WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਅਮਰੀਕਾ ਵਿੱਚ ਬੰਦੂਕ ਸਭਿਆਚਾਰ ਨੀਤੀ ਹਿੰਸਕ ਘਟਨਾਵਾਂ ਦੀ ਜ਼ਿੰਮੇਵਾਰ  
ਉਜਾਗਰ ਸਿੰਘ                       (16/07/2024)

 trumpਸੰਸਾਰ ਵਿੱਚ ਸ਼ਾਂਤੀ ਸਥਾਪਤ ਕਰਨ ਦੇ ਦਮਗਜ਼ੇ ਮਾਰਨ ਵਾਲਾ ਅਮਰੀਕਾ ਆਪਣੇ ਦੇਸ਼ ਵਿੱਚ ਹੋ ਰਹੀਆਂ ਹਿੰਸਕ ਕਾਰਵਾਈਆਂ ‘ਤੇ ਕਾਬੂ ਪਾਉਣ ਵਿੱਚ ਅਸਮਰੱਥ ਸਾਬਤ ਹੋ ਰਿਹਾ ਹੈ। ਅਮਰੀਕਾ ਨੂੰ ਦੁਨੀਆਂ ਦਾ ਸਭ ਤੋਂ ਜ਼ਿਆਦਾ ਵਿਕਸਤ ਤੇ ਖ਼ੁਸ਼ਹਾਲ ਦੇਸ਼ ਕਿਹਾ ਜਾਂਦਾ ਹੈ। ਪ੍ਰੰਤੂ ਮਹਿੰਗਾਈ ਅਤੇ ਬੇਰੋਜ਼ਗਾਰੀ ਨੇ ਲੋਕਾਂ ਦੇ ਨੱਕ ਵਿੱਚ ਦਮ ਲਿਆਂਦਾ ਪਿਆ ਹੈ। ਨੌਜਵਾਨ ਬੇਰੋਜ਼ਗਾਰੀ ਕਰਕੇ ਮਾਨਸਿਕ ਤਣਾਓ ਵਿੱਚ ਹਨ। ਇਸ ਕਰਕੇ ਉਥੋਂ ਦੇ ਸ਼ਹਿਰੀਆਂ ਵਿੱਚ ਅਸੰਤੁਸ਼ਟਤਾ ਹੈ। ਉਸ ਅਸੰਤੁਸ਼ਟਤਾ ਦੇ ਨਤੀਜੇ ਤੁਹਾਡੇ ਸਾਹਮਣੇ ਹਨ।

ਤਾਜ਼ਾ ਘਟਨਾਕ੍ਰਮ ਵਿੱਚ ਰਿਪਬਕਲਿਕਨ  ਪਾਰਟੀ ਦੇ ਰਾਸ਼ਟਰਪਤੀ ਦੇ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ 'ਡੋਨਾਲਡ ਜੇ ਟਰੰਪ' ‘ਤੇ ਕਾਤਲਾਨਾ ਹਮਲਾ ਹੈ। ਡੋਨਾਲਡ ਜੇ ਟਰੰਪ ਨੂੰ ਘਾਗ ਅਤੇ ਦਬੰਗ ਸਿਆਸਤਦਾਨ ਕਿਹਾ ਜਾਂਦਾ ਹੈ। ਉਹ 8 ਨਵੰਬਰ 2016 ਨੂੰ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਚੁਣੇ ਗਏ ਸਨ। ਨਵੰਬਰ 2020 ਵਿੱਚ ਉਹ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਤੋਂ ਚੋਣ ਹਾਰ ਗਏ ਸਨ। ਚੋਣ ਹਾਰਨ ਤੋਂ ਬਾਅਦ ਉਨ੍ਹਾਂ ਨੇ ਜ਼ਬਰਦਸਤ ਇਕੱਠ ਕਰਕੇ ਜੋਅ ਬਾਇਡਨ ਦੀ ਚੋਣ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਥੋਂ ਤੱਕ ਕਿ ਜ਼ਬਰਦਸਤੀ ਦਫ਼ਤਰ ਵਿੱਚ ਵੜ੍ਹਨ ਦੀ ਕੋਸ਼ਿਸ਼ ਕੀਤੀ ਸੀ। ਅਮਰੀਕਾ ਦੇ ਕਾਨੂੰਨ 'ਬੰਦੂਕ ਸਭਿਆਚਾਰ' ਨੂੰ ਉਤਸ਼ਾਹਤ ਕਰਦੇ ਹਨ, ਜਿਸ ਕਰਕੇ ਅਮਰੀਕਾ ਵਿੱਚ ਹਿੰਸਕ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। 

ਦੇਸ਼ ਦੇ 51 ਰਾਜਾਂ ਵਿੱਚੋਂ ਹਰ ਰੋਜ਼ ਹਿੰਸਕ ਘਟਨਾਵਾਂ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਰਹੀਆ ਹਨ। ਸੰਸਾਰ ਵਿੱਚ ਜਿਤਨੀਆਂ ਵੀ ਦੇਸ਼ਾਂ ਦੀਆਂ ਆਪਸ ਵਿੱਚ ਖਹਿਾਜ਼ੀ ਕਰਕੇ ਜੰਗਾਂ ਹੁੰਦੀਆਂ ਹਨ ਤਾਂ ਅਮਰੀਕਾ ਇੱਕ ਪਾਸੇ ਖੜ੍ਹ ਜਾਂਦਾ ਹੈ। ਕਈ ਵਾਰ ਤਾਂ ਵੀਟੋ ਵਰਤਕੇ ਆਪਣੀ ਮਨਮਾਨੀ ਕਰਦਾ ਹੈ। ਪ੍ਰੰਤੂ ਆਪਣਾ ਦੇਸ਼ ਸੰਭਾਲ ਨਹੀਂ ਸਕਦਾ। ਇਥੋਂ ਦੇ ਨਾਗਰਿਕਾਂ ਨੂੰ ਦੇਸ਼ ਦੇ ਕਾਨੂੰਨਾ ਦਾ ਪਾਲਣਾ ਕਰਨ ਵਾਲੇ ਕਿਹਾ ਜਾਂਦਾ ਹੈ ਪ੍ਰੰਤੂ ਅਮਰੀਕਾ ਵਿੱਚ ਨਸਲੀ ਵਿਤਕਰਿਆਂ ਵਿੱਚ ਵੀ ਵਾਧਾ ਹੋ ਰਿਹਾ ਹੈ, ਜਿਸ ਦਾ ਸੇਕ ਪੰਜਾਬੀਆਂ - ਖਾਸ ਤੌਰ ‘ਤੇ ਸਿੱਖਾਂ ਨੂੰ ਭੁਗਤਣਾ ਪੈ ਰਿਹਾ ਹੈ।

 ਡੋਨਾਲਡ ਜੇ ਟਰੰਪ ਤੋਂ ਪਹਿਲਾਂ ਅਮਰੀਕਾ ਦੇ 11 ਰਾਸ਼ਟਰਪਤੀਆਂ ‘ਤੇ ਕਾਤਲਾਨਾ ਹਮਲੇ ਹੋ ਚੁੱਕੇ ਹਨ। ਡੋਨਾਲਡ ਜੇ ਟਰੰਪ 12ਵੇਂ ਰਾਸ਼ਟਰਪਤੀ ਹਨ, ਜਿਨ੍ਹਾਂ ‘ਤੇ ਕਾਤਲਾਨਾ ਹਮਲਾ ਹੋਇਆ ਹੈ।

ਅਮਰੀਕਾ ਦੇ ਕਾਨੂੰਨ ਅਨੁਸਾਰ ਕੋਈ ਵੀ ਵਿਅਕਤੀ ਬੰਦੂਕ ਖ੍ਰੀਦ ਸਕਦਾ ਹੈ, ਉਸ ਨੂੰ ਕੋਈ ਲਾਈਸੈਂਸ ਬਗੈਰਾ ਲੈਣ ਦੀ ਲੋੜ ਨਹੀਂ ਅਤੇ ਨਾ ਹੀ ਕੋਈ ਉਸ ਦੇ ਚਰਿਤਰ ਦੀ ਪੁਲਿਸ ਵੈਰੀਫੀਕੇਸ਼ਨ ਦੀ ਲੋੜ ਹੁੰਦੀ ਹੈ। ਬੱਚੇ ਵੀ ਬੰਦੂਕ ਖ੍ਰੀਦ ਸਕਦੇ ਹਨ। ਘਰਾਂ ਦੇ ਬੈਠਕਾਂ  ਵਿੱਚ ਬੰਦੂਕਾਂ ਲਟਕਦੀਆਂ ਰਹਿੰਦੀਆਂ ਹਨ। ਇਸ ਕਰਕੇ ਹੀ ਲਗਪਗ ਹਰ ਰੋਜ਼ ਕਿਸੇ ਨਾ ਕਿਸੇ ਰਾਜ ਵਿੱਚ ਹਿੰਸਕ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ। ਵਾਸ਼ਿੰਗਟਨ ਦੇ ਬਰਮਿੰਗਮ ਸ਼ਹਿਰ ਵਿੱਚ ਜਿਸ ਦਿਨ ਡੋਨਾਲਡ ਜੇ ਟਰੰਪ ਤੇ ਹਮਲਾ ਹੋਇਆ, ਉਸੇ ਦਿਨ ਨਾਈਟ ਕਲੱਬ ਵਿੱਚ 4 ਵਿਅਕਤੀ ਅਤੇ ਇਕ ਹੋਰ ਥਾਂ ਤਿੰਨ ਵਿੱਅਕਤੀ ਕੁਲ 7 ਲੋਕ ਵੱਖ ਵੱਖ ਹਮਲਿਆਂ ਵਿੱਚ ਮਾਰੇ ਗਏ ਹਨ। ਇਥੋਂ ਤੱਕ ਕਿ ਸਕੂਲਾਂ ਦੇ ਵਿਦਿਆਰਥੀ ਆਪਣੇ ਅਧਿਆਪਕਾਂ ਅਤੇ ਸਾਥੀਆਂ ਨੂੰ ਸਕੂਲਾਂ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੰਦੇ ਹਨ।

ਵਿਦਿਆਰਥੀ ਸਕੂਲਾਂ ਵਿੱਚ ਖਿਡੌਣਿਆਂ ਦੀ ਤਰ੍ਹਾਂ ਬੰਦੂਕਾਂ ਆਮ ਲਈ ਫਿਰਦੇ ਹਨ। ਬੱਚਿਆਂ ਦੇ ਜਨਮ ਦਿਨ ਉਤੇ ਉਨ੍ਹਾਂ ਦੇ ਮਾਪੇ ਅਤੇ ਹੋਰ ਰਿਸ਼ਤੇਦਾਰ ਬੰਦੂਕਾਂ ਤੋਹਫ਼ੇ ਵਜੋਂ ਦਿੰਦੇ ਹਨ। 2019 ਵਿੱਚ ਜਦੋਂ ਸਕੂਲਾਂ ਵਿੱਚ ਹੋਣ ਵਾਲੀਆਂ ਹਿੰਸਕ ਘਟਨਾਵਾਂ ਕਰਕੇ ਬੰਦੂਕ  ਖ੍ਰੀਦਣ ਦੇ ਕਾਨੂੰਨ ਬਣਾਉਣ ਦੀ ਗੱਲ ਚਲੀ ਸੀ ਤਾਂ ਬੰਦੂਕ ਲਾਬੀ ਨੇ ਸਕੂਲਾਂ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਲਈ ਬੰਦੂਕਾਂ ਖ੍ਰੀਦਣ ਦੀ ਸਲਾਹ ਦਿੱਤੀ ਸੀ। ਅਮਰੀਕਾ ਦੀ ਬੰਦੂਕ ਲਾਬੀ ਇਤਨੀ ਭਾਰੂ ਹੈ, ਕੋਈ ਵੀ ਸਿਆਸੀ ਪਾਰਟੀ ਬੰਦੂਕ ਖ੍ਰੀਦਣ ਲਈ ਕਾਨੂੰਨ ਬਣਾਉਣ ਦੀ ਹਿੰਮਤ ਹੀ ਨਹੀਂ ਕਰਦੀ। ਹਾਲਾਂ ਕਿ ਉਨ੍ਹਾਂ ਦੇ ਦੇਸ਼ ਵਿੱਚ ਹਿੰਸਕ ਘਟਨਾਵਾਂ ਲਗਾਤਾਰ ਵਧੀ ਜਾ ਰਹੀਆਂ ਹਨ।

ਡੋਨਾਲਡ ਜੇ ਟਰੰਪ ਉਪਰ ਕਾਤਲਾਨਾ ਹਮਲਾ ਪੈਨੇਸਲਵਾਕੀਆ ਰਾਜ ਵਿੱਚ ਬਟਲਰ ਕਾਊਂਟੀ ਵਿੱਚ ਹੋਇਆ। ਹਮਲਾ ਕਰਨ ਵਾਲਾ 20 ਸਾਲਾ 'ਥਾਮਸ ਮੈਥਊ ਕਰੁਕਸ' ਰਿਪਬਲਿਕਨ ਪਾਰਟੀ ਦਾ ਮੈਂਬਰ ਸੀ। ਉਸ ਨੇ 300 ਫੁਟ ਉਚੀ ਥਾਂ ਤੋਂ ਬੈਠਕੇ ਏ.ਆਰ.15 ਸੈਮੀ ਆਟੋਮੈਟਿਕ ਅਸਾਲਟ ਰਾਈਫਲ ਨਾਲ ਨਿਸ਼ਾਨਾ ਸਾਧਿਆ ਸੀ, ਜਦੋਂ ਡੋਨਾਲਡ ਜੇ ਟਰੰਪ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਿਹਾ ਸੀ। ਤਾੜ ਤਾੜ ਗੋਲੀਆਂ ਚਲਣ ਨਾਲ ਰੈਲੀ ਵਿੱਚ ਸਨਸਨੀ ਫੈਲ ਗਈ। ਪ੍ਰੰਤੂ ਡੋਨਲਡ ਜੇ ਟਰੰਪ ਦੀ ਖ਼ੁਸ਼ਕਿਸਮਤੀ ਰਹੀ ਕਿ ਉਹ ਵਾਲ ਵਾਲ ਬਚ ਗਏ ਤੇ ਗੋਲੀ ਉਨ੍ਹਾਂ ਦੇ ਸੱਜੇ ਕੰਨ ਨੂੰ ਜ਼ਖ਼ਮੀ ਕਰਦੀ ਅੱਗੇ ਲੰਘ ਗਈ। ਇਸ ਨੂੰ ਚਮਤਕਾਰੀ ਬਚਾਅ ਕਿਹਾ ਜਾ ਸਕਦਾ ਹੈ।

ਗੋਲੀ ਲੱਗਣ ਤੋਂ ਬਾਅਦ ਜਦੋਂ ਸੁਰੱਖਿਆ ਦਸਤੇ ਡੋਨਾਲਡ ਜੇ ਟਰੰਪ ਨੂੰ ਬਾਹਰ ਲਿਜਾ ਰਹੇ ਸਨ ਤਾਂ ਟਰੰਪ ਉਚੀ ਉਚੀ ਬੜ੍ਹਕਾਂ ਮਾਰ ਰਹੇ ਸਨ। ਇਸ ਘਟਨਾ ਵਿੱਚ ਦੋ ਹੋਰ ਵਿਅਕਤੀ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਵਿਅਕਤੀ 'ਕੋਰੀ ਕੰਪੇਰਟੇਰ' ਮਾਰਿਆ ਗਿਆ। ਕਾਤਲ ਦੀ ਕਾਰ ਵਿੱਚੋਂ ਵਿਸਫੋਟਿਕ ਪਦਾਰਥ ਬਰਾਮਦ ਹੋਇਆ ਹੈ।

ਹਮਲਾਵਰ ਪੈਨੇਸਿਲਵਾਨੀਆ ਦੇ ਬੈਥਲ ਸ਼ਹਿਰ ਦਾ ਰਹਿਣ ਵਾਲਾ ਸੀ।  ਹਮਲਾਵਰ ਥਾਮਸ ਮੈਥਿਊ ਕਰੁਕਸ ਨੇ 2022 ਵਿੱਚ ਬੈਥਲ ਪਾਰਕ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਸੀ ਅਤੇ ਕੌਮੀ ਗਣਿਤ ਤੇ ਸਾਇੰਸ ਦਾ 500 ਡਾਲਰ ਦਾ ‘ਇਨੀਸੀਏਟਿਵ ਸਟਾਰ ਅਵਾਰਡ’ ਹੋਰ ਵਿਦਿਆਰਥੀਆਂ ਨਾਲ ਪ੍ਰਾਪਤ ਕੀਤਾ ਸੀ। ਕਾਤਲ ਨੂੰ ਪੁਲਿਸ ਦੀ ਸੀਕਰਿਟ ਸਰਵਿਸ ਨੇ ਮੌਕੇ ‘ਤੇ ਹੀ ਮਾਰ ਦਿੱਤਾ। ਹਮਲਾ ਕਰਨ ਦੇ ਕਾਰਨਾ ਦੀ ਜਾਂਚ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਕਰ ਰਹੀ ਹੈ। 1981 ਵਿੱਚ ਰੋਨਾਲਡ ਰੀਗਨ ਤੇ ਹੋਏ ਹਮਲੇ ਤੋਂ 24 ਸਾਲ ਬਾਅਦ ਵੱਡੀ ਘਟਨਾ ਵਾਪਰੀ ਹੈ।

 ਅਮਰੀਕਾ ਵਿੱਚ ਰਾਸ਼ਟਰਪਤੀ, ਸਾਬਕਾ ਰਾਸ਼ਟਰਪਤੀ ਅਤੇ ਰਾਸ਼ਟਰਪਤੀ ਦੇ ਉਮੀਦਵਾਰਾਂ ‘ਤੇ ਹਮਲੇ ਹੋਣਾ ਕੋਈ ਨਵੀਂ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅਜਿਹੇ ਇੱਕ ਦਰਜਨ ਦੇ ਕਰੀਬ ਹਮਲੇ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਕੁਝ ਰਾਸ਼ਟਰਪਤੀ ਮਾਰੇ ਵੀ ਗਏ ਸਨ।

ਸਭ ਤੋਂ ਪਹਿਲਾ ਹਮਲਾ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਅਬਰਾਹਿਮ ਲਿੰਕਨ ‘ਤੇ 14 ਅਪ੍ਰੈਲ 1865 ਨੂੰ ਫੋਰਡ ਥੇਟਰ ਵਿੱਚ ਹੋਇਆ ਸੀ। ਇਹ ਹਮਲਾ ਜੌਹਨ ਵਿਲਕੀਸ ਬੂਥ ਨੇ ਅਬਰਾਹਿਮ ਲਿੰਕਨ ਵੱਲੋਂ ਕਾਲੇ ਲੋਕਾਂ ਦੇ ਹੱਕਾਂ ਦੀ ਸਪੋਰਟ ਕਰਨ ਕਰਕੇ ਕੀਤਾ ਸੀ, ਜਿਸ ਵਿੱਚ ਰਾਸ਼ਟਰਪਤੀ ਅਬਰਾਹਿਮ ਲਿੰਕਨ ਮਾਰੇ ਗਏ ਸਨ। ਕਾਤਲ ਵੀ 26 ਅਪ੍ਰੈਲ 1865 ਨੂੰ ਮਾਰਿਆ ਗਿਆ ਸੀ।

ਜੇਮਜ਼ ਗੇਰਫੀਲਡ ਜੋ 20ਵੇਂ ਰਾਸ਼ਟਰਪਤੀ ਸਨ, ਉਨ੍ਹਾਂ ਉਪਰ 2 ਜੁਲਾਈ 1881 ਨੂੰ ਵਾਸ਼ਿੰਗਟਨ ਟਰੇਨ ਸਟੇਸ਼ਨ ਵਿਖੇ 'ਚਾਰਲਸ ਗੁਟੇਊ' ਨੇ ਹਮਲਾ ਕੀਤਾ ਸੀ। ਰਾਸ਼ਟਰਪਤੀ ਦੇ ਜ਼ਖ਼ਮਾਂ ਵਿੱਚ ਇਨਫੈਕਸ਼ਨ ਹੋਣ ਤੋਂ ਬਾਅਦ ਸਤੰਬਰ 1881 ਵਿੱਚ ਸਵਰਗ ਸਿਧਾਰ ਗਏ ਸਨ।

6 ਸਤੰਬਰ 1901 ਨੂੰ ਅਮਰੀਕਾ ਦੇ 25ਵੇਂ ਰਾਸ਼ਟਰਪਤੀ ਵਿਲੀਅਮ ਮੈਕਨਿਲੇ ਨਿਊਯਾਰਕ ਦੇ ਬੁਫੈਲੋ ਵਿਖੇ 'ਲਿਓਨ ਜੋਲਕੋਜ਼' ਨੇ ਹਮਲਾ ਕੀਤਾ ਸੀ। ਰਾਸ਼ਟਰਪਤੀ ਚਾਰ ਦਿਨ ਬਾਅਦ ਸਵਰਗ ਸਿਧਾਰ ਗਏ ਸਨ। ਲਿਓਨ ਜੋਲਕੋਜ਼ ਨੂੰ 29 ਅਕਤੂਬਰ 1901 ਨੂੰ ਫ਼ਾਂਸੀ ਦਿੱਤੀ ਗਈ ਸੀ।

32ਵੇਂ ਰਾਸ਼ਟਰਪਤੀ ਫਰੈਂਕਲਿਨ ਰੂਜ਼ਵੈਲਟ ‘ਤੇ ਫਰਵਰੀ 1933 ਵਿੱਚ 'ਗੈਸਪ ਜੰਗਾਰਾ' ਨੇ ਹਮਲਾ ਕੀਤਾ ਸੀ, ਜਿਸ ਵਿੱਚ ਰਾਸ਼ਟਰਪਤੀ ਦੀ ਜਾਨ ਬਚ ਗਈ ਸੀ ਪ੍ਰੰਤੂ ਮੇਅਰ 'ਐਨਟਨ ਸੀਮਕ' ਮਾਰੇ ਗਏ ਸਨ। ਬਾਅਦ ਵਿੱਚ ਕਾਤਲ ਨੂੰ ਫਾਂਸੀ ਹੋ ਗਈ ਸੀ।

ਅਮਰੀਕਾ ਦੇ 33ਵੇਂ ਰਾਸ਼ਟਰਪਤੀ 'ਹੈਰੀ.ਐਸ.ਟਰੂਮੈਨ' ਉਪਰ 'ਆਸਕਰ ਕਲਾਜ਼ੋ' ਨੇ ਕਾਤਲਾਨਾ ਹਮਲਾ ਬਲੇਅਰ ਹਾਊਸ ਵਿਖੇ ਨਵੰਬਰ 1950 ਵਿੱਚ ਕੀਤਾ ਸੀ। ਇਸ ਹਮਲੇ ਵਿੱਚ ਰਾਸ਼ਟਰਪਤੀ ਬਚ ਗਏ ਸਨ।

'ਜੌਹਨ ਐਫ.ਕੈਨੇਡੀ' 35ਵੇਂ ਰਾਸ਼ਟਰਪਤੀ ‘ਤੇ 22 ਨਵੰਬਰ 1963 ਨੂੰ ਟੈਕਸਾਸ ਦੇ ਡੱਲਾਸ ਸ਼ਹਿਰ ਵਿੱਚ 'ਲੀ ਹਾਰਵੇ ਓਸਵਾਲਡ' ਨੇ ਕਾਤਲਾਨਾ ਹਮਲਾ ਕੀਤਾ, ਜਿਸ ਵਿੱਚ ਰਾਸ਼ਟਰਪਤੀ ਮਾਰੇ ਗਏ ਸਨ।  ਦੋ ਦਿਨ ਬਾਅਦ ਕਾਤਲ ਵੀ ਮਰ ਗਿਆ ਸੀ।

38ਵੇਂ ਰਾਸ਼ਟਰਪਤੀ ਗਰਾਲਡ ਫੋਰਡ ਉਪਰ 1975 ਵਿੱਚ ਦੋ ਵਾਰੀ ਹਮਲੇ ਹੋਏ। ਉਹ ਦੋਵੇਂ ਵਾਰੀ ਬਚ ਗਏ। ਇਕ ਵਾਰ 'ਲੀਨੇਟੇ  ਫਰੌਮੀ' ਅਤੇ ਦੂਜੀ ਵਾਰ 'ਸਾਰਾ ਜਾਨੇ ਮੂਰਾ' ਨੇ ਹਮਲੇ ਕੀਤੇ ਸਨ।

ਅਮਰੀਕਾ ਦੇ 40ਵੇਂ ਰਾਸ਼ਟਰਪਤੀ 'ਰੋਨਾਲਡ ਰੀਗਨ' ‘ਤੇ 30 ਮਾਰਚ 1981 ਨੂੰ ਵਾਸ਼ਿੰਗਟਨ ਡੀ.ਸੀ. ਵਿਖੇ ਕਾਤਲਾਨਾ ਹਮਲਾ ਹੋਇਆ ਪ੍ਰੰਤੂ ਉਹ ਵਾਲ ਵਾਲ ਬਚ ਗਏ।

43 ਵੇਂ ਰਾਸ਼ਟਰਪਤੀ 'ਜੌਰਜ ਡਵਲਯੂ ਬੁਸ਼' ‘ਤੇ ਜਾਰਜੀਆ ਦੇ ਟਬੀਲਿਸਟ ਸ਼ਹਿਰ ਵਿਖੇ 2005 ਵਿੱਚ ਗਰਨੇਡ ਸੁਟਿਆ ਗਿਆ, ਜਿਸ ਵਿੱਚ ਉਹ ਬਚ ਗਏ। ਕਾਤਲ ਨੂੰ ਉਮਰ ਕੈਦ ਦੀ ਸਜ਼ਾ ਹੋਈ।

ਰਾਸ਼ਟਰਪਤੀ ਦੇ ਉਮੀਦਵਾਰਾਂ ਤੇ ਹੋਏ ਹਮਲਿਆਂ ਵਿੱਚ ਡੋਨਾਲਡ ਟਰੰਪ ਤੀਜਾ ਉਮੀਦਵਾਰ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਦੇ ਦੋ ਉਮੀਦਵਾਰਾਂ ਤੇ ਵੀ ਹਮਲੇ ਹੋ ਚੁੱਕੇ ਹਨ। ਇਨ੍ਹਾਂ ਵਿੱਚ ਰਾਸ਼ਟਰਪਤੀ ਦੇ ਉਮੀਦਵਾਰ 'ਥਿਓਡੋਰੇ ਰੂਜ਼ਵੈਲਟ' ਉਪਰ 1912 ਵਿੱਚ ਮਿਲਵਾਕੀ ਵਿਖੇ ਹਮਲਾ ਹੋਇਆ ਪ੍ਰੰਤੂ ਉਹ ਬਚ ਗਏ।

ਦੂਜੇ ਉਮੀਦਵਾਰ 'ਰਾਬਰਟ ਐਫ.ਕੈਨੇਡੀ' ਉਪਰ 5 ਜੂਨ 1968 ਨੂੰ ਲਾਸ ਏਂਜਲਸ ਵਿਖੇ ਕਾਤਲਾਨਾ ਹਮਲਾ ਹੋਇਆ ਜਿਸ ਵਿੱਚ ਰਾਸ਼ਟਰਪਤੀ ਮਾਰੇ ਗਏ।

12 ਰਾਸ਼ਟਰਪਤੀਆਂ ‘ਤੇ ਹੋਏ ਹਮਲਿਆਂ ਵਿੱਚ 5 ਰਾਸ਼ਟਰਪਤੀ ਮਾਰੇ ਗਏ ਸਨ, 7 ਰਾਸ਼ਟਰਪਤੀ ਹਮਲਿਆਂ ਵਿੱਚ ਬਚ ਗਏ ਸਨ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਕਿਹਾ ਜਾਂਦਾ ਹੈ ਅਮਰੀਕਾ ਦੇ ਕਾਨੂੰਨ ਬੜੇ ਸਖ਼ਤ ਹਨ ਪ੍ਰੰਤੂ ਬਹੁਤੇ ਹਮਲਾਵਰਾਂ ਨੂੰ ਸਜ਼ਾ ਨਹੀਂ ਹੋ ਸਕੀ। ਜੇ ਅਮਰੀਕਾ ਦੇ ਉਚ ਅਹੁਦਿਆਂ ਵਾਲੇ ਸਰੱਖਿਅਤ ਨਹੀਂ ਹਨ ਤਾਂ ਆਮ ਸ਼ਹਿਰੀਆਂ ਦੀ ਸੁਰੱਖਿਆ ਕਿਵੇਂ ਹੋ ਸਕਦੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
   ਮੋਬਾਈਲ-94178 13072
    ujagarsingh48@yahoo.com

 
 
 
  trumpਅਮਰੀਕਾ ਵਿੱਚ ਬੰਦੂਕ ਸਭਿਆਚਾਰ ਨੀਤੀ ਹਿੰਸਕ ਘਟਨਾਵਾਂ ਦੀ ਜ਼ਿੰਮੇਵਾਰ  
ਉਜਾਗਰ ਸਿੰਘ
vatavaranਪੰਜਾਬੀ ਵਾਤਾਵਰਨ ਬਾਰੇ ਅਵੇਸਲੇ ਕਿਉਂ?
ਉਜਾਗਰ ਸਿੰਘ
bartaniaਬਰਤਾਨੀਆਂ ਦੀਆਂ ਸੰਸਦੀ ਚੋਣਾਂ ਵਿੱਚ ਸਿੱਖਾਂ/ਪੰਜਾਬੀਆਂ ਨੇ ਇਤਿਹਾਸ ਸਿਰਜਿਆ
ਉਜਾਗਰ ਸਿੰਘ
rahulਰਾਹੁਲ ਦਾ ਸੰਦੇਸ਼ ਅਤੇ ਪੰਜਾਬੀ ਸਾਂਸਦਾਂ ਨੂੰ ਅਪੀਲ  
ਹਰਜਿੰਦਰ ਸਿੰਘ ਲਾਲ
25ਮੋਦੀ ਵਤੀਰਾ - ਪੰਜਾਬ ਸਾਂਸਦਾਂ ਨੂੰ ਬੇਨਤੀ ਅਤੇ ਅਕਾਲੀ ਦਲ ਦਾ ਭਵਿੱਖ 
ਹਰਜਿੰਦਰ ਸਿੰਘ ਲਾਲ
sadਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਬਗਾਬਤੀ ਸੁਰਾਂ ਤੇ ਸੰਕਟ ਦੀ ਘੜੀ 
ਉਜਾਗਰ ਸਿੰਘ 
23ਲੋਕ ਸਭਾ ਦੇ ਪਹਿਲੇ ਸੈਸ਼ਨ ਦੌਰਾਨ ਹੋਵੇਗਾ ਸੱਤਾਧਾਰੀ ਤੇ ਵਿਰੋਧੀ ਧਿਰ ਦੀ ਸਮਰੱਥਾ ਦਾ ਪ੍ਰਗਟਾਵਾ  
ਹਰਜਿੰਦਰ ਸਿੰਘ ਲਾਲ
22ਭਾਜਪਾ ਨੇ ਰਵਨੀਤ ਸਿੰਘ ਬਿੱਟੂ ਵਿੱਚ ਆਪਣਾ ਭਵਿਖ ਵੇਖਿਆ  
ਉਜਾਗਰ ਸਿੰਘ
21ਮੋਦੀ-ਸ਼ਾਹ ਦੇ ਸੁਪਨੇ ਚਕਨਾਚੂਰ - ਅਗਲੇ 5 ਸਾਲ ਚੁਣੌਤੀਆਂ ਭਰਪੂਰ  
ਹਰਜਿੰਦਰ ਸਿੰਘ ਲਾਲ
20ਪੰਜਾਬ ਦੇ ਵੋਟਰਾਂ ਨੇ ਮੁਫ਼ਤਖ਼ੋਰੀ ਨੂੰ ਨਕਾਰ ਦਿੱਤਾ
ਉਜਾਗਰ ਸਿੰਘ
19ਬਿਆਨਬਾਜ਼ੀ ਦੀ ਉਲਝਣ ਤੇ ਪਰਖ ਦੀ ਘੜੀ
 ਹਰਜਿੰਦਰ ਸਿੰਘ ਲਾਲ
18ਭਾਰਤੀ ਆਰਥਕ ਪਾੜਾ: ਖਤਰੇ ਦੀ ਘੰਟੀ
 ਹਰਜਿੰਦਰ ਸਿੰਘ ਲਾਲ
17ਸ਼ਲਾਘਾਯੋਗ ਪਹਿਲ ਕਦਮੀ
ਹਰਜਿੰਦਰ ਸਿੰਘ ਲਾਲ
16ਨਾਨਕ ਦੁਨੀਆ ਕੈਸੀ ਹੋਈ
ਸ਼ਿੰਦਰਪਾਲ ਸਿੰਘ
firkuਫ਼ਿਰਕੂ ਧਰੁਵੀਕਰਨ: ਭਾਰਤ ਲਈ ਖਤਰਾ
ਹਰਜਿੰਦਰ ਸਿੰਘ ਲਾਲ 
panthਸਿੱਖ ਪੰਥ ਜੀ ਜਾਗੋ! ਸੁਚੇਤ ਹੋਵੋ!!
ਹਰਜਿੰਦਰ ਸਿੰਘ ਲਾਲ
13ਕੋਈ ਵੀ ਪਾਰਟੀ ਪੰਜਾਬ ਲਈ ਸੁਹਿਰਦ ਨਹੀਂ!
ਹਰਜਿੰਦਰ ਸਿੰਘ ਲਾਲ 
12ਪੱਤਰਕਾਰੀ 'ਚ ਵੱਧ੍ਹ ਰਿਹਾ ਬਲੈਕਮੇਲਿੰਗ ਦਾ ਰੁਝਾਨ! 
ਬੁੱਧ ਸਿੰਘ ਨੀਲੋਂ
11ਭਾਰਤੀ ਸਿੱਖਾਂ ਲਈ ਸੋਚਣ ਦੀ ਘੜੀ
ਹਰਜਿੰਦਰ ਸਿੰਘ ਲਾਲ
10ਪੰਜਾਬ ਵਿੱਚ ਸਾਵਣ ਮਹੀਨੇ ਤੋਂ ਪਹਿਲਾਂ ਦਲ ਬਦਲੀਆਂ ਦੀ ਬਰਸਾਤ
ਉਜਾਗਰ ਸਿੰਘ  
09ਖੇਤੀਬਾੜੀ ਨੂੰ ਸੱਨਅਤ ਦਾ ਦਰਜਾ ਕਿਉਂ ਨਹੀਂ?
ਉਜਾਗਰ ਸਿੰਘ
08ਕਿਸਾਨ ਅੰਦੋਲਨ: ਹਰਿਆਣਾ ਪੁਲਿਸ ਦਾ ਗ਼ੈਰ-ਕਨੂੰਨੀ ਧੱਕਾ
ਹਰਜਿੰਦਰ ਸਿੰਘ ਲਾਲ
07ਕਿਸਾਨ ਅੰਦੋਲਨ ਅਤੇ ਲੋਕ ਸਭਾ ਚੋਣਾਂ
ਹਰਜਿੰਦਰ ਸਿੰਘ ਲਾਲ
06'ਇੰਡੀਆ' ਗੱਠਜੋੜ ਭੰਬਲ਼ਭੂਸਾ ਅਤੇ ਪੰਜਾਬ
ਹਰਜਿੰਦਰ ਸਿੰਘ ਲਾਲ
05ਪੰਜਾਬ ਦੀ ਨਵੀਂ ਪੀੜ੍ਹੀ ਅਤੇ ਪੰਜਾਬ ਸਰਕਾਰ
 ਹਰਜਿੰਦਰ ਸਿੰਘ ਲਾਲ
04ਪੰਜਾਬੀ ਮਾਨਸਿਕਤਾ ਦੀ ਲਖਾਇਕ: ਕਾਂਗਰਸ ਦੀ ਅੰਦਰੂਨੀ ਫੁੱਟ
ਹਰਜਿੰਦਰ ਸਿੰਘ ਲਾਲ  
03ਸਰਬ ਭਾਰਤੀ ਕਾਂਗਰਸ: ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ 
ਉਜਾਗਰ ਸਿੰਘ
02'ਝੁਕਤੀ ਹੈ ਦੁਨੀਆ ਝੁਕਾਨੇ ਵਾਲਾ ਚਾਹੀਏ'
ਹਰਜਿੰਦਰ ਸਿੰਘ ਲਾਲ
01ਪੰਜਾਬ ਵਿੱਚ ਸਿੱਖਾਂ ਦੀਆਂ ਵੋਟਾਂ ਵਟੋਰਨ ਲਈ ਭਾਜਪਾ ਦਾ ਰੁੱਖ ਬਦਲਿਆ/a>
ਉਜਾਗਰ ਸਿੰਘ
62ਕਾਂਗਰਸ ਦਾ ਆਪਸੀ ਕਾਟੋ ਕਲੇਸ਼ ਮੰਦਭਾਗਾ
ਹਰਜਿੰਦਰ ਸਿੰਘ ਲਾਲ
61ਬੁੱਧ ਚਿੰਤਨ
ਸ਼ਬਦ ਸਮੁੰਦਰ ਦੀ ਗਹਿਰਾਈ 
ਬੁੱਧ ਸਿੰਘ ਨੀਲੋਂ
60ਹਾਰ ਬਾਅਦ ਹੀ ਸੁਰਤ ਅਤੇ ਅਕਲ ਆਉਂਦੀ ਹੈ
ਹਰਜਿੰਦਰ ਸਿੰਘ ਲਾਲ
592024 ਦੀਆਂ ਲੋਕ ਸਭਾ ਚੋਣਾਂ ਅਜੇ ਵੀ ਭਾਜਪਾ ਲਈ ਵੱਡੀ ਚੁਣੌਤੀ ਹੈ ਕਾਂਗਰਸ
ਹਰਜਿੰਦਰ ਸਿੰਘ ਲਾਲ

hore-arrow1gif.gif (1195 bytes)

   
     
 

Terms and Conditions/a>
Privacy Policy
© 1999-2024, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2024, 5abi.com