ਆਸਕਰ - ਬੀਤੇ ਦਿਨੀ ਪੰਜਾਬੀ ਦੀ ਕਹਾਵਤ
'ਨੱਚਾ ਮੈ ਲੁਧਿਆਣੇ ਤੇ ਧਮਕ ਜੰਲਧਰ ਪੈਦੀ' ਨੂੰ ਕੁੱਝ ਇਸ ਤਰਾ ਨਾਰਵੇ ਦੀਆ
ਪੰਜਾਬਣਾ ਨੇ ਸੱਚ ਕੀਤਾ ਕਿ ਨੱਚਾ ਮੈ ਆਸਕਰ ਤੇ ਧਮਕ ਮੇਰੇ ਪਿੰਡ ਪੈਦੀ ਨੂੰ
ਸੱਚ ਕਰਦਿਆ ਇੱਕ ਸ਼ਾਨਦਾਰ ਸਮਰ ਮੇਲਾ ਤੇ ਤੀਆ ਨੂੰ ਸਮਰਪਿਤ ਇੱਕਠ ਦਾ ਆਜੌਯਨ
ਆਜਾਦ ਸਪੋਰਟਸ ਕਲਚਰਲ ਕੱਲਬ ਵੱਲੋ ਆਸਕਰ ਦੇ ਬੋਰਗਨ ਸਕੂਲ ਦੀਆ ਗਰਾਊਡਾ ਵਿੱਚ
ਕਰਵਾਇਆ ਗਿਆ, ਜਿਸ ਵਿੱਚ ਆਸਕਰ, ਹੈਗੇਦਾਲ, ਤਰਾਨਬੀ, ਲੀਅਰ, ਦਰਾਮਨ,
ਸੰਨਦਵੀਕਾ, ੳਸਲੋ ਇਲਾਕੇ ਤੋ ਭਾਰੀ ਸੰਖਿਆ ਵਿੱਚ ਪੰਜਾਬਣ ਮੁਟਿਆਰਾ ਨੇ
ਹਿੱਸਾ ਲਿਆ ਅਤੇ ਰੱਲ ਮਿੱਲ ਇੱਕਠੇ ਹੋ ਗਿੱਧਾ ਪਾ ਤੀਆ ਦੇ ਤਿਉਹਾਰ
ਨੂੰ ਮਨਾਇਆ।
ਨਾਰਵੇ ਵਿੱਚ ਜੰਮੀਆ ਪਲੀਆ ਜਵਾਨ ਲੜਕੀਆ ਵੀ ਕਿਸੇ ਗੱਲੋ ਮਗਰ ਨਹੀ ਸਨ ,
ਆਪਣੀਆ ਮਾਂਵਾ ਭੈਣਾ, ਚਾਚੀਆ, ਮਾਸੀਆ ਨੂੰ ਵੇਖ ਉਹ ਵੀ ਗਿੱਧੇ ਪਾਉਣ ਚ
ਕਿੱਸੇ ਤੋ ਪਿੱਛੇ ਨਹੀ ਰਹੀਆ। ਪੰਜਾਬੀ ਸੂਟਾ ਅਤੇ ਰੰਗ ਬਿਰੰਗੀਆ ਪਟਿਆਲਾ
ਸ਼ਾਹੀ ਪਰਾਂਦੀਆ 'ਚ ਸੱਜੀਆ ਮੁਟਿਆਰਾ ਨੂੰ ਵੇਖ ਇਹ ਨਾਰਵੇ ਨਾ ਹੋ ਪੰਜਾਬ ਦਾ
ਮਾਹੋਲ ਜਾਪ ਰਿਹਾ ਸੀ।
ਇਸ ਪ੍ਰੋਗਰਾਮ ਦਾ ਸਾਰਾ ਪ੍ਰੰਬੱਧ ਆਜਾਦ ਸਪੋਰਟਸ ਕਲਚਰਲ ਕੱਲਬ ਦੇ ਮਰਦ
ਅਤੇ ਔਰਤ ਮੈਬਰਾ ਵੱਲੋ ਕੀਤਾ ਗਿਆ। ਪ੍ਰੋਗਰਾਮ ਵਿੱਚ ਚਾਹ ਪਾਣੀ ਜਲੇਬੀਆ
ਪਕੋੜਿਆ ਤੋ ਇਲਾਵਾ ਆਜੌਯਕਾ ਵੱਲੋ ਸ਼ਾਮ ਦੇ ਖਾਣੇ ਦਾ ਵੀ ਸਹੋਣਾ ਪ੍ਰੰਬੱਧ
ਕੀਤਾ ਗਿਆ। ਜਿੱਥੇ ਅਰੋਤਾ ਵੱਲੋ ਰੱਲ ਮਿਲ ਗਿੱਧਾ ਪਾ ਖੁਸ਼ੀ ਦਾ ਇੰਜਹਾਰ
ਕੀਤਾ , ਉਥੇ ਹੀ ਗਭਰੂ ਟੋਲੀਆ ਬਣਾ ਗੱਲਾ ਬਾਤਾ ਚ ਮਸ਼ਰੂਫ ਰਹੇ। 4-5 ਘੰਟੇ
ਚੱਲੇ ਇਸ ਪ੍ਰੋਗਰਾਮ ਦੇ ਆਖਿਰ ਚ ਲਾਟਰੀ ਸਿਸਟਮ ਦੇ ਜ਼ਰੀਏ ਇਨਾਮ ਕੱਢੇ ਗਏ।
ਇਸ ਪ੍ਰੋਗਰਾਮ ਨੂੰ ਕਰਵਾਉਣ ਦਾ ਸਿਹਰਾ ਕੱਲਬ ਦੇ ਪ੍ਰਧਾਨ ਸ੍ਰ ਜੋਗਿੰਦਰ
ਸਿੰਘ ਬੈਸ (ਤੱਲਣ), ਸਕੈਟਰੀ ਸੁਖਦੇਵ ਸਿੰਘ ਸਲੇਮਸਤਾਦ, ਕੈਸੀਅਰ ਜਤਿੰਦਰਪਾਲ
ਸਿੰਘ ਬੈਸ, ਕੈਸੀਅਰ ਕੁਲਦੀਪ ਸਿੰਘ ਵਿਰਕ, ਗੁਰਦੀਪ ਸਿੰਘ ਸਿੱਧੂ,
ਗੁਰਦਿਆਲ ਸਿੰਘ, ਸ੍ਰ ਜਸਵੰਤ ਸਿੰਘ ਬੈਸ, ਕੱਲਬ ਦੇ ਸਾਰੇ ਐਕਟਿਵ ਮੈਬਰ
ਕੁਲਵਿੰਦਰ ਸਿੰਘ ਰਾਣਾ, ਡਿੰਪੀ ਗਿੱਲ, ਜਸਪ੍ਰੀਤ ਸੋਨੂੰ, ਸ੍ਰ ਹਰਦੀਪ ਸਿੰਘ
ਲੀਅਰ, ਪ੍ਰੀਤਪਾਲ ਸਿੰਘ, ਰਾਣਾ ਤਰਾਨਬੀ,ਮਨਵਿੰਦਰ ਸ਼ਰਮਾ ਜੀ ਆਸਕਰ, ਰਾਜੇਸ,
ਬਿੱਲੂ, ਸਾਬਾ, ਬੋਬੀ, ਹੈਪੀ,ਪ੍ਰੀਤ, ਸੰਨੀ, ਰਵਿੰਦਰ ਗਰੇਵਾਲ, ਰੁਪਿੰਦਰ
ਢਿੱਲੋ਼ ਆਦਿ ਨੂੰ ਜਾਦਾ ਹੈ।
ਪ੍ਰੋਗਰਾਮ ਸਮਾਪਤੀ ਵੇਲੇ ਮੇਲੇ ਦੀ ਪ੍ਰੰਬੱਧਕੀ ਟੀਮ ਵੱਲੋ ਹਰ ਇੱਕ ਦਾ
ਤਹਿ ਦਿੱਲੋ ਧੰਨਵਾਦ ਕੀਤਾ ਗਿਆ।