੀ ਕਾਬਲੀਅਤ ਦੀ ਦੁਨੀਆਂ ਵਿੱਚ ਪ੍ਰਸੰਸਾ ਹੋ ਰਹੀ ਸੀ ਤਾਂ ਭਾਰਤ ਦੇ ਉਦੋਂ ਦੇ ਪ੍ਰਧਾਨ ਮੰਤਰੀ ਪੀ.ਵੀ. ਨਰਸਿਮਹਾ ਰਾਓ ਨੇ 1991 ਵਿੱਚ ਡਾ. ਮਨਮੋਹਨ ਸਿੰਘ ਨੂੰ ਭਾਰਤ ਸਰਕਾਰ ਦਾ ਖ਼ਜ਼ਾਨਾ ਮੰਤਰੀ ਬਣਾਇਆ। ਉਸ ਸਮੇਂ ਦੇਸ਼ ਦੀ ਆਰਥਕਤਾ ਬਹੁਤ ਹੀ ਡਾਵਾਂਡੋਲ ਸੀ।

ਡਾ. ਮਨਮੋਹਨ ਸਿੰਘ ਨੇ ਆਪਣੀਆਂ ਆਰਥਕ ਨੀਤੀਆਂ ਨਾਲ ਦੇਸ਼ ਦੀ ਆਰਥਿਕਤਾ ਨੂੰ ਸਥਿਰ ਕੀਤਾ। ਉਨ੍ਹਾਂ ਨੇ ਲਿਬਰਲਾਈਜੇਸ਼ਨ ਦੀ ਪਾਲਿਸੀ ਅਪਣਾਈ। ਵਿਦੇਸ਼ੀ ਵਪਾਰੀਆਂ ਨੂੰ ਭਾਰਤ ਦੀ ਮਾਰਕੀਟ ਵਿੱਚ ਆਉਣ ਦੀ ਇਜ਼ਾਜ਼ਤ ਦਿੱਤੀ। ਲਾਈਸੈਂਸ ਰਾਜ ਸਿਸਟਮ ਖ਼ਤਮ ਕਰ ਦਿੱਤਾ। ਹਰ ਖੇਤਰ ਵਿੱਚ ਸਰਕਾਰ ਦੀ ਮਨਾਪਲੀ ਖ਼ਤਮ ਕਰ ਦਿੱਤੀ ਤਾਂ ਕਿਤੇ ਜਾਕੇ ਭਾਰਤ ਦੀ ਆਰਥਿਕਤਾ ਮਜ਼ਬੂਤ ਹੋਈ।

ਉਨ੍ਹਾਂ ਨੂੰ ਭਾਰਤ ਦੀ ਆਰਥਿਕਤਾ ਨੂੰ ਸ਼ੋਸ਼ਲਿਸਟ ਰੂਪ ਦੇਣ ਵਾਲਾ ਵਿਤ ਮੰਤਰੀ ਕਿਹਾ ਜਾ ਸਕਦਾ ਹੈ। ਦੁਨੀਆਂ ਦੇ ਦੂਜੇ ਦੇਸ਼ਾਂ ਦੇ ਲੀਡਰਾਂ ਨੇ ਡਾ. ਮਨਮੋਹਨ ਸਿੰਘ ਦੀ ਕਾਬਲੀਅਤ ਦੀ ਈਨ ਮੰਨ ਲਈ ਅਤੇ ਉਨ੍ਹਾਂ ਨੂੰ ਆਪਣਾ ਰੋਲ ਮਾਡਲ ਬਨਾਉਣਾ ਸ਼ੁਰੂ ਕਰ ਦਿੱਤਾ। ਨਿਊਜ ਵੀਕ ਮੈਗਜ਼ੀਨ ਨੇ ਲਿਖਿਆ ਦੂਜੇ ਲੀਡਰਾਂ ਦਾ ਪਿਆਰਾ ਲੀਡਰ ਡਾ.ਮਨਮੋਹਨ ਸਿੰਘ।

ਮੁਹੰਮਦ ਇਲਬਰਾਲ ਨੇ ਲਿਖਿਆ ਕਿ ਡਾ.ਮਨਮੋਹਨ ਸਿੰਘ ਦੁਨੀਆਂ ਦੇ ਦੂਜੇ ਲੀਡਰਾਂ ਦਾ ਰੋਲ ਮਾਡਲ ਲੀਡਰ ਹੈ। ਅਮਰੀਕਾ ਦੇ ਰਾਸ਼ਟਰਪਤੀ 'ਬਰਾਕ ਓਬਾਮਾ' ਹਮੇਸ਼ਾ ਉਨ੍ਹਾਂ ਤੋਂ ਆਰਥਕ ਮਾਮਲਿਆਂ ਵਿੱਚ ਸਲਾਹ ਲੈਂਦੇ ਰਹੇ ਹਨ। ਫੋਰਬਜ਼ ਮੈਗਜ਼ੀਨ ਨੇ ਵੀ ਮੋਸਟ ਪਾਵਰਫੁਲ ਲੀਡਰਾਂ ਵਿੱਚ ਡਾ.ਮਨਮੋਹਨ ਸਿੰਘ ਨੂੰ 18 ਵੇਂ ਨੰਬਰ ਤੇ ਰੱਖਿਆ ਹੈ। ਪੰਡਤ ਜਵਾਹਰ ਲਾਲ ਨਹਿਰੂ ਤੋਂ ਬਾਅਦ ਬੈਸਟ ਪ੍ਰਾਈਮ ਮਨਿਸਟਰ ਕਿਹਾ ਅਤੇ ਨਹਿਰੂ ਤੋਂ ਬਾਅਦ ਆਪਣੀ ਟਰਮ ਪੂਰੀ ਕਰਕੇ ਦੁਬਾਰਾ ਪ੍ਰਧਾਨ ਮੰਤਰੀ ਬਣਨ ਵਾਲੇ ਉਹ ਪਹਿਲੇ ਪ੍ਰਧਾਨ ਮੰਤਰੀ ਸਨ।

ਕਾਂਗਰਸ ਦੇ ਸਤਵੇਂ ਤੇ ਪਹਿਲੇ ਨਾਨ ਹਿੰਦੂ ਪ੍ਰਧਾਨ ਮੰਤਰੀ ਸਨ। ਦੇਸ਼ ਦਾ ਅਠਾਰਵਾਂ ਰਾਜ ਸਭਾ ਵਿੱਚੋਂ ਪ੍ਰਧਾਨ ਮੰਤਰੀ ਬਣਨ ਵਾਲਾ ਦੂਜਾ ਪ੍ਰਧਾਨ ਮੰਤਰੀ ਹੈ। ਉਹ ਰਾਜ ਸਭਾ ਲਈ 1991, 97, 2003, 2009, 2014 ਅਤੇ 2019 ਵਿੱਚ ਚੁਣੇ ਗਏ ਸਨ। ਉਹ 22 ਮਈ 2004 ਤੋ ਮਈ 2009 ਤੱਕ ਅਤੇ ਮਈ 2009 ਤੋਂ ਮਈ 2014 ਤੱਕ ਪ੍ਰਧਾਨ ਮੰਤਰੀ ਰਹੇ ਹਨ।

ਡਾ. ਮਨਮੋਹਨ ਸਿੰਘ ਨੂੰ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ ਆਨਰੇਰੀ ਡਾਕਟਰੇਟ ਦੀ ਡਿਗਰੀ ਦਿੱਤੀ ਸੀ। ਸਾਲ 1997 ਵਿੱਚ ਯੂਨੀਵਰਸਿਟੀ ਆਫ਼ ਅਲਬਰਟਾ ਨੇ ਆਨਰੇਰੀ ਡਾਕਟਰ ਆਫ਼ ਲਾਅ, ਯੂਨੀਵਰਸਿਟੀ ਆਫ਼ ਆਕਸਫੋਰਡ ਨੇ ਜੁਲਾਈ 2005 ਵਿੱਚ ਡਾਕਟਰ ਆਫ਼ ਸਿਵਲ ਲਾਅ, ਯੂਨੀਵਰਸਿਟੀ ਆਫ ਕੈਂਬਰਿਜ਼ ਨੇ ਡਾਕਟਰ ਆਫ਼ ਸਿਵਲ ਲਾਅ, ਸੇਂਟ ਜਾਹਨਜ਼ ਕਾਲਜ ਨੇ ਉਨ੍ਹਾਂ ਦੇ ਨਾਂ ਤੇ ਪੀ. ਐਚ. ਡੀ. ਦੀ ਡਿਗਰੀ ਕਰਨ ਲਈ ਡਾ. ਮਨਮੋਹਨ ਸਿੰਘ ਸਕਾਲਰਸ਼ਿਪ ਦੇਣ ਦਾ ਫੈਸਲਾ ਕੀਤਾ, ਬਨਾਰਸ ਹਿੰਦੂ ਯੂਨੀਵਰਸਿਟੀ ਨੇ ਡਾਕਟਰੇਟ ਆਫ਼ ਲੈਟਰਜ਼ 2008, ਯੂਨੀਵਰਸਿਟੀ ਆਫ਼ ਮਦਰਾਸ ਨੇ 2008 ਵਿੱਚ ਆਨਰੇਰੀ ਡਾਕਟਰੇਟ ਦੀ ਡਿਗਰੀ ਅਤੇ ਕਿੰਗ ਸਾਊਤ ਯੂਨੀਵਰਸਿਟੀ ਨੇ ਡਾਕਟਰੇਟ ਦੀ ਆਨਰੇਰੀ ਡਿਗਰੀ 2010 ਵਿੱਚ ਦਿੱਤੀ।

ਉਨ੍ਹਾਂ ਨੂੰ 1987 ਵਿੱਚ 'ਪਦਮ ਵਿਭੂਸ਼ਣ' ਦਾ ਖ਼ਿਤਾਬ ਦਿੱਤਾ ਗਿਆ ਸੀ।

ਉਨ੍ਹਾਂ ਨੇ ਆਪਣੇ ਕਾਰਜ ਕਾਲ ਦੌਰਾਨ ਬਹੁਤ ਹੀ ਮਾਅਰਕੇ ਦੇ ਕੰਮ ਕੀਤੇ ਭਾਵੇਂ ਸਾਂਝੀ ਸਰਕਾਰ ਦੀਆਂ ਆਪਣੀਆਂ ਵੱਖਰੀ ਤਰ੍ਹਾਂ ਦੀਆਂ ਮੁਸ਼ਕਲਾਂ ਹੁੰਦੀਆਂ ਹਨ। ਉਹਨਾਂ ਵਿੱਚੋਂ ਕੁਝ ਕੁ ਵਰਨਣਯੋਗ ਹਨ, ਜਿਵੇਂ ਕਿ ਰਾਈਟ ਟੂ ਇਨਫਰਮੇਸ਼ਨ ਕਾਨੂੰਨ, ਗ਼ਰੀਬਾਂ ਲਈ ਨਰੇਗਾ, ਰੂਰਲ ਹੈਲਥ ਮਿਸ਼ਨ, ਆਈ. ਆਈ. ਟੀਜ, ਤੇ ਆਈ. ਆਈ. ਮੈਨੇਜਮੈਂਟ ਦਾ ਸਥਾਪਤ ਕਰਨਾ ਸ਼ਾਮਲ ਹਨ।

ਉਨ੍ਹਾਂ ਦਾ ਵਿਆਹ ਸ਼੍ਰੀਮਤੀ ਗੁਰਸ਼ਰਨ ਕੌਰ ਨਾਲ 1958 ਵਿੱਚ ਹੋਇਆ। ਉਹ ਦੋਵੇਂ ਕੋਹਲੀ ਪਰਿਵਾਰ ਵਿੱਚੋਂ ਹਨ ਪ੍ਰੰਤੂ ਆਪਣੇ ਨਾਂ ਨਾਲ ਕੋਹਲੀ ਨਹੀਂ ਲਿਖਦੇ। ਉਨ੍ਹਾਂ ਦੇ ਤਿੰਨ ਲੜਕੀਆਂ ਉਪਿੰਦਰ, ਦਮਨ ਅਤੇ ਅੰਮ੍ਰਿਤਾ ਸਿੰਘ ਹਨ।

ਡਾ.ਮਨਮੋਹਨ ਸਿੰਘ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਵੀ ਹੋਣਗੇ, ਜਿਨ੍ਹਾਂ ਨੇ ਆਪਣਾ ਅਹੁਦਾ ਛੱਡਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦਾ ਨਿਵਾਸ ਖਾਲ੍ਹੀ ਕਰ ਦਿੱਤੀ ਸੀ। ਆਮ ਤੌਰ ਤੇ ਸਿਆਸਤਦਾਨ ਸਰਕਾਰੀ ਸਹੂਲਤਾਂ ਦਾ ਰਿਟਾਇਰਮੈਂਟ ਤੋਂ ਬਾਅਦ ਵੀ ਆਨੰਦ ਮਾਣਦੇ ਰਹਿੰਦੇ ਹਨ। ਭਾਰਤ ਸਰਕਾਰ ਉਨ੍ਹਾਂ ਦੇ ਸਤਿਕਾਰ ਵਜੋਂ 7 ਦਿਨ ਦਾ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ।

 ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072
  ujagarsingh48@yahoo.com

 
 
 
56ਡਾ. ਮਨਮੋਹਨ ਸਿੰਘ ਦੇ ਤੁਰ ਜਾਣ ਨਾਲ ਇੱਕ ਸੁਨਹਿਰੀ ਯੁਗ ਦਾ ਅੰਤ
ਉਜਾਗਰ  ਸਿੰਘ  
55ਮੋਹਨ ਭਾਗਵਤ ਬਿਆਨ: ਤੀਰ ਏਕ - ਨਿਸ਼ਾਨੇ ਅਨੇਕ 
ਹਰਜਿੰਦਰ ਸਿੰਘ ਲਾਲ
54ਪੰਜਾਬੀ ਭਾਸ਼ਾ: ਮੌਜੂਦਾ ਸਥਿਤੀ ਅਤੇ ਫਿਕਰਮੰਦੀ  
ਜਸਵੰਤ ਸਿੰਘ ਜ਼ਫ਼ਰ,  ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ
53ਅਕਾਲੀ ਦਲ ਨੂੰ ਗ਼ਲਤੀ ਦਰ ਗ਼ਲਤੀ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ  
ਉਜਾਗਰ ਸਿੰਘ
52ਸ਼ਹੀਦੀ ਪੰਦ੍ਹਰਵਾੜਾ ਤੇ ਅਜੋਕੇ ਪੰਥਕ ਹਾਲਾਤ
ਹਰਜਿੰਦਰ ਸਿੰਘ ਲਾਲ
51ਹਮਲੇ ਤੇ ਹਿੰਸਕ ਗਤੀਵਿਧੀਆਂ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦੇ  
ਉਜਾਗਰ ਸਿੰਘ
50ਅਮਰੀਕੀ ਨਿਯੁਕਤੀਆਂ ਵਿੱਚ ਹਰਮੀਤ ਕੌਰ ਢਿੱਲੋਂ ਦੇ ਚਰਚੇ 
ਹਰਜਿੰਦਰ ਸਿੰਘ ਲਾਲ
49ਸਿੰਘ ਸਾਹਿਬਾਨ ਦਾ ਸਕਾਰਾਤਮਿਕ ਪੱਖ
 ਹਰਜਿੰਦਰ ਸਿੰਘ ਲਾਲ
48ਅਕਾਲੀ ਫੂਲਾ ਸਿੰਘ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਦਾ ਇਤਿਹਾਸਕ ਫ਼ੈਸਲਾ
ਉਜਾਗਰ ਸਿੰਘ
47ਚੰਡੀਗੜ੍ਹ ਲਈ ਪੰਜਾਬੀਓ ਜਾਗੋ ਅਤੇ ਇੱਕ ਮੁੱਠ ਹੋਵੋ
ਹਰਜਿੰਦਰ ਸਿੰਘ ਲਾਲ
46ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਸੰਬੰਧੀ ਨੀਅਤ ਤੇ ਨੀਤੀ ਬਦਲਣੀ ਪਵੇਗੀ 
ਉਜਾਗਰ ਸਿੰਘ
45ਟਰੰਪ ਦੀ ਜਿੱਤ ਦੇ ਭਾਰਤ 'ਤੇ ਪ੍ਰਭਾਵ 
ਹਰਜਿੰਦਰ ਸਿੰਘ ਲਾਲ
44ਡੋਨਲਡ ਟਰੰਪ ਅਪ੍ਰਾਧਿਕ ਕੇਸਾਂ ਦੇ ਬਾਵਜੂਦ ਬਾਜੀ ਮਾਰ ਗਿਆ 
ਉਜਾਗਰ ਸਿੰਘ
43ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਚੋਣਾਂ ਵਿੱਚ 15 ਭਾਰਤੀ/ ਪੰਜਾਬੀ ਜਿੱਤੇ 
 ਉਜਾਗਰ ਸਿੰਘ 
41ਜਦੋਂ ਅਸੀਂ ਸਿਰਾਂ 'ਤੇ ਕੱਫ਼ਨ ਬੰਨ ਕੇ ਤੁਰੇ!
ਬੁੱਧ ਸਿੰਘ ਨੀਲੋਂ 
41ਉਪ ਚੋਣਾਂ  ਵਿੱਚ ਦਲ ਬਦਲੂਆਂ ਦੀ ਚਾਂਦੀ
ਉਜਾਗਰ ਸਿੰਘ
40ਭਾਰਤ:ਕਨੇਡਾ - ਰਿਸ਼ਤੇ ਵਿੱਚ ਦਰਾੜ ਅਤੇ ਅਕਾਲੀ ਸੰਕਟ 
ਹਰਜਿੰਦਰ ਸਿੰਘ ਲਾਲ
39ਸਿੱਖ ਧਰਮ ਦੇ ਪੈਰੋਕਾਰਾਂ ਲਈ ਪੰਜ ਤਖ਼ਤ ਸਰਵੋਤਮ ਹਨ 
ਉਜਾਗਰ ਸਿੰਘ
doordarshanਦੂਰਦਰਸ਼ਨ ਪੰਜਾਬੀ ਤੋਂ ਪੰਜਾਬੀ ਗਾਇਬ! 
ਬੁੱਧ ਸਿੰਘ ਨੀਲੋਂ 
37ਪ੍ਰੇਮ ਅਤੇ ਧਰਮ 
ਬੁੱਧ ਸਿੰਘ ਨੀਲੋਂ 
36'ਗੁਰਬਾਣੀ ਦੀ ਬੇਅਦਬੀ' ਦੀ ਪਰਿਭਾਸ਼ਾ ਸਪਸ਼ਟ ਕਰੇ ਸ਼੍ਰੋਮਣੀ ਕਮੇਟੀ 
ਹਰਜਿੰਦਰ ਸਿੰਘ ਲਾਲ
35ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਨੇ ਤੀਜੀ ਵਾਰ ਡਬਲ ਇੰਜਣ ਸਰਕਾਰ ਬਣਾਈ
ਉਜਾਗਰ ਸਿੰਘ
internetਇੰਟਰਨੈੱਟ ਅਪਰਾਧ ਦਾ ਖ਼ੌਫ਼ ਅਤੇ ਤਨ ਢੇਸੀ ਪੰਜਾਬੀਆਂ ਦਾ ਮਾਣ    
ਹਰਜਿੰਦਰ ਸਿੰਘ ਲਾਲ
hindustanਤਮਾਸ਼ਾ ਇਹ ਹਿੰਦੋਸਤਾਨ!   
ਬੁੱਧ ਸਿੰਘ ਨੀਲੋਂ 
amarpreet30 ਸਤੰਬਰ ਨੂੰ ਅਹੁਦਾ ਸੰਭਾਲਣ ਸਮੇਂ
ਅਮਰਪ੍ਰੀਤ ਸਿੰਘ ਭਾਰਤੀ ਹਵਾਈ ਫ਼ੌਜ ਦੇ ਨਵੇਂ ਏਅਰ ਚੀਫ਼ ਮਾਰਸ਼ਲ ਨਿਯੁਕਤ  
ਉਜਾਗਰ ਸਿੰਘ 
31ਸਿੱਖ ਆਗੂਓ 'ਕੁੱਲ-ਭਾਰਤ ਗੁਰਦੁਆਰਾ ਕਨੂੰਨ' ਬਣਾਉਣ ਲਈ ਅੱਗੇ ਆਓ!  
ਹਰਜਿੰਦਰ ਸਿੰਘ ਲਾਲ
akaaliਇੰਡੀਆ ਗਠਜੋੜ ਦੀ ਚੜ੍ਹਤ, ਪਰ ਅਕਾਲੀ ਦਲ ਡੂੰਘੇ ਪਾਣੀਆਂ 'ਚ 
ਹਰਜਿੰਦਰ ਸਿੰਘ ਲਾਲ
trumpਅਮਰੀਕਾ ਵਿੱਚ ਬੰਦੂਕ ਸਭਿਆਚਾਰ ਨੀਤੀ ਹਿੰਸਕ ਘਟਨਾਵਾਂ ਦੀ ਜ਼ਿੰਮੇਵਾਰ  
ਉਜਾਗਰ ਸਿੰਘ
vatavaranਪੰਜਾਬੀ ਵਾਤਾਵਰਨ ਬਾਰੇ ਅਵੇਸਲੇ ਕਿਉਂ?
ਉਜਾਗਰ ਸਿੰਘ
bartaniaਬਰਤਾਨੀਆਂ ਦੀਆਂ ਸੰਸਦੀ ਚੋਣਾਂ ਵਿੱਚ ਸਿੱਖਾਂ/ਪੰਜਾਬੀਆਂ ਨੇ ਇਤਿਹਾਸ ਸਿਰਜਿਆ
ਉਜਾਗਰ ਸਿੰਘ
rahulਰਾਹੁਲ ਦਾ ਸੰਦੇਸ਼ ਅਤੇ ਪੰਜਾਬੀ ਸਾਂਸਦਾਂ ਨੂੰ ਅਪੀਲ  
ਹਰਜਿੰਦਰ ਸਿੰਘ ਲਾਲ
25ਮੋਦੀ ਵਤੀਰਾ - ਪੰਜਾਬ ਸਾਂਸਦਾਂ ਨੂੰ ਬੇਨਤੀ ਅਤੇ ਅਕਾਲੀ ਦਲ ਦਾ ਭਵਿੱਖ 
ਹਰਜਿੰਦਰ ਸਿੰਘ ਲਾਲ
sadਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਬਗਾਬਤੀ ਸੁਰਾਂ ਤੇ ਸੰਕਟ ਦੀ ਘੜੀ 
ਉਜਾਗਰ ਸਿੰਘ 
23ਲੋਕ ਸਭਾ ਦੇ ਪਹਿਲੇ ਸੈਸ਼ਨ ਦੌਰਾਨ ਹੋਵੇਗਾ ਸੱਤਾਧਾਰੀ ਤੇ ਵਿਰੋਧੀ ਧਿਰ ਦੀ ਸਮਰੱਥਾ ਦਾ ਪ੍ਰਗਟਾਵਾ  
ਹਰਜਿੰਦਰ ਸਿੰਘ ਲਾਲ
22ਭਾਜਪਾ ਨੇ ਰਵਨੀਤ ਸਿੰਘ ਬਿੱਟੂ ਵਿੱਚ ਆਪਣਾ ਭਵਿਖ ਵੇਖਿਆ  
ਉਜਾਗਰ ਸਿੰਘ
21ਮੋਦੀ-ਸ਼ਾਹ ਦੇ ਸੁਪਨੇ ਚਕਨਾਚੂਰ - ਅਗਲੇ 5 ਸਾਲ ਚੁਣੌਤੀਆਂ ਭਰਪੂਰ  
ਹਰਜਿੰਦਰ ਸਿੰਘ ਲਾਲ
20ਪੰਜਾਬ ਦੇ ਵੋਟਰਾਂ ਨੇ ਮੁਫ਼ਤਖ਼ੋਰੀ ਨੂੰ ਨਕਾਰ ਦਿੱਤਾ
ਉਜਾਗਰ ਸਿੰਘ
19ਬਿਆਨਬਾਜ਼ੀ ਦੀ ਉਲਝਣ ਤੇ ਪਰਖ ਦੀ ਘੜੀ
 ਹਰਜਿੰਦਰ ਸਿੰਘ ਲਾਲ
18ਭਾਰਤੀ ਆਰਥਕ ਪਾੜਾ: ਖਤਰੇ ਦੀ ਘੰਟੀ
 ਹਰਜਿੰਦਰ ਸਿੰਘ ਲਾਲ
17ਸ਼ਲਾਘਾਯੋਗ ਪਹਿਲ ਕਦਮੀ
ਹਰਜਿੰਦਰ ਸਿੰਘ ਲਾਲ
16ਨਾਨਕ ਦੁਨੀਆ ਕੈਸੀ ਹੋਈ
ਸ਼ਿੰਦਰਪਾਲ ਸਿੰਘ
firkuਫ਼ਿਰਕੂ ਧਰੁਵੀਕਰਨ: ਭਾਰਤ ਲਈ ਖਤਰਾ
ਹਰਜਿੰਦਰ ਸਿੰਘ ਲਾਲ 
panthਸਿੱਖ ਪੰਥ ਜੀ ਜਾਗੋ! ਸੁਚੇਤ ਹੋਵੋ!!
ਹਰਜਿੰਦਰ ਸਿੰਘ ਲਾਲ
13ਕੋਈ ਵੀ ਪਾਰਟੀ ਪੰਜਾਬ ਲਈ ਸੁਹਿਰਦ ਨਹੀਂ!
ਹਰਜਿੰਦਰ ਸਿੰਘ ਲਾਲ 
12ਪੱਤਰਕਾਰੀ 'ਚ ਵੱਧ੍ਹ ਰਿਹਾ ਬਲੈਕਮੇਲਿੰਗ ਦਾ ਰੁਝਾਨ! 
ਬੁੱਧ ਸਿੰਘ ਨੀਲੋਂ
11ਭਾਰਤੀ ਸਿੱਖਾਂ ਲਈ ਸੋਚਣ ਦੀ ਘੜੀ
ਹਰਜਿੰਦਰ ਸਿੰਘ ਲਾਲ
10ਪੰਜਾਬ ਵਿੱਚ ਸਾਵਣ ਮਹੀਨੇ ਤੋਂ ਪਹਿਲਾਂ ਦਲ ਬਦਲੀਆਂ ਦੀ ਬਰਸਾਤ
ਉਜਾਗਰ ਸਿੰਘ  
09ਖੇਤੀਬਾੜੀ ਨੂੰ ਸੱਨਅਤ ਦਾ ਦਰਜਾ ਕਿਉਂ ਨਹੀਂ?
ਉਜਾਗਰ ਸਿੰਘ
08ਕਿਸਾਨ ਅੰਦੋਲਨ: ਹਰਿਆਣਾ ਪੁਲਿਸ ਦਾ ਗ਼ੈਰ-ਕਨੂੰਨੀ ਧੱਕਾ
ਹਰਜਿੰਦਰ ਸਿੰਘ ਲਾਲ
07ਕਿਸਾਨ ਅੰਦੋਲਨ ਅਤੇ ਲੋਕ ਸਭਾ ਚੋਣਾਂ
ਹਰਜਿੰਦਰ ਸਿੰਘ ਲਾਲ
06'ਇੰਡੀਆ' ਗੱਠਜੋੜ ਭੰਬਲ਼ਭੂਸਾ ਅਤੇ ਪੰਜਾਬ
ਹਰਜਿੰਦਰ ਸਿੰਘ ਲਾਲ
05ਪੰਜਾਬ ਦੀ ਨਵੀਂ ਪੀੜ੍ਹੀ ਅਤੇ ਪੰਜਾਬ ਸਰਕਾਰ
 ਹਰਜਿੰਦਰ ਸਿੰਘ ਲਾਲ
04ਪੰਜਾਬੀ ਮਾਨਸਿਕਤਾ ਦੀ ਲਖਾਇਕ: ਕਾਂਗਰਸ ਦੀ ਅੰਦਰੂਨੀ ਫੁੱਟ
ਹਰਜਿੰਦਰ ਸਿੰਘ ਲਾਲ  
03ਸਰਬ ਭਾਰਤੀ ਕਾਂਗਰਸ: ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ 
ਉਜਾਗਰ ਸਿੰਘ
02'ਝੁਕਤੀ ਹੈ ਦੁਨੀਆ ਝੁਕਾਨੇ ਵਾਲਾ ਚਾਹੀਏ'
ਹਰਜਿੰਦਰ ਸਿੰਘ ਲਾਲ
01ਪੰਜਾਬ ਵਿੱਚ ਸਿੱਖਾਂ ਦੀਆਂ ਵੋਟਾਂ ਵਟੋਰਨ ਲਈ ਭਾਜਪਾ ਦਾ ਰੁੱਖ ਬਦਲਿਆ/a>
ਉਜਾਗਰ ਸਿੰਘ
62ਕਾਂਗਰਸ ਦਾ ਆਪਸੀ ਕਾਟੋ ਕਲੇਸ਼ ਮੰਦਭਾਗਾ
ਹਰਜਿੰਦਰ ਸਿੰਘ ਲਾਲ
61ਬੁੱਧ ਚਿੰਤਨ
ਸ਼ਬਦ ਸਮੁੰਦਰ ਦੀ ਗਹਿਰਾਈ 
ਬੁੱਧ ਸਿੰਘ ਨੀਲੋਂ
60ਹਾਰ ਬਾਅਦ ਹੀ ਸੁਰਤ ਅਤੇ ਅਕਲ ਆਉਂਦੀ ਹੈ
ਹਰਜਿੰਦਰ ਸਿੰਘ ਲਾਲ
592024 ਦੀਆਂ ਲੋਕ ਸਭਾ ਚੋਣਾਂ ਅਜੇ ਵੀ ਭਾਜਪਾ ਲਈ ਵੱਡੀ ਚੁਣੌਤੀ ਹੈ ਕਾਂਗਰਸ
ਹਰਜਿੰਦਰ ਸਿੰਘ ਲਾਲ

hore-arrow1gif.gif (1195 bytes)

   
     
 

Terms and Conditions/a>
Privacy Policy
© 1999-2024, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2024, 5abi.com