ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
“ਬਸੰਤ-ਬਹਾਰ” ਦੇ ਆਗਮਨ ਦੇ ਨਾਂ ਅਰਪਨ ਕੀਤੀ ਗਈ ਜੋ 4 ਅਪ੍ਰੈਲ ਮਾਰਚ 2015
ਦਿਨ ਸ਼ਨਿੱਚਰਵਾਰ 2.00 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (ਕੋਸੋ) ਦੇ
ਹਾਲ ਵਿਚ ਹੋਈ। ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨੇ ਸਭਾ ਦੇ ਪਰਧਾਨ ਪ੍ਰੋ.
ਸ਼ਮਸ਼ੇਰ ਸਿੰਘ ਸੰਧੂ ਅਤੇ ਬੀਬੀ ਸੁਰਿਂਦਰ ਗੀਤ ਹੋਰਾਂ ਨੂੰ ਪ੍ਰਧਾਨਗੀ ਮੰਡਲ
ਦੀ ਸ਼ੋਭਾ ਬਨਣ ਦੀ ਬੇਨਤੀ ਕੀਤੀ ਅਤੇ ਪਿਛਲੀ ਇਕੱਤਰਤਾ ਦੀ ਰਿਪੋਰਟ ਪੜ੍ਹਕੇ
ਸੁਣਾਈ ਜੋ ਕਿ ਸਭਾ ਵਲੋਂ ਪਰਵਾਨ ਕੀਤੀ ਗਈ। ਉਪਰੰਤ ਸਟੇਜ ਸਕੱਤਰ ਦੀ
ਜੁੱਮੇਵਾਰੀ ਨਿਭਾਂਦਿਆਂ ਅੱਜ ਦੀ ਸਭਾ ਦੀ ਕਾਰਵਾਈ ਸ਼ੁਰੂ ਕੀਤੀ।
ਸਬ੍ਹਾ ਸ਼ੇਖ਼ ਨੇ ਦੋ ਉਰਦੂ ਨਜ਼ਮਾਂ ਸਾਂਝੀਆਂ ਕੀਤੀਆਂ
–
“ਰੰਗੋ ਬੂ ਉੜ ਗਯਾ ਚਮਨ ਕਾ ਔਰ ਮਾਲੀ ਕੋ ਖ਼ਬਰ
ਨਹੀਂ
ਕਸ਼ਤੀ ਡੂਬਨੇ ਕੋ ਹੈ ਭੰਵਰ ਮੇਂ ਔਰ ਨਾਖ਼ੁਦਾ ਕੋ ਫ਼ਿਕਰ ਨਹੀਂ”
ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਦੋ ਗ਼ਜ਼ਲਾਂ ਸਾਂਝੀਆਂ ਕੀਤੀਆਂ –
ਫਿਰ ਯਾਦਾਂ ਦੀ ਵਾਛੜ ਆਈ ਨੈਣ ਮਿਰੇ ਨੇ ਸਿਲ੍ਹੇ ਸਿਲ੍ਹੇ
ਦੋਲ ਮੇਰੇ ਦੇ ਕੰਧਾਂ ਕੋਠੇ ਜਾਪਣ ਥਿੜਕੇ ਹਿਲੇ ਹਿਲੇ।
ਯਾਦ ਤੇਰੀ ਵੀ ਤੇਰੇ ਵਰਗੀ ਆਉਂਦੀ ਆਣ ਰੁਲਾਵੇ ਮੈਨੂੰ
ਤੁਰਗੀ ਹੀਰ ਸਿਆਲਾਂ ਵਾਲੀ ਰਾਂਝਾ ਫਿਰਦਾ ਟਿੱਲੇ ਟਿੱਲੇ।
ਹਰਨੇਕ ‘ਬੱਧਨੀ’ ਹੋਰਾਂ ਇਹ ਗ਼ਜ਼ਲ ਸਾਂਝੀ ਕੀਤੀ –
“ਰਹੇ ਨਾ ਜੇ ਧਰਤੀ ਉੱਤੇ ਰੁਖ ਲੋਕੋ
ਕਿਵੇਂ ਰਹਿਣਗੇ ਏਥੇ ਫੇਰ ਮਨੁੱਖ ਲੋਕੋ”
ਪ੍ਰਭਦੇਵ
ਗਿਲ ਨੇ ਅਪਣੇ ਕੁਝ ਨਿਜੀ ਅਨੁਭਵ ਅਤੇ ਅਨਜਾਣ ਕਵੀ ਦੀਆਂ ਦੋ ਸਤਰਾਂ ਸਾਂਝੀਆਂ
ਕੀਤੀਆਂ।
ਬੀਬੀ ਸੁਰਿਂਦਰ ਗੀਤ ਨੇ ਦੋ ਕਵਿਤਾਵਾਂ ਸਾਂਝੀਆਂ ਕੀਤੀਆਂ –
“ਸਾਹਾਂ ਦਾ ਮੁੱਲ ਮੰਗਦੀਆਂ ਮੈਥੋਂ, ਸਾਹਾਂ ਦੀਆਂ ਹਵਾਵਾਂ
ਖੂਨ ਮੇਰੇ ਚੋਂ, ਖੂਨ ਮੇਰੇ ਨੇ, ਕੱਢ ਲਿਆ ਅਪਣਾ ਨਾਵਾਂ
ਅਸਰ ਰਿਹਾ ਨਾ ਬੋਲ ਵਿੱਚ, ਮੜਕ ਰਹੀ ਨਾ ਤੋਰ ਵਿੱਚ
ਪੁੱਛਦਾ ਹੈ ਪਰਛਾਵਾਂ ਮੈਨੂੰ, ਦੱਸ ਮੈਂ ਕਿਹੜੇ ਹੌਸਲੇ, ਤੇਰੇ ਨਾਲ ਆਵਾਂ
ਜਾਵਾਂ”
ਸ਼ਾਹਿਦ ਪਰਵੇਜ਼ ਨੇ ਦੋ ਉਰਦੂ ਗ਼ਜ਼ਲਾਂ ਪੇਸ਼
ਕੀਤੀਆਂ –
“ਅੱਛਾ ਹੋਤਾ ਜੋ ਬੇਵਫ਼ਾ ਹੋਤਾ
ਦਰਦ ਐਸਾ ਨਾ ਕੁਛ ਸਹਾ ਹੋਤਾ।
ਮੈਂ ਭੀ ਹਾਂ ! ਪੂਛਤਾ ਕਭੀ ਤੁਝਸੇ
ਮੈਂ ਅਗਰ ਤੇਰਾ ਯੂੰ ਖ਼ੁਦਾ ਹੋਤਾ”
ਅਲੀ ਰਾਜਪੂਤ ਨੇ
ਪਹਿਲੀ ਵਾਰੀ ਸਭਾ ‘ਚ ਸ਼ਿਰਕਤ ਕਰਦੇ ਹੋਏ ਫੋਰਮ ਦੇ ਮਲਟੀ-ਕਲਚਰ ਮਾਹੌਲ ਦੀ
ਸ਼ਲਾਘਾ ਕੀਤੀ।
ਬੀਬੀ ਅਮਤੁਲ ਮਤੀਨ ਖ਼ਾਨ ਨੇ ਉਰਦੂ ਨਜ਼ਮ ‘ਚਾਰ ਫੂਲ’ ਸਾਂਝੀ ਕੀਤੀ –
“ਬਨਾ ਗਯਾ ਕੋਈ ਸਾਮਨੇ ਮੇਰੇ ਨਕਸ਼ੋ-ਨਿਗਾਰ ਫੂਲ
ਸਹਨੇ-ਚਮਨ ਸਜਾ ਗਯਾ ਗੁਲਸ਼ਨ ਮੇਂ ਖ਼ਾਰ ਫੂਲ”
ਜਸਵੀਰ
ਸਿੰਘ ਸਿਹੋਤਾ ਹੋਰਾਂ ‘ਰਾਮ ਸਰੂਪ ਭੀਖੀ’ ਦੀ ਗ਼ਜ਼ਲ ਸਾਂਝੀ ਕਿਤੀ –
“ਪੈਰਾਂ ‘ਚ ਹਿੱਮਤਾਂ ਤੂੰ ਅੱਖਾਂ ‘ਚ ਖ਼ਾਬ ਰੱਖੀਂ
ਦੇਣਾ ਕੀ ਨੇਰਿਆਂ ਨੂੰ ਘੜ ਕੇ ਜਵਾਬ ਰੱਖੀਂ”
ਬੀਬੀ
ਮਨਜੀਤ ਕਾਂਡਾ ‘ਨਿਰਮਲ’ ਨੇ ਅਪਣੀਆਂ ਦੋ ਅੰਗ੍ਰੇਜ਼ੀ ਕਵਿਤਾਵਾਂ ‘Midwinter
Spring is on the Road’ ਅਤੇ ‘Missing Mothers’ ਸਾਂਝੀਆਂ ਕੀਤੀਆਂ।
ਸੁਰਜੀਤ ਸਿੰਘ ਸੀਤਲ ‘ਪੰਨੂੰ’ ਹੋਰਾਂ ਇਕ ਗ਼ਜ਼ਲ ਅਤੇ ਕੁਝ ਰੁਬਾਈਆਂ ਸਾਂਝੀਆਂ
ਕੀਤੀਆਂ –
“ਚੜਦੇ ਦੀ ਸਭ ਕਰਦੇ ਪੂਜਾ, ਜਗ ਹੈ ਝੁਕ
ਝੁਕ ਜਾਂਦਾ
ਡੁਬਦੇ ਦੀ ਕਿਸਮਤ ਕਿ ਸਾਇਆ ਵੀ ਨਾ ਸਾਥ ਨਿਭਾਂਦਾ।
ਜੋਬਨ ਹੋਏ ਤਾਂ ਹੁੰਦੀ ਜੰਨਤ, ਹਰ ਕੋਈ ਸਦਕੇ ਜਾਵੇ
ਢਲ ਜਾਏ ਜਦੋਂ ਜਵਾਨੀ ‘ਪੰਨੂੰਆਂ’ ਝਾਤ ਕੋਈ ਨਾ ਪਾਂਦਾ”।
ਜੱਸ ਚਾਹਲ ਨੇ ਅਪਣੀ ਹਿੰਦੀ ਨਜ਼ਮ ‘ਮੌਸਮ ਬਹਾਰ ਕਾ’ ਪੇਸ਼ ਕੀਤੀ –
“ਜਬ ਸੇ ਸੁਨਾ ਹੈ ਆ ਗਯਾ ਮੌਸਮ ਬਹਾਰ ਕਾ
ਆਲਮ ਹੈ ਕੁਛ ਅਜੀਬ ਦਿਲੇ-ਬੇਕਰਾਰ ਕਾ।
‘ਤਨਹਾ’ ਕੀ ਤਨਹਾਈਯਾਂ ਹੈਂ ਸਦਾ ਬਹਾਰ
ਆਪ ਹੀ ਕੋ ਮੁਬਾਰਕ ਹੋ ਮੌਸਮ ਬਹਾਰ ਕਾ”।
ਬੀਬੀ
ਕੋਮਿਲਾ ਪ੍ਰਸਾਦ ਨੇ (Good Friday) ਗੁਡ ਫ੍ਰਾਈਡੇ, ਜੋ ਕਿ ਈਸਾ ਮਸੀਹ ਦਾ
ਸ਼ਹੀਦੀ ਦਿਨ ਹੈ, ਦੇ ਮੌਕੇ ਤੇ ਹਿੰਦੀ ਕਵਿਤਾ ਪੜੀਹ –
“ਦੇਣੇ ਕੋ ਮੁਝੇ ਜੀਵਨ, ਖ਼ੁਦ ਮੌਤ ਸਹੀ ਉਸਨੇ
ਕਯਾ ਖ਼ੂਬ ਹੈ ਕੁਰਬਾਨੀ, ਕਯਾ ਪਯਾਰ ਹੈ ਅਨੋਖਾ”
ਰੋਮੇਸ਼ ਆਨੰਦ ਹੋਰਾਂ ਕੁਝ ਚੁਟਕਲੇ ਸਾਂਝੇ ਕੀਤੇ।
ਹਰਦਿਆਲ ਸਿੰਘ (ਹੈਪੀ) ਮਾਨ ਹੋਰਾਂ ਅਪੀਲ ਕੀਤੀ ਕਿ
ਆਉਣ ਵਾਲੀਆਂ ਅਤੇ ਹਰ ਚੋਣਾਂ ਵਿੱਚ ਸਾਨੂੰ ਸਭਨੂੰ ਇਹ ਖ਼ਿਆਲ ਰਖਣਾ ਚਾਹੀਦਾ
ਹੈ ਕਿ ਰਾਈਟਰਜ਼ ਫੋਰਮ ਦੇ ਇਸ ਆਪਸੀ ਭਾਈਚਾਰੇ ਦੇ ਮਾਹੌਲ ਦੀ ਤਰਾਂ ਹੀ ਅਸੀਂ
ਜਾਤ, ਧਰਮ, ਪਿਛੋਕੜ, ਬੋਲੀ ਆਦਿ ਤੋਂ ਉਪਰ ਉੱਠਕੇ ਅਪਣੇ ਆਪਸੀ ਭਾਈਚਾਰੇ ਨੂੰ
ਕਾਇਮ ਰਖਦੇ ਹੋਏ ਸਹੀ ਉਮੀਦਵਾਰ ਨੂੰ ਚੁਣੀਏ।
ਜਾਵਿਦ ਨਿਜ਼ਾਮੀ ਨੇ ਦੋ ਉਰਦੂ ਗ਼ਜ਼ਲਾਂ ਪੇਸ਼ ਕੀਤੀਆਂ
–
“ਆਸ਼ਿਕ ਹੂੰ, ਫ਼ਲਸਫ਼ੀ ਹੂੰ, ਯਾ ਵਕਫ਼ੇ-ਬੰਦਗੀ ਹੂੰ
ਕਯਾ-ਕਯਾ ਕਰੂੰ ਇਲਾਹੀ, ਦੋ ਦਿਨ ਕੀ ਜ਼ਿੰਦਗ਼ੀ ਮੇਂ”
ਡਾ. ਮਜ਼ਹਰ ਸੱਦੀਕੀ ਨੇ ਆਪਣੀ ਇਕ ਉਰਦੂ ਗ਼ਜ਼ਲ ਪੜ੍ਹੀ
–
“ਬਾਤ ਜਬ ਬਿਗੜਤੀ ਹੈ ਯੂੰ ਸੰਭਾਲ ਲੇਤੇ ਹੈਂ
ਏਕ ਬਾਤ ਕੇ ਮਤਲਬ ਸੌ ਨਿਕਾਲ ਲੇਤੇ ਹੈਂ।
ਦੋਸਤੋਂ ਕਾ ਦਿਲ ਤੋੜੇਂ ਯੇ ਹਮੇਂ ਨਹੀਂ ਆਤਾ
ਉਨਕੀ ਹਸਬੇ-ਮੰਸ਼ਾ ਹਮ ਖ਼ੁਦ ਕੋ ਢਾਲ ਲੇਤੇ ਹੈਂ”।
ਰਣਜੀਤ ਸਿੰਘ ਮਿਨਹਾਸ ਨੇ ਇਕ ਕਵਿਤਾ ਸਾਂਝੀ ਕੀਤੀ –
“ਬੋਲਦਾ ਬੁਲਾਉਂਦਾ ਜਿਹੜਾ ਸਦਾ ਹੱਸਕੇ
ਹਰ ਕੋਈ ਉਸਨੂੰ ਹੱਸਕੇ ਬੁਲਾਉਂਦਾ ਏ,
ਪਾਈ ਰਖਦੇ ਜੋ ਮੱਥੇ ਉਤੇ ਤਿਉੜੀਆਂ
ਉਹਦੇ ਮੱਥੇ ਲੱਗਣਾ ਨਾ ਕੋਈ ਚਾਹੁੰਦਾ ਏ”।
ਇਕਰਮ
ਪਾਸ਼ਾ ਨੇ 1947 ਦੇ ਬਟਵਾਰੇ ਤੇ ਕੁਝ ਉਰਦੂ ਸ਼ੇਅਰ ਪੇਸ਼ ਕੀਤੇ –
“ਵਤਨ ਕੇ ਅਪਨੇ ਸਪੂਤੋਂ ਸੇ ਕਯਾ ਕਰੇਂ ਸ਼ਿਕਵਾ
ਜੋ ਤੋੜਕੇ ਅਪਨਾ ਵਤਨ ਘਰ ਸੇ ਹੋ ਗਏ ਬੇਘਰ”।
ਡਾ.
ਮਨਮੋਹਨ ਸਿੰਘ ਬਾਠ ਨੇ ਹਮੇਸ਼ਾ ਵਾਂਗ ਇਕ ਹਿੰਦੀ ਫਿਲਮੀ ਗੀਤ ਗਾਇਆ।
ਅਮਰੀਕ ਚੀਮਾ ਦੇ ਗਾਏ ‘ਉਜਾਗਰ ਸਿੰਘ ਕੰਵਲ’ ਦੇ ਖੂਬਸੂਰਤ ਗੀਤ ਨਾਲ ਸਭਾ ਦੀ
ਸਮਾਪਤੀ ਕੀਤੀ ਗਈ।
ਜੱਸ ਚਾਹਲ ਨੇ “ਬਸੰਤ-ਬਹਾਰ” ਦੀ ਆਮਦ ਰਲ-ਮਿਲ ਕੇ ਮਨਾਣ ਤੇ ਸਭਾ ਵਿਚ
ਰੰਗੀਨੀ ਭਰਨ ਲਈ ਸਭ ਦਾ ਧੰਨਵਾਦ ਕਰਦੇ ਹੋਏ ਅਗਲੀ ਇਕੱਤਰਤਾ ਲਈ ਸਾਰਿਆਂ ਨੂੰ
ਪਿਆਰ ਭਰਿਆ ਸੱਦਾ ਦਿੱਤਾ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ
ਪੰਜਾਬੀ, ਹਿੰਦੀ, ਉਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ
ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ
ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ
ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ
ਨਾਲ ਵੀ ਸਾਂਝ ਪਾਵੇਗੀ। ਤੁਹਾਡਾ ਸਹਿਯੋਗ ਹੀ ਸਾਹਿਤ/ਅਦਬ ਦੀ ਤਰੱਕੀ ਤੇ
ਪਰਸਾਰ ਦਾ ਰਾਜ਼ ਹੈ।
ਰਾਈਟਰਜ਼ ਫੋਰਮ ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ
ਹਰ ਮਹੀਨੇ ਦੀ ਤਰ੍ਹਾਂ ਪਹਿਲੇ ਸ਼ਨਿੱਚਰਵਾਰ 2 ਮਈ 2015 ਨੂੰ 2.00 ਤੋਂ 5.00
ਤਕ ਕੋਸੋ ਦੇ ਹਾਲ 102-3208, 8 ਐਵੇਨਿਊ NE ਕੈਲਗਰੀ ਵਿਚ ਹੋਵੇਗੀ। ਕੈਲਗਰੀ
ਦੇ ਸਾਰੇ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਇਸ ਵੰਨ-ਸਵੰਨੀ ਸਾਹਿਤਕ
ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ।
ਹੋਰ ਜਾਣਕਾਰੀ ਲਈ ਪ੍ਰੋ. ਸ਼ਮਸ਼ੇਰ ਸਿੰਘ ਸੰਧੂ
(ਪ੍ਰਧਾਨ) ਨਾਲ 403-285-5609 ਜਾਂ 587-716-5609 ਤੇ ਜਾਂ ਜਸਬੀਰ (ਜੱਸ)
ਚਾਹਲ (ਜਨਰਲ ਸਕੱਤਰ) ਨਾਲ 403-667-0128 ਤੇ ਸੰਪਰਕ ਕਰ ਸਕਦੇ ਹੋ। ਤੁਸੀਂ
ਫੇਸ ਬੁਕ ਤੇ Writers Forum Calgary ਦੇ ਪੇਜ ਤੋਂ ਹੋਰ ਜਾਣਕਾਰੀ ਵੀ ਲੈ
ਸਕਦੇ ਹੋ। ਧੰਨਵਾਦ।