ੳਸਲੋ - ਪਿੱਛਲੇ ਦਿਨੀ ਸਿੱਖ ਯੂਥ ਨਾਰਵੇ ਤੇ ਗੁਰੁ ਘਰ ੳਸਲੋ ਦੀ
ਪ੍ਰੰਬੱਧਕ ਕਮੇਟੀ ਦੇ ਸਹਿਯੋਗ ਸਦਕਾ ੳਸਲੋ ਗੁਰੁ ਘਰ ਵਿਖੇ ਸਿੱਖ ਵਾਤਾਵਰਣ
ਦਿਵਸ ਮਨਾਇਆ ਗਿਆ। ਸੱਤਵੇ ਸਿੱਖ ਗੁਰੁ ਸ੍ਰੀ ਗੁਰੁ ਹਰ ਰਾਏ ਜੀ ਵੀ ਲੋਕਾ
ਨੂੰ ਜਿੱਥੇ ਗੁਰੁ ਬਾਣੀ ਨਾਲ ਜੋੜਦੇ ਸੀ ਉਥੇ ਹੀ ਸੂੱਧ ਵਾਤਾਵਰਣ ਪ੍ਰਤੀ
ਲੋਕਾ ਨੂੰ ਹਮੇਸ਼ਾ ਜਾਗਰੂਕ ਕਰਦੇ ਸਨ। ਇਸ ਦਾ ਮੁੱਖ ਉਦੇਸ਼ 'ਗਲੋਬਲ ਚੈਜ'
ਕਾਰਨ ਦਿਨ ਬ ਦਿਨ ਵਾਤਾਵਰਣ ਚ ਆ ਰਹੀ ਤਬਦੀਲੀ 'ਤੇ ਕੁਦਰਤੀ ਆਫਤਾ ਦੇ ਖਤਰੇ
ਤੋ ਜਾਣੂ ਕਰਵਾਉਣਾ ਸੀ, ਕਿ ਅਸੀ ਇੱਕ ਚੰਗੇ ਸਿੱਖ ਦੇਸ਼ ਦੇ ਚੰਗੇ ਨਾਗਰਿਕ
ਹੋਣ ਕਰਕੇ ਕੁਦਰਤੀ ਵਾਤਾਵਰਣ ਦੇ ਸੰਭਾਲ 'ਚ ਆਪਣੇ ਵੱਲੋ ਕਿੰਨਾ ਵੱਡਮੁਲਾ
ਯੋਗਦਾਨ ਪਾ ਸਕਦੇ ਹਾਂ।
ਪ੍ਰੋਗਰਾਮ ਦੀ ਸੁਰੂਆਤ ਸ਼ਬਦ ਨਾਲ ਕੀਤੀ ਗਈ। ਡਾ ਰੁਪਿੰਦਰ ਕੌਰ ਸੇਠੀ ਤੇ
ਹਰਵੀਨ ਕੌਰ ਵੱਲੋ ਕੁਦਰਤ ਤੇ ਵਾਤਵਰਣ ਨੂੰ ਹਰਾ ਭਰਾ ਸੁਧ ਰੱਖਣ 'ਚ ਕਿੰਨਾ
ਕੁ ਯੋਗਦਾਨ ਪਾ ਸਕਦੇ ਹਾਂ ਦੀ ਜਾਣਕਾਰੀ ਹਰ ਆਮ ਨਾਲ ਸਾਂਝੀ ਕੀਤੀ ਗਈ। ਸੁਧ
ਵਾਤਾਵਰਣ ਜਿੱਥੇ ਗਲੋਬਲ ਚੈਜ ਦੀ ਸਥਿਤੀ ਨੂੰ ਰੋਕ ਸਕਦਾ ਹੈ ਉਥੇ ਹੀ ਇੱਕ
ਚੰਗੇ ਤਦਰੁਸਤ ਜੀਵਨ ਜੀਉਣ ਚ ਵੀ ਸਹਾਈ ਹੁੰਦਾ ਹੈ। ਅਸੁੱਧ ਵਾਤਾਵਰਣ
ਬੀਮਾਰੀਆ ਨੂੰ ਸੱਦਾ ਦਿੰਦਾ ਹੈ। ਸਿੱਖ ਯੂਥ ਨਾਰਵੇ ਦੇ ਹੋਰ ਕਈ ਬੁਲਾਰਿਆ ਨੇ
ਵੀ ਵਾਤਾਵਰਣ ਸੰਬੱਧੀ ਵਿਚਾਰ ਸੰਗਤ ਨਾਲ ਸਾਝੇ ਕੀਤੇ। ਨਾਰਵੇ ਦੀਆ ਵਾਤਾਵਰਣ
ਪ੍ਰਤੀ ਕੰਮ ਕਰਨ ਵਾਲੇ ਕੁੱਝ ਸੰਸਥਾਵਾ ਦੇ ਪ੍ਰਤੀਨਿਧੀਆ ਨੇ ਵੀ ਇਸ ਸਮਾਗਮ
'ਚ ਸਿਰਕਤ ਕਰ ਆਪਣੇ ਵਿਚਾਰ ਸੰਗਤ ਨਾਲ ਸਾਝੇ ਕੀਤੇ।
ਇਸ ਮੌਕੇ ਗੁਰੂ ਘਰ ਦੀ ਨਵੀˆ ਪ੍ਰਬੰਧਕੀ ਕਮੇਟੀ ਪ੍ਰਧਾਨ ਲਹਿੰਬਰ ਸਿੰਘ,
ਉੱਪ ਪ੍ਰਧਾਨ ਆਤਮਾ ਸਿੰਘ, ਕਸਮੀਰ ਸਿੰਘ ਸੈਕਟਰੀ, ਸਕੱਤਰ ਅਮਨਦੀਪ ਕੌਰ,
ਖੁਜਾਨਚੀ ਕਮਲਜੀਤ ਸਿੰਘ, ਮੈˆਬਰ ਪਰਮਜੀਤ ਸਿੰਘ, ਸਵਿੰਦਰ ਸਿੰਘ, ਮਲਕੀਤ
ਸਿੰਘ, ਅਮਰਜੀਤ ਕੌਰ, ਨਛੱਤਰ ਕੌਰ, ਜਸਵਿੰਦਰ ਕੌਰ ਆਦਿ ਹਾਜਿਰ ਸਨ।