ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 1 ਅਗਸਤ 2015 ਦਿਨ
ਸ਼ਨਿੱਚਰਵਾਰ 2.00 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO ਕੋਸੋ) ਦੇ
ਹਾਲ ਵਿਚ ਹੋਈ। ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨੇ ਸਭਾ ਦੇ ਪਰਧਾਨ ਪ੍ਰੋ.
ਸ਼ਮਸ਼ੇਰ ਸਿੰਘ ਸੰਧੂ ਨਾਲ ਹਰਨੇਕ ‘ਬੱਧਨੀ’ ਹੋਰਾਂ ਨੂੰ ਪ੍ਰਧਾਨਗੀ ਮੰਡਲ ਦੀ
ਸ਼ੋਭਾ ਬਨਣ ਦੀ ਬੇਨਤੀ ਕੀਤੀ ਅਤੇ ਪਿਛਲੀ ਇਕੱਤਰਤਾ ਦੀ ਰਿਪੋਰਟ ਪੜ੍ਹਕੇ
ਸੁਣਾਈ ਜੋ ਕਿ ਸਭਾ ਵਲੋਂ ਪਰਵਾਨ ਕੀਤੀ ਗਈ।
ਜੱਸ ਚਾਹਲ ਨੇ ਸਟੇਜ ਸਕੱਤਰ ਦੀ ਜੁੱਮੇਵਾਰੀ ਨਿਭਾਂਦਿਆਂ ਅੱਜ ਦੀ ਸਭਾ ਦੀ
ਕਾਰਵਾਈ ਸ਼ੁਰੂ ਕੀਤੀ –
ਜਗਦੀਸ਼ ਸਿੰਘ ਚੋਹਕਾ ਹੋਰਾਂ ‘ਫ਼ੈਜ਼ ਅਹਿਮਦ ਫ਼ੈਜ’ ਦੇ ਜੀਵਨ ਬਾਰੇ ਬੜੀ
ਰੋਚਕ ਜਾਨਕਾਰੀ ਸਾਂਝੀ ਕਰਦਿਆਂ ਦਸਿਆ ਕੀ ਫ਼ੈਜ਼ ਸਾਹਿਬ ਮਹਾਨ ਸ਼ਾਇਰ ਹੋਣ ਦੇ
ਨਾਲ-ਨਾਲ ਇਕ ਇਨਕਲਾਬੀ, ਰਾਜਨੀਤਕ ਸੰਗਰਾਮੀਏ, ਅਧਿਆਪਕ, ਪੱਤਰਕਾਰ ਅਤੇ
ਅਨੁਵਾਦਕ ਵੀ ਸਨ। ਉਹਨਾਂ ਦੀ ਜ਼ਿੰਦਾ-ਦਿਲ ਸ਼ਖ਼ਸੀਯਤ ਬਿਆਨ ਕਰਦੇ ਹੋਏ ਚੋਹਕਾ
ਹੋਰਾਂ ਫ਼ੈਜ਼ ਦਾ ਕੁਝ ਸ਼ੇਰ ਵੀ ਸਾਂਝੇ ਕੀਤੇ
“ਯੂੰ ਹੀ ਹਮੇਸ਼ਾ ਖਿਲਾਏ ਹੈਂ ਹਮ ਨੇ ਆਗ ਮੇਂ ਫੂਲ
ਨਾ ਉਨ ਕੀ ਹਾਰ ਨਈ ਹੈ, ਨਾ ਅਪਨੀ ਜੀਤ ਨਈ”
ਹਰਨੇਕ ‘ਬੱਧਨੀ’ ਹੋਰਾਂ ਆਪਣੀ ਕਵਿਤਾ ਰਾਹੀਂ ਸਮਾਜਿਕ ਤੌਰ ਤੇ ਇਹ ਸਨੇਹਾ
ਦਿੱਤਾ –
“ਆਪਣੇ ਚਿਹਰੇ ਤੇ ਸੱਜਰੀ ਸਵੇਰ ਵਰਗੀ ਮੁਸਕਾਨ ਰੱਖਣਾ,
ਆਪਣੀ ਮਹਫ਼ਿਲ ‘ਚ ਦੁਸ਼ਮਣਾ ਨੂੰ ਵੀ ਬਣਾਕੇ ਮਹਿਮਾਨ ਰੱਖਣਾ”
ਜਾਵੇਦ ਨਿਜ਼ਾਮੀ ਨੇ ਅਪਣੇ ਉਰਦੂ ਦੇ ਕੁਝ ਸ਼ੇ’ਰ ਸੁਣਾਕੇ ਵਾਹ-ਵਾਹ ਲੈ ਲਈ
–
“ਤਿਲਾਵਤ ਕਾ ਜ਼ਮਾਨਾ ਹੈ ਨ ਸ਼ਰਾਫ਼ਤ ਕਾ ਜ਼ਮਾਨਾ ਹੈ
ਅਗਰ ਹੈ ਤੋ ਫ਼ਕਤ ਆਜ ਸ਼ਰਾਰਤ ਕਾ ਜ਼ਮਾਨਾ ਹੈ”
“ਮਿਲਤਾ ਨਹੀਂ ਸਿਲਾ ਵਫ਼ਾਉਂ ਕੇ ਬਾਵਜੂਦ
ਕਰਤੇ ਨਹੀਂ ਗਿਲਾ ਜ਼ਫ਼ਾਉਂ ਕੇ ਬਾਵਜੂਦ”
ਰਣਜੀਤ ਸਿੰਘ ਮਿਨਹਾਸ ਨੇ ਸ਼ ਰਾਬ ਦੇ ਐਬ ਬਾਰੇ ਲਿਖੀ ਹਾਸ-ਕਵਿਤਾ ਨਾਲ
ਰੰਗ ਬਨ੍ਹਿਆ –
“ਦੋ ਦੀ ਥਾਂ ਚਾਰ ਪੀ ਲਏ, ਸੀ ਮੁਖਤ ਦੀ ਦਾਰੂ,
ਮਾੜੇ ਮੇਰੇ ਸਰੀਰ ਤੇ, ਦਾਰੂ ਪੈ ਗਈ ਭਾਰੂ,
ਮਸਤੀ ਵਿੱਚ ਦਿਲ ਨੱਚਦਾ, ਜਿਓਂ ਸੌਣ ਚ ਮੋਰ,
ਤੂੰ ਚੀਜ਼ ਬੜੀ ਹੈ ਮਸਤ-ਮਸਤ, ਗਾਉਂਦੇ ਦੀ ਵਿਗੜੀ ਤੋਰ”।
ਡਾ. ਰਤਨ ਸਿੰਘ ਬਰਾੜ ਨੇ ਕਵਿਤਾ ਲੇਖਨ ਤੇ ਲਿਖੀ ਅਪਣੀ ਕਵਿਤਾ ਪੜ੍ਹਕੇ
ਤਾੜੀਆਂ ਲੈ ਲਇਆਂ –
“ਸ਼ਬਦਾਂ ਦੇ ਢੇਰ ਵਿੱਚੋਂ, ਮੈਂ ਇਕ ਦਿਨ ਕਵਿਤਾ ਲੱਭਣ ਆਇਆ......
ਸ਼ਬਦਾਂ ਦੇ ਇਸ ਰੌਲੇ ਵਿੱਚੋਂ, ਮੈਂਨੂੰ ਇਕੋ ਸਮਝ ਇਹ ਆਈ
ਕਵਿਤਾ ਕਦੀ ਲਿਖੀ ਨਹੀਂ ਜਾਂਦੀ, ਕਵਿਤਾ ਕਦੀ ਕਹੀ ਨਹੀਂ ਜਾਂਦੀ
ਇਹ ਝਰਨੇ ਵਾਂਗੂੰ ਝਰਦੀ ਹੈ, ‘ਤੇ ਪਾਣੀ ਵਾਂਗੂੰ ਵਹਿਂਦੀ ਹੈ”।
ਮੋਹਤਰਮਾ ਅਮਤੁਲ ਖ਼ਾਨ ਨੇ ਅਪਣੀ ਉਰਦੂ ਨਜ਼ਮ ‘ਉਧਾਰ ਕਾ ਮੌਸਮ’ ਨਾਲ ਖ਼ੁਸ਼
ਕੀਤਾ –
“ਗ਼ਜ਼ਲ” ਛੂ ਕੇ ਦਿਲ ਕੋ ਬਾਰ-ਬਾਰ ਜੋ ਗੁਜ਼ਰੇ
ਪਾਂਵ ਮੇਂ ਛਾਲੋਂ ਕੇ ਖ਼ਾਰ ਕਾ ਮੌਸਮ”।
ਇਨ;. ਗੁਰਦਿਆਲ ਸਿੰਘ ਖੈਹਰਾ ਨੇ ‘ਨਰਿੰਦਰ ਮਾਨਵ’ ਦੀ ਇਕ ਸੁੰਦਰ ਰਚਨਾ
ਨਾਲ ਬੁਲਾਰਿਆਂ ‘ਚ ਹਾਜ਼ਰੀ ਲਵਾਈ –
“ਅਸੀਂ ਤਾਂ ਹਰ ਕਦਮ ਤੇ ਹੰਢਾਇਆ ਦਰਦ ਹੈ ‘ਮਾਨਵ’,
ਤੁਸੀਂ ਉਤਸਵ ਮਨਾਉਂਦੇ ਹੋ ਕਦੇ ਕੋਈ, ਕਦੇ ਕੋਈ”
ਡਾ.. ਮਨਮੋਹਨ ਸਿੰਘ ਬਾਠ ਹੋਰਾਂ ਹਿੰਦੀ ਫਿਲਮੀ ਗਾਣਾ ਗਾਕੇ ਸਮਾਂ ਬਨ੍ਹਤਾ।
ਸ਼ਮਸ਼ੇਰ ਸਿੰਘ ਸੰਧੂ ਹੋਰਾਂ ਪ੍ਰੋ. ਮੋਹਨ ਸਿੰਘ ਔਜਲਾ ਦੇ ਵਿਛੋੜੇ ਦੀ ਗੱਲ
ਕਰਦਿਆਂ ਉਹਨਾਂ ਦੀ ਇਹ ਗ਼ਜ਼ਲ ਸਾਂਝੀ ਕੀਤੀ – “
“ਪਰਦੇਸ ਵਿੱਚ ਜਦੋਂ ਵੀ ਘਰ ਦਾ ਖਿਆਲ ਆਇਆ,
ਜਿੰਦ ਪੀੜ ਨੇ ਨਪੀੜੀ ਨੈਣੀ ਉਛਾਲ ਆਇਆ”।
ਮੈਨੂੰ ਹਜਾਰ ਵੇਰੀ ਰੋ ਰੋ ਕੇ ਦਿਲ ਨੇ ਪੁਛਿਆ
ਸਾਂਝਾਂ ਦਾ ਆਲ੍ਹਣਾ ਤੂੰ ਕਿਸ ਨੂੰ ਸੰਭਾਲ ਆਇਆ।
ਉਪਰੰਤ ਉਹਨਾਂ ਆਪਣੀ ਇਹ ਗ਼ਜ਼ਲ ਸਾਂਝੀ ਕਰ ਵਾਹ-ਵਾਹ ਲਈ –
“ਵੇਖ ਯਾਰਾ ਆਪ ਘਰ ਦਾ, ਮੈਂ ਉਜਾੜਾ ਧਰ ਲਿਆ
ਘੁੱਗ ਵਸਦਾ ਜੋ ਸੀ ਵੇਹੜਾ, ਵੇਖ ਚੌਪਟ ਕਰ ਲਿਆ”।
ਰਾਤ ਦਿਨ ਜੋ ਵਾਂਗ ਬਿਝੜੇ ਜੋੜਿਆ ਕੱਖ ਕਾਣ ਸੀ
ਦਿਨ ਦਿਹਾੜੇ ਆਪ ਉਸ ਤੇ ਜਾਣੋ ਲੰਬੂ ਧਰ ਲਿਆ।
ਸੁਰਜੀਤ ਸਿੰਘ ਸੀਤਲ ‘ਪੰਨੂੰ’ ਹੋਰਾਂ ਉਰਦੂ ਸ਼ਾਇਰਾਂ ਦੀਆਂ ਰੁਬੀਆਂ ਨਾਲ
ਵਾਹ-ਵਾਹ ਲਈ –
“ਦਿਲ ਇਸ਼ਕ ਕਾ ਸੀਨੇ ਮੇਂ ਮਚਲਤਾ ਹੋਗਾ
ਔਰ ਹੁਸਨ ਭੀ ਸੌ ਰੰਗ ਬਦਲਤਾ ਹੋਗਾ।
ਨਿਗਾਹ ਉਨਕੀ ਉਠੀ ਹੋਗੀ ਜਬ ਸੂਏ ਫ਼ਲਕ
ਅੱਲਾਹ ਭੀ ਗਿਰ-ਗਿਰ ਕੇ ਸੰਭਲਤਾ ਹੋਗਾ”।
ਜਸਵੀਰ ਸਿੰਘ ਸਿਹੋਤਾ ਹੋਰਾਂ ਮਨੁੱਖਤਾ ਦੀ ਦੁਰਦਸ਼ਾ ਬਾਰੇ ਆਪਣੀ ਕਵਿਤਾ
ਵਿੱਚ ਕੁਝ ਇਸ ਤਰਾਂ ਕਿਹਾ –
“ਮਨੁੱਖਤਾ ਦਾ ਘਾਣ ਨਹੀਂ ਸੀ ਹੋਣਾ, ਮਾਨਵਤਾ ਪੁਰ-ਜੋਰ ਹੋਣੀ ਸੀ,
ਸਾਉ ਵੀ ਜੇ ਤਾਕਤਵਰ ਹੁੰਦੇ, ਗੱਲ ਕੁਝ ਹੋਰ ਦੀ ਹੋਰ ਹੋਣੀ ਸੀ”।
ਹਰਦਿਆਲ (ਹੈਪੀ) ਮਾਨ ਹੋਰਾਂ ਕਿਹਾ ਕਿ ਦੁਨੀਆ ਦੀ ਹਰ ਜ਼ੁਬਾਨ ਦੇ ਸਾਹਿਤ
ਵਿੱਚ ਸਮਾਜਕ ਬੁਰਾਇਆਂ ਤੋਂ ਬਚਣ ਤੇ ਇਹਨਾਂ ਨੂੰ ਦੂਰ ਕਰਨ ਦੀ ਗੱਲ ਸਦੀਆਂ
ਤੋਂ ਕੀਤੀ ਜਾ ਰਹੀ ਹੈ, ਪਰ ਇਹ ਅੱਜ ਵੀ ਸਮਾਜ ਵਿੱਚ ਉਸੇ ਹੀ ਤਰਾਂ ਮੌਜੂਦ
ਹਨ। ਅੱਜ ਦੇ ਸਾਹਿਤਕਾਰ ਲਈ ਕੀ ਇਹ ਚਿੰਤਾ ਦੀ ਗੱਲ ਹੈ ਯਾ ਚਿੰਤਨ ਦੀ?
ਕੈਲਗਰੀ ਦੇ ਨਾਮਵਰ ਸ਼ਾਇਰ ਜਨਾਬ ਅਸ਼ਰਫ਼ ਖ਼ਾਨ ਨੇ ਆਪਣੇ ਉਰਦੂ ਕਲਾਮ ਨਾਲ ਸਭਾ
ਨੂੰ ਨਿਹਾਲ ਕੀਤਾ –
“ਬਾਦਸ਼ਾਹੇ-ਵਕਤ ਕੇ ਅਲਕਾਬ ਪੈਰੋਂ ਮੇਂ ਰਹੇ।
ਮੈਂ ਸਫ਼ਰ ਕਰਤਾ ਰਹਾ ਗਿਰਦਾਬ ਪੈਰੋਂ ਮੇਂ ਰਹੇ।
ਚੀਰ ਦੇਗੀ ਕਾਹਿਰਾਨੇ-ਵਕਤ ਕੋ ਸਾਦਾ-ਦਿਲੀ,
ਜ਼ੋਰੇ-ਖਂਜ਼ਰ ਜੋ ਰਹੇ ਆਦਾਬ ਪੈਰੋਂ ਮੇਂ ਰਹੇ।”
ਅਮਰੀਕ ਚੀਮਾ ਨੇ ਇਕ ਪੰਜਾਬੀ ਕਵਿਤਾ ਨਾਲ ਹਾਜ਼ਰੀ ਲਵਾਈ।
ਇਨ: ਆਰ. ਐਸ. ਸੈਣੀ ਨੇ ਇਕ ਗ਼ਜ਼ਲ ਅਤੇ ਇਕ ਹਿੰਦੀ ਗੀਤ ਕੀ-ਬੋਰਡ ਤੇ ਗਾਕੇ
ਰੌਣਕ ਲਾਈ।
ਸਬ੍ਹਾ ਸ਼ੇਖ਼ ਹੋਰਾਂ ਅਪਣੀ ਉਰਦੂ ਨਜ਼ਮ ਨਾਲ ਤਾੜੀਆਂ ਲਈਆਂ –
“ਮੈਂ ਸੁਲਗਤੀ ਹਸਰਤੋਂ ਕਾ ਧੁਆਂ, ਵੋ ਮਹਕੀ-ਮਹਕੀ ਖ਼ੁਸ਼ਬੁਉਂ ਜੈਸਾ
ਮੇਰੀ ਬਿਸਾਤੇ-ਰੌਸ਼ਨੀ ਜੁਗਨੂੰ ਜੈਸੀ, ਵੋ ਚੌਦਵੀਂ ਕੇ ਮਾਹਤਾਬ ਜੈਸਾ” “
ਜਗਜੀਤ ਸਿੰਘ ਰਾਹਸੀ ਨੇ ਉਰਦੂ/ਹਿੰਦੀ ਸ਼ਾਇਰਾਂ ਦੇ ਕੁਝ ਸ਼ੇ’ਅਰ ਸੁਣਾਕੇ
ਸਭਾ ਨੂੰ ਖ਼ੁਸ਼ ਕਰਤਾ –
“ਦਿੱਲੀ ਮੇਂ ਬਸ ਗਏ ਹੈਂ ਚੰਬਲ ਕੇ ਰਹਨੇ ਵਾਲੇ,
ਕਿਰਦਾਰ ਸਬ ਵਹੀ ਹੈਂ, ਦਿਖਾਵੇ ਬਦਲ ਗਏ”।
ਸੁਰਿੰਦਰ ਢਿੱਲੋਂ ਨੇ ਕਰੋਕੇ ਤੇ ‘ਦਾਗ਼ ਦੇਹਲਵੀ’ ਦੀ ਹਿੰਦੀ ਗ਼ਜ਼ਲ ਗਾਕੇ
ਤਾੜੀਆਂ ਲੁੱਟ ਲੀਆਂ। ਡਾ. ਮਨਮੋਹਨ ਬਾਠ ਅਤੇ ਜਸਵੀਰ ਸਿੰਘ ਸਿਹੋਤਾ ਹੋਰਾਂ
ਦਾ ਮਦਦ ਕਰਨ ਲਈ ਖ਼ਾਸ ਧੰਨਵਾਦ ਕੀਤਾ ਗਿਆ।
ਜੱਸ ਚਾਹਲ ਨੇ ਅਪਣੇ ਅਤੇ ਸਭਾ ਪਰਧਾਨ ਵਲੋਂ ਸਾਰੇ ਹਾਜ਼ਰੀਨ ਦਾ ਧੰਨਵਾਦ
ਕਰਦੇ ਹੋਏ ਅਗਲੀ ਇਕੱਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ
ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ
ਕਰਨਾ ਤੇ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ
ਕਰੇਗਾ। ਸਾਹਿਤ/ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ
ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ
ਪਾਵੇਗੀ। ਤੁਹਾਡਾ ਸਾਰਿਆਂ ਦਾ, ਖ਼ਾਸ ਕਰ ਕੇ ਨੌਜਵਾਨ ਪੀੜੀ ਦਾ, ਸਹਿਯੋਗ ਹੀ
ਸਾਹਿਤ/ਅਦਬ ਦੀ ਤਰੱਕੀ ਤੇ ਪਰਸਾਰ ਦਾ ਰਾਜ਼ ਹੈ।
ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ
ਤਰ੍ਹਾਂ ਪਹਿਲੇ ਸ਼ਨਿੱਚਰਵਾਰ 5 ਸਤੰਬਰ 2015 ਨੂੰ 2.00 ਤੋਂ 5.00 ਤਕ ਕੋਸੋ
ਦੇ ਹਾਲ 102-3208, 8 ਐਵੇਨਿਊ NE ਕੈਲਗਰੀ ਵਿਚ ਹੋਵੇਗੀ। ਕੈਲਗਰੀ ਦੇ ਸਾਰੇ
ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਇਸ ਵੰਨ-ਸਵੰਨੀ ਸਾਹਿਤਕ ਇਕੱਤਰਤਾ
ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ।
ਹੋਰ ਜਾਣਕਾਰੀ ਲਈ ਪ੍ਰੋ. ਸ਼ਮਸ਼ੇਰ ਸਿੰਘ ਸੰਧੂ (ਪ੍ਰਧਾਨ) ਨਾਲ
403-285-5609 ਜਾਂ 587-716-5609 ਤੇ ਜਾਂ ਜਸਬੀਰ (ਜੱਸ) ਚਾਹਲ (ਜਨਰਲ
ਸਕੱਤਰ) ਨਾਲ 403-667-0128 ਤੇ ਸੰਪਰਕ ਕਰ ਸਕਦੇ ਹੋ। ਤੁਸੀਂ ਫੇਸ ਬੁਕ ਤੇ
Writers Forum, Calgary ਦੇ ਪੇਜ ਤੋਂ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਤੇ
ਪੇਜ ਨੂੰ ਲਾਈਕ ਵੀ ਕਰ ਸਕਦੇ ਹੋ। ਧੰਨਵਾਦ।