|
|
ਕੈਨੇਡਾ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪੰਜਾਬੀਆਂ ਦਾ ਕਦਰਦਾਨ
ਉਜਾਗਰ ਸਿੰਘ, ਪਟਿਆਲਾ |
|
|
ਕੈਨੇਡਾ ਵਿਚ ਜਸਟਿਨ ਟਰੂਡੋ ਦੀ ਅਗਵਾਈ ਵਿਚ ਲਿਬਰਲ ਪਾਰਟੀ ਦੀ ਨਵੀਂ
ਸਰਕਾਰ ਬਣੀ ਹੈ। ਪੰਜਾਬੀਆਂ ਖ਼ਾਸ ਤੌਰ ਤੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ ਕਿ
ਜਿਥੋਂ ਭਾਰਤ ਦੀ ਅਜ਼ਾਦੀ ਦੀ ਲਹਿਰ ਦਾ ਆਗਾਜ਼ ਨਸਲੀ ਵਿਤਕਰੇ ਦੇ ਵਿਰੋਧ ਵਜੋਂ
ਹੋਇਆ ਸੀ, ਉਥੋਂ ਹੀ 'ਹਾਊਸ ਆਫ ਕਾਮਨਜ਼' ਦੇ ਕੁਲ 338 ਮੈਂਬਰਾਂ ਵਿਚੋਂ 19
ਪੰਜਾਬੀ ਮੈਂਬਰ ਪਾਰਲੀਮੈਂਟ ਚੁਣੇ ਗਏ ਹਨ ਅਤੇ ਉਨਾਂ ਵਿਚੋਂ 4 ਸਿੱਖਾਂ
ਹਰਜੀਤ ਸਿੰਘ ਸੱਜਣ, ਨਵਦੀਪ ਸਿੰਘ ਬੈਂਸ, ਅਮਰਜੀਤ ਸਿੰਘ ਸੋਹੀ ਅਤੇ ਬਰਦੀਸ਼
ਕੌਰ ਚੱਗਰ ਨੂੰ ਮੰਤਰੀ ਬਣਾਇਆ ਗਿਆ ਹੈ। ਇਨਾਂ ਵਿਚੋਂ 2 ਅੰਮ੍ਰਿਤਧਾਰੀ ਸਿੱਖ
ਹਨ। ਬਰਦੀਸ਼ ਕੌਰ ਚੱਗਰ ਨੂੰ ਕੈਨੇਡਾ ਦੀ ਪਹਿਲੀ ਸਿੱਖ ਇਸਤਰੀ ਮੰਤਰੀ ਬਣਨ ਦਾ
ਮਾਣ ਜਾਂਦਾ ਹੈ। ਕੈਨੇਡਾ ਦੇ ਇਤਿਹਾਸ ਵਿਚ ਪਹਿਲੀ ਵਾਰ ਐਨੀ ਵੱਡੀ ਗਿਣਤੀ
ਵਿਚ ਪੰਜਾਬੀ ਚੋਣ ਜਿੱਤੇ ਹਨ। ਪੰਜਾਬੀਆਂ ਦੀ ਕੈਨੇਡਾ ਵਿਚ ਚੜਤ ਹੈ। ਜਿਥੋਂ
ਪੰਜਾਬੀਆਂ ਨੇ ਨਸਲੀ ਵਿਤਕਰੇ ਦੇ ਵਿਰੁਧ ਆਵਾਜ਼ ਬੁਲੰਦ ਕੀਤੀ ਸੀ ਅੱਜ ਉਥੇ ਹੀ
4 ਸਿੱਖ ਮੰਤਰੀ ਬਣਕੇ ਕੈਨੇਡਾ ਦੇ ਨਾਗਰਿਕਾਂ ਦੇ ਹਿੱਤਾਂ ਦੀ ਰਾਖੀ ਕਰਨਗੇ।
ਪੰਜਾਬੀ ਜਿਸ ਦੇਸ਼ ਦੇ ਮੂਲ ਨਾਗਰਿਕ ਹਨ, ਉਸ ਦੇਸ਼ ਵਿਚ ਅਜੇ ਤੱਕ
ਪੰਜਾਬੀਆਂ ਖ਼ਾਸ ਤੌਰ ਤੇ ਸਿੱਖਾਂ ਨਾਲ ਅਨਿਆਂ ਅਤੇ ਵਿਤਕਰੇ ਹੋ ਰਹੇ ਹਨ।
1984 ਦਾ ਕਤਲੇਆਮ ਅਤੇ ਸ਼੍ਰੀ ਹਰਿਮੰਦਰ ਸਾਹਿਬ ਤੇ ਭਾਰਤੀ ਫ਼ੌਜਾਂ ਦੇ ਹਮਲੇ
ਦੇ ਅਜੇ ਵੀ ਸਿੱਖਾਂ ਦੇ ਜਖ਼ਮ ਅੱਲੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਜਾ
ਬੇਅਦਬੀ ਦੀਆਂ ਘਟਨਾਵਾਂ ਨੇ ਸਿੱਖਾਂ ਦੇ ਮਨਾਂ ਵਿਚ ਅਸੰਤੁਸ਼ਟਤਾ ਦਾ ਵਾਤਵਰਨ
ਪੈਦਾ ਕਰ ਦਿੱਤਾ ਹੈ। ਭਾਰਤ ਵਿਚ ਅਜੇ ਵੀ ਪੰਜਾਬੀਆਂ ਅਤੇ ਸਿੱਖਾਂ ਨਾਲ
ਬੇਇਨਸਾਫ਼ੀ ਹੋ ਰਹੀ ਹੈ, ਗੁਜਰਾਤ ਦੇ ਕਿਸਾਨਾ ਦਾ ਉਜਾੜਾ ਡੈਮੋਕਲੀ ਦੀ ਤਲਵਾਰ
ਦੀ ਤਰਾਂ ਲਟਕ ਰਿਹਾ ਹੈ। ਪ੍ਰੰਤੂ ਕੈਨੇਡਾ ਵਿਚ ਉਨਾਂ ਨੂੰ ਅੱਖਾਂ ਤੇ ਬਿਠਾ
ਲਿਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲੋਂ ਕੈਨੇਡਾ ਦੇ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪੰਜਾਬੀਆਂ ਦੇ ਹਮਾਇਤੀ ਸਾਬਤ ਹੋਏ ਹਨ, ਜਿਨਾਂ
ਨੇ ਆਪਣੀ ਵਜਾਰਤ ਵਿਚ 4 ਸਿੱਖਾਂ ਨੂੰ ਮੰਤਰੀ ਬਣਾਇਆ ਹੈ ਜਦੋਂ ਕਿ ਭਾਰਤ ਦੀ
ਵਜਾਰਤ ਵਿਚ ਇੱਕ ਵੀ ਪਗੜੀਧਾਰੀ ਮੰਤਰੀ ਨਹੀਂ ਹੈ। ਇੱਕ ਸਿੱਖ ਇਸਤਰੀ ਮੰਤਰੀ
ਬਣਾਈ ਗਈ ਹੈ, ਉਹ ਵੀ ਕਿਸੇ 'ਮੈਰਿਟ' ਤੇ ਨਹੀਂ ਸਗੋਂ ਸਿਫ਼ਾਰਸੀ ਹੈ।
ਜਸਟਿਨ ਟਰੂਡੋ ਵਧਾਈ ਦੇ ਹੱਕਦਾਰ ਹਨ, ਜਿਨਾਂ ਨੇ ਪੰਜਾਬੀਆਂ ਅਤੇ ਖ਼ਾਸ
ਤੌਰ ਤੇ ਸਿੱਖਾਂ ਦੇ ਦਿਲਾਂ ਨੂੰ ਸਿੱਖ 'ਐਮ.ਪੀਜ਼' ਨੂੰ 'ਮੈਰਿਟ' ਦੇ ਆਧਾਰ
ਤੇ ਮੰਤਰੀ ਬਣਾ ਜਿੱਤ ਲਿਆ ਹੈ। ਹੈਰਾਨੀ ਦੀ ਗੱਲ ਹੈ ਕਿ 42 ਸਾਲਾ ਹਰਜੀਤ
ਸਿੰਘ ਸੱਜਣ ਨੂੰ ਕੌਮੀ ਰੱਖਿਆ ਮੰਤਰੀ ਬਣਾਕੇ ਕੈਨੇਡਾ ਦੀ ਸੁਰੱਖਿਆ ਦੀ
ਜ਼ਿੰਮੇਵਾਰੀ ਦਿੱਤੀ ਗਈ ਹੈ, ਜਿਹੜਾ ਪਗੜੀਧਾਰੀ ਸਿੱਖ ਹੈ। ਹਰਜੀਤ ਸਿੰਘ ਸੱਜਣ
ਸਿੱਖ ਆਗੂ ਤੇ ਕੈਨੇਡੀਅਨ ਸਿੰਘ ਸਭਾ ਗੁਰਦੁਆਰਾ ਸਰੀ ਦੇ ਪ੍ਰਧਾਨ ਕੁੰਦਨ
ਸਿੰਘ ਸੱਜਣ ਦੇ ਸਪੁੱਤਰ ਹਨ। ਹਰਜੀਤ ਸਿੰਘ ਸੱਜਣ ਕੈਨੇਡਾ ਦੀ ਫ਼ੌਜ ਵਿਚ
ਅਧਿਕਾਰੀ ਦੇ ਅਹੁਦੇ ਤੇ ਸਨ ਪ੍ਰੰਤੂ ਜਸਟਿਨ ਟਰੂਡੋ ਨੇ ਉਸਦੀ ਕਾਬਲੀਅਤ ਦਹ
ਪਛਾਣ ਕਰਕੇ ਆਪ ਨੂੰ ਫ਼ੌਜ ਤੋਂ ਛੁਟੀ ਦਿਵਾਕੇ ਚੋਣ ਲੜਾਇਆ ਹੈ। ਉਹ ਹੁਸ਼ਿਆਪੁਰ
ਜਿਲੇ ਦੇ ਬੰਬੇਲੀ ਪਿੰਡ ਦਾ ਜਮਪਲ ਪੰਜਾਬੀ ਹੈ, ਜਿਹੜਾ 5 ਸਾਲ ਦੀ ਉਮਰ ਵਿਚ
ਆਪਣੇ ਮਾਪਿਆਂ ਨਾਲ ਕੈਨੇਡਾ ਪਰਵਾਸ ਕਰ ਗਿਆ ਸੀ। 38 ਸਾਲਾ ਨਵਦੀਪ ਸਿੰਘ
ਬੈਂਸ ਆਰਥਿਕ ਮਾਹਿਰ ਅਤੇ ਰੀਅਰਸਨ ਯੂਨੀਵਰਸਿਟੀ ਵਿਚ 'ਐਮ.ਬੀ.ਏ.'ਦੇ
'ਵਿਜਿਟਿੰਗ' ਪ੍ਰੋਫ਼ੈਸਰ ਹਨ, ਉਨਾਂ ਨੂੰ ਲਿਬਰਲ ਪਾਰਟੀ ਦੀਆਂ ਨੀਤੀਆਂ ਬਣਾਉਣ
ਦਾ ਮਾਣ ਵੀ ਜਾਂਦਾ ਹੈ। ਨਵਦੀਪ ਸਿੰਘ ਬੈਂਸ ਨੂੰ ਵਿਗਿਆਨ ਅਤੇ ਆਰਥਿਕ
ਵਿਕਾਸ, ਅਮਰਜੀਤ ਸਿੰਘ ਸੋਹੀ ਨੂੰ ਮੁੱਢਲੇ ਢਾਂਚੇ ਤੇ ਭਾਈਚਾਰਿਆਂ ਬਾਰੇ ਅਤੇ
35 ਸਾਲਾ ਬਰਦੀਸ਼ ਕੌਰ ਚੱਗਰ ਨੂੰ ਸੈਰ ਸਪਾਟਾ ਅਤੇ ਲਘੂ ਉਦਯੋਗ ਮੰਤਰੀ ਬਣਾਇਆ
ਗਿਆ ਹੈ। ਬਰਦੀਸ਼ ਕੌਰ ਚੱਗਰ ਸਾਇੰਸ ਦੇ ਵਿਸ਼ੇ ਦੀ ਗ੍ਰੈਜੂਏਟ ਹੈ। ਅਮਰਜੀਤ
ਸਿੰਘ ਸੋਹੀ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਨਾਲ ਜੁੜਿਆ ਹੋਇਆ ਸੀ। ਟਰੱਕ
ਡਰਾਇਵਰ ਤੋਂ ਆਪਣਾ ਕੈਰੀਅਰ ਸ਼ੁਰੂ ਕਰਕੇ ਮੰਤਰੀ ਦੇ ਅਹੁਦੇ ਤੇ ਪਹੁੰਚਿਆ ਹੈ।
ਉਹ ਸੰਗਰੂਰ ਜਿਲੇ ਦੇ ਬਨਭੌਰਾ ਪਿੰਡ ਦਾ ਜਮਪਲ ਹੈ। ਹੈਰਾਨੀ ਦੀ ਗੱਲ ਹੈ ਕਿ
1988 ਵਿਚ ਜਦੋਂ ਉਹ ਕੈਨੇਡਾ ਤੋਂ ਭਾਰਤ ਆਇਆ ਹੋਇਆ ਸੀ ਤਾਂ ਲੋਕ ਸੰਗਰਾਮ
ਮੋਰਚਾ ਦੀ ਇੱਕ ਰੈਲੀ ਵਿਚ ਹਿੱਸਾ ਲੈਣ ਲਈ ਬਿਹਾਰ ਗਿਆ ਸੀ, ਉਸਨੂੰ ਖੱਬੇ
ਪੱਖੀ ਵਿਚਾਰਧਾਰਾ ਵਾਲੇ ਲੋਕਾਂ ਨੂੰ ਸਿਖਿਆ ਦੇਣ ਦਾ ਇਲਜ਼ਾਮ ਲਗਾਕੇ ਅਤਵਾਦੀ
ਕਹਿਕੇ 13 ਨਵੰਬਰ 1988 ਨੂੰ ਅਜ਼ਾਦਭੀਗਾ ਪਿੰਡ ਤੋਂ ਗ੍ਰਿਫ਼ਤਾਰ ਕਰਕੇ ਬਿਹਾਰ
ਦੀ ਗਯਾ ਜੇਲ ਵਿਚ ਬੰਦ ਕਰ ਦਿੱਤਾ ਗਿਆ ਜਿਥੇ ਉਹ 21 ਮਹੀਨੇ ਰਿਹਾ। ਉਸਨੂੰ
ਅਨੇਕਾਂ ਤਸੀਹੇ ਵੀ ਦਿੱਤੇ ਗਏ ਅਤੇ ਜ਼ਬਰੀ ਜੁਰਮ ਕਬੂਲ ਕਰਨ ਲਈ ਜ਼ੋਰ ਪਾਇਆ
ਗਿਆ ਸੀ। ਬਠਿੰਡਾ ਜਿਲੇ ਦੀ ਰਹਿਣ ਵਾਲੀ ਜਹਾਨਾਬਾਦ ਜਿਲੇ ਦੀ ਜਿਲਾ
ਮੈਜਿਸਟਰੇਟ ਅੰਮ੍ਰਿਤ ਪਾਲ ਨੂੰ ਜਦੋਂ ਪਤਾ ਲੱਗਾ ਕਿ ਇੱਕ 25 ਸਾਲ ਦਾ ਸਿੱਖ
ਨੌਜਵਾਨ ਪੁਲਿਸ ਨੇ ਜੇਲ ਵਿਚ ਡੱਕਿਆ ਹੋਇਆ ਹੈ ਤਾਂ ਉਸਨੇ ਪੜਤਾਲ ਕਰਵਾਈ ਜਿਸ
ਵਿਚ ਉਹ ਨਿਰਦੋਸ਼ ਪਾਇਆ ਅਤੇ ਜੇਲ ਤੋਂ ਰਿਹਾ ਕਰਵਾਇਆ ਕਿਉਂਕਿ ਪੁਲਿਸ ਦੋਸ਼
ਸਾਬਤ ਕਰਨ ਵਿਚ ਅਸਫਲ ਰਹੀ ਤਾਂ ਕਿਤੇ ਉਹ ਵਾਪਸ ਕੈਨੇਡਾ ਜਾ ਸਕਿਆ।
ਭਾਰਤ ਖ਼ਾਸ ਤੌਰ ਤੇ ਪੰਜਾਬ ਵਿਚ ਤਾਂ ਜੇਕਰ ਸਿਆਸੀ ਜੀਵਨ ਤੇ ਅਜਿਹਾ ਦਾਗ
ਲੱਗ ਜਾਂਦਾ ਹੈ ਤਾਂ ਮੁੜਕੇ ਵਿਰੋਧੀ ਸਿਆਸੀ ਪਾਰਟੀਆਂ ਪੋਤੜੇ ਖੋਲਦੀਆਂ
ਰਹਿੰਦੀਆਂ ਹਨ। ਕਮਾਲ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਜਿਨਾਂ ਆਪਣੇ
ਮੰਤਰੀ ਮੰਡਲ ਵਿਚ ਪ੍ਰਕ੍ਰਿਤੀ ਦੀ ਇਨਸਾਨੀਅਤ ਦੇ ਸਾਰੇ ਰੰਗ ਸ਼ਾਮਲ ਕਰਕੇ
ਮੰਤਰੀ ਮੰਡਲ ਨੂੰ ਸਤਰੰਗੀ ਪੀਂਘ ਦਾ ਰੂਪ ਦੇ ਦਿੱਤਾ। ਟਰੂਡੋ ਮੰਤਰੀ ਮੰਡਲ
ਇਨਸਾਨੀਅਤ ਦੇ ਹਰ ਰੰਗ ਦੀ ਖ਼ੁਸ਼ਬੂ ਦੇ ਕੇ ਕੈਨੇਡਾ ਦੀ ਪਰਜਾ ਨੂੰ ਖ਼ੁਸ਼ਬੂਆਂ
ਵੰਡ ਰਹੀ ਹੈ। ਦੁਨੀਆਂ ਦੇ ਇਤਿਹਾਸ ਵਿਚ ਜਸਟਿਨ ਟਰੂਡੋ ਦਾ ਇਹ ਮੰਤਰੀ ਮੰਡਲ
ਇਤਿਹਾਸਕ ਘਟਨਾ ਬਣ ਗਿਆ ਹੈ। ਖ਼ਾਸ ਤੌਰ ਤੇ ਪਰਵਾਸੀ ਭਾਈਚਾਰੇ ਨੂੰ ਤਾਂ ਅਥਾਹ
ਤਾਕਤ ਦੇ ਕੇ ਮਾਲੋ ਮਾਲ ਕਰ ਦਿੱਤਾ ਹੈ। ਹੁਣ ਉਹ ਆਪਣੇ ਆਪ ਨੂੰ ਪਰਵਾਸੀ ਦੀ
ਥਾਂ ਕੈਨੇਡਾ ਦੇ ਵਾਸੀ ਮਹਿਸੂਸ ਕਰ ਰਹੇ ਹਨ। ਕੈਨੇਡਾ ਵਿਚ ਭਾਰਤੀਆਂ ਦੀ
ਗਿਣਤੀ ਸਿਰਫ਼ 4 ਫ਼ੀ ਸਦੀ ਹੈ ਜਿਸ ਵਿਚੋਂ ਸਿੱਖਾਂ ਦੀ ਗਿਣਤੀ 1.5 ਫ਼ੀ ਸਦੀ ਹੀ
ਹੈ, ਫਿਰ ਵੀ ਉਹ 4 ਮੰਤਰੀ ਹਨ। ਇਸ ਮੰਤਰੀ ਮੰਡਲ ਵਿਚ ਆਦਮੀ ਅਤੇ ਔਰਤ ਵਿਚ
ਕੋਈ ਫਰਕ ਨਹੀਂ ਰੱਖਿਆ ਗਿਆ। ਦੋਵਾਂ ਦੀ ਪ੍ਰਤੀਸ਼ਤ ਅੱਧੀ ਅਰਥਾਤ 15-15 ਹੈ।
ਕੈਲਗਰੀ ਸੈਂਟਰ ਤੋਂ ਚੋਣ ਜਿੱਤੇ ਅੰਗਹੀਣ ਕੈਂਟ ਹੈਹਰ ਜਿਹੜਾ ਗੋਲੀ ਲੱਗਣ
ਕਰਕੇ ਅਪਾਹਜ ਬਣਿਆਂ ਸੀ ਉਹ ਸਾਬਕ ਫ਼ੌਜੀਆਂ ਦਾ ਮੰਤਰੀ ਬਣਾਇਆ ਗਿਆ ਹੈ
ਕਿਉਂਕਿ ਉਹ ਫ਼ੌਜੀਆਂ ਦੀਆਂ ਭਾਵਨਾਵਾਂ ਨੂੰ ਸਮਝ ਸਕਦਾ ਹੈ। ਅਫ਼ਗਾਨਿਸਤਾਨ ਤੋਂ
ਰਿਫਿਊਜੀ ਬਣਕੇ ਆਈ 30 ਸਾਲਾ ਮਰੀਅਮ ਮੋਨਸਫ਼ ਲੋਕ ਤੰਤਰਿਕ ਵਿਭਾਗ ਦੀ ਮੰਤਰੀ
ਬਣਾਈ ਗਈ ਹੈ। ਇਸੇ ਤਰਾਂ ਪੰਜਾਬੀਆਂ ਦੇ ਗੜ ਗਰੇਟਰ ਟਰਾਂਟੋ ਹਲਕੇ ਤੋਂ ਚੁਣੀ
ਹੋਈ 49 ਸਾਲਾ ਨੋਬਲ ਪਾਈਜ ਜੇਤੂ ਡਾ. ਕ੍ਰਿਸਟੀ ਡਿੰਕਨ ਨੂੰ ਸਾਇੰਸ ਵਿਭਾਗ
ਦੀ ਮੰਤਰੀ ਬਣਾਇਆ ਗਿਆ ਹੈ। ਉਹ ਪੰਜਾਬੀਆਂ ਖ਼ਾਸ ਤੌਰ ਤੇ ਸਿੱਖਾਂ ਚਹੇਤੀ ਹੈ,
ਉਸਨੂੰ ਬਜ਼ੁਰਗ ਸਿੱਖ ਬਾਬਿਆਂ ਦੀ ਅਤਿ ਨਜ਼ਦੀਕੀ ਗਿਣਿਆਂ ਜਾਂਦਾ ਹੈ। ਮੰਤਰੀ
ਮੰਡਲ ਦੀ ਦਿੱਖ ਨੌਜਵਾਨਾ ਵਾਲੀ ਹੈ ਕਿਉਂਕਿ ਸਾਰੇ ਮੰਤਰੀ 50 ਸਾਲ ਤੋਂ ਘੱਟ
ਉਮਰ ਦੇ ਹਨ। ਭਾਰਤ ਇੱਕ ਅਜਿਹਾ ਦੇਸ਼ ਹੈ ਜਿਥੇ ਜਾਤ ਬਰਾਦਰੀ, ਰੰਗ ਭੇਦ,
ਆਦਮੀ ਤੀਵੀਂ, ਨੌਜਵਾਨ ਅਤੇ ਬੁੱਢੇ ਦਾ ਫਰਕ ਰੱਖਿਆ ਜਾਂਦਾ ਹੈ। ਕੈਨੇਡਾ ਵਿਚ
ਅਜਿਹੀ ਕੋਈ ਗੱਲ ਨਹੀਂ ਹੈ।
ਕੈਨੇਡਾ ਵਿਚ ਪੰਜਾਬੀ ਨੂੰ ਤੀਜੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ, ਹੁਣ
ਸੰਸਦ ਵਿਚ ਵੀ ਪੰਜਾਬੀ ਨੂੰ ਤੀਜੀ ਭਾਸ਼ਾ ਦਾ ਦਰਜਾ ਦੇ ਦਿੱਤਾ ਗਿਆ ਹੈ। ਜਦੋਂ
ਕਿ ਭਾਰਤ ਦੇ ਕਈ ਸੂਬਿਆਂ ਜਿਵੇਂ ਹਰਿਆਣ, ਹਿਮਾਚਲ, ਚੰਡੀਗੜ ਅਤੇ ਦਿੱਲੀ ਵਿਚ
ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਸਿੱਖਾਂ ਨੂੰ ਅੰਦੋਲਨ ਕਰਨੇ
ਪਏ ਹਨ ਫਿਰ ਵੀ ਪੰਚਾਇਤ ਦਾ ਕਿਹਾ ਸਿਰ ਮੱਥੇ ਪ੍ਰੰਤੂ ਪ੍ਰਨਾਲਾ ਉਥੇ ਦਾ ਉਥੇ
ਹੀ ਹੈ। ਇਥੋਂ ਤੱਕ ਕਿ ਪੰਜਾਬ ਦੇ ਸਕੂਲਾਂ ਵਿਚ ਵੀ ਪੰਜਾਬੀ ਪੜਾਉਣ ਤੇ
ਪਾਬੰਦੀ ਹੈ। ਧਰਮ ਤੇ ਅਧਾਰਤ ਭਾਰਤੀ ਜਨਤਾ ਪਾਰਟੀ ਦਾ ਰਾਜ ਭਾਗ ਹੈ ਫਿਰ ਵੀ
ਪੰਜਾਬੀ ਦੀ ਦੁਰਦਸ਼ਾ ਹੈ।
ਸ਼੍ਰੀ ਨਰਿੰਦਰ ਮੋਦੀ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ
ਵੱਲੋਂ ਸਿੱਖਾਂ ਨੂੰ ਵਿਦੇਸ਼ ਵਿਚ ਦਿੱਤੀ ਨੁਮਾਇੰਦਗੀ ਤੋਂ ਹੀ ਸਬਕ ਸਿੱਖਣਾ
ਚਾਹੀਦਾ ਹੈ ਕਿ ਸਿੱਖਾਂ ਨੂੰ ਕੇਂਦਰੀ ਮੰਤਰੀ ਮੰਡਲ ਵਿਚ ਬਣਦਾ ਮਾਣ ਸਨਮਾਨ
ਦਿੱਤਾ ਜਾਵੇ। ਹੁਣ ਤਾਂ ਅਕਾਲੀ ਦਲ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਵਿਚ ਵੀ
ਸਿੱਖ ਸੰਗਤ ਦੇ ਬੈਨਰ ਹੇਠ ਸਿੱਖ ਸ਼ਾਮਲ ਕੀਤੇ ਜਾ ਰਹੇ ਹਨ। ਜੇਕਰ ਅਕਾਲੀ ਦਲ
ਦੇ ਸਿੱਖਾਂ ਨੂੰ ਭਾਰਤੀ ਜਨਤਾ ਪਾਰਟੀ ਮੰਤਰੀ ਨਹੀਂ ਬਣਾਉਦਾ ਚਾਹੁੰਦੀ ਤਾਂ
ਐਸ.ਐਸ.ਆਹਲੂਵਾਲੀਆ ਵਰਗੇ ਪੁਰਾਣੇ ਸਿਆਸਤਦਾਨ ਭਾਰਤੀ ਜਨਤਾ ਪਾਰਟੀ ਵਿਚ
ਮੰਤਰੀ ਬਣਨ ਦੀ ਚਾਹਤ ਨਾਲ ਹੀ ਸ਼ਾਮਲ ਹੋ ਕੇ ਬੈਠੇ ਹਨ , ਉਸਨੂੰ ਹੀ ਮੰਤਰੀ
ਮੰਡਲ ਵਿਚ ਸ਼ਾਮਲ ਕਰਕੇ ਉਸ ਦੀ ਆਸ ਨੂੰ ਬੂਰ ਪਾ ਦਿੱਤਾ ਜਾਵੇ।
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
3078,ਅਰਬਨ ਅਸਟੇਟ,ਫੇਜ-2,ਪਟਿਆਲਾ
ujagarsingh48@yahoo.com
94178 13072
|
08/11/15 |
|
|
|
|
ਕੈਨੇਡਾ
ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪੰਜਾਬੀਆਂ ਦਾ ਕਦਰਦਾਨ
ਉਜਾਗਰ ਸਿੰਘ, ਪਟਿਆਲਾ |
ਕਹਾਣੀ
ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮਿਲਣੀ ਸਮੇਂ, ਸੱਤ ਕਹਾਣੀਆਂ ਤੇ
ਹੋਈ ਵਿਚਾਰ-ਚਰਚਾ
ਮੇਜਰ ਮਾਂਗਟ, ਕੈਨੇਡਾ |
ਮਹਿਰਮ
ਸਾਹਿਤ ਸਭਾ ਦਾ ਵਿਸੇਸ਼ ਪਰੋਗਰਾਮ
ਮਲਕੀਅਤ “ਸੁਹਲ’, ਗੁਰਦਾਸਪੁਰ |
ਕੰਪਿਊਟਰ
'ਤੇ ਪੰਜਾਬੀ ਦਾ ਸਿਖਲਾਈ ਕੋਰਸ - ਲੈੱਸਟਰ ਵਿਖੇ ਕਾਮਯਾਬ ਪ੍ਰੋਗਰਾਮ
ਸ਼ਿੰਦਰ ਮਾਹਲ, ਲੈੱਸਟਰ |
ਵਿਸ਼ਵ
ਪੱਧਰ ਉਪਰ ਪੰਜਾਬੀ ਭਾਸ਼ਾ ਦੀਆ ਅਜੋਕੀਆਂ ਲੋੜਾਂ - ਵੁਲਵਰਹੈਂਪਟਨ, ਯੂ ਕੇ
ਵਿਖੇ ਇਕ ਵਿਸ਼ੇਸ਼ ਮਾਟਿੰਗ 'ਤੇ ਰਿਪੋਰਟ
ਹਰਮੀਤ ਸਿੰਘ ਭਕਨਾ, ਵੁਲਵਰਹੈਂਪਟਨ |
ਨੌਟਿੰਘਮ
(ਯੂ.ਕੇ) ’ਚ ਸ਼ਾਨਦਾਰ ਸੈਮੀਨਾਰ ਤੇ ਕਵੀ ਸਮੇਲਨ
ਸੰਤੋਖ ਧਾਲੀਵਾਲ, ਯੂ ਕੇ |
ਕੰਪਿਊਟਰ
'ਤੇ ਪੰਜਾਬੀ - ਕੌਵੈਂਟਰੀ ਵਿਖੇ ਕਾਮਯਾਬ ਸਿਖਲਾਈ ਕੋਰਸ
ਸ਼ਿੰਦਰ ਮਾਹਲ, ਯੂ ਕੇ |
ਮਹਿਰਮ
ਸਾਹਿਤ ਸਭਾ ਦੀ ਮੀਟਿੰਗ ਅਤੇ ਕਵੀ ਦਰਬਾਰ
ਮਲਕੀਅਤ “ਸੁਹਲ” , ਗੁਰਦਾਸਪੁਰ |
ਕੇਨੈਡਾ
ਦੂਤਾਵਾਸ ਦੇ ਨਾਰਵੇ 'ਚ ਰਾਜਦੂਤ ਅਤੇ ਸਟਾਫ ਦੇ ਮੈਬਰਾਂ ਨੇ ਓਸਲੋ ਗੁਰੂ ਘਰ
ਦੇ ਦਰਸ਼ਨ ਕਰ ਖੁਸ਼ੀਆ ਪ੍ਰਾਪਤ ਕੀਤੀਆ
ਰੁਪਿੰਦਰ ਢਿੱਲੋ ਮੋਗਾ , ਨਾਰਵੇ |
ਸ਼ਾਨੋ
ਸ਼ੌਕਤ ਨਾਲ ਹੋ ਨਿਬੜਿਆ ਬਾਲੀਵੂਡ ਫੈਸਟੀਵਲ 2015 ਨਾਰਵੇ
ਰੁਪਿੰਦਰ ਢਿੱਲੋ ਮੋਗਾ , ਨਾਰਵੇ |
ਸ
ਜਗਦੇਵ ਸਿੰਘ ਜੱਸੋਵਾਲ ਯਾਦਗਾਰੀ ਫਾਊਡੇਸ਼ਨ ਦਾ ਗਠਨ
ਜਨਮੇਜਾ ਸਿੰਘ ਜੌਹਲ, ਲੁਧਿਆਣਾ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਸ਼ਮਸ਼ੇਰ ਸਿੰਘ ਸੰਧੂ, ਕੈਲਗਰੀ |
ਭਾਈ
ਕਾਨ੍ਹ ਸਿੰਘ ਨਾਭਾ ਦੇ ਜਨਮ ਦਿਵਸ ਨੂੰ ਸਮਰਪਿਤ ਸਾਲਾਨਾ ਸਾਹਿਤੱਕ ਸਮਾਗਮ
ਰਜਨੀ ਸ਼ਰਮਾ, ਪਟਿਆਲਾ |
ਲੰਡਨ
ਵਿਚ ਸੁਕੀਰਤ ਨਾਲ ਇਕ ਸ਼ਾਮ
ਸਾਥੀ ਲਧਿਆਣਵੀ, ਲੰਡਨ
|
ਪੰਜਾਬੀ
ਲਿਖ਼ਰੀ ਸਭਾ ਵਲੋ ਬਾਲ ਕਲਾਕਾਰ “ਸਫਲ ਮਾਲਵਾ” ਦਾ ਸਨਮਾਨ
ਸੁੱਖਪਾਲ ਪਰਮਾਰ, ਕੈਲਗਰੀ |
ਆਜ਼ਾਦ
ਸਪੋਰਟਸ ਕੱਲਬ ਡੈਨਮਾਰਕ ਵੱਲੋ ਸ਼ਾਨਦਾਰ ਟੂਰਨਾਮੈਟ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
|
ਫ਼ਿੰਨਲੈਂਡ
ਦੀ ਰਾਜਧਾਨੀ ਹੇਲਸਿੰਕੀ ਵਿੱਚ ਸਥਿਤ ਭਾਰਤੀ ਸਫਾਰਤਖਾਨੇ `ਚ ਆਜ਼ਾਦੀ
ਦਿਹਾੜਾ ਮਨਾਇਆ ਗਿਆ
ਵਿੱਕੀ ਮੋਗਾ, ਫਿੰਨਲੈਂਡ |
ਆਸਕਰ
(ਨਾਰਵੇ) 'ਚ ਆਜ਼ਾਦ ਸਪੋਰਟਸ ਕੱਲਬ ਵੱਲੋ ਸ਼ਾਨਦਾਰ ਗਰਮੀਆਂ ਦਾ ਮੇਲਾ ਕਰਵਾਇਆ
ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਰੋਕੋ
ਕੈਂਸਰ ਵੱਲੋਂ ਨਾਵਲਕਾਰ ਜੱਗੀ ਕੁੱਸਾ ਡਾਇਰੈਕਟਰ ਪੀ ਆਰ (ਗਲੋਬਲ) ਨਿਯੁਕਤ
ਮਨਦੀਪ ਖੁਰਮੀ, ਲੰਡਨ |
ਕੈਲਗਰੀ
ਵਿਚ ਪੰਜਾਬੀ ਨੈਸ਼ਨਲ ਮੇਲੇ ਨੇ ਅਮਿੱਟ ਸ਼ਾਪ ਛੱਡੀ
ਬਲਜਿੰਦਰ ਸੰਘਾ, ਕੈਨੇਡਾ |
ਆਸਕਰ
ਵਿਖੇ 2 ਅਗਸਤ ਦੇ ਸਮਰ ਮੇਲਾ ਦੇ ਸੰਬੰਧ ਵਿੱਚ ਆਜ਼ਾਦ ਕਲੱਬ ਨਾਰਵੇ ਵੱਲੋ
ਮੀਟਿੰਗ ਕੀਤੀ ਗਈ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਪ੍ਰਗਤੀਸ਼ੀਲ
ਲਿਖਾਰੀ ਸਭਾ ਗ. ਬ. ਅਤੇ ਭਾਰਤੀ ਮਜ਼ਦੂਰ ਸਭਾ ਗ.ਬ. ਵਲੋਂ ਦਲਵੀਰ ਕੌਰ
(ਵੁਲਵਰਹੈਂਮਪਟਨ) ਦੇ ਤੀਜੇ ਕਾਵਿ ਸੰਗ੍ਰਹਿ‘ ਹਾਸਿਲ’ ਸੰਬੰਧੀ ਵਿਚਾਰ
ਗੋਸ਼ਟੀ -
ਅਵਤਾਰ ਸਾਦਿਕ, ਲੈਸਟਰ |
ਸ੍ਰੀ
ਗੁਰੂ ਤੇਗ ਬਹਾਦਰ ਖਾਲਸਾ ਸਕੂਲ ’ਚ ਪੰਜਾਬੀ ਭਾਸ਼ਾ ਜਾਗਰੂਕਤਾ ਕੈਂਪ
ਪ੍ਰਕਾਸ਼ ਸਿੰਘ ਗਿੱਲ, ਨਵੀਂ ਦਿੱਲੀ |
ਆਜ਼ਾਦ
ਸਪੋਰਟਸ ਕੱਲਬ ਡੈਨਮਾਰਕ ਦੇ 25 ਜੁਲਾਈ ਦੇ ਖੇਡ ਮੇਲੇ ਨੂੰ ਲੈ ਕੇ ਲੋਕਾ ਚ
ਭਾਰੀ ਉਤਸ਼ਾਹ
ਰੁਪਿੰਦਰ ਢਿੱਲੋ ਮੋਗਾ, ਨਾਰਵੇ
|
ਪ੍ਰੋਗਰੈਸਿਵ
ਕਲਚਰਲ ਐਸੋਸੀਏਸਨ ਕੈਲਗਰੀ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ
ਦੀ 100 ਵੀਂ ਸ਼ਹਾਦਤ ਵਰ੍ਹੇਗੰਢ ਮੌਕੇ ਸਫ਼ਲ ਸਮਾਗਮ
ਬਲਜਿੰਦਰ ਸੰਘਾ, ਕਨੇਡਾ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਪੰਜਾਬੀ
ਸਕੂਲ ਨਾਰਵ (ੳਸਲੋ) ਵੱਲੋ ਖਾਲਸਾ ਏਡ (ਯੂ ਕੇ) ਵਾਲੇ ਭਾਈ ਰਵੀ ਸਿੰਘ ਜੀ
ਨੂੰ ਸਵਰਗੀ ਸਰਦਾਰ ਅਵਤਾਰ ਸਿੰਘ ਸ਼ਰੋਮਣੀ ਐਵਾਰਡ ਨਾਲ ਸਨਮਾਨਨਿਤ
- ਰੁਪਿੰਦਰ ਢਿੱਲੋ ਮੋਗਾ, ਨਾਰਵੇ
|
ਸਪੋਰਟਸ
ਕੱਲਚਰਲ ਫੈਡਰੇਸ਼ਨ, ਨਾਰਵੇ ਵੱਲੋ ਸ਼ਾਨਦਾਰ 10 ਵਾਂ ਖੇਡ ਮੇਲਾ ਕਰਵਾਇਆ
ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਆਸਟ੍ਰੇਲੀਆ
ਪੰਜਾਬੀ ਮੀਡੀਆ ਕਲੱਬ ਦਾ ਗਠਨ
ਗਿਅਨੀ ਸੰਤੋਖ ਸਿੰਘ, ਸਿਡਨੀ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ ਕੈਲਗਰੀ |
ਪ੍ਰੋਗਰੈਸਿਵ
ਕਲਚਰਲ ਐਸੋਸ਼ੀਏਸ਼ਨ ਕੈਲਗਰੀ ਵੱਲੋਂ ਕੈਨੇਡਾ ਵਿਚ ਘੱਟੋ-ਘੱਟ ਤਨਖ਼ਾਹ ਦਰਾਂ
ਤੇ ਲੈਕਚਰ
ਬਲਜਿੰਦਰ ਸੰਘਾ, ਕਨੇਡਾ |
ਸਾਹਿਤ
ਸੁਰ ਸੰਗਮ ਸਭਾ ਇਟਲੀ ਵੱਲੋਂ ਪੰਜਾਬੀ ਲੋਕ ਗਾਇਕ ਗੁਰਮੀਤ ਮੀਤ ਦੀ ਨਵੀਂ
ਐਲਬਮ “ਬੁਰੀ ਹੁੰਦੀ ਆ” ਇਟਲੀ ਵਿੱਚ ਕੀਤੀ ਗਈ ਰਿਲੀਜ਼
ਬਲਵਿੰਦਰ ਚਾਹਲ, ਇਟਲੀ |
ਇੰਦਰਜੀਤ
ਧਾਮੀ ਦੀ ਕਾਵਿ ਪੁਸਤਕ ਰੀਲੀਜ਼ ਸਮਾਰੋਹ
ਅਮਰਜੀਤ ਸਿੰਘ, ਦਸੂਹਾ |
ਬੋਸਟਨ
ਵਿੱਚ ਪਹਿਲੀ ਵਾਰ ਵਿਸਾਖੀ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ!
ਅਮਨਦੀਪ ਸਿੰਘ, ਅਮਰੀਕਾ
|
ਕਹਾਣੀ
ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮਿਲਣੀ ਸਮੇਂ ਹੋਈ ਛੇ ਕਹਾਣੀਆਂ ਤੇ
ਵਿਚਾਰ ਚਰਚਾ
ਮੇਜਰ ਮਾਂਗਟ, ਟੋਰਾਂਟੋ, ਕੈਨੇਡਾ |
ਪਰਵਾਸੀ
ਪੰਜਾਬੀ ਲੇਖਕ ਸੁਖਿੰਦਰ (ਕੈਨੇਡਾ) ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ
ਦਵਿੰਦਰ ਪਟਿਆਲਵੀ, ਪਟਿਆਲਾ |
ਪੰਜਾਬੀ
ਸਾਹਿਤ ਕਲਾ ਕੇਂਦਰ ਦਾ ਸਮਾਗ਼ਮ ਸਫ਼ਲਤਾ ਸਹਿਤ ਸੰਪੂਰਨ
ਅਜ਼ੀਮ ਸ਼ੇਖ਼ਰ, ਲੰਡਨ |
ਨਾਰਵੇ
ਚ 201ਵਾਂ ਅਜਾਦੀ ਦਿਵਸ 17 ਮਈ ਨੈਸ਼ਨਲ ਦਿਨ ਧੂਮਧਾਮ ਨਾਲ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ/ਵਿਰਕ, ਨਾਰਵੇ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਕਾਮਯਾਬੀ
ਦੀਆਂ ਮੰਜ਼ਲਾ ਛੂਹ ਗਿਆ ਸਿੱਖ ਵੁਮੈਨ ਰੀਟਰੀਟ ਕੈਂਪ
ਅਨਮੋਲ ਕੌਰ, ਕਨੇਡਾ |
ਪ੍ਰਗਤੀਸ਼ੀਲ
ਲਿਖਾਰੀ ਸਭਾ ਦੇ ਵਿਸ਼ੇਸ਼ ਸਮਾਗਮ ਵਿਚ ਵਿਸ਼ਵ-ਪਰਸਿੱਧ ਗ਼ਜ਼ਲਗੋ
ਹਸਤੀਆਂ ਸਨਮਾਨਤ
ਡਾ: ਰਤਨ ਰੀਹਲ, ਯੂ ਕੇ
|
ਗੁਰਦੁਆਰਾ
ਕਮੇਟੀ ਜੋਤੇਬਰਗ ਸਵੀਡਨ ਵੱਲੋ ਸਵੀਡਨ ਕੱਬਡੀ ਟੀਮ ਦੇ ਕਪਤਾਨ ਸ੍ਰ ਸੁਖਦੇਵ
ਸਿੰਘ ਸੰਘਾ ਨੂੰ ਸਿਰੋਪਾ ਦੇ ਸਨਮਾਨਿਤ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਖਾਲਸਾ
ਪੰਥ ਦਾ ਸਾਜਨਾ ਦਿਵਸ ਲੀਅਰ ਗੁਰੂ ਘਰ ਨਾਰਵੇ ਵਿਖੇ ਧੁਮ ਧਾਮ ਨਾਲ ਮਨਾਇਆ
ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਸ਼ਰੀਫ
ਅਕੈਡਮੀ (Intl.) ਕੈਨੇਡਾ, ਦੀ ਵਰ੍ਹੇਗੰਢ ਸਮਾਗਮ ਦੀ ਰਿਪੋਰਟ
ਜੱਸ ਚਾਹਲ, ਡਾਇਰੈਕਟਰ ਮੀਡੀਆ |
ਫ਼ਿੰਨਲੈਂਡ
ਦਾ ਵਿਸਾਖੀ ਮੇਲਾ ਦਿਲਾਂ ਤੇ ਅਮਿੱਟ ਯਾਦਾਂ ਛੱਡਦਾ ਹੋਇਆ ਯਾਦਗਾਰੀ ਹੋ
ਨਿਬੜਿਆ
ਵਿੱਕੀ ਮੋਗਾ, ਫ਼ਿੰਨਲੈਂਡ |
ਰਾਈਟਰਜ਼
ਫੋਰਮ, ਕੈਲਗਰੀ ਨੇ ਕੀਤਾ “ਬਸੰਤ-ਬਹਾਰ” ਦਾ ਸਵਾਗਤ
ਜੱਸ ਚਾਹਲ , ਕੈਲਗਰੀ
|
ਗੁਰੁ
ਘਰ ਲੀਅਰ ਦੇ ਪੰਜਵੇ ਸਥਾਪਨਾ ਦਿਵਸ ਨੂੰ ਸਮਰਪਿਤ ਦੀਵਾਨ ਦੌਰਾਨ ਭਾਈ
ਹਰਜਿੰਦਰ ਸਿੰਘ ਸਭਰਾ ਨੇ ਸੰਗਤਾ ਨਾਲ ਗੁਰਮਤਿ ਸਾਂਝ ਪਾਈ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਨਾਰਵੇ
'ਚ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੌਰਾਨ ਖਾਲਸਾਈ ਰੰਗ 'ਚ ਰੰਗਿਆ ਗਿਆ
ਓਸਲੋ ਸ਼ਹਿਰ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਪੰਜਾਬੀ
ਸਭਿਆਚਾਰਕ ਸਭਾ, ਸ਼ਿਕਾਗੋ ਵਲੋਂ "ਰੰਗਲਾ ਪੰਜਾਬ 2015" ਵਿਸਾਖੀ ਪ੍ਰੋਗਰਾਮ
ਰਾਜਿੰਦਰ ਮਾਗੋ, ਸ਼ਿਕਾਗੋ |
ਪੰਜਾਬੀ
ਲਿਖਾਰੀ ਸਭਾ, ਕੈਲਗਰੀ ਵੱਲੋਂ ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ
ਦਾ ਮੁਕਾਬਲਾ ਯਾਦਗਾਰੀ ਹੋ ਨਿੱਬੜਿਆ
ਸੁਖਪਾਲ ਪਰਮਾਰ, ਕੈਲਗਰੀ, ਕਨੇਡਾ
|
ਲਾਹੌਰ
ਵਿਚ ਸ਼ਹੀਦ ਭਗਤ ਸਿੰਘ ਦੀ ਯਾਦ ਵਿਚ ਸ਼ਹੀਦੀ ਸੈਮੀਨਾਰ
ਗੁਰੂ ਜੋਗਾ ਸਿੰਘ, ਲਾਹੌਰ |
ਨਨਕਾਣਾ
ਸਾਹਿਬ ਵਿਖੇ ਸੰਗਤਾਂ ਵੱਲੋਂ ਪੀਰ ਬੁੱਧੂ ਸ਼ਾਹ ਜੀ ਦਾ ਸ਼ਹੀਦੀ ਦਿਹਾੜਾ
ਪ੍ਰੇਮ ਸ਼ਰਧਾ ਨਾਲ ਮਨਾਇਆ ਗਿਆ
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ |
ਗੁਰੁ
ਘਰ ੳਸਲੋ ਵਿਖੇ ਸਿੱਖ ਵਾਤਾਵਰਣ ਦਿਵਸ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ , ਕੈਲਗਰੀ, ਕਨੇਡਾ |
ਸੈਮੂਅਲ
ਜੌਹਨ ਦੇ ਨਾਟਕਾਂ ਦੀ ਭਰਪੂਰ ਪ੍ਰਸੰਸਾ
ਹਰਪ੍ਰੀਤ ਸੇਖਾ, ਕਨੇਡਾ |
ਗੁਰਦਵਾਰਾ
ਸਿੰਘ ਸਭਾ ਨੋਵੇਲਾਰਾ ਵਿਖੇ ਸਿੱਖੀ ਸੇਵਾ ਸੋਸਾਇਟੀ ਵੱਲੋਂ ਕਰਵਾਏ ਗਏ
ਕੀਰਤਨ ਮੁਕਾਬਲੇ
ਬਲਵਿੰਦਰ ਸਿੰਘ ਚਾਹਲ, ਇਟਲੀ |
ਪੰਜਾਬੀ
ਸਾਹਿਤ ਸਭਾ ਦਸੂਹਾ, ਗੜ੍ਹਦੀਵਾਲ ਵਲੋਂ “ਧਰਤ ਭਲੀ ਸੁਹਾਵਣੀ” ਤੇ ਵਿਚਾਰ
ਗੋਸ਼ਟੀ
ਅਮਰਜੀਤ ਸਿੰਘ, ਦਸੂਹਾ |
ਸ੍ਰ.
ਸ਼ਾਮ ਸਿੰਘ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ
ਨਾਨਕਸ਼ਾਹੀ ਕੈਲੰਡਰ ਵਿਵਾਦ ਬਾਰੇ ਬਿਆਨ
ਗੁਰੂ ਜੋਗਾ ਸਿੰਘ, ਲਾਹੌਰ
|
ਹੋਲੇ
ਮਹੱਲੇ ਦੇ ਇਤਿਹਾਸਕ ਦਿਨ ਦੀ ਖੁਸ਼ੀ ਵਿਚ ਗੁਰਦੁਆਰਾ ਸ੍ਰੀ ਜਨਮ ਅਸਥਾਨ
ਨਨਕਾਣਾ ਸਾਹਿਬ ਵਿਖੇ ਵਿਸ਼ੇਸ਼ ਦੀਵਾਨ
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ |
ਕੌਮੀ
ਬਾਲ ਸਾਹਿਤ ਗੋਸ਼ਟੀ ਅਤੇ ਸਨਮਾਨ ਸਮਾਰੋਹ
ਡਾ. ਦਰਸ਼ਨ ਸਿੰਘ ‘ਆਸ਼ਟ`, ਪਟਿਆਲਾ |
ਨਨਕਾਣਾ
ਸਾਹਿਬ ਵਿਖੇ ਸਿਰਦਾਰ ਕਪੂਰ ਸਿੰਘ ਜੀ ਦੇ 'ਅਣਮੁੱਲੇ ਬੋਲਾ ਤੇ ਸੈਮੀਨਾਰ'
ਗੁਰੂ ਜੋਗਾ ਸਿੰਘ, ਨਨਕਾਣਾ ਸਾਹਿਬ |
ਪਲੀ
ਵੱਲੋਂ ਬਾਰ੍ਹਵਾਂ ਅੰਤਰ-ਰਾਸ਼ਟਰੀ ਮਾਂ ਬੋਲੀ ਦਿਨ
ਹਰਪ੍ਰੀਤ ਸੇਖਾ, ਕਨੇਡਾ
|
ਭਾਜਪਾ
ਨੇਤਾ ਸ੍ਰ ਸੁਖਮਿੰਦਰ ਸਿੰਘ ਗਰੇਵਾਲ ਦਾ ਨਾਰਵੇ ਪਹੁੰਚਣ ਤੇ ਨਿੱਘਾ
ਸਵਾਗਤ
ਰੁਪਿੰਦਰ ਢਿੱਲੋ ਮੋਗਾ, ਓਸਲੋ
|
ਗੁਰੂਆਂ
ਪੀਰਾਂ ਦੀ ਵਰੋਸਾਈ ਸਾਡੀ ਮਾਤ ਭਾਸ਼ਾ ਪੰਜਾਬੀ ਹੋਰ ਵਧੇਰੇ ਵਿਕਾਸ ਕਰਨ
ਦੀਆਂ ਸੰਭਾਵਨਾਵਾਂ ਸਮੋਈ ਬੈਠੀ ਹੈ: ਡਾ. ਸੁਰਜੀਤ ਪਾਤਰ
ਡਾ. ਗੁਲਜ਼ਾਰ ਸਿੰਘ ਪੰਧੇਰ, ਲੁਧਿਆਣਾ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਨੇਡਾ |
ਸ਼ਰੀਫ
ਅਕੈਡਮੀ ਦਾ ਕੈਨੇਡਾ ਵਿੱਚ ਉਦਘਾਟਨੀ ਸਮਾਗਮ
ਜੱਸ ਚਾਹਲ, ਡਾਇਰੈਕਟਰ ਮੀਡੀਆ, ਕੈਨੇਡਾ |
ਪ੍ਰਗਤੀਸ਼ੀਲ
ਸਭਿਆਚਾਰਕ ਸਭਾ, ਕੈਲਗਰੀ ਵੱਲੋਂ ਅਧਿਆਤਮਵਾਦ ਬਨਾਮ ਪਦਾਰਥਵਾਦ ਵਿਸ਼ੇ ਤੇ
ਲੈਕਚਰ ਆਯੋਜਿਤ ਕੀਤਾ ਗਿਆ
ਬਲਜਿੰਦਰ ਸੰਘਾ, ਕੈਲਗਰੀ |
ਸਾਹਿਤ
ਸੁਰ ਸੰਗਮ ਸਭਾ ਇਟਲੀ ਵੱਲੋਂ ਬਿੰਦਰ ਕੋਲੀਆਂਵਾਲ ਦਾ ਪਲੇਠਾ ਕਾਵਿ
ਸੰਗ੍ਰਹਿ “ਸੋਚ ਮੇਰੀ” ਲੋਕ ਅਰਪਣ
ਬਲਵਿੰਦਰ ਸਿੰਘ ਚਾਹਲ, ਇਟਲੀ
|
ਭਾਰਤੀ
ਗਣਤੰਤਰ ਦਿਵਸ 'ਤੇ ਭਾਰਤੀ ਸਫਾਰਤਖਾਨਾ ਹੇਲਸਿੰਕੀ ਵਿਖੇ ਭਾਰਤੀ ਰਾਜਦੂਤ
ਸ਼੍ਰੀ ਅਸ਼ੋਕ ਕੁਮਾਰ ਸ਼ਰਮਾ ਨੇ ਤਿਰੰਗਾਂ ਲਹਿਰਾਇਆ
ਵਿੱਕੀ ਮੋਗਾ, ਫ਼ਿੰਨਲੈਂਡ |
ਫ਼ਿੰਨਲੈਂਡ
ਵਿੱਚ ਮਨਾਇਆ ਗਿਆ ਲੋਹੜੀ ਦਾ ਤਿਉਹਾਰ ਧੀਆਂ ਨੂੰ ਸਮਰਪਿਤ ਰਿਹਾ
ਵਿੱਕੀ ਮੋਗਾ, ਫ਼ਿੰਨਲੈਂਡ |
ਨਵੇ
ਸਾਲ ਦੇ ਆਗਮਨ ਤੇ ਗੁਰੂ ਘਰ ਲੀਅਰ ਨਾਰਵੇ ਵਿਖੇ ਸੰਗਤਾ ਨਮਸਤਕ ਹੋਈਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
|
|
|
|
|
|