ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਨਨਕਾਣਾ ਸਾਹਿਬ ਵਿਖੇ ਸਿਰਦਾਰ ਕਪੂਰ ਸਿੰਘ ਜੀ ਦੇ 'ਅਣਮੁੱਲੇ ਬੋਲਾ ਤੇ ਸੈਮੀਨਾਰ'
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ

 

 

ਨਨਕਾਣਾ ਸਾਹਿਬ - ਨਨਕਾਣਾ ਸਾਹਿਬ ਦੇ ਸਿੱਖ ਨੋਜਵਾਨਾਂ ਦੇ ਵਿਸ਼ੇਸ਼ ਉਦਮ ਸਦਕਾ ਸਿਰਦਾਰ ਕਪੂਰ ਸਿੰਘ ਜੀ ਦੇ ਜਨਮ ਦਿਹਾੜੇ ਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਗੁਦੁਆਰਾ ਸ੍ਰੀ ਜਨਮ ਅਸਥਾਨ ਵਿਖੇ ਸ਼ਾਮ ਦੇ ਦੀਵਾਨ 'ਚ ਸੈਮੀਨਾਰ ਰੱਖਿਆ ਗਿਆ। ਸਬ ਤੋਂ ਪਹਿਲਾਂ ਨਨਕਾਣਾ ਸਾਹਿਬ ਦੀਆਂ ਸਿੱਖ ਬੱਚੀਆਂ ਨੇ ਰੱਬੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਇਸ ਵਿਸ਼ੇਸ਼ ਸੈਮੀਨਾਰ ਦੇ ਸਬੰਧ 'ਚ ਉਹਨਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੇ ਮਹਾਨ ਸਿੱਖਾਂ ਦੇ ਜੀਵਨ ਅਤੇ ਉਹਨਾਂ ਦੇ ਅਨਮੋਲ ਬਚਨਾਂ ਬਾਰੇ ਜਾਣਕਾਰੀ ਸਿੱਖ ਬੀਬੀਆਂ ਲਈ ਬਹਤੁ ਹੀ ਲਾਹੇਬੰਦ ਹੋਵੇਗੀ, ਕਿਉਂਕਿ ਇਕ ਬੱਚੇ ਦੀ ਘਾੜਤ ਬੱਚੇ ਦੀ ਮਾਂ ਨੇ ਘੜਨੀ ਹੁੰਦੀ ਹੈ। ਅਗਰ ਮਾਂ ਨੂੰ ਆਪ ਗੁਰਬਾਣੀ ਸਿੱਖ ਇਤਿਹਾਸ ਅਤੇ ਸਿੱਖ ਪੰਥ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਪਤਾ ਹੋਵੇਗਾ ਤਾਂ ਉਹ ਇਕ ਸੁਚੱਜੀ ਮਾਂ ਬਣ ਕੇ ਸਿਰਦਾਰ ਕਪੂਰ ਸਿੰਘ ਜੀ ਵਰਗੇ ਧੁਰੰਦਰ ਵਿਦਵਾਨ ਪੈਦਾ ਕਰ ਸਕਣਗੀਆਂ। ਕਿਉਂਕਿ ਆਪ ਸੰਗਤਾਂ ਨੂੰ ਮੈਂ ਦੱਸਣਾ ਚਾਹੁੰਦੀ ਹਾਂ ਕਿ ਸਿਰਦਾਰ ਸਾਹਿਬ ਦੀ ਮਾਤਾ ਹਰਨਾਮ ਕੌਰ ਇਕ ਧਾਰਮਿਕ ਰੁਚੀਆਂ ਵਾਲ਼ੀ ਔਰਤ ਸੀ। ਸ੍ਰਿ: ਕਪੂਰ ਸਿੰਘ ਜੀ ਉਪਰ ਮਾਤਾ ਜੀ ਦਾ ਪ੍ਰਭਾਵ ਸਭ ਤੋਂ ਵਧੇਰੇ ਸੀ।

ਸੈਮੀਨਾਰ ਦੇ ਸ਼ੁਰੂ ਵਿਚ ਸਭ ਤੋਂ ਪਹਿਲਾਂ ਵੀਰ ਹਰਿੰਦਰ ਸਿੰਘ ਨੇ ਸੰਗਤਾਂ ਨੂੰ ਸ੍ਰਿ. ਕਪੂਰ ਸਿੰਘ ਜੀ ਦੇ ਜੀਵਨ ਤੇ ਝਾਤ ਪਾਉਂਦਿਆਂ ਕਿਹਾ, ਉਹਨਾਂ ਦੀ ਜਨਮ ਭੂਮੀ ਪਿੰਡ ਮੰਨਣ ਚੱਕ ਕਲਾਂ ਜਿਲ੍ਹਾ ਲੁਧਿਆਣਾ ਸੀ। ਆਪ ਜੀ ਦੇ ਪਿਤਾ ਸ੍ਰ. ਦੀਦਾਰ ਸਿੰਘ ਜੀ ਦਾ ਚੱਕ ਨੰਬਰ ੫੩੧ ਲਾਇਲਪੁਰ (ਪਾਕਿਸਤਾਨ) ਆ ਕੇ ਟਿਕ ਜਾਣ ਬਾਰੇ ਮੈਨੂੰ ਪੜ ਕੇ ਬੜੀ ਖ਼ੁਸ਼ੀ ਹੋਈ ਹੈ ਕਿਉਂ ਕਿ ਮੈਂ ਖੁਦ ਪਾਕਿਸਤਾਨ ਵਿਚ ਰਹਿ ਕੇ ਜੋ ਖ਼ੁਸ਼ੀ ਮਹਿਸੂਸ ਕਰਦਾ ਹਾਂ ਸ਼ਾਇਦ ਕਿਸੇ ਹੋਰ ਦੇਸ਼ ਵਿਚ ਅਗਰ ਮੈਂ ਪੈਦਾ ਵੀ ਹੋ ਜਾਂਦਾ ਤਾਂ ਨਹੀਂ ਕਰ ਸਕਦਾ ਸੀ ਕਿਉਂਕਿ ਪਾਕਿਸਤਾਨ ਨੇ ਮੇਰੀ ਕਿਸਮਤ ਵਿਚ ਦੋ ਟਾਈਮ ਗੁਰਦੁਆਰਾ ਸ੍ਰੀ ਜਨਮ ਅਸਥਾਨ ਦੇ ਦਰਸ਼ਨ ਦੀਦਾਰ ਬਖਸ਼ ਦਿੱਤੇ ਹਨ। ਉਹਨਾਂ ਕਿਹਾ ਕਿ ਕਿਉਂਕਿ ਮੈਂ ਖੁਦ ਇਕ ਵਿਦਿਆਰਥੀ ਹਾਂ ਇਸ ਲਈ ਮੇਰੀ ਵਿਦਿਆ ਦੇ ਰਸਤੇ 'ਚ ਵੀ ਸ੍ਰਿ: ਕਪੂਰ ਸਿੰਘ ਜੀ ਦੇ ਜੀਵਨ ਤੋਂ ਰਹਿਨੁਮਾਈ ਮਿਲਦੀ ਹੈ ਕਿ ਆਪ ਜੀ ਨੇ ਮੁੱਢਲੀ ਵਿਦਿਆ ਲਾਇਲਪੁਰ ਖਾਲਸਾ ਕਾਲਜ ਤੋਂ ਪ੍ਰਾਪਤ ਕੀਤੀ ਅਤੇ ਦਸਵੀ ਸ਼੍ਰੇਣੀ ਵਿਚੋਂ ਆਪ ਪੰਜਾਬ ਭਰ ਵਿਚੋਂ ਪਹਿਲੀ ਪੁਜੀਸ਼ਨ ਲੈ ਕੇ ਪਾਸ ਹੋਏ।ਉਸ ਤੋਂ ਬਾਅਦ ਆਪ ਗੋਰਮਿੰਟ ਕਾਲਜ ਵਿਚ ਦਾਖਲ ਹੋਏ ਅਤੇ ਇਸੇ ਹੀ ਕਾਲਜ ਤੋਂ ਆਪ ਨੇ ਸਾਲ ੧੯੩੧ ਈਂ ਵਿਚ ਆਪ ਨੇ ਐਮ.ਏ ਫਿਲਾਸਫੀ ਦੀ ਡਿਗਰੀ ਯੂਨੀਵਰਸਿਟੀ ਭਰ ਵਿਚੋਂ ਅੱਵਲ ਰਹਿ ਕੇ ਪ੍ਰਾਪਤ ਕੀਤੀ।ਉਹਨਾਂ ਕਿਹਾ ਕਿ ਨਨਕਾਣਾ ਸਾਹਿਬ ਅਤੇ ਪਾਕਿਸਤਾਨ 'ਚ ਰਹਿ ਰਹੇ ਸਿੱਖ ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਵੱਧ ਤੋਂ ਵੱਧ ਵਿਦਿਆ ਪ੍ਰਾਪਤ ਕਰਨ ਵੱਲ ਧਿਆਨ ਦੇਣ।ਅੱਜ ਇਹੀ ਸਾਡਾ ਸੱਚਾ ਪਿਆਰ ਸ੍ਰਿ: ਕਪੂਰ ਸਿੰਘ ਜੀ ਨਾਲ ਹੋਵੇਗਾ।

ਸ੍ਰ. ਮਨਮੀਤ ਸਿੰਘ ਜਿਹੜੇ ਖਾਸ ਤੌਰ 'ਤੇ ਲਾਹੌਰ ਕਾਲਜ ਚੋਂ ਛੁੱਟੀ ਲੈ ਕੇ ਇਸ ਸੈਮੀਨਾਰ ਵਿਚ ਸ਼ਾਮਲ ਹੋਣ ਆਏ ਸੀ ਉਨਹਾਂ ਦਾ ਕਹਿਣਾ ਸੀ ਕਿ ਜਦੋਂ ਮੈਂ ਆਪਣੀ ਕਲਾਸ ਦੇ ਦੋਸਤਾਂ ਨੂੰ ਸ੍ਰਿ: ਕਪੂਰ ਸਿੰਘ ਜੀ ਜਨਮ ਦਿਨ ਦੀ ਖੁਸ਼ੀ 'ਰੱਖੇ 'ਸੈਮੀਨਾਰ' ਬਾਰੇ ਦੱਸਿਆਂ ਤਾਂ ਉਹ ਦੂਜੇ ਧਰਮਾਂ ਦੇ ਹੋਣ ਕਰਕੇ ਪੁੱਛਣ ਲੱਗੇ ਉਹ ਕੌਣ ਸਨ ? ਲੇਕਿਨ ਮੈਂ ਹੈਰਾਨ ਹਾਂ ਬਹੁਤ ਸਾਰੇ ਸਿੱਖਾਂ ਨੂੰ ਵੀ ਅੱਜ ਤੱਕ ਅਸੀਂ ਨਹੀਂ ਦੱਸ ਸਕੇ ਸ੍ਰਿ: ਕਪੁਰ ਸਿੰਘ ਸਾਹਿਬ ਕੌਣ ਸਨ। ਮੈਂ ਸਮਝਦਾ ਹਾਂ ਸਿੱਖ ਲੀਡਰਸ਼ਿਪ ਸ਼ਾਇਦ ਇਸ ਲਈ ਨਹੀਂ ਦੱਸਣਾ ਚਾਹੁੰਦੀ ਕਿਉਂਕਿ ਉਹਨਾਂ ਨੂੰ ਪਤਾ ਹੈ ਇਸ ਨਾਲ ਉਹਨਾਂ ਦੇ ਪਾਜ ਹੀ ਖੁੱਲਣਗੇ। ਕਿਉਂਕਿ ਅਕਾਲੀ ਲੀਡਰਾਂ ਦੇ ਕਿਰਦਾਰ ਤੇ ਟਿੱਪਣੀ ਕਰਦੇ ਹੋਏ ਅਕਸਰ ਸਿਰਦਾਰ ਸਾਹਿਬ ਕਹਿੰਦੇ ਸਨ "ਇਨ੍ਹਾਂ ਹਮਾਰਜਾਏ ਗਧੇ ਲੀਡਰਾਂ ਨੇ ਤਾਂ ਪੰਥ ਨੂੰ ਖੂਹ ਵਿੱਚ ਸੁੱਟ ਕੇ ਮਾਰਨੋਂ ਕੋਈ ਕਸਰ ਨਹੀਂ ਛੱਡੀ ਪਰ ਗੁਰੂ ਕਲਗੀਆਂ ਵਾਲਾ ਆਪ, ਬਹੁੜੀ ਕਰਕੇ ਪੰਥ ਨੂੰ ਬਚਾਏਗਾ।ਉਹ ਕਹਿੰਦੇ ਸਨ ਮੈਂ ਇਨ੍ਹਾਂ ਅਕਾਲੀ ਲੀਡਰਾਂ ਵਿੱਚ ਜ਼ਿੰਦਗੀ ਦੇ ਚਾਲੀ ਸਾਲ ਗੁਜਾਰੇ ਹਨ। ਇਹ ਥੋੜ੍ਹਾ ਸਮਾਂ ਨਹੀਂ ਹੈ, ਮੇਰਾ ਨਿਚੋੜ ਇਹ ਹੈ ਕਿ ਉਤਨਾ ਨੁਕਸਾਨ ਸਿੱਖੀ ਦਾ ਦੁਸ਼ਮਣ ਨੇ ਨਹੀਂ ਕਰਾ ਸਕੇ ਜਿਤਨਾ ਨੁਕਸਾਨ ਇੰਨਾ ਅਕਾਲੀ ਲੀਡਰਾਂ ਨੇ ਕੀਤਾ ਹੈ। ਅੱਜ ਜਿਸ ਵਿਸ਼ੇ ਤੇ ਸੈਮੀਨਾਰ ਰੱਖਿਆ ਗਿਆ ਹੈ। ਦਾਸ ਲਾਹੌਰ ਕਾਲਜ ਦਾ ਹੀ ਇਕ ਵਿਦਿਆਰਥੀ ਹੋਣ ਦੇ ਨਾਤੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਮੇਰੇ ਪ੍ਰੋਫੈਸਰ ਗੱਲਾਂ ਕਰਦੇ ਦੱਸਦੇ ਹਨ-ਪੁੱਤਰ ਸਰਦਾਰ ਬੜੇ ਪੜੇ ਲਿਖੇ 'ਤੇ ਸਮਝਦਾਰ ਹੁੰਦੇ ਹਨ ਤੂੰ ਵੀ ਮਿਹਨਤ ਨਾਲ ਪੜਿਆ ਕਰ ਤਾਂ ਮੈਂਨੂੰ ਸ੍ਰਿ: ਕਪੂਰ ਸਿੰਘ ਜੀ ਯਾਦ ਆ ਜਾਂਦੇ ਹਨ ਕਿ ਆਪ ਜੀ ਉਸ ਸਮੇਂ ਹੋਰ ਉਚੇਚੀ ਵਿਦਿਆ ਹਾਸਲ ਕਰਨ ਲਈ ਸਾਲ ੧੯੩੧ ਈ: ਵਿਚ ਕੈਮਬ੍ਰਿਜ ਯੁਨੀਵਰਸਿਟੀ ਲੰਡਲ ਵਿਖੇ ਦਾਖਲ ਹੋਏ ਜਿਥੇ ਆਪ ਨੇ ਤੀਹਰੇ ਮਜ਼ਮੂਨਾਂ ਵਿਚੋਂ ਯੁਨੀਵਰਸਿਟੀ ਭਰ ਵਿਚੋਂ ਪ੍ਰਥਮ ਸਥਾਨ ਹਾਸਲ ਕੀਤਾ। ਆਪ ਨੇ ਸਾਲ ੧੯੩੩ ਈ. ਵਿਚ ਆਈ.ਸੀ.ਐਸ ਵਿਚੋਂ ਸਫਲਤਾ ਪ੍ਰਾਪਤ ਕੀਤੀ।

ਇਸ ਸੈਮੀਨਾਰ 'ਚ ਹਰ ਵਾਰ ਦੀ ਤਰ੍ਹ ਇਸ ਵਾਰ ਵੀ ਜੋਸ਼ ਵਿਚ ਸ੍ਰ.ਚਰਨਜੀਤ ਸਿੰਘ ਨਿਰਵੈਰ ਗੱਤਕਾ ਦਲ ਦੇ ਜੱਥੇਦਾਰ ਨੇ ਸ੍ਰਿ: ਸਾਹਿਬ ਦੇ ਅਨਮੋਲ ਬੋਲ ਸਾਂਝੇ ਕਰਦੇ ਹੋਏ ਦੱਸਿਆ ਕਿ ਉਹਨਾਂ ਦਾ ਆ ਬੋਲ ਮੇਰੇ ਦਿਲ ਨੂੰ ਘਰ ਕਰ ਜਾਂਦਾ ਹੈ। ਸਿਰਦਾਰ ਸਾਹਿਬ ਸਿੱਖੀ ਤੋਂ ਪਤਿਤ ਹੋ ਰਹੇ ਸਿੱਖਾਂ ਬਾਰੇ ਸੁਣ ਕੇ ਦੁੱਖੀ ਮਨ ਨਾਲ ਕਹਿੰਦੇ ਸੀ ਜੇਕਰ ਸਿੱਖ ਲੜ ਭਿੜ ਕੇ ਸਾਰੇ ਦੇ ਸਾਰੇ ਮਰ ਜਾਣ ਤਾਂ ਕੋਈ ਨਮੋਸ਼ੀ ਨਹੀਂ, ਕੋਈ ਘਾਟਾ ਨਹੀਂ। ਘੱਟੋ-ਘੱਟ ਦੁਨੀਆ ਦੇ ਲੋਕ ਇਹ ਤਾਂ ਆਖਿਆ ਕਰਨਗੇ, ਬਈ ਇਕ ਕੌਮ ਦੁਨੀਆ ਤੇ ਹੋਈ, ਪੰਜ ਸੌ ਸਾਲ ਰਹੀ। ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ, ਲੜਦੀ-ਭਿੜਦੀ ਖ਼ਤਮ ਹੋ ਗਈ। ਸਾਧਸੰਗਤ ਜੀ, ਕਿੰਨੀ ਦ੍ਰਿੜਤਾ ਤੇ ਕਿੰਨਾ ਦਰਦ ਸੀ ਉਹਨਾਂ ਦੀ ਇਸ ਗੱਲ ਵਿੱਚ।ਪਰ ਅੱਜ ਦੇ ਅਕਾਲੀ ਆਪ ਹੀ ਸਿੱਖ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਿਚ ਲਾ ਕੇ ਖਤਮ ਕਰ ਰਹੇ ਹਨ।

ਸੈਮੀਨਾਰ 'ਚ ਸ੍ਰ.ਸਰਿੰਦਰ ਸਿੰਘ ਨੇ ਇਹੋ ਜਿਹੇ ਸੈਮੀਨਾਰ ਕਰਵਾਉਣ ਤੇ ਗਿਆਨੀ ਜਨਮ ਸਿੰਘ ਦਾ ਧੰਨਵਾਦ ਵੀ ਕੀਤਾ ਤੇ ਕਿਹਾ ਕਿ ਪਾਕਿਸਤਾਨ ਵਿਚ ਸਿੱਖੀ ਦੇ ਪ੍ਰਚਾਰ ਵੱਲ ਵੱਧ ਤੋਂ ਵੱਧ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਹੀ ਅਸੀਂ ਪਾਕਿਸਤਾਨ ਸਰਕਾਰ ਅਤੇ ਪੀ.ਐਸ.ਜੀ.ਪੀ.ਸੀ ਦੇ ਸਹਿਯੋਗ ਨਾਲ ਗੁਰਦੁਆਰਿਆਂ ਦੀ ਸੇਵਾ ਸੰਭਾਲ ਅਤੇ ਆਉਣ ਵਾਲੇ ਯਾਤਰੂਆਂ ਦੀ ਸੇਵਾ ਹੋਰ ਚੰਗੀ ਤਰ੍ਹਾਂ ਕਰ ਸਕਾਂਗੇ।ਗੁਰਦੁਆਰਾ ਸ੍ਰੀ ਜਨਮ ਅਸਥਾਨ ਦੇ ਸੇਵਾਦਾਰ ਭਾਈ ਦਇਆਲ ਸਿੰਘ ਨੇ ਵੀ ਸ੍ਰਿ:ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਸੰਗਤਾਂ ਦਾ ਧੰਨਵਾਦ ਕੀਤਾ।

ਅਖਿਰ 'ਚ ਗਿਆਨੀ ਜਨਮ ਸਿੰਘ ਜੀ ਨੇ ਕਿਹਾ ਕਿ ਮੈਂ ਆਪਣੀ ਗੱਲ ਇਕ ਛੋਟੀ ਜਿਹੀ ਗੱਲ ਤੋਂ ਸ਼ੁਰੂ ਇਸ ਲਈ ਕਰਨ ਲੱਗਾ ਹਾਂ ਕਿਉਂਕਿ ਅੱਜ ਅਸੀਂ ਗੁਰੂ ਨਾਨਕ ਦੇਵ ਜੀ ਜਨਮ ਅਸਥਾਨ ਤੇ ਬੈਠੇ ਹਾਂ ਜਿੱਥੋਂ ਬਾਬਾ ਗੁਰੂ ਨਾਨਕ ਜੀ ਨੇ ਸੱਚ ਦੀ ਅਵਾਜ਼ ਬੁਲੰਦ ਕੀਤੀ ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਵੀਰ ਘੱਟ ਤੇ ਪੀਰ ਜ਼ਿਆਦਾ ਮੰਨਣ ਵਾਲੀ ਬੇਬੇ ਨਾਨਕੀ ਜੀ ਦੇ ਸੱਦੇ ਤੇ ਆਪ ਜੀ ਸੁਲਤਾਨਪੁਰ ਦੇ ਨਵਾਬ ਦੇ ਕੋਲ ਗਏ ਤਾਂ ਵਜੀਰ ਨੇ ਕਿਹਾ-ਨਾਨਕ ਤੂੰ ਸਲਾਮ ਨਹੀਂ ਕੀਤੀ। ਇਹ ਨਵਾਬ ਸਾਹਿਬ ਹਨ ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ-"ਜਿਸ ਆਦਮੀ ਵਿਚ ਤਮਾ ਹੋਵੇਗੀ, ਲਾਲਚ ਹੋਏਗਾ। ਉਸ ਦੀ ਗਰਦਨ ਝੁਕੇਗੀ ਜਿਸ ਦੇ ਅੰਦਰ ਤਮਾ ਡਰ ਨਹੀਂ। ਉਸ ਦੀ ਗਰਦਨ ਝੁੱਕ ਨਹੀਂ ਸਕਦੀ ਜੇ ਇਸ ਦੇ ਪਿਛੋਕੜ ਵਿਚ ਦੇਖਿਆ ਜਾਏ ਤਾਂ ਸ੍ਰਿ: ਕਪੂਰ ਸਿੰਘ ਵਾਕਿਆ ਹੀ ਸਿਰਦਾਰ ਸੀ ਜਿਸ ਦੀ ਗਰਦਨ ਕਦੀ ਵੀ ਨਹੀਂ ਝੁਕੀ। ਉਹਨਾਂ ਨੇ ਆਪਣੀ ਬੁਲੰਦੀ ਨੂੰ ਕਾਇਮ ਰੱਖਿਆ। ਇਸ ਕਰਕੇ ਉਹ ਸਿਰਦਾਰ ਸਨ ਤੇ ਸਰਦਾਰ ਰਹਿਣਗੇ। ਉਹਨਾਂ ਦੀਆਂ ਲਿਖਤਾਂ ਆਮ ਮਨੁੱਖ ਨੂੰ ਸਿਰਦਾਰ ਬਣਾਉਂਦੀਆਂ ਹਨ।ਅੱਜ ਇਸ ਸੈਮੀਨਾਰ ਮਨਾਉਣ ਦਾ ਸਹੀ ਅਰਥਾਂ ਵਿਚ ਫਾਇਦਾ ਵੀ ਤਾਂ ਹੀ ਹੈ ਕਿ ਜੋ ਆਪ ਜੀ ਨੂੰ ਉਨਹਾਂ ਦੇ ਜੀਵਨ ਤੇ ਜੋ ਕਿਤਾਬਚੇ ਵੰਡੇ ਗਏ ਹਨ। ਉਨ੍ਹਾਂ ਨੂੰ ਪੜ-ਸੁਣ ਕੇ ਆਪਣੀ ਤੇ ਦੁਸਰੇ ਸਿੱਖ ਭਰਾਵਾਂ ਦੀ ਵੀ ਸਰਦਾਰੀ ਕਾਇਮ ਕਰੀਏ।ਗਿਆਨੀ ਜੀ ਨੇ ਆਖਰੀ ਅਨਮੋਲ ਬੋਲ ਸ੍ਰਿ: ਕਪੂਰ ਸਿੰਘ ਜੀ ਦਾ ਸਾਝਿਆਂ ਕਰਦਿਆਂ ਦੱਸਿਆ ਕਿ ਇਕ ਵਾਰੀ ਕਲਕੱਤੇ ਦੇ ਗੁਰਦੁਆਰੇ ਵਿਚ ਸ੍ਰਿ: ਸਾਹਿਬ ਭਾਸ਼ਨ ਦੇ ਰਹੇ ਸਨ, ਉਦੋਂ ਮੋਹਨ ਸਿੰਘ ਤੁੜ ਅਕਾਲੀ ਦਲ ਦਾ ਪ੍ਰਧਾਨ ਸੀ। ਕਹਿਣ ਲੱਗੇ ਕਿ ਖੁਦਾ ਨਾ ਖਾਸਤਾ ਯੂ. ਐਨ. ਓ. ਵਿੱਚ ਸਿੱਖਾਂ ਦੇ ਨੁਮਾਇੰਦੇ ਨੇ ਜਾਣਾ ਹੋਵੇ ਤਾਂ ਉਹ ਮੋਹਨ ਸਿੰਘ ਤੁੜ ਹੀ ਜਾਏਗਾ। ਪ੍ਰਧਾਨ ਜੋ ਹੋਇਆ ਤੇ ਮੈਂ ਦੱਸਦਾ ਹਾਂ ਉਹ ਉਥੇ ਸਿੱਖਾਂ ਦਾ ਮਸਲਾ ਕਿਸ ਤਰ੍ਹਾਂ ਪੇਸ਼ ਕਰੇਗਾ।

ਉਸ ਨੇ ਉਥੇ ਜਾ ਕੇ ਯੂ. ਐਨ. ਓ. ਦੇ ਸਕੱਤਰ ਨੂੰ ਇਹੋ ਹੀ ਕਹਿਣਾ ਹੈ ਮੇਰੇ ਪਿੰਡ ਦਾ ਪਟਵਾਰੀ ਬਹੁਤ ਖਰਾਬ ਹੈ। ਉਸ ਵੱਲੋਂ ਮੇਰਾ ਇੰਤਕਾਲ ਰੋਕਿਆ ਗਿਆ ਹੈ। ਇਸ ਲਈ ਸਕੱਤਰ ਸਾਹਿਬ ਜਾਂ ਉਸ ਪਟਵਾਰੀ ਨੂੰ ਬਦਲ ਦਿਓ ਜਾਂ ਮੇਰਾ ਇੰਤਕਾਲ ਕਰਵਾ ਦਿਓ।ਸਿਰਦਾਰ ਕਪੂਰ ਸਿੰਘ ਕਿਹਾ ਕਰਦੇ ਸਨ ਇਹ ਦਿਮਾਗੀ ਪੱਧਰ ਹੈ ਸਿੱਖ ਲੀਡਰਸ਼ਿਪ ਦਾ ਤੇ ਉਨ੍ਹਾਂ ਦੀ ਗੱਲ ਅੱਜ ਵੀ 'ਸੱਚੀ ਸਾਖੀ' ਦੀ ਤਰ੍ਹਾਂ ਸੱਚ ਸਾਬਤ ਹੋ ਰਹੀ ਹੈ। ਇਸ ਸੈਮੀਨਾਰ 'ਚ ਸਟੇਜ ਸੈਕਟਰੀ ਦੀ ਸੇਵਾ ਗ੍ਰੰਥੀ ਪ੍ਰੇਮ ਸਿੰਘ ਵੱਲੋਂ ਨਿਭਾਈ ਗਈ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।

 

03/03/15

 

 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

  ਨਨਕਾਣਾ ਸਾਹਿਬ ਵਿਖੇ ਸਿਰਦਾਰ ਕਪੂਰ ਸਿੰਘ ਜੀ ਦੇ 'ਅਣਮੁੱਲੇ ਬੋਲਾ ਤੇ ਸੈਮੀਨਾਰ'
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ
ਪਲੀ ਵੱਲੋਂ ਬਾਰ੍ਹਵਾਂ ਅੰਤਰ-ਰਾਸ਼ਟਰੀ ਮਾਂ ਬੋਲੀ ਦਿਨ
ਹਰਪ੍ਰੀਤ ਸੇਖਾ, ਕਨੇਡਾ
ਭਾਜਪਾ ਨੇਤਾ ਸ੍ਰ ਸੁਖਮਿੰਦਰ ਸਿੰਘ ਗਰੇਵਾਲ ਦਾ ਨਾਰਵੇ ਪਹੁੰਚਣ ਤੇ ਨਿੱਘਾ ਸਵਾਗਤ
ਰੁਪਿੰਦਰ ਢਿੱਲੋ ਮੋਗਾ, ਓਸਲੋ
ਗੁਰੂਆਂ ਪੀਰਾਂ ਦੀ ਵਰੋਸਾਈ ਸਾਡੀ ਮਾਤ ਭਾਸ਼ਾ ਪੰਜਾਬੀ ਹੋਰ ਵਧੇਰੇ ਵਿਕਾਸ ਕਰਨ ਦੀਆਂ ਸੰਭਾਵਨਾਵਾਂ ਸਮੋਈ ਬੈਠੀ ਹੈ: ਡਾ. ਸੁਰਜੀਤ ਪਾਤਰ
ਡਾ. ਗੁਲਜ਼ਾਰ ਸਿੰਘ ਪੰਧੇਰ, ਲੁਧਿਆਣਾ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ,  ਕੈਨੇਡਾ
ਸ਼ਰੀਫ ਅਕੈਡਮੀ ਦਾ ਕੈਨੇਡਾ ਵਿੱਚ ਉਦਘਾਟਨੀ ਸਮਾਗਮ
ਜੱਸ ਚਾਹਲ, ਡਾਇਰੈਕਟਰ ਮੀਡੀਆ, ਕੈਨੇਡਾ
ਪ੍ਰਗਤੀਸ਼ੀਲ ਸਭਿਆਚਾਰਕ ਸਭਾ, ਕੈਲਗਰੀ ਵੱਲੋਂ ਅਧਿਆਤਮਵਾਦ ਬਨਾਮ ਪਦਾਰਥਵਾਦ ਵਿਸ਼ੇ ਤੇ ਲੈਕਚਰ ਆਯੋਜਿਤ ਕੀਤਾ ਗਿਆ
ਬਲਜਿੰਦਰ ਸੰਘਾ, ਕੈਲਗਰੀ
ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬਿੰਦਰ ਕੋਲੀਆਂਵਾਲ ਦਾ ਪਲੇਠਾ ਕਾਵਿ ਸੰਗ੍ਰਹਿ “ਸੋਚ ਮੇਰੀ” ਲੋਕ ਅਰਪਣ
ਬਲਵਿੰਦਰ ਸਿੰਘ ਚਾਹਲ, ਇਟਲੀ
ਭਾਰਤੀ ਗਣਤੰਤਰ ਦਿਵਸ 'ਤੇ ਭਾਰਤੀ ਸਫਾਰਤਖਾਨਾ ਹੇਲਸਿੰਕੀ ਵਿਖੇ ਭਾਰਤੀ ਰਾਜਦੂਤ ਸ਼੍ਰੀ ਅਸ਼ੋਕ ਕੁਮਾਰ ਸ਼ਰਮਾ ਨੇ ਤਿਰੰਗਾਂ ਲਹਿਰਾਇਆ
ਵਿੱਕੀ ਮੋਗਾ, ਫ਼ਿੰਨਲੈਂਡ
ਫ਼ਿੰਨਲੈਂਡ ਵਿੱਚ ਮਨਾਇਆ ਗਿਆ ਲੋਹੜੀ ਦਾ ਤਿਉਹਾਰ ਧੀਆਂ ਨੂੰ ਸਮਰਪਿਤ ਰਿਹਾ
ਵਿੱਕੀ ਮੋਗਾ, ਫ਼ਿੰਨਲੈਂਡ
ਨਵੇ ਸਾਲ ਦੇ ਆਗਮਨ ਤੇ ਗੁਰੂ ਘਰ ਲੀਅਰ ਨਾਰਵੇ ਵਿਖੇ ਸੰਗਤਾ ਨਮਸਤਕ ਹੋਈਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2015, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)