|
|
ਫ਼ਿੰਨਲੈਂਡ ਦਾ ਵਿਸਾਖੀ ਮੇਲਾ ਦਿਲਾਂ ਤੇ ਅਮਿੱਟ ਯਾਦਾਂ ਛੱਡਦਾ ਹੋਇਆ
ਯਾਦਗਾਰੀ ਹੋ ਨਿਬੜਿਆ
ਵਿੱਕੀ ਮੋਗਾ, ਫ਼ਿੰਨਲੈਂਡ
|
|
|
ਫ਼ਿੰਨਲੈਂਡ 20 ਅਪ੍ਰੈਲ ਬੀਤੇ ਸਨਿੱਚਰਵਾਰ ਪੰਜਾਬ ਕਲਚਰਲ ਸੋਸਾਇਟੀ
ਫ਼ਿੰਨਲੈਂਡ ਵਲੋਂ ਤਿੱਕੂਰੀਲਾ ਕਾਲਜ਼ ਵਿੱਚ ਵਿਸਾਖੀ ਮੇਲਾ ਬੜੀ ਧੂਮ-ਧਾਮ ਨਾਲ
ਮਨਾਇਆ ਗਿਆ। ਜਿਸ ਵਿੱਚ ਭਾਰਤੀ ਸਫਾਰਤਖਾਨੇ ਦੇ ਰਾਜਦੂਤ ਸ਼੍ਰੀ ਅਸ਼ੋਕ ਕੁਮਾਰ
ਸ਼ਰਮਾ ਅਤੇ ਓਨ੍ਹਾਂ ਦੇ ਨਾਲ ਚਾਂਸਲਰੀ ਦੇ ਮੁੱਖੀ ਸ਼੍ਰੀ ਸੁਨੀਲ ਬਵੇਜਾ ਨੇ ਵੀ
ਆਪਣੇ ਪਰਿਵਾਰ ਸਮੇਤ ਸ਼ਿਰਕਿਤ ਕੀਤੀ। ਵਿਸਾਖੀ ਮੇਲੇ ਦੀ ਸ਼ੁਰੂਆਤ ਛੋਟੀ ਬੱਚੀ
ਸਾਨੀਆ ਵਲੋਂ ਧਾਰਮਿਕ ਗੀਤ 'ਲੋਕੋ ਆਪਣੇ ਬੱਚਿਆਂ ਨੂੰ ਸਰਹੰਦ ਦਿਖਾ ਕੇ
ਲਿਆਵੋ' ਨਾਲ ਕੀਤੀ ਗਈ। ਇਸ ਵਾਰ ਮੰਚ ਦਾ ਸੰਚਾਲਨ ਸੋਨੂੰ ਅਤੇ ਮੋਨੂੰ ਵਲੋਂ
ਬੜੇ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ ਜਿਨ੍ਹਾਂ ਦਾ ਸਾਥ ਸ੍ਰ. ਅਮਰਦੀਪ ਸਿੰਘ
ਬਾਸੀ ਅਤੇ ਫਿੰਨਿਸ਼ ਕੁੜੀ ਲਾਉਰਾ ਨੇ ਵੀ ਬਾਖੂਬੀ ਨਿਭਾਇਆ।
ਧਾਰਮਿਕ ਗੀਤ ਤੋਂ ਬਾਅਦ ਵਾਰੀ ਆਈ ਨਿੱਕੇ ਅਤੇ ਸੋਹਣੇ ਜਿਹੇ ਗੱਬਰੂਆਂ
ਅਤੇ ਧੀਆਂ ਦੀ ਜਿਨ੍ਹਾਂ ਨੇ ਪੰਜਾਬੀ ਭੰਗੜਾ ਅਤੇ ਗਿੱਧਾ ਪੇਸ਼ ਕੀਤਾ ਜਿਨ੍ਹਾਂ
ਦੀ ਗਿਣਤੀ ਇਸ ਵਾਰ ਸਟੇਜ ਉੱਤੇ ਪਿਛਲੀ ਵਾਰ ਨਾਲੋਂ ਤਿੱਗਣੀ ਸੀ, ਜਿਸ ਦਾ
ਸਿਹਰਾ ਪੰਜਾਬ ਕਲਚਰਲ ਸੋਸਾਇਟੀ ਦੇ ਸਿਰ ਜਾਂਦਾ ਹੈ ਜੋ ਬੱਚਿਆਂ ਨੂੰ ਮਾਂ
ਬੋਲੀ ਪੰਜਾਬੀ ਅਤੇ ਆਪਣੇ ਵਿਰਸੇ ਨਾਲ ਜੋੜਨ ਵਾਸਤੇ ਹਮੇਸ਼ਾ ਯਤਨਸ਼ੀਲ ਰਹੀ ਹੈ।
ਮੇਲੇ ਦੌਰਾਨ ਬੌਲੀਬੀਟ, ਰਾਇਲ ਬੌਲੀਵੁੱਡ ਦਾ ਗਰੁੱਪ ਡਾਂਸ ਅਤੇ ਪੋਲੀਨਾ ਦਾ
ਪੰਜਾਬੀ ਡਾਂਸ ਵੀ ਲੋਕਾਂ ਨੇ ਕਾਫ਼ੀ ਸਰਾਹਿਆ। ਹਮੇਸ਼ਾ ਦੀ ਤਰਾਂ ਇਸ ਵਾਰ ਵੀ
ਧੀਆਂ ਪੰਜਾਬ ਦੀਆਂ ਨੇ ਗਿੱਧੇ ਵਿੱਚ ਭਾਂਬੜ ਮਚਾ ਦਿੱਤੇ ਤੇ ਤੰਨੂੰ ਸੈਣੀ
ਦੁਆਰਾ ਤਿਆਰ ਕੀਤਾ ਗਿਆ ਮੈਜ਼ਿਕ ਡਾਂਸ ਵੀ ਬਾਖੂਬ ਸ਼ਲਾਘਾਯੋਗ ਰਿਹਾ। ਮੇਲੇ ਦੇ
ਅਖੀਰ ਵਿੱਚ ਵਾਰੀ ਆਈ ਦੇਸੀ ਗੱਭਰੂਆਂ ਦੀ ਜਿਨ੍ਹਾਂ ਨੇ ਇਸ ਵਾਰ ਪੰਜਾਬ ਦੇ
ਰਵਾਇਤੀ ਲੋਕ ਨਾਚ ਮਲਵਈ ਗਿੱਧੇ ਵਿੱਚ ਲੋਕ ਬੋਲੀਆਂ ਪਾਕੇ ਲੋਕਾਂ ਨੂੰ ਝੂਮਣ
ਲਈ ਮਜ਼ਬੂਰ ਕਰ ਦਿੱਤਾ ਜਾ ਇਹ ਵੀ ਕਿਹਾ ਜਾ ਸਕਦਾ ਹੈ ਕਿ ਫਿੰਨਲੈਂਡ ਦੇ
ਵਿਸਾਖੀ ਮੇਲੇ 2015 ਵਿੱਚ ਮਲਵਈ ਗਿੱਧਾ ਛਾਇਆ ਰਿਹਾ।
ਮਲਵਈ ਗਿੱਧੇ ਤੋਂ ਬਾਅਦ ਵਿੱਚ ਅਮਨ ਡੀਜੇ ਨੇ ਆਏ ਹੋਏ ਸਾਰੇ ਮੇਲੀਆਂ ਅਤੇ
ਮੇਲਣਾ ਨੂੰ ਕਾਫੀ ਦੇਰ ਤੱਕ ਸਟੇਜ ਤੇ ਨਚਾਇਆ। ਮੇਲੇ ਦੌਰਾਨ ਪੀ.ਸੀ.ਐਸ ਵਲੋਂ
ਪੰਜਾਬੀ ਖਾਣੇ ਅਤੇ ਪਿੰਨੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਜਿਸਦਾ ਸਾਰਿਆਂ
ਨੇ ਖੂਬ ਲੁਤਫ਼ ਉਠਾਇਆ। ਪੰਜਾਬ ਕਲਚਰਲ ਸੋਸਾਇਟੀ ਫ਼ਿੰਨਲੈਂਡ ਦੇ ਪ੍ਰਧਾਨ ਸ੍ਰ.
ਹਰਵਿੰਦਰ ਸਿੰਘ ਖਹਿਰਾ, ਮੀਤ ਪ੍ਰਧਾਨ ਭੁਪਿੰਦਰ ਸਿੰਘ ਬਰਾੜ, ਖਜਾਨਚੀ ਸ੍ਰ.
ਰਣਜੀਤ ਸਿੰਘ ਗਿੱਲ, ਸਕੱਤਰ ਮਾਨਵ ਫੁੱਲ ਅਤੇ ਬੁਲਾਰਾ ਸ੍ਰ. ਅਮਰਦੀਪ ਸਿੰਘ
ਬਾਸੀ ਨੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਮੇਂ ਵਿੱਚ
ਆਪਣੇ ਵਿਰਸੇ-ਕਲਚਰ, ਆਪਣੀ ਬੋਲੀ ਅਤੇ ਖੇਡਾਂ ਨਾਲ ਬੱਚਿਆਂ ਨੂੰ ਜੋੜਨ ਵਾਸਤੇ
ਪੀ.ਸੀ.ਐਸ ਦੇ ਯਤਨਾਂ ਨੂੰ ਹੋਰ ਤੇਜ਼ ਕਰਨ ਦਾ ਵਾਅਦਾ ਕੀਤਾ।
Bikramjit Singh (vicky moga)
vickymoga@hotmail.com
+358 503065677
Finland. |
21/04/15 |
|
|
|
|
|
|
|
|
|
|
|
|
ਫ਼ਿੰਨਲੈਂਡ
ਦਾ ਵਿਸਾਖੀ ਮੇਲਾ ਦਿਲਾਂ ਤੇ ਅਮਿੱਟ ਯਾਦਾਂ ਛੱਡਦਾ ਹੋਇਆ ਯਾਦਗਾਰੀ ਹੋ
ਨਿਬੜਿਆ
ਵਿੱਕੀ ਮੋਗਾ, ਫ਼ਿੰਨਲੈਂਡ |
ਰਾਈਟਰਜ਼
ਫੋਰਮ, ਕੈਲਗਰੀ ਨੇ ਕੀਤਾ “ਬਸੰਤ-ਬਹਾਰ” ਦਾ ਸਵਾਗਤ
ਜੱਸ ਚਾਹਲ , ਕੈਲਗਰੀ
|
ਗੁਰੁ
ਘਰ ਲੀਅਰ ਦੇ ਪੰਜਵੇ ਸਥਾਪਨਾ ਦਿਵਸ ਨੂੰ ਸਮਰਪਿਤ ਦੀਵਾਨ ਦੌਰਾਨ ਭਾਈ
ਹਰਜਿੰਦਰ ਸਿੰਘ ਸਭਰਾ ਨੇ ਸੰਗਤਾ ਨਾਲ ਗੁਰਮਤਿ ਸਾਂਝ ਪਾਈ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਨਾਰਵੇ
'ਚ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੌਰਾਨ ਖਾਲਸਾਈ ਰੰਗ 'ਚ ਰੰਗਿਆ ਗਿਆ
ਓਸਲੋ ਸ਼ਹਿਰ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਪੰਜਾਬੀ
ਸਭਿਆਚਾਰਕ ਸਭਾ, ਸ਼ਿਕਾਗੋ ਵਲੋਂ "ਰੰਗਲਾ ਪੰਜਾਬ 2015" ਵਿਸਾਖੀ ਪ੍ਰੋਗਰਾਮ
ਰਾਜਿੰਦਰ ਮਾਗੋ, ਸ਼ਿਕਾਗੋ |
ਪੰਜਾਬੀ
ਲਿਖਾਰੀ ਸਭਾ, ਕੈਲਗਰੀ ਵੱਲੋਂ ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ
ਦਾ ਮੁਕਾਬਲਾ ਯਾਦਗਾਰੀ ਹੋ ਨਿੱਬੜਿਆ
ਸੁਖਪਾਲ ਪਰਮਾਰ, ਕੈਲਗਰੀ, ਕਨੇਡਾ
|
ਲਾਹੌਰ
ਵਿਚ ਸ਼ਹੀਦ ਭਗਤ ਸਿੰਘ ਦੀ ਯਾਦ ਵਿਚ ਸ਼ਹੀਦੀ ਸੈਮੀਨਾਰ
ਗੁਰੂ ਜੋਗਾ ਸਿੰਘ, ਲਾਹੌਰ |
ਨਨਕਾਣਾ
ਸਾਹਿਬ ਵਿਖੇ ਸੰਗਤਾਂ ਵੱਲੋਂ ਪੀਰ ਬੁੱਧੂ ਸ਼ਾਹ ਜੀ ਦਾ ਸ਼ਹੀਦੀ ਦਿਹਾੜਾ
ਪ੍ਰੇਮ ਸ਼ਰਧਾ ਨਾਲ ਮਨਾਇਆ ਗਿਆ
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ |
ਗੁਰੁ
ਘਰ ੳਸਲੋ ਵਿਖੇ ਸਿੱਖ ਵਾਤਾਵਰਣ ਦਿਵਸ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ , ਕੈਲਗਰੀ, ਕਨੇਡਾ |
ਸੈਮੂਅਲ
ਜੌਹਨ ਦੇ ਨਾਟਕਾਂ ਦੀ ਭਰਪੂਰ ਪ੍ਰਸੰਸਾ
ਹਰਪ੍ਰੀਤ ਸੇਖਾ, ਕਨੇਡਾ |
ਗੁਰਦਵਾਰਾ
ਸਿੰਘ ਸਭਾ ਨੋਵੇਲਾਰਾ ਵਿਖੇ ਸਿੱਖੀ ਸੇਵਾ ਸੋਸਾਇਟੀ ਵੱਲੋਂ ਕਰਵਾਏ ਗਏ
ਕੀਰਤਨ ਮੁਕਾਬਲੇ
ਬਲਵਿੰਦਰ ਸਿੰਘ ਚਾਹਲ, ਇਟਲੀ |
ਪੰਜਾਬੀ
ਸਾਹਿਤ ਸਭਾ ਦਸੂਹਾ, ਗੜ੍ਹਦੀਵਾਲ ਵਲੋਂ “ਧਰਤ ਭਲੀ ਸੁਹਾਵਣੀ” ਤੇ ਵਿਚਾਰ
ਗੋਸ਼ਟੀ
ਅਮਰਜੀਤ ਸਿੰਘ, ਦਸੂਹਾ |
ਸ੍ਰ.
ਸ਼ਾਮ ਸਿੰਘ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ
ਨਾਨਕਸ਼ਾਹੀ ਕੈਲੰਡਰ ਵਿਵਾਦ ਬਾਰੇ ਬਿਆਨ
ਗੁਰੂ ਜੋਗਾ ਸਿੰਘ, ਲਾਹੌਰ
|
ਹੋਲੇ
ਮਹੱਲੇ ਦੇ ਇਤਿਹਾਸਕ ਦਿਨ ਦੀ ਖੁਸ਼ੀ ਵਿਚ ਗੁਰਦੁਆਰਾ ਸ੍ਰੀ ਜਨਮ ਅਸਥਾਨ
ਨਨਕਾਣਾ ਸਾਹਿਬ ਵਿਖੇ ਵਿਸ਼ੇਸ਼ ਦੀਵਾਨ
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ |
ਕੌਮੀ
ਬਾਲ ਸਾਹਿਤ ਗੋਸ਼ਟੀ ਅਤੇ ਸਨਮਾਨ ਸਮਾਰੋਹ
ਡਾ. ਦਰਸ਼ਨ ਸਿੰਘ ‘ਆਸ਼ਟ`, ਪਟਿਆਲਾ |
ਨਨਕਾਣਾ
ਸਾਹਿਬ ਵਿਖੇ ਸਿਰਦਾਰ ਕਪੂਰ ਸਿੰਘ ਜੀ ਦੇ 'ਅਣਮੁੱਲੇ ਬੋਲਾ ਤੇ ਸੈਮੀਨਾਰ'
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ |
ਪਲੀ
ਵੱਲੋਂ ਬਾਰ੍ਹਵਾਂ ਅੰਤਰ-ਰਾਸ਼ਟਰੀ ਮਾਂ ਬੋਲੀ ਦਿਨ
ਹਰਪ੍ਰੀਤ ਸੇਖਾ, ਕਨੇਡਾ
|
ਭਾਜਪਾ
ਨੇਤਾ ਸ੍ਰ ਸੁਖਮਿੰਦਰ ਸਿੰਘ ਗਰੇਵਾਲ ਦਾ ਨਾਰਵੇ ਪਹੁੰਚਣ ਤੇ ਨਿੱਘਾ
ਸਵਾਗਤ
ਰੁਪਿੰਦਰ ਢਿੱਲੋ ਮੋਗਾ, ਓਸਲੋ
|
ਗੁਰੂਆਂ
ਪੀਰਾਂ ਦੀ ਵਰੋਸਾਈ ਸਾਡੀ ਮਾਤ ਭਾਸ਼ਾ ਪੰਜਾਬੀ ਹੋਰ ਵਧੇਰੇ ਵਿਕਾਸ ਕਰਨ
ਦੀਆਂ ਸੰਭਾਵਨਾਵਾਂ ਸਮੋਈ ਬੈਠੀ ਹੈ: ਡਾ. ਸੁਰਜੀਤ ਪਾਤਰ
ਡਾ. ਗੁਲਜ਼ਾਰ ਸਿੰਘ ਪੰਧੇਰ, ਲੁਧਿਆਣਾ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਨੇਡਾ |
ਸ਼ਰੀਫ
ਅਕੈਡਮੀ ਦਾ ਕੈਨੇਡਾ ਵਿੱਚ ਉਦਘਾਟਨੀ ਸਮਾਗਮ
ਜੱਸ ਚਾਹਲ, ਡਾਇਰੈਕਟਰ ਮੀਡੀਆ, ਕੈਨੇਡਾ |
ਪ੍ਰਗਤੀਸ਼ੀਲ
ਸਭਿਆਚਾਰਕ ਸਭਾ, ਕੈਲਗਰੀ ਵੱਲੋਂ ਅਧਿਆਤਮਵਾਦ ਬਨਾਮ ਪਦਾਰਥਵਾਦ ਵਿਸ਼ੇ ਤੇ
ਲੈਕਚਰ ਆਯੋਜਿਤ ਕੀਤਾ ਗਿਆ
ਬਲਜਿੰਦਰ ਸੰਘਾ, ਕੈਲਗਰੀ |
ਸਾਹਿਤ
ਸੁਰ ਸੰਗਮ ਸਭਾ ਇਟਲੀ ਵੱਲੋਂ ਬਿੰਦਰ ਕੋਲੀਆਂਵਾਲ ਦਾ ਪਲੇਠਾ ਕਾਵਿ
ਸੰਗ੍ਰਹਿ “ਸੋਚ ਮੇਰੀ” ਲੋਕ ਅਰਪਣ
ਬਲਵਿੰਦਰ ਸਿੰਘ ਚਾਹਲ, ਇਟਲੀ
|
ਭਾਰਤੀ
ਗਣਤੰਤਰ ਦਿਵਸ 'ਤੇ ਭਾਰਤੀ ਸਫਾਰਤਖਾਨਾ ਹੇਲਸਿੰਕੀ ਵਿਖੇ ਭਾਰਤੀ ਰਾਜਦੂਤ
ਸ਼੍ਰੀ ਅਸ਼ੋਕ ਕੁਮਾਰ ਸ਼ਰਮਾ ਨੇ ਤਿਰੰਗਾਂ ਲਹਿਰਾਇਆ
ਵਿੱਕੀ ਮੋਗਾ, ਫ਼ਿੰਨਲੈਂਡ |
ਫ਼ਿੰਨਲੈਂਡ
ਵਿੱਚ ਮਨਾਇਆ ਗਿਆ ਲੋਹੜੀ ਦਾ ਤਿਉਹਾਰ ਧੀਆਂ ਨੂੰ ਸਮਰਪਿਤ ਰਿਹਾ
ਵਿੱਕੀ ਮੋਗਾ, ਫ਼ਿੰਨਲੈਂਡ |
ਨਵੇ
ਸਾਲ ਦੇ ਆਗਮਨ ਤੇ ਗੁਰੂ ਘਰ ਲੀਅਰ ਨਾਰਵੇ ਵਿਖੇ ਸੰਗਤਾ ਨਮਸਤਕ ਹੋਈਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
|
|
|
|
|
|