ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ

 

 

ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 4 ਜੁਲਾਈ 2015 ਦਿਨ ਸ਼ਨਿੱਚਰਵਾਰ 2.00 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO ਕੋਸੋ) ਦੇ ਹਾਲ ਵਿਚ ਹੋਈ। ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨੇ ਸਭਾ ਦੇ ਪਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਨਾਲ ਸੁਰਿੰਦਰ ਢਿੱਲੋਂ ਹੋਰਾਂ ਨੂੰ ਪ੍ਰਧਾਨਗੀ ਮੰਡਲ ਦੀ ਸ਼ੋਭਾ ਬਨਣ ਦੀ ਬੇਨਤੀ ਕੀਤੀ ਅਤੇ ਪਿਛਲੀ ਇਕੱਤਰਤਾ ਦੀ ਰਿਪੋਰਟ ਪੜ੍ਹਕੇ ਸੁਣਾਈ ਜੋ ਕਿ ਸਭਾ ਵਲੋਂ ਪਰਵਾਨ ਕੀਤੀ ਗਈ। ਇਸ ਉਪਰੰਤ ਜੱਸ ਚਾਹਲ ਨੇ ਸਟੇਜ ਸਕੱਤਰ ਦੀ ਜੁੱਮੇਵਾਰੀ ਨਿਭਾਂਦਿਆਂ ਅੱਜ ਦੀ ਸਭਾ ਦੀ ਕਾਰਵਾਈ ਸ਼ੁਰੂ ਕੀਤੀ –
ਰਣਜੀਤ ਸਿੰਘ ਮਿਨਹਾਸ ਨੇ ‘ਕੈਨੇਡਾ ਡੇ’ ਤੇ ਲਿਖੀ ਆਪਣੀ ਹਾਸ-ਕਵਿਤਾ ਰਾਹੀਂ ਇਸ ਮੁਲਕ ਦੀ ਸ਼ਲਾਘਾ ਕੀਤੀ –

“ਸੋਹਣੇ ਦੇਸ਼ ਕਨੇਡਾ ਵਰਗਾ ਸ਼ਾਇਦ ਹੀ ਕੋਈ ਹੋਰ।
ਨਾ ਕੋਈ ਫਿਰਦੇ ਪਸ਼ੂ ਅਵਾਰਾ, ਨਾ ਅਵਾਰਾ ਕੁੱਤੇ
ਨਾ ਕੋਈ ਇੱਥੇ ਬੰਦੇ ਦਿਸਦੇ, ਫੁੱਟ-ਪਾਥ ਤੇ ਸੁੱਤੇ
ਨੇਤਾ ਕਿਰਤੀ ਸੱਭ ਬਰਾਬਰ, ਨਾ ਤਕੜੇ ਦਾ ਜੋਰ, ਸੋਹਣੇ ਦੇਸ਼..........”

ਸ਼ਮਸ਼ੇਰ ਸਿੰਘ ਸੰਧੂ ਹੋਰਾਂ ਸਭ ਨੂੰ ‘ਕੈਨੇਡਾ ਡੇ’ ਦੀ ਵਧਾਈ ਦਿੰਦੇ ਹੋਏ ਕੈਨੇਡਾ ਡੇ ਦੀ ਸਥਾਪਨਾ ਬਾਰੇ ਰੋਚਕ ਜਾਣਕਾਰੀ ਸਾਂਝੀ ਕਰਨ ਉਪਰੰਤ ਆਪਣੀ ਇਕ ਗ਼ਜ਼ਲ ਪੇਸ਼ ਕੀਤੀ –

“ਕੂ ਕੂ ਕਰਦੀ ਕੋਇਲ ਜਾਪੇ ਤੇਰਾ ਗੀਤ ਸੁਣਾਵੇ
ਤੇਰੇ ਪੈਣ ਭੁਲੇਖੇ ਮੈਨੂੰ ਗੀਤ ਜਦੋਂ ਕੁਈ ਗਾਵੇ।
ਅਰਥ ਵਿਹੂਣੇ ਸ਼ਬਦਾਂ ਦੀ ਮੈਂ ਕਰਦਾਂ ਜੋੜਾ ਜਾੜੀ
ਆਪੇਹੀ ਬਣ ਜਾਵਣ ਗ਼ਜ਼ਲਾਂ ਜ਼ਿਕਰ ਤਿਰਾ ਜਦ ਆਵੇ।”

ਤਰਲੋਕ ਸਿੰਘ ਚੁੱਘ ਨੇ ਸ਼ਾਇਰ ‘ਖ਼ਾਮਖ਼ਾਹ’ ਹੈਦਰਾਬਾਦੀ ਦੇ ਕੁਝ ਸ਼ੇ’ਰ ਪੜ੍ਹੇ ਅਤੇ ਚੁਟਕੁਲੇ ਸੁਣਾਕੇ ਖ਼ੁਸ਼ ਕੀਤਾ –

“ਮੁਝੇ ਅਸ਼ਕੋਂ ਸੇ ਅਪਨਾ ਜ਼ਖ਼ਮੇ-ਦਿਲ ਧੋਨਾ ਨਹੀਂ ਆਤਾ
ਮਿਲੇ ਲਮਹੇ ਜੋ ਖ਼ੁਸ਼ਿਯੋਂ ਕੇ, ਉਨਹੇ ਖੋਨਾ ਨਹੀਂ ਆਤਾ।
ਮੈਂ ਅਪਨੇ ਗ਼ਮ ਭੁਲਾਨੇ ‘ਖ਼ਾਮਖ਼ਾਹ’ ਹੰਸਤਾ-ਹੰਸਾਤਾ ਹੂੰ
ਮਗਰ ਸਬ ਯੇ ਸਮਝਤੇ ਹੈਂ, ਮੁਝੇ ਰੋਨਾ ਨਹੀਂ ਆਤਾ।”

ਬੀਬੀ ਹਰਚਰਨ ਕੌਰ ਬਾਸੀ ਹੋਰਾਂ ‘ਕੈਨੇਡਾ ਡੇ’ ਤੇ ਕਵਿਤਾ ਪੜ੍ਹੀ। ਉਪਰੰਤ ‘ਫਾਦਰਜ਼ ਡੇ’ ਤੇ ‘ਗੁਰਦੀਸ਼ ਕੌਰ’ ਦੀ ਇਹ ਕਵਿਤਾ ਸਾਂਝੀ ਕੀਤੀ –

“ਕਿਉਂ ਨਾ ਲੱਭਦਾ ਪਿਆਰ ਬਾਪੂ ਜੀ ਦੇ ਨਾਲ ਦਾ
ਰਾਤਾਂ ਜਾਗ-ਜਾਗ ਬਾਪੂ ਨੇ ਵੀ ਕਟਿਆਂ
ਹੱਦੋਂ ਵੱਧ ਸਖ਼ਤ ਕਮਾਈਆਂ ਬਾਪੂ ਨੇ ਹੀ ਕੀਤੀਆਂ
ਦਿਨ-ਰਾਤ ਇਕ ਕੀਤਾ ਹਰ ਇਕ ਸਾਲ ਦਾ,
ਕਿਉਂ ਨਾ ਲੱਭਦਾ ਪਿਆਰ ਬਾਪੂ ਜੀ ਦੇ ਨਾਲ ਦਾ।”

ਜਰਨੈਲ ਸਿੰਘ ਤੱਗੜ ਹੋਰਾਂ ਨੌਜਵਾਨ ਪੀੜ੍ਹੀ ਦਾ ਕਾਲਾ ਪੱਖ ਵੇਖਕੇ ਚਿੰਤਾ ਦਰਸਾਈ -

“ਝੂਠ ਫਰੇਬ ਨਾਲ ਭਰੇ ਲੋਕ, ਮਰੀ ਜ਼ਮੀਰ ਪਰ ਜੀਂਦੇ ਲੋਕ।
ਕੁੜੀਆਂ ਮੁੰਡੇ ਨਸ਼ੇ ਦੇ ਆਦੀ, ਕਰੀ ਜਾਂਦੇ ਘਰ ਦੀ ਬਰਬਾਦੀ।
ਕੰਮਕਾਰ ਨੂੰ ਬੜੇ ਕੰਮਚੋਰ, ਮਰੀ ਜਮੀਰ ਪਰ ਜੀਂਦੇ ਲੋਕ।”

ਡਾ. ਮਨਮੋਹਨ ਸਿੰਘ ਬਾਠ ਹੋਰਾਂ ਹਿੰਦੀ ਫਿਲਮੀ ਗ਼ਜ਼ਲ ਪੂਰੀ ਤਰੱਨਮ ਵਿੱਚ ਗਾਕੇ ਸਮਾਂ ਬਨ੍ਹਤਾ।
ਪੈਰੀ ਮਾਹਲ ਨੇ ਭਾਰਤ ਫੇਰੀ ਦੀਆਂ ਕੁਛ ਖੱਟੀਆਂ ਮਿਠੀਆਂ ਯਾਦਾਂ ਸਾਂਝਿਆਂ ਕਰਦੇ ਦੱਸਿਆ ਕਿ ਨਿਕੱਮੇਂ ਲੋਕ ਕਿਵੇਂ ਦੂਜਿਆਂ ਨੂੰ ਲੁੱਟਣ ਦੇ ਨਵੇਂ-ਨਵੇਂ ਤਰੀਕੇ ਇਸਤਮਾਲ ਕਰਦੇ ਹਨ, ਏਥੇ ਤਕ ਕਿ ਹਰਮੰਦਰ ਸਾਹਿਬ ਦੇ ਪਰਿਸਰ ਵਿੱਚ ਵੀ ਲੋਕਾਂ ਨੂੰ ਨਹੀਂ ਬਖ਼ਸ਼ਦੇ। ਇਮੀਗਰੇਸ਼ਨ ਸੈਮੀਨਾਰਸ ਵਿੱਚ ਦਿੱਤੀ ਜਾਂਦੀ ਗਲਤ ਜਾਣਕਾਰੀ ਦੀ ਵੀ ਚਰਚਾ ਕੀਤੀ।
ਜਸਵੀਰ ਸਿੰਘ ਸੀਹੋਤਾ ਹੋਰਾਂ ਅਜੋਕੇ ਸਮਾਜਿਕ ਹਾਲਾਤ ਦਰਸਾਉਂਦੀ ਆਪਣੀ ਕਵਿਤਾ ਸਾਂਝੀ ਕੀਤੀ –

“ਬੰਦਾ ਬੰਦੇ ਵਲ ਹੱਥ ਵਧਾ ਨਾ ਸਕਿਆ
ਇਸ ਅਜੋਕੇ ਸਮਾਜ ਦੀ ਅਜੋਕੀ ਹਾਲਤ
ਜਿੱਥੇ ਕਿੰਤੂ ਪਰੰਤੂ ਦੀ ਬਣ ਚੁੱਕੀ ਆਦਤ
ਗੁੰਝਲਾ ਵਿੱਚ ਪਿਆ ਜਾਪਦਾ ਦੂਜੇ ਨੂੰ ਦੂਜਾ
ਤੇ ਸਹਿਜ ਅਵਸਥਾ ਕੋਈ ਪਾ ਨਾ ਸਕਿਆ,
ਬੰਦਾ ਬੰਦੇ ਵਲ ਹੱਥ ਵਧਾ ਨਾ ਸਕਿਆ।

ਬੀਬੀ ਹਰਜੀਤ ਵਿਰਦੀ ਹੋਰਾਂ ਨੇ ਅਪਣੇ ਬਾਰੇ ਕੁਝ ਜਾਣਕਾਰੀ ਦਿੰਦੇ ਹੋਏ ਸਭਾ ਵਿੱਚ ਹਾਜ਼ਰੀ ਲਵਾਈ।
ਪਾਕਿਸਤਾਨ ਦੀ ਫੇਰੀ ਤੋਂ ਵਾਪਸ ਆਏ ਕਰਾਰ ਬੁਖ਼ਾਰੀ ਨੇ ਅਪਣੀਆਂ ਦੋ ਉਰਦੂ ਗ਼ਜ਼ਲਾਂ ਪੇਸ਼ ਕੀਤੀਆਂ –

“ਕੋਈ ਬਦਜ਼ਾਤ ਜ਼ਾਤ ਕਯਾ ਜਾਨੇ
ਕਿਤਨੀ ਗਹਰੀ ਹੈ ਬਾਤ ਕਯਾ ਜਾਨੇ।
ਆਂਖ ਬੋਲੇ ਔਰ ਲਬ ਖ਼ਾਮੋਸ਼
ਬੜ੍ਹਤੀ ਜਾਤੀ ਹੈ ਬਾਤ ਕਯਾ ਜਾਨੇ”

ਜਗਜੀਤ ਸਿੰਘ ਰਾਸ੍ਹੀ ਨੇ ਉਰਦੂ/ਹਿੰਦੀ ਸ਼ਾਇਰਾਂ ਦੇ ਕੁਝ ਸ਼ੇਅਰਾਂ ਨਾਲ ਹਾਜ਼ਰੀ ਲਵਾਈ –

“ਖੁਲੀ ਜੋ ਆਂਖ, ਵੋ ਥਾ ਨ ਵੋ ਜ਼ਮਾਨਾ ਥਾ
ਦਹਕਤੀ ਆਗ ਥੀ, ਤਨਹਾਈ ਥੀ, ਫ਼ਸਾਨਾ ਥਾ।
ਗ਼ਮੋਂ ਨੇ ਬਾਂਟ ਲਿਯਾ ਮੁਝਕੋ ਯੂੰ ਆਪਸ ਮੇਂ
ਜੈਸੇ ਮੈਂ ਕੋਈ ਲੂਟਾ ਹੁਆ ਖ਼ਜ਼ਾਨਾ ਥਾ”

ਹਰਨੇਕ ‘ਬੱਧਨੀ’ ਹੋਰਾਂ ਆਪਣੀ ਕਵਿਤਾ ‘ਕਲਮਾਂ ਦੇ ਵਾਰਸੋ’ ਰਾਹੀਂ ਲੇਖਕਾਂ ਨੂੰ ਸੁਚੇਤ ਕੀਤਾ –

“ਸੱਚ ਲਿਖਣ ਵਾਲਿਆਂ ਨਾਲ, ਹਾਕਮਾਂ ਦਾ ਵੈਰ ਹੁੰਦੈ
ਹਾਕਮਾਂ ਨੇ ਉਹਨਾਂ ਤੇ ਕਰਨਾ ਈ ਕਹਿਰ ਹੁੰਦੈ।
ਹਰ ਕਹਿਰ ਨੂੰ ਸਹਿਣ ਲਈ ਪਹਿਲਾਂ ਹੀ ਠਾਣ ਰੱਖਿਓ
ਕਲਮਾਂ ਦੇ ਵਾਰਸੋ! ਕਲਮਾਂ ਦਾ ਮਾਣ ਰੱਖਿਓ।”

ਜੱਸ ਚਾਹਲ ਨੇ ‘ਕੈਨੇਡਾ ਡੇ’ ਯਾਨੀ 1 ਜੁਲਾਈ ਬਾਰੇ ਰੋਚਕ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ 1 ਜੁਲਾਈ ਦਾ ਦਿਨ ਨਯੂਫਿਨਲੈਂਡ ਅਤੇ ਲੈਬਰੇਡੌਰ (Newfoundland and Labrador) ਸੂਬੇ ਵਿੱਚ ‘ਮੈਮੋਰਿਯਲ ਡੇ’ ਅਤੇ ਕੁਬੈਕ (Quebec) ਸੂਬੇ ਵਿੱਚ ‘ਮੂਵਿੰਗ ਡੇ’ ਵਜੋਂ ਵੀ ਮਨਾਯਾ ਜਾਂਦਾ ਹੈ। ਉਪਰੰਤ ਅਪਣੀ ਹਿੰਦੀ ਗ਼ਜ਼ਲ ਦੇ ਕੁਝ ਸ਼ੇਅਰ ਪੇਸ਼ ਕੀਤੇ –

“ਖ਼ਾਬ-ਓ-ਅਰਮਾਂ, ਦਿਲ, ਜਾਨ, ਜਿਗਰ ਦੇ ਕਰ ਇਸੇ ਕਮਾਯਾ ਹੈ
ਖ਼ੁਦਗਰਜ਼ ਹੂੰ ਮੈਂ, ਨ ਬਾਂਟੂੰਗਾ, ਗ਼ਮ ਹੀ ਮੇਰਾ ਸਰਮਾਯਾ ਹੈ।”

ਇੰਨ: ਆਰ. ਐਸ. ਸੈਣੀ ਨੇ ਇਕ ਪੁਰਾਣਾ ਹਿੰਦੀ ਫਿਲਮੀ ਗਾਣਾ ਅਤੇ ਇਕ ਪੰਜਾਬੀ ਗ਼ਜ਼ਲ ਕੀ-ਬੋਰਡ ਤੇ ਗਾਕੇ ਰੌਣਕ ਲਾਈ।
ਇਕਰਮ ਪਾਸ਼ਾ ਨੇ ਆਪਣੇ ਉਰਦੂ ਦੇ ਕੁਝ ਸ਼ੇ’ਰ ਸਾਂਝੇ ਕੀਤੇ –

“ਹਾਲਾਤ ਤੋ ਹਮੇਸ਼ਾ ਮੁਆਫ਼ਿਕ ਨਹੀਂ ਰਹੇ
ਗ਼ੈਰੋਂ ਕੀ ਬਾਤ ਛੋੜਿਯੇ, ਅਪਨੇ ਨਹੀਂ ਰਹੇ।
ਦਾਨਾਈ ਨੇ ਹਮੇਸ਼ਾ ਹੀ ਰੁਸਵਾ ਕਿਯਾ ਹਮੇਂ
ਮੰਜ਼ਿਲ ਕਰੀਬ ਆਈ ਤੋ ਸਾਥੀ ਨਹੀਂ ਰਹੇ।”

ਸੁਰਿੰਦਰ ਢਿੱਲੋਂ ਦੇ ਕਰੋਕੇ ਤੇ ਗਾਏ ਹਿੰਦੀ ਫਿਲਮੀ ਗਾਣੇ ਨਾਲ ਸਭਾ ਦੀ ਸਮਾਪਤੀ ਹੋਈ ਤੇ ਡਾ. ਮਨਮੋਹਨ ਬਾਠ ਦਾ ਫੋਟੋਆਂ ਖਿੱਚਣ ਲਈ ਧੰਨਵਾਦ ਕੀਤਾ ਗਿਆ।
ਜੱਸ ਚਾਹਲ ਨੇ ਅਪਣੇ ਅਤੇ ਸਭਾ ਪਰਧਾਨ ਵਲੋਂ ਸਾਰੇ ਹਾਜ਼ਰੀਨ ਦਾ ਧੰਨਵਾਦ ਕਰਦੇ ਹੋਏ ਅਗਲੀ ਇਕੱਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ। ਤੁਹਾਡਾ ਸਾਰਿਆਂ ਦਾ, ਖ਼ਾਸ ਕਰ ਕੇ ਨੌਜਵਾਨ ਪੀੜੀ ਦਾ, ਸਹਿਯੋਗ ਹੀ ਸਾਹਿਤ/ਅਦਬ ਦੀ ਤਰੱਕੀ ਤੇ ਪਰਸਾਰ ਦਾ ਰਾਜ਼ ਹੈ।

ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰ੍ਹਾਂ ਪਹਿਲੇ ਸ਼ਨਿੱਚਰਵਾਰ 1 ਅਗਸਤ 2015 ਨੂੰ 2.00 ਤੋਂ 5.00 ਤਕ ਕੋਸੋ ਦੇ ਹਾਲ 102-3208, 8 ਐਵੇਨਿਊ NE ਕੈਲਗਰੀ ਵਿਚ ਹੋਵੇਗੀ। ਕੈਲਗਰੀ ਦੇ ਸਾਰੇ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਇਸ ਵੰਨ-ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਪ੍ਰੋ. ਸ਼ਮਸ਼ੇਰ ਸਿੰਘ ਸੰਧੂ (ਪ੍ਰਧਾਨ) ਨਾਲ 403-285-5609 ਜਾਂ 587-716-5609 ਤੇ ਜਾਂ ਜਸਬੀਰ (ਜੱਸ) ਚਾਹਲ (ਜਨਰਲ ਸਕੱਤਰ) ਨਾਲ 403-667-0128 ਤੇ ਸੰਪਰਕ ਕਰ ਸਕਦੇ ਹੋ। ਤੁਸੀਂ ਫੇਸ ਬੁਕ ਤੇ Writers Forum, Calgary ਦੇ ਪੇਜ ਤੋਂ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਤੇ ਪੇਜ ਨੂੰ ਲਾਈਕ ਵੀ ਕਰ ਸਕਦੇ ਹੋ। ਧੰਨਵਾਦ।

17/07/15

 


 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

  ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਪ੍ਰਗਤੀਸ਼ੀਲ ਲਿਖਾਰੀ ਸਭਾ ਗ. ਬ. ਅਤੇ ਭਾਰਤੀ ਮਜ਼ਦੂਰ ਸਭਾ ਗ.ਬ. ਵਲੋਂ ਦਲਵੀਰ ਕੌਰ (ਵੁਲਵਰਹੈਂਮਪਟਨ) ਦੇ ਤੀਜੇ ਕਾਵਿ ਸੰਗ੍ਰਹਿ‘ ਹਾਸਿਲ’ ਸੰਬੰਧੀ ਵਿਚਾਰ ਗੋਸ਼ਟੀ - ਅਵਤਾਰ ਸਾਦਿਕ, ਲੈਸਟਰ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਸਕੂਲ ’ਚ ਪੰਜਾਬੀ ਭਾਸ਼ਾ ਜਾਗਰੂਕਤਾ ਕੈਂਪ
ਪ੍ਰਕਾਸ਼ ਸਿੰਘ ਗਿੱਲ, ਨਵੀਂ ਦਿੱਲੀ
ਆਜ਼ਾਦ ਸਪੋਰਟਸ ਕੱਲਬ ਡੈਨਮਾਰਕ ਦੇ 25 ਜੁਲਾਈ ਦੇ ਖੇਡ ਮੇਲੇ ਨੂੰ ਲੈ ਕੇ ਲੋਕਾ ਚ ਭਾਰੀ ਉਤਸ਼ਾਹ
ਰੁਪਿੰਦਰ ਢਿੱਲੋ ਮੋਗਾ, ਨਾਰਵੇ 
ਪ੍ਰੋਗਰੈਸਿਵ ਕਲਚਰਲ ਐਸੋਸੀਏਸਨ ਕੈਲਗਰੀ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦੀ 100 ਵੀਂ ਸ਼ਹਾਦਤ ਵਰ੍ਹੇਗੰਢ ਮੌਕੇ ਸਫ਼ਲ ਸਮਾਗਮ
ਬਲਜਿੰਦਰ ਸੰਘਾ, ਕਨੇਡਾ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਪੰਜਾਬੀ ਸਕੂਲ ਨਾਰਵ (ੳਸਲੋ) ਵੱਲੋ ਖਾਲਸਾ ਏਡ (ਯੂ ਕੇ) ਵਾਲੇ ਭਾਈ ਰਵੀ ਸਿੰਘ ਜੀ ਨੂੰ ਸਵਰਗੀ ਸਰਦਾਰ ਅਵਤਾਰ ਸਿੰਘ ਸ਼ਰੋਮਣੀ ਐਵਾਰਡ ਨਾਲ ਸਨਮਾਨਨਿਤ - ਰੁਪਿੰਦਰ ਢਿੱਲੋ ਮੋਗਾ, ਨਾਰਵੇ
ਸਪੋਰਟਸ ਕੱਲਚਰਲ ਫੈਡਰੇਸ਼ਨ, ਨਾਰਵੇ ਵੱਲੋ ਸ਼ਾਨਦਾਰ 10 ਵਾਂ ਖੇਡ ਮੇਲਾ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਆਸਟ੍ਰੇਲੀਆ ਪੰਜਾਬੀ ਮੀਡੀਆ ਕਲੱਬ ਦਾ ਗਠਨ
ਗਿਅਨੀ ਸੰਤੋਖ ਸਿੰਘ, ਸਿਡਨੀ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ ਕੈਲਗਰੀ
ਪ੍ਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਕੈਲਗਰੀ ਵੱਲੋਂ ਕੈਨੇਡਾ ਵਿਚ ਘੱਟੋ-ਘੱਟ ਤਨਖ਼ਾਹ ਦਰਾਂ ਤੇ ਲੈਕਚਰ
ਬਲਜਿੰਦਰ ਸੰਘਾ, ਕਨੇਡਾ
ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਪੰਜਾਬੀ ਲੋਕ ਗਾਇਕ ਗੁਰਮੀਤ ਮੀਤ ਦੀ ਨਵੀਂ ਐਲਬਮ “ਬੁਰੀ ਹੁੰਦੀ ਆ” ਇਟਲੀ ਵਿੱਚ ਕੀਤੀ ਗਈ ਰਿਲੀਜ਼
ਬਲਵਿੰਦਰ ਚਾਹਲ, ਇਟਲੀ
ਇੰਦਰਜੀਤ ਧਾਮੀ ਦੀ ਕਾਵਿ ਪੁਸਤਕ ਰੀਲੀਜ਼ ਸਮਾਰੋਹ
ਅਮਰਜੀਤ ਸਿੰਘ, ਦਸੂਹਾ
ਬੋਸਟਨ ਵਿੱਚ ਪਹਿਲੀ ਵਾਰ ਵਿਸਾਖੀ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ!
ਅਮਨਦੀਪ ਸਿੰਘ, ਅਮਰੀਕਾ 
ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮਿਲਣੀ ਸਮੇਂ ਹੋਈ ਛੇ ਕਹਾਣੀਆਂ ਤੇ ਵਿਚਾਰ ਚਰਚਾ
ਮੇਜਰ ਮਾਂਗਟ, ਟੋਰਾਂਟੋ, ਕੈਨੇਡਾ
ਪਰਵਾਸੀ ਪੰਜਾਬੀ ਲੇਖਕ ਸੁਖਿੰਦਰ (ਕੈਨੇਡਾ) ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ
ਦਵਿੰਦਰ ਪਟਿਆਲਵੀ, ਪਟਿਆਲਾ
ਪੰਜਾਬੀ ਸਾਹਿਤ ਕਲਾ ਕੇਂਦਰ ਦਾ ਸਮਾਗ਼ਮ ਸਫ਼ਲਤਾ ਸਹਿਤ ਸੰਪੂਰਨ
ਅਜ਼ੀਮ ਸ਼ੇਖ਼ਰ, ਲੰਡਨ
ਨਾਰਵੇ ਚ 201ਵਾਂ ਅਜਾਦੀ ਦਿਵਸ 17 ਮਈ ਨੈਸ਼ਨਲ ਦਿਨ ਧੂਮਧਾਮ ਨਾਲ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ/ਵਿਰਕ, ਨਾਰਵੇ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਕਾਮਯਾਬੀ ਦੀਆਂ ਮੰਜ਼ਲਾ ਛੂਹ ਗਿਆ ਸਿੱਖ ਵੁਮੈਨ ਰੀਟਰੀਟ ਕੈਂਪ
ਅਨਮੋਲ ਕੌਰ, ਕਨੇਡਾ
ਪ੍ਰਗਤੀਸ਼ੀਲ ਲਿਖਾਰੀ ਸਭਾ ਦੇ ਵਿਸ਼ੇਸ਼ ਸਮਾਗਮ ਵਿਚ ਵਿਸ਼ਵ-ਪਰਸਿੱਧ ਗ਼ਜ਼ਲਗੋ ਹਸਤੀਆਂ ਸਨਮਾਨਤ
ਡਾ: ਰਤਨ ਰੀਹਲ, ਯੂ ਕੇ
ਗੁਰਦੁਆਰਾ ਕਮੇਟੀ ਜੋਤੇਬਰਗ ਸਵੀਡਨ ਵੱਲੋ ਸਵੀਡਨ ਕੱਬਡੀ ਟੀਮ ਦੇ ਕਪਤਾਨ ਸ੍ਰ ਸੁਖਦੇਵ ਸਿੰਘ ਸੰਘਾ ਨੂੰ ਸਿਰੋਪਾ ਦੇ ਸਨਮਾਨਿਤ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਖਾਲਸਾ ਪੰਥ ਦਾ ਸਾਜਨਾ ਦਿਵਸ ਲੀਅਰ ਗੁਰੂ ਘਰ ਨਾਰਵੇ ਵਿਖੇ ਧੁਮ ਧਾਮ ਨਾਲ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਸ਼ਰੀਫ ਅਕੈਡਮੀ (Intl.) ਕੈਨੇਡਾ, ਦੀ ਵਰ੍ਹੇਗੰਢ ਸਮਾਗਮ ਦੀ ਰਿਪੋਰਟ
ਜੱਸ ਚਾਹਲ, ਡਾਇਰੈਕਟਰ ਮੀਡੀਆ
ਫ਼ਿੰਨਲੈਂਡ ਦਾ ਵਿਸਾਖੀ ਮੇਲਾ ਦਿਲਾਂ ਤੇ ਅਮਿੱਟ ਯਾਦਾਂ ਛੱਡਦਾ ਹੋਇਆ ਯਾਦਗਾਰੀ ਹੋ ਨਿਬੜਿਆ
ਵਿੱਕੀ ਮੋਗਾ, ਫ਼ਿੰਨਲੈਂਡ
ਰਾਈਟਰਜ਼ ਫੋਰਮ, ਕੈਲਗਰੀ ਨੇ ਕੀਤਾ “ਬਸੰਤ-ਬਹਾਰ” ਦਾ ਸਵਾਗਤ
ਜੱਸ ਚਾਹਲ , ਕੈਲਗਰੀ
ਗੁਰੁ ਘਰ ਲੀਅਰ ਦੇ ਪੰਜਵੇ ਸਥਾਪਨਾ ਦਿਵਸ ਨੂੰ ਸਮਰਪਿਤ ਦੀਵਾਨ ਦੌਰਾਨ ਭਾਈ ਹਰਜਿੰਦਰ ਸਿੰਘ ਸਭਰਾ ਨੇ ਸੰਗਤਾ ਨਾਲ ਗੁਰਮਤਿ ਸਾਂਝ ਪਾਈ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਨਾਰਵੇ 'ਚ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੌਰਾਨ ਖਾਲਸਾਈ ਰੰਗ 'ਚ ਰੰਗਿਆ ਗਿਆ ਓਸਲੋ ਸ਼ਹਿਰ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪੰਜਾਬੀ ਸਭਿਆਚਾਰਕ ਸਭਾ, ਸ਼ਿਕਾਗੋ ਵਲੋਂ "ਰੰਗਲਾ ਪੰਜਾਬ 2015" ਵਿਸਾਖੀ ਪ੍ਰੋਗਰਾਮ
ਰਾਜਿੰਦਰ ਮਾਗੋ, ਸ਼ਿਕਾਗੋ
ਪੰਜਾਬੀ ਲਿਖਾਰੀ ਸਭਾ, ਕੈਲਗਰੀ ਵੱਲੋਂ ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ ਦਾ ਮੁਕਾਬਲਾ ਯਾਦਗਾਰੀ ਹੋ ਨਿੱਬੜਿਆ
ਸੁਖਪਾਲ ਪਰਮਾਰ, ਕੈਲਗਰੀ, ਕਨੇਡਾ 
ਲਾਹੌਰ ਵਿਚ ਸ਼ਹੀਦ ਭਗਤ ਸਿੰਘ ਦੀ ਯਾਦ ਵਿਚ ਸ਼ਹੀਦੀ ਸੈਮੀਨਾਰ
ਗੁਰੂ ਜੋਗਾ ਸਿੰਘ, ਲਾਹੌਰ
ਨਨਕਾਣਾ ਸਾਹਿਬ ਵਿਖੇ ਸੰਗਤਾਂ ਵੱਲੋਂ ਪੀਰ ਬੁੱਧੂ ਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਪ੍ਰੇਮ ਸ਼ਰਧਾ ਨਾਲ ਮਨਾਇਆ ਗਿਆ
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ
ਗੁਰੁ ਘਰ ੳਸਲੋ ਵਿਖੇ ਸਿੱਖ ਵਾਤਾਵਰਣ ਦਿਵਸ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ , ਕੈਲਗਰੀ, ਕਨੇਡਾ
ਸੈਮੂਅਲ ਜੌਹਨ ਦੇ ਨਾਟਕਾਂ ਦੀ ਭਰਪੂਰ ਪ੍ਰਸੰਸਾ
ਹਰਪ੍ਰੀਤ ਸੇਖਾ, ਕਨੇਡਾ
ਗੁਰਦਵਾਰਾ ਸਿੰਘ ਸਭਾ ਨੋਵੇਲਾਰਾ ਵਿਖੇ ਸਿੱਖੀ ਸੇਵਾ ਸੋਸਾਇਟੀ ਵੱਲੋਂ ਕਰਵਾਏ ਗਏ ਕੀਰਤਨ ਮੁਕਾਬਲੇ
ਬਲਵਿੰਦਰ ਸਿੰਘ ਚਾਹਲ, ਇਟਲੀ
ਪੰਜਾਬੀ ਸਾਹਿਤ ਸਭਾ ਦਸੂਹਾ, ਗੜ੍ਹਦੀਵਾਲ ਵਲੋਂ “ਧਰਤ ਭਲੀ ਸੁਹਾਵਣੀ” ਤੇ ਵਿਚਾਰ ਗੋਸ਼ਟੀ
ਅਮਰਜੀਤ ਸਿੰਘ, ਦਸੂਹਾ
ਸ੍ਰ. ਸ਼ਾਮ ਸਿੰਘ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਾਨਕਸ਼ਾਹੀ ਕੈਲੰਡਰ ਵਿਵਾਦ ਬਾਰੇ ਬਿਆਨ
ਗੁਰੂ ਜੋਗਾ ਸਿੰਘ, ਲਾਹੌਰ
ਹੋਲੇ ਮਹੱਲੇ ਦੇ ਇਤਿਹਾਸਕ ਦਿਨ ਦੀ ਖੁਸ਼ੀ ਵਿਚ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਵਿਸ਼ੇਸ਼ ਦੀਵਾਨ
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ
ਕੌਮੀ ਬਾਲ ਸਾਹਿਤ ਗੋਸ਼ਟੀ ਅਤੇ ਸਨਮਾਨ ਸਮਾਰੋਹ
ਡਾ. ਦਰਸ਼ਨ ਸਿੰਘ ‘ਆਸ਼ਟ`, ਪਟਿਆਲਾ
ਨਨਕਾਣਾ ਸਾਹਿਬ ਵਿਖੇ ਸਿਰਦਾਰ ਕਪੂਰ ਸਿੰਘ ਜੀ ਦੇ 'ਅਣਮੁੱਲੇ ਬੋਲਾ ਤੇ ਸੈਮੀਨਾਰ'
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ
ਪਲੀ ਵੱਲੋਂ ਬਾਰ੍ਹਵਾਂ ਅੰਤਰ-ਰਾਸ਼ਟਰੀ ਮਾਂ ਬੋਲੀ ਦਿਨ
ਹਰਪ੍ਰੀਤ ਸੇਖਾ, ਕਨੇਡਾ
ਭਾਜਪਾ ਨੇਤਾ ਸ੍ਰ ਸੁਖਮਿੰਦਰ ਸਿੰਘ ਗਰੇਵਾਲ ਦਾ ਨਾਰਵੇ ਪਹੁੰਚਣ ਤੇ ਨਿੱਘਾ ਸਵਾਗਤ
ਰੁਪਿੰਦਰ ਢਿੱਲੋ ਮੋਗਾ, ਓਸਲੋ
ਗੁਰੂਆਂ ਪੀਰਾਂ ਦੀ ਵਰੋਸਾਈ ਸਾਡੀ ਮਾਤ ਭਾਸ਼ਾ ਪੰਜਾਬੀ ਹੋਰ ਵਧੇਰੇ ਵਿਕਾਸ ਕਰਨ ਦੀਆਂ ਸੰਭਾਵਨਾਵਾਂ ਸਮੋਈ ਬੈਠੀ ਹੈ: ਡਾ. ਸੁਰਜੀਤ ਪਾਤਰ
ਡਾ. ਗੁਲਜ਼ਾਰ ਸਿੰਘ ਪੰਧੇਰ, ਲੁਧਿਆਣਾ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ,  ਕੈਨੇਡਾ
ਸ਼ਰੀਫ ਅਕੈਡਮੀ ਦਾ ਕੈਨੇਡਾ ਵਿੱਚ ਉਦਘਾਟਨੀ ਸਮਾਗਮ
ਜੱਸ ਚਾਹਲ, ਡਾਇਰੈਕਟਰ ਮੀਡੀਆ, ਕੈਨੇਡਾ
ਪ੍ਰਗਤੀਸ਼ੀਲ ਸਭਿਆਚਾਰਕ ਸਭਾ, ਕੈਲਗਰੀ ਵੱਲੋਂ ਅਧਿਆਤਮਵਾਦ ਬਨਾਮ ਪਦਾਰਥਵਾਦ ਵਿਸ਼ੇ ਤੇ ਲੈਕਚਰ ਆਯੋਜਿਤ ਕੀਤਾ ਗਿਆ
ਬਲਜਿੰਦਰ ਸੰਘਾ, ਕੈਲਗਰੀ
ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬਿੰਦਰ ਕੋਲੀਆਂਵਾਲ ਦਾ ਪਲੇਠਾ ਕਾਵਿ ਸੰਗ੍ਰਹਿ “ਸੋਚ ਮੇਰੀ” ਲੋਕ ਅਰਪਣ
ਬਲਵਿੰਦਰ ਸਿੰਘ ਚਾਹਲ, ਇਟਲੀ
ਭਾਰਤੀ ਗਣਤੰਤਰ ਦਿਵਸ 'ਤੇ ਭਾਰਤੀ ਸਫਾਰਤਖਾਨਾ ਹੇਲਸਿੰਕੀ ਵਿਖੇ ਭਾਰਤੀ ਰਾਜਦੂਤ ਸ਼੍ਰੀ ਅਸ਼ੋਕ ਕੁਮਾਰ ਸ਼ਰਮਾ ਨੇ ਤਿਰੰਗਾਂ ਲਹਿਰਾਇਆ
ਵਿੱਕੀ ਮੋਗਾ, ਫ਼ਿੰਨਲੈਂਡ
ਫ਼ਿੰਨਲੈਂਡ ਵਿੱਚ ਮਨਾਇਆ ਗਿਆ ਲੋਹੜੀ ਦਾ ਤਿਉਹਾਰ ਧੀਆਂ ਨੂੰ ਸਮਰਪਿਤ ਰਿਹਾ
ਵਿੱਕੀ ਮੋਗਾ, ਫ਼ਿੰਨਲੈਂਡ
ਨਵੇ ਸਾਲ ਦੇ ਆਗਮਨ ਤੇ ਗੁਰੂ ਘਰ ਲੀਅਰ ਨਾਰਵੇ ਵਿਖੇ ਸੰਗਤਾ ਨਮਸਤਕ ਹੋਈਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2015, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)