ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਲਾਹੌਰ ਵਿਚ ਸ਼ਹੀਦ ਭਗਤ ਸਿੰਘ ਦੀ ਯਾਦ ਵਿਚ ਸ਼ਹੀਦੀ ਸੈਮੀਨਾਰ
ਗੁਰੂ ਜੋਗਾ ਸਿੰਘ, ਲਾਹੌਰ

 

 

ਲਾਹੌਰ - ਉੱਪ-ਮਹਾਂਦੀਂਪ ਦੀ ਅਜ਼ਾਦੀ ਦੇ ਮਹਾਨ ਪਾਤਰ ਸ੍ਰ. ਭਗਤ ਸਿੰਘ ਸ਼ਹੀਦ ਨੂੰ ਬਰਤਾਨਵੀ ਸਾਮਰਾਜ ਨੇ ੨੩ ਮਾਰਚ ੧੯੩੧ਈ ਨੂੰ ਫਾਸੀ ਚੜ੍ਹਾ ਕੇ ਅਮਰ ਕਰ ਦਿੱਤਾ। ਹਰ ਸਾਲ ਵਾਂਗੂੰ ਇਸ ਸਾਲ ਵੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੀ ਪ੍ਰਫੁਲਤਾ ਦੇ ਲਈ ਯਤਨਸ਼ੀਲ ਸੰਸਥਾ ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫ਼ੋਰਮ ਵੱਲੋਂ ਭਗਤ ਸਿੰਘ ਸ਼ਹੀਦ ਦੇ ਹਵਾਲੇ ਨਾਲ ਦਿਆਲ ਸਿੰਘ ਆਡਿਟੋਰੀਅਲ ਵਿਚ ਇਕ ਸੈਮੀਨਾਰ "ਉੱਪ-ਮਹਾਂਦੀਪ ਦੀ ਅਜ਼ਾਦੀ ਲਹਿਰ ਅਤੇ ਸ੍ਰ. ਭਗਤ ਸਿੰਘ ਸ਼ਹੀਦ" ਦਾ ਪ੍ਰਬੰਧ ਕੀਤਾ ਗਿਆ। ਇਸ ਸੈਮੀਨਾਰ ਵਿਚ ਪਾਕਿਸਤਾਨ ਵਿਚ ਵੱਸਣ ਵਾਲੇ ਸਿੱਖ ਭਾਈਚਾਰੇ ਦੀ ਇਕ ਵੱਡੀ ਗਿਣਤੀ ਨੇ ਹਾਜ਼ਰੀ ਭਰੀ। ਸੈਮੀਨਾਰ ਦੇ ਮੁੱਖ ਪ੍ਰੋਹਣੇ ਸ੍ਰ. ਸ਼ਾਮ ਸਿੰਘ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਨ।

ਸੈਮੀਨਾਰ ਵਿਚ ਉਦਘਾਟਨੀ ਭਾਸ਼ਨ ਪੇਸ਼ ਕਰਦਿਆਂ ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫ਼ੋਰਮ ਦੇ ਸੰਚਾਲਕ ਸ੍ਰੀ ਇਹਸਾਨ ਐੱਚ ਨਦੀਮ ਦਾ ਕਹਿਣਾ ਸੀ ਕਿ ਇਸ ਦਿਨ ਭਗਤ ਸਿੰਘ ਦੀ ਕੁਰਬਾਨੀ ਨੇ ਅਜ਼ਾਦੀ ਦਾ ਐਸਾ ਦੀਵਾ ਬਾਲਿਆ ਜਿਸ ਨੇ ਇਸ ਖੇਤਰ 'ਚੋਂ ਅੰਗਰੇਜ਼ ਸਾਮਰਾਜ ਦੇ ਹਨੇਰੇ ਦੂਰ ਕਰ ਦਿੱਤੇ। ਇਕ ਪਾਸੇ ਤਾਂ ਗਾਂਧੀ ਨੇ ਭਗਤ ਸਿੰਘ ਨੂੰ ਫਾਸੀ ਚੜ੍ਹਾਉਣ ਵਿਚ ਵਿਸ਼ੇਸ਼ ਭੁਮਿਕਾ ਨਿਭਾਈ ਜਦਕਿ ਦੂਜੇ ਪਾਸੇ ਕਾਇਦਿ-ਆਅਜ਼ਮ ਮੁਹੰਮਦ ਅਲੀ ਜਿਨਾਹ ਹੀ ਸਨ ਜਿਹਨਾਂ ਨੇ ਭਗਤ ਸਿੰਘ ਦੇ ਫਾਸੀ ਤੋਂ ਪਹਿਲਾਂ ਅਤੇ ਮਗਰੋਂ ਵਿਧਾਨ ਸਭਾ ਵਿਚ ਉਸ ਦੇ ਪੱਖ ਵਿਚ ਅਵਾਜ਼ ਚੁੱਕੀ ਅਤੇ ਉਸ ਦੇ ਸੰਘਰਸ਼ ਨੂੰ ਹੱਕੀ ਮਿਥਿਆ।

ਸ੍ਰ. ਗੋਪਾਲ ਸਿੰਘ ਚਾਵਲਾ ਸਕੱਤਰ ਜਨਰਲ (ਪੀ.ਐਸ.ਜੀ.ਪੀ.ਸੀ) ਅਤੇ ਚੇਅਰਮੈਨ ਪੰਜਾਬੀ ਸਿੱਖ ਸੰਗਤ ਦਾ ਕਹਿਣਾ ਸੀ ਕਿ ਭਗਤ ਸਿੰਘ ਨੇ ਉੱਪ-ਮਹਾਂਦੀਪ ਦੀ ਮਜ਼ਲੂਮ ਜਨਤਾ ਨੂੰ ਅਜ਼ਾਦੀ ਦਵਾਉਣ ਦਾ ਜਿਹੜਾ ਸੁਫਨਾ ਵੇਖਿਆ ਸੀ ਉਸ ਦੀ ਤਾਅਬੀਰ ਲੱਭਣ ਲਈ ਆਪਣੀ ਜਾਨ ਦਾ ਨਜ਼ਰਾਨਾ ਪੇਸ਼ ਕੀਤਾ। ਅੰਗਰੇਜ਼ ਸਾਮਰਾਜ ਨੂੰ ਲਲਕਾਰਣ ਵਾਲਾ ਭਗਤ ਸਿੰਘ ਅਜ਼ਾਦੀ ਦਾ ਸੱਚਾ ਅਤੇ ਸੁੱਚਾ ਹੀਰੋ ਸੀ। ਪਾਕਿਸਤਾਨ ਵਿਚ ਸਿੱਖ ਅਜ਼ਾਦ ਹਨ ਜਦ ਕਿ ਭਾਰਤ ਵਿਚ ਵਿਚਰ ਰਹੇ ਸਿੱਖ ਜ਼ੁਲਮ ਅਤੇ ਵਧੀਕੀ ਦੇ ਬੜੇ ਘਿਰਾਊ ਨੇ ਪ੍ਰਬੰਧ ਹੇਠ ਦਬੇ ਹੋਏ ਹਨ। ਭਾਰਤ ਵਿਚ ਤਾਂ ਸੰਤ ਜਰਨੈਲ ਸਿੰਘ ਦਾ ਨਾਂ ਖੁਲ ਕੇ ਨਹੀਂ ਲਿਆ ਜਾ ਸਕਦਾ।

ਭਾਰਤ ਦੇ ਹੈਦਰਾਬਾਦ ਦਕਨ ਤੋਂ ਆਏ ਸਿੱਖ ਬੁੱਧੀਜੀਵ ਸ੍ਰ. ਨਾਨਕ ਸਿੰਘ ਨਿਸ਼ਤਰ ਦਾ ਕਹਿਣਾ ਸੀ ਕਿ ਸ੍ਰ. ਭਗਤ ਸਿੰਘ ਇਕ ਪੱਕਾ ਸਿੱਖ ਸੀ ਪਰ ਭਾਰਤ ਵਿਚ ਉਸ ਨੂੰ ਹਿੰਦੂ ਵੇਸ ਦੇਣ ਦੇ ਜਤਨ ਹੋ ਰਹੇ ਹਨ। ਜਿਨਾਹ ਮੁਸਲਮਾਨਾਂ ਅਤੇ ਸਿੱਖਾਂ ਨੂੰ ਇਕੱਠਾ ਰੱਖਣਾ ਚਾਹੁੰਦੇ ਸਨ ਪਰ ਕੁਝ ਸਿੱਖ ਆਗੂਆਂ ਦੀ ਪੰਥ ਨਾਲ ਗੱਦਾਰੀ ਕਾਰਨ ਪੰਜਾਬ ਪੰਜਾਬ ਦੀ ਵੰਡ ਵਾਪਰੀ। ਸਿੱਖ ਤੇ ਮੁਸਲਮਾਨ ਦੀ ਤੋਹੀਦ ਦੀ ਸਾਂਝ ਇਹਨਾਂ ਨੂੰ ਸਦਾ ਲਈ ਇਕ ਦੂਜੇ ਨਾਲ ਬੰਨ੍ਹ ਕੇ ਰੱਖੇਗੀ।ਭਾਰਤ ਵਿਚ ਸਿੱਖ ਗ਼ੁਲਾਮ ਹਨ ਅਤੇ ਗ਼ੁਲਾਮ ਹੀ ਰਹਿਣਗੇ। ਉੱਥੇ ਸਿੱਖ ਅਤੇ ਸਿੱਖੀ ਦਾ ਕੋਈ ਭਵਿਖ ਨਹੀਂ।

ਬੁੱਧੀਜੀਵ ਅਬਦੁੱਲਾ ਮਲਿਕ ਹੁਰਾਂ ਦਾ ਕਹਿਣਾ ਸੀ ਕਿ ਭਗਤ ਸਿੰਘ ਸਾਰੀਆਂ ਪਛੜੀਆਂ ਅਤੇ ਮਜ਼ਲੂਮ ਕੌਮਾਂ ਲਈ ਅਜ਼ਾਦੀ ਅਤੇ ਇਨਕਲਾਬੀ ਵਿਚਾਰਧਾਰਾ ਦਾ ਇਕ ਰੋਸ਼ਨ ਮੀਨਾਰ ਹੈ। ਉਸ ਨੇ ਮਨੁੱਖਤਾ ਨੂੰ ਸਿਰ ਉਤਾਂਹ ਚੁੱਕ ਕੇ ਜੀਉਣ ਦਾ ਸੁਨੇਹਾ ਦਿੱਤਾ।ਉਹ ਸਾਰੀਆਂ ਕੌਮਾਂ ਦਾ ਸਾਂਝਾ ਹੀਰੋ ਹੈ।

ਸ੍ਰ, ਸਾਮ ਸਿੰਘ ਪ੍ਰਧਾਨ ਪੀ.ਐਸ.ਜੀ.ਪੀ.ਸੀ ਨੇ ਆਪਣੇ ਭਾਸ਼ਨ ਵਿਚ ਕਿਹਾ ਕਿ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅਪਨਾਉਣ ਦੀ ਲੋੜ ਹੈ। ਉਸ ਨੇ ਸਿੱਖ ਪੰਥ ਦੀ ਸ਼ਹੀਦੀ ਰੀਤ ਅਨੁਸਾਰ ਇਕ ਔਖਾ ਰਾਹ ਚੁਣਿਆ ਅਤੇ ਇਸ ਰਾਹ ਵਿਚ ਆਪਣੀ ਜਾਨ ਦੀ ਭੇਂਟ ਦਿੱਤੀ। ਭਾਰਤ ਦੇ ਮਜਬੂਤ ਅਤੇ ਮਜ਼ਲੂਮ ਸਿੱਖਾਂ ਨੂੰ ਭਗਤ ਸਿੰਘ ਦੀ ਰਾਹ ਉੱਤੇ ਟੁਰਦਿਆਂ ਆਪਣੇ ਵੱਖਰੇ ਦੇਸ਼ ਦੀ ਪ੍ਰਾਪਤੀ ਲਈ ਕਿਸੇ ਵੀ ਕੁਰਬਾਨੀ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ। ਨਹੀਂ ਤਾਂ ਜਾਤ-ਪਾਤ ਦੇ ਪ੍ਰਬੰਧ ਅਤੇ ਬਾਹਮਣਵਾਦ ਦੇ ਪੁਜਾਰੀ ਭਾਰਤੀ ਹੁਕਮਰਾਨ ਸਿੰਘਾਂ ਦੀ ਭਾਸ਼ਾ, ਸਭਿਆਚਾਰ ਅਤੇ ਨਿਆਰੇਪਨ ਨੂੰ ਮਿਟਾ ਦੇਣਗੇ।

25/03/15


 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

  ਲਾਹੌਰ ਵਿਚ ਸ਼ਹੀਦ ਭਗਤ ਸਿੰਘ ਦੀ ਯਾਦ ਵਿਚ ਸ਼ਹੀਦੀ ਸੈਮੀਨਾਰ
ਗੁਰੂ ਜੋਗਾ ਸਿੰਘ, ਲਾਹੌਰ
ਨਨਕਾਣਾ ਸਾਹਿਬ ਵਿਖੇ ਸੰਗਤਾਂ ਵੱਲੋਂ ਪੀਰ ਬੁੱਧੂ ਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਪ੍ਰੇਮ ਸ਼ਰਧਾ ਨਾਲ ਮਨਾਇਆ ਗਿਆ
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ
ਗੁਰੁ ਘਰ ੳਸਲੋ ਵਿਖੇ ਸਿੱਖ ਵਾਤਾਵਰਣ ਦਿਵਸ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ , ਕੈਲਗਰੀ, ਕਨੇਡਾ
ਸੈਮੂਅਲ ਜੌਹਨ ਦੇ ਨਾਟਕਾਂ ਦੀ ਭਰਪੂਰ ਪ੍ਰਸੰਸਾ
ਹਰਪ੍ਰੀਤ ਸੇਖਾ, ਕਨੇਡਾ
ਗੁਰਦਵਾਰਾ ਸਿੰਘ ਸਭਾ ਨੋਵੇਲਾਰਾ ਵਿਖੇ ਸਿੱਖੀ ਸੇਵਾ ਸੋਸਾਇਟੀ ਵੱਲੋਂ ਕਰਵਾਏ ਗਏ ਕੀਰਤਨ ਮੁਕਾਬਲੇ
ਬਲਵਿੰਦਰ ਸਿੰਘ ਚਾਹਲ, ਇਟਲੀ
ਪੰਜਾਬੀ ਸਾਹਿਤ ਸਭਾ ਦਸੂਹਾ, ਗੜ੍ਹਦੀਵਾਲ ਵਲੋਂ “ਧਰਤ ਭਲੀ ਸੁਹਾਵਣੀ” ਤੇ ਵਿਚਾਰ ਗੋਸ਼ਟੀ
ਅਮਰਜੀਤ ਸਿੰਘ, ਦਸੂਹਾ
ਸ੍ਰ. ਸ਼ਾਮ ਸਿੰਘ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਾਨਕਸ਼ਾਹੀ ਕੈਲੰਡਰ ਵਿਵਾਦ ਬਾਰੇ ਬਿਆਨ
ਗੁਰੂ ਜੋਗਾ ਸਿੰਘ, ਲਾਹੌਰ
ਹੋਲੇ ਮਹੱਲੇ ਦੇ ਇਤਿਹਾਸਕ ਦਿਨ ਦੀ ਖੁਸ਼ੀ ਵਿਚ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਵਿਸ਼ੇਸ਼ ਦੀਵਾਨ
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ
ਕੌਮੀ ਬਾਲ ਸਾਹਿਤ ਗੋਸ਼ਟੀ ਅਤੇ ਸਨਮਾਨ ਸਮਾਰੋਹ
ਡਾ. ਦਰਸ਼ਨ ਸਿੰਘ ‘ਆਸ਼ਟ`, ਪਟਿਆਲਾ
ਨਨਕਾਣਾ ਸਾਹਿਬ ਵਿਖੇ ਸਿਰਦਾਰ ਕਪੂਰ ਸਿੰਘ ਜੀ ਦੇ 'ਅਣਮੁੱਲੇ ਬੋਲਾ ਤੇ ਸੈਮੀਨਾਰ'
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ
ਪਲੀ ਵੱਲੋਂ ਬਾਰ੍ਹਵਾਂ ਅੰਤਰ-ਰਾਸ਼ਟਰੀ ਮਾਂ ਬੋਲੀ ਦਿਨ
ਹਰਪ੍ਰੀਤ ਸੇਖਾ, ਕਨੇਡਾ
ਭਾਜਪਾ ਨੇਤਾ ਸ੍ਰ ਸੁਖਮਿੰਦਰ ਸਿੰਘ ਗਰੇਵਾਲ ਦਾ ਨਾਰਵੇ ਪਹੁੰਚਣ ਤੇ ਨਿੱਘਾ ਸਵਾਗਤ
ਰੁਪਿੰਦਰ ਢਿੱਲੋ ਮੋਗਾ, ਓਸਲੋ
ਗੁਰੂਆਂ ਪੀਰਾਂ ਦੀ ਵਰੋਸਾਈ ਸਾਡੀ ਮਾਤ ਭਾਸ਼ਾ ਪੰਜਾਬੀ ਹੋਰ ਵਧੇਰੇ ਵਿਕਾਸ ਕਰਨ ਦੀਆਂ ਸੰਭਾਵਨਾਵਾਂ ਸਮੋਈ ਬੈਠੀ ਹੈ: ਡਾ. ਸੁਰਜੀਤ ਪਾਤਰ
ਡਾ. ਗੁਲਜ਼ਾਰ ਸਿੰਘ ਪੰਧੇਰ, ਲੁਧਿਆਣਾ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ,  ਕੈਨੇਡਾ
ਸ਼ਰੀਫ ਅਕੈਡਮੀ ਦਾ ਕੈਨੇਡਾ ਵਿੱਚ ਉਦਘਾਟਨੀ ਸਮਾਗਮ
ਜੱਸ ਚਾਹਲ, ਡਾਇਰੈਕਟਰ ਮੀਡੀਆ, ਕੈਨੇਡਾ
ਪ੍ਰਗਤੀਸ਼ੀਲ ਸਭਿਆਚਾਰਕ ਸਭਾ, ਕੈਲਗਰੀ ਵੱਲੋਂ ਅਧਿਆਤਮਵਾਦ ਬਨਾਮ ਪਦਾਰਥਵਾਦ ਵਿਸ਼ੇ ਤੇ ਲੈਕਚਰ ਆਯੋਜਿਤ ਕੀਤਾ ਗਿਆ
ਬਲਜਿੰਦਰ ਸੰਘਾ, ਕੈਲਗਰੀ
ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬਿੰਦਰ ਕੋਲੀਆਂਵਾਲ ਦਾ ਪਲੇਠਾ ਕਾਵਿ ਸੰਗ੍ਰਹਿ “ਸੋਚ ਮੇਰੀ” ਲੋਕ ਅਰਪਣ
ਬਲਵਿੰਦਰ ਸਿੰਘ ਚਾਹਲ, ਇਟਲੀ
ਭਾਰਤੀ ਗਣਤੰਤਰ ਦਿਵਸ 'ਤੇ ਭਾਰਤੀ ਸਫਾਰਤਖਾਨਾ ਹੇਲਸਿੰਕੀ ਵਿਖੇ ਭਾਰਤੀ ਰਾਜਦੂਤ ਸ਼੍ਰੀ ਅਸ਼ੋਕ ਕੁਮਾਰ ਸ਼ਰਮਾ ਨੇ ਤਿਰੰਗਾਂ ਲਹਿਰਾਇਆ
ਵਿੱਕੀ ਮੋਗਾ, ਫ਼ਿੰਨਲੈਂਡ
ਫ਼ਿੰਨਲੈਂਡ ਵਿੱਚ ਮਨਾਇਆ ਗਿਆ ਲੋਹੜੀ ਦਾ ਤਿਉਹਾਰ ਧੀਆਂ ਨੂੰ ਸਮਰਪਿਤ ਰਿਹਾ
ਵਿੱਕੀ ਮੋਗਾ, ਫ਼ਿੰਨਲੈਂਡ
ਨਵੇ ਸਾਲ ਦੇ ਆਗਮਨ ਤੇ ਗੁਰੂ ਘਰ ਲੀਅਰ ਨਾਰਵੇ ਵਿਖੇ ਸੰਗਤਾ ਨਮਸਤਕ ਹੋਈਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2015, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)