ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਪ੍ਰੋਗਰੈਸਿਵ ਕਲਚਰਲ ਐਸੋਸੀਏਸਨ ਕੈਲਗਰੀ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦੀ 100 ਵੀਂ ਸ਼ਹਾਦਤ ਵਰ੍ਹੇਗੰਢ ਮੌਕੇ ਸਫ਼ਲ ਸਮਾਗਮ - ਕੈਨੇਡਾ ਫੇਰੀ ਤੇ ਪਹੁੰਚੇ ਅਮੋਲਕ ਸਿੰਘ ਵੱਲੋਂ ਵਿਚਾਰ ਪੇਸ਼ ਕੀਤੇ ਗਏ
ਬਲਜਿੰਦਰ ਸੰਘਾ, ਕਨੇਡਾ

 

ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ, ਉਸਦੇ ਸਾਥੀਆਂ ਅਤੇ ਸਿੰਘਾਪੁਰ ਦੀ ਫੌਜੀ ਬਗਾਵਤ ਦੇ ਅਮਰ ਸ਼ਹੀਦਾਂ ਦੀ ਸ਼ਹਾਦਤ ਦੀ 100 ਵੀਂ ਵਰ੍ਹੇਗੰਢ (1915-2015) ਮੌਕੇ ਐਕਸ ਸਰਵਿਸਮੈਨ ਸੁਸਾਇਟੀ ਦੇ ਹਾਲ ਵਿਚ ਵਿਸੇਸ਼ ਸਮਾਗਮ ਅਯੋਜਿਤ ਕੀਤਾ ਗਿਆ। ਕੈਲਗਰੀ ਦੇ ਸੁਹਿਰਦ ਲੋਕਾਂ ਦੀ ਭਰਵੀਂ ਹਾਜ਼ਰੀ ਵਿਚ ਮਾਸਟਰ ਭਜਨ ਸਿੰਘ ਦੀ ਸਟੇਜ ਸੰਚਾਲਨਾ ਹੇਠ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਟਰੱਸਟੀ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਤੇ ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਮੁੱਖ ਵਕਤਾ ਵਜੋਂ ਸੰਬੋਧਨ ਕਰਦਿਆਂ ਕਿਹਾ ਕਿ ਗ਼ਦਰ ਲਹਿਰ ਅੰਦਰ ਆਪਣਾ ਸਭ ਕੁਝ ਨਿਛਾਵਰ ਕਰਕੇ ਨਵਾਂ ਇਤਿਹਾਸ ਸਿਰਜਣ ਵਾਲੇ ਮਹਾਂ-ਨਾਇਕਾਂ, ਨਾਇਕਾਵਾਂ ਦੇ ਸੁਪਨਿਆਂ ਦਾ ਜਦੋਂ ਤੱਕ ਆਜ਼ਾਦ, ਖੁਸ਼ਹਾਲ, ਧਰਮ-ਨਿਰਪੱਖ ਜਮਹੂਰੀ ਅਤੇ ਸਾਂਝੀਵਾਲਤਾ ਦੇ ਰੰਗ ਵਿਚ ਰੰਗਿਆ ਖੂਬਸੂਰਤ ਅਤੇ ਨਵਾਂ-ਨਰੋਆ ਰਾਜ ਅਤੇ ਸਮਾਜ ਨਹੀਂ ਸਿਰਜ ਲਿਆ ਜਾਂਦਾ, ਉਦੋਂ ਤੱਕ ਲੋਕ-ਸੰਗਰਾਮ ਜਾਰੀ ਰੱਖਿਆ ਜਾਏਗਾ। ਅਮੋਲਕ ਸਿੰਘ ਜੋ ਪੰਜਾਬ ਦੀ ਇਨਕਲਾਬੀ ਲਹਿਰ ਦੇ ਜਾਣੇ-ਪਛਾਣੇ ਸੰਗਰਾਮੀਏਂ, ਲੇਖਕ, ਗੀਤਕਾਰ, ਕਲਮਕਾਰ, ਰੰਗ ਕਰਮੀ ਅਤੇ ਬੀਤੇ 42 ਵਰ੍ਹੇ ਤੋਂ ਵੱਖਰੇ ਲੋਕ-ਮੁਹਾਜ਼ ਉੱਪਰ ਮੋਹਰੀ ਕਤਾਰ ਵਿਚ ਨਿਧੱੜਕ ਅਤੇ ਸੰਘਰਸਸ਼ੀਲ ਰਹੇ ਆਪਣੀ ਕੈਨੇਡਾ ਫੇਰੀ ਉੱਪਰ ਇੱਕ ਮਹੀਨੇ ਤੋਂ ਟੋਰੰਟੋਂ, ਵੈਨਕੂਵਰ, ਸਰੀ ਆਦਿ ਤਿੰਨ ਦਰਜਨ ਥਾਵਾਂ ਤੇ ਜਨਤਕ ਇਕੱਤਰਤਾਵਾਂ ਅਤੇ ਸਮਾਗਮਾਂ ਨੂੰ ਸੰਬੋਧਨ ਕਰ ਚੁੱਕੇ ਹਨ।

ਅੱਜ ਦੇ ਸਮਾਗਮ ਵਿਚ ਅਮੋਲਕ ਸਿੰਘ ਨੇ 100 ਵਰ੍ਹੇ ਤੋਂ ਵੀ ਪਹਿਲਾਂ ਦੇ ਇਤਿਹਾਸ, ਵਿਰਸੇ, ਚਣੌਤੀਆਂ ਅਤੇ ਗ਼ਦਰੀ ਦੇਸ਼ ਭਗਤਾਂ ਦੀਆਂ ਪਾਈਆਂ ਅਮਿੱਟ ਪੈੜਾਂ ਦਾ ਅਮੁੱਲਾ, ਪ੍ਰੇਰਨਾਮਈ, ਉਦੇਸ਼ਮਈ ਅਤੇ ਕੁਰਬਾਨੀਆਂ ਭਰਿਆ ਭਾਵ-ਪੂਰਤ, ਰੌਚਕ ਅਤੇ ਯਾਦਗਾਰੀ ਜਿ਼ਕਰ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਅਤੇ ਭਵਿੱਖ ਦੀਆਂ ਵੰਗਾਰਾਂ ਨੂੰ ਕਬੂਲਣ ਦੇ ਹਾਣੀ ਬਣਨ ਲਈ ਇਤਿਹਾਸ ਦੇ ਮਹਿਜ਼ ਪੂਜਕ ਨਾ ਬਣਕੇ ਸਾਨੂੰ ਹਰ ਵੰਨਗੀ ਦੀ ਦੇਸੀ-ਵਿਦੇਸ਼ੀ ਲੁੱਟ, ਜਬਰ, ਦਾਬੇ, ਵਿਤਕਰੇ ਤੋਂ ਮੁਕਤ ਲੋਕਾਂ ਦੀ ਸਰਦਾਰੀ ਵਾਲਾ ਨਿਜ਼ਾਮ ਸਿਰਜਣ ਲਈ ਕਹਿਣੀ ਤੇ ਕਰਨੀ ‘ਚ ਇਕ ਸੁਰ ਹੋਕੇ ਨਵੇਂ ਰਾਹ ਘੜਨ ਦੀ ਲੋੜ ਹੈ। ਅਮੋਲਕ ਸਿੰਘ ਨੇ ਮੁਲਕ ਦੇ ਸਨਅੱਤੀ ਕਾਮਿਆਂ, ਖੇਤ ਮਜ਼ਦੂਰਾਂ, ਬੇਜ਼ਮੀਨੇ ਕਿਸਾਨਾਂ, ਵਿਦਿਆਰਥੀਆਂ, ਬੇਰੁਜ਼ਗਾਰਾਂ, ਨੌਜਵਾਨਾਂ, ਆਦਿਵਾਸੀਆਂ, ਕਸ਼ਮੀਰ ਦੇ ਲੋਕਾਂ ਅਤੇ ਕੁੱਲ ਅੰਬਰ ਦਾ ਅੱਧ ਬਣਦੀਆਂ ਔਰਤਾਂ ਵੱਲੋਂ ਆਪਣੀ ਨਵੀਂ ਤਕਦੀਰ ਖ਼ੁਦ ਲਿਖਣ ਲਈ ਲੜੇ ਜਾ ਰਹੇ ਲਹੂ-ਵੀਟਵੇਂ ਸੰਗਰਾਮ ਦੀ ਕਹਾਣੀ ਤੱਥਾਂ ਦੀ ਜ਼ੁਬਾਨੀ ਪੇਸ਼ ਕੀਤੀ। ਜੰਗਲ, ਜਲ, ਜ਼ਮੀਨ, ਸਿਹਤ, ਸਿੱਖਿਆ, ਬਿਜਲੀ, ਪਾਣੀ, ਬੋਲੀ, ਔਰਤ ਵਰਗ, ਸਾਹਿਤ, ਸੱਭਿਆਚਾਰ, ਇਤਿਹਾਸ, ਅਮੀਰ ਅਤੇ ਜੁਝਾਰੂ ਵਿਰਸੇ ਉੱਪਰ ਅਨੇਕਾਂ ਕੋਝੇ ਢੰਗਾਂ ਨਾਲ ਬੋਲੇ ਜਾ ਰਹੇ ਹੱਲੇ ਦੀਆਂ ਢੇਰਾਂ ਹੀ ਮੂੰਹ ਬੋਲਦੀਆਂ ਘਟਨਾਵਾਂ ਸਾਂਝੀਆਂ ਕੀਤੀਆਂ।

ਅਮੋਲਕ ਸਿੰਘ ਨੇ ਜਬਰੀ ਜਮੀਨਾਂ ਖੋਹਣ, ਖੇਤੀ, ਦਸਤਕਾਰੀ ਦਾ ਲੱਕ ਤੋੜਨ, ਮੁਨਾਫ਼ੇ ਦਾ ਵਿਸ਼ਵੀਕਰਨ ਅਤੇ ਲੋਕਾਂ ਦੀ ਜ਼ਿੰਦਗੀਂ ਦੇ ਹਰ ਖੇਤਰ ਅੰਦਰ ਸੁਪਨਿਆਂ ਦੀ ਹੱਤਿਆਂ ਕਰਨ ਲਈ ਫੌਜੀ, ਨੀਮ ਫੌਜੀ, ਪੁਲਸ ਦਸਤਿਆਂ ਅਤੇ ਨਿੱਜੀ ਪਾਲੇ ਗਰੋਹਾਂ ਦੁਆਰਾ ਚੌਤਰਫਾਂ ਹੱਲਾ ਬੋਲਣ ਦਾ ਜਜ਼ਬਾਤੀ ਅੰਦਾਜ਼ ‘ਚੋ ਲੋਕ ਮਨਾਂ ਨੂੰ ਝੋਜੋੜਵਾ ਵੇਰਵਾ ਪੇਸ਼ ਕੀਤਾ। ਖੁੱਲ੍ਹੀ ਕਵਿਤਾ ਅਤੇ ਰੰਗ ਮੰਚ ਦੀ ਸ਼ੈਲੀ ਵਰਗੀ ਤਕਰੀਰ ਦੇ ਸਿਖ਼ਰ ਤੇ ਤਾੜੀਆਂ ਦੀ ਗੂੰਜ਼ ‘ਚੋ ਅਮੋਲਕ ਸਿੰਘ ਨੇ ਕਿਹਾ ਕਿ ਜਦੋਂ ਤੱਕ ਦੇਸੀ ਬਦੇਸ਼ੀ ਕੁੱਟ, ਲੁੱਟ ਤੇ ਦਾਬਾ ਖ਼ਤਮ ਕਰਨ ਦੀ ਲੋੜ ਨੂੰ ਉਭਾਰਿਆ। ਉਹਨਾਂ ਕਿਹਾ ਕਿ ਦੁਨੀਆਂ ਦੀ ਕੋਈ ਵੀ ਤਾਕਤ ਨਵੇਂ ਯੁੱਗ ਦੀ ਉਸਾਰੀ ਲਈ ਨਵੇਂ ਇਨਕਲਾਬੀ ਸੰਗਰਾਮਾਂ ਦੀਆਂ ਲਹਿਰਾਂ ਨੂੰ ਜਿੱਤ ਭਰੀਆਂ ਮੰਜਲਾਂ ਵੱਲ ਜਾਣ ਤੋਂ ਨਹੀਂ ਰੋਕ ਸਕਦੀ। ਅਮੋਲਕ ਸਿੰਘ ਨੇ ਕੌਮੀ ਅਨਮੋਲ ਹੀਰਿਆਂ ਦੀਆਂ ਸ਼ਹਾਦਤਾਂ ਦੀ ਸ਼ਤਾਬਦੀ ਮਨਾਉਣ ਦੇ ਇਤਿਹਾਸਕ ਮੁੱਲਾਂ ਦਾ ਜਿ਼ਕਰ ਕਰਦਿਆਂ ਕਿਹਾ ਕਿ ਦੁਨੀਆਂ ਦੇ ਕਿਸੇ ਵੀ ਕੋਨੇ ਅੰਦਰ ਸਾਮਰਾਜੀ ਤਾਕਤਾਂ ਅਤੇ ਉਹਨਾਂ ਦੇ ਹਿੱਤ-ਪਾਲਕਾਂ, ਹਰ ਵੰਨਗੀ ਦੇ ਦਾਬੇ, ਲੁੱਟ, ਅਨਿਆ, ਜਾਤ-ਪਾਤ, ਫ਼ਾਸ਼ੀ ਹੱਲਿਆਂ ਨੂੰ ਜੜੋਂ ਖ਼ਤਮ ਕਰਕੇ ਹੀ ਅਸੀਂ ਉਹਨਾਂ ਦੇ ਹਕੀਕੀ ਵਾਰਸ ਹੋਣ ਦੇ ਝੰਡਾ ਬਰਦਾਰ ਹੋ ਸਕਦੇ ਹਾਂ। ਉਹਨਾਂ ਕਿਹਾ ਕਿ ਕਨੇਡਾ ਅਤੇ ਭਾਰਤ ਅੰਦਰ ਵਸਦੇ ਮਿਹਨਤਕਸ਼ ਲੋਕਾਂ ਦੀਆਂ ਸਮੱਸਿਆਵਾਂ ਦੀ ਤੰਦ ਸਾਂਝੀ ਹੈ। ਇਸ ਲਈ ਵਿਚਾਰਾਂ ਅਤੇ ਅਮਲ ਦੀ ਪੱਧਰ ਤੇ ਪਰਸਪਰ ਸਹਿਯੋਗ ਨੂੰ ਜਰਬਾਂ ਦੇਣਾ ਸਮੇਂ ਦੀ ਲੋੜ ਹੈ ਤਾਂ ਜੋ ਗ਼ਦਰੀ ਦੇਸ਼ ਭਗਤਾਂ ਦੇ ਉਦੇਸ਼ਾਂ ਦੀ ਪੂਰਤੀ ਲਈ ਮਾਹੌਲ ਸਿਰਜਿਆ ਜਾ ਸਕੇ।

ਪ੍ਰੋਗਰੈਸਿਵ ਕਲਾ ਮੰਚ ਕੈਲਗਰੀ ਵੱਲੋਂ 1913-14 ਵਿਚ ਗ਼ਦਰ ਲਹਿਰ ਦੀ ਉਚਾਣ ਮੌਕੇ ਲਿਖੀਆਂ ‘ਗ਼ਦਰੀ ਗੂੰਜ਼ਾਂ’ ਵਿਚੋਂ “ਗ਼ਦਰ ਪਾਰਟੀ ਬੀੜਾ ਚੁੱਕਿਆ ਹਿੰਦ ਅਜ਼ਾਦ ਕਰਾਵਣ ਦਾ, ਆਓ! ਸ਼ੇਰੋ ਗ਼ਦਰ ਮਚਾਈਏ ਵੇਲਾ ਨਹੀਂ ਖੁੰਜਾਵਣ ਦਾ” ਕਵੀਸ਼ਰੀ ਦਾ ਮੰਚਣ ਕੀਤਾ ਗਿਆ। ਇਸ ਪੇਸ਼ਕਾਰੀ ਵਿਚ ਕਲਾ ਮੰਚ ਦੇ ਕਲਾਕਾਰਾਂ ਕਮਲਪ੍ਰੀਤ ਪੰਧੇਰ, ਜਸ਼ਨਪ੍ਰੀਤ ਗਿੱਲ, ਜਸਵਿੰਦਰ ਜੱਸ ਅਤੇ ਨਵਕਿਰਨ ਢੁੱਡੀਕੇ ਨੇ ਭਾਗ ਲਿਆ। ਜਿਕਰਯੋਗ ਹੈ ਇਹ ਕਵੀਸ਼ੀਰੀ ਪੰਜਾਬ ਦੇ ਸਿਰਮੌਰ ਕਵੀਸ਼ਰ ਜੋਗਾ ਸਿੰਘ ਜੋਗੀ ਦੇ ਜੱਥੇ ਦੀ ਅਵਾਜ਼ ਵਿਚ ਰਿਕਾਰਡ ਹੈ। ਸੁਖਵਿੰਦਰ ਸਿੰਘ ਟੂਰ ਅਤੇ ਹਰਨੇਕ ਸਿੰਘ ਬੱਧਨੀ ਵੱਲੋਂ ਆਪਣੀਆਂ ਭਾਵਪੂਰਤ ਰਚਨਾਵਾਂ ਨਾਲ ਹਾਜ਼ਰੀ ਲਵਾਈ ਗਈ। ਮਾਸਟਰ ਭਜਨ ਸਿੰਘ ਵੱਲੋਂ ਲੇਖਕ ਜਸਵੰਤ ਸਿੰਘ ਜਫ਼ਰ ਦੇ ਲੜਕੇ ਵਿਵੇਕ ਅਤੇ ਜਗਜੀਤ ਸਿੰਘ ਅਨੰਦ ਦੀ ਬੇਵਕਤੀ ਮੌਤ ਤੇ ਸ਼ੋਕ ਮਤਾ ਪੜਿਆ ਗਿਆ। ਐਕਸ ਸਰਵਿਸ ਮੈਨ ਸੁਸਾਇਟੀ ਦੇ ਪ੍ਰਧਾਨ ਹਰਗੁਰਜੀਤ ਸਿੰਘ ਮਿਨਾਹਸ ਵੱਲੋਂ ਸਟੇਜ ਤੋਂ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਸੋਹਨ ਸਿੰਘ ਨੇ ਸਭ ਹਾਜ਼ਰੀਨ ਅਤੇ ਐਕਸ ਸਰਵਿਸ ਮੈਨ ਸੁਸਾਇਟੀ ਦੇ ਕਮੇਟੀ ਮੈਂਬਰਾ ਦਾ ਅੱਜ ਦੇ ਸਮਾਗਮ ਵਿਚ ਸਹਿਯੋਗ ਲਈ ਧੰਨਵਾਦ ਕੀਤਾ। ਐਸੋਸੀਏਸ਼ਨ ਦੀ ਅਗਲੀ ਮੀਟਿੰਗ ਅਗਸਤ ਦੇ ਪਹਿਲੇ ਐਤਵਾਰ ਹੋਵੇਗੀ। ਹੋਰ ਜਾਣਕਾਰੀ ਲਈ ਮਾਸਟਰ ਭਜਨ ਸਿੰਘ ਨਾਲ 403-455-4220 ਜਾਂ ਪ੍ਰੋ.ਗੋਪਾਲ ਜੱਸਲ ਨਾਲ 403-970-3588 ਤੇ ਸਪੰਰਕ ਕੀਤਾ ਜਾ ਸਕਦਾ ਹੈ।

ਬਲਜਿੰਦਰ ਸੰਘਾ
ਫੋਨ ਨੰਬਰ : 1403-680-3212

06/07/15


 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

  ਪ੍ਰੋਗਰੈਸਿਵ ਕਲਚਰਲ ਐਸੋਸੀਏਸਨ ਕੈਲਗਰੀ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦੀ 100 ਵੀਂ ਸ਼ਹਾਦਤ ਵਰ੍ਹੇਗੰਢ ਮੌਕੇ ਸਫ਼ਲ ਸਮਾਗਮ
ਬਲਜਿੰਦਰ ਸੰਘਾ, ਕਨੇਡਾ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਪੰਜਾਬੀ ਸਕੂਲ ਨਾਰਵ (ੳਸਲੋ) ਵੱਲੋ ਖਾਲਸਾ ਏਡ (ਯੂ ਕੇ) ਵਾਲੇ ਭਾਈ ਰਵੀ ਸਿੰਘ ਜੀ ਨੂੰ ਸਵਰਗੀ ਸਰਦਾਰ ਅਵਤਾਰ ਸਿੰਘ ਸ਼ਰੋਮਣੀ ਐਵਾਰਡ ਨਾਲ ਸਨਮਾਨਨਿਤ - ਰੁਪਿੰਦਰ ਢਿੱਲੋ ਮੋਗਾ, ਨਾਰਵੇ
ਸਪੋਰਟਸ ਕੱਲਚਰਲ ਫੈਡਰੇਸ਼ਨ, ਨਾਰਵੇ ਵੱਲੋ ਸ਼ਾਨਦਾਰ 10 ਵਾਂ ਖੇਡ ਮੇਲਾ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਆਸਟ੍ਰੇਲੀਆ ਪੰਜਾਬੀ ਮੀਡੀਆ ਕਲੱਬ ਦਾ ਗਠਨ
ਗਿਅਨੀ ਸੰਤੋਖ ਸਿੰਘ, ਸਿਡਨੀ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ ਕੈਲਗਰੀ
ਪ੍ਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਕੈਲਗਰੀ ਵੱਲੋਂ ਕੈਨੇਡਾ ਵਿਚ ਘੱਟੋ-ਘੱਟ ਤਨਖ਼ਾਹ ਦਰਾਂ ਤੇ ਲੈਕਚਰ
ਬਲਜਿੰਦਰ ਸੰਘਾ, ਕਨੇਡਾ
ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਪੰਜਾਬੀ ਲੋਕ ਗਾਇਕ ਗੁਰਮੀਤ ਮੀਤ ਦੀ ਨਵੀਂ ਐਲਬਮ “ਬੁਰੀ ਹੁੰਦੀ ਆ” ਇਟਲੀ ਵਿੱਚ ਕੀਤੀ ਗਈ ਰਿਲੀਜ਼
ਬਲਵਿੰਦਰ ਚਾਹਲ, ਇਟਲੀ
ਇੰਦਰਜੀਤ ਧਾਮੀ ਦੀ ਕਾਵਿ ਪੁਸਤਕ ਰੀਲੀਜ਼ ਸਮਾਰੋਹ
ਅਮਰਜੀਤ ਸਿੰਘ, ਦਸੂਹਾ
ਬੋਸਟਨ ਵਿੱਚ ਪਹਿਲੀ ਵਾਰ ਵਿਸਾਖੀ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ!
ਅਮਨਦੀਪ ਸਿੰਘ, ਅਮਰੀਕਾ 
ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮਿਲਣੀ ਸਮੇਂ ਹੋਈ ਛੇ ਕਹਾਣੀਆਂ ਤੇ ਵਿਚਾਰ ਚਰਚਾ
ਮੇਜਰ ਮਾਂਗਟ, ਟੋਰਾਂਟੋ, ਕੈਨੇਡਾ
ਪਰਵਾਸੀ ਪੰਜਾਬੀ ਲੇਖਕ ਸੁਖਿੰਦਰ (ਕੈਨੇਡਾ) ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ
ਦਵਿੰਦਰ ਪਟਿਆਲਵੀ, ਪਟਿਆਲਾ
ਪੰਜਾਬੀ ਸਾਹਿਤ ਕਲਾ ਕੇਂਦਰ ਦਾ ਸਮਾਗ਼ਮ ਸਫ਼ਲਤਾ ਸਹਿਤ ਸੰਪੂਰਨ
ਅਜ਼ੀਮ ਸ਼ੇਖ਼ਰ, ਲੰਡਨ
ਨਾਰਵੇ ਚ 201ਵਾਂ ਅਜਾਦੀ ਦਿਵਸ 17 ਮਈ ਨੈਸ਼ਨਲ ਦਿਨ ਧੂਮਧਾਮ ਨਾਲ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ/ਵਿਰਕ, ਨਾਰਵੇ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਕਾਮਯਾਬੀ ਦੀਆਂ ਮੰਜ਼ਲਾ ਛੂਹ ਗਿਆ ਸਿੱਖ ਵੁਮੈਨ ਰੀਟਰੀਟ ਕੈਂਪ
ਅਨਮੋਲ ਕੌਰ, ਕਨੇਡਾ
ਪ੍ਰਗਤੀਸ਼ੀਲ ਲਿਖਾਰੀ ਸਭਾ ਦੇ ਵਿਸ਼ੇਸ਼ ਸਮਾਗਮ ਵਿਚ ਵਿਸ਼ਵ-ਪਰਸਿੱਧ ਗ਼ਜ਼ਲਗੋ ਹਸਤੀਆਂ ਸਨਮਾਨਤ
ਡਾ: ਰਤਨ ਰੀਹਲ, ਯੂ ਕੇ
ਗੁਰਦੁਆਰਾ ਕਮੇਟੀ ਜੋਤੇਬਰਗ ਸਵੀਡਨ ਵੱਲੋ ਸਵੀਡਨ ਕੱਬਡੀ ਟੀਮ ਦੇ ਕਪਤਾਨ ਸ੍ਰ ਸੁਖਦੇਵ ਸਿੰਘ ਸੰਘਾ ਨੂੰ ਸਿਰੋਪਾ ਦੇ ਸਨਮਾਨਿਤ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਖਾਲਸਾ ਪੰਥ ਦਾ ਸਾਜਨਾ ਦਿਵਸ ਲੀਅਰ ਗੁਰੂ ਘਰ ਨਾਰਵੇ ਵਿਖੇ ਧੁਮ ਧਾਮ ਨਾਲ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਸ਼ਰੀਫ ਅਕੈਡਮੀ (Intl.) ਕੈਨੇਡਾ, ਦੀ ਵਰ੍ਹੇਗੰਢ ਸਮਾਗਮ ਦੀ ਰਿਪੋਰਟ
ਜੱਸ ਚਾਹਲ, ਡਾਇਰੈਕਟਰ ਮੀਡੀਆ
ਫ਼ਿੰਨਲੈਂਡ ਦਾ ਵਿਸਾਖੀ ਮੇਲਾ ਦਿਲਾਂ ਤੇ ਅਮਿੱਟ ਯਾਦਾਂ ਛੱਡਦਾ ਹੋਇਆ ਯਾਦਗਾਰੀ ਹੋ ਨਿਬੜਿਆ
ਵਿੱਕੀ ਮੋਗਾ, ਫ਼ਿੰਨਲੈਂਡ
ਰਾਈਟਰਜ਼ ਫੋਰਮ, ਕੈਲਗਰੀ ਨੇ ਕੀਤਾ “ਬਸੰਤ-ਬਹਾਰ” ਦਾ ਸਵਾਗਤ
ਜੱਸ ਚਾਹਲ , ਕੈਲਗਰੀ
ਗੁਰੁ ਘਰ ਲੀਅਰ ਦੇ ਪੰਜਵੇ ਸਥਾਪਨਾ ਦਿਵਸ ਨੂੰ ਸਮਰਪਿਤ ਦੀਵਾਨ ਦੌਰਾਨ ਭਾਈ ਹਰਜਿੰਦਰ ਸਿੰਘ ਸਭਰਾ ਨੇ ਸੰਗਤਾ ਨਾਲ ਗੁਰਮਤਿ ਸਾਂਝ ਪਾਈ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਨਾਰਵੇ 'ਚ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੌਰਾਨ ਖਾਲਸਾਈ ਰੰਗ 'ਚ ਰੰਗਿਆ ਗਿਆ ਓਸਲੋ ਸ਼ਹਿਰ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪੰਜਾਬੀ ਸਭਿਆਚਾਰਕ ਸਭਾ, ਸ਼ਿਕਾਗੋ ਵਲੋਂ "ਰੰਗਲਾ ਪੰਜਾਬ 2015" ਵਿਸਾਖੀ ਪ੍ਰੋਗਰਾਮ
ਰਾਜਿੰਦਰ ਮਾਗੋ, ਸ਼ਿਕਾਗੋ
ਪੰਜਾਬੀ ਲਿਖਾਰੀ ਸਭਾ, ਕੈਲਗਰੀ ਵੱਲੋਂ ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ ਦਾ ਮੁਕਾਬਲਾ ਯਾਦਗਾਰੀ ਹੋ ਨਿੱਬੜਿਆ
ਸੁਖਪਾਲ ਪਰਮਾਰ, ਕੈਲਗਰੀ, ਕਨੇਡਾ 
ਲਾਹੌਰ ਵਿਚ ਸ਼ਹੀਦ ਭਗਤ ਸਿੰਘ ਦੀ ਯਾਦ ਵਿਚ ਸ਼ਹੀਦੀ ਸੈਮੀਨਾਰ
ਗੁਰੂ ਜੋਗਾ ਸਿੰਘ, ਲਾਹੌਰ
ਨਨਕਾਣਾ ਸਾਹਿਬ ਵਿਖੇ ਸੰਗਤਾਂ ਵੱਲੋਂ ਪੀਰ ਬੁੱਧੂ ਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਪ੍ਰੇਮ ਸ਼ਰਧਾ ਨਾਲ ਮਨਾਇਆ ਗਿਆ
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ
ਗੁਰੁ ਘਰ ੳਸਲੋ ਵਿਖੇ ਸਿੱਖ ਵਾਤਾਵਰਣ ਦਿਵਸ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ , ਕੈਲਗਰੀ, ਕਨੇਡਾ
ਸੈਮੂਅਲ ਜੌਹਨ ਦੇ ਨਾਟਕਾਂ ਦੀ ਭਰਪੂਰ ਪ੍ਰਸੰਸਾ
ਹਰਪ੍ਰੀਤ ਸੇਖਾ, ਕਨੇਡਾ
ਗੁਰਦਵਾਰਾ ਸਿੰਘ ਸਭਾ ਨੋਵੇਲਾਰਾ ਵਿਖੇ ਸਿੱਖੀ ਸੇਵਾ ਸੋਸਾਇਟੀ ਵੱਲੋਂ ਕਰਵਾਏ ਗਏ ਕੀਰਤਨ ਮੁਕਾਬਲੇ
ਬਲਵਿੰਦਰ ਸਿੰਘ ਚਾਹਲ, ਇਟਲੀ
ਪੰਜਾਬੀ ਸਾਹਿਤ ਸਭਾ ਦਸੂਹਾ, ਗੜ੍ਹਦੀਵਾਲ ਵਲੋਂ “ਧਰਤ ਭਲੀ ਸੁਹਾਵਣੀ” ਤੇ ਵਿਚਾਰ ਗੋਸ਼ਟੀ
ਅਮਰਜੀਤ ਸਿੰਘ, ਦਸੂਹਾ
ਸ੍ਰ. ਸ਼ਾਮ ਸਿੰਘ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਾਨਕਸ਼ਾਹੀ ਕੈਲੰਡਰ ਵਿਵਾਦ ਬਾਰੇ ਬਿਆਨ
ਗੁਰੂ ਜੋਗਾ ਸਿੰਘ, ਲਾਹੌਰ
ਹੋਲੇ ਮਹੱਲੇ ਦੇ ਇਤਿਹਾਸਕ ਦਿਨ ਦੀ ਖੁਸ਼ੀ ਵਿਚ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਵਿਸ਼ੇਸ਼ ਦੀਵਾਨ
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ
ਕੌਮੀ ਬਾਲ ਸਾਹਿਤ ਗੋਸ਼ਟੀ ਅਤੇ ਸਨਮਾਨ ਸਮਾਰੋਹ
ਡਾ. ਦਰਸ਼ਨ ਸਿੰਘ ‘ਆਸ਼ਟ`, ਪਟਿਆਲਾ
ਨਨਕਾਣਾ ਸਾਹਿਬ ਵਿਖੇ ਸਿਰਦਾਰ ਕਪੂਰ ਸਿੰਘ ਜੀ ਦੇ 'ਅਣਮੁੱਲੇ ਬੋਲਾ ਤੇ ਸੈਮੀਨਾਰ'
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ
ਪਲੀ ਵੱਲੋਂ ਬਾਰ੍ਹਵਾਂ ਅੰਤਰ-ਰਾਸ਼ਟਰੀ ਮਾਂ ਬੋਲੀ ਦਿਨ
ਹਰਪ੍ਰੀਤ ਸੇਖਾ, ਕਨੇਡਾ
ਭਾਜਪਾ ਨੇਤਾ ਸ੍ਰ ਸੁਖਮਿੰਦਰ ਸਿੰਘ ਗਰੇਵਾਲ ਦਾ ਨਾਰਵੇ ਪਹੁੰਚਣ ਤੇ ਨਿੱਘਾ ਸਵਾਗਤ
ਰੁਪਿੰਦਰ ਢਿੱਲੋ ਮੋਗਾ, ਓਸਲੋ
ਗੁਰੂਆਂ ਪੀਰਾਂ ਦੀ ਵਰੋਸਾਈ ਸਾਡੀ ਮਾਤ ਭਾਸ਼ਾ ਪੰਜਾਬੀ ਹੋਰ ਵਧੇਰੇ ਵਿਕਾਸ ਕਰਨ ਦੀਆਂ ਸੰਭਾਵਨਾਵਾਂ ਸਮੋਈ ਬੈਠੀ ਹੈ: ਡਾ. ਸੁਰਜੀਤ ਪਾਤਰ
ਡਾ. ਗੁਲਜ਼ਾਰ ਸਿੰਘ ਪੰਧੇਰ, ਲੁਧਿਆਣਾ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ,  ਕੈਨੇਡਾ
ਸ਼ਰੀਫ ਅਕੈਡਮੀ ਦਾ ਕੈਨੇਡਾ ਵਿੱਚ ਉਦਘਾਟਨੀ ਸਮਾਗਮ
ਜੱਸ ਚਾਹਲ, ਡਾਇਰੈਕਟਰ ਮੀਡੀਆ, ਕੈਨੇਡਾ
ਪ੍ਰਗਤੀਸ਼ੀਲ ਸਭਿਆਚਾਰਕ ਸਭਾ, ਕੈਲਗਰੀ ਵੱਲੋਂ ਅਧਿਆਤਮਵਾਦ ਬਨਾਮ ਪਦਾਰਥਵਾਦ ਵਿਸ਼ੇ ਤੇ ਲੈਕਚਰ ਆਯੋਜਿਤ ਕੀਤਾ ਗਿਆ
ਬਲਜਿੰਦਰ ਸੰਘਾ, ਕੈਲਗਰੀ
ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬਿੰਦਰ ਕੋਲੀਆਂਵਾਲ ਦਾ ਪਲੇਠਾ ਕਾਵਿ ਸੰਗ੍ਰਹਿ “ਸੋਚ ਮੇਰੀ” ਲੋਕ ਅਰਪਣ
ਬਲਵਿੰਦਰ ਸਿੰਘ ਚਾਹਲ, ਇਟਲੀ
ਭਾਰਤੀ ਗਣਤੰਤਰ ਦਿਵਸ 'ਤੇ ਭਾਰਤੀ ਸਫਾਰਤਖਾਨਾ ਹੇਲਸਿੰਕੀ ਵਿਖੇ ਭਾਰਤੀ ਰਾਜਦੂਤ ਸ਼੍ਰੀ ਅਸ਼ੋਕ ਕੁਮਾਰ ਸ਼ਰਮਾ ਨੇ ਤਿਰੰਗਾਂ ਲਹਿਰਾਇਆ
ਵਿੱਕੀ ਮੋਗਾ, ਫ਼ਿੰਨਲੈਂਡ
ਫ਼ਿੰਨਲੈਂਡ ਵਿੱਚ ਮਨਾਇਆ ਗਿਆ ਲੋਹੜੀ ਦਾ ਤਿਉਹਾਰ ਧੀਆਂ ਨੂੰ ਸਮਰਪਿਤ ਰਿਹਾ
ਵਿੱਕੀ ਮੋਗਾ, ਫ਼ਿੰਨਲੈਂਡ
ਨਵੇ ਸਾਲ ਦੇ ਆਗਮਨ ਤੇ ਗੁਰੂ ਘਰ ਲੀਅਰ ਨਾਰਵੇ ਵਿਖੇ ਸੰਗਤਾ ਨਮਸਤਕ ਹੋਈਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2015, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)