ਦਸੂਹਾ , 24 ਮਈ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ ( ਰਜਿ. )
ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਪ੍ਰਵਾਸੀ ਸ਼ਾਇਰ
ਇੰਦਰਜੀਤ ਸਿੰਘ ਧਾਮੀ ਦ ਨਵ-ਪ੍ਰਕਾਸ਼ਤ ਪੁਸਤਕ “ ਕਲਾ ਕਾਵਿ – ਦਿਮਾਗੀ ਵੀ ,
ਜ਼ਮੀਰੀ ਵੀ ” ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਸੂਹਾ ਵਿਖੇ , ਸਾਹਿਤ
ਪ੍ਰਮੀਆਂ ਦੀ ਭਰਵੀਂ-ਹਾਜ਼ਰੀ ਸਮੇਂ ਰੀਲੀਜ਼ ਕੀਤੀ ਗਈ । ਇਸ ਸਮਾਗਮ ਦੀ ਦੀ
ਪ੍ਰਧਾਨਗੀ ਪਦਮ ਸ੍ਰੀ ਸੁਰਜੀਤ ਪਾਤਰ ਨੇ ਕੀਤੀ । ਪ੍ਰਧਾਨਗੀ ਮੰਡਲ ਵਿੱਚ
ਉਹਨਾਂ ਦੇ ਨਾਲ ਡਾ. ਕਰਮਜੀਤ ਸਿੰਘ , ਜਨਰਲ ਸਕੱਤਰ ਕੇਂਦਰੀ ਪੰਜਾਬੀ ਲੇਖਕ
ਸਭਾ, ਸ਼ਾਇਰ ਸੁਲੱਖਣ ਸਰਹੱਦੀ , ਸਾਹਿਤ ਸਭਾ ਦਸੂਹਾ-ਗੜ੍ਹਦੀਵਾਲ ਦੇ ਪ੍ਰਧਾਨ
ਕਹਾਣੀਕਾਰ ਲਾਲ ਸਿੰਘ, ਸ਼ਾਇਰ ਇੰਦਰਜੀਤ ਧਾਮੀ, ਕਾਲਜ ਦੇ ਸਕੱਤਰ ਚੰਨਣ ਸਿੰਘ
ਸੈਣੀ, ਕਾਜਲ ਪ੍ਰਿੰਸੀਪਲ ਨਰਿੰਦਰ ਕੌਰ ਘੁੰਮਣ ਅਤੇ ਸਕੂਲ ਪ੍ਰਿੰਸੀਪਲ
ਸੁਰਜੀਤ ਕੌਰ ਬਾਜਵਾ ਸ਼ਾਮਿਲ ਸਨ । ਪ੍ਰੋਗਰਾਮ ਦੀ ਸ਼ੁਰੂਆਤ ਗੁਰੂ ਤੇਗ ਬਹਾਦਰ
ਖਾਲਸਾ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਜਾਏ ਸ਼ਬਦ ਨਾਲ ਕੀਤੀ ਗਈ।
ਪ੍ਰਿੰਸੀਪਲ ਨਰਿੰਦਰ ਕੌਰ ਘੁੰਮਣ ਨੇ ਦੂਰੋਂ ਨੇੜਿਓਂ ਆਏ ਸਾਹਿਤ-ਸਭਾਵਾਂ ਦੇ
ਮੈਂਬਰਾਂ , ਸਾਹਿਤਕ-ਸਰੋਤਿਆਂ, ਲੇਖਕਾਂ, ਵਿਦਿਆਰਥੀਆਂ ਅਤੇ ਪੁਸਤਕ ਲੇਖਕ ਦੇ
ਰਿਸ਼ਤੇਦਾਰਾਂ ਨੂੰ ਜੀ ਆਇਆ ਕਿਹਾ । ਇਸ ਉਪਰੰਤ ਪੰਜਾਬੀ ਸਾਹਿਤ ਸਭਾ ਦਸੂਹਾ
ਗੜ੍ਹਦੀਵਾਲਾ ਦੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਨੇ ਸਾਹਿਤ ਸਭਾ ਦੀ ਪਿਛਲੇ
35 ਵਰ੍ਹਿਆਂ ਦੀਆਂ ਗਤੀਵਿਧੀਆਂ ਦਾ ਸੰਖੇਪ ਸਾਰ ਵਰਨਣ ਕਰਦਿਆਂ ਪ੍ਰਧਾਨਗੀ
ਮੰਡਲ ਵਿੱਚ ਉਪਸਥਿਤ ਵਿਸ਼ੇਸ਼ ਮਹਿਮਾਨਾਂ ਬਾਰੇ ਜਾਣਕਾਰੀ ਬੜੇ ਪ੍ਰਭਾਵਸ਼ਾਲੀ
ਢੰਗ ਨਾਲ ਸਰੋਤਿਆਂ ਨਾਲ ਸਾਂਝੀ ਕੀਤੀ ।
ਇਸ ਪਿਛੋਂ ਰੀਲੀਜ਼ ਹੋਈ ਪੁਸਤਕ ਦੇ ਲੇਖਕ ਇੰਦਰਜੀਤ ਧਾਮੀ ਵੱਲੋਂ ਪੁਸਤਕ
ਅੰਦਰਲੀ ਸਮੱਗਰੀ ਵਿੱਚ ਕੁਝ ਕੁ ਸ਼ੇਅਰ ਸਾਂਝ ਕਰਨ ਉਪਰੰਤ ਇਸ ਤੇ ਹੋਈ ਭਰਪੂਰ
ਬਹਿਸ ਵਿੱਚ ਸਲੱਖਣ ਸਰਹੱਦੀ , ਡਾ: ਧਰਮਪਾਲ ਸਾਹਿਲ , ਡਾ.ਕਰਮਜੀਤ ਸਿੰਘ ,
ਸ੍ਰੀ ਅਮਰੀਕ ਡੋਗਰਾ , ਪ੍ਰੋ. ਬਲਦੇਵ ਬੱਲੀ ਨੇ ਹਿੱਸਾ ਲੈਦਿਆਂ ਪੁਸਤਕ ਦੀ
ਕਾਵਿ ਵੰਨਗੀ ਨੂੰ ਆਧਾਰ ਬਣਾਇਆ। ਇਸ ਬਹਿਸ ਨੂੰ ਸਮੇਟਿਆਂ ਡਾ. ਸੁਰਜੀਤ ਪਾਤਰ
ਨੇ ਇਕੋ ਹੀ ਵਿਸ਼ੇ ਤੇ ਲਿਖੀ ਲੰਮੀ ਕਵਿਤਾ ਦੀ ਸ਼ਲਾਘਾ ਵੀ ਕੀਤੀ , ਤੇ ਇਸ ਦੀ
ਬਹਿਸ-ਵੰਨਗੀ ਦੀਆਂ ਸੀਮਾਵਾਂ ਦਾ ਵੀ ਜ਼ਿਕਰ ਕੀਤਾ, ਉਪਰੰਤ ਸਰੋਤਿਆਂ
ਦੀ ਮੰਗ ਤੇ ਡਾ. ਪਾਤਰ ਨੇ ਆਪਣੀਆਂ ਦੋ ਗਜ਼ਲਾਂ ਗਾ ਕੇ ਸੁਣਾਈਆਂ । ਚਲਦੇ
ਪ੍ਰੋਗਰਾਮ ਦੌਰਾਨ ਸਕੂਲ ਦੀ ਵਿਦਿਆਰਥਣ ਹਰਵਿੰਦਰ ਕੌਰ ਨੇ ਸੁਰਜੀਤ ਪਾਤਰ ਦੀ
ਗਜ਼ਲ “ਕੁਝ ਕਿਹਾ ਤਾਂ ਸ਼ਮਾਦਾਨ ਕੀ ਕਹਿਣਗੇ ......” ਬਹੁਤ ਸੁਰੀਲੀ ਆਵਾਜ਼
ਵਿੱਚ ਗਾ ਕੇ ਸੁਣਾਈ । ਇਸ ਉਪਰੰਤ ਸਾਹਿਤ ਸਭਾ ਵੱਲੋਂ ਅਤੇ ਕਾਲਜ ਪ੍ਰਧਾਨਗੀ
ਮੰਡਲ ਵਿੱਚ ਉਪਸਥਿੱਤ ਸਾਰੀਆਂ ਸ਼ਖਸ਼ੀਅਤਾਂ ਦਾ ਸ਼ਾਲ ਅਤੇ ਦਿਲਵਰ ਸਾਹਿਤਕ ਮੰਚ
ਵੱਲੋਂ ਪਲੈਕ ਚਿੰਨ ਦੇ ਕੇ ਸਨਮਾਨ ਕੀਤਾ ਗਿਆ। ਇਸ ਪਹਿਲੇ ਕਾਲ ਦੀ ਸਟੇਜ ਦੀ
ਕਾਰਵਾਈ ਸਭਾ ਦੇ ਸਰਪ੍ਰਸਤ ਜਰਨੈਲ ਸਿੰਘ ਘੁੰਮਣ ਨੇ ਬਾਖੂਬੀ ਨਿਭਾਈ ।
ਸਮਾਗਮ ਦੇ ਦੂਜੇ ਕਾਲ ਵਿੱਚ ਹੋਈ ਕਵੀ ਦਰਬਾਰ ਵਿੱਚ ਮਾਸਟਰ ਕਰਨੈਲ ਸਿੰਘ,
ਸੁਲੱਖਣ ਸਰਹੱਦੀ , ਅਮਰੀਕ ਡੋਗਰਾ, ਇੰਦਰਜੀਤ ਕਾਜਲ, ਸੁਰਿੰਦਰ ਸਿੰਘ ਨੇਕੀ,
ਗੁਰਇਕਬਾਲ ਸਿੰਘ ਬੋਦਲ ,ਰਣਬੀਰ ਖਾਲਸਾ , ਲਾਲੀ ਕਰਤਾਰਪੁਰੀ , ਕੁਲਤਾਰ ਸਿੰਘ
ਕੁਲਤਾਰ , ਉਂਕਾਰ ਸਿੰਘ ਧਾਮੀ , ਅਜ਼ੀਬ ਦਿਵੇਦੀ ,ਅਤੇ ਲੇਖਕ ਦੇ ਪਰਿਵਾਰ
ਮੈਂਬਰਾਂ ਨੇ ਹਿੱਸਾ ਲਿਆ । ਸਮਾਗਮ ਵਿੱਚ ਹਾਜ਼ਰ ਸਰੋਤਿਆਂ ਦੀ ਵੱਡੀ ਗਿਣਤੀ
ਵਿੱਚ ਜਗਦੀਸ਼ ਸਿੰਘ ਸੋਈ, ਐਡਵੋਕੇਟ ਭੁਪਿੰਦਰ ਸਿੰਘ ਘੁੰਮਣ , ਦਿਲਜੀਤ ਸਿੰਘ
ਕੋਚ , ਅਮਰਜੀਤ ਸਿੰਘ ਕਾਨੂਗੋ, ਅਮਰਜੀਤ ਸਿੰਘ ਦੀਦਾਰ, ਪੰਡਿਤ ਸੁਰਿੰਦਰ
ਸ਼ਰਮਾ, ਜਗਮੋਹਣ ਸ਼ਰਮਾ, ਸੁਰਿੰਦਰ ਸਿੰਘ ਬਸਰਾ , ਬਾਬੂ ਰਾਮ ਸ਼ਰਮਾ , ਕੇਸਰ
ਸਿੰਘ ਬੰਸੀਆਂ , ਸੂਬੇਦਾਰ ਸੁਰਜੀਤ ਸਿੰਘ, ਮਾਸਟਰ ਯੋਧ ਸਿੰਘ, ਨਵਤੇਜ
ਗੜ੍ਰਦੀਵਾਲਾ , ਰੂਪ ਲਾਲ ਭਗਤ, ਪ੍ਰੋ ਸ਼ਾਮ ਸਿੰਘ ਗੜ੍ਹਦੀਵਾਲਾ , ਸੁਖਦੇਵ
ਕੌਰ ਚਮਕ, ਡਾ. ਰੁਪਿੰਦਰ ਰੰਧਾਵਾ , ਡਾ. ਰੁਪਿੰਦਰ ਗਿੱਲ, ਅਮਰਜੀਤ ਕਲਕਟ ,
ਰਾਜਿੰਦਰ ਸੈਣੀ, ਨਵਨੀਤ ਕੌਰ , ਪੰਮੀ ਦਿਵੇਦੀ , ਗੁਰਦਿਆਲ ਸਿੰਘ ਸੰਧੂ,
ਬਲਜੀਤ ਸਿੰਘ , ਲੈਕ ਪ੍ਰਭਜਿੰਦਰ ਕੌਰ, ਸੁਖਦੀਪ ਕੌਰ ,ਜਸਬੀਰ ਸਿੰਘ ਬੋਦਲ,
ਹਰਵਿੰਦਰ ਸਿੰਘ ਲਵਲੀ , ਜਸਵਿੰਦਰ ਸਿੰਘ ਧੁੱਗਾ, ਸੁਖਜੀਵਨ ਸਿੰਘ ਸਫ਼ਰੀ ,
ਗੁਰਜੀਤ ਸ਼ਾਹੀ , ਆਦਿ ਸਮੇਤ ਕਾਲਜ ਅਤੇ ਸਟਾਫ਼ ਸਮੇਤ ਵਿਦਿਆਰਥੀਆਂ ਸਮੇਤ
ਅਨੇਕ ਸਾਹਿਤ ਪ੍ਰੇਮੀ ਹਾਜ਼ਿਰ ਸਨ ।