ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 5 ਦਸੰਬਰ 2015 ਦਿਨ
ਸ਼ਨਿੱਚਰਵਾਰ 2.00 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO ਕੋਸੋ) ਦੇ
ਹਾਲ ਵਿਚ ਹੋਈ। ਡਾ. ਮਜ਼ਹਰ ਸਿੱਦੀਕੀ ਅਤੇ ਸ. ਸੁਰਜੀਤ ਸਿੰਘ ਸੀਤਲ ‘ਪੰਨੂੰ’
ਹੋਰਾਂ ਪ੍ਰਧਾਨਗੀ ਮੰਡਲ ਦੀ ਸ਼ੋਭਾ ਵਧਾਈ। ਜਨਰਲ ਸਕੱਤਰ ਜਸਬੀਰ (ਜੱਸ) ਚਾਹਲ
ਨੇ ਪਿਛਲੇ ਮਹੀਨੇ ਦੀ ਰਿਪੋਰਟ ਪੜਨ ਮਗਰੋਂ ਸਟੇਜ ਸਕੱਤਰ ਦੀ ਜੁੱਮੇਵਾਰੀ
ਨਿਭਾਂਦਿਆਂ ਹਰਦਿਲ ਅਜ਼ੀਜ਼ ਐਮ ਐਲ ਏ ਅਤੇ ਸਾਬਕਾ ਮੰਤਰੀ ਮਨਮੀਤ ਸਿੰਘ ਭੁੱਲਰ
ਦੀ ਦੁਖ਼ਦਾਈ ਖ਼ਬਰ ਸਾਂਝੀ ਕਰਦਿਆਂ ਡਾ. ਮਜ਼ਹਰ ਸਿੱਦੀਕੀ ਹੋਰਾਂ ਨੂੰ ਸਭਾ ਵਿੱਚ
ਸ਼ੋਕ ਮਤਾ ਰਖਣ ਦੀ ਗੁਜ਼ਾਰਿਸ਼ ਕੀਤੀ। ਮਤਾ ਪਾਸ ਕਰਨ ਮਗਰੋਂ ਸਭਾ ਨੇ ਇਕ ਮਿਨਟ
ਦਾ ਮੌਨ ਰਖਕੇ ਵਿਛੜੀ ਰੂਹ ਨੂੰ ਸ਼੍ਰਧਾਂਜਲੀ ਪੇਸ਼ ਕੀਤੀ।
ਡਾ. ਮਨਮੋਹਨ ਸਿੰਘ ਬਾਠ ਨੇ ਮਾਹੌਲ ਨੂੰ ਧਿਆਨ ‘ਚ ਰਖਦਿਆਂ ਇਕ ਹਿੰਦੀ
ਫਿਲਮੀ ਗਾਣਾ ਬੜੀ ਖ਼ੂਬਸੂਰਤੀ ਨਾਲ ਗਾਕੇ ਸਮਾਂ ਬਨ੍ਹ ਦਿੱਤਾ –
‘ਜ਼ਿੰਦਗੀ ਕਾ ਸਫ਼ਰ ਹੈ ਯੇ ਕੈਸਾ ਸਫ਼ਰ, ਕੋਈ ਸਮਝਾ ਨਹੀਂ ਕੋਈ ਜਾਨਾ ਨਹੀਂ’
ਸੁਰਜੀਤ ਸਿੰਘ ਸੀਤਲ ‘ਪੰਨੂੰ’ ਹੋਰਾਂ ਅਪਣੀ ਗ਼ਜ਼ਲ ਅਤੇ ਰੁਬਾਇਆਂ ਨਾਲ
ਵਾਹ-ਵਾਹ ਲੈ ਲਈ –
‘ਓਹੋ ਜੇਹਾ ਮਿੱਤਰ ਨਾ ਕੋਈ, ਜੇਹੋ ਜੇਹਾ ਹੱਥ ਦਾ ਸੋਟਾ
ਮਿੱਠਾ ਰਸ ਹੀ ਦੇਂਦਾ ਗੰਨਾ, ਭਾਵੇਂ ਪੀੜੀਏ ਪੋਟਾ ਪੋਟਾ
ਚੜਦੇ ਨੂੰ ਦਰਿਆ ਵਹਿੰਦੇ ਨਾ ਸੂਰਜ ਲਹਿੰਦਿਓਂ ਚੜ੍ਹਦਾ
ਰੀਸ ਦੇਸ ਨਹੀਂ ‘ਪੰਨੂੰਆਂ’ ਜੇ ਨਾ ਹੋਏ ਰਿਜਕ ਦਾ ਤੋਟਾ’
ਜਸਵੀਰ ਸਿੰਘ ਸੀਹੋਤਾ ਹੋਰਾਂ ਅਪਣੀ ‘ਤੇ ਆਸਪਾਸ ਦੀ ਹਿਫ਼ਾਜ਼ਤ ਦੀ ਗੱਲ
ਕਰਦਿਆਂ ਕਿਹਾ ਕਿ ਸਾਨੂੰ ਹਰ ਕੱਮ ਸਹੀ ਤਰੀਕੇ ਨਾਲ ਕਰਨਾ ਚਾਹੀਦਾ ਹੈ। ਇਸ
ਤਰਾਂ ਹੀ ਅਪਣੇ ਆਪ ਨੂੰ ਅਤੇ ਵਾਤਾਵਰਨ ਨੂੰ ਠੀਕ ਰਖ ਸਕਦੇ ਹਾਂ –
‘ਕਮਾਈ ਅਤੇ ਦਵਾਈ ਵਰਤਣ ਦਾ ਢੰਗ ਹੁੰਦਾ ਹੈ
ਤਰੀਕੇ ਅਤੇ ਵਿਧੀ ਬਗੈਰ ਬੰਦਾ ਤੰਗ ਹੁੰਦਾ ਹੈ’
ਕਰਾਰ ਬੁਖ਼ਾਰੀ ਨੇ ਅਪਣੀ ਉਰਦੂ ਨਜ਼ਮ ਨਾਲ ਦਾਦ ਖੱਟੀ –
‘ਵੋ ਜਿਸਕੋ ਦੇਖਤੇ ਰਹਨਾ ਮੇਰੀ ਇਬਾਦਤ ਥੀ
ਚਲਾ ਗਯਾ ਹੈ ਵੋ ਰੂਹੇ-ਨਿਗਾਹ ਕਬਰੋਂ ਮੇਂ।
ਵੋ ਜਿਨਕੇ ਹੋਤੇ ਹੁਏ ਗ਼ਮ ਸੇ ਨਾਆਸ਼ਨਾ ਥਾ ਮੈਂ
ਚਲੇ ਗਏ ਵੋ ਮੇਰੇ ਗ਼ਮ-ਗੁਸਾਰ ਕਬਰੋਂ ਮੇਂ।’
ਪ੍ਰਭਦੇਵ ਗਿਲ ਹੋਰਾਂ ਸਾਇਂਸ ਦੀ ਤਰੱਕੀ ਦਾ ਦੂਜਾ ਪੱਖ ਦਿਖਾਂਦਿਆਂ ਕਿਹਾ
ਕਿ ਇਨਸਾਨ ਕੁਦਰਤ ਦੇ ਜੰਗਲਾਂ ‘ਚੋਂ ਨਿਕਲਕੇ ਹੁਣ ਕੌਨਕਰੀਟ ਦੇ ਜੰਗਲਾਂ
ਵਿੱਚ ਆ ਗਿਆ ਹੈ। ਉਪਰੰਤ ਅਪਣੀਆਂ ਇਹ ਸਤਰਾਂ ਵੀ ਸਾਂਝਿਆਂ ਕਰਕੇ ਤਾੜੀਆਂ
ਲਈਆਂ-
‘ਮੈਂ ਦੀਵਾ ਨਹੀਂ ਹਾਂ ਜੋ ਤੇਲ ਮੁਕਿਆ ਤੇ ਬੁਝ ਜਾਵਾਂਗਾ
ਮੈਂ ਸੂਰਜ ਹਾਂ, ਡੁਬਾਂਗਾ, ਫੇਰ ਚੜ ਆਵਾਂਗਾ
ਮੈਂ ਖ਼ੁਦਾ ਦੀ ਅੰਸ਼ ਹਾਂ, ਮੈਂ ਖ਼ੁਦ ਖ਼ੁਦਾ ਹਾਂ
ਮੈਂ ਮਰਾਂਗਾ ਨਹੀਂ, ਚਲਾ ਜਾਵਾਂਗਾ’
ਜਸਬੀਰ (ਜੱਸ) ਚਾਹਲ ਨੇ ਪੈਰਿਸ, ਫਰਾਂਸ ਵਿੱਚ ਵਾਪਰੇ ਕਤਲੇ-ਆਮ ਤੋਂ
ਪ੍ਰਭਾਵਿਤ ਅਪਣੀ ਹਿੰਦੀ ਨਜ਼ਮ ਸਾਂਝੀ ਕਰਕੇ ਵਾਹ-ਵਾਹ ਲੈ ਲਈ -
‘ਮਜ਼ਹਬ ਕੇ ਨਾਮ ਖ਼ੂਨ-ਖ਼ਰਾਬਾ ਕਬ ਤਕ ਕਰਤੇ ਜਾਓਗੇ?
ਜਾਤ-ਪਾਤ ਸੇ ਊਪਰ ਉਠ ਕਰ, ਕਬ ਇਨਸਾਂ ਬਨ ਪਾਓਗੇ?
ਗੰਦੀ ਚਾਲ ਸਿਆਸਤ ਕੀ, ਕਿਤਨੇ ਹੀ ਮੁਲਕ ਹੈ ਖਾ ਬੈਠੀ
ਨਾਮ ਜਿਹਾਦ ਕਾ ਲੇਕਰ ਕੇ, ਕਿਤਨੇ ਮਾਸੂਮ ਉੜਾਓਗੇ?’
ਬੀਬੀ ਨਿਰਮਲ ਕਾਂਡਾ ਨੇ ਅਪਣੀਆਂ ਦੋ ਪੰਜਾਬੀ ਕਵਿਤਾਵਾਂ ਨਾਲ ਤਾੜੀਆਂ ਲੈ
ਲਈਆਂ।
ਮੋਹਤਰਮਾ ਰੁਬੀਨਾ ਹਾਮਿਦ ‘ਬੀਨਾ’ ਨੇ, ਜੋ ਲੰਦਨ (ਇੰਗਲੈਂਡ) ਤੋਂ ਆਏ ਹਨ,
ਅਪਣੀਆਂ ਉਰਦੂ ਨਜ਼ਮਾਂ ਨਾਲ ਵਾਹ-ਵਾਹ ਲੁੱਟੀ-
1-‘ਧੁਆਂ - ਧੁਆਂ ਆਂਖੋਂ ਕੇ ਆਗੇ, ਖ਼ਾਬ ਸੁਹਾਨਾ ਬੀਤ ਗਯਾ
ਜੀਵਨ ਕਾ ਇਕ ਔਰ ਸਾਲੇ-ਰਵਾਂ, ਬਿਨ ਮੌਸਮ ਕੇ ਬੀਤ ਗਯਾ।’
2-‘ਤੇਰੇ ਸ਼ਹਿਰ ਕੀ ਰੀਤ ਯਹੀ ਹੈ,
ਬਾਂਟੇ ਨਾ ਯੇ ਦਰਦ ਕਿਸੀ ਕਾ
ਕੈਸੀ ਹੈ ਯੇ ਬੇਦਰਦ ਫ਼ਿਜ਼ਾ, ਤੇਰੇ ਸ਼ਹਿਰ ਮੇਂ’
ਰਫ਼ੀ ਅਹਮਦ ਨੇ ਅਪਣੀ ਲਿਖੀ ਉਰਦੂ ਕਹਾਣੀ ਨਾਲ ਸਭਾ ਵਿੱਚ ਹਾਜ਼ਰੀ ਲਗਵਾਈ।
ਰਣਜੀਤ ਸਿੰਘ ਮਿਨਹਾਸ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਲਿਖੀ ਅਪਣੀ
ਕਵਿਤਾ ਨਾਲ ਤਾੜੀਆਂ ਲਈਆਂ-
‘ਆ ਵੀਰਾ ਇੱਕ ਵਾਰ ਗਲੇ ਦੋਨੋਂ ਲੱਗ ਜਾਈਏ
ਨਾਸ਼ਵਾਨ ਸੰਸਾਰ ਨੂੰ ਹੁਣ ਫਤੇਹ ਬੁਲਾਈਏ
ਕੰਬ ਗਈ ਦੀਵਾਰ ਜੜ੍ਹਾਂ ਤੋਂ, ਸੁਣਕੇ ਭਾਈ
ਫਤੇਹ ਸਿੰਘ ਨੇ ਫਤੇਹ ਦੀ ਜਦ ਫਤੇਹ ਬੁਲਾਈ”’
ਇੰਦਰ ਸੂਦ ਹੋਰਾਂ ਕੁਝ ਚੁਟਕਲੇ ਸੁਣਾਕੇ ਸਭਾ ਵਿੱਚ ਪਹਿਲੀ ਵਾਰ ਹਾਜ਼ਰੀ
ਲਵਾਈ।
ਜਾਵਿਦ ਨਿਜ਼ਾਮੀ ਨੇ ਅਪਣੀਯਾਂ ਦੋ ਉਰਦੂ ਨਜ਼ਮਾਂ ਅਤੇ ਇਕ ਗ਼ਜ਼ਲ ਨਾਲ ਦਾਦ ਖੱਟੀ
–
1-‘ਚੰਦ ਰੇਖਾਓਂ ਮੇਂ ਰਖਾ ਕਯਾ ਹੈ
ਅਗਰ ਹੈ ਯੇ ਸਚ ਤੋ ਖ਼ੁਦਾ ਕਯਾ ਹੈ।’
2-‘ਮਿਜ਼ਾਜੇ ਚਮਨ ਕੋ ਸਬਾ ਜਾਨਤੀ ਹੈ
ਕਿਧਰ ਕੋ ਹੈ ਚਲਨਾ ਹਵਾ ਜਾਨਤੀ ਹੈ।
ਜ਼ਿੰਦਗਾਨੀ ਕਾ ਕੋਈ ਭਰੋਸਾ ਨਹੀਂ ਹੈ
ਕਿਸੇ ਕਬ ਹੈ ਜਾਨਾ ਕਜ਼ਾ ਜਾਨਤੀ ਹੈ।’
ਮੋਹੱਮਦ ਯਾਸੀਨ ਨੇ ਐਫ ਐਮ 94.7 ਰੇਡੀਓ ਤੇ ਹਰ ਸ਼ਨਿੱਚਰਵਾਰ 8 ਵਜੇ ਸ਼ਾਮ
ਨੂੰ ਹੁੰਦੇ ਅਪਣੇ ਹਫ਼ਤਾਵਾਰੀ ਪ੍ਰੋਗਰਾਮ ਦੀ ਗੱਲ ਕਰਦਿਆਂ ਦਸਿਆ ਕਿ ਅੱਜ ਦਾ
ਪ੍ਰੋਗਰਾਮ ਮਨਮੀਤ ਭੁੱਲਰ ਦੀ ਯਾਦ ਨੂੰ ਸਮਰਪਿਤ ਹੈ।
ਜਗਦੀਸ਼ ਸਿੰਘ ਚੋਹਕਾ ਹੋਰਾਂ ਭਾਰਤ ਦੇ ਅਜੋਕੇ ਹਾਲਾਤ ਦੀ ਚਰਚਾ ਕਰਦਿਆਂ
ਕਿਹਾ ਕਿ ਭਾਰਤ ਅੰਦਰ ਭਾਰੂ ਬਹੁਗਿਣਤੀ ਰਾਜਨੀਤੀ ਨੇ ਫਿਰਕੂ, ਕੱਟੜਵਾਦੀ ਅਤੇ
ਫਾਂਸੀਵਾਦੀ ਅਜਂਡੇ ਰਾਹੀਂ ਧਰਮ ਨਿਰਪੱਖਤਾ, ਜਮਹੂਰੀਅਤ ਅਤੇ ਬਹੁਲਤਾਵਾਦ ਨੂੰ
ਖ਼ਤਰਾ ਪੈਦਾ ਕਰ ਦਿਤਾ ਹੈ। ਬੁਧੀਜੀਵੀਆਂ, ਲੇਖਕਾਂ, ਕਲਾਕਾਰਾਂ ਅਤੇ
ਅਗਾਂਹਵਧੂ ਲੋਕਾਂ ਨੇ ਹਾਕਮਾਂ ਵਲੋਂ ਫੈਲਾਈ ਗਈ ਅਸਹਿਣਸ਼ੀਲਤਾ ਵਿਰੁਧ ਸ਼ਲਾਘਾ
ਯੋਗ ਸਫਲ ਕਦਮ ਚੁੱਕੇ ਹਨ। ਬੁਧੀਜੀਵੀਆਂ ਨੂੰ ਸੰਸਾਰ ਅਮਨ, ਲੋਕਾਂ ਦੀ
ਬੇਹਤਰੀ ਅਤੇ ਖ਼ੁਸ਼ਹਾਲੀ ਲਈ ਆਪਣੀਆਂ ਕਲਮਾਂ ਨੂੰ ਹੋਰ ਮਜ਼ਬੂਤ ਕਰਕੇ ਕੱਟੜਵਾਦ
ਨੂੰ ਹਰਾਉਣ ਲਈ ਹੋਰ ਯਤਨਸ਼ੀਲ ਹੋਣਾ ਚਾਹੀਦਾ ਹੈ।
ਜਗਜੀਤ ਸਿੰਘ ਰਾਹਸੀ ਨੇ ਵਖ-ਵਖ ਸ਼ਾਇਰਾਂ ਦੇ ਕੁਝ ਉਰਦੂ ਸ਼ੇ’ਰ ਸਾਂਝੇ ਕਰ
ਬੁਲਾਰਿਆਂ ਵਿੱਚ ਹਾਜ਼ਰੀ ਲਵਾਈ।
ਡਾ. ਮਜ਼ਹਰ ਸਿੱਦੀਕੀ ਨੇ ਅਪਣੀ ਉਰਦੂ ਗ਼ਜ਼ਲ ਨਾਲ ਦਾਦ ਕਮਾ ਲਈ –
‘ਦੁਨਿਯਾ ਮੇਂ ਚੈਨ, ਅਮਨੋ-ਸੁਕੂੰ ਫਿਰ ਬਹਾਲ ਹੋ
ਕੁਛ ਦੇਰ ਕੋ ਸਹੀ, ਕਭੀ ਯੇ ਭੀ ਕਮਾਲ ਹੋ।
ਇਕ ਲਮਹਾ ਆਗਹੀ ਕਾ ਬਸ ਹੋ ਜਾਏ ਗਰ ਨਸੀਬ
ਫਿਰ ਵਹਸ਼ਤੇ - ਜੁਨੂੰ ਕਾ ਜੋ ਹੋਨਾ ਹੈ ਹਾਲ ਹੋ।’
ਸ਼ਿਵ ਕੁਮਾਰ ਸ਼ਰਮਾ ਨੇ ਅਪਣੀ ਹਾਸ-ਕਵਿਤਾ ‘ਬੇਬੇ ਬਾਪੂ ਵਿੱਚ ਕਨੇਡਾ’
ਰਾਹੀਂ ਏਥੇ ਰਹਿਂਦੇ ਬੁਜੁਰਗਾਂ ਦੀ ਜ਼ਿੰਦਗੀ ਦਾ ਔਖਾ ਪੱਖ ਬੜੀ ਸਰਲ ਭਾਸ਼ਾ
ਵਿੱਚ ਦਰਸ਼ਾਕੇ ਤਾੜੀਆਂ ਲੈ ਲਈਆਂ।
ਬੀਬੀ ਵੈਲਰੀਨ ਮਲਾਨੀ ਵਲੋਂ ਖ਼ੂਬਸੂਰਤ ਆਵਾਜ਼ ਵਿੱਚ ਗਾਏ ਇਕ ਹਿੰਦੀ ਗਾਨੇ
ਨਾਲ ਸਭਾ ਦਾ ਸਮਾਪਨ ਕੀਤਾ ਗਿਆ।
ਜੱਸ ਚਾਹਲ ਨੇ ਸਾਰੇ ਹਾਜ਼ਰੀਨ ਦਾ ਅਤੇ ਖ਼ਾਸ ਤੌਰ ਤੇ ਡਾ. ਮਨਮੋਹਨ ਬਾਠ
ਅਤੇ ਬੀਬੀ ਨਿਰਮਲ ਕਾਂਡਾ ਦਾ ਇੰਤਜਾਮ ਵਿੱਚ ਮਦਦ ਕਰਨ ਲਈ ਧੰਨਵਾਦ ਕਰਦੇ ਹੋਏ
ਰਾਈਟਰਜ਼ ਫੋਰਮ ਦੀ ਅਗਲੀ ਇਕੱਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ
ਦਿੱਤਾ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉਰਦੂ
ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ
ਕਰਨਾ ਤੇ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ
ਕਰੇਗਾ। ਸਾਹਿਤ/ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ
ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ
ਪਾਵੇਗੀ। ਤੁਹਾਡਾ ਸਾਰਿਆਂ ਦਾ, ਖ਼ਾਸ ਕਰ ਕੇ ਨੌਜਵਾਨ ਪੀੜੀ ਦਾ, ਸਹਿਯੋਗ ਹੀ
ਸਾਹਿਤ/ਅਦਬ ਦੀ ਤਰੱਕੀ ਤੇ ਪਰਸਾਰ ਦਾ ਰਾਜ਼ ਹੈ।
ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ
ਤਰ੍ਹਾਂ ਪਹਿਲੇ ਸ਼ਨਿੱਚਰਵਾਰ 2 ਜਨਵਰੀ 2016 ਨੂੰ 2.00 ਤੋਂ 5.00 ਤਕ ਕੋਸੋ
ਦੇ ਹਾਲ 102-3208, 8 ਐਵੇਨਿਊ NE ਕੈਲਗਰੀ ਵਿਚ ਹੋਵੇਗੀ। ਕੈਲਗਰੀ ਦੇ ਸਾਰੇ
ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਇਸ ਵੰਨ-ਸਵੰਨੀ ਸਾਹਿਤਕ ਇਕੱਤਰਤਾ
ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਤੁਸੀਂ
ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨਾਲ 403-667-0128 ਤੇ ਸੰਪਰਕ ਕਰ ਸਕਦੇ
ਹੋ। ਤੁਸੀਂ ਫੇਸ ਬੁਕ ਤੇ Writers Forum, Calgary ਦੇ ਪੇਜ ਤੋਂ ਵੀ
ਜਾਣਕਾਰੀ ਲੈ ਸਕਦੇ ਹੋ ਤੇ ਪੇਜ ਨੂੰ ਲਾਈਕ ਵੀ ਕਰ ਸਕਦੇ ਹੋ।