ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਨਨਕਾਣਾ ਸਾਹਿਬ ਵਿਖੇ ਸੰਗਤਾਂ ਵੱਲੋਂ ਪੀਰ ਬੁੱਧੂ ਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਪ੍ਰੇਮ ਸ਼ਰਧਾ ਨਾਲ ਮਨਾਇਆ ਗਿਆ
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ

 

 

ਨਨਕਾਣਾ ਸਾਹਿਬ - ਪੀਰ ਬੁੱਧੂ ਸ਼ਾਹ ਦੀ ਕੁਰਬਾਨੀ ਅਤੇ ਗੰਗੂ ਅਤੇ ਹੋਰਨਾਂ ਦੀ ਲੂਣਹਰਾਮੀ ਵਿਸ਼ੇ 'ਤੇ ਗੁਰਦੁਆਰਾ ਬਾਲ ਲੀਲਾ, ਸ੍ਰੀ ਨਨਕਣਾ ਵਿਖੇ ਸੈਮੀਨਾਰ ਪੀਰ ਬੁੱਧੂ ਸਾਹ ਜੀ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਰੱਖਿਆ ਗਿਆ।

ਸਭ ਤੋਂ ਪਹਿਲਾਂ ਸਿੱਖ ਬੀਬੀਆਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ। ਉਪਰੰਤ ਪੀਰ ਬੁੱਧੂ ਸ਼ਾਹ ਜੀ ਦੇ ਜੀਵਨ ਅਤੇ ਉਨ੍ਹਾਂ ਵੱਲੋਂ ਕੀਤੀ ਗਈ ਕੁਰਬਾਨੀ ਬਾਰੇ ਗਿਆਨੀ ਜਨਮ ਸਿੰਘ ਜੀ ਨੇ ਚਾਨਣ ਪਾਉਂਦੇ ਹੋਏ ਦੱਸਿਆ ਕਿ ਪੂਜਣ ਯੋਗ ਮਹਾਨ ਹਸਤੀ ਦਾ ਨਾਮ ਸੱਯਦ ਸਯਦ ਬਦਰੁਦੀਨ ਅਲਮਾਰੂਫ ਬੁੱਧੂ ਸ਼ਾਹ ਸੀ। ਅਤੇ ਉਨ੍ਹਾਂ ਦਾ ਜਨਮ ੧੩ ਜੂਨ ੧੬੪੭ ਈ. ਨੂੰ ਸਢੋਰੇ ਨਗਰ ਵਿਚ ਸਯਦ ਗੁਲਾਮ ਸ਼ਾਹ ਜੀ ਦੇ ਗ੍ਰਹਿ ਵਿਖੇ ਹੋਇਆ।

ਪੀਰ ਜੀ ਦਾ ਖਾਨਦਾਨ ਸਯਦ ਨਿਜ਼ਾਮੂਦੀਨ ਸ਼ਾਹ ਔਲੀਆ ਨਾਲ ਸੱਤਵੀ ਪੀੜੀ ਵਿਚ ਜੁੜਦਾ ਹੈ। ਪੀਰ ਜੀ ਦੀ ਸ਼ਾਦੀ ਅਠਾਰਾਂ ਸਾਲ ਦੀ ਉਮਰ ਵਿੱਚ ਔਰਗਜ਼ੇਬ ਬਾਦਸ਼ਾਹ ਦੇ ਸੈਨਾਪਤੀ ਸੈਦਖਾਨ ਦੀ ਭੈਣ ਨਾਲ ਹੋਈ।

ਗਿਆਨੀ ਜੀ ਦੱਸਿਆ ਕਿ ਅੱਜ ਅਸੀਂ ਪੀਰ ਬੁੱਧੂ ਸ਼ਾਹ ਜੀ ਦੀ ਕੁਰਬਾਨੀ ਨੂੰ ਵਿਸਾਰੀ ਬੈਠੈ ਹਾਂ। ਆਪ ਜੀ ਗੁਰੂ ਜੀ ਕੋਲ ਪਾਉਂਟਾ ਸਾਹਿਬ ਆਏ ਅਤੇ ਅਤੇ ਉਨ੍ਹਾਂ (ਗੁਰੂ ਜੀ) ਨੂੰ ਬੇਕਾਰ ਹੋਏ ਪਠਾਣ ਸਿਪਾਹੀਆਂ ਨੂੰ ਨੌਕਰੀ ਤੇ ਰੱਖਣ ਲਈ ਬੇਨਤੀ ਕੀਤੀ ਤੇ ਗੁਰੂ ਗੋਬਿੰਦ ਸਿੰਘ ਜੀ ਕੋਲ ਸਿਫ਼ਾਰਿਸ਼ ਕਰਕੇ ੫੦੦ ਪਠਾਣ ਨੌਕਰ ਰਖਵਾਏ ਸਨ।। ਗੁਰੂ ਸਾਹਿਬ ਪਾਉਂਟੇ ਦੀ ਧਰਤੀ ਤੇ ਸਿੱਖ ਸਿਪਾਹੀਆਂ ਨੂੰ ਯੁੱਧ ਸਿੱਖਿਆ ਦਿੰਦੇ ਜਿਹੜੀ ਕਿ ਅੱਜ ਹਰ ਅੰਮ੍ਰਿਤਧਾਰੀ ਸਿੱਖ ਨੂੰ ਅੰਮ੍ਰਿਤ ਸੰਚਾਰ ਤੋਂ ਬਾਅਦ ਦੇਣੀ ਚਾਹੀਦੀ ਹੈ। ਕਿਉਂਕਿ ਖਾਲਸਾ ਸੰਤ-ਸਿਪਾਹੀ ਹੈ। ਗੁਰੂ ਸਾਹਿਬ ਨੇ ਇਸ ਧਰਤੀ ਤੇ ਬਹੁਤ ਸਾਰਾ ਸਾਹਿਤ ਵੀ ਲਿਖਿਆ। ਪਰ ਹਿੰਦੂ ਪਹਾੜੀ ਰਾਜਿਆਂ ਪਾਸੋਂ ਇਹ ਬਰਦਾਸ਼ਤ ਨਹੀਂ ਹੁੰਦਾ ਸੀ। ਉਹ ਲਗਾਤਾਰ ਗੁਰੂ ਜੀ ਦੀ ਸ਼ਕਤੀ ਨੂੰ ਘੱਟ ਕਰਨ ਦੇ ਜਤਨਾਂ ਵਿੱਚ ਲੱਗੇ ਰਹਿੰਦੇ ਸੀ। ਜਿਸ ਤਰ੍ਹਾਂ ਅੱਜ ਵੀ ਉਹ ਸਿੱਖ ਕੌਮ ਨੂੰ ਵੱਖਰੀ ਕੌਮ ਮੰਨਣ ਨੂੰ ਤਿਆਰ ਨਹੀਂ ਹਨ। ਬਿਲਾਸਪੁਰ ਦੇ ਰਾਜੇ ਭੀਮ ਚੰਦ ਨੇ ਪਹਾੜੀ ਰਾਜਿਆਂ ਨੂੰ ਕਿਹਾ ਕਿ ਹੁਣ ਪਾਉਂਟੇ ਦੀ ਧਰਤੀ ਤੇ ਗੁਰੂ ਨੂੰ ਅਤੇ ਸਿੱਖਾਂ ਨੂੰ ਖਤਮ ਕਰਨਾ ਬਹੁਤ ਸੋਖਾ ਕੰਮ ਹੈ, ਕਿਉਂਕਿ ਉਹ ਮੁੱਠੀ ਭਰ ਹਨ। ਸਾਨੂੰ ਚਾਹੀਦਾ ਹੈ ਕਿ ਰਲ ਕੇ ਉਨ੍ਹਾਂ ਤੇ ਹਮਲਾ ਕਰੀਏ। ਭੰਗਾਣੀ ਦਾ ਯੁੱਧ ਜਦੋਂ ਸ਼ੁਰੂ ਹੋਇਆ ਤਾਂ ਸਰਦਾਰ ਕਾਲਾ ਖਾਂ ਨੂੰ ਛੱਡ ਕੇ ਬਾਕੀ ਤਿੰਨੇ ਨਿਬਾਯਤ ਖਾਂ, ਭੀਖਨ ਖਾਂ ਅਤੇ ਹਯਾਤ ਖਾਂ ਆਪਣੇ ਸਵਾਰਾਂ ਸਮੇਤ ਭੰਗਾਣੀ ਦੇ ਯੁੱਧ ਵਿਚ ਗੁਰੂ ਜੀ ਦਾ ਸਾਥ ਛੱਡ ਗਏ।

ਜਦੋਂ ਬੁੱਧੂ ਸ਼ਾਹ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਵੀ ਤੁਰੰਤ ਆਪਣੇ ਚਾਰ ਪੁੱਤਰ ਅਤੇ ੭੦੦ ਮਰੀਦ ਲੈ ਕੇ ਦਸ਼ਮੇਸ਼ ਦੀ ਮਦਦ ਲਈ ਭੰਗਾਣੀ ਦੇ ਜੰਗ ਵਿੱਚ ਜਾ ਕੁੱਦੇ। ਇਸ ਜੰਗ ਵਿੱਚ ਪੀਰ ਜੀ ਦੇ ਦੋ ਸਪੁੱਤਰ ਅਤੇ ਬਹੁਤ ਸਾਰੇ ਮੁਰੀਦ ਸ਼ਹੀਦ ਹੋਏ ਅਤੇ ਜੰਗ ਦੀ ਸਮਾਪਤੀ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੀ ਦਸਤਾਰ ਕੰਘੇ ਸਹਿਤ ਜਿਸ ਵਿੱਚ ਵਾਹੇ ਹੋਏ ਕੇਸ ਵੀ ਲੱਗੇ ਹੋਏ ਸਨ ਅਤੇ ਛੋਟੀ ਕ੍ਰਿਪਾਨ ਪੀਰ ਬੁੱਧੂਸ਼ਾਹ ਨੂੰ, ਇੱਕ ਹੁਕਮਨਾਮੇ ਸਮੇਤ ਬਖਸ਼ੀ।

ਗਿਆਨੀ ਜੀ ਨੇ ਕਿਹਾ ਕਿ ਆਪਣੇ ਦੋ ਪੁੱਤਰ ਅਤੇ ਅਨੇਕਾਂ ਮੁਰੀਦ ਸ਼ਹੀਦ ਕਰਵਾਉਣ ਤੋਂ ਬਾਅਦ ਪੀਰ ਜੀ ਨੇ ਗੁਰੂ ਸਾਹਿਬ ਪਾਸੋਂ ਕੇਸਾ ਸਹਿਤ ਕੰਘਾਂ ਮੰਗਿਆ।ਲੇਕਿਨ ਅੱਜ ਸਾਨੂੰ ਆਪਣੇ ਘਰਾਂ 'ਚ ਝਾਤੀ ਮਾਰਨ ਦੀ ਲੋੜ ਹੈ ਕੀ ਸਾਡੇ ਪਰਿਵਾਰ ਦੇ ਸਾਰੇ ਮੈਂਬਰ ਕੰਘਾਂ ਲਗਾਉਂਦੇ ਹਨ। ਕੀ ਅੱਜ ਸਿੱਖ ਨੌਜਵਾਨ ਪੀੜ੍ਹੀ ਕੇਸਾਂ ਦੀ ਮਹਾਨਤਾ ਬਾਰੇ ਸੁਚੇਤ ਹੈ ?

ਅੱਜ ਦੇ ਹੀ ਦਿਨ ੨੧ ਮਾਰਚ ੧੭੦੪ ਨੂੰ ਪੀਰ ਬੁੱਧੂ ਸ਼ਾਹ ਜੀ ਨੂੰ ਜੰਗ ਦੇ ਮੈਦਾਨ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਕਰਨ ਦਾ ਦੋਸ਼ ਲਗਾ ਕੇ ਸਰਦਾਰ ਉਸਮਾਨ ਖਾਂ ਹਾਕਮ ਸਢੋਰਾ ਨੇ ਪੀਰ ਜੀ ਨੂੰ ਧੋਖੇ ਨਾਲ ਪਕੜ ਕੇ, ਸ਼ਹੀਦ ਕਰ ਦਿੱਤਾ।

ਇਸ ਸੈਮੀਨਾਰ 'ਚ ਬੋਲਦਿਆਂ ਸ੍ਰ. ਬਲਿੰਦਰ ਸਿੰਘ ਨੇ ਆਪਣੇ ਵੀਚਾਰ ਰੱਖਦੇ ਕਿਹਾ ਕਿ ਗਿਆਨੀ ਜਨਮ ਸਿੰਘ ਜੀ ਨੇ ਪਹਾੜੀ ਹਿੰਦੂ ਰਾਜਿਆਂ ਵੱਲੋਂ ਸਿੱਖੀ ਦੀ ਵੱਧਦੀ ਤਾਕਤ ਨੂੰ ਪਸੰਦ ਨਾ ਕਰਨ ਬਾਰੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਗੰਗੂ ਬ੍ਰਾਹਮਣੀ ਸੋਚ ਦੇ ਧਾਰਨੀ ਲੋਕਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਚਾਹੇ ਉਹ ਆਰ.ਐਸ.ਐਸ ਹੋਏ ਜਾਂ ਹੋਰ। ਸਾਨੂੰ ਹਮੇਸ਼ਾਂ ਗੁਰੂ ਘਰ ਲਈ ਕੁਰਬਾਨੀ ਕਰਨ ਵਾਲੇ ਭਾਈ ਮਰਦਾਨਾਂ ਜੀ, ਸਾਂਈ ਮੀਆਂ ਮੀਰ, ਪੀਰ ਬੁੱਧੂਸ਼ਾਹ ਅਤੇ ਨਵਾਬ ਸ਼ੇਰਖਾਂਨ ਮਲੇਰਕੋਟਲਾ ਆਦਿਕ ਗੁਰੂ ਘਰ ਨਾਲ ਪਿਆਰ ਅਤੇ ਕੁਰਬਾਨ ਹੋਣ ਵਾਲਿਆਂ ਦੇ ਦਿਨ ਧੂੰਮਧਾਮ ਨਾਲ ਮਨਾਣੇ ਚਾਹੀਦੇ ਹਨ।

ਇਸ ਸੈਮੀਨਾਰ ਦੇ ਅੰਤ 'ਚ ਗੰਗੂ ਬ੍ਰਾਹਮਣ, ਝੂਠਾ ਨੰਦ ਅਤੇ ਨਮਕਹਲਾਲ ਤੇ ਨਮਕਹਰਾਮ ਬਾਰੇ ਜੱਥੇਦਾਰ ਸ੍ਰ. ਚਰਨਜੀਤ ਸਿੰਘ ਨਿਰਵੈਰ ਖਾਲਸਾ ਗੱਤਕਾ ਦਲ ਨੇ ਸੰਗਤਾਂ ਨੂੰ ਨਬੀ ਖਾਂ ਗਨੀ ਖਾਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚ ਦਾ ਪੀਰ ਬਣਾ ਕੇ ਲੈ ਜਾਣ ਬਾਰੇ ਸੰਗਤਾਂ ਨਾਲ ਵੀਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਸਾਨੂੰ ਇਨ੍ਹਾਂ ਦੀ ਕੁਰਬਾਨੀ ਨੂੰ ਭੁੱਲਣਾ ਨਹੀਂ ਚਾਹੀਦਾ ਬਲਕਿ ਇਨ੍ਹਾਂ ਦੀ ਯਾਦ ਵਿਚ ਅਸਥਾਨ ਬਣਾਏ ਜਾਣੇ ਚਾਹੀਦੇ ਹਨ।ਉਨ੍ਹਾਂ ਨੇ ਸੰਗਤਾਂ ਦਾ ਇਸ ਸੈਮੀਨਾਰ 'ਚ ਹਾਜ਼ਰੀ ਭਰਨ ਵਾਲੇ ਸਿੱਖ ਨੌਜਵਾਨਾਂ ਅਤੇ ਬੀਬੀਆਂ ਦਾ ਧੰਨਵਾਦ ਕੀਤਾ।ਸ਼ਾਮ ਦੇ ਦੀਵਾਨ ਵਿਚ ਗੁਰਦੁਆਰਾ ਸ੍ਰੀ ਜਨਮ ਅਸਥਾਨ ਵਿਖੇ ਵੀ ਪੀਰਬੁੱਧੂ ਸ਼ਾਹ ਜੀ ਦੀ ਕੁਰਬਾਨੀ ਤੇ ਵੀਚਾਰ ਹੋਈ।
ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।

23/03/15

 


 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

ਨਨਕਾਣਾ ਸਾਹਿਬ ਵਿਖੇ ਸੰਗਤਾਂ ਵੱਲੋਂ ਪੀਰ ਬੁੱਧੂ ਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਪ੍ਰੇਮ ਸ਼ਰਧਾ ਨਾਲ ਮਨਾਇਆ ਗਿਆ
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ
ਗੁਰੁ ਘਰ ੳਸਲੋ ਵਿਖੇ ਸਿੱਖ ਵਾਤਾਵਰਣ ਦਿਵਸ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ , ਕੈਲਗਰੀ, ਕਨੇਡਾ
ਸੈਮੂਅਲ ਜੌਹਨ ਦੇ ਨਾਟਕਾਂ ਦੀ ਭਰਪੂਰ ਪ੍ਰਸੰਸਾ
ਹਰਪ੍ਰੀਤ ਸੇਖਾ, ਕਨੇਡਾ
ਗੁਰਦਵਾਰਾ ਸਿੰਘ ਸਭਾ ਨੋਵੇਲਾਰਾ ਵਿਖੇ ਸਿੱਖੀ ਸੇਵਾ ਸੋਸਾਇਟੀ ਵੱਲੋਂ ਕਰਵਾਏ ਗਏ ਕੀਰਤਨ ਮੁਕਾਬਲੇ
ਬਲਵਿੰਦਰ ਸਿੰਘ ਚਾਹਲ, ਇਟਲੀ
ਪੰਜਾਬੀ ਸਾਹਿਤ ਸਭਾ ਦਸੂਹਾ, ਗੜ੍ਹਦੀਵਾਲ ਵਲੋਂ “ਧਰਤ ਭਲੀ ਸੁਹਾਵਣੀ” ਤੇ ਵਿਚਾਰ ਗੋਸ਼ਟੀ
ਅਮਰਜੀਤ ਸਿੰਘ, ਦਸੂਹਾ
ਸ੍ਰ. ਸ਼ਾਮ ਸਿੰਘ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਾਨਕਸ਼ਾਹੀ ਕੈਲੰਡਰ ਵਿਵਾਦ ਬਾਰੇ ਬਿਆਨ
ਗੁਰੂ ਜੋਗਾ ਸਿੰਘ, ਲਾਹੌਰ
ਹੋਲੇ ਮਹੱਲੇ ਦੇ ਇਤਿਹਾਸਕ ਦਿਨ ਦੀ ਖੁਸ਼ੀ ਵਿਚ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਵਿਸ਼ੇਸ਼ ਦੀਵਾਨ
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ
ਕੌਮੀ ਬਾਲ ਸਾਹਿਤ ਗੋਸ਼ਟੀ ਅਤੇ ਸਨਮਾਨ ਸਮਾਰੋਹ
ਡਾ. ਦਰਸ਼ਨ ਸਿੰਘ ‘ਆਸ਼ਟ`, ਪਟਿਆਲਾ
ਨਨਕਾਣਾ ਸਾਹਿਬ ਵਿਖੇ ਸਿਰਦਾਰ ਕਪੂਰ ਸਿੰਘ ਜੀ ਦੇ 'ਅਣਮੁੱਲੇ ਬੋਲਾ ਤੇ ਸੈਮੀਨਾਰ'
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ
ਪਲੀ ਵੱਲੋਂ ਬਾਰ੍ਹਵਾਂ ਅੰਤਰ-ਰਾਸ਼ਟਰੀ ਮਾਂ ਬੋਲੀ ਦਿਨ
ਹਰਪ੍ਰੀਤ ਸੇਖਾ, ਕਨੇਡਾ
ਭਾਜਪਾ ਨੇਤਾ ਸ੍ਰ ਸੁਖਮਿੰਦਰ ਸਿੰਘ ਗਰੇਵਾਲ ਦਾ ਨਾਰਵੇ ਪਹੁੰਚਣ ਤੇ ਨਿੱਘਾ ਸਵਾਗਤ
ਰੁਪਿੰਦਰ ਢਿੱਲੋ ਮੋਗਾ, ਓਸਲੋ
ਗੁਰੂਆਂ ਪੀਰਾਂ ਦੀ ਵਰੋਸਾਈ ਸਾਡੀ ਮਾਤ ਭਾਸ਼ਾ ਪੰਜਾਬੀ ਹੋਰ ਵਧੇਰੇ ਵਿਕਾਸ ਕਰਨ ਦੀਆਂ ਸੰਭਾਵਨਾਵਾਂ ਸਮੋਈ ਬੈਠੀ ਹੈ: ਡਾ. ਸੁਰਜੀਤ ਪਾਤਰ
ਡਾ. ਗੁਲਜ਼ਾਰ ਸਿੰਘ ਪੰਧੇਰ, ਲੁਧਿਆਣਾ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ,  ਕੈਨੇਡਾ
ਸ਼ਰੀਫ ਅਕੈਡਮੀ ਦਾ ਕੈਨੇਡਾ ਵਿੱਚ ਉਦਘਾਟਨੀ ਸਮਾਗਮ
ਜੱਸ ਚਾਹਲ, ਡਾਇਰੈਕਟਰ ਮੀਡੀਆ, ਕੈਨੇਡਾ
ਪ੍ਰਗਤੀਸ਼ੀਲ ਸਭਿਆਚਾਰਕ ਸਭਾ, ਕੈਲਗਰੀ ਵੱਲੋਂ ਅਧਿਆਤਮਵਾਦ ਬਨਾਮ ਪਦਾਰਥਵਾਦ ਵਿਸ਼ੇ ਤੇ ਲੈਕਚਰ ਆਯੋਜਿਤ ਕੀਤਾ ਗਿਆ
ਬਲਜਿੰਦਰ ਸੰਘਾ, ਕੈਲਗਰੀ
ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬਿੰਦਰ ਕੋਲੀਆਂਵਾਲ ਦਾ ਪਲੇਠਾ ਕਾਵਿ ਸੰਗ੍ਰਹਿ “ਸੋਚ ਮੇਰੀ” ਲੋਕ ਅਰਪਣ
ਬਲਵਿੰਦਰ ਸਿੰਘ ਚਾਹਲ, ਇਟਲੀ
ਭਾਰਤੀ ਗਣਤੰਤਰ ਦਿਵਸ 'ਤੇ ਭਾਰਤੀ ਸਫਾਰਤਖਾਨਾ ਹੇਲਸਿੰਕੀ ਵਿਖੇ ਭਾਰਤੀ ਰਾਜਦੂਤ ਸ਼੍ਰੀ ਅਸ਼ੋਕ ਕੁਮਾਰ ਸ਼ਰਮਾ ਨੇ ਤਿਰੰਗਾਂ ਲਹਿਰਾਇਆ
ਵਿੱਕੀ ਮੋਗਾ, ਫ਼ਿੰਨਲੈਂਡ
ਫ਼ਿੰਨਲੈਂਡ ਵਿੱਚ ਮਨਾਇਆ ਗਿਆ ਲੋਹੜੀ ਦਾ ਤਿਉਹਾਰ ਧੀਆਂ ਨੂੰ ਸਮਰਪਿਤ ਰਿਹਾ
ਵਿੱਕੀ ਮੋਗਾ, ਫ਼ਿੰਨਲੈਂਡ
ਨਵੇ ਸਾਲ ਦੇ ਆਗਮਨ ਤੇ ਗੁਰੂ ਘਰ ਲੀਅਰ ਨਾਰਵੇ ਵਿਖੇ ਸੰਗਤਾ ਨਮਸਤਕ ਹੋਈਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2015, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)