ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਪ੍ਰਗਤੀਸ਼ੀਲ ਲਿਖਾਰੀ ਸਭਾ ਦੇ ਵਿਸ਼ੇਸ਼ ਸਮਾਗਮ ਵਿਚ ਵਿਸ਼ਵ-ਪਰਸਿੱਧ ਗ਼ਜ਼ਲਗੋ ਹਸਤੀਆਂ ਸਨਮਾਨਤ
ਡਾ: ਰਤਨ ਰੀਹਲ, ਯੂ ਕੇ

 

 

ਟੂ ਆਰਜ਼ ਸੈਂਟਰ ਦੇ ਪੰਜਾਬੀ ਭਵਨ ਵੁਲਵਰਹੈਂਪਟਨ ਵਿਖੇ ਪ੍ਰਗਤੀਸ਼ੀਲ ਲਿਖਾਰੀ ਸਭਾ ਜੀਬੀ ਬਰਮਿੰਘਮ ਅਤੇ ਸੈਂਡਵੈਲ ਬ੍ਰਾਂਚ ਵਲੋਂ ਇਕ ਸਾਹਿਤਕ ਸਮਾਗਮ ਸਮੇਂ ਇਕ ਗ਼ਜ਼ਲ ਦਰਬਾਰ ਕਰਵਾਇਆ ਗਿਆ। ਪ੍ਰੋਗਰਾਮ ਦੇ ਸ਼ੁਰੂ ਵਿਚ ਵਿਛੌੜਾ ਦੇ ਚੁੱਕੇ ਸਾਹਿਤਕਾਰ ਅਤੇ ਨਿਪਾਲ ਵਿਚ ਆਏ ਭੁਚਾਲ ਨਾਲ ਜਾਨ ਦੇ ਚੁੱਕੇ ਹਜਾਰਾਂ ਦੀ ਰੂਹ ਦੀ ਸ਼ਾਂਤੀ ਵਾਸਤੇ ਇਕ ਮਿੰਟ ਮੋਨ ਧਾਰਿਆ ਗਿਆ। ਇਸ ਸਮਾਗਮ ਵਿਚ ਇੰਗਲੈਂਡ ਦੇ ਸਥਾਪਤ ਅਤੇ ਪ੍ਰਤੀਨਿੱਧ ਸਾਹਿਤਕਾਰਾਂ ਨੇ ਭਾਗ ਲਿਆ।

ਪਹਿਲੇ ਭਾਗ ਵਿਚ ਡਾ: ਰਤਨ ਰੀਹਲ ਨੇ ਗ਼ਜ਼ਲਗੋ ਗੁਰਸ਼ਰਨ ਸਿੰਘ ‘ਅਜੀਬ’ ਦੇ ਗ਼ਜ਼ਲ-ਸੰਗ੍ਰਹਿ ‘ਪੁਸ਼ਪਾਂਜਲੀ’ ਉਪਰ ਇਕ ਆਲੋਚਨਾ ਪੱਤਰ ਪੜ੍ਹਿਆ। ਹਾਜਰ ਵਿਦਵਾਨਾਂ ਨੇ ਇਸ ਆਲੋਚਨਾ ਪੱਤਰ ਦੇ ਆਧਾਰ ਉਪਰ ਵਰਤਮਾਨ ਸਮੇਂ ਵਿਚ ਪੰਜਾਬੀ ਵਿਚ ਲਿਖੀ ਜਾਂਦੀ ਗ਼ਜ਼ਲ ਨੂੰ ਉਰਦੂ ਵਿਚ ਲਿਖੀ ਜਾਂਦੀ ਗ਼ਜ਼ਲ ਦੇ ਬਰਾਬਰ ਦਾ ਦਰਜਾ ਦਿੰਦੇ ਹੋਏ ਆਖਿਆ ਕਿ ਪੰਜਾਬੀ ਕੋਲ ਵੀ ਗ਼ਜ਼ਲਮਈ ਸ਼ਬਦਾਵਲੀ ਉਪਲਲਲੱਬਧ ਹੈ। ਸਿਰਫ ਉਸਦੀ ਯੋਗ ਵਰਤੋਂ ਕਰਨ ਵਾਲੇ ਗ਼ਜ਼ਲਗੋ ਹੀ ਚਾਹੀਦੇ ਹਨ। ਆਲੋਚਨਾ ਪੱਤਰ ਬਾਰੇ ਆਪਣੇ ਵਿਚਾਰ ਦਸਣ ਵਾਲੇ ਸਨ ਜਿਵੇਂ ਡਾ: ਸਾਥੀ ਲੁਧਿਆਣਵੀ, ਡਾ: ਬਲਦੇਵ ਸਿੰਘ ਕੰਦੋਲਾ, ਪ੍ਰੋ: ਸੁਰਜੀਤ ਸਿੰਘ ਖਾਲਸਾ, ਕੇਵਲ ਸਿੰਘ ਅਨੰਦ, ਇੰਦਰਜੀਤ ਸਿੰਘ ਜੀਤ, ਬਲਵੰਤ ਸਿੰਘ ਬੈਂਸ ਅਤੇ ਕੈਨੇਡਾ ਨਿਵਾਸੀ ਨਦੀਮ ਪਰਮਾਰ ਸਮੇਤ ਸਭ ਵਿਦਵਾਨਾਂ ਨੇ ਆਲੋਚਨਾ ਪੱਤਰ ਨੂੰ ‘ਪੁਸ਼ਪਾਂਜਲੀ’ ਗ਼ਜ਼ਲ-ਸੰਗ੍ਰਹਿ ਦੀ ਸਹੀ ਤਸਵੀਰ ਪੇਸ਼ ਕਰਦਾ ਮੰਨਿਆ। ਕਿਉਂ ਕਿ ਨਦੀਮ ਪਰਮਾਰ ਪੰਜਾਬੀ ਗ਼ਜ਼ਲ ਦੇ ਖੇਤਰ ਵਿਚ ਮੁਹਰਲੀ ਕਤਾਰ ਵਿਚ ਖੜੇ ਹਨ ਉਨ੍ਹਾਂ ਵਲੋਂ ਵੀ ਇਸ ਆਲੋਚਨਾ ਪੱਤਰ ਦੀ ਲਿਖਣ ਪ੍ਰੀਕਿਰਿਆ ਬਾਰੇ ਭਰਵੀਂ ਹਮਾਇਤ ਕੀਤੀ ਗਈ।

ਦੂਸਰੇ ਸੈਸ਼ਨ ਵਿਚ ਮੋਹਨ ਸਿੰਘ ਕੁੱਕੜਪਿੰਡੀਆ ਦੇ ਨਾਵਲ ‘ਛੱਲਾ’ ਨੂੰ ਰੀਲੀਜ ਕੀਤਾ ਗਿਆ। ਕੈਨੇਡਾ ਨਿਵਾਸੀ ਗ਼ਜ਼ਲਗੋ ਨਦੀਮ ਪਰਮਾਰ ਨਾਲ ਹਾਜਰ ਸਾਹਿਤਕਾਰ ਰੂ-ਬਰੂ ਹੋਏ। ਨਦੀਮ ਪਰਮਾਰ ਜੀ ਨੇ ਆਪਣੇ ਜੀਵਨ ਕਾਲ ਦੇ ਨਾਲ ਨਾਲ ਗ਼ਜ਼ਲ ਸਿਨਫ ਵਿਚ ਆਈ ਚੜ੍ਹਤ ਦੇ ਭੇਦ ਦਸਦਿਆਂ ਪੂਰਾ ਇਕ ਘੰਟਾ ਆਪਣੀਆਂ ਬਹੁਤ ਚਰਚਤ ਗ਼ਜ਼ਲਾਂ ਪੜ੍ਹੀਆ। ਹਾਜਰ ਵਿਦਵਾਨ ਲੁਤਫ ਅੰਦੋਜ਼ ਹੋਏ। ਗੁਰਸ਼ਰਨ ਸਿੰਘ ‘ਅਜੀਬ’ ਨੂੰ ਉਨ੍ਹਾਂ ਦੇ ਦੋ ਕਲਾਤਮਕ ਗ਼ਜ਼ਲ-ਸੰਗ੍ਰਿਹਾਂ ‘ਕੂੰਜਾਵਲੀ ਅਤੇ ਪੁਸ਼ਪਾਂਜਲੀ’ ਦੇ ਸੰਦਰਭ ਵਿਚ ਸਨਮਾਨਤ ਕੀਤਾ ਗਿਆ ਅਤੇ ਕੈਨੇਡਾ ਨਿਵਾਸੀ ਗ਼ਜ਼ਲਗੋ ਨਦੀਮ ਪਰਮਾਰ ਨੂੰ ‘ਗ਼ਜ਼ਲ ਦਾ ਬਾਬਾ ਬੋੜ੍ਹ’ ਦੀ ਪੱਦਵੀ ਦੇ ਕੇ ਸਨਮਾਨਤ ਕੀਤਾ ਗਿਆ। ਇਹ ਸਨਮਾਨ ਪੱਤਰ ਬਲੈਕਨ-ਹਾਲ ਇਸਟੇਟ ਦੇ ਮਾਲਕ ਜਗੀਰ ਸਿੰਘ ਦੁਦਰਾ ਜੀ ਨੇ ਆਪਣੇ ਹੱਥੀ ਪ੍ਰਦਾਨ ਕੀਤੇ।

ਅੰਤ ਵਿਚ ਇਕ ਯਾਦਗਾਰੀ ਗ਼ਜ਼ਲ-ਦਰਬਾਰ ਕੀਤਾ ਗਿਆ ਜਿਸ ਵਿਚ ਭਾਗ ਲੈਣ ਵਾਲੇ ਗ਼ਜ਼ਲਗੋ ਸਨ ਜਿਵੇਂ:ਟੀਵੀ ਸਟਾਰ ਤੇਜਕੋਟਲਾ ਵਾਲਾ, ਜੰਡੂਲਿਤਰਾਂਵਾਲਾ, ਜਸਪਾਲ ਸਿੰਘ ਝੀਤਾ, ਡਾ: ਰਤਨ ਰੀਹਲ, ਜਸਵਿੰਦਰ ਸਿੰਘ ਜਾਲਫ ਅਤੇ ਮਨਜੀਤ ਸਿੰਘ ਕਮਲਾ ਆਦਿ ਦੇ ਨਾਲ ਨਾਲ ਡਾ: ਸਾਥੀ ਲੁਧਿਆਣਵੀ, ਗ਼ਜ਼ਲਗੋ ਗੁਰਸ਼ਰਨ ਸਿੰਘ ‘ਅਜੀਬ, ਚਰਨਜੀਤ ਰਿਆਤ, ਗ਼ਜ਼ਲਗੋ ਨਦੀਮ ਪਰਮਾਰ, ਕੇਵਲ ਸਿੰਘ ਅਨੰਦ, ਪ੍ਰੋ: ਸੁਰਜੀਤ ਸਿੰਘ ਖਾਲਸਾ, ਬਲਵੰਤ ਸਿੰਘ ਬੈਂਸ, ਚਰਨਜੀਤ ਰਿਆਤ, ਮਾਸਟਰ ਕ੍ਰਿਸ਼ਨ ਕੁਮਾਰ ਚੌਹਾਨ, ਗ਼ਜ਼ਲਗੋ ਭੂਪਿੰਦਰ ਸੱਗੂ, ਅਮਰ ਜੋਤੀ ਹੀਰ, ਸੁਰਿੰਦਰ ਸਿੰਘ ਸਾਗਰ (ਰੇਡੀਓ ਪਰਜੈਂਟਰ), ਮੁਹਿੰਦਰ ਸਿੰਘ ਦਿਲਬਰ, ਸਤਿੰਦਰਪਾਲ ਸਿੰਘ, ਸੰਤੋਖ ਸਿੰਘ ਹੇਅਰ, ਅਛਰ ਖਰਲਵੀਰ, ਰਜਿੰਦਰ ਸਿੰਘ ਰਾਣਾਕੰਗਾਂਵਾਲਾ ਆਦਿ ਨੇ ਆਪਣੀਆਂ ਮਾਸਟਰ ਪੀਸ ਗ਼ਜ਼ਲਾਂ ਸੁਣਾਈਆਂ।

ਗ਼ਜ਼ਲਗੋ ਭੂਪਿੰਦਰ ਸਿੰਘ ਸੱਗੂ ਨੇ ਪਹਿਲੇ ਭਾਗ ਦੀ ਸਟੇਜ ਦੀ ਕਾਰਵਾਈ ਬਾਖੂਬੀ ਨਿਭਾਈ ਅਤੇ ਦੂਜੇ ਭਾਗ ਸਮੇਂ ਡਾ: ਰਤਨ ਰੀਹਲ ਜੀ ਨੇ ਸਿਲਸਿਲੇਵਾਰ ਹਾਜਰ ਸਾਹਿਤਕਾਰਾਂ ਨੂੰ ਯੋਗ ਦਰਜਾ ਦਿੰਦਿਆਂ ਸਟੇਜ ਸੰਚਾਲਨ ਕੀਤਾ। ਸਵਾਦਿਸ਼ਟ ਖਾਣੇ ਨਾਲ ਇਹ ਸਮਾਗਮ ਬੜੀ ਗਹਿਮਾਂ ਗਹਿਮੀ ਨਾਲ ਸਮਾਪਤ ਹੋਇਆ।

ਡਾ: ਰਤਨ ਰੀਹਲ
ਸਕੱਤਰ ਪ੍ਰਗਤੀਸ਼ੀਲ ਲਿਖਾਰੀ ਸਭਾ

28/04/15

ਬਲਵੰਤ ਸਿੰਘ ਬੈਂਸ, ਜਸਵਿੰਦਰ ਜਾਲਫ, ਗ਼ਜ਼ਲਗੋ ਗੁਰਸ਼ਰਨ ਸਿੰਘ ‘ਅਜੀਬ’ ਕੈਨੇਡਾ ਨਿਵਾਸੀ ਵਿਸ਼ਵ ਪ੍ਰਸਿੱਧ ਗ਼ਜ਼ਲਗੋ ਨਦੀਮ ਪਰਮਾਰ,
ਜਗੀਰ ਸਿੰਘ ਦੁਦਰਾ, ਡਾ: ਰਤਨ ਰੀਹਲ, ਗ਼ਜ਼ਲਗੋ ਭੂਪਿੰਦਰ ਸੱਗੂ, ਮੁਹਿੰਦਰ ਸਿੰਘ ਦਿਲਬਰ।

ਆਰਟੈਸਟ ਕੇਵਲ ਸਿੰਘ ਅਨੰਦ, ਜਸਵਿੰਦਰ ਸਿੰਘ ਜਾਲਫ, ਮਹਿੰਦਰ ਸਿੰਘ ਦਿਲਬਰ, ਬਲਵੰਤ ਸਿੰਘ ਬੈਂਸ, ਗ਼ਜ਼ਲਗੋ ਗੁਰਸ਼ਰਨ ਸਿੰਘ ‘ਅਜੀਬ’,
ਗ਼ਜ਼ਲਗੋ ਨਦੀਮ ਪਰਮਾਰ, ਡਾ: ਰਤਨ ਰੀਹਲ, ਗ਼ਜ਼ਲਗੋ ਭੂਪਿੰਦਰ ਸਿੰਘ ਸੱਗੂ, ਰਜਿੰਦਰ ਸਿੰਘ ਰਾਣਾਕੰਗਾਵਾਲਾ ਅਤੇ ਪ੍ਰੋ: ਸੁਰਜੀਤ ਸਿੰਘ ਖਾਲਸਾ।
ਨਾਵਲਕਾਰ ਮੋਹਨ ਸਿੰਘ ਕੁੱਕੜਪਿੰਡੀਆਂ, ਮਨਮੋਹਨ ਸਿੰਘ ਮਹੇੜੂ, ਡਾ: ਬਲਦੇਵ ਸਿੰਘ ਕੰਦੋਲਾ, ਸਤਿੰਦਰਪਾਲ ਸਿੰਘ, ਗ਼ਜ਼ਲਗੋ ਗੁਰਸ਼ਰਨ ਸਿੰਘ ‘ਅਜੀਬ’
ਡਾ: ਰਤਨ ਰੀਹਲ, ਗ਼ਜ਼ਲਗੋ ਨਦੀਮ ਪਰਮਾਰ, ਪ੍ਰੋ: ਸੁਰਜੀਤ ਸਿੰਘ ਖਾਲਸਾ, ਮਿਸਟਰ ਪਰਮਾਰ, ਮਹਿੰੴਦਰ ਦਿਲਬਰ, ਗ਼ਜ਼ਲਗੋ ਭੂਪਿੰਦਰ ਸੱਗੂ, ਜਸਪਾਲ ਸਿੰਘ ਝੀਤਾ।

 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

  ਪ੍ਰਗਤੀਸ਼ੀਲ ਲਿਖਾਰੀ ਸਭਾ ਦੇ ਵਿਸ਼ੇਸ਼ ਸਮਾਗਮ ਵਿਚ ਵਿਸ਼ਵ-ਪਰਸਿੱਧ ਗ਼ਜ਼ਲਗੋ ਹਸਤੀਆਂ ਸਨਮਾਨਤ
ਡਾ: ਰਤਨ ਰੀਹਲ, ਯੂ ਕੇ
ਗੁਰਦੁਆਰਾ ਕਮੇਟੀ ਜੋਤੇਬਰਗ ਸਵੀਡਨ ਵੱਲੋ ਸਵੀਡਨ ਕੱਬਡੀ ਟੀਮ ਦੇ ਕਪਤਾਨ ਸ੍ਰ ਸੁਖਦੇਵ ਸਿੰਘ ਸੰਘਾ ਨੂੰ ਸਿਰੋਪਾ ਦੇ ਸਨਮਾਨਿਤ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਖਾਲਸਾ ਪੰਥ ਦਾ ਸਾਜਨਾ ਦਿਵਸ ਲੀਅਰ ਗੁਰੂ ਘਰ ਨਾਰਵੇ ਵਿਖੇ ਧੁਮ ਧਾਮ ਨਾਲ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਸ਼ਰੀਫ ਅਕੈਡਮੀ (Intl.) ਕੈਨੇਡਾ, ਦੀ ਵਰ੍ਹੇਗੰਢ ਸਮਾਗਮ ਦੀ ਰਿਪੋਰਟ
ਜੱਸ ਚਾਹਲ, ਡਾਇਰੈਕਟਰ ਮੀਡੀਆ
ਫ਼ਿੰਨਲੈਂਡ ਦਾ ਵਿਸਾਖੀ ਮੇਲਾ ਦਿਲਾਂ ਤੇ ਅਮਿੱਟ ਯਾਦਾਂ ਛੱਡਦਾ ਹੋਇਆ ਯਾਦਗਾਰੀ ਹੋ ਨਿਬੜਿਆ
ਵਿੱਕੀ ਮੋਗਾ, ਫ਼ਿੰਨਲੈਂਡ
ਰਾਈਟਰਜ਼ ਫੋਰਮ, ਕੈਲਗਰੀ ਨੇ ਕੀਤਾ “ਬਸੰਤ-ਬਹਾਰ” ਦਾ ਸਵਾਗਤ
ਜੱਸ ਚਾਹਲ , ਕੈਲਗਰੀ
ਗੁਰੁ ਘਰ ਲੀਅਰ ਦੇ ਪੰਜਵੇ ਸਥਾਪਨਾ ਦਿਵਸ ਨੂੰ ਸਮਰਪਿਤ ਦੀਵਾਨ ਦੌਰਾਨ ਭਾਈ ਹਰਜਿੰਦਰ ਸਿੰਘ ਸਭਰਾ ਨੇ ਸੰਗਤਾ ਨਾਲ ਗੁਰਮਤਿ ਸਾਂਝ ਪਾਈ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਨਾਰਵੇ 'ਚ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੌਰਾਨ ਖਾਲਸਾਈ ਰੰਗ 'ਚ ਰੰਗਿਆ ਗਿਆ ਓਸਲੋ ਸ਼ਹਿਰ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪੰਜਾਬੀ ਸਭਿਆਚਾਰਕ ਸਭਾ, ਸ਼ਿਕਾਗੋ ਵਲੋਂ "ਰੰਗਲਾ ਪੰਜਾਬ 2015" ਵਿਸਾਖੀ ਪ੍ਰੋਗਰਾਮ
ਰਾਜਿੰਦਰ ਮਾਗੋ, ਸ਼ਿਕਾਗੋ
ਪੰਜਾਬੀ ਲਿਖਾਰੀ ਸਭਾ, ਕੈਲਗਰੀ ਵੱਲੋਂ ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ ਦਾ ਮੁਕਾਬਲਾ ਯਾਦਗਾਰੀ ਹੋ ਨਿੱਬੜਿਆ
ਸੁਖਪਾਲ ਪਰਮਾਰ, ਕੈਲਗਰੀ, ਕਨੇਡਾ 
ਲਾਹੌਰ ਵਿਚ ਸ਼ਹੀਦ ਭਗਤ ਸਿੰਘ ਦੀ ਯਾਦ ਵਿਚ ਸ਼ਹੀਦੀ ਸੈਮੀਨਾਰ
ਗੁਰੂ ਜੋਗਾ ਸਿੰਘ, ਲਾਹੌਰ
ਨਨਕਾਣਾ ਸਾਹਿਬ ਵਿਖੇ ਸੰਗਤਾਂ ਵੱਲੋਂ ਪੀਰ ਬੁੱਧੂ ਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਪ੍ਰੇਮ ਸ਼ਰਧਾ ਨਾਲ ਮਨਾਇਆ ਗਿਆ
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ
ਗੁਰੁ ਘਰ ੳਸਲੋ ਵਿਖੇ ਸਿੱਖ ਵਾਤਾਵਰਣ ਦਿਵਸ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ , ਕੈਲਗਰੀ, ਕਨੇਡਾ
ਸੈਮੂਅਲ ਜੌਹਨ ਦੇ ਨਾਟਕਾਂ ਦੀ ਭਰਪੂਰ ਪ੍ਰਸੰਸਾ
ਹਰਪ੍ਰੀਤ ਸੇਖਾ, ਕਨੇਡਾ
ਗੁਰਦਵਾਰਾ ਸਿੰਘ ਸਭਾ ਨੋਵੇਲਾਰਾ ਵਿਖੇ ਸਿੱਖੀ ਸੇਵਾ ਸੋਸਾਇਟੀ ਵੱਲੋਂ ਕਰਵਾਏ ਗਏ ਕੀਰਤਨ ਮੁਕਾਬਲੇ
ਬਲਵਿੰਦਰ ਸਿੰਘ ਚਾਹਲ, ਇਟਲੀ
ਪੰਜਾਬੀ ਸਾਹਿਤ ਸਭਾ ਦਸੂਹਾ, ਗੜ੍ਹਦੀਵਾਲ ਵਲੋਂ “ਧਰਤ ਭਲੀ ਸੁਹਾਵਣੀ” ਤੇ ਵਿਚਾਰ ਗੋਸ਼ਟੀ
ਅਮਰਜੀਤ ਸਿੰਘ, ਦਸੂਹਾ
ਸ੍ਰ. ਸ਼ਾਮ ਸਿੰਘ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਾਨਕਸ਼ਾਹੀ ਕੈਲੰਡਰ ਵਿਵਾਦ ਬਾਰੇ ਬਿਆਨ
ਗੁਰੂ ਜੋਗਾ ਸਿੰਘ, ਲਾਹੌਰ
ਹੋਲੇ ਮਹੱਲੇ ਦੇ ਇਤਿਹਾਸਕ ਦਿਨ ਦੀ ਖੁਸ਼ੀ ਵਿਚ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਵਿਸ਼ੇਸ਼ ਦੀਵਾਨ
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ
ਕੌਮੀ ਬਾਲ ਸਾਹਿਤ ਗੋਸ਼ਟੀ ਅਤੇ ਸਨਮਾਨ ਸਮਾਰੋਹ
ਡਾ. ਦਰਸ਼ਨ ਸਿੰਘ ‘ਆਸ਼ਟ`, ਪਟਿਆਲਾ
ਨਨਕਾਣਾ ਸਾਹਿਬ ਵਿਖੇ ਸਿਰਦਾਰ ਕਪੂਰ ਸਿੰਘ ਜੀ ਦੇ 'ਅਣਮੁੱਲੇ ਬੋਲਾ ਤੇ ਸੈਮੀਨਾਰ'
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ
ਪਲੀ ਵੱਲੋਂ ਬਾਰ੍ਹਵਾਂ ਅੰਤਰ-ਰਾਸ਼ਟਰੀ ਮਾਂ ਬੋਲੀ ਦਿਨ
ਹਰਪ੍ਰੀਤ ਸੇਖਾ, ਕਨੇਡਾ
ਭਾਜਪਾ ਨੇਤਾ ਸ੍ਰ ਸੁਖਮਿੰਦਰ ਸਿੰਘ ਗਰੇਵਾਲ ਦਾ ਨਾਰਵੇ ਪਹੁੰਚਣ ਤੇ ਨਿੱਘਾ ਸਵਾਗਤ
ਰੁਪਿੰਦਰ ਢਿੱਲੋ ਮੋਗਾ, ਓਸਲੋ
ਗੁਰੂਆਂ ਪੀਰਾਂ ਦੀ ਵਰੋਸਾਈ ਸਾਡੀ ਮਾਤ ਭਾਸ਼ਾ ਪੰਜਾਬੀ ਹੋਰ ਵਧੇਰੇ ਵਿਕਾਸ ਕਰਨ ਦੀਆਂ ਸੰਭਾਵਨਾਵਾਂ ਸਮੋਈ ਬੈਠੀ ਹੈ: ਡਾ. ਸੁਰਜੀਤ ਪਾਤਰ
ਡਾ. ਗੁਲਜ਼ਾਰ ਸਿੰਘ ਪੰਧੇਰ, ਲੁਧਿਆਣਾ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ,  ਕੈਨੇਡਾ
ਸ਼ਰੀਫ ਅਕੈਡਮੀ ਦਾ ਕੈਨੇਡਾ ਵਿੱਚ ਉਦਘਾਟਨੀ ਸਮਾਗਮ
ਜੱਸ ਚਾਹਲ, ਡਾਇਰੈਕਟਰ ਮੀਡੀਆ, ਕੈਨੇਡਾ
ਪ੍ਰਗਤੀਸ਼ੀਲ ਸਭਿਆਚਾਰਕ ਸਭਾ, ਕੈਲਗਰੀ ਵੱਲੋਂ ਅਧਿਆਤਮਵਾਦ ਬਨਾਮ ਪਦਾਰਥਵਾਦ ਵਿਸ਼ੇ ਤੇ ਲੈਕਚਰ ਆਯੋਜਿਤ ਕੀਤਾ ਗਿਆ
ਬਲਜਿੰਦਰ ਸੰਘਾ, ਕੈਲਗਰੀ
ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬਿੰਦਰ ਕੋਲੀਆਂਵਾਲ ਦਾ ਪਲੇਠਾ ਕਾਵਿ ਸੰਗ੍ਰਹਿ “ਸੋਚ ਮੇਰੀ” ਲੋਕ ਅਰਪਣ
ਬਲਵਿੰਦਰ ਸਿੰਘ ਚਾਹਲ, ਇਟਲੀ
ਭਾਰਤੀ ਗਣਤੰਤਰ ਦਿਵਸ 'ਤੇ ਭਾਰਤੀ ਸਫਾਰਤਖਾਨਾ ਹੇਲਸਿੰਕੀ ਵਿਖੇ ਭਾਰਤੀ ਰਾਜਦੂਤ ਸ਼੍ਰੀ ਅਸ਼ੋਕ ਕੁਮਾਰ ਸ਼ਰਮਾ ਨੇ ਤਿਰੰਗਾਂ ਲਹਿਰਾਇਆ
ਵਿੱਕੀ ਮੋਗਾ, ਫ਼ਿੰਨਲੈਂਡ
ਫ਼ਿੰਨਲੈਂਡ ਵਿੱਚ ਮਨਾਇਆ ਗਿਆ ਲੋਹੜੀ ਦਾ ਤਿਉਹਾਰ ਧੀਆਂ ਨੂੰ ਸਮਰਪਿਤ ਰਿਹਾ
ਵਿੱਕੀ ਮੋਗਾ, ਫ਼ਿੰਨਲੈਂਡ
ਨਵੇ ਸਾਲ ਦੇ ਆਗਮਨ ਤੇ ਗੁਰੂ ਘਰ ਲੀਅਰ ਨਾਰਵੇ ਵਿਖੇ ਸੰਗਤਾ ਨਮਸਤਕ ਹੋਈਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2015, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)