ਧਰਮ
ਤੇ ਪ੍ਰੇਮ ਦਾ ਰਿਸ਼ਤਾ ਕੀ ਹੈ? ਪ੍ਰੇਮ ਪਹਿਲਾਂ ਹੁੰਦਾ ਹੈ ਕਿ ਧਰਮ?
ਇਹ
ਬੜਾ ਕਠਿਨ ਸਵਾਲ ਹੈ ਜੇ ਨਾ ਸਮਝਿਆ ਜਾਵੇ। ਧਰਮ ਕੋਈ ਵੱਖਰਾ ਨਹੀਂ ਪ੍ਰੇਮ ਤੋਂ, ਇਹ
ਦੋਵੇਂ ਇੱਕ ਦੂਜੇ ਦੇ ਨਾਲ ਨਾਲ ਰਹਿੰਦੇ ਹਨ। ਇਹ ਉਹਨਾਂ ਨੂੰ ਹੀ ਦਿਖਦੇ ਹਨ,
ਜਿਹਨਾਂ ਦੇ ਮਨ ਅੰਦਰ ਵਪਾਰ ਨਹੀਂ ਹੁੰਦਾ। ਵਪਾਰੀ ਬੰਦਾ ਪ੍ਰੇਮ ਨਹੀਂ ਕਰ ਸਕਦਾ,
ਕਿਉਂਕਿ ਵਪਾਰ ਦੇ ਧੰਦੇ ਵਿੱਚ ਪ੍ਰੇਮ ਤੇ ਧਰਮ ਦਾ ਕੋਈ ਸਥਾਨ ਨਹੀਂ। ਬਾਹਰੀ ਤੌਰ
ਉੱਤੇ ਵਪਾਰੀ ਬੜਾ ਧਰਮੀ ਹੋਣ ਦਾ ਦਾਅਵਾ ਕਰਦਾ ਹੈ। ਉਹ ਧਰਮ ਈਮਾਨ ਦੀਆਂ ਸਹੁੰ
ਖਾਂਦਾ ਹੈ। ਲੋਕ ਵਿਖਾਵੇ ਲਈ ਪੂਜਾ ਪਾਠ ਧੂਫ਼ ਬੱਤੀ ਕਰਦਾ ਹੈ। ਆਪੋ ਆਪਣੇ ਧਾਰਮਿਕ
ਸਥਾਨ ਉੱਤੇ ਜਾਂਦਾ ਹੈ। ਨੱਕ ਰਗੜਦਾ ਹੈ। ਦਾਨ ਦੀ ਪਰਚੀ ਕਟਵਾਉਂਦਾ ਹੈ। ਮੂੰਹ ਵਿੱਚ
ਕੁੱਝ ਗਨਾਗਾਉਂਦਾ ਹੈ। ਉਹ ਆਪਣੇ ਆਪ ਨੂੰ ਬਹੁਤ ਵੱਡਾ ਧਰਮੀ ਹੋਣ ਦਾ ਦਾਅਵਾ ਕਰਦਾ
ਨਹੀਂ ਲੋਕਾਂ ਨੂੰ ਭਰੋਸਾ ਵੀ ਦਵਾਉਂਦਾ ਹੈ। ਜਦੋਂ ਉਹ ਇਹ ਕੁੱਝ ਕਰਦਾ ਹੈ ਤਾਂ ਉਸਦੇ
ਅੰਦਰੋਂ ਪ੍ਰੇਮ ਉਂਡ ਜਾਂਦਾ ਹੈ। ਉਸਦੀ ਥਾਂ ਉੱਤੇ ਹੰਕਾਰ ਆ ਜਾਂਦਾ ਹੈ।
ਪ੍ਰੇਮ ਦਾ ਦੂਜਾ ਪਾਸਾ ਹੀ ਹੰਕਾਰ ਹੈ, ਵਪਾਰ ਹੈ। ਵਪਾਰੀ ਬੰਦੇ ਅੰਦਰ ਪ੍ਰੇਮ ਪਿਆਰ
ਤੋਂ ਬਿਨਾਂ ਹੋਰ ਬਹੁਤ ਕੁੱਝ ਆ ਜਾਂਦਾ ਹੈ। ਮੋਹ, ਮਾਇਆ, ਕਾਮ, ਕ੍ਰੋਧ ਤੇ ਲੋਭ ਆ
ਜਾਂਦਾ ਹੈ। ਜਿਸ ਦੇ ਤਨ ਦੇ ਦੁਆਲੇ ਐਨਾ ਕੁੱਝ ਲਟਕਦਾ ਹੋਵੇਗਾ ਉਥੇ ਪ੍ਰੇਮ ਲਈ ਕੋਈ
ਥਾਂ ਨਹੀਂ ਹੁੰਦੀ। ਉਹ ਉਸ ਤਨ ਦੇ ਵਿਚੋਂ ਉਡ ਜਾਂਦਾ ਹੈ। ਜਿਥੋਂ ਪ੍ਰੇਮ ਉੱਡ ਗਿਆ
ਉਥੇ ਧਰਮ ਨਹੀਂ ਰਹਿ ਸਕਦਾ। ਧਰਮ ਮਰਿਆਦਾ ਹੁੰਦੀ ਹੈ, ਕੋਈ ਰੀਤ ਨਿਭਾਉਣ ਲਈ। ਧਰਮ
ਬਿਨਾ ਮੋਹ ਪਿਆਰ ਤੇ ਸਤਿਕਾਰ ਦੇ ਨਿਭਾਇਆ ਨਹੀਂ ਜਾ ਸਕਦਾ। ਹੁਣ ਅਧਰਮੀ ਲੋਕ ਧਰਮ ਦੇ
ਰਖਵਾਲੇ ਬਣ ਗਏ ਹਨ। ਧਰਮ ਨੂੰ ਮੰਨਣ ਵਾਲੇ ਧਾਰਮਿਕ ਹੋ ਕੇ ਸੰਪਰਦਾਇ ਬਣ ਗਏ ਹਨ।
ਉਹਨਾਂ ਦੇ ਵਿਚੋਂ ਪ੍ਰੇਮ ਤੇ ਧਰਮ ਗਾਇਬ ਹੋ ਗਿਆ ਹੈ।
ਅਸਲ ਦੇ ਵਿੱਚ ਧਰਮ
ਦੇ ਨਾਲੋਂ ਪ੍ਰੇਮ ਬਲਵਾਨ ਹੁੰਦਾ ਹੈ। ਪਰ ਧਰਮ ਦੇ ਪੁਜਾਰੀਆਂ ਦਾ ਭਾਰ ਵੱਧ ਹੁੰਦਾ
ਹੈ ਇਸੇ ਕਰਕੇ ਉਹ ਆਪਣੇ ਆਪ ਨੂੰ ਵੱਡੇ ਧਰਮੀ ਅਖਵਾਉਣ ਵਾਲੇ ਲੋਕ ਹਨ। ਜਿਵੇਂ ਰੇਟ
ਤੇ ਵੇਟ ਵਧਿਆ ਘਟਦਾ ਨਹੀਂ, ਉਸੇ ਤਰ੍ਹਾਂ ਹੰਕਾਰ ਵਧਿਆ ਘਟਦਾ ਨਹੀਂ। ਵਪਾਰੀ ਬੰਦਾ
ਘਾਟੇ ਦਾ ਸੌਦਾ ਨਹੀਂ ਕਰਦਾ। ਕਿਉਂਕਿ ਉਸਨੇ ਮੁਨਾਫ਼ੇ ਲਈ ਵਪਾਰ ਕਰਨ ਦੇ ਤਰੀਕੇ ਬਦਲ
ਲਏ ਹਨ। ਜਿਹੜੇ ਲੋਕ ਗਿਰਗਿਟ ਵਾਂਗੂ ਰੰਗ ਬਦਲਦੇ ਹਨ, ਉਹਨਾਂ ਉਪਰ ਭਰੋਸਾ ਕਰਨਾ
ਮੂਰਖਤਾ ਹੈ, ਅਸੀਂ ਦਹਾਕਿਆਂ ਤੋਂ ਮੂਰਖਤਾ ਕਰ ਰਹੇ ਹਾਂ । ਪਰ ਆਪਣੇ ਆਪ ਨੂੰ ਮੂਰਖ
ਨਹੀਂ ਮੰਨਦੇ। ਆਪਣੇ ਆਪ ਨੂੰ ਅਸੀਂ ਮੂਰਖ ਨਾ ਵੀ ਮੰਨੀਏ ਪਰ ਦੁਨੀਆਂ ਸਾਨੂੰ ਮੂਰਖ
ਸਮਝਦੀ ਹੈ। ਕੋਈ ਗੱਲ ਸਮਝਣ ਲਈ ਪ੍ਰੇਮ ਤੇ ਪ੍ਰੇਰਨਾ ਦਾ ਹੋਣਾ ਜ਼ਰੂਰੀ ਹੈ। ਹੋਰ
ਜ਼ਰੂਰਤਾਂ ਨਾਲੋਂ ਪ੍ਰੇਮ ਜ਼ਰੂਰੀ ਹੈ। ਤੁਸੀਂ ਕਿਸੇ ਨੂੰ ਪ੍ਰੇਮ ਕਰੋਗੇ ਤਾਂ ਧਰਮ
ਦੀ ਪਰਿਭਾਸ਼ਾ ਸਮਝ ਆ ਜਾਵੇਗੀ। ਧਰਮ ਦਾ ਮਾਰਗ ਦਰਸ਼ਨ ਹੈ। ਦਰਸ਼ਨ ਲਈ ਗਿਆਨ ਜ਼ਰੂਰੀ
ਹੈ। ਇਹਨਾਂ ਸਾਰਿਆਂ ਤੋਂ ਪਿਆਰ, ਪ੍ਰੇਮ ਤੇ ਮੁਹੱਬਤ ਜ਼ਰੂਰੀ ਹੈ। ਮੁਹੱਬਤ ਲਾਈ ਸਮਝ
ਤੇ ਪਛਾਣ ਕਰਨ ਦੀ ਲੋੜ ਹੈ। ਪਿਆਰ ਵਪਾਰ ਨਹੀਂ, ਮੁਕਤੀ ਦਾ ਮਾਰਗ ਦਰਸ਼ਨ।
ਚਿੱਟੀ ਸਿਉਂਕ ਨੇ ਪੰਜਾਬ ਚੱਟਿਆ? ਸਾਧਾਂ ਤੇ ਸੰਤਾਂ,
ਅਖੌਤੀ ਬ੍ਰਹਮਗਿਆਨੀ ਡੇਰਿਆਂ ਤੇ ਠਾਠਾਂ ਦੇ ਸਾਨਾਂ ਤੇ ਝੋਟਿਆਂ ਨੇ ਪੰਜਾਬ ਦੇ
ਅਣਖੀਲੇ ਪੰਜਾਬੀਆਂ ਨੂੰ ਨਿਪੁੰਸਕ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਅੱਜ
ਇਹਨਾਂ ਝੋਟਿਆਂ ਦੀਆਂ ਕਾਲੀਆਂ ਕਰਤੂਤਾਂ ਸਾਹਮਣੇ ਆ ਰਹੀਆਂ ਹਨ। ਅੰਨ੍ਹੀ ਸ਼ਰਧਾ ਦੇ
ਲਿਪਟੀ ਭੀੜ ਇਹਨਾਂ ਵੱਲ ਦੌੜੀ ਜਾ ਰਹੀ ਹੈ। ਪੰਜਾਬੀ ਤੇ ਸਿੱਖ ਕੌਮ ਜਿਸਦੇ ਜਰਨੈਲਾਂ
ਨੇ ਦੁਨੀਆ ਭਰ ਵਿੱਚ ਆਪਣੇ ਡੌਲ਼ਿਆਂ ਦੇ ਜ਼ੋਰ ਨਾਲ ਸਿੱਕਾ ਚਲਾਇਆ ਸੀ। ਅੱਜ ਉਹਨਾਂ
ਦੀ ਔਲਾਦ ਗੋਡਿਆਂ ਭਾਰ ਰੀਂਗਣ ਲੱਗੀ ਹੋਈ ਹੈ। ਇਹ ਚਿੱਟੀ ਸਿਉਂਕ ਨੇ ਪੰਜਾਬ ਦੀ
ਅਣਖ਼ ਨੂੰ ਚੱਟ ਲਿਆ ਹੈ। ਪੰਜਾਬੀ ਗਾਇਕ ਦੀਦਾਰ ਸੰਧੂ ਦੇ ਗੀਤ ਦੀਆਂ ਸਤਰਾਂ ਯਾਦ
ਆਉਂਦੀਆਂ ਹਨ!
ਰੰਗ ਵਿੱਚ ਭੰਗ ਪਾਉਣ ਵਾਲੀਆਂ ਬੁਲਾਵਾਂ ਨੀ ਤੂੰ
ਦੁਪਹਿਰ ਕੱਟ ਜਾਣ ਲਈ ਬੁਲਾ'ਲੀਆਂ ਜੀਹਦੇ ਚੱਟੇ ਹੋਏ ਰੁੱਖ ਵੀ ਨਾ ਹਰੇ ਹੁੰਦੇ
ਉਹਤੋਂ ਹੱਥਾਂ ਦੀਆਂ ਤਲੀਆਂ ਚਟਾ ਲੀ'ਆਂ ਧਰਤੀ ਦੇ ਉਪਰ ਜੋ ਵੀ ਜੀਵ
ਜੰਤੂ, ਬਨਸਪਤੀ ਤੇ ਮਨੁੱਖ ਤੋਂ ਬਿਨਾਂ ਕੋਈ ਵੀ ਵਸਤੂ ਹੈ, ਸਭ ਦਾ ਅੰਤ ਨਿਸ਼ਚਿਤ ਹੈ
। ਫੇਰ ਨਰਕ ਸਵਰਗ ਦਾ ਧੰਦਾ ਕਰਨ ਵਾਲਿਆਂ ਦੇ ਮਗਰ ਤੇ ਮੂਹਰੇ ਲੋਕ ਕਿਉਂ ਮੱਥੇ ਰਗੜ
ਦੇ ਹਨ? ਹਰ ਚੋਣਾਂ ਦੇ ਵਿੱਚ ਇਹ ਸਾਧ (ਸਾਨ੍ਹ) ਸੰਗਤਾਂ ਨੂੰ ਵੇਚਦੇ ਹਨ। ਸਿਆਸੀ
ਪਾਰਟੀਆਂ ਸਾਧਾਂ ਨੂੰ ਤੇ ਸਾਧ ਸਰਕਾਰਾਂ ਬਣਾਉਣ ਵਾਲਿਆਂ ਨੂੰ ਖਰੀਦੇ ਵੇਚਦੇ ਹਨ,
ਸੰਗਤਾਂ ਜੈਕਾਰੇ ਲਗਾਉਦੀਆਂ। ਪਿਛਲੇ ਸਮਿਆਂ ਦੇ ਵਿੱਚ ਇਕ ਸਾਧ ਦੀ ਚੇਲੀ ਦੀ ਆਡੀਓ
ਵਾਇਰਲ ਹੋਈ ਸੀ। ਕੁਲਦੀਪ ਮਾਣਕ ਦੇ ਗੀਤ ਦੇ ਬੋਲ ਚੇਤੇ ਕਰਵਾਉਂਦੀ ਸੀ;
" ਮੇਰੇ ਯਾਰ ਮੰਦਾ ਨਾ ਬੋਲੀ ਤੇ ਮੇਰੀ ਭਾਵੇਂ ਜਿੰਦ ਕੱਢ ਲੈ !"
ਚਿੱਟੇ, ਹਰੇ, ਨੀਲੇ, ਭਗਵੇਂ ਚੋਲਿਆਂ ਦੇ ਹੇਠਾਂ ਕਿਹੜਾ ਕੁਕਰਮ ਨਹੀਂ ਹੁੰਦਾ?
ਹੁਣ ਤਾਂ ਬਹੁਤ ਕੁੱਝ ਦਾ ਅੰਦਰਲਾ ਸੱਚ ਬਾਹਰ ਆ ਗਿਆ ਹੈ ਪਰ ਬਹੁਗਿਣਤੀ ਲੋਕਾਂ ਦੀਆਂ
ਭੀੜ ਇਹਨਾਂ ਵੱਲ ਵਹੀਰ ਘੱਤੀ ਜਾਂਦੀ ਹੈ। ਧਰਮ ਦਾ ਕਾਰੋਬਾਰ ਚੱਲਦਾ ਹੈ। ਪਰ ਜਦੋਂ
ਕਦੇ ਕੋਈ ਕੁਦਰਤੀ ਜਾਂ ਸਰਕਾਰੀ ਮਾਰ ਪੈਦੀ ਹੈ ਤਾਂ ਸਾਧ ਲਾਣਾ ਗਧੇ ਸਿੰਗਾਂ ਵਾਂਗੂੰ
ਅਲੋਪ ਹੋ ਜਾਂਦਾ ਹੈ। ਦਿੱਲੀ ਦੇ ਵਿੱਚ ਲੱਗੇ ਕਿਸਾਨ ਮਜ਼ਦੂਰ ਅੰਦੋਲਨ, ਇਸਦੀ ਮੱਦਦ
ਵੀ ਉਨ੍ਹਾਂ ਕਮਿਸ਼ਨ ਏਜੰਟਾਂ ਨੇ ਹੀ ਕੀਤੀ ਸੀ, ਜਿਹੜੇ ਕਿਸਾਨਾਂ ਦੇ
ਆਰਥਿਕ ਦਾਤੇ ਸਨ। ਇਸ ਲੋਕ ਅੰਦੋਲਨ ਦੇ ਵਿੱਚ ਸਵਰਗ ਦੀਆਂ ਟਿਕਟਾਂ ਵੰਡਣ ਵਾਲਾ ਸਾਧ
ਲਾਣਾ ਗੁਆਚ ਗਿਆ ਸੀ? ਟਰਾਲੀਆਂ ਭਰ ਭਰ ਉਹਨਾਂ ਦੇ ਡੇਰਿਆਂ ਵੱਲ ਜਾਣ ਵਾਲਿਆਂ ਨੂੰ
ਜੇ ਹੁਣ ਵੀ ਅਕਲ ਨਾ ਆਈ, ਫੇਰ ਕਦੇ ਵੀ ਨੀ ਆ ਸਕਦੀ। ਇਨ੍ਹਾਂ ਵਿਹਲੜ ਫੌਜਾਂ ਨੇ
ਬਹੁਤ ਮੌਜਾਂ ਲੁੱਟੀਆਂ ਹਨ ਤੇ ਲੁੱਟ ਰਹੀਆਂ ਹਨ। ਲੋਕਾਂ ਨਾਲ ਖੜਨ ਦਾ ਜਦੋਂ ਮੌਕਾ
ਆਇਆ ਐ ਤਾਂ ਸਭ ਭੋਰਿਆਂ ਵਿੱਚ ਵੜ ਗਏ। ਅਸਲ ਸੱਚ ਇਹ ਇਹ ਸਭ ਸਰਕਾਰੀ ਸਾਧ ਹਨ, ਦੇਸ਼
ਦੀ ਵੰਡ ਸਮੇਂ ਪੰਜ ਸਾਧ ਪੈਦਾ ਕੀਤੇ ਸਨ। ਪੰਜੇ ਅੰਗਰੇਜ਼ ਦੇ ਫੌਜੀ ਸਨ। ਜਿਹਨਾਂ ਨੇ
ਲੋਕਾਂ ਦੇ ਹੱਥਾਂ ਵਿੱਚੋਂ ਹਥਿਆਰ ਛੁਡਾ ਕੇ ਇੱਕ ਸੌ ਅੱਠ ਮਣਕਿਆਂ ਵਾਲੀ ਮਾਲਾ
ਫੜਾਕੇ ਅੰਗਰੇਜ਼ਾਂ ਦੇ ਵਿਰੁੱਧ ਸੰਘਰਸ਼ ਜਰਨ ਦੀ ਵਜਾਏ ਸਵਰਗ ਜਾਣ ਦੇ ਤੋਤਾ ਰਟਨ ਦੇ
ਲੜ ਲਾਇਆ ਸੀ। ਇਹੋ ਜਿਹੇ ਡੇਰੇ ਹੁਣ ਹਰ ਪਿੰਡ ਵਿੱਚ ਹਨ। ਲੁਧਿਆਣਾ ਜਿਲੇ ਇਕ ਡੇਰੇ
ਵਿੱਚ ਤਾਂ ਲੋਕ ਉਸ ਦੀਆਂ ਜੁੱਤੀਆਂ ਤੇ ਚੋਲ਼ਿਆਂ ਨੂੰ ਈ ਮੱਥਾ ਟੇਕਦੇ ਹਨ। ਸਵਰਗ ਦਾ
ਨਜ਼ਾਰਾ ਲੈਂਦਾ ਇੰਝ ਸਾਧ ਤਾਂ ਚਾਲੀ ਸਾਲ ਪਹਿਲਾਂ ਦੇਹ ਮੁਕਤ ਹੋ ਗਿਆ ਪਰ ਇਲਾਕੇ
ਵਿੱਚ ਅੰਧ ਵਿਸ਼ਵਾਸ ਦਾ ਬੂਟਾ ਲਾ ਗਿਆ। ਜਿਸ ਨੇ ਆਲੇ ਦੁਆਲੇ ਨੂੰ ਘੇਰ ਲਿਆ ਐ। ਹੁਣ
ਸਾਧ ਲਾਣੇ ਦੇ ਘੇਰੇ ਵਿੱਚ ਪੰਜਾਬ ਐ। ਪੰਜਾਬ ਵਿੱਚ ਪਿੰਡ ਤੇਰਾਂ ਹਜ਼ਾਰ
ਨੇ ਡੇਰੇ ਸਵਾ ਲੱਖ ਤੋਂ ਵੱਧ ਹਨ। ਇਸ ਚਿੱਟੀ ਸਿਉਂਕ ਨੇ ਲੋਕਾਂ ਦੇ ਦਿਮਾਗ਼ ਨੂੰ
ਚੱਟ ਲਿਆ ਐ। ਲੋਕਾਂ ਨੂੰ ਮਾਨਸਿਕ ਤੌਰ ਉੱਤੇ ਨਿਪੁੰਸ਼ਕ ਕਰ ਦਿੱਤਾ ਹੈ। ਦੁੱਧ ਘਿਓ
ਤੇ ਕਾਜੂ ਬਦਾਮ ਛਕਣ ਵਾਲਿਆਂ ਕੋਲੋਂ ਲੋਕ ਦੁੱਧ ਤੇ ਪੁੱਤ ਮੰਗਣ ਜਾਂਦੇ ਹਨ।
ਸਾਧ ਕੋਲੋਂ ਪੁੱਤ ਮੰਗਦੀ ਨੰਗੇ ਪੈਰ ਸੁੰਬਰਦੀ ਡੇਰਾ। ਸਾਧਣੀ ਦੇ
ਡੇਰੇ ਦੁਪਹਿਰੇ ਕੁੱਤੀ ਭੌਕਦੀ।
ਇਹਨਾਂ ਦਾ ਸਮਾਜ ਨਾਲ ਕੀ ਰਿਸ਼ਤਾ ਐ?
ਸਮਝੋ ਬੀਬੀਓ, ਸਮਝੋ। ਚਿੱਟੇ ਰੰਗ ਦਾ ਜ਼ਿੰਦਗੀ ਦੇ ਨਾਲ ਬਹੁਤ ਗੂੜ੍ਹਾ ਰਿਸ਼ਤਾ ਹੈ
ਪਰ ਇਹ ਰਿਸ਼ਤਾ ਸੁਹਜ ਤੇ ਸੁਹੱਪਣ ਦਾ ਹੈ..ਪਰ ਇਹ ਭਲੇ ਸਮਿਆਂ ਦੀਆਂ ਕਹਾਣੀਆਂ ਹਨ।
ਪਰ ਜਦੋਂ ਅੰਗਰੇਜ਼ਾਂ ਨੇ ਦੇਸ਼ ਦੀ ਵਾਗਡੋਰ " ਕਾਲੇ ਅੰਗਰੇਜ਼ਾਂ " ਦੇ " ਪਾਵਰ ਆਫ
ਟਰਾਂਸਫਰ " ਕੀਤੀ ਤਾਂ " ਜਿਹੜੀ 2046 ਨੂੰ ਖਤਮ ਹੋ ਜਾਣੀ ਹੈ। ਭਾਰਤੀ ਲੋਕ ਪਹਿਲਾਂ
ਵਾਂਗੂੰ ਹੀ ਗੁਲਾਮ ਹਨ। ਦੇਸ ਨੂੰ ਆਜ਼ਾਦ ਕਰਨ ਦਾ ਨਾਟਕ ਹੋਇਆ ਸੀ ਤੇ ਇਸ ਨਾਟਕ ਦੇ
ਵਿੱਚ ਨਹਿਰੂ, ਗਾਂਧੀ, ਪਟੇਲ ਤੇ ਜਨਾਹ ਵਰਗੇ ਖੱਟੀ ਖੱਟਗੇ। ਉਦੋਂ ਗਊ ਭਗਤਾਂ ਤੇ
ਲੱਗੜ ਬੱਗਿਆਂ " ਨੇ ਬਚਿਆ ਮਾਸ ਛਕਣਾਂ ਅਰੰਭਿਆ ਤੇ ਕਾਵਾਂ ਨੇ ਰੌਲਾ ਪਾ ਦਿੱਤਾ "
ਦੇਸ਼ ਆਜ਼ਾਦ " ਹੋ ਗਿਆ। ਪੰਜਾਬ ਨੂੰ ਧਰਮ ਦੇ ਆਰੇ
ਨਾਲ ਦੋਫਾੜ ਕਰ ਦਿੱਤਾ। ਇਹ ਵੀ ਸੱਚ ਐ ਕਿ ਅੰਗਰੇਜ਼ਾਂ ਦੇ ਨਾਲ ਯੁੱਧ ਕਰਨ ਵਾਲਾ ਵੀ
ਪੰਜਾਬ ਸੀ ਤੇ ਦੋਫਾੜ ਹੋਣ ਵਾਲਾ ਵੀ " ਪੰਜਾਬ ਸੀ "।
ਫਿਰ ਤੀਜੀ ਵਾਰ 1966
ਵਿੱਚ ਦੋਫਾੜ ਕਰ ਦਿੱਤੇ! ਪਰ ਜਿਹੜਾ ਸਭ ਤੋਂ ਵੱਡਾ ਅਸਹਿ ਤੇ ਅਕਹਿ ਸੰਤਾਪ ਭੋਗਿਆ
ਪੰਜਾਬੀਆਂ ਨੇ..। ਉਸ ਦਾ ਦਰਦ ਹੁਣ ਵੀ ਹੁੰਦਾ ਹੈ! ਲੱਗੜ ਬੱਗਿਆਂ ਨੇ ਪੰਜਾਬ ਦੇ
ਵਿੱਚ " ਚਿੱਟੀ ਸਿਉੰਕ, ਚਿੱਟੀ ਮੱਖੀ ਤੇ ਚਿੱਟਾ " ਖਲਾਰਿਆ। ਜੁਆਨੀ ਤਬਾਹ ਕਰ'ਤੀ।
"ਚਿੱਟੀ ਮੱਖੀ "ਨੇ ਕਿਸਾਨ ਚੱਟਿਆ ਤੇ ਚਿੱਟੇ ਨੇ ਜੁਆਨੀ ਨੂੰ ਡੰਗਿਆ।
" ਚਿੱਟੀ ਸਿਉੱਕ " ਨੇ ਹਰ ਬੰਦੇ ਦਾ ਦਿਮਾਗ ਚੱਟਿਆ!
ਸਾਧ ਲਾਣਾ ਧਰਮ
ਦੀ ਬੰਦੂਕ ਫੜ ਕੇ ਸਾਡੇ ਮਨ ਦੇ ਅੰਦਰ "ਨਰਕ ਤੇ ਸਵਰਗ" ਦਾ ਬੀਜ ਬੀਜਿਆ ਜਿਹੜਾ
"ਮਨੂੰਵਾਦੀਆਂ" ਨੇ ਦਿੱਤਾ ਸੀ। ਉਸ ਅੰਧਵਿਸਵਾਸ਼ ਦੇ ਉਗੇ ਬੂਟੇ ਨੂੰ "ਚਿੱਟੀ ਸਿਉੱਕ
" (ਸਾਧ ਸੰਤ ਤੇ ਡੇਰੇਦਾਰ) ਨੇ ਲੋਕਾਂ ਦੇ ਖੂਨ ਦੇ ਨਾਲ ਸਿੰਜਿਆ! ਸਵਰਗ
ਦੀਆਂ ਟਿਕਟਾਂ ਦੇਣ ਵਾਲੀ ਅੱਜ ਇਹ " ਚਿੱਟੀ ਸਿਉੰਕ " ਧਰਤੀ ਵਿੱਚ ਸਮਾਅ ਗਈ ਜਾਂ
ਅਸਮਾਨ ਚੜ ਗਈ? ਕਿਧਰੇ ਨਜ਼ਰ ਨੀ ਆ ਰਹੀ! ਆਮ ਲੋਕਾਂ ਦੀ ਚੇਤਨਾ ਨੂੰ ਖੂੰਡਾ ਕਰਨ ਲਈ
ਸਿੱਖਾਂ ਦੇ ਭੇਖ ਵਿੱਚ ਤੇ ਸਿੱਖੀ ਦੇ ਪ੍ਰਚਾਰ ਦੇ ਨਾਂ ਤੇ ਇਹਨਾਂ ਸਾਧਾਂ ਨੇ
ਦੁਕਾਨਾਂ ਖੋਲ੍ਹੀਆਂ ਜੋ ਹੁਣ ਵੱਡੀਆਂ ਕੰਪਨੀਆਂ ਬਣ ਗਈਆਂ ਹਨ। ਇਸ ਚਿੱਟੀ
ਸਿਉੰਕ ਨੂੰ ਪਾਲਣ ਪੋਸ਼ਣ ਦਾ ਕੰਮ ਬੀਬੀਆਂ ਨੇ ਕੀਤਾ ਤੇ ਆਪਣੇ ਬਲ 'ਤੇ ਘਰਦਿਆਂ ਨੂੰ
ਨਾਲ਼ ਤੋਰਿਆ ! ਸਿੱਟਾ ਕੀ ਨਿਕਲਿਆ ? ਲੋਕਾਂ ਦੀ ਸੋਚ ਸਮਝ ਨੂੰ ਘੁਣ ਲੱਗ ਗਿਆ ਜੋ
ਹੌਲੀ ਹੌਲੀ ਖਤਮ ਹੋਣ ਲੱਗੀ। ਲੋਕ ਮਾਨਸਿਕਤਾ ਪੱਖੋ ਊਣੇ ਹੋ ਗਏ। ਪੰਜਾਬ ਦੇ ਵਿੱਚ
ਹਰ ਤੀਜੇ ਪਿੰਡ ਨਿੱਕੀਆਂ ਤੇ ਮੋਟੀਆਂ ਸਿਉੰਕ ਦੀਆਂ ਦੁਕਾਨਾਂ ਤੇ ਵੱਡੇ ਮਾਲਜ਼ ਹਨ।
ਜਿੱਥੇ ਧਰਮ ਦੇ ਨਾਂ ਹੇਠਾਂ ਵਪਾਰ ਹੁੰਦਾ! ਦੇਹ ਦੇ ਵਪਾਰ ਤੋਂ ਸਵਰਗ ਤੱਕ ਭੇਜਣ ਦੀ
ਬੁਕਿੰਗ ਕੀਤੀ ਜਾਂਦੀ ਹੈ! ਇਹਨਾਂ ਦੀ ਪਛਾਣ ਮੋਟੇ ਢਿੱਡ, ਚਿੱਟੇ ਬਸਤਰ ਤੇ ਨਾਲ
ਬੰਦੂਕਾਂ ਵਾਲੇ...ਵਿਹਲੜ ਫੌਜਾਂ ਕਰਨ ਬੀਬੀਆਂ / ਬੀਬਿਆਂ ਦੇ ਸਿਰ ਮੌਜਾਂ..ਜ਼ਮੀਨ
ਤੇ ਸੋਹਣੀਆਂ ਬੀਬੀਆਂ ਦੇ ਮਾਲਕ! ਸਵਰਗ ਦੇ ਟਿਕਟ ਕੁਲੈਕਟਰ ! ਵੱਡੇ ਚੋਲੇ ਵੱਡੀ
ਗੱਡੀ ਨਾਲ ਬੈਠਾਉਂਦੇ ਸੋਹਣੀ ਨੱਢੀ, ਜਿਹੜੀ ਹੁੰਦੀ ਘਰੋਂ ਕੱਢੀ ! ਕਿਰਤ ਵਿਹੂਣੀ
ਖਾਵੇ ਖੀਰ, ਨਾ ਕੋਈ ਗੁਰੂ ਤੇ ਨਾ ਹੀ ਪੀਰ.. ਬਚ ਕੇ ਰਹੋ ਮੇਰੇ ਵੀਰ!
ਪ੍ਰੋਫੈਸਰ ਪੂਰਨ ਸਿੰਘ ਦਾ ਕਹਿਣਾ ਕਿ 'ਪੰਜਾਬ ਗੁਰਾਂ ਦੇ ਨਾਂ 'ਤੇ ਵਸਦਾ ਹੈ !'
ਸਾਧ ਕਹਿੰਦੇ ਹਨ ਕਿ ਇਹ ਸੰਗਤ ਸਾਡੀ ਐ, ਇਸ ਸੰਗਤ ਵੋਟਾਂ ਵੇਲੇ ਵੇਚਦੇ ਹਨ ਤੇ
ਸਿਆਸੀ ਵਪਾਰੀਆਂ ਤੋਂ ਮਾਲ ਲੈਂਦੇ ਹਨ। ਇਸੇ ਕਰਕੇ ਸਾਧਾਂ ਦੇ ਡੇਰਿਆਂ ਦੀ ਜ਼ਮੀਨ
ਜਾਇਦਾਦ ਰੂੜੀ ਵਾਂਗੂੰ ਵਧਦੀ ਜਾ ਰਹੀ ਹੈ।
ਸੱਚ ਹੈ..ਕਿ ' ਚਿੱਟੀ ਸਿਉੰਕ " ਨੇ ਸ਼ਬਦ ਗੁਰੂ ਦੇ ਨਾਲੋਂ ਲੋਕਾਈ ਨੂੰ
ਤੋੜਿਆ " ਦੇਹਧਾਰੀ " ਦੇ ਨਾਲ ਜੋੜਿਆ ! ਸਾਜਿਸ਼ ਅਧੀਨ। ਅੱਜ ਸਿੱਖਾਂ ਦਾ ਭਰੋਸਾ "
ਦੇਹਧਾਰੀ.ਚਿੱਟੀ ਸਿਉੰਕ " ਤੇ ਹੈ ਤੇ ਗੁਰੂ ਗ੍ਰੰਥ ਸਾਹਿਬ 'ਤੇ ਨਹੀਂ। ਇਸ ਚਿੱਟੀ
ਸਿਉੰਕ ਨੇ ਜਿੰਨਾ ਨੁਕਸਾਨ ਸਮਾਜ ਤੇ ਸਿੱਖੀ ਦਾ ਕੀਤਾ ਸ਼ਾਇਦ ਹੋਰ ਕਿਸੇ ਸਰਕਾਰ ਨੇ
ਕੀਤਾ ਹੋਵੇ? ਅਸੀਂ ਗੁਰੂ ਸਾਹਿਬਾਨ ਜੀ ਦੀਆਂ ਜਨਮ ਸ਼ਤਾਬਦੀ ਮਨਾਉਂਦੇ ਹਾਂ, ਪਰ ਗੁਰੂ
ਸ਼ਬਦ ਦੀ ਨਹੀਂ ਮੰਨਦੇ। ਉਹਨਾਂ ਸਾਨੂੰ "ਸ਼ਬਦ ਤੇ ਰਬਾਬ" ਦਿੱਤੀ ਤੇ ਗੁਰੂ ਗੋਬਿੰਦ
ਸਿੰਘ ਜੀ ਨੇ ਹੱਕ ਤੇ ਸੱਚ ਦੀ ਜੰਗ ਲੜਨ ਲਈ ਕਿਰਪਾਨ ਦਿੱਤੀ!
ਅਠਾਰਵੀਂ
ਸਦੀ ਦੇ ਵਿੱਚ ਲਿਖੀਆਂ ਸਾਖੀਆਂ ਨੂੰ ਅਸੀਂ ਸੱਚ ਮੰਨਿਆਂ ਤੇ ਹੌਲੀ ਹੌਲੀ " ਸ਼ਬਦ
ਗੁਰੂ " ਦੇ ਨਾਲੋਂ ਮਾਨਸਿਕ ਤੌਰ ਤੇ ਪਰੇ ਹੁੰਦੇ ਗਏ ਤੇ ਸਰੀਰਕ ਤੌਰ ਤੇ ਜੁੜਦੇ ਰਹੇ
ਟੁੱਟਦੇ ਰਹੇ! ਪੰਜਾਬ ਹੀ ਨਹੀਂ ਬਦੇਸ਼ਾਂ ਦੇ ਵਿੱਚ ਇਹ ਚਿੱਟੀ ਸਿਉੰਕ ਪੁਜ ਗਈ ਹੈ ਜੋ
ਸਿਰਫ ਦਿਮਾਗ ਹੀ ਚੱਟਦੀ ਹੈ ਤੇ ਹੋਰ ਕੀ ਕੀ ਚੱਟਦੇ ਤੇ ਪੱਟਦੇ ਹਨ ਹੁਣ ਕੋਈ ਓਹਲਾ
ਤੇ ਪਰਦਾ ਨਹੀਂ ! ਆ ਜਿਹੜੇ ਪੰਜਾਬ ਦੇ ਵਿੱਚ "ਸਰਕਾਰੀ ਹੜ੍ਹ " ਆਏ ਹਨ ਇਸ ਨੇ
ਪੰਜਾਬ ਦੇ ਲੋਕਾਂ ਦੇ ਮਨਾਂ ਤੇ ਪਏ ਭਰਮ ਦੇ ਪਰਦੇ ਨੂੰ ਉਤਾਰਿਆ ਤੇ ਦੂਜਾ ਲੋਕਾਂ
ਨੂੰ ਪਤਾ ਲੱਗਿਆ ਕਿ ਉਹਨਾਂ ਦਾ ਆਪਣਾ ਤੇ ਪਰਾਇਆ ਕੌਣ ਹੈ? ਇਸ ਚਿੱਟੀ ਸਿਉਕ ਦੇ
ਵਿੱਚ ਸਿਆਸਤਦਾਨ ਵੀ ਹਨ...ਸਾਧ ਲਾਣਾ ਤਾਂ ਹੈ ਹੀ!ਹੁਣ ਚੋਰ ਤੇ ਸਿਆਸੀ ਗੁੱਡੇ ਰਲ
ਗਏ ਹਨ। ਚਿੱਟੀ ਸਿਉਕ ਵਾਲਿਆਂ ਵਿੱਚੋਂ ਕੁੱਝ ਨੂੰ ਛੱਡਕੇ ਬਾਕੀ ਸਾਧ, ਮਹਾਂਪੁਰਖ ਤੇ
ਸੰਤ..ਜੋ ਸਮਾਜ ਨੂੰ ਲੱਗੀ ਚਿੱਟੀ ਸਿਉਕ ਹਨ ਜਿਨ੍ਹਾਂ ਦਾ ਕੰਮ ਚਰਨਾ ਹੈ. ਦੇਹ ਤੇ
ਮਾਇਆ ਨੂੰ।।ਦੇਹ ਤੋਂ ਮਾਇਆ ਤੱਕ ਚਰਦੀ ਜ਼ਮੀਨ ਵੀ ਚਰ ਜਾਂਦੀ ਹੈ! ਇਸ ਚਿੱਟੀ ਸਿਉਕ
ਤੋਂ ਬਚਣ ਲਈ ਗੁਰੂ ਜੀ ਨੇ ਬਾਣੀ ਰਚੀ ਹੈ ਪਰ ਅਸੀਂ ਬਾਣੀ ਨੂੰ ਨਹੀਂ ਬਾਣੇ ਨੂੰ
ਮੰਨਦੇ, ਚਿੱਟੇ ਚੋਲਿਆਂ ਵਾਲੀ ਸਿਉਕ ਤੋਂ ਬਚਣ ਲਈ ਸ਼ਬਦ ਗੁਰੂ ਨਾਲ ਜੁੜੋ...ਸ਼ਬਦ ਦੇ
ਜੀਵਨ ਦਾ ਫਲਸਫਾ ਹੈ..ਚਿੱਟੀ ਸਿਉਕ ਕੋਲ ਕੁੱਝ ਨਹੀਂ !
ਪੰਜਾਬ ਦੇ ਲੋਕ ਇਸ
ਚਿੱਟੀ ਸਿਉਂਕ ਤੋਂ ਤਾਂ ਬਚ ਸਕਦੇ ਹਨ ਜੇ ਅਸੀਂ ਪਖੰਡ ਛੱਡਕੇ ਸ਼੍ਰੀ ਗੁਰੂ ਗ੍ਰੰਥ
ਸਾਹਿਬ ਜੀ ਨਾਲ ਜੁੜਾਂਗੇ ਤੇ ਸ਼ਬਦ ਤੇ ਅਮਲ ਕਰਾਂਗੇ? ਪਰ ਚਿੱਟੀ ਸਿਉਕ ਨੇ ਸਾਡੇ
ਵਿਰਾਸਤ ਤੇ ਵਿਰਸੇ ਨੂੰ ਖਤਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ! ਸਿੱਖੀ ਦੇ ਨਾਲ਼
ਜੁੜੀਆਂ ਸਾਰੀਆਂ ਹੀ ਇਤਿਹਾਸਕ ਥਾਂਵਾਂ ਖਤਮ ਕਰਕੇ ਚਿੱਟਾ ਮਾਰਬਲ ਲਾ ਦਿੱਤਾ ਹੈ ਤਾਂ
ਕਿ ਅਗਲੀਆਂ ਨਸਲਾਂ ਨੂੰ ਪਤਾ ਨਾ ਲੱਗੇ।
ਹੁਣ ਸਾਧ ਲਾਣੇ ਬਚਿਆ ਕਿਵੇਂ ਜਾਵੇ
? ਘਰਾਂ ਤੇ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਬਣਾਓ। ਸਾਹਿਤ ਨਾਲ਼ ਜੁੜੋ ਤੇ ਸਾਧਾਂ
ਦੇ ਡੇਰਿਆਂ ਵੱਲੋਂ ਮੁੜੋ। ਇਸ ਚਿੱਟੀ ਸਿਉਂਕ ਤੋਂ ਬਚਣ ਲਈ ਸਾਨੂੰ ਕਿਤਾਬਾਂ ਦੇ ਨਾਲ
ਜੁੜਨਾ ਪਵੇਗਾ..ਜੋ ਸਭ ਤੋਂ ਨੇੜੇ ਹਨ..ਚਿੱਟੀ ਸਿਉਂਕ ਉਹ ਡੇਰੇਦਾਰ ਹਨ ਜਾਂ
ਸਿਆਸਤਦਾਨ ਇਹਨਾਂ ਤੋਂ ਬਚੋ - ਜੋ ਸੇਵਾ ਦੇ ਨਾਂ ਹੇਠ ਹਰ ਧੰਦਾ ਤੇ ਵਪਾਰ ਕਰਦੇ
ਹਨ.!
ਆਪਣੇ ਆਪ ਨੂੰ ਸਸਤਾ ਨਾ ਵੇਚੋ... ਨਰਕ ਸਵਰਗ ਸਭ ਧਰਤੀ ਉਤੇ ਹੈ..
ਜ਼ਿੰਦਗੀ ਅਣਖ ਤੇ ਜਿਉਣ ਲਈ ਹੈ ਨਾ ਕਿ ਸਿਉਕ ਦੀ ਸੇਵਾ ਸੰਭਾਲ ਲਈ !
ਜਾਗੋ..ਸੰਭਲੋ... ਇਸ ਚਿੱਟੀ ਮੱਖੀ.ਚਿੱਟੀ ਸਿਉਕ ਤੇ ਚਿੱਟੇ ਸਿਆਸਤਦਾਨਾਂ
ਤੋਂ ਬਚ ਹੁੰਦਾ, ਬਚ ਜਾਵੋ.. ਹੁਣ ਮਨ ਦੇ ਜਾਲੇ ਉਤਾਰਨ ਲਈ ਕਿਤਾਬਾਂ ਨੂੰ ਪੜ੍ਹੋ
ਜੰਮਣਾ, ਜਿਉਣਾ ਤੇ ਮਰਨਾ ਸਭ ਸੱਚ ਹੈ! ਨਾ ਮਰਨ ਤੋਂ ਡਰੋ, ਮੌਤ ਅਟੱਲ ਹੈ..ਫੇਰ
ਡਰ ਕਿਸਦਾ ਹੈ ? ਭਲਾ ਕੋਈ ਸਾਧ ਮੌਤ ਤੋਂ ਬਚਿਆ ਹੈ ? ਇਹ ਚਿੱਟੀ ਸਿਉਂਕ
ਜੋ ਸਵਰਗ ਦੀਆਂ ਟਿਕਟਾਂ ਦੇੰਦੀ ਸੀ, ਇਹਨਾਂ ਦੀਆਂ ਕਰਤੂਤਾਂ ਸਾਹਮਣੇ ਆ ਰਹੀਆਂ ਹਨ।
ਪਰ ਅੰਨ੍ਹੀ ਸ਼ਰਧਾ ਵਿੱਚ ਖੀਵੀ ਹੋਈ ਭੀੜ ਆਪਣੇ ਜਿਸਮ ਤੇ ਮਾਇਆ ਲੁਟਾਈ ਜਾ ਰਹੀ ਹੈ।
ਹੁਣ ਚਿੱਟੀ ਸਿਉਂਕ ਨੇ ਭਗਵੇਂ ਬਸਤਰ ਪਾ ਲਵੇ ਹਨ !!
ਬੁੱਧ ਸਿੰਘ ਨੀਲੋਂ 94643 70823
|