|
|
ਪੰਜਾਬੀ ਲਿਖਾਰੀ ਸਭਾ, ਕੈਲਗਰੀ ਵੱਲੋਂ ਬੱਚਿਆਂ ਵਿੱਚ ਪੰਜਾਬੀ ਬੋਲਣ ਦੀ
ਮੁਹਾਰਤ ਦਾ ਮੁਕਾਬਲਾ ਯਾਦਗਾਰੀ ਹੋ ਨਿੱਬੜਿਆ
ਸੁਖਪਾਲ ਪਰਮਾਰ, ਕੈਲਗਰੀ,
ਕਨੇਡਾ |
|
|
ਕੈਲਗਰੀ - ਪੰਜਬੀ ਲਿਖਾਰੀ ਸਭਾ ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ
ਦਾ ਚੌਥਾ ਮੁਕਾਬਲਾ ਕਰਵਾਇਆ ਗਿਆ ਜਿੱਸ ਵਿੱਚ ਪੰਜਬੀ ਲਿਖਾਰੀ ਸਭਾ ਦਾ
ਸਹਿਯੋਗ ਵਿਰਾਸਤ ਵੈਲਫੇਅਰ ਸੋਸਾਇਟੀ ਨੇ ਦਿੱਤਾ। ਇੱਸ ਪ੍ਰੋਗਰਾਮ ਵਿੱਚ
ਵੱਖ-ਵੱਖ ਗਰੇਡ ਦੇ ਬੱਚਿਆਂ ਨੇ ਭਾਗ ਲਿਆ। ਖਚਾ-ਖੱਚ ਭਰੇ ਵਾਈਟ ਹਾਰਨ
ਕਮਿਉਨਟੀ ਹਾਲ ਦੀਆਂ ਕੱਧਾਂ ਤਾੜੀਆਂ ਨਾਲ ਗੂੰਜ ਉੱਠੀਆਂ। ਰੰਗ ਬਰੰਗੇ ਕੱਪੜੇ
ਪਾਈ ਨਿੱਕੇ- ਨਿੱਕੇ ਨਿਆਣੇ ਪੰਜਾਬੀ ਬੋਲਦੇ ਬਹੁਤ ਹੀ ਸੋਹਣੇ ਲੱਗਦੇ ਸਨ।
ਇਸ ਪ੍ਰੋਗਰਾਮ ਨੂੰ ਤਿੱਨ ਹਿੱਸਿਆਂ ਵਿੱਚ ਵੰਡਿਆ ਗਿਆਂ ਸੀ। ਪਹਿਲੇ ਭਾਗ
ਵਿੱਚ ਗਰੇਡ 3-4 ਦੇ ਬੱਚੇ ਦੁਸਰੇ ਭਾਗ ਵਿੱਚ ਗਰੇਡ 5-6 ਦੇ ਬੱਚੇ ਤੀਸਰੇ
ਭਾਗ ਵਿੱਚ ਗਰੇਡ 7-8 ਦੇ ਬੱਚਿਆਂ ਨੇ ਭਾਗ ਲਿਆ। ਵੱਖਰੇ –ਵੱਖਰੇ ਗਰੁੱਪਾਂ
ਵਿੱਚੋ ਬੱਚਿਆਂ ਨੇ ਪੰਜਾਬੀ ਵਿੱਚ ਕਵਿਤਾਵਾਂ,
ਕਵੀਸ਼ਰੀ, ਗੀਤ,
ਬੋਲੀਆਂ,
ਭੰਗੜਾ, ਮਲਵਈ ਗਿੱਧੇ ਨਾਲ ਅਪਣੀ
ਕਲਾ ਦੇ ਜੋਹਰ ਦਿਖਾਏ।
ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ ਤਰਲੋਚਨ ਸੈਭੀਂ ਅਤੇ ਬਲਵੀਰ ਗੋਰੇ
ਨੇ ਕਰਨੈਲ ਸਿੰਘ ਪਾਰਸ ਦੀ ਲਿਖੀ ‘ਘੋੜੀ’ ਗਾਈ। ਸ਼ੇਰ ਸਫਲ ਮਾਲਵਾਂ ਨੇ ਗੀਤ
ਮੈ ਫੈਨ ਭਗਤ ਸਿੰਘ ਦਾ ਗਾਇਆ। ਬੁਹਤ ਸਾਰੇ ਬੱਚਿਆਂ ਨੇ ਗੈਸਟ ਆਈਟਮਾਂ
ਪੇਸ਼ ਕੀਤੀਆਂ। ਮੁਹਾਰਤ ਮੁਕਾਬਲਿਆਂ ਵਿੱਚ ਗਰੇਡ 3-4 ਵਿੱਚੋਂ ਪਹਿਲੇ ਸਥਾਨ
ਤੇ ਨਿੱਰਮਲ ਹਰੀ ,ਦੁਸਰੇ ਸਥਾਨ ਤੇ ਤਾਨੀਆਂ ਲੇਹਲ ਅਤੇ ਤੀਸਰੇ ਸਥਾਨ ਤੇ
ਗੁਰਮੀਤ ਕੋਰ ਰਹੀ। ਗਰੇਡ 5-6 ਵਿੱਚੋ ਪਹਿਲੇ ਸਥਾਨ ਤੇ ਸੁੱਖਰੂਪ ਕੋਰ ਦੁਸਰੇ
ਸਥਾਨ ਤੇ ਦਇਆ ਸਿੰਘ ਅਤੇ ਤੀਸਰੇ ਸਥਾਨ ਤੇ ਗਗਨਰੂੱਪ ਲੇਹਲ ਰਹੇ। ਤੀਸਰੇ ਅਤੇ
ਆਖਰੀ ਹਿੱਸੇ ਵਿੱਚ ਗੁਰਜੀਤ ਸਿੰਘ ਗਿੱਲ ਨੇ ਪਹਿਲਾ ਸਥਾਨ ਪਰਮਵੀਰ ਧਾਲੀਵਾਲ
ਨੇ ਦੁਸਰਾਂ ਅਤੇ ਬ੍ਰਮਜੋਤ ਨੇ ਤੀਸਰਾ ਇਨਾਮ ਪ੍ਰਾਪਤ ਕੀਤਾ। ਜਸਵੱਤ ਗਿੱਲ ਨੇ
ਸਭਾ ਦੇ ਪਿਛੋਕੜ ਬਾਰੇ ਦੱਸਿਆ ਅਤੇ ਹਰੀਪਾਲ ਨੇ ਕਸ਼ਮੀਰਾ ਸਿੰਘ ਦੇ ਜੀਵਨ
ਬਾਰੇ ਜਾਣਕਾਰੀ ਦਿੱਤੀ। ਉਸ ਤੋ ਬਾਦ ਕਸ਼ਮੀਰਾ ਸਿੰਘ ਨੂੰ ਪੰਜਾਬੀ ਲਿਖ਼ਰੀ
ਸਭਾ ਵਲੋ ਲਾਈਫ-ਟਾਈਮ ਅਚੀਵਮੈਂਟ ਨਾਲ ਸਨਮਾਨਿਆਂ ਗਿਆ। ਇਹ ਇਨਾਮ ਉਹਨਾ ਦੀ
ਵਧੀਆਂ ਲੇਖਣੀ ਨੂੰ ਦਿਤਾ ਗਿਆਂ। ਮਾਣਯੋਗ ਮਨਿਸਟਰ ਸਰਦਾਰ ਮਨਮੀਤ ਸਿੰਘ
ਭੁੱਲਰ ਨੇ ਇੱਸ ਪਰੋਗਰਾਮ ਵਿੱਚ ਹਾਜਰੀ ਲੁਆਈ। ਮਾਸਟਰ ਭਜਨ ਗਿੱਲ ਵਲੋ
ਕਿਤਾਬਾ ਦਾ ਸਟਾਲ ਵੀ ਲਾਇਆ ਗਿਆ। ਕੁਲਾਰ ਇਟਰਟੇਨਰਜ਼ ਅਤੇ ਬਿੱਗ ਬੂਮ
ਮਿਉਜ਼ਕ ਵਲੋ ਬੱਚਿਆਂ ਲਈ ਸਪੈਸ਼ਲ ਇਨਾਮ ਵੀ ਦਿੱਤੇ ਗਏ। ਚਾਹ ਪਕੌੜਿਆਂ ਦੀ
ਸੇਵਾ ਗੁਰਲਾਲ ਰੁਪਾਲੋਂ ਵਲੋ ਕੀਤੀ ਗਈ। ਸਾਊਂਡ ਉਪਰ ਬਲਜਿੰਦਰ
ਸੰਘਾ,ਫੋਟੋਗ੍ਰਾਫੀ ਬੀਜਾ ਰਾਮ ਨੇ, ਰਜਿਸਟ੍ਰੇਸ਼ਨ ਮਹਿਦਰ ਪਾਲ ਅਤੇ ਜੋਗਿਦਰ
ਸੰਘਾ। ਜੱਜਾ ਦੇ ਨਾਲ ਗੁਰਬਚਨ ਬਰਾੜ ਅਤੇ ਤਰਲੋਚਨ ਸੈਭੀਂ,ਰਣਜੀਤ ਲਾਡੀ ਅਤੇ
ਮੰਗਲ ਚੱਠਾ ਬਾਕੀ ਕੰਮਾਂ ਦੀ ਜਿੰਮੇਵਾਰੀ ਨਿਭਾਈ।
ਇਸ ਪਰੋਗਰਾਮ ਨੂੰ ਕਾਮਯਾਬ ਕਰਨ ਲਈ ਸਮੁੱਚੇ ਮੀਡੀਏ ਦਾ ਅਤੇ ਸਾਰੇ ਜੱਜ
ਸਹਿਬਾਨ ਦਾ ਦਾ ਧੰਨਵਾਦ ਕੀਤਾ ਗਿਆ। 13 ਜੂਨ ਨੂੰ ਸਲਾਨਾ ਪ੍ਰਗੋਰਾਮ ਵਿੱਚ
ਵੈਨਕੂਵਰ ਨਿਵਾਸੀ ਅਜਮੇਰ ਰੋਡੇ ਨੂੰ ਸਨਮਾਨਤ ਕੀਤਾ ਜਾਵੇਗਾ। ਅਗਲੇ ਮਹੀਨੇ
ਦੀ ਮੀਟਿੰਗ 19 ਅਪ੍ਰੈਲ ਨੂੰ ਹੋਵੇਗੀ ਜਿੱਸ ਵਿੱਚ ਬਲਜਿੰਦਰ ਸੰਘਾ ਦੀ ਕਿਤਾਬ
ਰਲੀਜ਼ ਕੀਤੀ ਜਾਵੇਗੀ। ਜਾਣਕਾਰੀ ਲਈ 403-724-4816 ਜਾਂ 403-830-2374
ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।
|
28/03/15 |
|
|
|
|
|
|
|
ਪੰਜਾਬੀ
ਲਿਖਾਰੀ ਸਭਾ, ਕੈਲਗਰੀ ਵੱਲੋਂ ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ
ਦਾ ਮੁਕਾਬਲਾ ਯਾਦਗਾਰੀ ਹੋ ਨਿੱਬੜਿਆ
ਸੁਖਪਾਲ ਪਰਮਾਰ, ਕੈਲਗਰੀ, ਕਨੇਡਾ
|
ਲਾਹੌਰ
ਵਿਚ ਸ਼ਹੀਦ ਭਗਤ ਸਿੰਘ ਦੀ ਯਾਦ ਵਿਚ ਸ਼ਹੀਦੀ ਸੈਮੀਨਾਰ
ਗੁਰੂ ਜੋਗਾ ਸਿੰਘ, ਲਾਹੌਰ |
ਨਨਕਾਣਾ
ਸਾਹਿਬ ਵਿਖੇ ਸੰਗਤਾਂ ਵੱਲੋਂ ਪੀਰ ਬੁੱਧੂ ਸ਼ਾਹ ਜੀ ਦਾ ਸ਼ਹੀਦੀ ਦਿਹਾੜਾ
ਪ੍ਰੇਮ ਸ਼ਰਧਾ ਨਾਲ ਮਨਾਇਆ ਗਿਆ
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ |
ਗੁਰੁ
ਘਰ ੳਸਲੋ ਵਿਖੇ ਸਿੱਖ ਵਾਤਾਵਰਣ ਦਿਵਸ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ , ਕੈਲਗਰੀ, ਕਨੇਡਾ |
ਸੈਮੂਅਲ
ਜੌਹਨ ਦੇ ਨਾਟਕਾਂ ਦੀ ਭਰਪੂਰ ਪ੍ਰਸੰਸਾ
ਹਰਪ੍ਰੀਤ ਸੇਖਾ, ਕਨੇਡਾ |
ਗੁਰਦਵਾਰਾ
ਸਿੰਘ ਸਭਾ ਨੋਵੇਲਾਰਾ ਵਿਖੇ ਸਿੱਖੀ ਸੇਵਾ ਸੋਸਾਇਟੀ ਵੱਲੋਂ ਕਰਵਾਏ ਗਏ
ਕੀਰਤਨ ਮੁਕਾਬਲੇ
ਬਲਵਿੰਦਰ ਸਿੰਘ ਚਾਹਲ, ਇਟਲੀ |
ਪੰਜਾਬੀ
ਸਾਹਿਤ ਸਭਾ ਦਸੂਹਾ, ਗੜ੍ਹਦੀਵਾਲ ਵਲੋਂ “ਧਰਤ ਭਲੀ ਸੁਹਾਵਣੀ” ਤੇ ਵਿਚਾਰ
ਗੋਸ਼ਟੀ
ਅਮਰਜੀਤ ਸਿੰਘ, ਦਸੂਹਾ |
ਸ੍ਰ.
ਸ਼ਾਮ ਸਿੰਘ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ
ਨਾਨਕਸ਼ਾਹੀ ਕੈਲੰਡਰ ਵਿਵਾਦ ਬਾਰੇ ਬਿਆਨ
ਗੁਰੂ ਜੋਗਾ ਸਿੰਘ, ਲਾਹੌਰ
|
ਹੋਲੇ
ਮਹੱਲੇ ਦੇ ਇਤਿਹਾਸਕ ਦਿਨ ਦੀ ਖੁਸ਼ੀ ਵਿਚ ਗੁਰਦੁਆਰਾ ਸ੍ਰੀ ਜਨਮ ਅਸਥਾਨ
ਨਨਕਾਣਾ ਸਾਹਿਬ ਵਿਖੇ ਵਿਸ਼ੇਸ਼ ਦੀਵਾਨ
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ |
ਕੌਮੀ
ਬਾਲ ਸਾਹਿਤ ਗੋਸ਼ਟੀ ਅਤੇ ਸਨਮਾਨ ਸਮਾਰੋਹ
ਡਾ. ਦਰਸ਼ਨ ਸਿੰਘ ‘ਆਸ਼ਟ`, ਪਟਿਆਲਾ |
ਨਨਕਾਣਾ
ਸਾਹਿਬ ਵਿਖੇ ਸਿਰਦਾਰ ਕਪੂਰ ਸਿੰਘ ਜੀ ਦੇ 'ਅਣਮੁੱਲੇ ਬੋਲਾ ਤੇ ਸੈਮੀਨਾਰ'
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ |
ਪਲੀ
ਵੱਲੋਂ ਬਾਰ੍ਹਵਾਂ ਅੰਤਰ-ਰਾਸ਼ਟਰੀ ਮਾਂ ਬੋਲੀ ਦਿਨ
ਹਰਪ੍ਰੀਤ ਸੇਖਾ, ਕਨੇਡਾ
|
ਭਾਜਪਾ
ਨੇਤਾ ਸ੍ਰ ਸੁਖਮਿੰਦਰ ਸਿੰਘ ਗਰੇਵਾਲ ਦਾ ਨਾਰਵੇ ਪਹੁੰਚਣ ਤੇ ਨਿੱਘਾ
ਸਵਾਗਤ
ਰੁਪਿੰਦਰ ਢਿੱਲੋ ਮੋਗਾ, ਓਸਲੋ
|
ਗੁਰੂਆਂ
ਪੀਰਾਂ ਦੀ ਵਰੋਸਾਈ ਸਾਡੀ ਮਾਤ ਭਾਸ਼ਾ ਪੰਜਾਬੀ ਹੋਰ ਵਧੇਰੇ ਵਿਕਾਸ ਕਰਨ
ਦੀਆਂ ਸੰਭਾਵਨਾਵਾਂ ਸਮੋਈ ਬੈਠੀ ਹੈ: ਡਾ. ਸੁਰਜੀਤ ਪਾਤਰ
ਡਾ. ਗੁਲਜ਼ਾਰ ਸਿੰਘ ਪੰਧੇਰ, ਲੁਧਿਆਣਾ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਨੇਡਾ |
ਸ਼ਰੀਫ
ਅਕੈਡਮੀ ਦਾ ਕੈਨੇਡਾ ਵਿੱਚ ਉਦਘਾਟਨੀ ਸਮਾਗਮ
ਜੱਸ ਚਾਹਲ, ਡਾਇਰੈਕਟਰ ਮੀਡੀਆ, ਕੈਨੇਡਾ |
ਪ੍ਰਗਤੀਸ਼ੀਲ
ਸਭਿਆਚਾਰਕ ਸਭਾ, ਕੈਲਗਰੀ ਵੱਲੋਂ ਅਧਿਆਤਮਵਾਦ ਬਨਾਮ ਪਦਾਰਥਵਾਦ ਵਿਸ਼ੇ ਤੇ
ਲੈਕਚਰ ਆਯੋਜਿਤ ਕੀਤਾ ਗਿਆ
ਬਲਜਿੰਦਰ ਸੰਘਾ, ਕੈਲਗਰੀ |
ਸਾਹਿਤ
ਸੁਰ ਸੰਗਮ ਸਭਾ ਇਟਲੀ ਵੱਲੋਂ ਬਿੰਦਰ ਕੋਲੀਆਂਵਾਲ ਦਾ ਪਲੇਠਾ ਕਾਵਿ
ਸੰਗ੍ਰਹਿ “ਸੋਚ ਮੇਰੀ” ਲੋਕ ਅਰਪਣ
ਬਲਵਿੰਦਰ ਸਿੰਘ ਚਾਹਲ, ਇਟਲੀ
|
ਭਾਰਤੀ
ਗਣਤੰਤਰ ਦਿਵਸ 'ਤੇ ਭਾਰਤੀ ਸਫਾਰਤਖਾਨਾ ਹੇਲਸਿੰਕੀ ਵਿਖੇ ਭਾਰਤੀ ਰਾਜਦੂਤ
ਸ਼੍ਰੀ ਅਸ਼ੋਕ ਕੁਮਾਰ ਸ਼ਰਮਾ ਨੇ ਤਿਰੰਗਾਂ ਲਹਿਰਾਇਆ
ਵਿੱਕੀ ਮੋਗਾ, ਫ਼ਿੰਨਲੈਂਡ |
ਫ਼ਿੰਨਲੈਂਡ
ਵਿੱਚ ਮਨਾਇਆ ਗਿਆ ਲੋਹੜੀ ਦਾ ਤਿਉਹਾਰ ਧੀਆਂ ਨੂੰ ਸਮਰਪਿਤ ਰਿਹਾ
ਵਿੱਕੀ ਮੋਗਾ, ਫ਼ਿੰਨਲੈਂਡ |
ਨਵੇ
ਸਾਲ ਦੇ ਆਗਮਨ ਤੇ ਗੁਰੂ ਘਰ ਲੀਅਰ ਨਾਰਵੇ ਵਿਖੇ ਸੰਗਤਾ ਨਮਸਤਕ ਹੋਈਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
|
|
|
|
|
|