ਮੁਹੰਮਦ ਤੁਗਲਕ (ਸੰਨ 1253-1325) ਸਮੇਂ ਕਵੀ ਅਮੀਰ ਖੁਸਰੋ ਦਹਿਲਵੀ
ਸੂਫੀ ਗਾਇਕ, ਕਵੀ ਮਸਨਫੀ, ਕਤਾ, ਰੁਬਾਈ, ਦੋ-ਬਾਤੀ, ਤਰਕੀਬ-ਬੰਦ ਅਤੇ
ਕਵਾਲੀਆਂ ਲਿਖਣ ਵਾਲੇ ਮਸ਼ਹੂਰ ਕਵੀ ਹੋਏ ਹਨ ਜਿਨ੍ਹਾਂ ਸੰਨ 1320 ਵਿਚ ਆਪਣੀ
ਪੁਸਤਕ 'ਤੁਗਲਕ-ਨਾਮਾ' ਵਿਚ ਪਹਿਲੀ ਵਾਰ 'ਪੰਜਾਬ' ਸ਼ਬਦ ਲਿਖਿਆ ਸੀ ਜਿਸ ਤੋਂ
ਭਾਵ ਕਿ ਪੰਜਾਂ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਉਪਰ ਮੁਹੰਮਦ ਤੁਗਲਕ ਰਾਜ
ਕਰਦਾ ਸੀ। ਸੁ 'ਪੰਜਾਬ' ਸ਼ਬਦ ਕੋਈ ਨੌਂ ਸੌ ਸਾਲ ਤੋ ਵੀ ਪੁਰਾਣਾ ਸ਼ਬਦ ਹੈ ।
ਪਰ ਪੰਜਾਬੀ ਨੂੰ ਪੰਜਾਬੀ-ਗੁਰਮੁਖੀ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਸ੍ਰੀ
ਗੁਰੂ ਨਾਨਕ ਸਹਿਬ ਜੀ ਦੇ ਹੁਕਮਾਂ ਨਾਲ ਬਣਾਇਆ । 'ਵਿਸ਼ਵ ਪੰਜਬੀ ਭਾਸ਼ਾ
ਸੰਮੇਲਨ' ਦੇ ਇੰਚਾਰਜ ਸ੍ਰ: ਅਨੁਰਾਗ ਸਿੰਘ ਜੀ ਦੇ ਸ੍ਰ: ਹਰਮੀਤ ਸਿੰਘ ਭਕਨਾ
ਨੂੰ ਲਿਖੇ ਖੱਤ ਵਿਚ ਉਨ੍ਹਾਂ ਇਕ ਇਤਿਹਾਸਕ ਸਚਾਈ ਹੇਠ ਲਿਖੀ ਵਾਰਤਕ ਅਨੁਸਾਰ
ਲਿਖ ਕੇ ਬਹੁਤ ਪ੍ਰਸੰਸਾਯੋਗ ਕਾਰਜ ਕੀਤਾ ਹੈ।
'ਪੰਜਾਬੀ ਭਾਸ਼ਾ ਸਾਰੀ ਦੁਨੀਆਂ ਵਿਚ 15 ਕਰੋੜ ਲੋਕਾਂ ਦੀ ਮਾਂ-ਬੋਲੀ ਹੈ,
ਜੋ ਕਿ ਗੁਰਮੁਖੀ, ਸ਼ਾਹਮੁਖੀ ,ਦੇਵਨਾਗਰੀ ਆਦਿ ਲਿਪੀਆਂ ਵਿਚ ਦੁਨੀਆਂ ਦੇ
ਵੱਖ-ਵੱਖ ਹਿੱਸਿਆ ਵਿਚ ਲਿਖੀ ਤੇ ਬੋਲੀ ਜਾਂਦੀ ਹੈ। 1909 ਈ: ਵਾਲੇ ਪੰਜਾਬ ਦ
ਆਕਾਰ 1966ਈ: ਵਿਚ ਘੱਟ ਕੇ 52,000 ਵਰਗ ਕਿਲੋਮੀਟਰ ਰਹਿ ਗਿਆ ਹੈ।'
ਪਰ ਇਸ ਵੇਲੇ ਵਿਚਾਰ ਕਰਨਾ ਬਣਦਾ ਹੈ ਕਿ; ਕੀ ਵਰਤਮਾਨ ਵਿਚ ਪੰਜਾਬ ਦਾ ਰਾਜ
ਪੰਜਾਂ ਦਰਿਆਵਾਂ ਦੀ ਵਿਚਕਾਰਲੀ ਧਰਤ ਉਪਰ ਹੈ ? ਕੀ ਵਰਤਮਾਨ ਪੰਜਾਬ ਵਿਚ
ਰਹਿਣ ਵਾਲੇ ਲੋਕਾਂ ਦੀ ਬੋਲੀ ਗੁਰਮੁਖੀ ਜਾਂ ਸ਼ਾਹਮੁਖੀ ਹੈ ? ਜੇ ਨਹੀਂ ਤਾਂ
ਕਿਹੜੀ ਲਿਪੀ ਬੋਲ ਚਾਲ ਅਤੇ ਲਿਖਣ ਵਾਸਤੇ ਵਰਤੀ ਜਾਂਦੀ ਹੈ ? ਇਨ੍ਹਾਂ ਸਭ
ਵਿਚਾਰਾਂ ਦਾ ਨਿਰਣਾ ਕਰਨਾ ਅਜੇ ਬਾਕੀ ਹੈ। ਉਮੀਦ ਕੀਤੀ ਜਾਂਦੀ ਹੈ ਕਿ ਇਸ
ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਸਮੇਂ ਇਨ੍ਹਾਂ ਸਵਾਲਾਂ ਦੇ ਜਵਾਬ ਲੱਭ ਲਏ
ਜਾਣਗੇ। ਭਾਵੇਂ ਵਰਤਮਾਨ ਵਿਚ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਬਾਰੇ ਬਹੁਤ
ਸੰਵੇਦਨਸ਼ੀਲ ਹੈ ਪਰ ਪੰਜਾਬ ਸਰਕਾਰ ਨੂੰ ਵਰਤਮਾਨ ਪੰਜਾਬ ਵਿਚ ਵਰਤੀ ਜਾਂਦੀ
ਮੁੱਖ ਲਿੱਪੀ ਨੂੰ ਉਹੀ ਸਥਾਨ ਦੇਣਾ ਚਾਹੀਦਾ ਹੈ ਜਿਹੜਾ ਵਲਾਇਤ ਵਿਚ ਅੰਗਰੇਜ਼ੀ
ਲਿੱਪੀ ਨੂੰ ਦਿਤਾ ਜਾਂਦਾ ਹੈ।
ਟੂ-ਆਰਜ਼ ਕਮਿਉਨਿਟੀ ਸੈਂਟਰ ਵੁਲਵਰਹੈਂਪਟਨ ਵਿਖੇ ਚਾਰ ਅਕਤੂਬਰ 2015 ਦਿਨ
ਐਤਵਾਰ ਨੂੰ 'ਪੰਜਾਬੀ ਭਾਸ਼ਾ ਚੇਤਨਾ ਬੋਰਡ' ਵਲੋਂ ਇਕ ਸਮਾਗ਼ਮ ਪੰਜਾਬੀ ਭਾਸ਼ਾ,
ਦੇ ਵਿਸ਼ਵ ਭਰ ਵਿਚ ਪਰਚਾਰ ਅਤੇ ਪਰਸਾਰ ਨੂੰ ਕਿਵੇਂ ਤੇਜ਼ ਕੀਤਾ ਜਾਵੇ, ਬਾਰੇ
ਸ੍ਰ: ਹਰਮੀਤ ਸਿੰਘ ਭਕਨਾ ਵੱਲੌ ਕਰਵਾਇਆ ਗਿਆ ਜਿੰਨਾਂ ਨੇ ਮੰਚ ਦਾ ਸੰਚਾਲਨ
ਵੀ ਕੀਤਾ, ਜਿਸ ਵਿਚ ਡਾ: ਰਤਨ ਸਿੰਘ ਰੀਹਲ, ਸ੍ਰ: ਗੁਰਜੀਤ ਸਿੰਘ ਗਿੱਲ,
ਪ੍ਰੋ: ਸੁਰਜੀਤ ਸਿੰਘ ਖਾਲਸਾ, ਸ੍ਰ: ਬਖਸ਼ੀਸ਼ ਸਿੰਘ ਸਮੈਥਿਕ,ਸ੍ਰ: ਮਹਿੰਦਰ
ਸਿੰਘ, ਸ੍ਰ: ਨਛੱਤਰ ਸਿੰਘ, ਸ੍ਰ: ਨਿਰਮਲ ਸਿੰਘ ਕੰਧਾਲਵੀ, ਸ੍ਰ: ਪਰਦੀਪ
ਸਿੰਘ ਬਾਸੀ, ਸ੍ਰ: ਭੂਪਿੰਦਰ ਸਿੰਘ ਸੱਗੂ, ਸ੍ਰ: ਬਲਵੰਤ ਸਿੰਘ ਬੈਂਸ, ਸ੍ਰ:
ਮਹਿੰਦਰ ਸਿੰਘ ਦਿਲਬਰ, ਸ੍ਰ: ਤਾਰਾ ਸਿੰਘ ਤਾਰਾ, ਸ੍ਰ: ਹਰਬੰਸ ਸਿੰਘ
'ਜੰਡੂਲਿੱਤਰਾਂਵਾਲਾ, ਸ੍ਰ: ਕੁਲਵਿੰਦਰ ਸਿੰਘ, ਸ੍ਰ: ਮਨਜੀਤ ਸਿੰਘ ਕਮਲਾ,
ਸ੍ਰ: ਤੇਜਪਾਲ ਸਿੰਘ ਅਟਵਾਲ, ਸ੍ਰ: ਮਨਮੋਹਨ ਸਿੰਘ ਮਹੇੜੂ, ਡਾ: ਬਲਦੇਵ ਸਿੰਘ
ਕੰਦੋਲਾ, ਮਹਾਂਕਵੀ ਗੁਰਦੇਵ ਸਿੰਘ ਮਠਾੜੂ, ਡਾ: ਦਲਵੀਰ ਕੌਰ ਵੁਲਵਰਹੈਂਪਟਨ
ਅਤੇ ਵਿਸ਼ਵ-ਪੱਧਰ ਉਪਰ ਪੰਜਾਬੀਅਤ ਦਾ ਝੰਡਾ ਬਰਦਾਰ ਸ੍ਰ: ਮੋਤਾ ਸਿੰਘ ਸਰਾਏ
(ਸੰਯੋਜਕ ਯੂਰਪੀਅਨ ਪੰਜਾਬੀ ਸੱਥ) ਆਦਿ ਵਿਦਵਾਨਾਂ ਨੇ ਵੱਧ ਚੜ੍ਹ ਕੇ ਹਿੱਸਾ
ਲਿਆ।
ਸ੍ਰ: ਹਰਮੀਤ ਸਿੰਘ ਭਕਨਾ ਜੀ ਨੇ ਯੂ: ਕੇ: ਵਿੱਚ ਪੰਜਾਬੀ ਏ ਲੈਵਲ ਦੀ
ਪੜ੍ਹਾਈ ਚਾਲੂ ਰੱਖਣ ਦੀ ਮੁਹਿੰਮ ਬਾਰੇ ਬੋਲਦਿਆ ਦਸਿਆ ਕਿ ਇਸ ਮੁਹਿੰਮ ਵਿੱਚ
ਉਨ੍ਹਾਂ ਨੂੰ ਮਿਲ ਰਹੇ ਪ੍ਰਸੰਸਾਂ-ਯੋਗ ਸਹਿਯੋਗ ਵਾਸਤੇ ਮੈਂ ਸਾਰਿਆਂ ਦਾ
ਧੰਨਵਾਦੀ ਹਾਂ। ਉਨ੍ਹਾਂ ਕਿਹਾ ਕਿ ਉਹ ਸਿੱਖ ਚੈਨਲ ਦੇ ਪ੍ਰਸਤੁੱਤ-ਕਰਤਾ ਸ੍ਰ:
ਨਿਰਮਲ ਸਿੰਘ ਕੰਧਾਲਵੀ, ਜਿਨ੍ਹਾਂ ਨੇ ਸਿੱਖ ਚੈਨਲ ਵਿਚ ਹਰ ਛਨਿਚਰਵਾਰ ਇਕ
ਪ੍ਰੋਗਰਾਮ ਕਰਕੇ ਇਸ ਮੁਹਿੰਮ ਨੂੰ ਕਾਮਯਾਬ ਕਰਨ ਵਿਚ ਹਮਾਇਤ ਕੀਤੀ ਹੈ, ਡਾ:
ਨਾਗਰਾ ਕਵੈਂਟਰੀ , ਸ੍ਰ: ਗੁਰਜੀਤ ਸਿੰਘ ਗਿੱਲ ਅਤੇ ਪ੍ਰਿੰ: ਨਿਰੰਜਨ ਸਿੰਘ
ਢਿਲੋਂ ਹੁਣਾਂ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਹੁਣ ਤੱਕ ਕੋਈ 30 ਹਜਾਰ
ਪਟੀਸ਼ਨ ਦਸਤਖਤ ਕਰਵਾਉਣ ਵਿੱਚ ਆਪਣਾ ਕੀਮਤੀ ਸਮਾਂ ਲਾਇਆ ਹੈ। ਜੌਨ ਮੈਕਡੋਨਲ
ਐਮ ਪੀ ਦੀ ਬਿਜਲਈ ਪਟੀਸਨ ਤੇ ਕੋਈ 3300 ਤੋ ਉਪਰ ਦਸਤਖਤ ਹੋ ਚੁੱਕੇ ਹਨ।
ਅੱਗੇ ਬੋਲਦਿਆਂ ਉਨ੍ਹਾਂ ਨੇ ਵਿਸ਼ਵ ਪੰਜਾਬੀ ਸੰਮੇਲਨ ਬਾਰੇ ਵਿਸਥਾਰ ਨਾਲ
ਸਰੋਤਿਆਂ ਨੂੰ ਜਾਣਕਾਰੀ ਦਿਤੀ। ਉਨਾ ਕਿਹਾ ਕਿ ਪੰਜਾਬ ਸਕੂਲ ਸਿਖਿਆ ਬੋਰਡ
ਵਲੋਂ ਮਾਤ-ਭਾਸ਼ਾ ਗੁਰਮੁਖੀ ਦੀ ਪੜ੍ਹਾਈ ਮੁੱਢਲੇ ਪੜ੍ਹਾ ਤੋਂ ਹੀ ਆਰੰਭ ਕਰਨੀ
ਚਾਹੀਦੀ ਹੈ ਜਿਸ ਨਾਲ ਮਾਤ-ਭਾਸ਼ਾ ਨੂੰ ਪੂਰਾ ਪੂਰਾ ਇਨਸਾਫ ਮਿਲ ਸਕੇ । ਪੰਜਾਂ
ਦਰਿਆਵਾਂ ਦੇ ਵਿਚਕਾਰਲੀ ਧਰਤੀ ਦੇ ਵਸਨੀਕਾਂ ਨਾਲ ਨੇੜਲਾ ਸੰਬੰਧ ਬਣਾਇਆ ਜਾਵੇ
। ਦੇਸਾਂ ਵਿਦੇਸ਼ਾਂ ਵਿਚ ਮਾਤ-ਭਾਸ਼ਾ ਨੂੰ ਆ ਰਹੀਆਂ ਔਕੜਾ ਨੂੰ ਇਕ ਜੁੱਟ ਹੋ
ਕੇ ਹੱਲ ਕਰਨਾ ਚਾਹੀਦਾ ਹੈ। ਇਸ ਖੇਤਰ ਵਿਚ ਕੰਮ ਕਰਨ ਵਾਲਿਆਂ ਨੂੰ ਸਨਮਾਨਤ
ਕੀਤਾ ਜਾਵੇ। ਦੁਨੀਆਂ ਭਰ ਵਿਚ ਵੱਧ ਰਹੇ ਕੰਪਿਊਟਰ ਦੇ ਪ੍ਰਯੋਗ ਵਿਚ
ਮਾਤ-ਭਾਸ਼ਾ ਵਾਸਤੇ ਨਵੇਂ ਨਵੇਂ 'ਸਾਫਟ-ਵੇਅਰ' ਤਿਆਰ ਕੀਤੇ ਜਾਣ ਜਿਸ ਤਰਾਂ ਡਾ
ਕੰਦੋਲਾ ਕਰ ਰਹੇ ਹਨ ॥ ਜਿਨ੍ਹਾਂ ਨਾਲ ਵਿਦਿਆਰਥੀਆਂ ਦੀ ਵਿਗਿਆਨ ਵਿਚ ਰੁਚੀ
ਵਧੇ ਅਤੇ ਸੋਚ ਵਿਚ ਸ਼ੁਰੂ ਤੋਂ ਹੀ ਵਿਕਾਸ ਹੋ ਸਕੇ । ਵਲਾਇਤ ਵਿਚ ਗੁਰੂ ਘਰਾਂ
ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਮਾਤ-ਭਾਸ਼ਾ ਦੀ ਉਚੇਰੀ
ਵਿਦਿਆ ਹਾਸਲ ਕਰਨ ਵਾਸਤੇ ਉਤਸ਼ਾਹਤ ਕਰਨ ਜਿਸ ਵਿੱਚ ਗੁਰਦੁਆਰਾ ਸਹਿਬਾਨ ਦੇ
ਗ੍ਰੰਥੀ ਅਹਿਮ ਭੂਮਿਕਾ ਨਿਭਾ ਸਕਦੇ ਹਨ । ਅਜਿਹਾ ਕਰਨ ਨਾਲ 'ਨਾਲੇ ਪੁੰਨ
ਨਾਲੇ ਫਲੀਆਂ' ਵਾਲੀ ਕਹਾਵਤ ਅਮਲ ਵਿਚ ਆਉਂਦੀ ਹੈ। ਇਕ ਤਾਂ ਬੱਚੇ ਆਪਣੇ ਧਰਮ
ਅਤੇ ਸਭਿਆਚਾਰ ਨਾਲ ਜੁੜੇ ਰਹਿਣਗੇ ਅਤੇ ਦੂਜਾ ਉਹ ਜੀਵਨ ਵਿਚ ਬਿਹਤਰ ਨੌਕਰੀਆਂ
ਉਪਰ ਕਾਰਜਸ਼ੀਲ ਹੋ ਕੇ ਆਪਣਾ ਭਵਿੱਖ ਉਜਲਾ ਕਰਨਗੇ ॥
ਡਾ: ਰਤਨ ਸਿੰਘ ਰੀਹਲ ਨੇ ਕਿਹਾ ਕਿ ਇੰਗਲੈਂਡ ਦੇ ਗੁਰੂ ਘਰਾਂ ਵਲੋਂ
ਭਾਵੇਂ ਪੰਜਾਬੀ ਦੀ ਮੁਢਲੀ ਵਿਦਿਆ ਬੱਚਿਆਂ ਨੂੰ ਪੜ੍ਹਾਈ ਜਾਂਦੀ ਹੈ ਉਹ ਕਾਫੀ
ਨਹੀਂ ਕਿਉਂਕਿ ਉਸ ਪੜ੍ਹਾਈ ਨਾਲ ਬੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ
ਪੜ੍ਹ ਤਾਂ ਸਕਦੇ ਹਨ ਪਰ ਗੁਰਬਾਣੀ ਦੇ ਅਰਥ ਕਰਨ ਦੇ ਸਮਰੱਥ ਨਹੀਂ ਹੋ ਸਕਦੇ
ਇਸ ਪ੍ਰਤੀ ਜਾਗਰੂਕ ਹੋ ਕੇ ਗੁਰੂ ਘਰਾਂ ਨੂੰ ਬੱਚਿਆਂ ਦੀ ਉਚੇਰੀ ਪੜ੍ਹਾਈ
ਵਾਸਤੇ ਯਤਨਸ਼ੀਲ ਜਰੂਰ ਹੋਣਾ ਚਾਹੀਦਾ ਹੈ। ਇਹ ਸਮੇਂ ਦੀ ਮੰਗ ਹੈ। ਕਈ
ਨੌਕਰੀਆਂ ਬੱਚਿਆਂ ਨੂੰ ਇਸ ਕਰਕੇ ਦਿਤੀਆਂ ਜਾਂਦੀਆਂ ਹਨ ਕਿ ਉਹ ਪੰਜਾਬੀ ਬੋਲੀ
ਬੋਲ ਅਤੇ ਸਮਝ ਸਕਦੇ ਹਨ ਅਤੇ ਪੰਜਾਬੀ ਭਾਸ਼ਾ ਚੇਤਨਾ ਬੋਰਡ ਦੇ ਉਪਰਾਲੇ ਨੂੰ
ਇਕ ਸਫਲ ਹੰਭਲਾ ਦੱਸਿਆ। ਡਾ: ਰੀਹਲ ਨੇ ਅੱਗੇ ਬੋਲਦਿਆਂ ਆਖਿਆ ਕਿ
ਪੰਜਾਬ-ਸਰਕਾਰ ਪੰਜਾਬ ਵਿਚ ਪੰਜਾਬੀ ਦੀ ਪਰਾਇਮਰੀ ਪੜ੍ਹਾਈ ਵਾਸਤੇ ਹੋਰ ਯਤਨ
ਕਰੇ ਕਿਉਂਕਿ ਪੰਜਾਬ ਵਿਚ ਪੰਜਾਬੀ ਬੋਲੀ, ਭਾਸ਼ਾ ਅਤੇ ਸਭਿਆਚਾਰ ਦਿਨੋਂ ਦਿਨ
ਨਿਘਾਰ ਵੱਲ ਨੂੰ ਤੁਰ ਪਿਆ ਹੈ। ਮੌਜੂਦਾ ਸਮੇਂ ਦੇ ਭਾਸ਼ਾ ਵਿਗਿਆਨੀਆਂ ਨੂੰ
ਪੰਜਾਬੀ ਭਾਸ਼ਾ ਦੀਆਂ ਉਨ੍ਹਾਂ ਤੰਗਦਸਤੀਆਂ ਉਪਰ ਕੰਮ ਕਰਨ ਲਈ ਪ੍ਰਾਜੈਕਟਸ
ਦਿੱਤੇ ਜਾਣ ਜੋ ਉੱਚ ਵਿਦਿਆ ਦਾ ਸਾਹਿਤ ਪੈਦਾ ਕਰਨ ਵਿਚ ਰੁਕਾਵਟ ਬਣਦੇ ਹਨ।
ਮੁੱਢਲੀ ਵਿਦਿਆ ਸਮੇਂ ਬੱਚਿਆ ਲਈ ਪ੍ਰਯੋਗਸ਼ਾਲਾਵਾਂ ਦਾ ਅਜਿਹਾ ਪ੍ਰਬੰਧ ਹੋਵੇ
ਜਿਥੇ ਵਿਗਿਆਨਕ ਖੇਤਰ ਨਾਲ ਸੰਬੰਧਤ ਵੱਖ ਵੱਖ ਵਿਸ਼ਿਆਂ ਸੰਬੰਧੀ ਨਿੱਕੇ ਨਿੱਕੇ
ਤਜਰਬੇ ਕਰਨ ਦੀ ਆਦਤ ਪਾਈ ਜਾਵੇ। ਇਕੋ ਵਿਸ਼ੇ ਉਪਰ ਵੱਖ ਵੱਖ ਤਰੀਕਿਆਂ ਨਾਲ
ਸੋਚਣ ਦੀ ਬਿਰਤੀ ਨੂੰ ਪ੍ਰਫੁਲਤ ਕੀਤਾ ਜਾਵੇ। ਇਹ ਸਭ ਸੰਭਵ ਕਰਨ ਲਈ
ਅਧਿਆਪਕਾਂ ਦੀਆਂ ਯੋਗਤਾਵਾਂ ਨੂੰ ਪ੍ਰਚੰਡ ਕੀਤਾ ਜਾਵੇ। ਮੁੱਢਲੀ ਵਿਦਿਆ
ਮੁਹਈਆ ਕਰਨ ਵਾਲੇ ਸਕੂਲਾਂ ਦਾ ਸਮੁੱਚਾ ਮਹੌਲ ਅਤੇ ਵਾਤਾਵਰਣ ਬੱਚੇ ਦੀ ਅਤੇ
ਅਧਿਆਪਕ ਦੀ ਮਾਨਸਿਕ ਅਤੇ ਸਰੀਰਕ ਸਿਹਤ ਪ੍ਰਤੀ ਅਨੁਕੂਲ ਹੋਣ। ਛੋਟੀ ਉਮਰ ਦੇ
ਬੱਚੇ, ਨੌਜੁਆਨ, ਬਜੁਰਗ ਜਿਨ੍ਹਾਂ ਦੀ ਮਾਤ ਭਾਸ਼ਾ ਪੰਜਾਬੀ ਹੈ ਉਨ੍ਹਾਂ ਦੇ
ਨਿੱਜੀ ਵਿਚਾਰਾਂ ਦਾ ਵਿਚਾਰ ਬੈਂਕ ਤਿਆਰ ਕੀਤਾ ਜਾਵੇ ਅਤੇ ਇਸ ਦੇ ਵਿਗਿਆਨਕ
ਨਜ਼ਰੀਏ ਤੋਂ ਵਿਸ਼ਲੇਸ਼ਣ ਕੀਤਾ ਜਾਵੇ। ਇਨ੍ਹਾਂ ਨਤੀਜਿਆਂ ਨੂੰ ਵੱਡੇ ਵਿਦਿਆ
ਮਹਾਂ-ਵਿਦਿਆਲਿਆਂ ਵਿਚ ਕਿਸੇ ਖੇਤਰ ਸੰਕਲਪ ਉਸਾਰੀ ਵਿਚ ਵਰਤਿਆ ਜਾਵੇ। ਇਸ
ਤੋਂ ਅੱਗੇ ਬੱਚਿਆਂ ਲਈ ਸਾਈਕੋਲੋਜੀਕਲ ਲਬਾਰਟੀਜ਼ ਤਿਆਰ ਕੀਤੀਆਂ ਜਾਣ ਜਿਥੇ
ਵੱਖਰੇ ਤਰੀਕਿਆਂ ਨਾਲ ਸੋਚ ਨੂੰ ਵਰਤਣ ਦਾ ਅਭਿਆਸ ਕਰਾਇਆ ਜਾ ਸਕੇ। ਨਹੀਂ ਤਾਂ
ਪ੍ਰਾਇਮਰੀ ਸਕੂਲ ਤੋਂ ਹੀ ਸ਼ੁਰੂ ਹੋਣੀ ਲਾਜ਼ਮੀ ਬਣਦੀ ਹੈ। ਇਸ ਤੋਂ ਅੱਗੇ
ਬੱਚਿਆਂ ਲਈ ਅਲੱਗ ਕਿਸਮ ਦੀਆਂ ਲਬਾਰਟੀਆਂ ਤਿਆਰ ਕੀਤੀਆਂ ਜਾਣ ਜਿਥੇ ਖਾਸ
ਕਿਸਮ ਦੀ ਸੋਚ ਨੂੰ ਵਰਤਣ ਦਾ ਵੀ ਅਭਿਆਸ ਕੀਤਾ ਜਾ ਸਕੇ।
ਸ੍ਰ ਗੁਰਜੀਤ ਸਿੰਘ ਗਿਲ ਪੰਜਾਬੀ ਭਾਸ਼ਾ ਚੇਤਨਾ ਬੋਰਡ ਦੇ ਸਰਕਰਦਾ ਮੈਂਬਰ
ਹਨ ਅਤੇ ਆਪ ਕੋਈ ਵੀਹ ਕੁ ਸਾਲ ਤੋਂ ਪੰਜਾਬੀ ਭਾਸ਼ਾ ਨੂੰ ਹਰ ਲੈਵਲ ਉਪਰ
ਪੜ੍ਹਾਉਦੇ ਵੀ ਹਨ; ਉਨਾਂ ਆਖਿਆ ਕਿ ਮਾਤ-ਭਾਸ਼ਾ ਵਿਚ ਉੱਚੀ ਪੜ੍ਹਾਈ ਵਲਾਇਤ ਦੇ
ਐਜੂਕੇਸ਼ਨ ਅਦਾਰਿਆ ਰਾਹੀਂ ਮਨਜੂਰ-ਸ਼ੁਦਾ ਹੈ। ਹੋਰ ਪੜ੍ਹਾਈਆਂ ਵਾਂਗ ਪੰਜਾਬੀ
ਵਿਚ ਏ ਲੈਵਲ ਦੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿਚ ਦਾਖਲੇ ਵਾਸਤੇ ਪੂਰੇ
ਨੰਬਰ ਮਿਲਦੇ ਹਨ ਜਿੰਨੇ ਨੰਬਰ ਅੰਗਰੇਜੀ ਵਿਚ ਏ-ਲੈਵਲ ਕਰਨ ਵਾਲੇ ਨੂੰ ਮਿਲਦੇ
ਹਨ। ਯੂ: ਕੇ: ਵਿੱਚ ਪੰਜਾਬੀ ਏ ਲੈਵਲ ਬੰਦ ਕਰਨਾ, ਪੰਜਾਬੀ-ਭਾਸ਼ਾ ਵਾਸਤੇ
ਬਹੁਤ ਦੁਖਦਾਈ ਸਮੱਸਿਆ ਹੈ। "ਸੇਵ ਪੰਜਾਬੀ ਏ ਲੈਵਲ" ਮੁਹਿੰਮ ਨੂੰ ਕਾਮਯਾਬ
ਕਰਨ ਵਿਚ ਸਿੱਖ ਚੈਨਲ ਦਾ ਬਹੁਤ ਹੱਥ ਹੈ। ਉਨ੍ਹਾਂ ਆਖਿਆ ਕਿ AQA ਕਹਿੰਦਾ ਹੈ
ਪੰਜਾਬੀ ਏ ਲੈਵਲ ਪੜ੍ਹਨ ਵਾਸਤੇ ਵਿਦਿਆਰਥੀ ਘੱਟ ਹਨ। 'ਟਰੇਂਡ ਐਕਜਾਮੀਨਰਜ'
ਨਹੀਂ ਹਨ। "ਸੇਵ ਪੰਜਾਬੀ ਏ ਲੈਵਲ" ਮੁਹਿੰਮ ਰਾਹੀ ਅਸੀਂ ਏਸ਼ੀਅਨ ਮਾਪਿਆਂ ਨੂੰ
ਜਾਗਰੂਕ ਕਰ ਰਹੇਂ ਕਿ ਪੰਜਾਬੀ ਵਿਚ ਉਚੇਰੀ ਪੜ੍ਹਾਈ ਦੀ ਬਰਾਬਰ ਮਾਣਤਾ ਹੈ ਪਰ
ਕਈ ਖਾਸ ਨੌਕਰੀਆਂ ਪੰਜਾਬੀ ਦੇ ਏ ਲੈਵਲ ਕਰਨ ਵਾਲਿਆਂ ਵਾਸਤੇ ਰਾਖਵੀਆਂ
ਕੀਤੀਆਂ ਗਈਆਂ ਹਨ। ਉਨਾਂ ਆਖਿਆ ਕਿ ਸ੍ਰ: ਹਰਮੀਤ ਸਿੰਘ ਭਕਨਾ ਹੁਰਾਂ ਨੇ ਇਕ
'ਡੀਮਾਂਡ ਫਾਰਮ' ਡੀਜਾਈਨ ਕੀਤਾ ਹੈ ਜਿਸ ਦੀ ਮਦਦ ਨਾਲ ਅਸੀਂ ਵਿਦਿਆਰਥੀਆਂ ਦੇ
ਡੀਮਾਂਡ ਫਾਰਮ ਭਰ ਕੇ AQA ਨੂੰ ਦੇਵਾਂਗੇ ਕਿ ਏ ਲੈਵਲ ਜਾਂ ਏ ਐਸ ਲੈਵਲ ਦੀ
ਪੰਜਾਬੀ ਵਿਚ ਪੜ੍ਹਾਈ ਕਰਨ ਵਾਲੇ ਸਾਡੇ ਕੋਲ ਏਨੀ ਗਿਣਤੀ ਇੰਤਜਾਰ ਕਰ ਰਹੀ
ਹੈ।
ਸ੍ਰ. ਨਿਰਮਲ ਸਿੰਘ ਕੰਧਾਲਵੀ ਹਾਸ-ਵਿਅੰਗ ਕਵੀ ਅਤੇ ਸਿੱਖ ਚੈਨਲ ਦੇ
ਪ੍ਰਸਤੁੱਤ-ਕਰਤਾ ਨੇ ਪੰਜਾਬ ਵਿਚ ਸੰਨ 1960 ਅਤੇ ਸੰਨ 1967 ਦੇ ਐਕਟ ਬਾਰੇ
ਵਿਸਥਾਰ ਨਾਲ ਦਸਦਿਆਂ ਆਖਿਆ ਕਿ ਉਸ ਵਿਚ ਹੇਠ ਲਿਖੀਆਂ ਸੋਧਾਂ ਹੋਣੀਆਂ ਅਤਿ
ਜਰੂਰੀ ਹਨ ਤਦ ਹੀ ਪੰਜਾਬ ਵਿਚ ਪੰਜਾਬੀ ਭਾਸ਼ਾ ਦਾ ਵਿਕਾਸ ਸੰਭਵ ਹੋ ਸਕਦਾ ਹੈ।
ਪਹਿਲਾਂ ਤਾਂ ਦਫਤਰੀ ਕੰਮ ਕਾਜ ਦੀ ਪਰਿਭਾਸ਼ਾ ਨੂੰ ਬਦਲਣਾ ਚਾਹੀਦਾ ਹੈ। ਜਿਵੇਂ
ਸੰਨ 2008 ਦੀ ਸੋਧ ਅਨੁਸਾਰ ਸਰਕਾਰੀ ਅਤੇ ਅਰਧ-ਸਰਕਾਰੀ ਦਫਤਰਾਂ ਵਿਚ ਕਾਰਜਾਂ
ਰਾਹੀਂ ਕੇਵਲ 'ਚਿੱਠੀ-ਪੱਤਰ' ਹੀ ਪੰਜਾਬੀ ਵਿਚ ਲਿਖਣੇ ਜਰੂਰੀ ਹਨ। 1,
ਕੰਮ-ਕਾਜ ਦੀ ਪਰਿਭਾਸ਼ਾ ਨਿਸਚਿਤ ਕੀਤੀ ਜਾਵੇ। 2, ਧਾਰਾ 3ਬੀ ਵਚਲੇ ਸ਼ਬਦ
'ਚਿੱਠੀ-ਪੱਤਰ' ਨੂੰ ਹਟਾ ਕੇ ਸਾਰੇ ਦਫਤਰੀ ਕੰਮ-ਕਾਜ ਪੰਜਾਬੀ ਭਾਸ਼ਾ ਵਿਚ ਕਰਨ
ਦੇ ਹੁਕਮ ਜਾਰੀ ਕੀਤੇ ਜਾਣ। (ਓ) ਸਰਕਾਰੀ ਅਧਿਕਾਰੀ/ਕਰਮਚਾਰੀ ਦਫਤਰੀ
ਮੀਟਿੰਗਾਂ, ਸੈਮੀਨਾਰ, ਅਤੇ ਹੋਰ ਜਨਤਕ ਸਮਾਗਮਾਂ ਗੱਲਬਾਤ/ਭਾਸ਼ਣ ਪੰਜਾਬੀ ਵਿਚ
ਕੀਤਾ ਜਾਵੇ।
ਸਾਰੇ ਦਫਤਰਾਂ ਵਿਚ ਸਾਜ਼ੋ-ਸਮਾਨ ਅਤੇ ਸਿਖਲਾਈ ਦੇਣ ਦੀ ਵਿਵਸਥਾ ਪੰਜਾਬੀ
ਵਿਚ ਕੀਤੀ ਜਾਵੇ। ਭਾਸ਼ਾ ਐਕਟ ਦੀ ਧਾਰਾ 3ਏ ਦੀ ਉਪ-ਧਾਰਾ 2 ਰਾਹੀਂ ਕੇਵਲ
ਅਦਾਲਤਾਂ ਅਤੇ ਟਰਬਿਊਨਲ ਦੇ ਕੰਮ ਕਰਦੇ ਕਰਮਚਾਰੀਆਂ ਲਈ ਸਿਖਲਾਈ ਆਦਿ ਬਾਰੇ
ਕਿਹਾ ਗਿਆ ਹੈ ਜਦਕਿ ਇਹ ਲੋੜ ਹਰੇਕ ਦਫਤਰ ਵਿਚ ਹੈ। ਕਰਮਚਾਰੀਆਂ ਨੂੰ ਡੇਟਿੰਗ
ਦੀ ਜਿੰਮੇਵਾਰੀ ਪ੍ਰਬੰਧਕੀ ਵਿਭਾਗ ਦੇ ਨਾਲ ਨਾਲ ਭਾਸ਼ਾ ਵਿਭਾਗ ਨੂੰ ਸੌਂਪੀ
ਜਾਵੇ।
ਦਫਤਰਾਂ ਵਿਚ ਹੁੰਦੇ ਕੰਮ ਕਾਜ ਦੀ ਹੋ ਰਹੀ ਪੜਤਾਲ ਬੜੀ ਸੀੰਮਤ ਹੈ। (A)
ਭਾਸ਼ਾ ਐਕਟ ਦੀ ਧਾਰਾ 8ਏ ਅਨੁਸਾਰ ਭਾਸ਼ਾ ਵਿਭਾਗ ਡਾਇਰੈਕਟਰ ਭਾਸ਼ਾ ਵਿਭਾਗ ਤਾਂ
ਉਸਦਾ ਨਾਮਜਦ ਕੀਤਾ ਹੋਇਆ ਅਫਸਰ ਹੀ ਚੈਕਿੰਗ ਕਰ ਸਕਦਾ ਹੈ। ਇਹ ਅਧਿਕਾਰ ਜਿਲਾ
ਭਾਸ਼ਾ ਅਫਸਰ ਨੂੰ ਦਿਤਾ ਜਾਵੇ ਕਿਉਂਕਿ ਇਕੱਲਾ ਡਾਇਰੈਕਟਰ ਏਨੀ ਚੈਕਿੰਗ ਨਹੀਂ
ਕਰ ਸਕਦਾ। (ਅ) ਹਾਈ ਕੋਰਟ ਅਤੇ ਵਿਧਾਨ ਸਭਾ ਦੇ ਕੰਮ ਦੀ ਪੜਤਾਲ ਕਰਨ ਦਾ
ਅਧਿਕਾਰ ਕਿਸੇ ਕੋਲ ਵੀ ਨਹੀਂ ਹੈ। ਇਸ ਦੀ ਵਿਵਸਥਾ ਕੀਤੀ ਜਾਵੇ।
ਐਕਟ ਅਨੁਸਾਰ ਪੂਰਾ ਕੰਮ ਨਾ ਕਰਨ ਵਾਲਿਆਂ ਨੂੰ ਸਜਾਵਾਂ ਮਿਲਣੀਆਂ ਅਸੰਭਵ
ਬਣੀਆਂ ਹੋਈਆਂ ਹਨ। ਜਿਵੇਂ ਐਕਟ ਦੀ ਧਾਰਾ 8 ਡੀ (1) ਅਨੁਸਾਰ ਵਾਰ ਵਾਰ
ਉਲੰਘਣਾ ਕਰਨ ਵਾਲੇ ਕਰਮਚਾਰੀ ਨੂੰ ਸਜਾ ਦਿਤੀ ਜਾ ਸਕਦੀ ਹੈ-'ਵਾਰ ਵਾਰ' ਸ਼ਬਦ
ਦੀ ਵਿਆਖਿਆ ਨਾ ਹੋਣ ਕਰਕੇ ਅੱਜ ਤੱਕ ਇਕ ਵੀ ਕਰਮਚਾਰੀ ਨੂੰ ਸਜਾ ਨਹੀਂ ਦਿਤੀ
ਗਈ। 'ਵਾਰ ਵਾਰ' ਸ਼ਬਦ ਨੂੰ ਹਟਾ ਕੇ ਸਜਾ ਦਾ ਪ੍ਰਬੰਧ ਕੀਤਾ ਜਾਵੇ। ਕਰਮਚਾਰੀ
ਅਤੇ ਉਸਦਾ ਮੈਨੇਜਰ ਵੀ ਕਟਹਿਰੇ ਵਿਚ ਖੜਾ ਕੀਤਾ ਜਾਵੇ।
ਅ) ਐਕਟ 8 (1) (2) ਦੀ ਧਾਰਾ ਅਨੁਸਾਰ ਭਾਸ਼ਾ ਡਾਇਰੈਕਟਰ ਦੀ ਸਿਫਾਰਸ਼ਾਂ
ਉਪਰ ਹੀ ਕਿਸੇ ਕਰਮਚਾਰੀ ਨੂੰ ਸਜਾ ਦਿਤੀ ਜਾ ਸਕਦੀ ਹੈ। ਇਹ ਲੰਬੀ ਕਾਰਵਾਈ
ਹੈ। ਅੱਜ ਤੱਕ ਇਕ ਵੀ ਕਰਮਚਾਰੀ ਨੂੰ ਡਾਇਰੈਕਟਰ ਦੀ ਸਿਫਾਰਸ਼ ਉਪਰ ਸਜਾ ਨਹੀਂ
ਦਿਤੀ ਗਈ। ਐਕਟ ਵਿਚ ਡਾਇਰੈਕਟਰ ਦੀ ਜਗ੍ਹਾ ਸ਼ਬਦ ਭਾਸ਼ਾ ਅਫਸਰ ਕੀਤਾ ਜਾਵੇ।
e) ਸਜਾਵਾਂ ਦੀ ਵਿਆਖਿਆ ਕੀਤੀ ਜਾਵੇ ਜਿਵੇਂ ਕਿ ਤਰੱਕੀ ਰੋਕਣ, ਬਰਖਾਸਤਗੀ
ਆਦਿ ਦਾ ਸਜਾਵਾਂ ਵਿਚ ਵਾਧਾ ਕੀਤਾ ਜਾਵੇ। ਅਦਾਲਤਾ ਵਿਚ ਹੋ ਰਹੇ ਕੰਮ-ਕਾਜ
ਉਪਰ ਨਜ਼ਰਸਾਨੀ ਰੱਖਣ ਵਾਸਤੇ ਕੁਝ ਸੁਝਾਅ;
A) ਪੰਜਾਬੀ ਦੀ ਵਰਤੋਂ ਯਕੀਨੀ ਬਣਾਉਣ ਵਾਸਤੇ ਨਵਾਂ ਨੋਟੀਫੀਕੇਸ਼ਨ ਭਾਸ਼ਾ
ਐਕਟ ਸੰਨ 1960 ਰਾਹੀ ਪਹਿਲੀ ਵਾਰੀ ਸਾਂਝੇ ਪੰਜਾਬ ਦੀ ਸਰਕਾਰ ਵਲੋਂ ਪੰਜਾਬੀ
ਨੂੰ ਰਾਜ-ਭਾਸ਼ਾ ਦਾ ਦਰਜਾ ਦਿਤਾ ਗਿਆ ਪਰ ਇਸ ਨੋਟੀਫੀਕੇਸ਼ਨ ਵਿਚ ਇਹ ਵੀ ਦਰਜ
ਕਰ ਦਿਤਾ ਗਿਆ ਕਿ ਬਾਕੀ ਨੋਟੀਫੀਕੇਸ਼ਨ ਦੀ ਮਿਤੀ 28/09/1962 ਤੋਂ ਪਹਿਲਾਂ
ਅਦਾਲਤਾਂ ਜਿਹੜਾ ਕੰਮ ਅੰਗਰੇਜ਼ੀ ਵਿਚ ਕਰਦੀਆਂ ਸਨ, ਉਹ ਜਾਰੀ ਰੱਖ ਸਕਦੀਆਂ
ਹਨ। ਸੰਨ 1967 ਦੇ ਭਾਸ਼ਾ ਐਕਟ ਦੇ ਨੋਟੀਫੀਕੇਸ਼ਨ ਦਾ ਫਾਇਦਾ ਉਠਾ ਕੇ ਹੇਠਲੀਆਂ
ਅਦਾਲਤਾਂ ਨੂੰ ਕੰਮ-ਕਾਰ ਅੰਗਰੇਜ਼ੀ ਵਿਚ ਕਰਨ ਦੇ ਆਦੇਸ਼ ਦਿਤੇ ਹੋਏ ਹਨ ਭਾਵੇਂ
ਕਿ ਇਹ ਕਾਨੂੰਨ ਦੇ ਓਲਟ ਹੈ। ਅਦਾਲਤਾਂ ਵਿਚ ਪੰਜਾਬੀ ਭਾਸ਼ਾ ਲਾਗੂ ਕਰਨ ਲਈ
ਬਹੁਤਾ ਬਹੁਤਾ ਕੁਝ ਕਰਨ ਦੀ ਲੋੜ ਨਹੀਂ, ਇਕ ਦੋ ਲਾਈਨਾ ਦਾ ਨਵਾ ਨੋਟੀਫੀਕੇਸ਼ਨ
ਜਾਰੀ ਕਰਨ ਦੀ ਲੋੜ ਹੈ।
ਧਾਰਾ 6ਏ ਅਧੀਨ ਸਭ ਕਾਨੂੰਨਾ ਦਾ ਪੰਜਾਬੀ ਅਨੁਵਾਦ ਕਰਕੇ ਮੁਹਈਆ ਕਰਾਉਣ
ਦੇ ਆਦੇਸ਼ ਹਨ ਪਰ ਅਜਿਹਾ ਨਾ ਹੋਣ ਕਰਕੇ ਜੇ ਕੋਈ ਵਕੀਲ ਪੰਜਾਬੀ ਵਿਚ ਕੰਮ-ਕਾਜ
ਕਰਨਾ ਵੀ ਚਾਹੇ ਤਾਂ ਮਸੌਦਾ ਉਪਲੱਬਧ ਨਹੀਂ ਹੈ।
ਰਾਜ ਭਾਸ਼ਾ ਐਕਟ ਅਧੀਨ ਵਿਧਾਨ ਸਭਾ ਦਾ ਸਾਰਾ ਕੰਮ ਪੰਜਾਬੀ ਵਿਚ ਕਰਨ ਦਾ
ਆਦੇਸ਼ ਹੈ।
ਰਾਜ ਪੱਧਰ ਉਪਰ ਕਮੇਟੀਆਂ ਬਣਾਉਣ ਦਾ ਪ੍ਰਬੰਧ ਹੈ ਜੋ ਕਿ ਦੇਖਣ ਕਿ
ਕੰਮ-ਕਾਰ ਪੰਜਾਬੀ ਵਿਚ ਹੋ ਰਿਹਾ ਹੈ। ਸੰਨ 2008 ਦੇ ਸੋਧਾਂ ਵਾਲੇ ਪੰਜਾਬੀ
ਰਾਜ-ਭਾਸ਼ਾ ਐਕਟ ਦੇ ਪੰਜਾਬੀ ਅਨੁਵਾਦ ਵਿਚ ਸ਼ਬਦ 'ਪਰੋਵਿਜਨ' ਦਾ ਅਨੁਵਾਦ
ਧਾਰਾਵਾਂ ਕੀਤਾ ਗਿਆ ਜੋ ਕਿ ਗਲਤ ਹੈ ਇਸ ਨੂੰ ਸੁਧਾਰਿਆ ਜਾਵੇ ਧਾਰਾਵਾਂ ਦੀ
ਜਗ੍ਹਾ ਪ੍ਰਾਭਧਾਨ ਵਿਵਸਥਾ ਲਿਖਿਆ ਜਾਵੇ।
ਐਕਟ ਵਿਚ ਉਪ੍ਰੋਕਤ ਸੋਧਾਂ ਹੀ ਪੰਜਾਬੀ ਭਾਸ਼ਾ ਨਾਲ ਇਨਸਾਫ ਕਰ ਸਕਦੀਆਂ
ਹਨ।
ਪ੍ਰੋ: ਸੁਰਜੀਤ ਸਿੰਘ ਖਾਲਸਾ ਜੀ ਨੇ ਬੋਲਦਿਆਂ ਕਿਹਾ ਕਿ ਇੰਗਲੈਂਡ ਵਿਚ
ਛੇਵੇਂ ਦਹਾਕੇ ਦੇ ਮੁੱਢ ਵਿਚ ਅਸੀ ਗੁਰੂ ਘਰਾਂ ਵਿਚ ਸਭ ਤੋਂ ਪਹਿਲਾਂ ਪੰਜਾਬੀ
ਪੜ੍ਹਾਉਣ ਦਾ ਬੀੜਾ ਚੁੱਕਿਆ ਸੀ ਅਤੇ ਉਪ੍ਰੰਤ ਉਨ੍ਹਾਂ ਨੇ ਵੁਲਵਰਹੈਂਪਟਨ
ਐਜੂਕੇਸ਼ਨ ਕਮੇਟੀ ਨਾਲ ਮਿਲ ਕੇ ਮੁਹਿੰਮ ਚਲਾ ਕੇ ਵੁਲਵਰਹੈਂਪਟਨ ਸ਼ਹਿਰ ਵਿਚ
ਪੰਜਾਬੀ ਪੜ੍ਹਾਊਣਾ ਲਾਗੂ ਕਰਵਾਇਆ ਸੀ ਅਤੇ ਅਗੇ ਉਹ ਆਪਣੀਆਂ ਸੇਵਾਵਾਂ ਦਾ
ਬੜੇ ਵਿਸਥਾਰ ਨਾਲ ਬਿਆਨ ਕਰਦੇ ਹਨ। ਵਲਾਇਤ ਵਿਚ ਪੰਜਾਬੀ ਭਾਸ਼ਾ ਵਾਸਤੇ
ਉਨ੍ਹਾਂ ਦੀ ਦੇਣ ਬਹੁਤ ਸ਼ਲਾਘਾਯੋਗ ਹੈ।
ਡਾ: ਬਲਦੇਵ ਸਿੰਘ ਕੰਦੋਲਾ ਨੇ ਇਸ ਗੱਲ ਉਪਰ ਜੋਰ ਦਿਤਾ ਕਿ ਇਹ ਸਾਡਾ
ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਪੰਜਾਬੀ ਭਾਸ਼ਾ ਨੂੰ ਅਮੀਰ ਕਰੀਏ। ਪੰਜਾਬੀ
ਭਾਸ਼ਾ ਨੂੰ ਅਮੀਰ ਕਰਨ ਵਾਸਤੇ ਅਧੁਨਿਕ ਅਤੇ ਵਿਗਿਆਨਕ ਪ੍ਰਬੰਧਾਂ ਨਾਲ ਪੰਜਾਬੀ
ਭਾਸ਼ਾ ਭਰਪੂਰ ਕਰੀਏ। ਵਿਅਕਤੀਗਤ ਤੌਰ ਉਪਰ ਉਹ ਇੰਗਲੈਂਡ ਦੇ ਸ਼ਹਿਰ ਸ਼ਹਿਰ ਜਾਕੇ
ਬੱਚਿਆਂ ਨੂੰ ਪੰਜਾਬੀ ਦੇ ਵਿਗਿਆਨਕ ਪੱਖ ਨੂੰ ਸਮਝਾ ਰਹੇ ਹਨ ਅਤੇ ਉਨ੍ਹਾਂ
ਕਿਹਾ ਕਿ ਉਨ੍ਹਾਂ ਦਾ ਤਜਰੱਬਾ ਹੈ ਕਿ ਬੱਚੇ ਕੰਪਿਊਟਰ ਉਪਰ ਨਵੇਂ ਨਵੇਂ
ਪ੍ਰੋਗਰਾਮਾਂ ਨੂੰ ਜਾਣ ਕੇ ਬਹੁਤ ਉਤਸ਼ਾਹਿਤ ਹੋ ਰਹੇ ਹਨ। ਵਿਅਕਤੀਗਤ ਕੋਸ਼ਿਸ਼ਾਂ
ਤਦ ਹੀ ਸਫਲ ਹੋ ਸਕਦੀਆਂ ਹਨ ਜੇਕਰ ਸਰਕਾਰੀ ਵਿਦਿਅਕ ਅਦਾਰੇ ਇਨ੍ਹਾਂ ਜਰੂਰਤਾਂ
ਵਿਚ ਆਪਣੀ ਰੁਚੀ ਵਿਖਾਲਣ । ਸ੍ਰ: ਹਰਮੀਤ ਸਿੰਘ ਭਕਨਾਂ ਨੇ ਡਾ. ਕੰਦੋਲਾ
ਵੱਲੌ ਆਰੰਭੇ ਕਾਰਜ ਦੀ ਸਲਾਘਾ ਕਰਦਿਆ ਆਖਿਆ ਕਿ ਸਰੋਮਣੀ ਕਮੇਟੀ ਨੂੰ ਵੀ ਇਸ
ਤੋ ਲਾਭ ਲੈਣਾ ਚਾਹੀਦਾ ਹੈ ॥
ਸ੍ਰ: ਮੋਤਾ ਸਿੰਘ ਸਰਾਏ ਨੇ ਸਭ ਬੁਲਾਰਿਆਂ ਨਾਲ ਆਪਣੀ ਸਹਿਮਤੀ ਪ੍ਰਗਟ
ਕਰਦਿਆਂ ਆਖਿਆ ਸਾਨੂੰ ਸਾਰਿਆਂ ਨੂੰ ਵਿਅਕਤੀਗਤ ਤੌਰ ਉਪਰ ਆਪਣੀ ਮਾਤ-ਭਾਸ਼ਾ ਦੇ
ਵਿਸ਼ਵ ਭਰ ਵਿਚ ਪਰਚਾਰ ਅਤੇ ਪਰਸਾਰ ਬਾਰੇ ਇਕ ਜੁੱਟ ਹੋ ਕੇ ਹੰਭਲਾ ਮਾਰਨ ਦੀ
ਸਮੇਂ ਦੀ ਲੋੜ ਹੈ। ਮਾਤ-ਭਾਸ਼ਾ ਵਿਚ ਜਿਸ ਸੰਵੇਦਨਾ ਨਾਲ ਕੋਈ ਆਪਣੀਆਂ
ਭਾਵਨਾਵਾਂ ਪ੍ਰਗਟ ਕਰ ਸਕਦਾ ਹੈ ਅਜਿਹਾ ਕੋਈ ਦੂਜੀ ਭਾਸ਼ਾ ਵਿਚ ਆਪਣਾ ਅਨੁਭਵ
ਨਹੀਂ ਸਿਰਜ ਸਕਦਾ। ਜੇ ਕਰ ਕਿਸੇ ਕੌਮ ਨੂੰ ਗੁਲਾਮ ਕਰਨਾ ਹੋਵੇ ਤਾਂ ਉਸਦੀ
ਮਾਂ-ਬੋਲੀ ਅਤੇ ਸਭਿਆਚਾਰ ਨੂੰ ਖਤਮ ਕਰ ਦਿਓ। ਪੰਜਾਬ ਵਿਚ ਰਾਸ਼ਟਰੀ ਭਾਸ਼ਾ ਦਬਾ
ਬਣਾ ਰਹੀ ਹੈ ਇਸ ਕਰਕੇ ਪੰਜਾਬ ਸਰਕਾਰ ਨੂੰ ਇਸ ਪ੍ਰਤੀ ਸੁਚੇਤ ਰਹਿਣ ਦੀ ਲੋੜ
ਹੈ।
ਗ਼ਜ਼ਲਗੋ ਭੂਪਿੰਦਰ ਸਿੰਘ ਸੱਗੂ ਜੀ ਨੇ ਆਖਿਆ ਕਿ ਉਸਦੇ ਬੱਚੇ ਪੰਜਾਬੀ ਬੋਲੀ
ਜਾਣਦੇ ਹੋਣ ਕਰਕੇ ਹੀ ਇੰਗਲੈਂਡ ਦੇ ਸਰਕਾਰੀ ਮਹਿਕਮਿਆਂ ਵਿਚ ਉੱਚ ਅਧਿਕਾਰੀ
ਬਣੇ ਹੋਏ ਹਨ।
ਡਾ: ਦਲਵੀਰ ਕੌਰ (ਸੀਨੀਅਰ ਕਲੀਨੀਕਲ ਸੁਪਰਵਾਈਜ਼ਰ/ਕਲੀਨੀਕਲ ਕਾਂਉਂਸਲਰ ,
ਨੈਸ਼ਨਲ ਹੈਲਥ ਸਰਵਿਸ ਯੂ.ਕੇ) ਨੇ ਕਿਹਾ ਕਿ ਕੀ ਵਿਗਿਆਨਿਕ ਸੋਚ ਮਾਤ ਭਾਸ਼ਾ
ਤੋਂ ਬਗੈਰ ਸੰਭਵ ਹੈ ? ਇਸ ਸੰਦਰਭ ਵਿੱਚ ਮਾਤ ਭਾਸ਼ਾ ਕੀ ਹੈ ?
ਸੰਕੱਲਪ ਕੀ ਹੈ : ਸਾਧਾਰਣ ਦੋ ਉਦਾਹਰਣਾਂ ਦੇਵਾਂਗੀ।
1. ਸਮਾਜਿਕ ਸੰਦੱਰਭ ਵਿੱਚ ਵੱਡੀ ਗਿਣਤੀ 'ਚ ਲੋਗਾਂ ਦੇ ਕਿਸੇ ਨਿਧਾਰਤ
ਵਿਸਵਾਸ਼ ਨੂੰ ਸਮੂਹਕ ਤੌਰ ਤੇ ਮਾਨਤਾ ਮਿਲ ਜਾਣੀ ਜਾਂ ਦੇ ਦੇਣੀ ਜਿਵੇਂ, ਬੰਦਾ
ਸੋਸ਼ਲ ਜਾਨਵਰ ਹੈ , ਏਸ ਵਿਸ਼ਵਾਸ਼ ਨੂੰ ਅਧਾਰ ਬਣਾ ਕਿ ਲਾਗੂ ਕਰਨ ਲਈ ਲੋਗਾਂ
ਵਿੱਚ ਇਕੱਲਤਾ ਵਜੋਂ ਪੈਦਾ ਹੁੰਦੀਆਂ ਬੀਮਾਰੀਆਂ ਦੀ ਰੋਕਥਾਮ ਲਈ ਨਵੇਂ ਢੰਗ
ਤਰੀਕੇ ਲੱਭਣੇਂ ਤੇ ਵਰਤੋਂ ਵਿੱਚ ਲਿਆ ਕੇ ਸਿਰਜੇ ਗਏ ਵਿਸ਼ਵਾਸ਼ ਨੂੰ ਟੈਸਟ
ਕਰਨਾਂ।
2. ਵਿਗਿਆਨਿਕ ਬੋਲੀ ਵਿੱਚ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਸਾਰੇ ਜਿਉਂਦੇ
ਜੀਵ ਜੰਤੂ ਸੈਲ ਤੋਂ ਬਣੇ ਹੋਏ ਨੇ, ਤੇ ਏਸ ਸੰਕੰਲਪ ਨੂੰ ਅਧਾਰ ਮੰਨ ਕੇ ਖੋਜ
ਅੱਗੇ ਤੋਰਨੀ ਕਿ ਸੈਲ ਕਿਵੇਂ ਕੰਮ ਕਰਦੇ ਨੇ।ਇਸ ਉਪਰੰਤ ਬਣੀ ਸਮਝ ਨੂੰ ਸਰੀਰਕ
ਬੀਮਾਰੀ ਦੀ ਰੋਕਥਾਮ ਲਈ ਬਣਾਈ ਜਾਣ ਵਾਲੀ ਯੋਯਨਾਂ ਵਿੱਚ ਵਰਤਣਾਂ।
ਮਾਤ ਭਾਸ਼ਾ ਦਾ ਰੋਲ :-
ਇਸ ਤੱਥ ਨੂੰ ਹੁਣ ਤੱਕ ਹੋਈ ਰਿਸਰਚ ਨੇ ਸਾਬਤ ਕਰ ਦਿੱਤਾ ਹੈ ਕਿ ਬੱਚੇ ਲਈ
ਸਿੱਖਿਆ ਦਾ ਸਭ ਤੋਂ ਉੱਤਮ ਮਾਧਿਅਮ ਉਸ ਦੀ ਮਾਤ ਭਾਸ਼ਾ ਹੀ ਹੈ ਕਿਉਂ ਕਿ ਜਨਮ
ਤੋਂ ਲੈ ਕੇ ਬੱਚਾ ਉਸਦੇ ਆਲੇ ਦੁਆਲੇ ਬੋਲੀ ਜਾਣ ਵਾਲੀ ਭਾਸ਼ਾ ਦੇ ਸ਼ਬਦਾਂ
ਸੰਕੇਤਾਂ ਰਾਹੀਂ ਸੋਚਣਾਂ ਸਮਝਣਾਂ ਸ਼ੁਰੂ ਕਰਦਾ ਹੈ, ਆਪਾ ਪ੍ਰਗਟਾ ਕਰਦਾ ਹੈ,
ਤੇ ਏਹੀ ਸੋਚ ਨਿਯੰਤਰਣ ਪ੍ਰਬੰਧ ਹੌਲੀ ਹੌਲੀ ਬੱਚੇ ਦੇ ਦਿਮਾਗ 'ਚ ਰਜਿਸਟਰ
ਹੁੰਦਾ ਹੈ ਜਾਂ ਘਰ ਕਰਦਾ ਹੈ।ਜੇਕਰ ਮਾਤ ਭਾਸ਼ਾ ਕਿਸੇ ਵੀ ਸਮੇਂ ਮਨ ਚ ਪੈਦਾ
ਹੋਏ ਹਾਵ ਭਾਵ, ਸੋਚ ਵਿਚਾਰ ਨੂੰ ਪਰਗਟ ਕਰਨ ਲਈ ਵਰਤੋਂ ਵਿੱਚ ਆਉਣ ਵਾਲਾ
ਸੂਖਸ਼ਮ ਸੰਕੇਤਕ ਪ੍ਰਬੰਧ ਹੈ ਜਿਸ ਵਿੱਚ ਆਵਾਜ਼ ਰਾਹੀਂ ਸੰਕੇਤਕ ਸ਼ਬਦਾਂ ਦੀ
ਵਰਤੋਂ ਹੁੰਦੀ ਹੈ ਤਾਂ ਵੇਖਦੇ ਹਾਂ ਕਿ ਮਾਤ ਭਾਸ਼ਾ ਦਾ ਵਿਗਿਆਨਿਕ ਸੋਚ ਵਿੱਚ
ਕੀ ਰੋਲ ਹੈ?
ਮਾਤ ਭਾਸ਼ਾ ਦੇ ਸੰਬੰਧ 'ਚ ਹੁਣ ਤੱਕ ਹੋਈ ਖੋਜ ਇਸ ਗੱਲ ਦੀ ਹਮਾਇਤ ਕਰਦੀ
ਹੈ ਕਿ ਇਨਸਾਨ ਆਪਣੀ ਸੋਚ, ਵਿਚਾਰ ਦਾ ਸੰਚਾਰ ਜਿਨਾ ਸਪਸ਼ਟ ਆਪਣੀ ਮਾਤ ਭਾਸ਼ਾ
ਵਿੱਚ ਕਰ ਸਕਦਾ ਹੈ, ਵਿਚਾਰਾਂ ਨੂੰ ਵਿਸਥਾਰ ਦੇ ਸਕਦਾ ਹੈ, ਨਿੱਜੀ
ਤੁਜੱਰਬਿਆਂ ਤੇ ਅਨੁਭਵਾਂ ਨੂੰ ਕਿਸੇ ਸੂਤਰ ਵਿੱਚ (ਸਿਸਟੇਮੈਟਿਕਲੀ) ਪੇਸ਼ ਕਰ
ਸਕਦਾ ਹੈ ,ਓਨੀ ਤਰਤੀਬ ਤੇ ਗਹਿਰਾਈ ਨਾਲ ਉਮਰ ਦੇ ਕਿਸੇ ਮੋੜ ਤੇ ਵਿਆਕਰਣ ਦੀ
ਮਦਦ ਨਾਲ ਸਿੱਖੀ ਹੋਈ ਬੋਲੀ ਵਿੱਚ ਪੇਸ਼ ਨਹੀਂ ਕਰ ਸਕਦਾ। ਮਾਤ ਭਾਸ਼ਾ ਸੰਬੰਧਤ
ਇਨਸਾਨ ਦੀ ਸੋਚ ਨੂੰ ਆਲੇ ਦੁਆਲੇ ਦੇ ਸੰਸਾਰ ਬਾਰੇ ਬਣ ਰਹੇ ਉਸਦੇ ਦ੍ਰਿਸ਼ਟੀ
ਕੋਣ ਨੂੰ ਪ੍ਰਭਾਵਤ ਕਰਦੀ ਹੈ ਇਸ ਤੱਥ ਦੀ ਪ੍ਰੋਰੜਤਾ ਕਰਦੇ ਹੋਈ ਕੌਗਨਿਟਿਵ
ਸਾਈਕੌਲੋਜੀ ਦੀ ਪ੍ਰੋਫੈਸਰ ਲੇਰਾ ਬੌਰੌਡਿਟਸਕੀ ਲਿਖਦੀ ਹੈ ਕਿ 'ਮਾਤ ਭਾਸ਼ਾ
ਬੋਲਣ ਵਾਲੇ ਇਨਸਾਨ ਦਾ ਸੰਸਾਰਕ ਸੀਨ , ਸਮੁੱਚੀ ਸੋਚ, ਤਰਕ ਉਸਾਰੀ ਅਤੇ
ਭਾਵਨਾਤਮਿਕ ਪੱਧਰ ਨੂੰ ਪ੍ਰਭਾਵਿਤ ਕਰਦੀ ਹੈ।ਏਸ ਵਿਸ਼ਵਾਸ ਦੇ ਪੱਖ ਵਿੱਚ ਉਹ
ਅਮੈਰਿਕਨ ਲਿੰਗੁਇਸਟਿਕ ਐਡਵਰਡ ਸਪਾਇਰ ਅਤੇ ਬੈਂਜਮਿਨ ਲੀ ਵੂਰਫ ਦੁਆਰਾ ਸੰਨ
1930 ਵਿੱਚ ਕੀਤੀ ਗਈ ਖੋਜ ਨੂੰ ਪ੍ਰਮਾਣ ਵਜੋਂ ਪੇਸ਼ ਕਰਦੀ ਹੈ ਕਿ ਭਾਸ਼ਾ ਅਤੇ
ਸੋਚਣ ਕ੍ਰਿਆ ਦੀ ਆਪਸ ਵਿੱਚ ਪੀਡੀ ਸਾਂਝ ਹੈ।ਲੇਰਾ ਬੌਰੌਡਿਸਟਕੀ ਦੀ ਖੋਜ
ਮੁਤਾਬਿਕ ਜਿਥੇ ਮਾਤ ਭਾਸ਼ਾ ਸਾਡੀ ਸੋਚ ਨੂੰ ਘੱੜਦੀ ਹੈ ਤੇ ਵਿਚਾਰ ਉਸਾਰੀ
ਵਿੱਚ ਅਹਿਮ ਰੋਲ ਅਦਾ ਕਰਦੀ ਹੈ ਓਥੇ ਉਚ ਪੱਧਰ ਦੀ ਵਿਦਿਆ ਮਾਤ ਭਾਸ਼ਾ ਵਿੱਚ
ਨਾਂ ਸੰਭਵ ਹੋਣ ਦੇ ਗੰਭੀਰ ਸਿੱਟੇ ਨਿਕਲਦੇ ਨੇ ਜੋ ਰਾਜਨੀਤਕ ਵਿਧਾ ਪ੍ਰਣਾਲੀ,
ਵਿਦਿਆ ਪ੍ਰਣਾਲੀ, ਵਰਤਮਾਨ ਸਮੇਂ 'ਚ ਵਿਗਿਆਨਿਕ ਲੋੜਾਂ ਨੂੰ ਸਮਝਣ ਤੇ ਈਜਾਦ
ਕਰਨ ਦੀ ਵਿੱਚ ਦਿਲਚਸਪੀ ਅਤੇ ਜਿੰਮੇਦਾਰੀ ,ਕਾਨੂੰਨ ਪ੍ਰਬੰਧ ਪ੍ਰਤੀ
ਵਿਦਿਆਰਥੀਆਂ ਦੀ ਸੂਝ ਨੂੰ ਸੀਮਤ ਰੱਖਣ ਵਿੱਚ ਜਿੰਮੇਦਾਰ ਸਾਬਤ ਹੁੰਦੇ ਨੇ।
ਹੁਣ ਜਦੋਂ ਇਹ ਗੱਲ ਸਾਬਤ ਹੋਣੀ ਸ਼ੁਰੂ ਹੋ ਗਈ ਕਿ ਉੱਚ ਵਿਦਿਆ ਦਾ ਮਾਤ ਭਾਸ਼ਾ
ਵਿੱਚ ਉੱਪਲਬੱਧ ਹੋਣਾਂ ਵਿਗਿਆਨਿਕ ਸੋਚ ਉਸਾਰੀ ਵਿੱਚ ਸਹਾਇਕ ਹੁੰਦਾ ਹੈ ਤਾਂ
ਇਹ ਸਿਸਟਮ ਲਾਗੂ ਕਰਨ ਦੀ ਸ਼ਕਤੀ ਰੱਖਣ ਵਾਲੇ ਕੰਟਰੋਲ ਬੱਟਣਾਂ ਦਾ ਵੀ ਪਤਾ
ਲਗਾਉਣਾਂ ਜਰੂਰੀ ਹੈ ਤੇ ਉਨਾਂ ਤੱਕ ਸਾਡੀ ਪਹੁੰਚ ਕਿੰਨੀ ਕੁ ਹੈ ਇਹ ਸਵਾਲ
ਰਾਜਨੀਤੀ ਵੱਲ ਤੁਰ ਜਾਂਦਾ ਹੈ।
ਮਹਾਂਕਵੀ ਸ੍ਰ. ਗੁਰਦੇਵ ਸਿੰਘ ਮਠਾੜੂ ਨੇ ਯੂ. ਕੇ. ਵਿੱਚ ਪੰਜਾਬੀ ਭਾਸ਼ਾ
ਨੂੰ ਲੈ ਕੇ ਆਈਆਂ ਅੋਕੜਾ ਬਾਰੇ ਨਿੱਜੀ ਤਜਰਬੇ ਸਾਂਝੇ ਕਰਦੇ ਹੋਏ ਕਿਹਾ ਕਿ
ਉਨਾਂ ਦੇ ਬੱਚਿਆਂ ਨੂੰ ਨੌਕਰੀਆਂ ਲੈਣ ਵੇਲੇ ਪੰਜਾਬੀ ਭਾਸ਼ਾ ਦਾ ਅਹਿਮ ਰੋਲ
ਰਿਹਾ ਹੈ ਅਤੇ ਪੰਜਾਬੀ ਭਾਸ਼ਾ ਨਾਲ ਅਸੀ ਆਪਣੇ ਦੋਸਤਾਂ ਦਾ ਘੇਰਾ ਹੋਰ ਵੀ
ਵਿਸ਼ਾਲ ਬਣਾ ਸਕਦੇ ਹਾਂ ॥
ਸ੍ਰ ਤਾਰਾ ਸਿੰਘ ਤਾਰਾ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦਾ ਉਲਥਾ ਹੋਰ
ਭਾਸ਼ਾਵਾਂ ਵਿਚ ਹੋ ਜਾਣਾ ਚਾਹੀਦਾ ਹੈ ਪਰ ਡਾ: ਰਤਨ ਰੀਹਲ ਨੇ ਉਨ੍ਹਾਂ ਦੇ ਇਸ
ਪ੍ਰਸ਼ਨ ਦਾ ਉਤਰ ਦਿੰਦਿਆ ਆਖਿਆ ਜਿਸ ਭਾਸ਼ਾ ਵਿਚ ਗੁਰਬਾਣੀ ਉਚਾਰੀ ਗਈ ਹੈ। ਉਸ
ਭਾਸ਼ਾ ਤੋਂ ਬਿਨ੍ਹਾਂ ਕਿਸੇ ਹੋਰ ਭਾਸ਼ਾ ਵਿਚ ਉਹ ਅਨੁਭਵ ਨਹੀ ਮਿਲ ਸਕਦਾ ਅਤੇ
ਹੋਰ ਭਾਸ਼ਾਵਾਂ ਵਿਚ ਉਲਥਾਈ ਗੁਰਬਾਣੀ ਆਪਣੇ ਰਾਗਾਂ ਵਾਲਾ ਅਨੰਦ ਗੁਆ ਬੈਠੇਗੀ।