ਸ਼ਰੀਫ ਅਕੈਡਮੀ-ਜਰਮਨੀ ਹੁਣ ਕੈਨੇਡਾ ਵਿੱਚ ਆ ਗਈ ਹੈ। ਸ਼ਰੀਫ ਅਕੈਡਮੀ
(Intl.) ਕੈਨੇਡਾ ਨੇ ਕੈਲਗਰੀ 'ਚ ਅਪਣਾ ਪਹਿਲਾ ਕੈਨੇਡੀਅਨ ਦਫ਼ਤਰ ਖੋਲ੍ਹਿਆ।
ਜਨਵਰੀ 24, 2015 ਨੂੰ ਹੋਏ ਉਦਘਾਟਨੀ ਸਮਾਗਮ ਨੂੰ ਇੱਕ ਵੱਡੀ ਸਫਲਤਾ ਮਿਲੀ।
ਪ੍ਰਬੰਧਕ ਟੀਮ ਵਲੋਂ ਮਹਿਮਾਨਾਂ ਦਾ ਨਿੱਘਾ ਸੁਆਗਤ ਕੀਤਾ ਗਿਆ। ਸ੍ਰੀਮਤੀ
ਅਮਤੁਲ ਮਤੀਨ ਖਾਨ, ਡਾਇਰੈਕਟਰ ਅਲਬਰਟਾ, ਨੇ ਇਕੱਠ ਨੂੰ ਸੰਬੋਧਨ ਕੀਤਾ ਅਤੇ
ਅਕੈਡਮੀ ਦੇ ਇਤਿਹਾਸ 'ਤੇ ਚਾਨਣਾ ਪਾਇਆ। ਸ੍ਰੀ ਅਲੀ ਰਾਜਪੂਤ, ਮੈਂਬਰ
ਸਲਾਹਕਾਰ ਕਮੇਟੀ, ਨੇ ਅਕੈਡਮੀ ਦੇ ਉਦੇਸ਼ ਅਤੇ ਟੀਚੇ ਸਾਂਝੇ ਕੀਤੇ। ਸ਼੍ਰੀ
ਜੱਸ ਚਾਹਲ, ਡਾਇਰੈਕਟਰ ਮੀਡੀਆ, ਨੇ ਦੱਸਿਆ ਕਿ ਕਿਸ ਤਰਾਂ ਇਹ ਅਕੈਡਮੀ
ਸਿੱਖਿਆ ਅਤੇ ਸਾਹਿਤ ਦੇ ਦੁਆਰਾ ਵੱਖ-ਵੱਖ ਭਾਸ਼ਾਵਾਂ, ਸਭਿਆਚਾਰ ਅਤੇ ਧਰਮ ਦੇ
ਲੋਕਾਂ ਨੂੰ ਆਪਸ ਵਿੱਚ ਜੋੜੇਗੀ। ਉਹਨਾਂ ਇਸ ਅਕੈਡਮੀ ਨੂੰ ਸਾਡੇ ਸਮਾਜ,
ਸ਼ਹਿਰ ਅਤੇ ਵਿਸ਼ਵ ਲਈ ਇਕ ਸੰਪਤੀ ਦੱਸਿਆ। ਖਾਸ ਕਰ ਕੇ ਅੱਜਕਲ ਦੇ ਭੜਕਾਉ
ਅਤੇ ਅੱਤਵਾਦੀ ਦੌਰ ਵਿੱਚ, ਸ਼ਰੀਫ ਅਕੈਡਮੀ ਵਰਗੇ ਸੰਗਠਨਾਂ ਨੂੰ ਹਰ ਜਗ੍ਹਾ
ਖੁੱਲ੍ਹੇ ਦਿਲ ਨਾਲ “ਜੀ ਆਇਆਂ ਨੂੰ” ਕਹਿਣਾ ਚਾਹੀਦਾ ਹੈ।
ਅਲਬਰਟਾ ਮੰਤਰੀ ਮਾਨਯੋਗ ਮਨਮੀਤ ਭੁੱਲਰ ਵਲੋਂ ਭੇਜਿਆ ਵਧਾਈ ਦਾ
ਸਰਟੀਫਿਕੇਟ ਉਹਨਾਂ ਦੇ ਸਕੱਤਰ ਸ੍ਰੀ ਜਸਜੀਤ ਸਿੰਘ ਨੇ ਅਕੈਡਮੀ ਨੂੰ ਪੇਸ਼
ਕੀਤਾ। ਮੈਂਬਰ ਪਾਰਲੀਆਮੈਂਟ ਸ਼੍ਰੀ ਦਵਿਂਦਰ ਸੌਰੀ ਹੋਰਾਂ ਵੀ ਵਧਾਈ ਦਾ
ਸਰਟੀਫਿਕੇਟ ਭੇਜਿਆ ਸੀ। ਜਰਮਨੀ ਤੋਂ ਸੀਈਓ ਸ਼ਫੀਕ ਮੁਰਾਦ
ਵਲੋਂ ਜਾਰੀ ਕੀਤੇ ਆਨਰ ਦੇ ਸਰਟੀਫਿਕੇਟ ਟੀਮ ਨੂੰ ਪੇਸ਼ ਕੀਤੇ ਗਏ।
ਰਿਬਨ ਕੱਟਣ ਦੀ ਰਸਮ ਸਮਾਰੋਹ ਪ੍ਰਧਾਨ ਡਾ. ਮਜ਼ਹਰ ਸਿਦੀਕੀ ਨੇ ਕੀਤੀ। ਉਪਰੰਤ
ਕੁਝ ਗੀਤ ਅਤੇ ਫੇਰ ਇੱਕ ਯਾਦਗਾਰੀ ਮੁਸ਼ਾਇਰਾ ਸ਼ੁਰੂ ਹੋਇਆ, ਜਿਸ ਦਾ
ਹਾਜ਼ਰੀਨ ਨੇ ਭਰਪੂਰ ਅਨੰਦ ਲਿਆ।
ਸ੍ਰੀ ਰਫੀ ਅਹਿਮਦ, ਸਟੇਜ ਸੈਕਟਰੀ ਨੇ ਵਧੀਆ ਤਰੀਕੇ ਨਾਲ ਮੁਸ਼ਾਇਰੇ ਦਾ
ਸਂਚਾਲਨ ਕੀਤਾ। ਸ੍ਰੀਮਤੀ ਅਮਤੁਲ ਮਤੀਨ ਖਾਨ, ਅਸ਼ਰਫ ਖਾਨ, ਡਾ ਮਜ਼ਹਰ
ਸਿਦੀਕੀ, ਇਕਰਮ ਪਾਸ਼ਾ, ਇਰਫਾਨ ਨਿਜ਼ਾਮੀ, ਇਕਤਿੱਦਾਰ ਅਵਾਨ, ਜੱਸ ਚਾਹਲ,
ਜਾਵਿਦ ਨਿਜ਼ਾਮੀ, ਕਰਾਰ ਬੁਖਾਰੀ ਅਤੇ ਮੋਹਸਿਨ ਇਕਬਾਲ ਕਾਜ਼ਮੀ ਹੋਰਾਂ ਆਪਣੇ
ਸ਼ਾਨਦਾਰ ਕਲਾਮ ਨਾਲ ਹਾਜ਼ਰੀਨ ਤੋਂ ਬਾਰ-ਬਾਰ ਤਾੜੀਆਂ ਲੁਟਿੱਆਂ। ਕੈਲਗਰੀ ਦੇ
ਬੇਹਤਰੀਨ ਸ਼ਾਇਰਾਂ ਦੀ ਮੌਜੂਦਗੀ ਨੇ ਇਸ ਮੁਸ਼ਾਇਰੇ ਨੂੰ ਇੱਕ ਸਫਲਤਾ ਦੀ
ਕਹਾਣੀ ਬਣਾ ਦਿੱਤਾ। ਹਾਜ਼ਰੀਨ ਨੇ ਤਾਰਿਕ ਮਲਿਕ, ਮਿਸ. ਮਲੀਹਾ ਰਾਜਪੂਤ, ਡਾ
ਮਨਮੋਹਨ ਬਾਠ, ਰਵੀ ਜਨਾਗਲ ਅਤੇ ਡਾ. ਮੱਟੂ ਵਲੋਂ ਪੇਸ਼ ਕਿਤੇ ਗੀਤਾਂ ਅਤੇ
ਗ਼ਜ਼ਲਾਂ ਦੀ ਸੁੰਦਰ ਪੇਸ਼ਕਾਰੀ ਦਾ ਆਨੰਦ ਵੀ ਮਾਣਿਆ।
ਵਧੀਆ ਡਿਨਰ ਤੋਂ ਬਾਦ ਸਭ ਮਹਿਮਾਨ ਕੇਕ ਅਤੇ ਮਿੱਠੇ ਦਾ ਸਵਾਦ ਲੈਂਦੇ ਹੋਏ
ਸਮਾਗਮ ਦਿਆਂ ਮਿੱਠਿਆਂ ਯਾਦਾਂ ਨਾਲ ਵਿਦਾ ਹੋਏ।