ਹਾਲਾਂਕਿ
ਮਾਹਿਰ ਅੰਦਾਜ਼ੇ ਲਾ ਰਹੇ ਹਨ ਕਿ ਦੇਸ਼ ਵਿਚ ਇੰਟਰਨੈੱਟ ਅਪਰਾਧ ਦੁਆਰਾ ਪਿਛਲੇ ਸਿਰਫ਼ 4
ਮਹੀਨਿਆਂ ਵਿਚ ਹੀ 400 ਕਰੋੜ ਰੁਪਏ ਦੀ ਠੱਗੀ ਹੋ ਚੁੱਕੀ ਹੈ ਪਰ ਅਸੀਂ ਸਮਝਦੇ ਹਾਂ
ਕਿ ਇਹ ਅੰਕੜਾ ਅਸਲ ਵਿਚ ਇਸ ਤੋਂ ਵੀ ਕਿਤੇ ਵੱਡਾ ਹੈ। ਬਹੁਤੀ ਵਾਰੀ ਠੱਗਿਆ ਗਿਆ
ਵਿਅਕਤੀ ਬੋਲਦਾ ਹੀ ਨਹੀਂ ਅਤੇ ਸੱਚ ਇਹ ਹੈ ਕਿ ਕਿਤੇ ਸੁਣਵਾਈ ਵੀ ਨਹੀਂ ਹੁੰਦੀ।
ਜਿੰਨਾ ਲੱਚਰ ਤਰੀਕੇ ਤੇ ਮੁਜਰਮਾਨਾ ਲਾਪਰਵਾਹੀ ਨਾਲ ਪੰਜਾਬ ਪੁਲਿਸ, ਭਾਰਤੀ ਪੁਲਿਸ
ਤੇ ਏਜੰਸੀਆਂ ਇੰਟਰਨੈੱਟ ਅਪਰਾਧ ਨਾਲ ਨਿਪਟਦੀਆਂ ਹਨ, ਉਹ ਬਹੁਤ ਹੀ ਸ਼ਰਮਨਾਕ ਤੇ
ਨਾਕਾਮਯਾਬ ਤਰੀਕਾ ਹੈ।
ਠੱਗ ਬਹੁਤ ਹੀ ਆਧੁਨਿਕ ਤਰੀਕੇ ਵਰਤਦੇ ਹਨ। ਆਈ.ਵੀ.ਆਰ. (ਕੰਪਿਊਟਰ ਦੀ ਆਵਾਜ਼ ਨਾਲ ਜਵਾਬ ਦੇਣ ਵਾਲੇ ਤੰਤਰਾਂਸ਼
ਉਨ੍ਹਾਂ ਕੋਲ ਹਨ), ਜਿਸ ਕਰਕੇ ਆਮ ਆਦਮੀ ਨੂੰ ਇਹ ਸਾਰਾ ਵਰਤਾਰਾ ਠੱਗੀ ਨਹੀਂ, ਸਗੋਂ
ਅਸਲੀ ਜਾਪਦਾ ਹੈ। ਇਹ ਲੋਕ ਕਾਲ ਸੁਣਨ ਵਾਲੇ ਨੂੰ ਏਨਾ ਡਰਾ ਦਿੰਦੇ ਹਨ ਕਿ ਉਸ ਨੂੰ
ਆਪਣੀ ਤੇ ਆਪਣੇ ਪਰਿਵਾਰ ਦਾ ਭਵਿੱਖ ਖ਼ਤਰੇ ਵਿਚ ਜਾਪਦਾ ਹੈ। ਜ਼ਿੰਦਗੀ ਜੇਲ੍ਹ ਵਿਚ
ਬੀਤਦੀ ਦਿਖਾਈ ਦਿੰਦੀ ਹੈ। ਡਰਿਆ ਵਿਅਕਤੀ ਠੱਗਾਂ ਦੇ ਇਸ਼ਾਰੇ 'ਤੇ ਹਰ ਕੰਮ ਕਰਦਾ
ਜਾਂਦਾ ਹੈ।
ਉਦਾਹਰਨਾਂ ਸਾਡੇ ਸਾਹਮਣੇ ਹਨ। ਲਖਨਊ ਪੀ.ਜੀ.ਆਈ. ਦੀ
ਡਾਕਟਰ 'ਰੁਚਿਕਾ ਟੰਡਨ' ਨੂੰ 'ਕਾਲੇ ਧਨ' ਵਿਚ ਉਸ ਦਾ ਆਧਾਰ ਕਾਰਡ ਵਰਤਣ ਦੇ ਝੂਠੇ
ਡਰ ਵਿਚ 1 ਅਗਸਤ ਤੋਂ 8 ਅਗਸਤ, 2024 ਤੱਕ ਘਰ ਵਿਚ 'ਡਿਜੀਟਲ ਗ੍ਰਿਫਤਾਰੀ' ਵਿਚ
ਰਹਿਣ ਲਈ ਮਜਬੂਰ ਕਰਕੇ ਉਸ ਕੋਲੋਂ 2.81 ਕਰੋੜ ਰੁਪਏ ਠੱਗ ਲਏ ਗਏ।
ਨੋਇਡਾ ਦੇ ਇਕ 'ਮੇਜਰ ਜਨਰਲ' ਨੂੰ ਉਸ ਦੇ ਪਾਰਸਲ ਵਿਚ ਨਾਜਾਇਜ਼ ਚੀਜ਼ਾਂ
ਹੋਣ ਦਾ ਡਰ ਦਿਖਾ ਕੇ 2 ਕਰੋੜ ਰੁਪਏ ਠੱਗੇ ਗਏ ਅਤੇ ਡਰ ਅਧੀਨ ਉਹ ਵੀ 5 ਦਿਨ ਘਰ ਵਿਚ
'ਡਿਜੀਟਲ ਕੈਦ' 'ਚ ਰਿਹਾ। ਇਥੋਂ ਤੱਕ 'ਓਸਵਾਲ' ਵਰਗੇ ਵਡੇ ਗਰੁੱਪ ਦੇ ਚੇਅਰਮੈਨ
ਲੁਧਿਆਣਾ ਦੇ 82 ਸਾਲਾ ਪਦਮ ਭੂਸ਼ਣ ਜੇਤੁ 'ਐੱਸ ਪੀ ਓਸਵਾਲ' ਵੀ 7 ਕਰੋੜ ਦੀ ਠੱਗੀ
ਦਾ ਸ਼ਿਕਾਰ ਹੋਏ।
ਠੱਗਾਂ ਨੇ ਫਰਜ਼ੀ ਸਲੱਗ ਸੁਪਰੀਮ
ਕੋਰਟ ਦੀ ਸੁਣਵਾਈ ਤੋਂ ਲੈ ਕੇ ਫਰਜ਼ੀ ਗ੍ਰਿਫਤਾਰੀ ਵਾਰੰਟ, ਸਲੱਗ
ਡਿਜ਼ੀਟਲ ਨਜ਼ਰਬੰਦੀ ਤੱਕ ਕੀਤੀ। ਇਹ ਵੱਡੇ ਬੰਦੇ ਸਨ ਜਦੋਂ ਇਹ ਡਰ ਦੇ
ਜਾਲ ਵਿਚੋਂ ਨਿਕਲ ਕੇ ਸਮਝੇ ਕਿ ਠੱਗੀ ਦਾ ਸ਼ਿਕਾਰ ਹੋ ਗਏ ਹਨ, ਤਾਂ ਇੰਨਾ ਦੀ ਸ਼ਿਕਾਇਤ
ਤੇ ਕਾਰਵਾਈ ਹੋ ਗਈ। ਪਰ ਮੈਂ ਖੁਦ ਗਵਾਹ ਹਾਂ ਕਿ ਆਮ ਲੋਕਾਂ ਲਈ ਪੁਲਿਸ ਕੁਝ ਨਹੀਂ
ਕਰਦੀ, ਠੱਗੀ ਕਰਨ ਦੀ ਕੋਸ਼ਿਸ਼ ਨੂੰ ਤਾਂ ਗੌਲਦੀ ਹੀ ਨਹੀਂ।
ਮੈਨੂੰ ਤਾਂ ਆਮ
ਆਦਮੀ ਵੱਲੋਂ 'ਅੰਕੀਜੁਗ ਠੱਗਾਂ' ਦੀ ਸ਼ਿਕਾਇਤ ਤੱਕ ਕਰਨੀ ਵੀ ਸੰਭਵ ਨਹੀਂ ਲਗਦੀ।
ਮੇਰੇ ਨਾਲ ਅਜਿਹਾ 3 ਵਾਰ ਤੋਂ ਜ਼ਿਆਦਾ ਹੋਇਆ ਹੈ ਕਿ ਆਈ.ਵੀ.ਆਰ. ਸੱਦ
ਆਉਂਦੀ ਹੈ, ਕਿਹਾ ਜਾਂਦਾ ਹੈ ਕਿ ਮੈਂ ਇਕ ਪਾਰਸਲ ਕਰਵਾਇਆ ਹੈ, ਜਿਸ ਵਿਚ ਜਾਅਲੀ
ਪਾਸਪੋਰਟ ਹਨ ਤੇ ਡਰੱਗ ਹੈ। ਮੈਂ ਕਿਹਾ ਕਿ ਮੈਂ ਕੋਈ ਪਾਰਸਲ ਨਹੀਂ ਕਰਵਾਇਆ ਤਾਂ
ਅੱਗੋਂ ਕਿਹਾ ਜਾਂਦਾ ਹੈ ਕਿ ਕਸਟਮ vਵਿਭਾਗ ਤੋਂ ਬੋਲ ਰਿਹਾ ਹਾਂ, ਇਸ ਨਾਲ
ਤੁਹਾਡਾ ਆਧਾਰ ਕਾਰਡ ਲੱਗਾ ਹੈ। ਹੁਣ ਜੇ ਤੁਸੀਂ ਬਚਣਾ ਹੈ ਤਾਂ ਸਾਡੇ ਵੱਡੇ ਅਫ਼ਸਰ
ਨਾਲ ਗੱਲ ਕਰ ਲਵੋ, ਉਥੋਂ ਹੀ ਸੱਦ ਕਥਿਤ ਵੱਡੇ ਅਫ਼ਸਰ ਨੂੰ ਸੌਂਪ ਕਰ ਦਿੱਤੀ ਜਾਂਦੀ
ਹੈ ਤੇ ਉਹ ਤੁਹਾਨੂੰ ਏਨਾ ਡਰਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਤੁਸੀਂ ਆਪਣੀ ਸੁੱਧ-ਬੁੱਧ
ਖੋਹ ਬੈਠਦੇ ਹੋ। ਪਰ ਮੈਂ ਨਹੀਂ ਡਰਿਆ ਜਦੋਂ ਮੈਂ ਸਖ਼ਤੀ ਨਾਲ ਪੇਸ਼ ਆਇਆ ਤਾਂ ਕਥਿਤ
ਵੱਡਾ ਅਫ਼ਸਰ ਅੰਗਰੇਜ਼ੀ ਤੇ ਹਿੰਦੀ ਛੱਡ ਕੇ ਉਰਦੂ ਮਿਕਸ ਪੰਜਾਬੀ ਵਿਚ ਗਾਲ੍ਹੀ-ਗਲੋਚ
'ਤੇ ਉੱਤਰ ਆਇਆ। ਉਸ ਦੀ ਭਾਸ਼ਾ ਸਾਫ਼ ਅਹਿਸਾਸ ਕਰਵਾਉਂਦੀ ਸੀ ਕਿ ਉਹ ਸੰਭਾਵਿਤ ਰੂਪ
ਵਿਚ ਕੋਈ ਪਾਕਿਸਤਾਨੀ ਹੋਵੇਗਾ। ਇਸ ਲਈ ਇਹ ਠੱਗ ਦੇਸ਼ ਲਈ ਵੀ ਇੱਕ ਖ਼ਤਰਾ ਬਣ ਸਕਦੇ
ਹਨ। ਮੈਂ ਇਹ ਦੇਖਿਆ ਕਿ ਉਹ ਗੱਲ ਨੂੰ ਲਮਕਾ ਕੇ ਲੰਬੀ ਕਰਨ ਦੀ ਕੋਸ਼ਿਸ਼ ਵੀ ਕਰਦੇ ਹਨ,
ਸ਼ਾਇਦ ਇਸ ਨਾਲ ਉਹ ਤੁਹਾਡੇ ਫੋਨ ਨੂੰ ਹੈਕ ਕਰ ਕੇ ਤੁਹਾਡੇ ਖ਼ਾਤੇ ਖ਼ਾਲੀ ਕਰ ਸਕਦੇ
ਹੋਣ, ਇਸ ਲਈ ਪਾਠਕਾਂ ਨੂੰ ਬੇਨਤੀ ਹੈ ਕਿ ਡਰ ਦੇ ਪ੍ਰਭਾਵ ਹੇਠ ਨਾ ਆਉਣ ਤੇ ਧਮਕੀ
ਮਿਲਦਿਆਂ ਸਾਰ ਜਾਂ ਕੁਝ ਗ਼ਲਤ ਦਾ ਅਹਿਸਾਸ ਹੁੰਦਿਆਂ ਸਾਰ ਸੱਦ ਨੂੰ ਤੋੜ ਦੇਣ।
ਇਕ ਹੋਰ ਧਿਆਨਯੋਗ ਗੱਲ ਕਿ ਜੇਕਰ ਕਿਸੇ ਆਮ ਨੰਬਰ ਤੋਂ ਫੋਨ ਆਇਆ ਹੈ ਤੇ
ਆਈ.ਵੀ.ਆਰ. ਦਾ ਕੰਪਿਊਟਰ ਬੋਲਦਾ ਹੈ ਤਾਂ ਯਕੀਨੀ ਹੈ ਕਿ ਕੋਈ ਗ਼ਲਤ ਸੱਦ ਹੈ।
ਖ਼ੈਰ ਇਕ ਵਾਰ ਤਾਂ ਇਸ ਬਾਰੇ ਮੈਂ ਖੰਨਾ ਦੇ ਐੱਸ.ਐੱਸ.ਪੀ. ਨੂੰ ਫ਼ੋਨ 'ਤੇ
ਜ਼ਬਾਨੀ ਸ਼ਿਕਾਇਤ ਕੀਤੀ, ਉਨ੍ਹਾਂ ਨੇ ਜਾਂਚ ਕਰ ਕੇ ਇੰਨ੍ਹਾਂ ਹੀ ਦੱਸਿਆ ਕਿ ਸੱਦ ਕਰਨ
ਵਾਲਾ ਨੰਬਰ ਯੂ.ਪੀ. ਦਾ ਹੈ ਪਰ ਉਨ੍ਹਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ। ਇਸ
ਦਰਮਿਆਨ ਮੈਂ ਇੰਟਰਨੈੱਟ ਅਪਰਾਧ ਦੇ ਕੇਂਦਰੀ ਨੰਬਰ 'ਤੇ ਕਰੀਬ 50 ਵਾਰੀ ਜੁੜਨ ਦੀ
ਕੋਸ਼ਿਸ਼ ਕੀਤੀ ਪਰ ਇਕ ਵਾਰ ਵੀ ਗੱਲ ਨਹੀਂ ਹੋਈ।
'ਚੰਡੀਗੜ੍ਹ ਇੰਟਰਨੈੱਟ
ਅਪਰਾਧ' ਦੇ ਤਾਰ-ਲਾਈਨ ਨੰਬਰ 'ਤੇ ਕਈ ਵਾਰ ਫ਼ੋਨ ਕੀਤਾ ਕਿਸੇ ਨੇ ਨਹੀਂ ਚੁੱਕਿਆ।
ਇਥੋਂ ਤੱਕ ਕਿ 'ਪਲਤ ਅਪਰਾਧ ਵਿਭਾਗ' ਦੇ ਪੰਜਾਬ ਦੇ ਸਭ ਤੋਂ ਵੱਡੇ ਅਫ਼ਸਰ ਨੂੰ ਵੀ
ਉਨ੍ਹਾਂ ਦੇ ਚਕਵੇਂ ਫੋਨ 'ਤੇ 4-5 ਵਾਰ ਕੋਸ਼ਿਸ਼ ਕੀਤੀ, ਉਨ੍ਹਾਂ ਨੇ ਵੀ ਫ਼ੋਨ ਨਹੀਂ
ਚੁੱਕਿਆ। ਅੱਜ ਵੀ ਇਹ ਲੇਖ ਲਿਖਣ ਤੋਂ ਪਹਿਲਾਂ ਸਿਰਫ਼ ਦੇਖਣ ਲਈ 1930 ਨੰਬਰ 'ਤੇ 3
ਵਾਰ ਕਾਲ ਕੀਤੀ ਪਰ ਗੱਲ ਨਹੀਂ ਹੋਈ। ਫਿਰ ਚੰਡੀਗੜ੍ਹ ਦੇ 'ਇੰਟਰਨੈੱਟ ਅਪਰਾਧ ਸ਼ਾਖਾ'
ਦੇ ਨੰਬਰ 'ਤੇ ਕਾਲ ਕੀਤੀ ਤਾਂ ਵੀ ਕਿਸੇ ਨੇ ਫ਼ੋਨ ਨਹੀਂ ਚੁੱਕਿਆ। ਸੋ ਮੇਰੀ ਭਾਰਤ ਤੇ
ਪੰਜਾਬ ਦੋਵਾਂ ਸਰਕਾਰਾਂ ਨੂੰ ਬੇਨਤੀ ਹੈ ਕਿ ਇਸ ਮਾਮਲੇ ਵਿਚ ਵਰਤੀ ਜਾ ਰਹੀ
ਲਾਪ੍ਰਵਾਹੀ ਸੰਬੰਧੀ ਪੁਲਿਸ ਅਧਿਕਾਰੀਆਂ ਨੂੰ ਵਰਜਿਆ ਜਾਵੇ ਅਤੇ ਲੋਕਾਂ ਨੂੰ ਵੀ
ਬਰਬਾਦ ਹੋਣ ਤੋਂ ਬਚਾਇਆ ਜਾਵੇ।
ਤਨਮਨਜੀਤ ਸਿੰਘ ਢੇਸੀ ਦੀ ਨਵੀਂ
ਜ਼ਿੰਮੇਵਾਰੀ ਯੂ.ਕੇ. ਦੇ ਪਹਿਲੇ ਪਗੜੀ ਅਤੇ ਕੇਸਾਧਾਰੀ ਸਾਂਸਦ
ਤਨਮਨਜੀਤ ਸਿੰਘ ਢੇਸੀ (ਤਨ ਢੇਸੀ) ਨੂੰ ਯੂ.ਕੇ. ਦੀ ਆਲ ਪਾਰਟੀ ਪਾਰਲੀਮੈਂਟ
ਮੈਂਬਰਾਂ 'ਤੇ ਆਧਾਰਿਤ ਦੱਖਣ ਪੂਰਬੀ ਗਰੁੱਪ ਦਾ ਸਭਾਪਤੀ ਬਣਾਇਆ ਗਿਆ ਹੈ। ਇਹ ਸਿਰਫ਼
'ਤਨ ਢੇਸੀ' ਲਈ ਹੀ ਮਾਣ ਦੀ ਗੱਲ ਨਹੀਂ, ਸਗੋਂ ਸਮੁੱਚੀ ਸਿੱਖ ਕੌਮ, ਪੰਜਾਬੀਆਂ ਤੇ
ਭਾਰਤੀਆਂ ਲਈ ਵੀ ਮਾਣ ਵਾਲੀ ਗੱਲ ਹੈ।
ਢੇਸੀ ਹੁਣ ਭਾਰਤ ਅਤੇ ਇਸ ਖਿੱਤੇ ਦੇ
ਹੋਰ ਦੇਸ਼ਾਂ ਪ੍ਰਤੀ ਯੂ.ਕੇ. ਦੀਆਂ ਨੀਤੀਆਂ ਨੂੰ ਨਵਾਂ ਰੂਪ ਦੇਣ ਵਿਚ ਮਹੱਤਵਪੂਰਨ
ਭੂਮਿਕਾ ਵਿਚ ਹਨ। ਬੇਸ਼ੱਕ ਉਹ ਯੂ.ਕੇ. ਦੇ ਪ੍ਰਤੀਨਿਧ ਹਨ ਤੇ ਉਨ੍ਹਾਂ ਦਾ ਕੰਮ
ਯੂ.ਕੇ. ਦੇ ਹਿਤ ਦੇਖਣਾ ਹੈ, ਪਰ ਭਾਰਤੀ ਮੂਲ ਦੇ ਹੋਣ ਕਾਰਨ ਉਨ੍ਹਾਂ ਤੋਂ ਭਾਰਤ
ਪੱਖੀ ਹਮਦਰਦਾਨਾ ਰਵੱਈਏ ਦੀ ਵੀ ਆਸ ਕੀਤੀ ਜਾ ਸਕਦੀ ਹੈ। ਹਾਲਾਂਕਿ ਜਦੋਂ ਉਹ ਵਿਰੋਧੀ
ਧਿਰ ਦੇ ਸੰਸਦ ਮੈਂਬਰ ਸਨ ਤਾਂ ਉਨ੍ਹਾਂ ਦੇ ਭਾਰਤ ਆਉਣ 'ਤੇ ਉਨ੍ਹਾਂ ਨਾਲ ਹਵਾਈ ਅੱਡੇ
'ਤੇ ਕੀਤਾ ਗਿਆ ਵਰਤਾਓ ਸਨਮਾਨਯੋਗ ਨਹੀਂ ਸੀ ਪਰ ਫਿਰ ਵੀ ਅਸੀਂ ਸਮਝਦੇ ਹਾਂ ਕਿ
'ਢੇਸੀ' ਉਸ ਗੱਲ ਨੂੰ ਭੁਲਾ ਕੇ ਭਾਰਤ ਨਾਲ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਿਚ
ਅਹਿਮ ਭੂਮਿਕਾ ਨਿਭਾਉਣਗੇ। ਭਾਰਤ ਉਨ੍ਹਾਂ ਰਾਹੀਂ ਯੂ.ਕੇ. ਵਿਚ ਵਸਦੇ ਸਿੱਖਾਂ ਵਿਚ
ਫੈਲੀ ਨਾਰਾਜ਼ਗੀ ਵੀ ਦੂਰ ਕਰ ਸਕਦਾ ਹੈ। ਇਸ ਲਈ ਭਾਰਤ ਨੂੰ ਬਰਤਾਨਵੀ ਨਾਗਰਿਕ ਜਗਤਾਰ
ਸਿੰਘ ਜੌਹਲ ਦੀ ਨਜ਼ਰਬੰਦੀ ਬਾਰੇ ਵੀ ਮੁੜ ਵਿਚਾਰ ਕਰਨਾ ਚਾਹੀਦਾ ਹੈ। ਖ਼ੈਰ
ਤਨਮਨਜੀਤ ਸਿੰਘ ਢੇਸੀ ਇਸ ਮੰਚ ਰਾਹੀਂ ਭਾਰਤ ਨਾਲ ਆਰਥਿਕ ਸੰਬੰਧਾਂ, ਅੱਤਵਾਦ 'ਤੇ
ਰੋਕ ਅਤੇ ਪਲਤਜੱਗ ਸੁਰੱਖਿਆ ਵਰਗੇ ਮਾਮਲਿਆਂ 'ਤੇ ਸਹਿਯੋਗ ਵਧਾਉਣ ਦੇ ਨੀਤੀਗਤ
ਫੈਸਲਿਆਂ ਲਈ ਮਾਹਿਰਾਂ, ਕੂਟਨੀਤਕਾਂ ਅਤੇ ਯੂ.ਕੇ. ਦੇ ਸੰਸਦ ਮੈਂਬਰਾਂ ਨੂੰ ਭਾਰਤੀ
ਦ੍ਰਿਸ਼ਟੀਕੋਣ ਚੰਗੀ ਤਰ੍ਹਾਂ ਖੁਦ ਸਮਝ ਕੇ ਸਮਝਾਉਣ ਦੇ ਸਮਰੱਥ ਹਨ।
ਇੱਥੇ
ਗੌਰਤਲਬ ਹੈ ਕਿ ਭਾਰਤ ਦੀ 'ਪਹਿਲਾਂ ਗੁਆਂਢੀ ਨੀਤੀ' ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ
ਹੈ। ਇਸ ਵੇਲੇ ਸਾਡੇ ਲਗਭਗ ਸਾਰੇ ਗੁਆਂਢੀ ਮੁਲਕ ਚੀਨ ਵਲੋਂ ਇਸ ਖਿੱਤੇ ਵਿਚ ਭਾਰਤ
ਨੂੰ ਘੇਰਨ ਲਈ ਬਣਾਈ ਗਈ 'ਮੋਤੀਆਂ ਦੀ ਮਾਲਾ' ਨੀਤੀ ਵਿਚ ਫਸ ਚੁੱਕੇ ਹਨ।
ਭਾਰਤ ਕੋਲ ਇਕ ਵੀ ਗੁਆਂਢੀ ਵਿਸ਼ਵਾਸਯੋਗ ਦੋਸਤ ਦੀ ਹੈਸੀਅਤ ਵਿਚ ਨਹੀਂ ਰਿਹਾ।
ਬੰਗਲਾਦੇਸ਼ ਅਮਰੀਕਾ ਦੇ ਨੇੜੇ ਹੈ ਤੇ ਬਾਕੀ ਸਾਰੇ ਗਵਾਂਢੀ ਦੇਸ਼, ਚੀਨ ਦੇ ਨੇੜੇ
ਹਨ। ਇਸ ਹਾਲਤ ਵਿਚ ਇਕ ਭਾਰਤੀ ਮੂਲ ਦੇ ਸ. ਢੇਸੀ ਦਾ ਇਸ ਕਮੇਟੀ ਦਾ ਮੁਖੀ ਬਣਨਾ
ਭਾਰਤ ਦੇ ਹਿਤ ਵਿਚ ਹੈ ਕਿਉਂਕਿ ਯੂ.ਕੇ. ਦੀ ਪਹਿਲ ਚੀਨ ਨਹੀਂ ਹੋ ਸਕਦਾ।
ਭੂ-ਰਾਜਨੀਤਕ ਹਾਲਤਾਂ ਵਿਚ ਉਹ ਇਨ੍ਹਾਂ ਦੇਸ਼ਾਂ ਨੂੰ ਚੀਨ ਦੇ ਗਲਬੇ ਵਿਚੋਂ ਕੱਢਣ ਵਿਚ
ਭਾਰਤ ਦਾ ਸਹਾਈ ਹੋ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਭਾਰਤ ਵੀ ਭੂ-ਰਾਜਨੀਤੀ ਨੂੰ
ਦੇਖਦੇ ਹੋਏ ਇਕ ਭਾਰਤੀ ਮੂਲ ਦੇ ਵਿਅਕਤੀ ਨੂੰ ਮਹੱਤਤਾ ਦੇਵੇ। ਖ਼ੈਰ ਢੇਸੀ
ਇਸ ਤੋਂ ਪਹਿਲਾਂ ਯੂ.ਕੇ. ਦੀ ਰੱਖਿਆ ਕਮੇਟੀ ਦੇ ਵੀ ਅਧਿਅਕਸ਼ ਵੀ ਚੁਣੇ ਗਏ ਹਨ ਤੇ
ਬਰਤਾਨੀਆ ਦੇ ਉਹ ਪਹਿਲੇ ਗ਼ੈਰ ਗੋਰੇ ਵਿਅਕਤੀ ਹਨ, ਜੋ ਇਸ ਮਹੱਤਵਪੂਰਨ ਅਹੁਦੇ ਲਈ
ਚੁਣੇ ਗਏ ਹਨ। ਇਹ ਕਮੇਟੀ ਯੂ.ਕੇ. ਦੇ ਰੱਖਿਆ ਖਰਚੇ, ਪ੍ਰਸ਼ਾਸਨ ਅਤੇ ਨੀਤੀ ਦੀ ਜਾਂਚ
ਕਰਨ ਲਈ ਜ਼ਿੰਮੇਵਾਰ ਹੈ। ਅਸੀਂ ਆਸ ਕਰਦੇ ਹਾਂ ਕਿ ਢੇਸੀ ਅਜੇ ਹੋਰ ਵੱਡੇ ਅਹੁਦਿਆਂ
'ਤੇ ਪਹੁੰਚਣਗੇ, ਉਹ ਅਜੇ ਸਿਰਫ਼ 46 ਸਾਲਾਂ ਦੇ ਹੀ ਹਨ। ਉਹ 8 ਭਾਸ਼ਾਵਾਂ ਜਾਣਦੇ ਹਨ।
ਉਹ ਯੂ.ਕੇ. ਦੇ ਸ਼ੈਡੋ, ਰੇਲ ਮੰਤਰੀ ਅਤੇ ਸ਼ੈਡੋ ਖ਼ਜ਼ਾਨਾ ਸਕੱਤਰ ਵੀ ਰਹਿ ਚੁੱਕੇ ਹਨ।
ਅਸੀਂ ਤਨਮਨਜੀਤ ਸਿੰਘ ਢੇਸੀ ਨੂੰ ਵਧਾਈ ਦਿੰਦੇ ਹੋਏ ਅਲਾਮਾ ਇਕਬਾਲ ਦਾ ਇਕ ਸ਼ਿਅਰ
ਸਮਰਪਿਤ ਕਰਦੇ ਹਾਂ:
ਤੂ ਸ਼ਾਹੀਂ ਹੈ ਪਰਵਾਜ਼ ਹੈ ਕਾਮ ਤੇਰਾ, ਤੇਰੇ
ਸਾਹਮਨੇ ਆਸਮਾਂ ਔਰ ਭੀ ਹੈਂ।
ਹਰਿਆਣੇ ਦੇ ਸਿੱਖ ਤੇ ਚੋਣਾਂ
ਵਕਤ-ਏ-ਮਾਜ਼ੀ ਕੀ ਵਕਤ-ਏ-ਹਾਲ ਪੇ ਤਰਜੀਹ ਨਹੀਂ ਹੋਤੀ, ਵਕਤ ਪੜਾ ਹੋ ਤੋ
ਦੁਸ਼ਮਨ ਭੀ ਦੋਸਤ ਬਨਾਨੇ ਪੜਤੇ ਹੈਂ।
ਅਸਲ ਵਿਚ
1984 ਦਾ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਅਤੇ ਦਿੱਲੀ ਤੇ ਹੋਰ ਰਾਜਾਂ ਵਿਚ ਇੰਦਰਾ
ਗਾਂਧੀ ਦੇ ਕਤਲ ਤੋਂ ਬਾਅਦ ਹੋਇਆ ਸਿੱਖਾਂ ਦਾ ਕਤਲੇਆਮ ਦੇਸ਼ ਭਰ ਵਿਚ ਸਿੱਖ ਸੋਚ ਨੂੰ
ਕਾਂਗਰਸ ਵਿਰੋਧੀ ਬਣਾ ਗਿਆ ਸੀ। ਭਾਵੇਂ ਅਕਾਲੀ ਦਲ ਦੀ ਭਾਜਪਾ ਨਾਲ ਨੇੜਤਾ ਸਿਆਸੀ
ਫ਼ਾਇਦੇ ਲਈ ਜ਼ਿਆਦਾ ਸੀ, ਪਰ ਆਮ ਸਿੱਖ ਸੋਚ ਵੀ ਭਾਜਪਾ ਵੱਲ ਹੀ ਝੁਕ ਗਈ ਸੀ। ਪਰ
ਭਾਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿਛਲੇ 10 ਸਾਲਾਂ ਦੇ ਰਾਜ ਵਿਚ ਸਿੱਖਾਂ
ਨੂੰ ਖ਼ੁਸ਼ ਕਰਨ ਲਈ ਉਨ੍ਹਾਂ ਦੇ ਹਿਤ ਵਿਚ ਕੁਝ ਚੰਗੇ ਕੰਮ ਵੀ ਹੋਏ , ਪਰ ਭਾਜਪਾ ਦਾ
ਲਗਾਤਾਰ ਚਲਦਾ ਬਹੁਗਿਣਤੀਵਾਦ ਦਾ ਰਵੱਈਆ ਘੱਟ-ਗਿਣਤੀਆਂ ਨੂੰ ਉਸ ਤੋਂ ਦੂਰ ਹੀ ਕਰਦਾ
ਜਾ ਰਿਹਾ ਹੈ।
ਫਿਰ ਭਾਜਪਾ ਜੇ ਕੋਈ ਕੰਮ ਸਿੱਖਾਂ ਦੇ ਹੱਕ ਵਿਚ ਕਰਦੀ ਵੀ
ਹੈ ਤਾਂ ਉਸ ਦੇ ਕੁਝ ਨੇਤਾ ਅਜਿਹੇ ਬਿਆਨ ਜ਼ਰੂਰ ਦੇ ਦਿੰਦੇ ਹਨ, ਜੋ ਸਿੱਖਾਂ ਨੂੰ
ਭਾਜਪਾ ਤੋਂ ਦੂਰ ਕਰ ਦਿੰਦੇ ਹਨ। ਭਾਜਪਾ ਨੇਤਾਵਾਂ ਦੇ ਬਿਆਨ ਸਿੱਖ ਸੋਚ ਨੂੰ ਫ਼ਿਕਰ
ਵਿਚ ਪਾਉਂਦੇ ਹਨ, ਕਿ ਕਿਤੇ ਇਹ ਬਹੁਗਿਣਤੀਵਾਦ ਸਿੱਖ ਧਰਮ ਨੂੰ ਵੀ ਹੌਲੀ-ਹੌਲੀ ਬੁੱਧ
ਤੇ ਜੈਨ ਧਰਮ ਵਾਂਗ ਹਿੰਦੂ ਧਰਮ ਵਿਚ ਹੀ ਨਾ ਸਮੋਅ ਲਵੇ। ਹਿੰਦੂ ਰਾਸ਼ਟਰ ਦਾ ਨਾਅਰਾ,
ਇਕ ਦੇਸ਼-ਇਕ ਕਾਨੂੰਨ ਵਰਗੇ ਨਾਅਰੇ ਸਿੱਖਾਂ ਨੂੰ ਭਾਜਪਾ ਤੋਂ ਸੁਚੇਤ ਰਹਿਣ ਲਈ
ਪ੍ਰੇਰਦੇ ਹਨ ਕਿਉਂਕਿ ਇਹ ਅਨੇਕਤਾ ਵਿਚ ਏਕਤਾ ਨਹੀਂ ਸਿਰਫ਼ ਸਬ ਕੁਝ ਇਕ ਹੀ ਤਰਾਂ ਦਾ
ਕਰਨ ਦੀ ਸੋਚ ਦਾ ਪ੍ਰਗਟਾਵਾ ਕਰਦਾ ਹੈ। ਸਿੱਖ ਸੋਚ ਹੀ ਸਰਬੱਤ ਦੇ ਭਲੇ ਦੀ ਸੋਚ ਹੈ ,
ਇਸ ਲਈ ਇਹ ਸੰਘਵਾਦ ਨੂੰ ਤਰਜੀਹ ਦਿੰਦੀ ਹੈ।
ਇਸ ਵਾਰ ਭਾਵੇਂ ਅਕਾਲੀ ਦਲ ਨੇ
ਹਰਿਆਣਾ ਵਿਚ ਇਨੈਲੋ ਦੀ ਹੀ ਮਦਦ ਕੀਤੀ ਹੈ ਪਰ ਰਿਪੋਰਟਾਂ ਇਹੀ ਹਨ ਕਿ
ਹਰਿਆਣਾ ਵਿਚ ਵਸਦੇ ਕਰੀਬ 20 ਲੱਖ ਸਿੱਖਾਂ ਦੀ ਬਹੁਗਿਣਤੀ ਇਸ ਵਾਰ ਕਾਂਗਰਸ ਵੱਲ
ਪਰਤੀ ਹੈ। ਇਸ ਦੇ ਕਾਰਨਾਂ ਵਿਚ ਭਾਜਪਾ ਵਲੋਂ ਕਿਸਾਨੀ ਨਾਲ ਕੀਤਾ ਵਰਤਾਅ, ਸਿੱਖ
ਬੰਦੀਆਂ ਪ੍ਰਤੀ ਦੁਸ਼ਮਣਾਂ ਵਾਲਾ ਵਤੀਰਾ ਅਤੇ ਸਿੱਖਾਂ ਤੇ ਪੰਜਾਬ ਦੀਆਂ ਕੁਝ ਮੁਢਲੀਆਂ
ਮੰਗਾਂ ਨੂੰ ਅਣਗੋਲਿਆਂ ਆਦਿ ਮੁੱਖ ਕਾਰਨਾਂ ਵਜੋਂ ਦਿਖਾਈ ਦਿੰਦੇ ਹਨ। ਇਹ ਹੈਰਾਨੀ ਦੀ
ਗੱਲ ਹੈ ਸਿੱਖ ਬੰਦੀਆਂ ਨੂੰ ਭਾਜਪਾ ਰਾਜ ਵਿਚ ਦਹਾਕਿਆਂ ਜੇਲ੍ਹ ਵਿਚ ਬੰਦ ਰਹਿਣ ਦੇ
ਬਾਵਜੂਦ ਇਕ ਵਾਰ ਵੀ ਪੈਰੋਲ ਜਾਂ ਫਰਲੋ ਮਿਲਣੀ ਔਖੀ ਹੈ ਪਰ ਕਤਲ ਅਤੇ ਜਬਰ ਜਨਾਹ ਦੇ
ਕੇਸਾਂ ਵਿਚ ਸਜ਼ਾ-ਯਾਫ਼ਤਾ ਸਾਧ ਨੂੰ ਹਰ ਚੋਣ ਮੌਕੇ ਪੈਰੋਲ ਜਾਂ ਫਰਲੋ ਮਿਲ ਜਾਂਦੀ ਹੈ।
ਸਿਰਫ਼ 4 ਸਾਲਾਂ ਵਿਚ ਉਹ 15 ਵਾਰ ਅਤੇ ਕਰੀਬ 260 ਦਿਨਾਂ ਲਈ ਬਾਹਰ ਆਇਆ ਹੈ। ਇਹ
ਸਥਿਤੀ ਸਿੱਖਾਂ ਵਿਚ ਭਾਜਪਾ ਪ੍ਰਤੀ ਅਵਿਸ਼ਵਾਸ ਪੈਦਾ ਕਰਦੀ ਹੈ, ਅਜੇ ਅਗਸਤ 24 ਵਿਚ
ਹੀ ਉਹ 21 ਦਿਨਾਂ ਦੀ ਫਰਲੋਅ ਤੇ ਬਾਹਰ ਰਿਹਾ ਤੇ ਹੁਣ ਫ਼ਿਰ ਉਸਨੂੰ 20 ਦਿਨਾਂ ਦੀ
ਪੈਰੋਲ ਦੇ ਦਿੱਤੀ ਗਈ ਹੈ।ਜਦੋਂਕਿ ਇਸ ਦਰਮਿਆਨ ਰਾਹੁਲ ਗਾਂਧੀ ਦਾ ਵਾਰ-ਵਾਰ ਸ੍ਰੀ
ਦਰਬਾਰ ਸਾਹਿਬ ਆ ਕੇ ਸੇਵਾ ਕਰਨਾ ਜਾਂ ਮੱਥਾ ਟੇਕਣਾ ਅਤੇ ਘੱਟ-ਗਿਣਤੀਆਂ ਦੇ ਹੱਕ ਵਿਚ
ਬੋਲਣਾ ਵੀ ਆਪਣੀ ਥਾਂ ਮਹੱਤਵ ਰੱਖਦਾ ਹੈ।
ਫਿਰ ਹਰਿਆਣਾ ਦੇ ਪ੍ਰਮੁੱਖ
ਸਿੱਖਾਂ ਨੇ ਇਸ ਵਾਰ ਇਕੱਠੇ ਹੋ ਕੇ ਆਪਣਾ ਇਕ ਘੋਸ਼ਣਾ ਪੱਤਰ ਵੀ ਜਾਰੀ ਕੀਤਾ ਸੀ ਕਿ
ਜਿਹੜੀ ਪਾਰਟੀ ਉਨ੍ਹਾਂ ਦੀਆਂ ਮੰਗਾਂ ਨਾਲ ਸਹਿਮਤ ਹੋਵੇਗੀ, ਸਿੱਖ ਉਸ ਨਾਲ ਜਾਣਗੇ।
ਭਾਜਪਾ ਨੇ ਉਸ ਨੂੰ ਨਹੀਂ ਗੌਲਿਆ, ਜਦੋਂਕਿ ਕਾਂਗਰਸ ਨੇ ਸਰਕਾਰ ਦੀ ਨਾਮਜ਼ਦ ਕੀਤੀ
ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਚੋਣਾਂ ਕਰਵਾਉਣ, ਹਰਿਆਣਾ ਵਿਚ ਗੁਰੂ
ਗੋਬਿੰਦ ਸਿੰਘ ਯੂਨੀਵਰਸਿਟੀ ਬਣਾਉਣ, ਦਿੱਲੀ ਪੈਟਰਨ 'ਤੇ ਪੰਜਾਬੀ ਅਕਾਦਮੀ ਬਣਾਉਣ
ਅਤੇ ਹਰਿਆਣਾ ਮਿਨੌਰਟੀ ਕਮਿਸ਼ਨ ਬਣਾਉਣ ਦੇ ਵਾਅਦੇ ਕੀਤੇ ਹਨ। ਕਾਂਗਰਸ ਨੇ ਇਸ ਵਾਰ 5
ਜਾਂ 6 ਸਿੱਖਾਂ ਨੂੰ ਵਿਧਾਨ ਸਭਾ ਦੀਆਂ ਟਿਕਟਾਂ ਵੀ ਦਿੱਤੀਆਂ ਹਨ, ਜਿਨ੍ਹਾਂ ਵਿਚੋਂ
ਕਈ ਜਿੱਤਣ ਦੀ ਜਾਂ ਮੁਕਾਬਲੇ ਦੀ ਪੁਜ਼ੀਸ਼ਨ ਵਿਚ ਹਨ ਤੇ ਭਾਜਪਾ ਨੇ ਸਿਰਫ਼ ਇਕ ਸਿੱਖ
ਨੂੰ ਟਿਕਟ ਦਿੱਤੀ ਹੈ, ਉਹ ਵੀ ਭਾਜਪਾ ਦੀ ਇਕ ਕਮਜ਼ੋਰ ਮੰਨੀ ਜਾਂਦੀ ਸੀਟ ਹੈ।
ਗਰਦਿਸ਼-ਏ-ਆਯਾਮ ਸੇ ਚਲਤੀ ਹੈ ਨਬਜ਼-ਏ-ਕਾਇਨਾਤ, ਵਕਤ ਕਾ ਪਹੀਆ ਰੁਕਾ ਤੋ
ਜ਼ਿੰਦਗੀ ਰੁਕ ਜਾਏਗੀ। (ਲਤੀਫ਼ ਸ਼ਾਹ
ਸ਼ਾਹਿਦ)
(ਗਰਦਿਸ਼-ਏ-ਆਯਾਮ-ਕਾਲ ਚੱਕਰ,
ਨਬਜ਼-ਏ-ਕਾਇਨਾਤ- ਬ੍ਰਹਿਮੰਡ ਦੀ ਹਰਕਤ)
1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000 E. mail :
hslall@ymail.com
|