ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ , ਕੈਲਗਰੀ, ਕਨੇਡਾ

 

 

ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 7 ਮਾਰਚ 2015 ਦਿਨ ਸ਼ਨਿੱਚਰਵਾਰ 2.00 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (ਕੋਸੋ) ਦੇ ਹਾਲ ਵਿਚ ਹੋਈ। ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨੇ ਸ. ਸੁਰਜੀਤ ਸਿੰਘ ਸੀਤਲ ‘ਪੰਨੂੰ’ ਅਤੇ ਜਨਾਬ ਸਬ੍ਹਾ ਸ਼ੇਖ਼ ਹੋਰਾਂ ਨੂੰ ਪ੍ਰਧਾਨਗੀ ਮੰਡਲ ਦੀ ਸ਼ੋਭਾ ਬਨਣ ਦੀ ਬੇਨਤੀ ਕੀਤੀ ਅਤੇ ਸਟੇਜ ਸਕੱਤਰ ਦੀ ਜੁੱਮੇਵਾਰੀ ਨਿਭਾਂਦਿਆਂ ਅੱਜ ਦੀ ਸਭਾ ਦੀ ਕਾਰਵਾਈ ਸ਼ੁਰੂ ਕੀਤੀ।

ਅਜਾਇਬ ਸਿੰਘ ਸੇਖੋਂ ਹੋਰਾਂ ਬੁੜਾਪੇ ਬਾਰੇ ਲਿਖੀ ਅਪਣੀ ਕਹਾਣੀ ‘ਇਕ ਦੁਖਿਆਰਨ’ ਸਾਂਝੀ ਕਰਕੇ ਤਾੜੀਆਂ ਲਈਆਂ।

ਅਮਰੀਕ ਚੀਮਾ ਨੇ ‘ਉਜਾਗਰ ਸਿੰਘ ਕੰਵਲ’ ਦਾ ਲਿਖਿਆ ਇਕ ਗੀਤ ਅਤੇ ਕੁਝ ਟੱਪੇ ਮਾਹਿਏ ਦੇ ਗਾਕੇ ਵਾਹ-ਵਾਹ ਲੁੱਟ ਲਈ।

ਪ੍ਰਭਦੇਵ ਗਿਲ ਹੋਰਾਂ ਅਪਣੀ ਹੱਡ-ਬੀਤੀ ਬਯਾਨ ਕਰਦੇ ਹੋਏ ਦੱਸਿਆ ਕਿ ਜੇ ਕਦੇ ਵੀ ਅੱਖਾਂ ਸਾਹਮਣੇ ਨ੍ਹੇਰੇ ਵਰਗਾ ਕੁਝ ਲੱਗੇ ਤਾਂ ਬਿਨਾ ਕੋਈ ਘੌਲ ਕੀਤੇ ਡਾਕਟਰ ਕੋਲ ਜਾਂ ਹਸਤਪਤਾਲ ਪੰਹੁਚ ਜਾਣਾ ਚਾਹੀਦਾ ਹੈ, ਨਹੀਂ ਤਾਂ ਨਿਗਾਹ ਤੋਂ ਵਾਂਝੇ ਹੋਣ ਦੀ ਨੌਬਤ ਵੀ ਆ ਸਕਦੀ ਹੈ। ਉਪਰੰਤ ਅਪਣੀਆਂ ਇਹ ਸਤਰਾਂ ਵੀ ਸਾਂਝੀਆਂ ਕੀਤੀਆਂ –

“ਨਾ ਕੰਧੀਂ ਬਾਲਿਆ ਦੀਵਾ, ਨਾ ਬੂਹਾ ਰੱਖਿਆ ਖੁੱਲਾ
ਮੁਹੱਬਤ ਫਿਰ ਵੀ ਆਪਣੀ, ਐ ਸੱਜਣ ਬਦਨਾਮ ਹੋ ਗਈ”

ਹਰਦਿਆਲ ਸਿੰਘ (ਹੈਪੀ) ਮਾਨ ਹੋਰਾਂ ਆਉਣ ਵਾਲੀਆਂ ਐਮ.ਐਲ.ਏ ਦੀਆਂ ਚੋਣਾਂ ਵਿੱਚ ਏਹੋ ਜੇਹੇ ਨੁਮਾਇਂਦੇ ਚੁਨਣ ਦੀ ਅਪੀਲ ਕੀਤੀ ਜੋ ਚੰਗੇ ਇਖ਼ਲਾਕ ਦੇ ਹੋਣ ਦੇ ਨਾਲ-ਨਾਲ ਸਮਾਜ ਸੇਵਕ, ਚੰਗੇ ਕਮਯੂਨੀਕੇਟਰ ਅਤੇ ਸਰਕਾਰ ਦੇ ਕਾਮ-ਕਾਜ ਬਾਰੇ ਅੱਛੀ ਸਮਝ ਰਖਦੇ ਹੋਣ।

ਬੀਬੀ ਵੈਲਰੀਨ ਮਲਾਨੀ ਨੇ ਇਕ ਪੰਜਾਬੀ ਗੀਤ ਅਤੇ ਬੁੱਲੇ ਸ਼ਾਹ ਹਰਮੋਨਿਯਮ ਨਾਲ ਗਾਕੇ ਵ੍ਹ੍ਹਾਵਾ ਰੰਗ ਬਨ੍ਹਿਆ।
ਸੁਰਜੀਤ ਸਿੰਘ ਸੀਤਲ ‘ਪੰਨੂੰ’ ਹੋਰਾਂ ਇਕ ਗ਼ਜ਼ਲ ਅਤੇ ਕੁਝ ਰੁਬਾਇਆਂ ਨਾਲ ਵਾਹ-ਵਾਹ ਲੈ ਲਈ –

“ਹੀਰਾਂ ਦੀ ਮਹਿਫ਼ਲ ਦੇ ਵਿੱਚੋਂ ਗਿਆ ਛੇਕਿਆ ਰਾਂਝਾ
ਆਪਣੀਆਂ ਕਰਤੂਤਾਂ ਕਾਰਨ ਫਿਰੇ ਪਿਆਰ ਤੋਂ ਵਾਂਜਾ
ਦੁੱਧ ਘਿਉ ਲੱਸੀ ਤੇ ਚੂਰੀ ਨਾ ਇਹਨੂੰ ਭਾਉਂਦੇ ‘ਪੰਨੂੰ’
ਇਸਨੂੰ ਚਾਹੀਦੇ ਭੰਗ ਅਫੀਮ ਤੇ ਜਾਂ ਸੁਲਫ਼ਾ ਜਾਂ ਗਾਂਜਾ”

ਰਣਜੀਤ ਸਿੰਘ ਮਿਨਹਾਸ ਨੇ ਅਪਣੀ ਹਾਸ-ਕਵਿਤਾ “ਰਾਹੀਂ ਰੌਣਕ ਲਾਈ –

“ਸੁਪਨੇ ਦੇ ਵਿੱਚ ਮੈਂ ਜਵਾਨ ਹੋ ਗਿਆ, ਬੁੱਡੇ ਬਾਰੇ ਫਿਰ ਤੋਂ ਸ਼ਤਾਨ ਹੋ ਗਿਆ
ਨਚਦੀ ਦੇ ਲੱਕ ਦੇ ਨਜ਼ਾਰੇ ਮਾਰ ਗਏ, ਜੱਨਤ ਦੇ ਜਿਵੇਂ ਜੀ ਨਜ਼ਾਰੇ ਮਾਰ ਗਏ”

ਜੱਸ ਚਾਹਲ ਨੇ ਅਪਣੀ ਇਸ ਹਿੰਦੀ ਗ਼ਜ਼ਲ ਨਾਲ ਵਾਹ-ਵਾਹ ਲੈ ਲਈ –

“ਕਬ ਤਕ ਖ਼ੁਦ ਭੀ ਤੜਪੋਗੇ, ਤੜਪਾਓਗੇ
ਕਿਸ ਦਿਨ ਆਖ਼ਿਰ ਦਿਲ ਕੀ ਬਾਤ ਬਤਾਓਗੇ।
ਗ਼ਫ਼ਲਤ ਕੀ ਪੱਟੀ ਜਿਸ ਦਿਨ ਹਟ ਜਾਏਗੀ
ਕੈਸੇ ਫਿਰ ਤੁਮ ਖ਼ੁਦ ਸੇ ਆਂਖ ਮਿਲਾਓਗੇ”

ਜਾਵਿਦ ਨਿਜ਼ਾਮੀ ਨੇ ਅਪਣੀਆਂ ਉਰਦੂ ਨਜ਼ਮਾਂ ਸੁਣਾਕੇ ਤਾੜੀਆਂ ਲਈਆਂ –

“ਦਿਲ ਸੇ ਯਾਦੋਂ ਕੇ ਜੋ ਦਫ਼ੀਨੇ ਪੁਰਾਨੇ ਨਿਕਲੇ
ਅਪਨੇ ਜੀਨੇ ਕੇ ਹੀ ਆਜ ਬਹਾਨੇ ਨਿਕਲੇ।
ਹਮਨੇ ਖਾਏ ਹੈਂ ਕਈ ਬਾਰ ਫ਼ਰੇਬੇ – ਯਾਰਾਂ
ਲੇਕਿਨ ਹਰ ਬਾਰ ਨਏ ਯਾਰ ਬਨਾਨੇ ਨਿਕਲੇ”

ਅਮਰੀਕ ਸਰੋਆ ਨੇ ਵਧੀਆ ਚੁਟਕਲੇ ਸਾਂਝੇ ਕਰਕੇ ਹਸਾਇਆ।
ਡਾ. ਮਨਮੋਹਨ ਸਿੰਘ ਬਾਠ ਨੇ ਹਮੇਸ਼ਾ ਵਾਂਗ ਇਕ ਹਿੰਦੀ ਫਿਲਮੀ ਗੀਤ ਗਾਕੇ ਸਮਾਂ ਬਨ੍ਹ ਦਿੱਤਾ।

ਸਬ੍ਹਾ ਸ਼ੇਖ਼ ਨੇ ਅਪਣੀਆਂ ਦੋ ਉਰਦੂ ਨਜ਼ਮਾਂ ਨਾਲ ਤਾੜੀਆਂ ਲਈਆਂ –

1-“ਜੋ ਦਿਲ ਮੇਂ ਨ ਉਤਰ ਸਕੇ ਵੋ ਤੀਰੇ-ਨਜ਼ਰ ਹੀ ਕਯਾ
ਜੋ ਤੀਰਗੀ ਸ਼ਬ ਨਾ ਮਿਟਾ ਸਕੇ ਵੋ ਸਹਰ ਹੀ ਕਯਾ”

2-“ਬਰਸੋਂ ਰਹੀ ਮੇਰੀ ਕਹਾਨੀ ਵਰਕ-ਵਰਕ
ਕੋਈ ਉਸੇ ਕਿਤਾਬ ਕੀ ਸੂਰਤ ਨ ਦੇਖ ਸਕਾ”

ਜਸਵੀਰ ਸਿੰਘ ਸਿਹੋਤਾ ਹੋਰਾਂ ਪਿਛਲੇ ਮਹੀਨੇ ਦੀ ਤਰਾਂ ਕੈਲਗਰੀ ਸ਼ਹਿਰ ਦੇ ਪਛੋਕੜ ਬਾਰੇ ਹੋਰ ਵੀ ਰੋਚਕ ਜਾਨਕਾਰੀ ਸਾਂਝੀ ਕੀਤੀ ਤੇ ਦੱਸਿਆ ਕਿ ਅਲਬਰਟਾ ਸੂਬਾ 1905 ਵਿੱਚ ਹੋਂਦ ਵਿੱਚ ਆਇਆ ਸੀ। ਉਪਰੰਤ ਅਪਣੀ ਇਕ ਕਵਿਤਾ ਵੀ ਸਾਂਝੀ ਕੀਤੀ।

ਬੀਬੀ ਮਨਜੀਤ ਕਾਂਡਾ ‘ਨਿਰਮਲ’ ਨੇ ਅਪਣੀਆਂ ਦੋ ਕਵਿਤਾਵਾਂ ਨਾਲ ਖ਼ੁਸ਼ ਕਰ ਦਿੱਤਾ –

“ਵਿਰਹਾ ਦੀ ਨਮੀ ਨਾਲ ਮੇਰਾ, ਤਨ ਮਨ ਭਿੱਜ ਗਿਆ
ਮੇਰੇ ਦਿਲ ਦਿਆਂ ਕੰਧਾਂ, ਮੇਰੇ ਦਿਲ ਦਾ ਆਸਮਾਨ
ਤੇ ਮੇਰਾ ਸੀਨਾ ਸਿੱਜ ਗਿਆ
ਮੈਂ ਵਿਰਹਾ ਦਾ ਸ਼ਾਇਰ ਹਾਂ!”

ਸਭਾ ਦੀ ਫ਼ਰਮਾਇਸ਼ ਤੇ ਵੈਲਰੀਨ ਮਲਾਨੀ ਦੇ ਗਾਏ ਇਕ ਗੀਤ ਅਤੇ ‘ਸੁੱਲਖਣ ਸਰਹਦੀ’ ਦੀ ਕਵਿਤਾ ਨਾਲ ਸਭਾ ਦੀ ਸਮਾਪਤੀ ਕੀਤੀ ਗਈ –

“ਸਾਰੀ ਦੁਨੀਯਾ ਕੋ ਜ਼ਰੂਰਤ ਹੈ ਆਪਕੀ, ਆਪ ਆਏ ਹੈਂ ਇਨਾਯਤ ਹੈ ਆਪਕੀ
ਕਤਰਾਏ-ਫ਼ਾਨੀ ਹੈ ਇਨਸਾਨ ਕਾ ਵਜੂਦ, ਜੋ ਭੀ ਹੈ ਹਸਤੀ ਬਦੌਲਤ ਹੈ ਆਪਕੀ”

ਰਾਈਟਰਜ਼ ਫੋਰਮ ਵਲੋਂ ਹਾਜ਼ਰੀਨ ਲਈ ਸਨੈਕਸ ਦਾ ਢੁਕਵਾਂ ਪ੍ਰਬੰਧ ਕੀਤਾ ਗਿਆ ਸੀ।

ਜੱਸ ਚਾਹਲ ਨੇ ਸਭਾ ਵਿੱਚ ਆਉਣ ਲਈ ਸਭ ਦਾ ਧੰਨਵਾਦ ਕਰਦੇ ਹੋਏ ਅਗਲੀ ਇਕੱਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ ਅਤੇ ਡਾ. ਮਨਮੋਹਨ ਸਿੰਘ ਬਾਠ ਦਾ ਫ਼ੋਟੋਆਂ ਲਈ ਖ਼ਾਸ ਧੰਨਵਾਦ ਕੀਤਾ।

ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ। ਤੁਹਾਡਾ ਸਹਿਯੋਗ ਹੀ ਸਾਹਿਤ ਦੀ ਤਰੱਕੀ ਤੇ ਪਰਸਾਰ ਦਾ ਰਾਜ਼ ਹੈ।

ਰਾਈਟਰਜ਼ ਫੋਰਮ ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰ੍ਹਾਂ ਪਹਿਲੇ ਸ਼ਨਿੱਚਰਵਾਰ 4 ਅਪ੍ਰੈਲ 2015 ਨੂੰ 2.00 ਤੋਂ 5.00 ਤਕ ਕੋਸੋ ਦੇ ਹਾਲ 102-3208, 8 ਐਵੇਨਿਊ ਕੈਲਗਰੀ ਵਿਚ ਹੋਵੇਗੀ। ਕੈਲਗਰੀ ਦੇ ਸਾਰੇ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਇਸ ਵੰਨ-ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਪ੍ਰੋ. ਸ਼ਮਸ਼ੇਰ ਸਿੰਘ ਸੰਧੂ (ਪ੍ਰਧਾਨ) ਨਾਲ 403-285-5609 ਤੇ ਜਾਂ ਜਸਬੀਰ (ਜੱਸ) ਚਾਹਲ (ਜਨਰਲ ਸਕੱਤਰ) ਨਾਲ 403-667-0128 ਤੇ ਸੰਪਰਕ ਕਰ ਸਕਦੇ ਹੋ। ਤੁਸੀਂ ਫੇਸ ਬੁਕ ਤੇ Writers Forum Calgary ਦੇ ਪੇਜ ਤੋਂ ਹੋਰ ਜਾਣਕਾਰੀ ਵੀ ਲੈ ਸਕਦੇ ਹੋ। ਧੰਨਵਾਦ।

20/03/15


 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ , ਕੈਲਗਰੀ, ਕਨੇਡਾ
ਸੈਮੂਅਲ ਜੌਹਨ ਦੇ ਨਾਟਕਾਂ ਦੀ ਭਰਪੂਰ ਪ੍ਰਸੰਸਾ
ਹਰਪ੍ਰੀਤ ਸੇਖਾ, ਕਨੇਡਾ
ਗੁਰਦਵਾਰਾ ਸਿੰਘ ਸਭਾ ਨੋਵੇਲਾਰਾ ਵਿਖੇ ਸਿੱਖੀ ਸੇਵਾ ਸੋਸਾਇਟੀ ਵੱਲੋਂ ਕਰਵਾਏ ਗਏ ਕੀਰਤਨ ਮੁਕਾਬਲੇ
ਬਲਵਿੰਦਰ ਸਿੰਘ ਚਾਹਲ, ਇਟਲੀ
ਪੰਜਾਬੀ ਸਾਹਿਤ ਸਭਾ ਦਸੂਹਾ, ਗੜ੍ਹਦੀਵਾਲ ਵਲੋਂ “ਧਰਤ ਭਲੀ ਸੁਹਾਵਣੀ” ਤੇ ਵਿਚਾਰ ਗੋਸ਼ਟੀ
ਅਮਰਜੀਤ ਸਿੰਘ, ਦਸੂਹਾ
ਸ੍ਰ. ਸ਼ਾਮ ਸਿੰਘ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਾਨਕਸ਼ਾਹੀ ਕੈਲੰਡਰ ਵਿਵਾਦ ਬਾਰੇ ਬਿਆਨ
ਗੁਰੂ ਜੋਗਾ ਸਿੰਘ, ਲਾਹੌਰ
ਹੋਲੇ ਮਹੱਲੇ ਦੇ ਇਤਿਹਾਸਕ ਦਿਨ ਦੀ ਖੁਸ਼ੀ ਵਿਚ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਵਿਸ਼ੇਸ਼ ਦੀਵਾਨ
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ
ਕੌਮੀ ਬਾਲ ਸਾਹਿਤ ਗੋਸ਼ਟੀ ਅਤੇ ਸਨਮਾਨ ਸਮਾਰੋਹ
ਡਾ. ਦਰਸ਼ਨ ਸਿੰਘ ‘ਆਸ਼ਟ`, ਪਟਿਆਲਾ
ਨਨਕਾਣਾ ਸਾਹਿਬ ਵਿਖੇ ਸਿਰਦਾਰ ਕਪੂਰ ਸਿੰਘ ਜੀ ਦੇ 'ਅਣਮੁੱਲੇ ਬੋਲਾ ਤੇ ਸੈਮੀਨਾਰ'
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ
ਪਲੀ ਵੱਲੋਂ ਬਾਰ੍ਹਵਾਂ ਅੰਤਰ-ਰਾਸ਼ਟਰੀ ਮਾਂ ਬੋਲੀ ਦਿਨ
ਹਰਪ੍ਰੀਤ ਸੇਖਾ, ਕਨੇਡਾ
ਭਾਜਪਾ ਨੇਤਾ ਸ੍ਰ ਸੁਖਮਿੰਦਰ ਸਿੰਘ ਗਰੇਵਾਲ ਦਾ ਨਾਰਵੇ ਪਹੁੰਚਣ ਤੇ ਨਿੱਘਾ ਸਵਾਗਤ
ਰੁਪਿੰਦਰ ਢਿੱਲੋ ਮੋਗਾ, ਓਸਲੋ
ਗੁਰੂਆਂ ਪੀਰਾਂ ਦੀ ਵਰੋਸਾਈ ਸਾਡੀ ਮਾਤ ਭਾਸ਼ਾ ਪੰਜਾਬੀ ਹੋਰ ਵਧੇਰੇ ਵਿਕਾਸ ਕਰਨ ਦੀਆਂ ਸੰਭਾਵਨਾਵਾਂ ਸਮੋਈ ਬੈਠੀ ਹੈ: ਡਾ. ਸੁਰਜੀਤ ਪਾਤਰ
ਡਾ. ਗੁਲਜ਼ਾਰ ਸਿੰਘ ਪੰਧੇਰ, ਲੁਧਿਆਣਾ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ,  ਕੈਨੇਡਾ
ਸ਼ਰੀਫ ਅਕੈਡਮੀ ਦਾ ਕੈਨੇਡਾ ਵਿੱਚ ਉਦਘਾਟਨੀ ਸਮਾਗਮ
ਜੱਸ ਚਾਹਲ, ਡਾਇਰੈਕਟਰ ਮੀਡੀਆ, ਕੈਨੇਡਾ
ਪ੍ਰਗਤੀਸ਼ੀਲ ਸਭਿਆਚਾਰਕ ਸਭਾ, ਕੈਲਗਰੀ ਵੱਲੋਂ ਅਧਿਆਤਮਵਾਦ ਬਨਾਮ ਪਦਾਰਥਵਾਦ ਵਿਸ਼ੇ ਤੇ ਲੈਕਚਰ ਆਯੋਜਿਤ ਕੀਤਾ ਗਿਆ
ਬਲਜਿੰਦਰ ਸੰਘਾ, ਕੈਲਗਰੀ
ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬਿੰਦਰ ਕੋਲੀਆਂਵਾਲ ਦਾ ਪਲੇਠਾ ਕਾਵਿ ਸੰਗ੍ਰਹਿ “ਸੋਚ ਮੇਰੀ” ਲੋਕ ਅਰਪਣ
ਬਲਵਿੰਦਰ ਸਿੰਘ ਚਾਹਲ, ਇਟਲੀ
ਭਾਰਤੀ ਗਣਤੰਤਰ ਦਿਵਸ 'ਤੇ ਭਾਰਤੀ ਸਫਾਰਤਖਾਨਾ ਹੇਲਸਿੰਕੀ ਵਿਖੇ ਭਾਰਤੀ ਰਾਜਦੂਤ ਸ਼੍ਰੀ ਅਸ਼ੋਕ ਕੁਮਾਰ ਸ਼ਰਮਾ ਨੇ ਤਿਰੰਗਾਂ ਲਹਿਰਾਇਆ
ਵਿੱਕੀ ਮੋਗਾ, ਫ਼ਿੰਨਲੈਂਡ
ਫ਼ਿੰਨਲੈਂਡ ਵਿੱਚ ਮਨਾਇਆ ਗਿਆ ਲੋਹੜੀ ਦਾ ਤਿਉਹਾਰ ਧੀਆਂ ਨੂੰ ਸਮਰਪਿਤ ਰਿਹਾ
ਵਿੱਕੀ ਮੋਗਾ, ਫ਼ਿੰਨਲੈਂਡ
ਨਵੇ ਸਾਲ ਦੇ ਆਗਮਨ ਤੇ ਗੁਰੂ ਘਰ ਲੀਅਰ ਨਾਰਵੇ ਵਿਖੇ ਸੰਗਤਾ ਨਮਸਤਕ ਹੋਈਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2015, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)