WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਸਿੱਖ ਧਰਮ ਦੇ ਪੈਰੋਕਾਰਾਂ ਲਈ ਪੰਜ ਤਖ਼ਤ ਸਰਵੋਤਮ ਹਨ 
ਉਜਾਗਰ ਸਿੰਘ                        (18/10/2024)

 39ਸਿੱਖ ਧਰਮ ਦੇ ਪੈਰੋਕਾਰਾਂ ਲਈ ਪੰਜ ਤਖ਼ਤ ਸਰਵੋਤਮ ਹਨ। ਇਨ੍ਹਾਂ ਤਖ਼ਤਾਂ ਅਤੇ ਉਨ੍ਹਾਂ ‘ਤੇ ਸ਼ਸ਼ੋਭਤ ਜਥੇਦਾਰ ਸਾਹਿਬਾਨ ਬਾਰੇ ਕੋਈ ਕਿੰਤੂ ਪ੍ਰੰਤੂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਿਆਣਪ ਤੋਂ ਕੰਮ ਲੈਂਦਿਆਂ ਗਿਅਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਅਸਤੀਫ਼ਾ ਰੱਦ ਕਰਕੇ  ਤਖ਼ਤਾਂ ਦੇ  ਜਥੇਦਾਰ/ਸਿੱਖ ਸੰਗਤ ਅਤੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ/ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਸੀ ਟਕਰਾਓ ਤੋਂ ਬਚਾ ਲਿਆ ਹੈ।

ਜਿਸ ਤਰ੍ਹਾਂ ਹੁਣ ਸਿੱਖ ਧਰਮ ਦੇ ਵਕਾਰ ਨੂੰ ਸੱਟ ਮਾਰਨ ਲਈ ਹਮਲਾ ਹੋਇਆ ਹੈ, ਇਸੇ ਤਰ੍ਹਾਂ ਸਿੱਖ ਧਰਮ ਦੀ ਵੱਧਦੀ ਮਹੱਤਤਾ ਨੂੰ ਰੋਕਣ ਲਈ ਕਈ ਵਾਰ ਪਹਿਲਾਂ ਵੀ ਹਮਲੇ ਹੋਏ ਹਨ। ਅਕਾਲੀ ਫੂਲਾ ਸਿੰਘ ਤੋਂ ਬਾਅਦ ਪਹਿਲੀ ਵਾਰ ਸਿੱਖ ਪੰਥ ਦੇ ਜਥੇਦਾਰ ਸਾਹਿਬਨ ਵੱਲੋਂ ਪੰਥ ਵਿਰੋਧੀਆਂ ਦੀਆਂ ਅਵੱਗਿਆਵਾਂ ਬਾਰੇ ਦਲੇਰੀ ਵਾਲਾ ਫ਼ੈਸਲਾ ਕੀਤਾ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸਾਬਕਾ ਸੀਨੀਅਰ ਅਕਾਲੀ ਨੇਤਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਸੰਬੰਧੀ ਕੀਤੇ ਗਏ ਕਿੰਤੂ ਪ੍ਰੰਤੂ ਤੋਂ ਬਾਅਦ, ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਅਚਾਨਕ ਅਸਤੀਫ਼ਾ ਦੇਣ ਨਾਲ ਸਿੱਖ ਪੰਥ ਹੈਰਾਨ ਅਤੇ ਪ੍ਰੇਸ਼ਾਨ ਹੋ ਗਿਆ ਸੀ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਸੁਲਝਿਆ ਹੋਇਆ ਸਿੱਖ ਸਿਧਾਂਤਾਂ ‘ਤੇ ਪਹਿਰਾ ਦੇਣ ਵਾਲਾ ਦਲੇਰ ਜਥੇਦਾਰ ਸਮਝਿਆ ਜਾ ਰਿਹਾ ਹੈ। ਸਿੱਖ ਪੰਥ ਵਿੱਚ  ਚਿੰਤਾ ਦੀ ਸਥਿਤੀ ਪੈਦਾ ਹੋ ਗਈ ਸੀ।

30 ਅਗਸਤ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦੇਣ ਤੋਂ ਬਾਅਦ ਪਾਰਟੀ ਦੇ ਭਵਿਖ ਲਈ ਘਬਰਾਹਟ ਵਿੱਚ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਸ਼ਪਸ਼ਟੀਕਰਨ ਦੇਣ ਤੋਂ ਬਾਅਦ ਕੋਈ ਫ਼ੈਸਲਾ ਨਹੀਂ ਕੀਤਾ ਗਿਆ। ਤਨਖ਼ਾਹੀਆ ਪ੍ਰਧਾਨ ਸਿਆਸੀ ਕਾਰਵਾਈ ਨਹੀਂ ਕਰ ਸਕਦਾ, ਇਸ ਕਰਕੇ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ/ਕੋਟਰੀ ਬਹੁਤ ਜ਼ਿਆਦਾ ਚਿੰਤਾ ਵਿੱਚ ਹਨ।

ਪ੍ਰੰਤੂ ਸੁਖਬੀਰ ਸਿੰਘ ਬਾਦਲ ਨੇ ਫਿਰ ਅਵੱਗਿਆ ਕਰਕੇ ਪੰਚਾਇਤ ਚੋਣਾਂ ਵਿੱਚ ਪ੍ਰਚਾਰ ਕੀਤਾ ਹੈ। ਦੂਜੇ ਪਾਸੇ ਪੰਜਾਬ ਦੀਆਂ ਚਾਰ ਵਿਧਾਨ ਸਭਾ ਦੀਆਂ ਉਪ ਚੋਣਾਂ ਦਾ ਐਲਾਨ ਹੋ ਗਿਆ ਹੈ। ਸਾਬਕਾ ਅਕਾਲੀ ਨੇਤਾ ਵਿਰਸਾ ਸਿੰਘ ਵਲਟੋਹਾ ਨੇ ਸੁਖਬੀਰ ਸਿੰਘ ਬਾਦਲ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਫ਼ੈਸਲੇ ਨੂੰ ਲਮਕਾਉਣ ਦੇ ਦੋਸ਼ ਲਗਾਏ ਅਤੇ ਮਰਿਆਦਾ ਵਿੱਚ ਨਾ ਰਹਿੰਦਿਆ ਜਥੇਦਾਰ ਸਾਹਿਬਾਨ ਬਾਰੇ ਬਿਆਨਬਾਜ਼ੀ ਕੀਤੀ ਗਈ ਸੀ ਜਿਸ ਕਰਕੇ ਵਿਰਸਾ ਸਿੰਘ  ਵਲਟੋਹਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਆਪਣਾ ਪੱਖ ਸ਼ਪਸ਼ਟ ਕਰਨ ਲਈ ਬੁਲਾਇਆ ਗਿਆ ਸੀ।

ਆਪਣਾ ਪੱਖ ਪੇਸ਼ ਕਰਦਿਆਂ ਵਿਰਸਾ ਸਿੰਘ ਵਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ‘ਤੇ  'ਭਾਰਤੀ ਜਨਤਾ ਪਾਰਟੀ' ਅਤੇ ਆਰ.ਐਸ.ਐਸ. ਦਾ ਏਜੰਟ ਹੋਣ ਦੇ ਦੋਸ਼ ਲਗਾ ਦਿੱਤੇ। ਜਿਹੜੇ ਨੇਤਾ ਗਿਆਨੀ ਹਰਪ੍ਰੀਤ ਸਿੰਘ ਉਪਰ ਬੀ.ਜੇ.ਪੀ.ਅਤੇ ਆਰ.ਐਸ.ਐਸ. ਨਾਲ ਮਿਲੇ ਹੋਣ ਦਾ ਇਲਜ਼ਾਮ ਲਗਾ ਰਹੇ ਹਨ, ਹਾਲਾਂ ਕਿ ਉਨ੍ਹਾਂ ਦਾ ਅਕਾਲੀ ਦਲ ਆਪ 1996 ਤੋਂ ਲਗਾਤਾਰ ਬੀ.ਜੇ.ਪੀ. ਦੇ ਭਾਈਵਾਲ ਬਣੇ ਹੋਏ ਹਨ।

ਪੰਜ ਸਿੰਘ ਸਾਹਿਬਾਨ ਨੇ ਵਿਰਸਾ ਸਿੰਘ ਵਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ 10 ਸਾਲ ਲਈ ਕੱਢਣ ਦਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੂੰ ਹੁਕਮ ਦੇ ਦਿੱਤਾ। ਇਸ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਸ਼ੋਸ਼ਲ ਮੀਡੀਆ ਤੇ ਫਿਰ ਆਪਣੇ ਦੋਸ਼ ਦੁਹਰਾ ਦਿੱਤੇ। ਗਿਆਨੀ ਹਰਪ੍ਰੀਤ ਸਿੰਘ ਦੇ ਕਹਿਣ ਅਨੁਸਾਰ ਉਸ ਦੀ ਕਿਰਦਾਰਕੁਸ਼ੀ ਕੀਤੀ ਗਈ ਹੈ ਅਤੇ ਉਸ ਦੀਆਂ ਪਰਵਾਸ ਵਿੱਚ ਪੜ੍ਹਾਈ ਕਰ ਰਹੀਆਂ ਧੀਆਂ ਬਾਰੇ ਅਪਸ਼ਬਦ ਕਹੇ ਗਏ ਅਤੇ ਉਨ੍ਹਾਂ ਨੂੰ ਅਗਵਾ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਇਸ ਲਈ ਉਹ ਅਸਤੀਫ਼ਾ ਦੇ ਰਹੇ ਹਨ। 

ਗਿਆਨੀ ਰਘਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਪ੍ਰਵਾਨ ਨਾ ਕਰਨ ਦੇ ਹੁਕਮ ਕਰ ਦਿੱਤੇ ਸਨ। ਉਨ੍ਹਾਂ ਇਹ ਵੀ ਕਿਹਾ ਸੀ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਪ੍ਰਵਾਨ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੇ ਸਮੇਤ ਬਾਕੀ ਜਥੇਦਾਰਾਂ ਨੂੰ ਅਸਤੀਫ਼ੇ ਦੇਣ ਲਈ ਮਜ਼ਬੂਰ ਹੋਣਾ ਪਵੇਗਾ। ਗਿਆਨੀ ਰਘਬੀਰ ਸਿੰਘ ਦੇ ਬਿਆਨ ਤੋਂ ਬਾਅਦ ਸਿੱਖ ਪੰਥ ਦਾ ਸੰਕਟ ਅਤਿਅੰਤ ਗਹਿਰਾ ਹੋ ਗਿਆ ਸੀ। ਇਉਂ ਮਹਿਸੂਸ ਹੋ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਤਾਕਤ ਤੋਂ ਬਿਨਾ ਰਹਿਣਾ ਮੁਸ਼ਕਲ ਹੋ ਗਿਆ ਲੱਗਦਾ ਹੈ। ਇਸ ਕਰਕੇ ਜਥੇਦਾਰ ਸਾਹਿਬਾਨ ‘ਤੇ ਦਬਾਆ ਬਣਾਉਣ ਲਈ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।
 
ਸ੍ਰੀ ਅਕਾਲ ਤਖ਼ਤ ਸਿੱਖ ਪੰਥ ਦੀ ਸਰਵੋਤਮ ਅਧਿਆਤਮਿਕ ਸੰਸਥਾ ਹੈ। ਇਸ ਸੰਸਥਾ ‘ਤੇ ਸ਼ਸ਼ੋਭਤ ਹੋਣ ਵਾਲੇ ਵਿਅਕਤੀ ਵੀ ਨਿਯੁਕਤੀ ਤੋਂ ਬਾਅਦ ਸਰਵੋਤਮ ਹੋ ਜਾਂਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਮੀਰੀ ਪੀਰੀ ਦੇ ਸਿਧਾਂਤ ਦੀ ਸੋਚ ਦਾ ਪ੍ਰਤੀਕ ਹੈ। ਗੁਰੂ ਸਾਹਿਬ ਦਾ ਭਾਵ ਪੀਰੀ ਅਰਥਾਤ ਸਿੱਖ ਧਰਮ ਦੀ ਪ੍ਰਫੁਲਤਾ ਵਿੱਚ ਰੁਕਾਵਟ ਪਾਉਣ ਵਾਲੇ ਨੂੰ ਰੋਕਣ ਲਈ ਮੀਰੀ ਦਾ ਹੋਣਾ ਅਤਿਅੰਤ ਜ਼ਰੂਰੀ ਸੀ ਪ੍ਰੰਤੂ ਉਨ੍ਹਾਂ ਦਾ ਭਾਵ ਇਹ ਨਹੀਂ ਸੀ ਕਿ ਪੀਰੀ, ਮੀਰੀ ਅਰਥਾਤ ਧਰਮ (ਸਿਆਸੀ ਤਾਕਤ) ਦੇ ਅਧੀਨ ਹੋ ਜਾਵੇ, ਇਸ ਕਰਕੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਰਵਪ੍ਰਵਾਣਤ ਸਿੱਖ ਧਰਮ ਦੇ ਨੈਤਿਕ ਕਦਰਾਂ ਕੀਮਤਾਂ ‘ਤੇ ਪਹਿਰਾ ਦੇਣ ਵਾਲੇ ਅਕਾਲੀ ਫੂਲਾ ਸਿੰਘ ਵਰਗੇ ਸਿਰਮੌਰ ਵਿਅਕਤੀ ਨਿਯੁਕਤ ਕੀਤੇ ਜਾਂਦੇ ਸਨ।

ਪ੍ਰੰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾ ਨੂੰ ਨਿਯੁਕਤ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲਿਆਂ ‘ਤੇ ਕਿੰਤੂ ਪ੍ਰੰਤੂ ਹੋਣ ਲੱਗ ਪਿਆ। ਮੇਰਾ ਏਥੇ ਮਤਲਵ ਇਹ ਨਹੀਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਉਚੇ ਕਿਰਦਾਰ ਦੇ ਮਾਲਕ ਨਹੀ ਹੁੰਦੇ। ਪ੍ਰੰਤੂ ਉਨ੍ਹਾਂ ਵਿੱਚੋਂ ਨਿਰਪੱਖ ਸੋਚ ਵਾਲੇ ਵਿਦਵਾਨ ਨਿਯੁਕਤ ਹੋਣੇ ਚਾਹੀਦੇ ਹਨ। ਉਹ ਜਥੇਦਾਰ ਬਣਨ ਤੋਂ ਬਾਅਦ ਮੁਲਾਜ਼ਮ ਨਹੀਂ ਹੋਣੇ ਚਾਹੀਦੇ। ਉਨ੍ਹਾਂ ਦੀ ਮਿਆਦ ਵੀ ਨਿਸਚਤ ਹੋਣੀ ਚਾਹੀਦੀ ਹੈ। ਭਾਵ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਦੇ ਧਾਰਮਿਕ ਨਿਯਮ ਹੋਣੇ ਚਾਹੀਦੇ ਹਨ। ਫਿਰ ਉਨ੍ਹਾਂ ਨੂੰ ਬਦਲਿਆ ਨਹੀਂ ਜਾ ਸਕੇਗਾ ਤਾਂ ਜੋ ਉਹ ਆਜ਼ਾਦਾਨਾ ਤੌਰ ਤੇ ਫ਼ੈਸਲੇ ਲੈ ਸਕਣ।

ਸਿੱਖ ਧਰਮ ਦੇ ਵਰਤਮਾਨ ਸੰਕਟ ਦੀ ਜੜ੍ਹ  ਡੇਰਾ ਸਿਰਸਾ ਦੇ ਰਾਮ ਰਹੀਮ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖ ਪੰਥ ਦੀ ਵਿਚਾਰਧਾਰਾ ਦੇ ਵਿਰੁੱਧ ਮੁਆਫ਼ੀ ਦੇਣ ਦੇ ਲਏ ਗਏ ਫ਼ੈਸਲੇ ਹੀ ਹਨ। ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਇੱਕ ਵਿੰਗ ਸਮਝਣ ਲੱਗ ਪਿਆ, ਜਿਸ ਕਰਕੇ ਉਹ ਆਪਣੀ ਮਰਜ਼ੀ ਦੇ ਸਿਆਸੀ ਰੰਗਤ ਵਾਲੇ ਫ਼ੈਸਲੇ ਕਰਵਾਉਂਦਾ ਰਿਹਾ।

ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫ਼ੇ ਨਾਲ ਸਿੱਖ ਪੰਥ ਗਹਿਰੇ ਸੰਕਟ ਵਿੱਚ ਘਿਰ ਗਿਆ ਹੈ। ਇਹ ਪਹਿਲੀ ਵਾਰ ਨਹੀਂ, ਇਸ ਤੋਂ ਪਹਿਲਾਂ ਵੀ ਸਿੱਖ ਪੰਥ ‘ਤੇ ਗਹਿਰੇ ਸੰਕਟ ਆਏ ਹਨ ਪ੍ਰੰਤੂ ਉਹ ਸੰਕਟ ਬਾਹਰੀ ਹੁੰਦੇ ਸਨ।

ਵਰਤਮਾਨ ਸੰਕਟ ਸਿੱਖ ਪੰਥ ਦੇ ਅੰਦਰੋਂ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸਾਬਕਾ ਸੀਨਅਰ ਨੇਤਾ ਵੱਲੋਂ ਕੀਤਾ ਗਿਆ ਹੈ। ਸਿੱਖ ਪੰਥ ਦੇ ਮੁੱਦਈਆਂ ਵੱਲੋਂ ਸਿੱਖ ਸੰਸਥਾਵਾਂ ਦੀਆਂ ਮਰਿਆਦਾਵਾਂ ਦੀਆਂ ਉਲੰਘਣਾਵਾਂ ਲੰਬੇ ਸਮੇਂ ਤੋਂ ਹੋ ਰਹੀਆਂ ਹਨ। 'ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ' ਅਤੇ 'ਸ਼੍ਰੋਮਣੀ ਅਕਾਲੀ ਦਲ' ਨੇ ਕਦੀਂ ਵੀ ਅਜਿਹੀਆਂ ਘਟਨਾਵਾਂ ਨੂੰ ਸੰਜੀਦਗੀ ਨਾਲ ਨਹੀਂ ਲਿਆ, ਸਗੋਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ‘ਤੇ ਦਬਾਆ ਪਾ ਕੇ ਅਜਿਹੀਆਂ ਘਟਨਾਵਾਂ ਨੂੰ ਆਪਣੇ ਸਿਆਸੀ ਨਿਸ਼ਾਨੇ ਪੂਰੇ ਕਰਨ ਲਈ ਸ਼ਹਿ ਦਿੰਦੇ ਰਹੇ ਹਨ। ਜਾਣੀ ਕਿ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਆਪਣੇ ਸਿਆਸੀ ਹਿਤ ਪੂਰੇ ਕਰਦਾ ਰਿਹਾ ਹੈ।

ਵਰਤਮਾਨ ਸੰਕਟ ਵੀ ਸਿਆਸੀ ਹਿਤਾਂ ਦੀ ਪੂਰਤੀ ਲਈ ਕਰਵਾਇਆ ਜਾ ਰਿਹਾ ਹੈ। ਗ਼ਲਤੀ ਕਿਸੇ ਵੀ ਵਿਅਕਤੀ ਜਾਂ ਸੰਸਥਾ ਤੋਂ ਜਾਣੇ ਅਣਜਾਣੇ ਹੋ ਸਕਦੀ ਹੈ। ਉਹ ਗ਼ਲਤੀ ਸੁਧਾਰਨ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਗ਼ਲਤੀ ਤੇ ਗ਼ਲਤੀ ਕਰਦਾ ਆ ਰਿਹਾ ਹੈ। ਅਜਿਹੇ ਸੰਕਟ ਅਕਾਲੀ ਦਲ ਨੂੰ ਨੁਕਸਾਨ ਤਾਂ ਪਹੁੰਚਾ ਸਕਦੇ ਹਨ ਪ੍ਰੰਤੂ ਉਸਨੂੰ ਖ਼ਤਮ ਨਹੀਂ ਕਰ ਸਕਦੇ।

ਇਹ ਚੰਗੀ ਗੱਲ ਹੈ ਕਿ ਸਿੱਖ ਪੰਥ ਨੇ ਅਜਿਹੇ ਸੰਕਟਮਈ ਸਮੇਂ ਵਿੱਚ ਇੱਕਮੁਠਤਾ ਦਾ ਸਬੂਤ ਦਿੱਤਾ ਹੈ। ਇਸ ਤੋਂ ਬਾਅਦ ਭਵਿਖ ਵਿੱਚ ਇਸ ਸਰਵੋਤਮ ਸੰਸਥਾ ਦੀ ਸਿਆਸੀ ਲੋਕ ਦੁਰਵਰਤੋਂ ਨਹੀਂ ਕਰ ਸਕਣਗੇ। ਇਨ੍ਹਾਂ ਘਟਨਾਵਾਂ ਦਾ ਜ਼ਿੰਮੇਵਾਰ ਇਕੱਲਾ ਸਿੱਖ ਪੰਥ ਹੀ ਨਹੀਂ ਸਗੋਂ ਸਿੱਖ ਸੰਸਥਾਵਾਂ ਦੇ ਉਚ ਅਹੁਦਿਆਂ ਤੇ ਸ਼ਸ਼ੋਭਤ ਤਤਕਾਲੀ ਵਿਅਕਤੀ ਵੀ ਬਰਾਬਰ ਦੇ ਜ਼ਿੰਮੇਵਾਰ ਰਹੇ ਹਨ, ਕਿਉਂਕਿ ਸਿੱਖ ਸੰਸਥਾਵਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ/ਸ਼੍ਰੋਮਣੀ ਅਕਾਲੀ ਦਲ ਆਪਣੇ ਸਿਆਸੀ ਹਿੱਤਾਂ ਲਈ ਵਰਤਦੀਆਂ ਰਹੀਆਂ ਹਨ।

ਤੱਤਕਾਲੀ ਅਹੁਦੇਦਾਰ ਚੁੱਪ ਕਰਕੇ ਸਿਆਸੀ ਆਕਾਵਾਂ ਦੇ ਹੁਕਮ ਮੰਨਦੇ ਰਹੇ ਹਨ। ਹੁਣ ਇੱਕ ਦੂਜੇ ਬਾਰੇ ਦੂਸ਼ਣਬਾਜ਼ੀ ਤੁਰੰਤ ਬੰਦ ਹੋਣੀ ਚਾਹੀਦੀ ਹੈ। ਅਜਿਹੇ ਵਰਤਾਰੇ ਵਾਲਾ ਮਾਹੌਲ ਪਹਿਲਾਂ ਬਹੁਤ ਘੱਟ ਵੇਖਣ ਨੂੰ ਮਿਲਿਆ ਹੈ। ਇਉਂ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਸਿੱਖ ਪੰਥ ਵਿੱਚ ਘਰੇਲੂ ਖ਼ਾਨਜੰਗੀ ਵਰਗਾ ਵਾਤਾਵਰਨ ਬਣਾ ਰਿਹਾ ਹੈ।

ਸਿੱਖ ਪੰਥ/ਸਿੱਖ ਲੀਡਰਸ਼ਿਪ/ਸਿੱਖ ਸੰਸਥਾਵਾਂ ਦਾ ਜੋ ਨੁਕਸਾਨ ਪੰਥ ਵਿਰੋਧੀ ਆਗੂ ਜਾਂ ਜਥੇਬੰਦੀਆਂ ਨਹੀਂ ਕਰ ਸਕੀਆਂ, ਉਹ ਅਕਾਲੀ ਲੀਡਰਸ਼ਿਪ ਖੁਦ ਇੱਕ ਦੂਜੇ ‘ਤੇ ਚਿਕੜ ਉਛਾਲਕੇ ਕਰ ਰਹੀ ਹੈ। ਸੰਕਟ ਦੀ ਘੜੀ ਵਿੱਚ ਸਿੱਖ ਬੁੱਧੀਜੀਵੀ, ਵਿਦਵਾਨ ਅਤੇ ਹੋਰ ਸੰਪਰਦਾਵਾਂ ਦੇ ਮੁਖੀਆਂ ਨੂੰ ਮਿਲ ਬੈਠਕੇ ਕੋਈ ਫ਼ਾਰਮੂਲਾ ਬਣਾਉਣ ਦੇ ਸੁਝਾਅ ਦੇਣੇ ਚਾਹੀਦੇ ਹਨ ਤਾਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਸਾਹਿਬਾਨ ਦੀ ਸਰਵਉਚਤਾ ਬਰਕਰਾਰ ਰਹਿ ਸਕੇ ਅਤੇ ਸ਼੍ਰੋਮਣੀ ਅਕਾਲੀ ਦਲ/ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਖੋਇਆ ਵਕਾਰ ਮੁੜ ਬਹਾਲ ਕਰ ਸਕੇ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
 ujagarsingh48@yahoo.com

 
 
 
  39ਸਿੱਖ ਧਰਮ ਦੇ ਪੈਰੋਕਾਰਾਂ ਲਈ ਪੰਜ ਤਖ਼ਤ ਸਰਵੋਤਮ ਹਨ 
ਉਜਾਗਰ ਸਿੰਘ
doordarshanਦੂਰਦਰਸ਼ਨ ਪੰਜਾਬੀ ਤੋਂ ਪੰਜਾਬੀ ਗਾਇਬ! 
ਬੁੱਧ ਸਿੰਘ ਨੀਲੋਂ 
37ਪ੍ਰੇਮ ਅਤੇ ਧਰਮ 
ਬੁੱਧ ਸਿੰਘ ਨੀਲੋਂ 
36'ਗੁਰਬਾਣੀ ਦੀ ਬੇਅਦਬੀ' ਦੀ ਪਰਿਭਾਸ਼ਾ ਸਪਸ਼ਟ ਕਰੇ ਸ਼੍ਰੋਮਣੀ ਕਮੇਟੀ 
ਹਰਜਿੰਦਰ ਸਿੰਘ ਲਾਲ
35ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਨੇ ਤੀਜੀ ਵਾਰ ਡਬਲ ਇੰਜਣ ਸਰਕਾਰ ਬਣਾਈ
ਉਜਾਗਰ ਸਿੰਘ
internetਇੰਟਰਨੈੱਟ ਅਪਰਾਧ ਦਾ ਖ਼ੌਫ਼ ਅਤੇ ਤਨ ਢੇਸੀ ਪੰਜਾਬੀਆਂ ਦਾ ਮਾਣ    
ਹਰਜਿੰਦਰ ਸਿੰਘ ਲਾਲ
hindustanਤਮਾਸ਼ਾ ਇਹ ਹਿੰਦੋਸਤਾਨ!   
ਬੁੱਧ ਸਿੰਘ ਨੀਲੋਂ 
amarpreet30 ਸਤੰਬਰ ਨੂੰ ਅਹੁਦਾ ਸੰਭਾਲਣ ਸਮੇਂ
ਅਮਰਪ੍ਰੀਤ ਸਿੰਘ ਭਾਰਤੀ ਹਵਾਈ ਫ਼ੌਜ ਦੇ ਨਵੇਂ ਏਅਰ ਚੀਫ਼ ਮਾਰਸ਼ਲ ਨਿਯੁਕਤ  
ਉਜਾਗਰ ਸਿੰਘ 
31ਸਿੱਖ ਆਗੂਓ 'ਕੁੱਲ-ਭਾਰਤ ਗੁਰਦੁਆਰਾ ਕਨੂੰਨ' ਬਣਾਉਣ ਲਈ ਅੱਗੇ ਆਓ!  
ਹਰਜਿੰਦਰ ਸਿੰਘ ਲਾਲ
akaaliਇੰਡੀਆ ਗਠਜੋੜ ਦੀ ਚੜ੍ਹਤ, ਪਰ ਅਕਾਲੀ ਦਲ ਡੂੰਘੇ ਪਾਣੀਆਂ 'ਚ 
ਹਰਜਿੰਦਰ ਸਿੰਘ ਲਾਲ
trumpਅਮਰੀਕਾ ਵਿੱਚ ਬੰਦੂਕ ਸਭਿਆਚਾਰ ਨੀਤੀ ਹਿੰਸਕ ਘਟਨਾਵਾਂ ਦੀ ਜ਼ਿੰਮੇਵਾਰ  
ਉਜਾਗਰ ਸਿੰਘ
vatavaranਪੰਜਾਬੀ ਵਾਤਾਵਰਨ ਬਾਰੇ ਅਵੇਸਲੇ ਕਿਉਂ?
ਉਜਾਗਰ ਸਿੰਘ
bartaniaਬਰਤਾਨੀਆਂ ਦੀਆਂ ਸੰਸਦੀ ਚੋਣਾਂ ਵਿੱਚ ਸਿੱਖਾਂ/ਪੰਜਾਬੀਆਂ ਨੇ ਇਤਿਹਾਸ ਸਿਰਜਿਆ
ਉਜਾਗਰ ਸਿੰਘ
rahulਰਾਹੁਲ ਦਾ ਸੰਦੇਸ਼ ਅਤੇ ਪੰਜਾਬੀ ਸਾਂਸਦਾਂ ਨੂੰ ਅਪੀਲ  
ਹਰਜਿੰਦਰ ਸਿੰਘ ਲਾਲ
25ਮੋਦੀ ਵਤੀਰਾ - ਪੰਜਾਬ ਸਾਂਸਦਾਂ ਨੂੰ ਬੇਨਤੀ ਅਤੇ ਅਕਾਲੀ ਦਲ ਦਾ ਭਵਿੱਖ 
ਹਰਜਿੰਦਰ ਸਿੰਘ ਲਾਲ
sadਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਬਗਾਬਤੀ ਸੁਰਾਂ ਤੇ ਸੰਕਟ ਦੀ ਘੜੀ 
ਉਜਾਗਰ ਸਿੰਘ 
23ਲੋਕ ਸਭਾ ਦੇ ਪਹਿਲੇ ਸੈਸ਼ਨ ਦੌਰਾਨ ਹੋਵੇਗਾ ਸੱਤਾਧਾਰੀ ਤੇ ਵਿਰੋਧੀ ਧਿਰ ਦੀ ਸਮਰੱਥਾ ਦਾ ਪ੍ਰਗਟਾਵਾ  
ਹਰਜਿੰਦਰ ਸਿੰਘ ਲਾਲ
22ਭਾਜਪਾ ਨੇ ਰਵਨੀਤ ਸਿੰਘ ਬਿੱਟੂ ਵਿੱਚ ਆਪਣਾ ਭਵਿਖ ਵੇਖਿਆ  
ਉਜਾਗਰ ਸਿੰਘ
21ਮੋਦੀ-ਸ਼ਾਹ ਦੇ ਸੁਪਨੇ ਚਕਨਾਚੂਰ - ਅਗਲੇ 5 ਸਾਲ ਚੁਣੌਤੀਆਂ ਭਰਪੂਰ  
ਹਰਜਿੰਦਰ ਸਿੰਘ ਲਾਲ
20ਪੰਜਾਬ ਦੇ ਵੋਟਰਾਂ ਨੇ ਮੁਫ਼ਤਖ਼ੋਰੀ ਨੂੰ ਨਕਾਰ ਦਿੱਤਾ
ਉਜਾਗਰ ਸਿੰਘ
19ਬਿਆਨਬਾਜ਼ੀ ਦੀ ਉਲਝਣ ਤੇ ਪਰਖ ਦੀ ਘੜੀ
 ਹਰਜਿੰਦਰ ਸਿੰਘ ਲਾਲ
18ਭਾਰਤੀ ਆਰਥਕ ਪਾੜਾ: ਖਤਰੇ ਦੀ ਘੰਟੀ
 ਹਰਜਿੰਦਰ ਸਿੰਘ ਲਾਲ
17ਸ਼ਲਾਘਾਯੋਗ ਪਹਿਲ ਕਦਮੀ
ਹਰਜਿੰਦਰ ਸਿੰਘ ਲਾਲ
16ਨਾਨਕ ਦੁਨੀਆ ਕੈਸੀ ਹੋਈ
ਸ਼ਿੰਦਰਪਾਲ ਸਿੰਘ
firkuਫ਼ਿਰਕੂ ਧਰੁਵੀਕਰਨ: ਭਾਰਤ ਲਈ ਖਤਰਾ
ਹਰਜਿੰਦਰ ਸਿੰਘ ਲਾਲ 
panthਸਿੱਖ ਪੰਥ ਜੀ ਜਾਗੋ! ਸੁਚੇਤ ਹੋਵੋ!!
ਹਰਜਿੰਦਰ ਸਿੰਘ ਲਾਲ
13ਕੋਈ ਵੀ ਪਾਰਟੀ ਪੰਜਾਬ ਲਈ ਸੁਹਿਰਦ ਨਹੀਂ!
ਹਰਜਿੰਦਰ ਸਿੰਘ ਲਾਲ 
12ਪੱਤਰਕਾਰੀ 'ਚ ਵੱਧ੍ਹ ਰਿਹਾ ਬਲੈਕਮੇਲਿੰਗ ਦਾ ਰੁਝਾਨ! 
ਬੁੱਧ ਸਿੰਘ ਨੀਲੋਂ
11ਭਾਰਤੀ ਸਿੱਖਾਂ ਲਈ ਸੋਚਣ ਦੀ ਘੜੀ
ਹਰਜਿੰਦਰ ਸਿੰਘ ਲਾਲ
10ਪੰਜਾਬ ਵਿੱਚ ਸਾਵਣ ਮਹੀਨੇ ਤੋਂ ਪਹਿਲਾਂ ਦਲ ਬਦਲੀਆਂ ਦੀ ਬਰਸਾਤ
ਉਜਾਗਰ ਸਿੰਘ  
09ਖੇਤੀਬਾੜੀ ਨੂੰ ਸੱਨਅਤ ਦਾ ਦਰਜਾ ਕਿਉਂ ਨਹੀਂ?
ਉਜਾਗਰ ਸਿੰਘ
08ਕਿਸਾਨ ਅੰਦੋਲਨ: ਹਰਿਆਣਾ ਪੁਲਿਸ ਦਾ ਗ਼ੈਰ-ਕਨੂੰਨੀ ਧੱਕਾ
ਹਰਜਿੰਦਰ ਸਿੰਘ ਲਾਲ
07ਕਿਸਾਨ ਅੰਦੋਲਨ ਅਤੇ ਲੋਕ ਸਭਾ ਚੋਣਾਂ
ਹਰਜਿੰਦਰ ਸਿੰਘ ਲਾਲ
06'ਇੰਡੀਆ' ਗੱਠਜੋੜ ਭੰਬਲ਼ਭੂਸਾ ਅਤੇ ਪੰਜਾਬ
ਹਰਜਿੰਦਰ ਸਿੰਘ ਲਾਲ
05ਪੰਜਾਬ ਦੀ ਨਵੀਂ ਪੀੜ੍ਹੀ ਅਤੇ ਪੰਜਾਬ ਸਰਕਾਰ
 ਹਰਜਿੰਦਰ ਸਿੰਘ ਲਾਲ
04ਪੰਜਾਬੀ ਮਾਨਸਿਕਤਾ ਦੀ ਲਖਾਇਕ: ਕਾਂਗਰਸ ਦੀ ਅੰਦਰੂਨੀ ਫੁੱਟ
ਹਰਜਿੰਦਰ ਸਿੰਘ ਲਾਲ  
03ਸਰਬ ਭਾਰਤੀ ਕਾਂਗਰਸ: ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ 
ਉਜਾਗਰ ਸਿੰਘ
02'ਝੁਕਤੀ ਹੈ ਦੁਨੀਆ ਝੁਕਾਨੇ ਵਾਲਾ ਚਾਹੀਏ'
ਹਰਜਿੰਦਰ ਸਿੰਘ ਲਾਲ
01ਪੰਜਾਬ ਵਿੱਚ ਸਿੱਖਾਂ ਦੀਆਂ ਵੋਟਾਂ ਵਟੋਰਨ ਲਈ ਭਾਜਪਾ ਦਾ ਰੁੱਖ ਬਦਲਿਆ/a>
ਉਜਾਗਰ ਸਿੰਘ
62ਕਾਂਗਰਸ ਦਾ ਆਪਸੀ ਕਾਟੋ ਕਲੇਸ਼ ਮੰਦਭਾਗਾ
ਹਰਜਿੰਦਰ ਸਿੰਘ ਲਾਲ
61ਬੁੱਧ ਚਿੰਤਨ
ਸ਼ਬਦ ਸਮੁੰਦਰ ਦੀ ਗਹਿਰਾਈ 
ਬੁੱਧ ਸਿੰਘ ਨੀਲੋਂ
60ਹਾਰ ਬਾਅਦ ਹੀ ਸੁਰਤ ਅਤੇ ਅਕਲ ਆਉਂਦੀ ਹੈ
ਹਰਜਿੰਦਰ ਸਿੰਘ ਲਾਲ
592024 ਦੀਆਂ ਲੋਕ ਸਭਾ ਚੋਣਾਂ ਅਜੇ ਵੀ ਭਾਜਪਾ ਲਈ ਵੱਡੀ ਚੁਣੌਤੀ ਹੈ ਕਾਂਗਰਸ
ਹਰਜਿੰਦਰ ਸਿੰਘ ਲਾਲ

hore-arrow1gif.gif (1195 bytes)

   
     
 

Terms and Conditions/a>
Privacy Policy
© 1999-2024, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2024, 5abi.com