ਫ਼ਿੰਨਲੈਂਡ 27 ਜਨਵਰੀ - ਭਾਰਤ ਦੇ 66ਵੇਂ
ਗਣਤੰਤਰ ਦਿਵਸ 'ਤੇ ਹੇਲਸਿੰਕੀ ਵਿੱਚ ਸਥਿਤ ਭਾਰਤੀ ਦੂਤਾਘਰ ਫ਼ਿੰਨਲੈਂਡ ਅਤੇ
ਇਸਤੋਨੀਆ ਵਿਖੇ ਭਾਰਤੀ ਰਾਜਦੂਤ ਸ਼੍ਰੀ ਅਸ਼ੋਕ ਕੁਮਾਰ ਸ਼ਰਮਾ ਨੇ ਤਿਰੰਗਾਂ ਝੰਡਾ
ਲਹਿਰਾਇਆ। ਸਮਾਰੋਹ ਦੌਰਾਨ ਸੱਭ ਤੋਂ ਪਹਿਲਾਂ ਭਾਰਤੀ ਰਾਸ਼ਟਰੀ ਗੀਤ ਦਾ ਗਾਇਨ
ਹੋਇਆ ਅਤੇ ਫੇਰ ਸ਼੍ਰੀ ਸ਼ਰਮਾ ਨੇ ਭਾਰਤੀ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜ਼ੀ
ਦੁਆਰਾ ਰਾਸ਼ਟਰ ਨੇ ਨਾਮ ਭੇਜਿਆ ਸੰਦੇਸ਼ ਪੜ੍ਹ ਕੇ ਸੁਣਾਇਆ।
ਸ਼੍ਰੀ ਸ਼ਰਮਾ ਨੇ ਫ਼ਿੰਨਲੈਂਡ ਵਿੱਚ ਵਸਦੇ ਸਮੁੱਚੇ ਭਾਰਤੀਆਂ ਨੂੰ ਗਣਤੰਤਰ
ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਜੀ ਆਇਆਂ ਕਿਹਾ। ਇਸਤੋਂ ਬਾਅਦ ਸ਼ਾਮ ਨੂੰ
ਭਾਰਤੀ ਸਫਾਰਤਖਾਨੇ ਵਲੋਂ ਗਣਤੰਤਰ ਦਿਵਸ ਦੀ ਖੁਸ਼ੀ ਵਿੱਚ ਭਾਰਤੀ ਰੈਸਟੋਰੇਂਟ
ਇੰਡੀਆਂ ਹਾਊਸ ਵਿਖੇ ਇੱਕ ਸ਼ਾਨਦਾਰ ਪਾਰਟੀ ਆਯੋਜਿਤ ਕੀਤੀ ਗਈ ਜਿਥੇ ਕਈ ਦੇਸ਼ਾਂ
ਦੇ ਰਾਜਦੂਤਾਂ ਸਮੇਤ ਫ਼ਿੰਨਲੈਂਡ ਅਤੇ ਭਾਰਤੀ ਮੂਲ ਦੀਆਂ ਕਈ ਪ੍ਰਸਿੱਧ ਹਸਤੀਆਂ
ਨੇ ਸ਼ਿਰਕਿਤ ਕੀਤੀ।