ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਡਾਇਰੈਕਟਰ ਮੀਡੀਆ, ਕੈਨੇਡਾ

 

 

ਜੱਸ ਚਾਹਲ (ਕੈਲਗਰੀ): ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 7 ਫਰਵਰੀ 2015 ਦਿਨ ਸ਼ਨਿੱਚਰਵਾਰ 2.00 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (ਕੋਸੋ) ਦੇ ਹਾਲ ਵਿਚ ਹੋਈ। ਜਨਰਲ ਸਕੱਤਰ ਜੱਸ ਚਾਹਲ ਨੇ ਜਨਾਬ ਸਬ੍ਹਾ ਸ਼ੇਖ਼ ਅਤੇ ਡਾ. ਮਜ਼ਹਰ ਸਦੀਕੀ ਹੋਰਾਂ ਨੂੰ ਪ੍ਰਧਾਨਗੀ ਮੰਡਲ ਦੀ ਸ਼ੋਭਾ ਬਨਣ ਦੀ ਬੇਨਤੀ ਕੀਤੀ।

ਉਪਰੰਤ ਸਟੇਜ ਸਕੱਤਰ ਦੀ ਜੁੱਮੇਵਾਰੀ ਨਿਭਾਂਦਿਆਂ ਜੱਸ ਚਾਹਲ ਨੇ ਅੱਜ ਦੀ ਸਭਾ ਦੀ ਕਾਰਵਾਈ ਸ਼ੁਰੂ ਕਰਦਿਆਂ ਡਾ. ਮਨਮੋਹਨ ਸਿੰਘ ਬਾਠ ਹੋਰਾਂ ਨੂੰ ਸੱਦਾ ਦਿੱਤਾ ਜਿਹਨਾਂ ਇਕ ਹਿੰਦੀ ਫਿਲਮੀ ਗਾਣਾ ਬੜੀ ਖ਼ੂਬਸੂਰਤੀ ਨਾਲ ਗਾਕੇ ਤਾੜੀਆਂ ਬਟੋਰ ਲਈਆਂ।

ਅਜਾਇਬ ਸਿੰਘ ਸੇਖੋਂ ਹੋਰਾਂ ਅਪਣੀ ਕਿਤਾਬ “ਅਜਾਇਬ ਸਿੰਘ ਸੇਖੋਂ ਦੀਆਂ ਪੰਜਾਬੀ ਕਵਿਤਾਵਾਂ” ਤਾੜੀਆਂ ਦੀ ਗੂੰਜ ਵਿੱਚ ਰਾਈਟਰਜ਼ ਫੋਰਮ, ਕੈਲਗਰੀ ਨੂੰ ਭੇਂਟ ਕੀਤੀ। ਉਪਰੰਤ ਅਪਣੀ ਇਹ ਕਵਿਤਾ ਸਾਂਝੀ ਕਰਕੇ ਖ਼ੁਸ਼ ਕੀਤਾ –

‘ਲੋੜ ਵੇਲੇ ਹਰ ਕੋਈ ਰੱਬ ਤੋਂ ਨਿਆਮਤਾਂ ਹੈ ਮੰਗਦਾ
ਮੰਗਣ ਤੋਂ ਪਹਿਲਾਂ ਮੰਗਣ ਦੇ ਹੱਕਦਾਰ ਬਨਣਾ ਚਾਹੀਦਾ
ਆਪਣੀ ਮੰਗ ਆਪ ਮੰਗੋ, ਦੂਜਿਆਂ ਰਾਹੀਂ ਮੰਗਣ ਦੀ ਲੋੜ ਨਹੀਂ
ਚੋਣਵੇਂ ਸ਼ਬਦ ਨਹੀਂ ਚਾਹੀਦੇ, ਮੰਗਣ ਵਾਲੇ ਦਾ ਹਿਰਦਾ ਸ਼ੁੱਧ ਚਾਹੀਦਾ’

ਜਨਾਬ ਸਬ੍ਹਾ ਸ਼ੇਖ਼ ਨੇ ਅਪਣੀਆਂ ਦੋ ਉਰਦੂ ਨਜ਼ਮਾਂ ਨਾਲ ਤਾੜੀਆਂ ਲੈ ਲਈਆਂ –

‘ਜੋ ਜ਼ਾਹਿਰ ਕਯਾ ਮੇਂ ਡੂਬਾ ਤੋ ਫਿਰ ਨਾ ਉਭਰਾ ਕਭੀ
‘ਸਬ੍ਹਾ’ ਬਾਤਿਨ ਕੋ ਥਾਮਾ ਤੋ ਫਿਰ ਨਾ ਡੂਬਾ ਕਭੀ’
‘ਯਾ ਰਬ ਅਪਨੇ ਹੀ ਨਫ਼ਸ ਕੇ ਹਾਥੋਂ ਸਤਾਯਾ ਹੁਆ ਹੂੰ
ਪਸ਼ੇਮਾਂ ਹੂੰ ਤੌਬਾ ਕੇ ਆਂਸੂਓਂ ਮੇਂ ਨਹਾਯਾ ਹੁਆ ਹੂੰ’

ਰਣਜੀਤ ਸਿੰਘ ਮਿਨਹਾਸ ਨੇ ਰਾਜ ਨੇਤਾਵਾਂ ਦੀ ਕੁਰਸੀ ਬਾਰੇ ਲਿਖੀ ਅਪਣੀ ਹਾਸ-ਕਵਿਤਾ “ਫੱਤੋ” ਰਾਹੀਂ ਬਹੁਤ ਹਸਾਇਆ –

‘ਭੈੜੇ-ਭੈੜੇ ਯਾਰ ਭੈੜੀ ਫੱਤੋ ਦੇ
ਫੱਤੋ ਦਾ ਅਸਲੀ ਨਾਂ ਕੁਰਸੀ, ਇਹ ਹੈ ਰੱਬ ਦੀ ਮਾਇਆ
ਜਿਸਨੇ ਚੌਂਹ ਲੱਤਾਂ ਦੇ ਉਤੇ, ਸਾਰਾ ਦੇਸ਼ ਨਚਾਇਆ
ਭਾਵੇਂ ਜੋ ਨਰ ਤੇ ਨਾ ਨਾਰੀ, ਭਾਵੇਂ ਹੈ ਨਰ ਨਾਰ
ਭੈੜੀ ਫੱਤੋ ਦੇ, ਭੈੜੇ-ਭੈੜੇ ਯਾਰ, ਭੈੜੀ.......

ਜਸਵੀਰ ਸਿੰਘ ਸਿਹੋਤਾ ਹੋਰਾਂ ਕੈਲਗਰੀ ਸ਼ਹਿਰ ਦੇ ਪਛੋਕੜ ਬਾਰੇ ਬਹੁਤ ਹੀ ਰੋਚਕ ਜਾਨਕਾਰੀ ਸਾਂਝੀ ਕਰਦਿਆਂ ਦੱਸਿਆ ਕਿ 1884 ਵਿੱਚ ਕੈਲਗਰੀ ਇਕ ਟਾਉਨ ਵੱਜੋਂ ਰਜਿਸਟਰ ਕੀਤਾ ਗਿਆ ਸੀ ਤੇ 1894 ਵਿੱਚ ਇਕ ਸ਼ਹਿਰ ਬਣਿਆ।

ਡਾ. ਮਜ਼ਹਰ ਸਦੀਕੀ ਨੇ ਅਪਣੀ ਮਜ਼ਾਹੀਆ ਉਰਦੂ ਨਜ਼ਮ ਨਾਲ ਵ੍ਹ੍ਹਾਵਾ ਰੰਗ ਬਨ੍ਹਿਆ –

‘ਖ਼ੁਦਾ ਜਾਨੇ ਹਮੇਂ ਕਯੂੰ ਅਬ ਕਰਪਸ਼ਨ ਸੇ ਸ਼ਿਕਾਯਤ ਹੈ
ਕਰਪਸ਼ਨ ਤੋ ਹਮਾਰੇ ਯਹਾਂ ਕੀ ਦੇਰੀਨਾ ਰਵਾਯਤ ਹੈ
ਕਰਪਸ਼ਨ ਖ਼ਤਮ ਹੋ ਜਾਏ ਤੋ ਬੁਨਿਯਾਦੇਂ ਹੀ ਹਿਲ ਜਾਏਂ
ਕਰਪਸ਼ਨ ਹੀ ਸੇ ਤੋ ਕਾਯਮ ਯੇ ਐਵਾਨੇ-ਸਿਯਾਸਤ ਹੈ’

ਜੱਸ ਚਾਹਲ ਨੇ ਅਪਣੀ ਇਕ ਹਿੰਦੀ ਗ਼ਜ਼ਲ ਨਾਲ ਵਾਹ-ਵਾਹ ਲੈ ਲਈ –

‘ਕਰਤੇ ਹੈਂ ਕਯੂੰ ਯੇ ਲੋਗ ਬੇਬਾਤ ਕੀ ਬਾਤੇਂ
ਗਰਮੀ, ਸਰਦੀ, ਧੂਪ ਕੀ, ਬਰਸਾਤ ਕੀ ਬਾਤੇਂ।
ਇਸ ਜ਼ਿੰਦਗੀ ਕੀ ਦੌੜ ਮੇਂ ਜਿਨਕੋ ਭੁਲਾ ਦਿਯਾ
ਬੈਠੋ ਕਭੀ, ਕਰੇਂ ਉਨਹੀ ਲਮਹਾਤ ਕੀ ਬਾਤੇਂ’

ਅਮਰੀਕ ਚੀਮਾ ਹੋਰਾਂ ‘ਉਜਾਗਰ ਸਿੰਘ ਕੰਵਲ’ ਦੀ ਕਾਵਿ-ਪੁਸਤਕ “ਰੁੱਤਾਂ ਦੇ ਪਰਛਾਵੇਂ” ਵਿੱਚੋਂ ਇਹ ਗੀਤ ਤਰੱਨਮ ਵਿੱਚ ਗਾਕੇ ਸਮਾਂ ਬਨ੍ਹ ਦਿੱਤਾ –

‘ਪੌਣਾਂ ਵਿਚ ਖੁਸ਼ਬੋ, ਅੱਜ ਸਾਡੇ ਸੱਜਨਾ ਨੇ ਆਉਣਾ
ਵਕਤ ਨਾ ਜਾਏ ਖਲੋ, ਅੱਜ ਸਾਡੇ ਸੱਜਨਾ........

ਜਾਵਿਦ ਨਿਜ਼ਾਮੀ ਨੇ ਅਪਣੀਆਂ ਉਰਦੂ ਨਜ਼ਮਾਂ ਸੁਣਾਕੇ ਤਾੜੀਆਂ ਲੁੱਟ ਲਈਆਂ –

‘ਦੋਸਤੀ ਕਾ ਹਾਥ ਬੜ੍ਹ੍ਹਾਨੇ ਆਯਾ ਹੂੰ
ਰਿਸ਼ਤੋਂ ਕੋ ਪਰਵਾਨ ਚੜ੍ਹ੍ਹਾਨੇ ਆਯਾ ਹੂੰ।
ਨਫ਼ਰਤ ਕੀ ਦੀਵਾਰ ਗਿਰਾਨੇ ਆਯਾ ਹੂੰ
ਗੁਲਸ਼ਨ ਕੋ ਗੁਲਜ਼ਾਰ ਬਨਾਨੇ ਆਯਾ ਹੂੰ’

ਰਾਈਟਰਜ਼ ਫੋਰਮ ਵਲੋਂ ਹਾਜ਼ਰੀਨ ਲਈ ਸਨੈਕਸ ਦਾ ਢੁਕਵਾਂ ਪ੍ਰਬੰਧ ਕੀਤਾ ਗਿਆ ਸੀ।

ਜੱਸ ਚਾਹਲ ਨੇ ਸਭਾ ਵਿੱਚ ਆਉਣ ਲਈ ਸਭ ਦਾ ਧੰਨਵਾਦ ਕਰਦੇ ਹੋਏ ਅਗਲੀ ਇਕੱਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ ਅਤੇ ਡਾ. ਮਨਮੋਹਨ ਸਿੰਘ ਬਾਠ ਦਾ ਫ਼ੋਟੋਗਰਾਫਰ ਦੀ ਜੁੱਮੇਵਾਰੀ ਬਖ਼ੂਬੀ ਨਿਭਾਉਣ ਲਈ ਧੰਨਵਾਦ ਕੀਤਾ।

ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ। ਤੁਹਾਡਾ ਸਹਿਯੋਗ ਹੀ ਸਾਹਿਤ ਦੀ ਤਰੱਕੀ ਤੇ ਪਰਸਾਰ ਦਾ ਰਾਜ਼ ਹੈ।

ਰਾਈਟਰਜ਼ ਫੋਰਮ ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰ੍ਹਾਂ ਪਹਿਲੇ ਸ਼ਨਿੱਚਰਵਾਰ 7 ਮਾਰਚ 2015 ਨੂੰ 2.00 ਤੋਂ 5.00 ਤਕ ਕੋਸੋ ਦੇ ਹਾਲ 102-3208, 8 ਐਵੇਨਿਊ ਕੈਲਗਰੀ ਵਿਚ ਹੋਵੇਗੀ। ਕੈਲਗਰੀ ਦੇ ਸਾਰੇ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਇਸ ਵੰਨ-ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਜੱਸ ਚਾਹਲ (ਜਨਰਲ ਸਕੱਤਰ) ਨਾਲ 403-667-0128 ਤੇ ਜਾਂ ਰਫ਼ੀ ਅਹਮਦ ਨਾਲ 403-605-0213 ਤੇ ਸੰਪਰਕ ਕਰ ਸਕਦੇ ਹੋ। ਤੁਸੀਂ ਫੇਸ ਬੁਕ ਤੇ WritersForumCalgary Canada ਨਾਲ ਫਰੈਂਡ ਵੀ ਬਣ ਸਕਦੇ ਹੋ। ਧੰਨਵਾਦ।

21/02/15


 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

  ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ,  ਕੈਨੇਡਾ
ਸ਼ਰੀਫ ਅਕੈਡਮੀ ਦਾ ਕੈਨੇਡਾ ਵਿੱਚ ਉਦਘਾਟਨੀ ਸਮਾਗਮ
ਜੱਸ ਚਾਹਲ, ਡਾਇਰੈਕਟਰ ਮੀਡੀਆ, ਕੈਨੇਡਾ
ਪ੍ਰਗਤੀਸ਼ੀਲ ਸਭਿਆਚਾਰਕ ਸਭਾ, ਕੈਲਗਰੀ ਵੱਲੋਂ ਅਧਿਆਤਮਵਾਦ ਬਨਾਮ ਪਦਾਰਥਵਾਦ ਵਿਸ਼ੇ ਤੇ ਲੈਕਚਰ ਆਯੋਜਿਤ ਕੀਤਾ ਗਿਆ
ਬਲਜਿੰਦਰ ਸੰਘਾ, ਕੈਲਗਰੀ
ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬਿੰਦਰ ਕੋਲੀਆਂਵਾਲ ਦਾ ਪਲੇਠਾ ਕਾਵਿ ਸੰਗ੍ਰਹਿ “ਸੋਚ ਮੇਰੀ” ਲੋਕ ਅਰਪਣ
ਬਲਵਿੰਦਰ ਸਿੰਘ ਚਾਹਲ, ਇਟਲੀ
ਭਾਰਤੀ ਗਣਤੰਤਰ ਦਿਵਸ 'ਤੇ ਭਾਰਤੀ ਸਫਾਰਤਖਾਨਾ ਹੇਲਸਿੰਕੀ ਵਿਖੇ ਭਾਰਤੀ ਰਾਜਦੂਤ ਸ਼੍ਰੀ ਅਸ਼ੋਕ ਕੁਮਾਰ ਸ਼ਰਮਾ ਨੇ ਤਿਰੰਗਾਂ ਲਹਿਰਾਇਆ
ਵਿੱਕੀ ਮੋਗਾ, ਫ਼ਿੰਨਲੈਂਡ
ਫ਼ਿੰਨਲੈਂਡ ਵਿੱਚ ਮਨਾਇਆ ਗਿਆ ਲੋਹੜੀ ਦਾ ਤਿਉਹਾਰ ਧੀਆਂ ਨੂੰ ਸਮਰਪਿਤ ਰਿਹਾ
ਵਿੱਕੀ ਮੋਗਾ, ਫ਼ਿੰਨਲੈਂਡ
ਨਵੇ ਸਾਲ ਦੇ ਆਗਮਨ ਤੇ ਗੁਰੂ ਘਰ ਲੀਅਰ ਨਾਰਵੇ ਵਿਖੇ ਸੰਗਤਾ ਨਮਸਤਕ ਹੋਈਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2015, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)