ਮਿਤੀ 28 ਫਰਵਰੀ 2015 ਨੂੰ ਬਾਲ ਸਾਹਿਤ ਅਕਾਦਮੀ ਪਟਿਆਲਾ ਅਤੇ ਭਾਰਤੀਯ
ਬਾਲ ਕਲਿਆਣ ਸੰਸਥਾ (ਰਜਿ.) ਕਾਨ੍ਹਪੁਰ ਉਤਰ ਪ੍ਰਦੇਸ਼ ਵੱਲੋਂ ਸਾਂਝੇ ਤੌਰ ਤੇ
ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਦੇ ਲੈਕਚਰ ਹਾਲ ਵਿਖੇ ‘ਬਾਲ ਸਾਹਿਤ ਦਿਸ਼ਾ
ਅਤੇ ਦਸ਼ਾ` ਵਿਸ਼ੇ ਉਪਰ ਇਕ ਰੋਜ਼ਾ ਬਾਲ ਸਾਹਿਤ ਗੋਸ਼ਟੀ ਕਰਵਾਈ ਗਈ ਜਿਸ ਵਿਚ
ਪੰਜਾਬ ਤੋਂ ਇਲਾਵਾ ਉਤਰ ਪ੍ਰਦੇਸ਼, ਦਿੱਲੀ,
ਹਰਿਆਣਾ, ਉਤਰਾ ਖੰਡ ਅਤੇ ਰਾਜਸਥਾਨ ਤੋਂ ਵੱਡੀ ਗਿਣਤੀ ਵਿਚ ਬਾਲ ਸਾਹਿਤ
ਲੇਖਕਾਂ ਨੇ ਭਾਗ ਲਿਆ।
ਸਮਾਗਮ ਦੇ ਆਰੰਭ ਵਿਚ ਅਕਾਦਮੀ ਦੇ ਕਨਵੀਨਰ ਡਾ. ਦਰਸ਼ਨ ਸਿੰਘ ‘ਆਸ਼ਟ` ਨੇ
ਲੇਖਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਬਾਲ ਸਾਹਿਤ ਪਹਿਲਾਂ ਨਾਲੋਂ ਵਿਕਸਿਤ
ਹੋ ਰਿਹਾ ਹੈ ਅਤੇ ਬੱਚਿਆਂ ਦੇ ਭਾਸ਼ਾ ਦੇ ਭਾਸ਼ਾ ਅਤੇ ਸਾਹਿਤ ਗਿਆਨ ਨੂੰ
ਪ੍ਰਫੁੱਲਤ ਕਰਨ ਵਿਚ ਅਹਿਮ ਯੋਗਦਾਨ ਪਾ ਰਿਹਾ ਹੈ। ਉਤਰ
ਪ੍ਰਦੇਸ਼ ਦੀ ਪ੍ਰਸਿੱਧ ਸੰਸਥਾ ਭਾਰਤੀ ਬਾਲ ਕਲਿਆਣ ਸੰਸਥਾਨ ਕਾਨ੍ਹਪੁਰ ਦੇ
ਸੰਸਥਾਪਕ ਸਕੱਤਰ ਅਤੇ ਬਾਲ ਸਾਹਿਤ ਸਮੀਖਿਆ ਰਸਾਲੇ ਦੇ ਸੰਪਾਦਕ ਡਾ.
ਰਾਸ਼ਟਰਬੰਧੂ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਵੱਲੋਂ ਭਾਰਤ ਦੇ ਹਰ ਸੂਬੇ ਵਿਚ
ਬਾਲ ਸਾਹਿਤ ਸਮਾਗਮ ਕਰਵਾਉਣ ਦੀ ਪਰੰਪਰਾ ਪਿਛਲੇ ਲੰਮੇ ਅਰਸੇ ਤੋਂ ਚੱਲਦੀ ਆ
ਰਹੀ ਹੈ ਅਤੇ 56ਵਾਂ ਬਾਲ ਸਾਹਿਤ ਸਮਾਗਮ ਪੰਜਾਬ ਦੇ ਸ਼ਹਿਰ ਪਟਿਆਲਾ ਵਿਖੇ
ਕਰਦੇ ਹੋਏ ਉਹਨਾਂ ਨੂੰ ਹਾਰਦਿਕ ਖੁਸ਼ੀ ਹੋ ਰਹੀ ਹੈ।
ਬਾਲ ਸੰਦੇਸ਼ ਦੇ ਸੰਪਾਦਕ ਸ੍ਰੀ ਹਿਰਦੇਪਾਲ ਸਿੰਘ ਨੇ ਇਸ ਸਮਾਗਮ ਨੂੰ
ਉਸਾਰੂ ਉਦਮ ਆਖਿਆ ਜਦੋਂ ਕਿ ਸੇਠ ਸ਼ਾਮ ਲਾਲ ਨਵਯੁਗ ਫਲਾਈਓਵਰ ਨੇ ਖੁੱਲ੍ਹਦਿਲੀ
ਨਾਲ ਅਜਿਹੇ ਸਮਾਗਮਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਤਾ। ਸ੍ਰੀ
ਹਰਿਭਾਊ ਖਾਂਡੇਕਰ, ਬਾਲਵਾਟਿਕਾ ਦੇ ਸੰਪਾਦਕ ਸ੍ਰੀ ਭੈਰੂੰ ਲਾਲ ਗਰਗ
ਭੀਲਵਾੜਾ, ਸ੍ਰੀ ਗੋਵਿੰਦ ਸ਼ਰਮਾ ਗੰਗਾਨਗਰ, ਸ੍ਰੀ ਬੀ.ਐਸ.ਸ਼ਰਮਾ, ਡਾ.
ਪ੍ਰਤਯੂਸ਼ ਗੁਲੇਰੀ ਧਰਮਸ਼ਾਲਾ, ‘ਬਾਲਪ੍ਰਹਰੀ` ਰਸਾਲੇ ਦੇ ਸੰਪਾਦਕ ਸ੍ਰੀ ਉਦਯ
ਕਿਰੋਲਾ ਅਲਮੋੜਾ, ਸ੍ਰੀ ਆਲੋਕ ਸੋਨੀ ਮੱਧ ਪ੍ਰਦੇਸ਼, ਸ੍ਰੀ ਨਾਂਗੇਸ਼ ਪਾਂਡੇ
ਸੰਜੇ, ਸ੍ਰੀਮਤੀ ਕਮਲਾ ਗਰਗ, ਲੇਖਕਾਂ ਨੇ ਵੀ ਵਖ ਵਖ ਪੱਖਾਂ ਬਾਰੇ ਆਪਣੇ
ਵਿਚਾਰ ਰੱਖੇ।
ਇਸ ਸਮਾਗਮ ਵਿਚ ਸੰਸਥਾਨ ਵੱਲੋਂ ਭਾਰਤ ਦੇ ਵਖ ਵਖ ਪ੍ਰਾਂਤਾਂ ਦੇ ਨੌਂ ਬਾਲ
ਸਾਹਿਤ ਲੇਖਕਾਂ ਨੂੰ ਵੀ ਸਨਮਾਨਤ ਕੀਤਾ ਗਿਆ ਜਿਨ੍ਹਾਂ ਵਿਚ ਸ੍ਰੀ ਕੁਲਬੀਰ
ਸਿੰਘ ਸੂਰੀ, ਸ੍ਰੀ ਹਰਪਾਲ ਸਨੇਹੀ ਘੱਗਾ, ਸ੍ਰੀ ਵਿਨੋਦ ਤ੍ਰਿਪਾਠੀ, ਡਾ.
ਮੁਹੰਮਦ ਅਰਸ਼ਦ ਖ਼ਾਨ, ਸ੍ਰੀ ਰਾਜੀਵ ਸਕਸੈਨਾ, ਸ੍ਰੀਮਤੀ ਵਿਮਲਾ ਜ਼ੋਸ਼ੀ, ‘ਬੱਚੋਂ
ਕਾ ਦੇਸ਼` ਦੇ ਸੰਪਾਦਕ ਸ੍ਰੀ ਸੰਚਯ ਜੈਨ, ਸ੍ਰੀ ਮਾਤਾ ਪ੍ਰਸਾਦ ਸ਼ੁਕਲ ਅਤੇ
ਸ੍ਰੀਮਤੀ ਕਮਲੇਸ਼ ਚੌਧਰੀ ਬਾਬੈਨ ਸ਼ਾਮਿਲ ਹਨ।