|
|
ਪ੍ਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਕੈਲਗਰੀ ਵੱਲੋਂ ਕੈਨੇਡਾ ਵਿਚ ਘੱਟੋ-ਘੱਟ
ਤਨਖ਼ਾਹ ਦਰਾਂ ਤੇ ਲੈਕਚਰ
ਰਮਨਜੀਤ ਸਿੱਧੂ ਨੇ ਮਿਨੀਮਮ ਵੇਜਜ਼ ਤੇ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕੀਤੇ
ਬਲਜਿੰਦਰ ਸੰਘਾ, ਕਨੇਡਾ |
|
|
ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਆਪਣੀਆਂ ਮਹੀਨਾਵਾਰ ਮੀਟਿੰਗਾਂ ਵਿਚ ਅਤੇ
ਹੋਰ ਵੀ ਲੋਕਪੱਖੀ ਅਤੇ ਜਾਗਰੂਕਤਾ ਫੈਲਾਉਣ ਵਾਲੇ ਪ੍ਰੋਗਰਾਮ ਹਮੇਸ਼ਾ ਉਲੀਕਦੀ
ਰਹਿੰਦੀ ਹੈ। ਜਿਸ ਵਿਚ ਸਲਾਨਾ ਤਰਕਸ਼ੀਲ ਨਾਟਕ ਸਮਾਗਮ, ਵੱਖ ਵਿਸਿ਼ਆ ਤੇ
ਲੈਕਚਰ ਅਤੇ ਸੈਮੀਨਾਰ। ਇਸੇ ਲੜੀ ਤਹਿਤ ਜੂਨ ਮਹੀਨੇ ਦੀ ਮੀਟਿੰਗ ਵਿਚ ਅਲਬਰਟਾ
ਸੂਬੇ ਵਿਚ ਘੱਟੋ-ਘੱਟ ਉਜਰਤ ਦਰਾਂ ਅਤੇ ਨਵੀਂ ਚੁਣੀ ਅਲਬਰਟਾ ਦੀ ਐਨ.ਡੀ.ਪੀ.
ਸਰਕਾਰ ਵੱਲੋਂ ਆਪਣੇ ਚੋਣ ਮੈਨੀਫਿਸਟੋ ਅਨੁਸਰ ਇਹਨਾਂ ਨੂੰ 10 ਡਾਲਰ 20 ਸੈਂਟ
ਤੋਂ ਵਧਾ ਕੇ 15 ਡਾਲਰ ਪ੍ਰਤੀ ਘੰਟਾ ਕਰਨ ਦੇ ਬਿਆਨ ਨਾਲ ਕਾਰਪੋਰੇਟ ਅਤੇ
ਮੁਨਾਫ਼ਾਖੋਰ ਵਰਗ ਵਿਚ ਇਸਦੇ ਖਿਲਾਫ਼ ਕਾ਼ਫੀ ਬੋਲਬਾਲਾ ਪਾਇਆ ਜਾ ਰਿਹਾ ਹੈ।
ਇਸੇ ਭੱਖ਼ਦੇ ਮਸਲੇ ਤੇ ਲੋਕਾਂ ਨੂੰ ਜਾਗਰੁਕ ਕਰਨ ਲਈ ‘ਅਲਬਰਟਾ ਵਿਚ ਘੱਟੋ
ਘੱਟ ਤਨਖ਼ਾਹ’ ਵਿਸ਼ੇ ਤੇ ਮਾਸਿਕ ਮੀਟਿੰਗ ਵਿਚ ਲੈਕਚਰ ਦਾ ਅਯੋਜਨ ਕੀਤਾ ਗਿਆ।
ਐਸੋਸ਼ੀਏਸ਼ਨ ਦੇ ਸਕੱਤਰ ਮਾਸਟਰ ਭਜਨ ਸਿੰਘ ਵੱਲੋਂ ਭਰਵੀਂ ਗਿਣਤੀ ਵਿਚ
ਪਹੁੰਚੇ ਸਰੋਤਿਆਂ ਨੂੰ ਜੀ ਆਇਆ ਕਹਿੰਦਿਆ ਮੁੱਖ ਬੁਲਾਰੇ ਰਮਨਜੀਤ ਸਿੱਧੂ ਨੂੰ
ਆਪਣੇ ਵਿਚਾਰ ਪੇਸ਼ ਕਰਨ ਲਈ ਸੱਦਾ ਦਿੱਤਾ। ਮੁੱਖ ਬੁਲਾਰੇ ਰਮਨਜੀਤ ਸਿੱਧੂ
ਨਿਊਜ਼ ਰਿਪੋਟਰ (ਰੈਡ.ਐਫ.ਐਮ.ਕੈਲਗਰੀ) ਨੇ ਉਪਰੋਤਕ ਵਿਸ਼ੇ ਤੇ ਮੁੱਖ ਤੌਰ ਤੇ
ਪੂਰੇ ਕੈਨੇਡਾ ਦੀਆਂ ਲੇਬਰ ਤਨਖਾਹ ਦਰਾਂ ਨੂੰ ਵਿਸ਼ਾਂ ਬਣਾਉਦਿਆਂ ਬਹੁਤ ਹੀ
ਪ੍ਰਭਾਸ਼ਾਲੀ ਵਿਚਾਰ ਪੇਸ਼ ਕੀਤੇ। ਉਹਨਾਂ ਨੇ ਅੰਕੜਿਆਂ ਸਾਹਿਤ ਅੰਕੜਿਆਂ
ਦੁਆਰਾ ਪਾਏ ਜਾਂਦੇ ਭਰਮ-ਭੁਲੇਖਿਆ ਤੋਂ ਗੱਲ ਸ਼ੁਰੁ ਕੀਤੀ ਜੋ ਕਿ ਕਾਨੂੰਨ ਦੀ
ਨਜ਼ਰ ਵਿਚ ਸਹੀ ਹਨ। ਪਰ ਗੁਜ਼ਾਰੇ ਜੋਗੇ ਵੇਤਨ ਤੇ ਕੰਮ ਕਰਦੇ ਲੋਕਾਂ ਦੀ
ਦਿਨੋ-ਦਿਨ ਨਿੱਗਰਦੀ ਹਾਲਤ ਤੇ ਅਮੀਰੀ ਗਰੀਬੀ ਦੇ ਵੱਧਦੇ ਪਾੜੇ ਦੀ ਗੱਲ
ਕੀਤੀ। ਉਹਨਾਂ ਕਿਹਾ ਕਿ ਕਾਰਪੋਰੇਟ ਕੰਪਨੀਆਂ ਅਤੇ ਹੋਰ ਵਪਾਰਕ ਅਦਾਰੇ
ਘੱਟੋ-ਘੱਟ ਪ੍ਰਤੀ ਘੰਟਾ ਤਨਖ਼ਾਹ ਤੋਂ ਇੱਕ ਸੈਂਟ ਵੱਧ ਦੇ ਕੇ ਕਾਨੂੰਨ ਦੀ
ਨਜ਼ਰ ਵਿਚ ਤਾਂ ਸਹੀ ਸਾਬਤ ਹੁੰਦੇ ਹਨ ਪਰ ਅਸਲੀਅਤ ਵਿਚ ਉਹਨਾਂ ਦੁਅਰਾ
ਕਰਮਚਾਰੀਆਂ ਨੂੰ ਦਿੱਤੀ ਜਾਂਦੀ ਤਨਖ਼ਾਹ ਉਹਨਾਂ ਦੀਆਂ ਬੇਸਕ ਲੋੜਾਂ ਵੀ
ਪੂਰੀਆਂ ਨਹੀਂ ਕਰਦੀ, ਮਿਨੀਮਮ ਵੇਜਜ਼ 15 ਡਾਲਰ ਪ੍ਰਤੀ ਘੰਟਾ ਹੋਣ ਨਾਲ
ਬਿਜ਼ਨਸ ਬੰਦ ਹੋਣ ਬਾਰੇ ਉਹਨਾਂ ਤਰਕਪੂਰਨ ਗੱਲ ਕਰਦਿਆਂ ਕਿਹਾ ਕਿਹਾ ਕਿ
ਅਜਿਹਾ ਅਸੰਭਵ ਹੈ। ਪੂੰਜੀਵਾਦ ਦਾ ਮਨੁੱਖਤਾ ਨਾਲ ਸਬੰਧ ਨਹੀਂ ਸਿਰਫ ਮੁਨਾਫ਼ਾ
ਕਮਾਉਣ ਨਾਲ ਹੈ ਇਸੇ ਕਰਕੇ 65 ਸਾਲ ਤੋਂ ਬਾਅਦ ਲੰਬਾ ਸਮਾਂ ਜਿਉਣ ਨੂੰ
ਬਹਿਸਾਂ ਦਾ ਵਿਸ਼ਾਂ ਬਣਾਇਆ ਜਾ ਰਿਹਾ ਹੈ ਕਿ ਉਹ ਲੰਬਾ ਸਮਾਂ ਸਰਕਾਰੀ
ਪੈਨਸ਼ਨ ਲੈਕੇ ਪੂੰਜੀ ਨੂੰ ਖੋਰਾਂ ਲਾਉਂਦੇ ਹਨ ਇਸ ਤਰਾਂ ਪੂੰਜੀਵਾਦ ਤੇ
ਮੁਨਾਫਾਂ ਖੋਰੀ ਮਨੁੱਖੀ ਕਦਰਾਂ-ਕੀਮਤਾਂ ਦਾ ਦਿਵਾਲਾ ਕੱਢ ਰਹੀ ਹੈ।
ਗੁਰਬਚਨ
ਬਰਾੜ ਅਤੇ ਹਰੀਪਾਲ ਨੇ ਇਸੇ ਸਬੰਧ ਵਿਚ ਆਪਣੇ ਵਿਚਾਰ ਪੇਸ਼ ਕਰਦਿਆਂ ਅਮੀਰੀ
ਗਰੀਬੀ ਦੇ ਪਾੜੇ ਦੀ ਤੱਥਾਂ ਸਾਹਿਤ ਗੱਲ ਕੀਤੀ। ਹਰੀਪਾਲ ਨੇ ਪੰਜਾਬੀ
ਲਿਖ਼ਾਰੀ ਸਭਾ ਕੈਲਗਰੀ ਦੇ 13 ਜੂਨ ਹੋਣ ਵਾਲੇ 16ਵੇਂ ਸਲਾਨਾ ਸਮਾਗਮ ਵਿਚ ਸਭ
ਨੂੰ ਪਹੁੰਚਣ ਦੀ ਬੇਨਤੀ ਵੀ ਕੀਤੀ। ਕਮਲਪ੍ਰੀਤ ਕੌਰ ਪੰਧੇਰ ਨੇ ਕਿਊਬਾ ਦੇਸ਼
ਦੀ ਤਰੱਕੀ ਅਤੇ ਮਨੁੱਖਤਾ ਲਈ ਕੀਤੇ ਜਾਂਦੇ ਕੰਮਾਂ ਦੀ ਗੱਲ ਕਰਦਿਆਂ ਕਿਹਾ ਕਿ
ਇਸਦੀ ਉਦਾਹਰਨ ਸਾਡੇ ਸਾਹਮਣੇ ਹੈ ਕਿ ਜੇਕਰ ਸਰਕਾਰਾਂ ਸਹੀ ਹੋਣ ਤਾਂ ਹਰ
ਮਨੁੱਖ ਦਾ ਜੀਵਨ ਪੱਧਰ ਉੱਚਾ ਹੋ ਸਕਦਾ ਹੈ। ਉਹਨਾਂ ਕਿਹਾ ਕਿ ਕਿਊਬਾਂ ਦੇਸ਼
ਦੇ 95 ਪ੍ਰਤੀਸ਼ਤ ਲੋਕਾਂ ਨੂੰ ਬੋਤਲ ਦਾ ਪਾਣੀ ਉਪਲੱਬਧ ਹੈ ਅਤੇ ਬਾਕੀ 5
ਪ੍ਰਤੀਸ਼ਤ ਵੀ ਸਿਹਤ ਸਹੂਲਤਾਂ ਦੀ ਨਜ਼ਰ ਵਿਚ ਹਨ ਤੇ ਉਹਨਾਂ ਨੂੰ ਪਾਣੀ ਉਬਾਲ
ਕੇ ਪੀਣ ਲਈ ਕਿਹਾ ਜਾਂਦਾ ਹੈ। ਹੁਣ ਤੱਕ ਕਿਊਬਾ 108 ਦੇਸ਼ਾਂ ਵਿਚ 1,40000
ਡਾਕਟਰ ਵੱਖ-ਵੱਖ ਸਿਹਤ ਸੇਵਾਵਾਂ ਦੇਣ ਲਈ ਭੇਜ ਚੁੱਕਾ ਹੈ। ਉਸ ਦੇਸ਼ ਦਾ
ਸਿਹਤ ਵਿਭਾਗ ਬਿਮਾਰੀ ਫੈਲਣ ਤੋਂ ਪਹਿਲਾ ਹੀ ਰੋਕਣ ਲਈ ਆਪਣੇ ਕਰਮਚਾਰੀਆਂ ਅਤੇ
ਡਾਕਟਰਾਂ ਨੂੰ ਪੂਰੀ ਟਰੇਨਿੰਗ ਦਿੰਦਾ ਹੈ। ਉਹਨਾਂ ਬਿੱਲ 51 ਸੀ ਬਾਰੇ ਗੱਲ
ਕਰਦਿਆਂ ਕਿਹਾ ਕਿ ਇਸ ਬਿੱਲ ਦੇ ਲਾਗੂ ਹੋਣ ਨਾਲ ਆਉਣ ਵਾਲੇ ਸਮੇਂ ਵਿਚ
ਮਨੁੱਖੀ ਹੱਕਾਂ ਤੇ ਬਹੁਤ ਮਾੜੇ ਪ੍ਰਭਾਵ ਪੈਣਗੇ। ਇੱਥੋ ਤੱਕ ਕਿ ਸਿਰਫ਼ ਕਿਸੇ
ਮਨੁੱਖ ਤੇ ਅੱਤਵਾਦੀ ਹੋਣ ਦਾ ਸ਼ੱਕ ਹੋਣ ਤੇ ਹੀ ਉਸਦੀ ਫੋਨ ਸੂਚੀ ਵਿਚ
ਤੁਹਾਡਾ ਫੋਨ ਨੰਬਰ ਹੋਣ ਤੇ ਤੁਹਾਨੂੰ ਬਿਨਾਂ ਕਿਸੇ ਕਾਰਨ ਇੱਕ ਹਫ਼ਤੇ ਲਈ
ਜੇਲ੍ਹ ਵਿਚ ਸੁੱਟਿਆ ਜਾ ਸਕਦਾ ਹੈ। ਉਹਨਾਂ ਇਸ ਬਿੱਲ ਖਿ਼ਲਾਫ ਹੁੰਦੀਆਂ
ਰੈਲੀਆਂ ਵਿਚ ਸ਼ਾਮਿਲ ਹੋਣ ਵਾਲੇ ਜਾਗਰੁਕ ਲੋਕਾਂ ਦੀ ਪ੍ਰਸੰਸਾ ਕੀਤੀ। ਸੋਹਨ
ਮਾਨ ਨੇ ਸਮਾਜ ਵਿਚ ਬੱਚਿਆਂ ਦੇ ਪਾਲਣ-ਪੋਸ਼ਣ ਬਾਰੇ ਪ੍ਰਭਾਵਸ਼ਾਲੀ ਵਿਚਾਰ
ਪੇਸ਼ ਕਰਦਿਆਂ ਕਿਹਾ ਕਿ ਸਾਨੂੰ ਸਮਾਜ ਵਿਚ ਰਹਿੰਦਿਆਂ ਇਸ ਢੰਗ ਨਾਲ ਵਿਚਰਨਾ
ਚਾਹੀਦਾ ਹੈ ਕਿ ਸਾਰੇ ਬੱਚੇ ਹੀ ਸਾਡੇ ਹਨ ਅਤੇ ਸਾਨੂੰ ਉਹਨਾਂ ਵਿਚ
ਨਿੱਗਰ-ਕਦਰਾਂ ਕੀਮਤਾਂ ਭਰਨੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਜਿੱਥੇ ਉਹ ਆਉਣ
ਵਾਲੇ ਸਮੇਂ ਵਿਚ ਵਧੀਆ ਨਾਗਰਿਕ ਬਣਨਗੇ, ਉੱਥੇ ਜੇਲ੍ਹਾਂ ਉਸਾਰਨ ਅਤੇ ਹੋਰ
ਇਹੋ ਜਿਹੇ ਖਰਚੇ ਘੱਟਣਗੇ ਅਤੇ ਉਹੋ ਪੈਸਾ ਸਕੂਲ ਉਸਾਰਨ ਵੱਲ ਲਾਇਆ ਜਾ ਸਕਦਾ
ਹੈ। ਮਾਸਟਰ ਬਚਿੱਤਰ ਸਿੰਘ ਗਿੱਲ ਨੇ ਅਰਪਨ ਲਿਖ਼ਾਰੀ ਸਭਾ ਦੇ ਸਲਾਨਾ ਸਮਾਗਮ
ਵਿਚ ਸ਼ਾਮਿਲ ਹੋਣ ਲਈ ਸਭ ਨੂੰ ਸੱਦਾ ਦਿੱਤਾ। ਕ੍ਰਿਸਚੀਅਨ ਕਮਿਊਨਟੀ ਤੋਂ
ਵਿਸ਼ੇਸ਼ ਤੌਰ ਤੇ ਪਹੁੰਚੀ ਅਗਾਂਵਧੂ ਵਿਚਾਰਾ ਦੀ ਧਾਰਨੀ ਕੈਥੀ ਨੇ ਵੀ
ਮਨੁੱਤਖਤਾ ਦੇ ਹੱਕਾਂ ਦੀ ਰਾਖੀ ਦੀ ਗੱਲ ਕਰਦਿਆਂ ਆਪਣੇ ਵਿਚਾਰ ਪੇਸ਼ ਕੀਤੇ।
ਹਰਨੇਕ ਬੱਧਨੀ ਅਤੇ ਕਮਲਜੀਤ ਕੌਰ ਸ਼ੇਰਗਿੱਲ ਨੇ ਭਾਵਪੂਰਤ ਰਚਨਾਵਾਂ ਨਾਲ
ਹਾਜ਼ਰੀ ਲਵਾਈ। ਦੋ ਨੌਜਵਾਨਾਂ ਨਿਸ਼ਾਂਤ ਵਰਮਾ ਤੇ ਹਰਮਨਦੀਪ ਸਿੰਘ ਦੇ
ਐਸੋਸ਼ੀਏਸ਼ਨ ਦੀ ਮੀਟਿੰਗ ਵਿਚ ਪਹਿਲੀ ਵਾਰ ਆਉਣ ਤੇ ਸਕੱਤਰ ਨੇ ਸਵਾਗਤ ਕੀਤਾ
ਅਤੇ ਉਹਨਾਂ ਐਸੋਸ਼ੀਏਸ਼ਨ ਦੇ ਹਰ ਤਰ੍ਹਾਂ ਦੇ ਵਲੰਟੀਅਰ ਕੰਮ ਕਰਨ ਦੀ ਹਾਮੀ
ਭਰੀ। ਹਰਮਨਦੀਪ ਨੇ ਸਟੇਜ ਤੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ। ਸਕੱਤਰ ਮਾਸਟਰ
ਭਜਨ ਸਿੰਘ ਨੇ ਦੱਸਿਆ ਕਿ ਸਭਾ ਦੀ ਅਗਲੀ ਮੀਟਿੰਗ 5 ਜੁਲਾਈ ਨੂੰ ਐਕਸ
ਸਰਵਿਸਮੈਨ ਸੁਸਾਇਟੀ ਵਿਚ ਦਿਨ ਦੇ ਇੱਕ ਵਜੇ ਹੋਵੇਗੀ। ਜਿਸ ਵਿਚ ਕੈਨੇਡਾ ਵਿਚ
ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਅਮੋਲਕ ਸਿੰਘ ਆਪਣੇ ਵਿਚਾਰ ਪੇਸ਼ ਕਰਨਗੇ।
|
08/06/15 |
|
|
|
|
|
ਪ੍ਰੋਗਰੈਸਿਵ
ਕਲਚਰਲ ਐਸੋਸ਼ੀਏਸ਼ਨ ਕੈਲਗਰੀ ਵੱਲੋਂ ਕੈਨੇਡਾ ਵਿਚ ਘੱਟੋ-ਘੱਟ ਤਨਖ਼ਾਹ ਦਰਾਂ
ਤੇ ਲੈਕਚਰ
ਬਲਜਿੰਦਰ ਸੰਘਾ, ਕਨੇਡਾ |
ਸਾਹਿਤ
ਸੁਰ ਸੰਗਮ ਸਭਾ ਇਟਲੀ ਵੱਲੋਂ ਪੰਜਾਬੀ ਲੋਕ ਗਾਇਕ ਗੁਰਮੀਤ ਮੀਤ ਦੀ ਨਵੀਂ
ਐਲਬਮ “ਬੁਰੀ ਹੁੰਦੀ ਆ” ਇਟਲੀ ਵਿੱਚ ਕੀਤੀ ਗਈ ਰਿਲੀਜ਼
ਬਲਵਿੰਦਰ ਚਾਹਲ, ਇਟਲੀ |
ਇੰਦਰਜੀਤ
ਧਾਮੀ ਦੀ ਕਾਵਿ ਪੁਸਤਕ ਰੀਲੀਜ਼ ਸਮਾਰੋਹ
ਅਮਰਜੀਤ ਸਿੰਘ, ਦਸੂਹਾ |
ਬੋਸਟਨ
ਵਿੱਚ ਪਹਿਲੀ ਵਾਰ ਵਿਸਾਖੀ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ!
ਅਮਨਦੀਪ ਸਿੰਘ, ਅਮਰੀਕਾ
|
ਕਹਾਣੀ
ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮਿਲਣੀ ਸਮੇਂ ਹੋਈ ਛੇ ਕਹਾਣੀਆਂ ਤੇ
ਵਿਚਾਰ ਚਰਚਾ
ਮੇਜਰ ਮਾਂਗਟ, ਟੋਰਾਂਟੋ, ਕੈਨੇਡਾ |
ਪਰਵਾਸੀ
ਪੰਜਾਬੀ ਲੇਖਕ ਸੁਖਿੰਦਰ (ਕੈਨੇਡਾ) ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ
ਦਵਿੰਦਰ ਪਟਿਆਲਵੀ, ਪਟਿਆਲਾ |
ਪੰਜਾਬੀ
ਸਾਹਿਤ ਕਲਾ ਕੇਂਦਰ ਦਾ ਸਮਾਗ਼ਮ ਸਫ਼ਲਤਾ ਸਹਿਤ ਸੰਪੂਰਨ
ਅਜ਼ੀਮ ਸ਼ੇਖ਼ਰ, ਲੰਡਨ |
ਨਾਰਵੇ
ਚ 201ਵਾਂ ਅਜਾਦੀ ਦਿਵਸ 17 ਮਈ ਨੈਸ਼ਨਲ ਦਿਨ ਧੂਮਧਾਮ ਨਾਲ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ/ਵਿਰਕ, ਨਾਰਵੇ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਕਾਮਯਾਬੀ
ਦੀਆਂ ਮੰਜ਼ਲਾ ਛੂਹ ਗਿਆ ਸਿੱਖ ਵੁਮੈਨ ਰੀਟਰੀਟ ਕੈਂਪ
ਅਨਮੋਲ ਕੌਰ, ਕਨੇਡਾ |
ਪ੍ਰਗਤੀਸ਼ੀਲ
ਲਿਖਾਰੀ ਸਭਾ ਦੇ ਵਿਸ਼ੇਸ਼ ਸਮਾਗਮ ਵਿਚ ਵਿਸ਼ਵ-ਪਰਸਿੱਧ ਗ਼ਜ਼ਲਗੋ
ਹਸਤੀਆਂ ਸਨਮਾਨਤ
ਡਾ: ਰਤਨ ਰੀਹਲ, ਯੂ ਕੇ
|
ਗੁਰਦੁਆਰਾ
ਕਮੇਟੀ ਜੋਤੇਬਰਗ ਸਵੀਡਨ ਵੱਲੋ ਸਵੀਡਨ ਕੱਬਡੀ ਟੀਮ ਦੇ ਕਪਤਾਨ ਸ੍ਰ ਸੁਖਦੇਵ
ਸਿੰਘ ਸੰਘਾ ਨੂੰ ਸਿਰੋਪਾ ਦੇ ਸਨਮਾਨਿਤ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਖਾਲਸਾ
ਪੰਥ ਦਾ ਸਾਜਨਾ ਦਿਵਸ ਲੀਅਰ ਗੁਰੂ ਘਰ ਨਾਰਵੇ ਵਿਖੇ ਧੁਮ ਧਾਮ ਨਾਲ ਮਨਾਇਆ
ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਸ਼ਰੀਫ
ਅਕੈਡਮੀ (Intl.) ਕੈਨੇਡਾ, ਦੀ ਵਰ੍ਹੇਗੰਢ ਸਮਾਗਮ ਦੀ ਰਿਪੋਰਟ
ਜੱਸ ਚਾਹਲ, ਡਾਇਰੈਕਟਰ ਮੀਡੀਆ |
ਫ਼ਿੰਨਲੈਂਡ
ਦਾ ਵਿਸਾਖੀ ਮੇਲਾ ਦਿਲਾਂ ਤੇ ਅਮਿੱਟ ਯਾਦਾਂ ਛੱਡਦਾ ਹੋਇਆ ਯਾਦਗਾਰੀ ਹੋ
ਨਿਬੜਿਆ
ਵਿੱਕੀ ਮੋਗਾ, ਫ਼ਿੰਨਲੈਂਡ |
ਰਾਈਟਰਜ਼
ਫੋਰਮ, ਕੈਲਗਰੀ ਨੇ ਕੀਤਾ “ਬਸੰਤ-ਬਹਾਰ” ਦਾ ਸਵਾਗਤ
ਜੱਸ ਚਾਹਲ , ਕੈਲਗਰੀ
|
ਗੁਰੁ
ਘਰ ਲੀਅਰ ਦੇ ਪੰਜਵੇ ਸਥਾਪਨਾ ਦਿਵਸ ਨੂੰ ਸਮਰਪਿਤ ਦੀਵਾਨ ਦੌਰਾਨ ਭਾਈ
ਹਰਜਿੰਦਰ ਸਿੰਘ ਸਭਰਾ ਨੇ ਸੰਗਤਾ ਨਾਲ ਗੁਰਮਤਿ ਸਾਂਝ ਪਾਈ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਨਾਰਵੇ
'ਚ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੌਰਾਨ ਖਾਲਸਾਈ ਰੰਗ 'ਚ ਰੰਗਿਆ ਗਿਆ
ਓਸਲੋ ਸ਼ਹਿਰ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਪੰਜਾਬੀ
ਸਭਿਆਚਾਰਕ ਸਭਾ, ਸ਼ਿਕਾਗੋ ਵਲੋਂ "ਰੰਗਲਾ ਪੰਜਾਬ 2015" ਵਿਸਾਖੀ ਪ੍ਰੋਗਰਾਮ
ਰਾਜਿੰਦਰ ਮਾਗੋ, ਸ਼ਿਕਾਗੋ |
ਪੰਜਾਬੀ
ਲਿਖਾਰੀ ਸਭਾ, ਕੈਲਗਰੀ ਵੱਲੋਂ ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ
ਦਾ ਮੁਕਾਬਲਾ ਯਾਦਗਾਰੀ ਹੋ ਨਿੱਬੜਿਆ
ਸੁਖਪਾਲ ਪਰਮਾਰ, ਕੈਲਗਰੀ, ਕਨੇਡਾ
|
ਲਾਹੌਰ
ਵਿਚ ਸ਼ਹੀਦ ਭਗਤ ਸਿੰਘ ਦੀ ਯਾਦ ਵਿਚ ਸ਼ਹੀਦੀ ਸੈਮੀਨਾਰ
ਗੁਰੂ ਜੋਗਾ ਸਿੰਘ, ਲਾਹੌਰ |
ਨਨਕਾਣਾ
ਸਾਹਿਬ ਵਿਖੇ ਸੰਗਤਾਂ ਵੱਲੋਂ ਪੀਰ ਬੁੱਧੂ ਸ਼ਾਹ ਜੀ ਦਾ ਸ਼ਹੀਦੀ ਦਿਹਾੜਾ
ਪ੍ਰੇਮ ਸ਼ਰਧਾ ਨਾਲ ਮਨਾਇਆ ਗਿਆ
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ |
ਗੁਰੁ
ਘਰ ੳਸਲੋ ਵਿਖੇ ਸਿੱਖ ਵਾਤਾਵਰਣ ਦਿਵਸ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ , ਕੈਲਗਰੀ, ਕਨੇਡਾ |
ਸੈਮੂਅਲ
ਜੌਹਨ ਦੇ ਨਾਟਕਾਂ ਦੀ ਭਰਪੂਰ ਪ੍ਰਸੰਸਾ
ਹਰਪ੍ਰੀਤ ਸੇਖਾ, ਕਨੇਡਾ |
ਗੁਰਦਵਾਰਾ
ਸਿੰਘ ਸਭਾ ਨੋਵੇਲਾਰਾ ਵਿਖੇ ਸਿੱਖੀ ਸੇਵਾ ਸੋਸਾਇਟੀ ਵੱਲੋਂ ਕਰਵਾਏ ਗਏ
ਕੀਰਤਨ ਮੁਕਾਬਲੇ
ਬਲਵਿੰਦਰ ਸਿੰਘ ਚਾਹਲ, ਇਟਲੀ |
ਪੰਜਾਬੀ
ਸਾਹਿਤ ਸਭਾ ਦਸੂਹਾ, ਗੜ੍ਹਦੀਵਾਲ ਵਲੋਂ “ਧਰਤ ਭਲੀ ਸੁਹਾਵਣੀ” ਤੇ ਵਿਚਾਰ
ਗੋਸ਼ਟੀ
ਅਮਰਜੀਤ ਸਿੰਘ, ਦਸੂਹਾ |
ਸ੍ਰ.
ਸ਼ਾਮ ਸਿੰਘ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ
ਨਾਨਕਸ਼ਾਹੀ ਕੈਲੰਡਰ ਵਿਵਾਦ ਬਾਰੇ ਬਿਆਨ
ਗੁਰੂ ਜੋਗਾ ਸਿੰਘ, ਲਾਹੌਰ
|
ਹੋਲੇ
ਮਹੱਲੇ ਦੇ ਇਤਿਹਾਸਕ ਦਿਨ ਦੀ ਖੁਸ਼ੀ ਵਿਚ ਗੁਰਦੁਆਰਾ ਸ੍ਰੀ ਜਨਮ ਅਸਥਾਨ
ਨਨਕਾਣਾ ਸਾਹਿਬ ਵਿਖੇ ਵਿਸ਼ੇਸ਼ ਦੀਵਾਨ
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ |
ਕੌਮੀ
ਬਾਲ ਸਾਹਿਤ ਗੋਸ਼ਟੀ ਅਤੇ ਸਨਮਾਨ ਸਮਾਰੋਹ
ਡਾ. ਦਰਸ਼ਨ ਸਿੰਘ ‘ਆਸ਼ਟ`, ਪਟਿਆਲਾ |
ਨਨਕਾਣਾ
ਸਾਹਿਬ ਵਿਖੇ ਸਿਰਦਾਰ ਕਪੂਰ ਸਿੰਘ ਜੀ ਦੇ 'ਅਣਮੁੱਲੇ ਬੋਲਾ ਤੇ ਸੈਮੀਨਾਰ'
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ |
ਪਲੀ
ਵੱਲੋਂ ਬਾਰ੍ਹਵਾਂ ਅੰਤਰ-ਰਾਸ਼ਟਰੀ ਮਾਂ ਬੋਲੀ ਦਿਨ
ਹਰਪ੍ਰੀਤ ਸੇਖਾ, ਕਨੇਡਾ
|
ਭਾਜਪਾ
ਨੇਤਾ ਸ੍ਰ ਸੁਖਮਿੰਦਰ ਸਿੰਘ ਗਰੇਵਾਲ ਦਾ ਨਾਰਵੇ ਪਹੁੰਚਣ ਤੇ ਨਿੱਘਾ
ਸਵਾਗਤ
ਰੁਪਿੰਦਰ ਢਿੱਲੋ ਮੋਗਾ, ਓਸਲੋ
|
ਗੁਰੂਆਂ
ਪੀਰਾਂ ਦੀ ਵਰੋਸਾਈ ਸਾਡੀ ਮਾਤ ਭਾਸ਼ਾ ਪੰਜਾਬੀ ਹੋਰ ਵਧੇਰੇ ਵਿਕਾਸ ਕਰਨ
ਦੀਆਂ ਸੰਭਾਵਨਾਵਾਂ ਸਮੋਈ ਬੈਠੀ ਹੈ: ਡਾ. ਸੁਰਜੀਤ ਪਾਤਰ
ਡਾ. ਗੁਲਜ਼ਾਰ ਸਿੰਘ ਪੰਧੇਰ, ਲੁਧਿਆਣਾ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਨੇਡਾ |
ਸ਼ਰੀਫ
ਅਕੈਡਮੀ ਦਾ ਕੈਨੇਡਾ ਵਿੱਚ ਉਦਘਾਟਨੀ ਸਮਾਗਮ
ਜੱਸ ਚਾਹਲ, ਡਾਇਰੈਕਟਰ ਮੀਡੀਆ, ਕੈਨੇਡਾ |
ਪ੍ਰਗਤੀਸ਼ੀਲ
ਸਭਿਆਚਾਰਕ ਸਭਾ, ਕੈਲਗਰੀ ਵੱਲੋਂ ਅਧਿਆਤਮਵਾਦ ਬਨਾਮ ਪਦਾਰਥਵਾਦ ਵਿਸ਼ੇ ਤੇ
ਲੈਕਚਰ ਆਯੋਜਿਤ ਕੀਤਾ ਗਿਆ
ਬਲਜਿੰਦਰ ਸੰਘਾ, ਕੈਲਗਰੀ |
ਸਾਹਿਤ
ਸੁਰ ਸੰਗਮ ਸਭਾ ਇਟਲੀ ਵੱਲੋਂ ਬਿੰਦਰ ਕੋਲੀਆਂਵਾਲ ਦਾ ਪਲੇਠਾ ਕਾਵਿ
ਸੰਗ੍ਰਹਿ “ਸੋਚ ਮੇਰੀ” ਲੋਕ ਅਰਪਣ
ਬਲਵਿੰਦਰ ਸਿੰਘ ਚਾਹਲ, ਇਟਲੀ
|
ਭਾਰਤੀ
ਗਣਤੰਤਰ ਦਿਵਸ 'ਤੇ ਭਾਰਤੀ ਸਫਾਰਤਖਾਨਾ ਹੇਲਸਿੰਕੀ ਵਿਖੇ ਭਾਰਤੀ ਰਾਜਦੂਤ
ਸ਼੍ਰੀ ਅਸ਼ੋਕ ਕੁਮਾਰ ਸ਼ਰਮਾ ਨੇ ਤਿਰੰਗਾਂ ਲਹਿਰਾਇਆ
ਵਿੱਕੀ ਮੋਗਾ, ਫ਼ਿੰਨਲੈਂਡ |
ਫ਼ਿੰਨਲੈਂਡ
ਵਿੱਚ ਮਨਾਇਆ ਗਿਆ ਲੋਹੜੀ ਦਾ ਤਿਉਹਾਰ ਧੀਆਂ ਨੂੰ ਸਮਰਪਿਤ ਰਿਹਾ
ਵਿੱਕੀ ਮੋਗਾ, ਫ਼ਿੰਨਲੈਂਡ |
ਨਵੇ
ਸਾਲ ਦੇ ਆਗਮਨ ਤੇ ਗੁਰੂ ਘਰ ਲੀਅਰ ਨਾਰਵੇ ਵਿਖੇ ਸੰਗਤਾ ਨਮਸਤਕ ਹੋਈਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
|
|
|
|
|
|