|
|
ਕੰਪਿਊਟਰ 'ਤੇ ਪੰਜਾਬੀ - ਕੌਵੈਂਟਰੀ ਵਿਖੇ ਕਾਮਯਾਬ ਸਿਖਲਾਈ ਕੋਰਸ
ਸ਼ਿੰਦਰ ਮਾਹਲ, ਯੂ ਕੇ |
|
|
ਕੰਪਿਊਟਰ ਅਤੇ ਇੰਟਰਨੈੱਟ 'ਤੇ ਪੰਜਾਬੀ ਭਾਸ਼ਾ ਦੀ ਸਹੀ ਵਰਤੋਂ ਦੇ ਅਹਿਮ
ਮੁੱਦੇ ਨੂੰ ਲੈ ਕੇ ਪੰਜਾਬੀ ਵਿਕਾਸ ਮੰਚ ਯੂ.ਕੇ. ਵਲੋਂ ਇੰਗਲੈਂਡ ਭਰ
ਵਿੱਚ ਖਾਸ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਸੰਸਥਾ ਦੇ ਸੰਸਥਾਪਕ ਡਾ. ਬਲਦੇਵ
ਸਿੰਘ ਕੰਦੋਲਾ ਵਲੋਂ ਪਿਛਲੇ 35 ਸਾਲ ਦੀ ਖੋਜ ਬਾਅਦ ਭਾਰਤੀ “ਇਨਸਕ੍ਰਿਪਟ”
ਕੀ-ਬੋਰਡ ਦੇ ਆਧਾਰ ਤਿਆਰ ਕੀਤੇ ਮਾਨਕੀ ਕੀ-ਬੋਰਡ ਪੰਜਾਬੀXL ਦੀ ਮੱਦਦ ਨਾਲ਼
ਮਿੱਡਲੈਂਡ ਦੇ ਹਰ ਸ਼ਹਿਰ ਵਿੱਚ ਇਸਦੀ ਵਰਤੋਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ।
ਇਸਤੋਂ ਇਲਾਵਾ ਇਸ ਕੀ-ਬੋਰਡ ਦੇ ਇਤਿਹਾਸ ਦੇ ਨਾਲ਼ ਨਾਲ਼ ਇਸਦੇ ਤਰਕ ਤੋਂ ਵੀ
ਜਾਣੂੰ ਕਰਾਇਆ ਜਾ ਰਿਹਾ ਹੈ। ਇਹ ਵੀ ਜ਼ਿਕਰ ਯੋਗ ਹੈ ਕਿ ਡਾ. ਕੰਦੋਲਾ
5abi.com ਵੈੱਬ ਸਾਈਟ ਰਾਹੀਂ ਪਿਛਲੇ 16-17 ਸਾਲਾਂ ਤੋਂ ਪੰਜਾਬੀ ਬੋਲੀ ਦੇ
ਪ੍ਰਸਾਰ ਅਤੇ ਪ੍ਰਚਾਰ ਲਈ ਆਪਣਾ ਭਰਪੂਰ ਯੋਗਦਾਨ ਪਾ ਰਹੇ ਹਨ।
4 ਅਕਤੂਬਰ ਨੂੰ ਈਸਟ ਮਿੱਡਲੈਂਡ ਦੇ ਸ਼ਹਿਰ ਕੌਵੈਂਟਰੀ ਵਿਖੇ ‘ਕੰਪਿਊਟਰ ਤੇ
ਪੰਜਾਬੀ’ ਸਿਖਲਾਈ ਕੋਰਸ ਪਰਦਰਸ਼ਨੀ ਦਾ ਬਹੁਤ ਹੀ ਸੁਚੱਜਾ ਪ੍ਰਬੰਧ ਉੱਥੋਂ ਦੀ
ਲਿਖਾਰੀ ਸਭਾ ਦੇ ਮੁੱਖ ਪ੍ਰਬੰਧਕ ਅਤੇ ਲਾਇਬ੍ਰੇਰੀਅਨ ਸੁਰਿੰਦਰ ਪਾਲ ਸਿੰਘ
ਵਲੋਂ ਸ਼ਹਿਰ ਦੀ ਕੇਂਦਰੀ ਲਾਇਬ੍ਰੇਰੀ ਵਿੱਚ ਕੀਤਾ ਗਿਆ। ਸਭ ਤੋਂ ਪਹਿਲਾਂ ਸਭਾ
ਦੇ ਪ੍ਰਧਾਨ ਕਿਰਪਾਲ ਸਿੰਘ ਪੂਨੀ ਵਲੋਂ ਡਾ. ਬਲਦੇਵ ਕੰਦੋਲਾ ਦਾ ਅਤੇ
ਸਿੱਖਣ/ਜਾਨਣ ਦੀ ਖਾਹਿਸ਼ ਲੈ ਕੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਨਾਲ਼ ਹੀ
ਡਾ. ਕੰਦੋਲਾ ਨੂੰ ਪ੍ਰੋਗਰਾਮ ਅਰੰਭ ਕਰਨ ਦੀ ਬੇਨਤੀ ਕੀਤੀ। ਡਾ. ਕੰਦੋਲਾ ਨੇ
ਸਭ ਤੋਂ ਪਹਿਲਾਂ ਕੰਪਿਊਟਰ ਦੇ ਸਾਰੇ ਹਿੱਸਿਆਂ ਬਾਰੇ ਜ਼ਰੂਰੀ ਜਣਕਾਰੀ ਦੇਣ
ਉਪਰੰਤ ਉਨਾਂ ਕੀ ਬੋਰਡ ਦੇ ਇਤਿਹਾਸ ਬਾਰੇ ਖੋਜ ਭਰਪੂਰ ਜਾਣਕਾਰੀ ਦਿੱਤੀ
ਜਿਸਨੂੰ ਸਭ ਨੇ ਬਹੁਤ ਹੀ ਧਿਆਨ ਨਾਲ਼ ਸੁਣਿਆ। ਪ੍ਰੋਗਰਾਮ ਦੀ ਭੂਮਿਕਾ ਦੌਰਾਨ
ਡਾ. ਕੰਦੋਲ਼ਾ ਨੇ ਬਹੁਤ ਹੀ ਵਿਸਥਾਰ ਸਹਿਤ ਦੱਸਣਾ ਸ਼ੁਰੂ ਕੀਤਾ ਕਿ ਇਸ
ਕੀ-ਬੋਰਡ ਨੂੰ ਤਿਆਰ ਕਰਨ ਦੀ ਲੋੜ ਕਿਉਂ ਪਈ। ਉਨਾਂ ਦੱਸਿਆ ਕਿ ਪੰਜਾਬੀXL ਦੀ
ਖਾਸੀਅਤ ਇਹ ਹੈ ਕਿ ਇਹ ਭਾਰਤੀ ਕੰਪਿਊਟਰ ਸੰਸਥਾ ਸੀ-ਡੈਕ ਭਾਵ ਅਡਵਾਂਸ
ਕੰਪਿਊਟਿੰਗ ਡਿਵੈਲਪਮੈਂਟ ਕੇਂਦਰ ਵਲੋਂ ਬਣਾਏ ਗਏ ‘ਇਨਸਕ੍ਰਿਪਟ’
(InScript) ਕੀ-ਬੋਰਡ ਤੇ ਅਧਾਰਿਤ ਹੈ ਜੋ ਕਿ ਸੰਸਾਰ ਪ੍ਰਸਿੱਧ ਕੰਪਿਊਟਰ
ਸੌਫਟਵੇਅਰ ਨਿਰਮਾਤਾ ਕੰਪਨੀ ਮਾਈਕਰੋਸੌਫਟ ਵਲੋਂ ਪਹਿਲਾਂ ਹੀ ਪ੍ਰਵਾਨ ਕੀਤਾ
ਚੁੱਕਾ ਹੈ। ਪਰ ਸੀ-ਡੈਕ ਵਲੋਂ ਤਿਆਰ ਕੀਤੇ ਕੀ-ਬੋਰਡ ਵਿੱਚ ਬੇ-ਸ਼ੁਮਾਰ
ਤਰੁਟੀਆਂ ਤੇ ਕਮੀਆਂ ਹੋਣ ਕਾਰਨ ਇਹ ਭਾਰਤੀ ਲੋਕਾਂ ਵਿੱਚ ਲੋਕ-ਪ੍ਰੀਆ ਨਾ ਹੋ
ਸਕਿਆ। ਉਨਾਂ ਦੇ ਦੱਸਣ ਮੁਤਾਬਿਕ ਉਨਾਂ ਨੇ ਇਨਾਂ ਕਮੀਆਂ ਵਿੱਚ ਲੋੜੀਂਦੇ 'ਤੇ
ਜ਼ਰੂਰੀ ਸੁਧਾਰ ਕਰਕੇ ਇਸਦੀ ਵਰਤੋਂ ਨੂੰ ਬਹੁਤ ਹੀ ਸੁਖੈਨ (Friendly User)
ਬਣਾਇਆ ਗਿਆ ਹੈ।
ਉਨਾਂ ਅੱਗੇ ਦੱਸਿਆ ਕਿ ਕੰਪਿਊਟਰ ਅਤੇ ਇੰਟਰਨੈੱਟ ਇਸ ਯੁੱਗ ਦੀਆਂ ਚਾਲਕ
ਸ਼ਕਤੀਆਂ (Driving Forces) ਹਨ। ਇਨਾਂ ਤੋਂ ਬਿਨਾ ਕਿਸੇ ਵੀ ਭਾਸ਼ਾ ਦਾ
ਭਵਿੱਖ ਸੁਰੱਖਿਅਤ ਨਹੀਂ ਹੈ। ਅੱਜ ਕੱਲ ਹਰ ਨਵੇਂ ਕੰਪਿਊਟਰ 'ਤੇ ਦੁਨੀਆਂ ਦੀ
ਹਰ ਭਾਸ਼ਾ ਵਿੱਚ ਲਿਖ ਸਕਣ ਦੀ ਸਹੂਲਤ ਮਾਈਕ੍ਰੋਸੌਫਟ ਵਲੋਂ ਪਿਹਲਾਂ ਹੀ ਮੌਜੂਦ
ਹੈ। ਇਸ ਵਿੱਚ ਪੰਜਾਬੀ ਨੂੰ ਵੀ, ਸੀ-ਡੈਕ ਦੀਆਂ ਕੋਸ਼ਿਸ਼ਾਂ ਸਦਕਾ, ਸ਼ਾਮਿਲ
ਕੀਤਾ ਗਿਆ ਹੈ। ਪਰ ਅਹਿਮ ਸ਼ਰਤ ਇਹ ਹੈ ਕਿ ਇਹ ਸਹੂਲਤ ਸਿਰਫ ਯੂਨੀਕੋਡ ਅੱਖਰਾਂ
(ਫੌਂਟਸ) ਲਈ ਹੀ ਹੈ। ਜਿਸ ਕਾਰਨ ਨਵੇਂ ਕੰਪਿਊਟਰ 'ਤੇ ਯੂਨੀਕੋਡ ਤੋਂ ਬਾਹਰੇ
ਪੰਜਾਬੀ ਦੇ ਪ੍ਰਚੱਲਤ ਕੀ-ਬੋਰਡ ਦੀ ਵਰਤੋਂ ਸੰਭਵ ਨਹੀਂ। ਸਭ ਤੋਂ ਵੱਡੀ
ਤਸੱਲੀ ਅਤੇ ਖੁਸ਼ੀ ਵਾਲ਼ੀ ਗੱਲ ਉਨਾਂ ਇਹ ਦੱਸੀ ਕਿ ਯੂਨੀਕੋਡ ਵਿੱਚ ਲਿਖੀ
ਪੰਜਾਬੀ ਦੁਨੀਆਂ ਭਰ ਦੇ ਕਿਸੇ ਵੀ ਕੰਪਿਊਟਰ ਤੇ ਆਸਾਨੀ ਨਾਲ਼ ਪੜ੍ਹੀ ਜਾ ਸਕਦੀ
ਹੈ। ਪਰ ਅਫਸੋਸ ਕਿ ਪੰਜਾਬੀ ਇਸਦੀ ਜਾਂ ਤਾਂ ਵਰਤੋਂ ਕਰਦੇ ਹੀ ਨਹੀਂ ਜਾਂ
ਉਨਾਂ ਕੋਲ ਇਸਦੀ ਵਰਤੋਂ ਦਾ ਗਿਆਨ ਹੈ ਹੀ ਨਹੀਂ ਜਾਂ ਉਹ ਇਹ ਗਿਆਨ ਹਾਸਿਲ
ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ ਜਾਂ ਉਨਾਂ ਦਾ ਧਿਆਨ ਹੀ ਹੋਰ ਪਾਸੇ ਕੇਂਦਰਤ
ਰਹਿੰਦਾ ਜਾਂ ਫਿਰ ਕਰ ਦਿੱਤਾ ਜਾਂਦਾ ਹੈ। ਡਾ. ਕੰਦਲਾ ਨੇ ਦੱਸਿਆ ਕਿ
ਮਾਈਕ੍ਰੋਸੌਫਟ ਵਲੋਂ ਆਪਣੇ ‘ਵਿੰਡੋਜ਼’ ਵਿੱਚ ‘ਰਾਵੀ’ ਨਾਮ ਦੇ ਪੰਜਾਬੀ ਅੱਖਰ
(ਫੌਂਟਸ) ਪਹਿਲਾਂ ਹੀ ਪਾਏ (ਇੰਸਟੋਲ ਕੀਤੇ) ਹੋਏ ਹਨ ਜੋ ਕਿ ਆਸਾਨੀ ਨਾਲ਼
ਵਰਤੇ ਜਾ ਸਕਦੇ ਹਨ ਜੋ ਕਿ ਦੁਨੀਆਂ ਭਰ ਦੇ ਪੰਜਾਬੀਆਂ ਲਈ ਖੁਸ਼ੀ ਦੀ ਗੱਲ
ਹੋਣੀ ਚਾਹੀਦੀ ਹੈ।
ਅੱਗੇ ਚੱਲ ਕੇ ਪਰਦੇ (ਸਕਰੀਨ) ਉੱਤੇ ਪ੍ਰੋਜੈਕਟਰ ਦੀ ਮੱਦਦ ਨਾਲ਼ ਡਾ.
ਕੰਦੋਲ਼ਾ ਨੇ ਬਹੁਤ ਹੀ ਲਗਨ ਅਤੇ ਮਿਹਨਤ ਨਾਲ਼ ਤਿਆਰ ਕੀਤੇ ਪਾਵਰ-ਪੋਇੰਟ
ਪ੍ਰੋਗਰਾਮ ਦੀ ਕੱਲੀ ਰਾਹੀਂ ਬਹੁਤ ਹੀ ਵਿਸਥਾਰ ਅਤੇ ਬਰੀਕੀਆਂ ਨਾਲ਼ ਸਮਝਾਇਆ
ਕਿ ਕੰਪਿਊਟਰ 'ਤੇ ਇੰਟਰਨੈੱਟ ਰਾਹੀਂ ਪੰਜਾਬੀ ਵਿੱਚ ਜਾਣਕਾਰੀ ਦੀ ਭਾਲ਼ ਕਿਵੇਂ
ਕੀਤੀ ਜਾ ਸਕਦੀ ਹੈ, ਪੰਜਾਬੀ ਬੋਲਣ, ਪੜ੍ਹ ਅਤੇ ਲਿਖ ਸਕਣ ਅਤੇ ਕੰਪਿਊਟਰ 'ਤੇ
ਇਸਦੀ ਵਰਤੋਂ ਕਰ ਸਕਣ ਵਾਲ਼ਿਆਂ ਲਈ ਯੂ ਕੇ ਵਿੱਚ ਕਿਹੜੀਆਂ ਕਿਹੜੀਆਂ ਨੌਕਰੀਆਂ
ਲਈ ਕਿਹੜੀਆਂ ਕਿਹੜੀਆਂ ਕੰਪਨੀਆਂ ਨੂੰ ਕਿੱਥੇ ਕਿੱਥੇ ਉਮੀਦਵਾਰਾਂ ਦੀ ਭਾਲ਼ ਹੈ
- ਇਸਤੋਂ ਇਲਾਵਾ ਪੰਜਾਬੀ ਵਿੱਚ 'ਸਪ੍ਰੈੱਡ ਸ਼ੀਟ' ਦੀ ਵਰਤੋਂ - ਪੰਜਾਬੀ ਵਿੱਚ
'ਡੇਟਾ ਬੇਸ' ਤਿਆਰ ਕਰਨਾ ਤੇ ਵਰਤਣਾ - ਗਰਾਫ ਤਿਆਰ ਕਰਨੇ - ਲਿਖਣ ਕਾਰਜ
(ਵਰਡ ਪ੍ਰੋਸੈਸਿੰਗ) ਦੀ ਵਰਤੋਂ - ਫੋਲਡਰ ਬਣਾਉਣੇ ਤੇ ਸੰਭਾਲਣੇ ਅਤੇ
ਇੰਟਰਨੈੱਟ 'ਤੇ ਪੰਜਾਬੀ ਵਿੱਚ ਮਨ ਪਸੰਦ ਜਾਣਕਾਰੀ ਦੀ ਕਿਵੇਂ ਖੋਜ ਕੀਤੀ ਜਾ
ਸਕਦੀ ਹੈ।
ਜਿਓਂ ਜਿਓਂ ਡਾ. ਕੰਦੋਲਾ ਦੱਸਦੇ ਜਾ ਰਹੇ ਸਨ ਸਿਖਾਂਦਰੂਆਂ ਵਿੱਚ
ਉਤਸੁਕਤਾ ਤੇ ਉਤਸ਼ਾਹ ਦਾ ਦਰਜਾ ਵੀ ਵਧਦਾ ਜਾ ਰਿਹਾ ਸੀ। ਕੌਵੈਂਟਰੀ ਲਿਖਾਰੀ
ਸਭਾ ਦੇ ਸਰਗਰਮ ਮੈਂਬਰ ਅਤੇ ਬੀ.ਬੀ.ਸੀ. ਏਸ਼ੀਆ ਨੈਟਵਰਕ ਤੇ ਧਾਰਮਿਕ
ਪ੍ਰੋਗਰਾਮ ਦੇ ਮੇਜ਼ਬਾਨ ਰਹਿ ਚੁੱਕੇ, ਕਵੀ ਤੇ ਲਿਖਾਰੀ ਸ਼੍ਰੀ ਰਵਿੰਦਰ
ਕੁੰਦਰਾ, ਕਵੀ ਤੇ ਲਿਖਾਰੀ ਕੁਲਦੀਪ ਬਾਂਸਲ, ਕਵੀ ਤੇ ਲਿਖਾਰੀ ਸਤਪਾਲ ਡੁਲਕੂ
- ਕਵੀ ਤੇ ਲਿਖਾਰੀ ਦਵਿੰਦਰ ਨੌਰਾ, ਕੌਵੈਂਟਰੀ ਲਿਖਾਰੀ ਸਭਾ ਦੇ ਪ੍ਰਧਾਨ ਕਵੀ
ਤੇ ਲਿਖਾਰੀ ਕਿਰਪਾਲ ਸਿੰਘ ਪੂਨੀ ਨੇ ਆਪਣੀ ਹੋਰ ਜਾਨਣ ਦੀ ਤੀਬਰ ਇੱਛਾ ਨੂੰ
ਨਾ ਰੋਕ ਸਕਦਿਆਂ ਡਾ. ਕੰਦੋਲਾ ਨੂੰ ਵਿੱਚ ਵਿਚਾਲ਼ੇ ਹੀ ਮਨਾਂ ‘ਚ ਆਏ ਸਵਾਲ ਵੀ
ਪੁੱਛੇ ਤੇ ਵਿਚਾਰ ਵੀ ਪੇਸ਼ ਕੀਤੇ ਜਿਨਾਂ ਦੇ ਡਾ. ਕੰਦੋਲਾ ਨੇ ਵਿਸਥਾਰ ਅਤੇ
ਤਰਕ ਸਹਿਤ ਜਵਾਬ ਵੀ ਦਿੱਤੇ ਦੋ ਕਿ ਬਹੁਤ ਸਰਾਹੇ ਗਏ।
ਡਾ. ਕੰਦੋਲਾ ਵਲੋਂ ਸਭ ਦੇ ਖਿਆਲ ਜਾਨਣ ਲਈ ਸਭ ਨੂੰ ਸਮਾਂ ਦਿੱਤਾ ਗਿਆ।
ਏਸ ਸੈਸ਼ਨ ਵਿੱਚ ਆਪੋ ਆਪਣੇ ਵਿਚਾਰ ਦਿੰਦਆਂ 'ਬ੍ਰਿਟਿਸ਼ ਸਿੱਖ ਕਾਊਂਸਲ' ਦੇ
ਪ੍ਰਧਾਨ ਅਤੇ ਕਵੀ ਤੇ ਲਿਖਾਰੀ ਸ. ਕੁਲਵੰਤ ਸਿੰਘ ਢੇਸੀ ਨੇ ਕਿਹਾ ਕਿ ਉਹ ਇਸ
ਸਾਰੇ ਪ੍ਰੋਗਗਰਾਮ ਤੋਂ ਬਹੁਤ ਮੁਤਾਸਰ ਹੋਏ ਹਨ ਤੇ ਇਹ ਜਾਣਕਾਰੀ ਉਹਨਾਂ ਬਹੁਤ
ਲਾਹੇਬੰਦ ਰਹੀ। ਸਭ ਤੋਂ ਜਿਆਦਾ ਸਵਾਲ ਪੰਜਾਬੀ ਭਾਈਚਾਰੇ ਨੂੰ ਚਿਰਾਂ ਤੋਂ
ਉਪਲਬਧ ਭਾਂਤ ਭਾਂਤ ਦੇ ਕੀ-ਬੋਰਡ ਜਿਵੇਂ ਧਨੀ ਰਾਮ ਚਾਤ੍ਰਿਕ, ਸਮਤੋਲ, ਅਨਮੋਲ
ਲਿੱਪੀ ਆਦਿ ਅਤੇ ਇਨਾਂ ਦੀ ਲੰਬੇ ਸਮੇਂ ਵਰਤੋਂ ਕਰ ਰਹੇ ਕਵੀਆਂ ਤੇ ਲਿਖਾਰੀਆਂ
ਵਲੋਂ ਕੀਤੇ ਗਏ। ਕਿਉਂਕਿ ਉਹ ਸਾਰੇ ਉਨਾਂ ਦੇ ਆਦੀ ਹੋਣ ਕਾਰਨ ਪੰਜਾਬੀXL ਨੂੰ
ਵਰਤਣਾ ਬਹੁਤ ਮੁਸ਼ਕਿਲ ਸਮਝ ਰਹੇ ਸਨ। ਉਹ ਇਵੇਂ ਮਹਿਸੂਸ ਕਰ ਰਹੇ ਸਨ ਜਿਵੇਂ
ਇੰਗਲੈਂਡ ਵਾਸੀਆਂ ਨੂੰ ਫਰਾਂਸ ਜਾਂ ਜਰਮਨੀ ਜਾ ਕੇ ਕਾਰ ਚਲਾਉਣੀ ਪੈ ਗਈ
ਹੋਵੇ। ਫੇਰ ਡਾ. ਕੰਦੋਲਾ ਨੇ ਤਰਕ ਸਹਿਤ ਸਮਝਾਇਆ ਕਿ ਇਸਤੋਂ ਪਿਹਲਾਂ ਬਣੇ
'ਤੇ ਉਪਲਬਧ ਭਾਂਤ ਭਾਂਤ ਦੇ ਕੀ-ਬੋਰਡ ਕੰਪਿਊਟਰ ਅਤੇ ਇੰਟਰਨੈੱਟ 'ਤੇ ਪੰਜਾਬੀ
ਭਾਸ਼ਾ ਅਤੇ ਇਸਦੇ ਸਰਬਪੱਖੀ ਵਿਕਾਸ ਦੇ ਰਾਹ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ
ਕਿਉਂਕਿ ਇਹ ਮਾਈਕ੍ਰੋਸੌਫਟ ਦੇ ਮਿਆਰ (ਸਟੈਂਡਰਡ) ਮੁਤਾਵਿਕ ਪਰਵਾਨ ਹੀ ਨਹੀਂ
ਹਨ। ਉਨਾਂ ਦੱਸਿਆ ਕਿ ਪੰਜਾਬੀXL ਇੱਕ ਸੰਪੂਰਨ ਕੀ-ਬੋਰਡ (ਟੂਲ) ਹੈ ਜੇ
ਕੰਪਿਊਟਰ ਹਵਾਈ ਜਹਾਜ਼ ਹੈ ਤਾਂ ਪੰਜਾਬੀXL ਇਸਦਾ ਪਾਇਲਟ ਹੈ। ਇਸ ਨਾਲ਼ ਕਿਸੇ
ਵੀ ਨਾਮ, ਬਣਤਰ ਜਾਂ ਸ਼ਕਲ ਦੇ ਪੰਜਾਬੀ ਅੱਖਰ ਕੰਪਿਊਟਰ ਤੇ ਆਮ ਲਿਖੀ ਜਾਣ
ਵਾਲ਼ੀ ਪੰਜਾਬੀ (ਗੁਰਮੁਖੀ ਲਿੱਪੀ) ਲਈ ਆਸਾਨੀ ਤੇ ਪੂਰੀ ਸਮਰੱਥਾ ਨਾਲ਼ ਵਰਤੇ
ਜਾ ਸਕਦੇ ਹਨ ਬੇਸ਼ਰਤੇ ਕਿ ਉਹ ਯੂਨੀਕੋਡ ਵਿੱਚ ਹੋਣ। ਇਸ ਲਈ ਉਹਨਾਂ ਨੇ ਸਭ
ਨੂੰ ਪੁਰਾਣੇ ਕੀ-ਬੋਰਡ ਭੁਲਾ ਕੇ ਪੰਜਾਬੀXL (ਜੋ ਇਨਸਕ੍ਰਿਪਟ ਅਨੁਰੂਪੀ ਵੀ
ਹੈ) ਨੂੰ ਸਿੱਖਣ ਤੇ ਜ਼ੋਰ ਦਿੱਤਾ ਤੇ ਕਿਹਾ ਕਿ ਇਸਤੋਂ ਬਿਨਾ ਹੋਰ ਕੋਈ ਚਾਰਾ
ਨਹੀਂ ਜਿਸਤੇ ਸਭ ਵਲੋਂ ਪੂਰਨ ਸਹਿਮਤੀ ਪ੍ਰਗਟਾਈ ਗਈ।
ਪ੍ਰੋਗਰਾਮ ਦੇ ਆਖਰ ਵਿੱਚ ਸੁਰਿੰਦਰ ਪਾਲ ਸਿੰਘ ਵਲੋਂ ਡਾ. ਕੰਦੋਲਾ ਅਤੇ
ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਹਾਜ਼ਰ ਸਭ ਮਹਿਮਾਨਾਂ ਵਲੋਂ ਅਗਲੀ
ਵਰਕਸ਼ਾਪ ਦਾ ਛੇਤੀਂ ਪ੍ਰਬੰਧ ਕਰਨ ਦੀ ਜ਼ੋਰਦਾਰ ਮੰਗ ਨੂੰ ਡਾ. ਕੰਦੋਲਾ ਨੇ
ਖਿੜੇ ਮੱਥੇ ਪ੍ਰਵਾਨ ਕਰ ਲਿਆ ਤੇ ਨਾਲ਼ ਹੀ ਉਨਾਂ ਨੇ ਆਏ ਸਭ ਮਹਿਮਾਨਾਂ ਦਾ,
ਲਿਖਾਰੀ ਸਭਾ ਕੌਵੈਂਟਰੀ ਦਾ ਤੇ ਨਾਲ਼ ਹੀ ਸੈਂਟਰਲ ਲਾਇਬ੍ਰੇਰੀ ਦੇ ਸਟਾਫ ਦਾ
ਵੀ ਧੰਨਵਾਦ ਕੀਤਾ ਜਿਨਾਂ ਦੀ ਮੱਦਦ ਨਾਲ਼ ਇਹ ਪ੍ਰੋਗਰਾਮ ਕਾਮਯਾਬ ਹੋਇਆ। ਨਾਲ਼
ਹੀ ਉਨਾਂ ਦੱਸਿਆ ਕਿ ਏਸੇ ਹਫਤੇ ਵਿੱਚ ਦੋ ਸਿਖਲਾਈ ਕੋਰਸ ਲੈਸਟਰ ਵਿਖੇ ਰੱਖੇ
ਗਏ ਹਨ। ਉੱਪਰ ਜ਼ਿਕਰ ਕੀਤੇ ਨਾਵਾਂ ਤੋਂ ਬਿਨਾ ਨਸੀਮ ਚੌਹਾਨ, ਸੁਰਿੰਦਰ
ਗਾਖਲ, ਮਨਮੋਹਣ ਮਹੇੜੂ, ਸੁਰਿੰਦਰ ਕੌਰ ਨੇ ਵੀ ਇਸ ਵਿੱਚ ਹਾਜ਼ਰੀ ਭਰੀ।
ਗੁਰਬਖਸ਼ ਕੌਰ ਜੀ ਦੇ ਪਰਿਵਾਰ ਵਲੋਂ ਚਾਹ ਪਾਣੀ, ਸਮੋਸੇ, ਮਠਿਆਈ ਨਾਲ਼ ਆਏ
ਮਹਿਮਾਨਾਂ ਦੀ ਖੂਬ ਸੇਵਾ ਕੀਤੀ ਗਈ।
(ਰਿਪੋਰਟ ਅਤੇ ਤਸਵੀਰਾਂ: ਸ਼ਿੰਦਰ ਮਾਹਲ)
|
06/10/15 |
|
|
|
|
|
|
|
|
ਕੰਪਿਊਟਰ
'ਤੇ ਪੰਜਾਬੀ - ਕੌਵੈਂਟਰੀ ਵਿਖੇ ਕਾਮਯਾਬ ਸਿਖਲਾਈ ਕੋਰਸ
ਸ਼ਿੰਦਰ ਮਾਹਲ, ਯੂ ਕੇ |
ਮਹਿਰਮ
ਸਾਹਿਤ ਸਭਾ ਦੀ ਮੀਟਿੰਗ ਅਤੇ ਕਵੀ ਦਰਬਾਰ
ਮਲਕੀਅਤ “ਸੁਹਲ” , ਗੁਰਦਾਸਪੁਰ |
ਕੇਨੈਡਾ
ਦੂਤਾਵਾਸ ਦੇ ਨਾਰਵੇ 'ਚ ਰਾਜਦੂਤ ਅਤੇ ਸਟਾਫ ਦੇ ਮੈਬਰਾਂ ਨੇ ਓਸਲੋ ਗੁਰੂ ਘਰ
ਦੇ ਦਰਸ਼ਨ ਕਰ ਖੁਸ਼ੀਆ ਪ੍ਰਾਪਤ ਕੀਤੀਆ
ਰੁਪਿੰਦਰ ਢਿੱਲੋ ਮੋਗਾ , ਨਾਰਵੇ |
ਸ਼ਾਨੋ
ਸ਼ੌਕਤ ਨਾਲ ਹੋ ਨਿਬੜਿਆ ਬਾਲੀਵੂਡ ਫੈਸਟੀਵਲ 2015 ਨਾਰਵੇ
ਰੁਪਿੰਦਰ ਢਿੱਲੋ ਮੋਗਾ , ਨਾਰਵੇ |
ਸ
ਜਗਦੇਵ ਸਿੰਘ ਜੱਸੋਵਾਲ ਯਾਦਗਾਰੀ ਫਾਊਡੇਸ਼ਨ ਦਾ ਗਠਨ
ਜਨਮੇਜਾ ਸਿੰਘ ਜੌਹਲ, ਲੁਧਿਆਣਾ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਸ਼ਮਸ਼ੇਰ ਸਿੰਘ ਸੰਧੂ, ਕੈਲਗਰੀ |
ਭਾਈ
ਕਾਨ੍ਹ ਸਿੰਘ ਨਾਭਾ ਦੇ ਜਨਮ ਦਿਵਸ ਨੂੰ ਸਮਰਪਿਤ ਸਾਲਾਨਾ ਸਾਹਿਤੱਕ ਸਮਾਗਮ
ਰਜਨੀ ਸ਼ਰਮਾ, ਪਟਿਆਲਾ |
ਲੰਡਨ
ਵਿਚ ਸੁਕੀਰਤ ਨਾਲ ਇਕ ਸ਼ਾਮ
ਸਾਥੀ ਲਧਿਆਣਵੀ, ਲੰਡਨ
|
ਪੰਜਾਬੀ
ਲਿਖ਼ਰੀ ਸਭਾ ਵਲੋ ਬਾਲ ਕਲਾਕਾਰ “ਸਫਲ ਮਾਲਵਾ” ਦਾ ਸਨਮਾਨ
ਸੁੱਖਪਾਲ ਪਰਮਾਰ, ਕੈਲਗਰੀ |
ਆਜ਼ਾਦ
ਸਪੋਰਟਸ ਕੱਲਬ ਡੈਨਮਾਰਕ ਵੱਲੋ ਸ਼ਾਨਦਾਰ ਟੂਰਨਾਮੈਟ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
|
ਫ਼ਿੰਨਲੈਂਡ
ਦੀ ਰਾਜਧਾਨੀ ਹੇਲਸਿੰਕੀ ਵਿੱਚ ਸਥਿਤ ਭਾਰਤੀ ਸਫਾਰਤਖਾਨੇ `ਚ ਆਜ਼ਾਦੀ
ਦਿਹਾੜਾ ਮਨਾਇਆ ਗਿਆ
ਵਿੱਕੀ ਮੋਗਾ, ਫਿੰਨਲੈਂਡ |
ਆਸਕਰ
(ਨਾਰਵੇ) 'ਚ ਆਜ਼ਾਦ ਸਪੋਰਟਸ ਕੱਲਬ ਵੱਲੋ ਸ਼ਾਨਦਾਰ ਗਰਮੀਆਂ ਦਾ ਮੇਲਾ ਕਰਵਾਇਆ
ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਰੋਕੋ
ਕੈਂਸਰ ਵੱਲੋਂ ਨਾਵਲਕਾਰ ਜੱਗੀ ਕੁੱਸਾ ਡਾਇਰੈਕਟਰ ਪੀ ਆਰ (ਗਲੋਬਲ) ਨਿਯੁਕਤ
ਮਨਦੀਪ ਖੁਰਮੀ, ਲੰਡਨ |
ਕੈਲਗਰੀ
ਵਿਚ ਪੰਜਾਬੀ ਨੈਸ਼ਨਲ ਮੇਲੇ ਨੇ ਅਮਿੱਟ ਸ਼ਾਪ ਛੱਡੀ
ਬਲਜਿੰਦਰ ਸੰਘਾ, ਕੈਨੇਡਾ |
ਆਸਕਰ
ਵਿਖੇ 2 ਅਗਸਤ ਦੇ ਸਮਰ ਮੇਲਾ ਦੇ ਸੰਬੰਧ ਵਿੱਚ ਆਜ਼ਾਦ ਕਲੱਬ ਨਾਰਵੇ ਵੱਲੋ
ਮੀਟਿੰਗ ਕੀਤੀ ਗਈ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਪ੍ਰਗਤੀਸ਼ੀਲ
ਲਿਖਾਰੀ ਸਭਾ ਗ. ਬ. ਅਤੇ ਭਾਰਤੀ ਮਜ਼ਦੂਰ ਸਭਾ ਗ.ਬ. ਵਲੋਂ ਦਲਵੀਰ ਕੌਰ
(ਵੁਲਵਰਹੈਂਮਪਟਨ) ਦੇ ਤੀਜੇ ਕਾਵਿ ਸੰਗ੍ਰਹਿ‘ ਹਾਸਿਲ’ ਸੰਬੰਧੀ ਵਿਚਾਰ
ਗੋਸ਼ਟੀ -
ਅਵਤਾਰ ਸਾਦਿਕ, ਲੈਸਟਰ |
ਸ੍ਰੀ
ਗੁਰੂ ਤੇਗ ਬਹਾਦਰ ਖਾਲਸਾ ਸਕੂਲ ’ਚ ਪੰਜਾਬੀ ਭਾਸ਼ਾ ਜਾਗਰੂਕਤਾ ਕੈਂਪ
ਪ੍ਰਕਾਸ਼ ਸਿੰਘ ਗਿੱਲ, ਨਵੀਂ ਦਿੱਲੀ |
ਆਜ਼ਾਦ
ਸਪੋਰਟਸ ਕੱਲਬ ਡੈਨਮਾਰਕ ਦੇ 25 ਜੁਲਾਈ ਦੇ ਖੇਡ ਮੇਲੇ ਨੂੰ ਲੈ ਕੇ ਲੋਕਾ ਚ
ਭਾਰੀ ਉਤਸ਼ਾਹ
ਰੁਪਿੰਦਰ ਢਿੱਲੋ ਮੋਗਾ, ਨਾਰਵੇ
|
ਪ੍ਰੋਗਰੈਸਿਵ
ਕਲਚਰਲ ਐਸੋਸੀਏਸਨ ਕੈਲਗਰੀ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ
ਦੀ 100 ਵੀਂ ਸ਼ਹਾਦਤ ਵਰ੍ਹੇਗੰਢ ਮੌਕੇ ਸਫ਼ਲ ਸਮਾਗਮ
ਬਲਜਿੰਦਰ ਸੰਘਾ, ਕਨੇਡਾ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਪੰਜਾਬੀ
ਸਕੂਲ ਨਾਰਵ (ੳਸਲੋ) ਵੱਲੋ ਖਾਲਸਾ ਏਡ (ਯੂ ਕੇ) ਵਾਲੇ ਭਾਈ ਰਵੀ ਸਿੰਘ ਜੀ
ਨੂੰ ਸਵਰਗੀ ਸਰਦਾਰ ਅਵਤਾਰ ਸਿੰਘ ਸ਼ਰੋਮਣੀ ਐਵਾਰਡ ਨਾਲ ਸਨਮਾਨਨਿਤ
- ਰੁਪਿੰਦਰ ਢਿੱਲੋ ਮੋਗਾ, ਨਾਰਵੇ
|
ਸਪੋਰਟਸ
ਕੱਲਚਰਲ ਫੈਡਰੇਸ਼ਨ, ਨਾਰਵੇ ਵੱਲੋ ਸ਼ਾਨਦਾਰ 10 ਵਾਂ ਖੇਡ ਮੇਲਾ ਕਰਵਾਇਆ
ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਆਸਟ੍ਰੇਲੀਆ
ਪੰਜਾਬੀ ਮੀਡੀਆ ਕਲੱਬ ਦਾ ਗਠਨ
ਗਿਅਨੀ ਸੰਤੋਖ ਸਿੰਘ, ਸਿਡਨੀ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ ਕੈਲਗਰੀ |
ਪ੍ਰੋਗਰੈਸਿਵ
ਕਲਚਰਲ ਐਸੋਸ਼ੀਏਸ਼ਨ ਕੈਲਗਰੀ ਵੱਲੋਂ ਕੈਨੇਡਾ ਵਿਚ ਘੱਟੋ-ਘੱਟ ਤਨਖ਼ਾਹ ਦਰਾਂ
ਤੇ ਲੈਕਚਰ
ਬਲਜਿੰਦਰ ਸੰਘਾ, ਕਨੇਡਾ |
ਸਾਹਿਤ
ਸੁਰ ਸੰਗਮ ਸਭਾ ਇਟਲੀ ਵੱਲੋਂ ਪੰਜਾਬੀ ਲੋਕ ਗਾਇਕ ਗੁਰਮੀਤ ਮੀਤ ਦੀ ਨਵੀਂ
ਐਲਬਮ “ਬੁਰੀ ਹੁੰਦੀ ਆ” ਇਟਲੀ ਵਿੱਚ ਕੀਤੀ ਗਈ ਰਿਲੀਜ਼
ਬਲਵਿੰਦਰ ਚਾਹਲ, ਇਟਲੀ |
ਇੰਦਰਜੀਤ
ਧਾਮੀ ਦੀ ਕਾਵਿ ਪੁਸਤਕ ਰੀਲੀਜ਼ ਸਮਾਰੋਹ
ਅਮਰਜੀਤ ਸਿੰਘ, ਦਸੂਹਾ |
ਬੋਸਟਨ
ਵਿੱਚ ਪਹਿਲੀ ਵਾਰ ਵਿਸਾਖੀ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ!
ਅਮਨਦੀਪ ਸਿੰਘ, ਅਮਰੀਕਾ
|
ਕਹਾਣੀ
ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮਿਲਣੀ ਸਮੇਂ ਹੋਈ ਛੇ ਕਹਾਣੀਆਂ ਤੇ
ਵਿਚਾਰ ਚਰਚਾ
ਮੇਜਰ ਮਾਂਗਟ, ਟੋਰਾਂਟੋ, ਕੈਨੇਡਾ |
ਪਰਵਾਸੀ
ਪੰਜਾਬੀ ਲੇਖਕ ਸੁਖਿੰਦਰ (ਕੈਨੇਡਾ) ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ
ਦਵਿੰਦਰ ਪਟਿਆਲਵੀ, ਪਟਿਆਲਾ |
ਪੰਜਾਬੀ
ਸਾਹਿਤ ਕਲਾ ਕੇਂਦਰ ਦਾ ਸਮਾਗ਼ਮ ਸਫ਼ਲਤਾ ਸਹਿਤ ਸੰਪੂਰਨ
ਅਜ਼ੀਮ ਸ਼ੇਖ਼ਰ, ਲੰਡਨ |
ਨਾਰਵੇ
ਚ 201ਵਾਂ ਅਜਾਦੀ ਦਿਵਸ 17 ਮਈ ਨੈਸ਼ਨਲ ਦਿਨ ਧੂਮਧਾਮ ਨਾਲ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ/ਵਿਰਕ, ਨਾਰਵੇ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਕਾਮਯਾਬੀ
ਦੀਆਂ ਮੰਜ਼ਲਾ ਛੂਹ ਗਿਆ ਸਿੱਖ ਵੁਮੈਨ ਰੀਟਰੀਟ ਕੈਂਪ
ਅਨਮੋਲ ਕੌਰ, ਕਨੇਡਾ |
ਪ੍ਰਗਤੀਸ਼ੀਲ
ਲਿਖਾਰੀ ਸਭਾ ਦੇ ਵਿਸ਼ੇਸ਼ ਸਮਾਗਮ ਵਿਚ ਵਿਸ਼ਵ-ਪਰਸਿੱਧ ਗ਼ਜ਼ਲਗੋ
ਹਸਤੀਆਂ ਸਨਮਾਨਤ
ਡਾ: ਰਤਨ ਰੀਹਲ, ਯੂ ਕੇ
|
ਗੁਰਦੁਆਰਾ
ਕਮੇਟੀ ਜੋਤੇਬਰਗ ਸਵੀਡਨ ਵੱਲੋ ਸਵੀਡਨ ਕੱਬਡੀ ਟੀਮ ਦੇ ਕਪਤਾਨ ਸ੍ਰ ਸੁਖਦੇਵ
ਸਿੰਘ ਸੰਘਾ ਨੂੰ ਸਿਰੋਪਾ ਦੇ ਸਨਮਾਨਿਤ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਖਾਲਸਾ
ਪੰਥ ਦਾ ਸਾਜਨਾ ਦਿਵਸ ਲੀਅਰ ਗੁਰੂ ਘਰ ਨਾਰਵੇ ਵਿਖੇ ਧੁਮ ਧਾਮ ਨਾਲ ਮਨਾਇਆ
ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਸ਼ਰੀਫ
ਅਕੈਡਮੀ (Intl.) ਕੈਨੇਡਾ, ਦੀ ਵਰ੍ਹੇਗੰਢ ਸਮਾਗਮ ਦੀ ਰਿਪੋਰਟ
ਜੱਸ ਚਾਹਲ, ਡਾਇਰੈਕਟਰ ਮੀਡੀਆ |
ਫ਼ਿੰਨਲੈਂਡ
ਦਾ ਵਿਸਾਖੀ ਮੇਲਾ ਦਿਲਾਂ ਤੇ ਅਮਿੱਟ ਯਾਦਾਂ ਛੱਡਦਾ ਹੋਇਆ ਯਾਦਗਾਰੀ ਹੋ
ਨਿਬੜਿਆ
ਵਿੱਕੀ ਮੋਗਾ, ਫ਼ਿੰਨਲੈਂਡ |
ਰਾਈਟਰਜ਼
ਫੋਰਮ, ਕੈਲਗਰੀ ਨੇ ਕੀਤਾ “ਬਸੰਤ-ਬਹਾਰ” ਦਾ ਸਵਾਗਤ
ਜੱਸ ਚਾਹਲ , ਕੈਲਗਰੀ
|
ਗੁਰੁ
ਘਰ ਲੀਅਰ ਦੇ ਪੰਜਵੇ ਸਥਾਪਨਾ ਦਿਵਸ ਨੂੰ ਸਮਰਪਿਤ ਦੀਵਾਨ ਦੌਰਾਨ ਭਾਈ
ਹਰਜਿੰਦਰ ਸਿੰਘ ਸਭਰਾ ਨੇ ਸੰਗਤਾ ਨਾਲ ਗੁਰਮਤਿ ਸਾਂਝ ਪਾਈ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਨਾਰਵੇ
'ਚ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੌਰਾਨ ਖਾਲਸਾਈ ਰੰਗ 'ਚ ਰੰਗਿਆ ਗਿਆ
ਓਸਲੋ ਸ਼ਹਿਰ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਪੰਜਾਬੀ
ਸਭਿਆਚਾਰਕ ਸਭਾ, ਸ਼ਿਕਾਗੋ ਵਲੋਂ "ਰੰਗਲਾ ਪੰਜਾਬ 2015" ਵਿਸਾਖੀ ਪ੍ਰੋਗਰਾਮ
ਰਾਜਿੰਦਰ ਮਾਗੋ, ਸ਼ਿਕਾਗੋ |
ਪੰਜਾਬੀ
ਲਿਖਾਰੀ ਸਭਾ, ਕੈਲਗਰੀ ਵੱਲੋਂ ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ
ਦਾ ਮੁਕਾਬਲਾ ਯਾਦਗਾਰੀ ਹੋ ਨਿੱਬੜਿਆ
ਸੁਖਪਾਲ ਪਰਮਾਰ, ਕੈਲਗਰੀ, ਕਨੇਡਾ
|
ਲਾਹੌਰ
ਵਿਚ ਸ਼ਹੀਦ ਭਗਤ ਸਿੰਘ ਦੀ ਯਾਦ ਵਿਚ ਸ਼ਹੀਦੀ ਸੈਮੀਨਾਰ
ਗੁਰੂ ਜੋਗਾ ਸਿੰਘ, ਲਾਹੌਰ |
ਨਨਕਾਣਾ
ਸਾਹਿਬ ਵਿਖੇ ਸੰਗਤਾਂ ਵੱਲੋਂ ਪੀਰ ਬੁੱਧੂ ਸ਼ਾਹ ਜੀ ਦਾ ਸ਼ਹੀਦੀ ਦਿਹਾੜਾ
ਪ੍ਰੇਮ ਸ਼ਰਧਾ ਨਾਲ ਮਨਾਇਆ ਗਿਆ
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ |
ਗੁਰੁ
ਘਰ ੳਸਲੋ ਵਿਖੇ ਸਿੱਖ ਵਾਤਾਵਰਣ ਦਿਵਸ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ , ਕੈਲਗਰੀ, ਕਨੇਡਾ |
ਸੈਮੂਅਲ
ਜੌਹਨ ਦੇ ਨਾਟਕਾਂ ਦੀ ਭਰਪੂਰ ਪ੍ਰਸੰਸਾ
ਹਰਪ੍ਰੀਤ ਸੇਖਾ, ਕਨੇਡਾ |
ਗੁਰਦਵਾਰਾ
ਸਿੰਘ ਸਭਾ ਨੋਵੇਲਾਰਾ ਵਿਖੇ ਸਿੱਖੀ ਸੇਵਾ ਸੋਸਾਇਟੀ ਵੱਲੋਂ ਕਰਵਾਏ ਗਏ
ਕੀਰਤਨ ਮੁਕਾਬਲੇ
ਬਲਵਿੰਦਰ ਸਿੰਘ ਚਾਹਲ, ਇਟਲੀ |
ਪੰਜਾਬੀ
ਸਾਹਿਤ ਸਭਾ ਦਸੂਹਾ, ਗੜ੍ਹਦੀਵਾਲ ਵਲੋਂ “ਧਰਤ ਭਲੀ ਸੁਹਾਵਣੀ” ਤੇ ਵਿਚਾਰ
ਗੋਸ਼ਟੀ
ਅਮਰਜੀਤ ਸਿੰਘ, ਦਸੂਹਾ |
ਸ੍ਰ.
ਸ਼ਾਮ ਸਿੰਘ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ
ਨਾਨਕਸ਼ਾਹੀ ਕੈਲੰਡਰ ਵਿਵਾਦ ਬਾਰੇ ਬਿਆਨ
ਗੁਰੂ ਜੋਗਾ ਸਿੰਘ, ਲਾਹੌਰ
|
ਹੋਲੇ
ਮਹੱਲੇ ਦੇ ਇਤਿਹਾਸਕ ਦਿਨ ਦੀ ਖੁਸ਼ੀ ਵਿਚ ਗੁਰਦੁਆਰਾ ਸ੍ਰੀ ਜਨਮ ਅਸਥਾਨ
ਨਨਕਾਣਾ ਸਾਹਿਬ ਵਿਖੇ ਵਿਸ਼ੇਸ਼ ਦੀਵਾਨ
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ |
ਕੌਮੀ
ਬਾਲ ਸਾਹਿਤ ਗੋਸ਼ਟੀ ਅਤੇ ਸਨਮਾਨ ਸਮਾਰੋਹ
ਡਾ. ਦਰਸ਼ਨ ਸਿੰਘ ‘ਆਸ਼ਟ`, ਪਟਿਆਲਾ |
ਨਨਕਾਣਾ
ਸਾਹਿਬ ਵਿਖੇ ਸਿਰਦਾਰ ਕਪੂਰ ਸਿੰਘ ਜੀ ਦੇ 'ਅਣਮੁੱਲੇ ਬੋਲਾ ਤੇ ਸੈਮੀਨਾਰ'
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ |
ਪਲੀ
ਵੱਲੋਂ ਬਾਰ੍ਹਵਾਂ ਅੰਤਰ-ਰਾਸ਼ਟਰੀ ਮਾਂ ਬੋਲੀ ਦਿਨ
ਹਰਪ੍ਰੀਤ ਸੇਖਾ, ਕਨੇਡਾ
|
ਭਾਜਪਾ
ਨੇਤਾ ਸ੍ਰ ਸੁਖਮਿੰਦਰ ਸਿੰਘ ਗਰੇਵਾਲ ਦਾ ਨਾਰਵੇ ਪਹੁੰਚਣ ਤੇ ਨਿੱਘਾ
ਸਵਾਗਤ
ਰੁਪਿੰਦਰ ਢਿੱਲੋ ਮੋਗਾ, ਓਸਲੋ
|
ਗੁਰੂਆਂ
ਪੀਰਾਂ ਦੀ ਵਰੋਸਾਈ ਸਾਡੀ ਮਾਤ ਭਾਸ਼ਾ ਪੰਜਾਬੀ ਹੋਰ ਵਧੇਰੇ ਵਿਕਾਸ ਕਰਨ
ਦੀਆਂ ਸੰਭਾਵਨਾਵਾਂ ਸਮੋਈ ਬੈਠੀ ਹੈ: ਡਾ. ਸੁਰਜੀਤ ਪਾਤਰ
ਡਾ. ਗੁਲਜ਼ਾਰ ਸਿੰਘ ਪੰਧੇਰ, ਲੁਧਿਆਣਾ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਨੇਡਾ |
ਸ਼ਰੀਫ
ਅਕੈਡਮੀ ਦਾ ਕੈਨੇਡਾ ਵਿੱਚ ਉਦਘਾਟਨੀ ਸਮਾਗਮ
ਜੱਸ ਚਾਹਲ, ਡਾਇਰੈਕਟਰ ਮੀਡੀਆ, ਕੈਨੇਡਾ |
ਪ੍ਰਗਤੀਸ਼ੀਲ
ਸਭਿਆਚਾਰਕ ਸਭਾ, ਕੈਲਗਰੀ ਵੱਲੋਂ ਅਧਿਆਤਮਵਾਦ ਬਨਾਮ ਪਦਾਰਥਵਾਦ ਵਿਸ਼ੇ ਤੇ
ਲੈਕਚਰ ਆਯੋਜਿਤ ਕੀਤਾ ਗਿਆ
ਬਲਜਿੰਦਰ ਸੰਘਾ, ਕੈਲਗਰੀ |
ਸਾਹਿਤ
ਸੁਰ ਸੰਗਮ ਸਭਾ ਇਟਲੀ ਵੱਲੋਂ ਬਿੰਦਰ ਕੋਲੀਆਂਵਾਲ ਦਾ ਪਲੇਠਾ ਕਾਵਿ
ਸੰਗ੍ਰਹਿ “ਸੋਚ ਮੇਰੀ” ਲੋਕ ਅਰਪਣ
ਬਲਵਿੰਦਰ ਸਿੰਘ ਚਾਹਲ, ਇਟਲੀ
|
ਭਾਰਤੀ
ਗਣਤੰਤਰ ਦਿਵਸ 'ਤੇ ਭਾਰਤੀ ਸਫਾਰਤਖਾਨਾ ਹੇਲਸਿੰਕੀ ਵਿਖੇ ਭਾਰਤੀ ਰਾਜਦੂਤ
ਸ਼੍ਰੀ ਅਸ਼ੋਕ ਕੁਮਾਰ ਸ਼ਰਮਾ ਨੇ ਤਿਰੰਗਾਂ ਲਹਿਰਾਇਆ
ਵਿੱਕੀ ਮੋਗਾ, ਫ਼ਿੰਨਲੈਂਡ |
ਫ਼ਿੰਨਲੈਂਡ
ਵਿੱਚ ਮਨਾਇਆ ਗਿਆ ਲੋਹੜੀ ਦਾ ਤਿਉਹਾਰ ਧੀਆਂ ਨੂੰ ਸਮਰਪਿਤ ਰਿਹਾ
ਵਿੱਕੀ ਮੋਗਾ, ਫ਼ਿੰਨਲੈਂਡ |
ਨਵੇ
ਸਾਲ ਦੇ ਆਗਮਨ ਤੇ ਗੁਰੂ ਘਰ ਲੀਅਰ ਨਾਰਵੇ ਵਿਖੇ ਸੰਗਤਾ ਨਮਸਤਕ ਹੋਈਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
|
|
|
|
|
|